ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਜਲ ਦਿਵਾਲੀ – “ਮਹਿਲਾਵਾਂ ਦੇ ਲਈ ਪਾਣੀ, ਪਾਣੀ ਦੇ ਲਈ ਮਹਿਲਾਵਾਂ ਅਭਿਯਾਨ” ਸ਼ੁਰੂ ਕੀਤਾ ਗਿਆ


ਇਸ ਅਭਿਯਾਨ ਦਾ ਉਦੇਸ਼ 550 ਤੋਂ ਵੱਧ ਵਾਟਰ ਟ੍ਰੀਟਮੈਂਟ ਪਲਾਂਟਾਂ ਦਾ ਦੌਰਾ ਕਰਵਾਉਣ ਦੇ ਲਈ ਜਲ ਸ਼ਾਸਨ ਪ੍ਰਣਾਲੀ ਵੁਮੈਨ ਸੈਲਫ ਹੈਲਪ ਗਰੁੱਪਸ ਵਿੱਚ ਮਹਿਲਾਵਾਂ ਨੂੰ ਸ਼ਾਮਲ ਕਰਨ ਦੇ ਲਈ ਇੱਕ ਮੰਚ ਉਪਲਬਧ ਕਰਵਾਉਣਾ ਹੈ

Posted On: 06 NOV 2023 11:57AM by PIB Chandigarh

 ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਆਪਣੀ ਪ੍ਰਮੁੱਖ ਯੋਜਨਾ – ਅਟਲ ਮਿਸ਼ਨ ਫੌਰ ਰਿਜੁਵੇਨੇਸ਼ਨ ਐਂਡ ਅਰਬਨ ਟ੍ਰਾਂਸਫੋਰਮੇਸ਼ਨ (ਏਐੱਮਆਰਯੂਟੀ) ਦੇ ਤਹਿਤ ਇੱਕ ਪ੍ਰਗਤੀਸ਼ੀਲ ਪਹਿਲ “ਮਹਿਲਾਵਾਂ ਦੇ ਲਈ ਪਾਣੀ, ਪਾਣੀ ਦੇ ਲਈ ਮਹਿਲਾਵਾਂ ਅਭਿਯਾਨ” ਨੂੰ ਸ਼ੁਰੂ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਯੋਜਨਾ ਵਿੱਚ ਮੰਤਰਾਲਾ ਦੇ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ (ਐੱਨਯੂਐੱਲਐੱਮ) ਦੀ ਵੀ ਭਾਗੀਦਾਰੀ ਹੈ। ਓਡੀਸ਼ਾ ਅਰਬਨ ਅਕੈਡਮੀ ਇਸ ਦੀ ‘ਨੌਲੇਜ ਪਾਰਟਨਰ’ ਹੈ। ਇਸ “ਜਲ ਦਿਵਾਲੀ” ਅਭਿਯਾਨ ਦਾ ਜਸ਼ਨ 7 ਨਵੰਬਰ, 2023 ਤੋਂ ਸ਼ੁਰੂ ਹੋ ਕੇ 9 ਨਵੰਬਰ, 2023 ਤੱਕ ਜਾਰੀ ਰਹੇਗਾ।

 

ਇਸ ਅਭਿਯਾਨ ਦਾ ਉਦੇਸ਼ ਜਲ ਸ਼ਾਸਨ ਪ੍ਰਣਾਲੀ ਵਿੱਚ ਮਹਿਲਾਵਾਂ ਨੂੰ ਸ਼ਾਮਲ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਆਪਣੇ-ਆਪਣੇ ਸ਼ਹਿਰਾਂ ਵਿੱਚ ਵਾਟਰ ਟ੍ਰੀਟਮੈਂਟ ਪਲਾਂਟਾਂ (ਡਬਲਿਊਟੀਪੀ) ਦੇ ਦੌਰੇ ਦੇ ਮਾਧਿਅਮ ਨਾਲ ਵਾਟਰ ਟ੍ਰੀਟਮੈਂਟ ਪ੍ਰਕਿਰਿਆਵਾਂ ਬਾਰੇ ਵਿੱਚ ਪ੍ਰਤੱਖ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਪਲਾਂਟਾਂ ਦੇ ਦੌਰਿਆਂ ਨਾਲ ਉਨ੍ਹਾਂ ਘਰਾਂ ਵਿੱਚ ਸਵੱਛ ਅਤੇ ਸੁਰੱਖਿਅਤ ਪੇਅਜਲ ਪਹੁੰਚਾਉਣ ਵਿੱਚ ਪ੍ਰਯੁਕਤ ਮਹੱਤਵਪੂਰਨ ਪ੍ਰਕਿਰਿਆਵਾਂ ਨੂੰ ਸਪਸ਼ਟ ਤੌਰ ‘ਤੇ ਦੇਖਣ ਦਾ ਅਵਸਰ ਮਿਲੇਗਾ। ਇਸ ਦੇ ਇਲਾਵਾ, ਮਹਿਲਾਵਾਂ ਨੂੰ ਜਲ ਗੁਣਵੱਤਾ ਟੈਸਟਿੰਗ ਪ੍ਰੋਟੋਕੋਲ ਬਾਰੇ ਜਾਣਕਾਰੀ ਉਪਲਬਧ ਹੋਵੇਗੀ ਜੋ ਇਹ ਸੁਨਿਸ਼ਚਿਤ ਕਰਦੀ ਹੈ ਕਿ ਨਾਗਰਿਕਾਂ ਨੂੰ ਲੋੜੀਂਦੀ ਗੁਣਵੱਤਾ ਦਾ ਜਲ ਉਪਲਬਧ ਹੋਵੇ। ਇਸ ਅਭਿਯਾਨ ਦਾ ਵਿਆਪਕ ਲਕਸ਼ ਜਲ ਬੁਨਿਆਦੀ ਢਾਂਚੇ ਦੇ ਪ੍ਰਤੀ ਮਹਿਲਾਵਾਂ ਵਿੱਚ ਸਵਾਮਿਤਵ ਅਤੇ ਅਪਣੇਪਨ ਦੀ ਭਾਵਨਾ ਨੂੰ ਵਿਕਸਿਤ ਕਰਨਾ ਹੈ।

