ਪ੍ਰਧਾਨ ਮੰਤਰੀ ਦਫਤਰ

‘ਕੁਮਹਾਰ’ ਭਾਈਚਾਰੇ ਦੀ ਮਹਿਲਾ ਉਦਮੀ ਨੇ ਵਿਸ਼ਵਕਰਮਾ ਯੋਜਨਾ ਅਤੇ ਮਿਲਟਸ ਬਾਰੇ ਜਾਗਰੂਕਤਾ ਫੈਲਾਈ


ਤੁਹਾਡੀ ਸਮੂਹਿਕ ਮਾਤ੍ਰਸ਼ਕਤੀ ਤੁਹਾਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ: ਪ੍ਰਧਾਨ ਮੰਤਰੀ

Posted On: 27 DEC 2023 2:22PM by PIB Chandigarh

ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਹਜ਼ਾਰਾਂ ਲਾਭਾਰਥੀ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ।

ਸਵਨਿਧੀ ਯੋਜਨਾ ਦੀ ਲਾਭਾਰਥੀ ਰਾਜਸਥਾਨ ਵਿੱਚ ਕੋਟਾ ਦੀ ਸਪਨਾ ਪ੍ਰਜਾਪਤੀ ਨੇ ਵੀ ਮਹਾਮਾਰੀ ਦੌਰਾਨ ਮਾਸਕ ਬਣਾ ਕੇ ਯੋਗਦਾਨ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣਾ ਅਧਿਕਾਂਸ਼ ਕਾਰੋਬਾਰ ਡਿਜੀਟਲ ਲੈਣ-ਦੇਣ ਰਾਹੀਂ ਸੰਚਾਲਿਤ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਵਿਸਥਾਰ ਅਤੇ ਜਾਗਰੂਕਤਾ ਫੈਲਾਉਣ ਦੇ ਲਈ ਉਨ੍ਹਾਂ ਨੂੰ ਲੋਕ ਸਭਾ ਸਪੀਕਰ ਅਤੇ ਸਥਾਨਕ ਸਾਂਸਦ ਸ਼੍ਰੀ ਓਮ ਬਿਰਲਾ ਨੇ ਵੀ ਪ੍ਰੋਤਸਾਹਿਤ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਕਿ ਸਪਨਾ ਦੇ ਸਮੂਹ ਦੀਆਂ ਮਹਿਲਾਵਾਂ ਮਿਲਟਸ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਇਸ ਦੇ ਲਈ ਮਿਲ ਕੇ ਕੰਮ ਕਰ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ‘ਕੁਮਹਾਰ’ ਭਾਈਚਾਰੇ ਦੇ ਉੱਦਮੀਆਂ ਨੂੰ ਵਿਸ਼ਵਕਰਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤੁਹਾਡੀ ਸਮੂਹਿਕ ਮਾਤ੍ਰ ਸ਼ਕਤੀ ਤੁਹਾਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ ਅਤੇ ਮੈਂ ਆਪ ਸਭ ਦੀਦੀਆਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤੋਂ ਲਾਭ ਲੈਣ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਮੋਦੀ ਦੀ ਗਾਰੰਟੀ ਦੀ ਗਾਡੀ ਨੂੰ ਸਫ਼ਲ ਬਣਾਉਣ ਦੀ ਤਾਕੀਦ ਕਰਦਾ ਹਾਂ। 

*********

 

ਡੀਐੱਸ



(Release ID: 1990928) Visitor Counter : 65