 

ਭਾਰਤ ਵਿੱਚ 3,000 ਤੋਂ ਅਧਿਕ ਵਾਟਰ ਟ੍ਰੀਟਮੈਂਟ ਪਲਾਂਟਾਂ ਹਨ, ਜਿਨ੍ਹਾਂ ਦੀ ਨਿਰਮਿਤ ਵਾਟਰ ਟ੍ਰੀਟਮੈਂਟ ਸਮਰੱਥਾ 65,000 ਐੱਮਐੱਲਡੀ ਤੋਂ ਅਧਿਕ ਅਤੇ ਪਰਿਚਾਲਨ ਸਮਰੱਥਾ 55,000 ਐੱਮਐੱਲਡੀ ਤੋਂ ਅਧਿਕ ਹੈ। ਇਸ ਅਭਿਯਾਨ ਦੇ ਦੌਰਾਨ, ਵੁਮੈਨ ਸੈਲਫ ਹੈਲਪ ਗਰੁੱਪਸ (ਐੱਸਐੱਚਜੀ) 550 ਤੋਂ ਅਧਿਕ ਵਾਟਰ ਟ੍ਰੀਟਮੈਂਟ ਪਲਾਂਟਾਂ ਦਾ ਦੌਰਾ ਕਰਨਗੇ, ਜਿਨ੍ਹਾਂ ਦੀ ਸੰਯੁਕਤ ਪਰਿਚਾਲਨ ਸਮਰੱਥਾ 20,000 ਐੱਮਐੱਲਡੀ (ਦੇਸ਼ ਦੀ ਕੁੱਲ ਸਮਰੱਥਾ ਦੀ 35 ਪ੍ਰਤੀਸ਼ਤ ਤੋਂ ਅਧਿਕ) ਤੋਂ ਅਧਿਕ ਹੈ।

 

ਘਰੇਲੂ ਜਲ ਪ੍ਰਬੰਧਨ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ। ਮਹਿਲਾਵਾਂ ਨੂੰ ਜਲ ਟ੍ਰੀਟਮੈਂਟ ਅਤੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਮਹਿਲਾਵਾਂ ਨੂੰ ਸਸ਼ਕਤ ਬਣਾ ਕੇ, ਆਵਾਸਨ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦਾ ਲਕਸ਼ ਉਨ੍ਹਾਂ ਦੇ ਘਰਾਂ ਦੇ ਲਈ ਸੁਰੱਖਿਅਤ ਅਤੇ ਸਵੱਛ ਪੇਅਜਲ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਬਾਰੇ ਉਨ੍ਹਾਂ ਦੀ ਸਮਰੱਥਾ ਨੂੰ ਵਧਾਉਣਾ ਹੈ। ਇਸ ਅਭਿਯਾਨ ਦਾ ਉਦੇਸ਼ ਪਰੰਪਰਾਗਤ ਤੌਰ ‘ਤੇ ਪੁਰਸ਼ਾਂ ਦੇ ਪ੍ਰਭੁਤਵ ਵਾਲੇ ਖੇਤਰਾਂ ਵਿੱਚ ਸਮਾਵੇਸ਼ਿਤਾ ਅਤੇ ਵਿਵਿਧਤਾ ਨੂੰ ਹੁਲਾਰਾ ਦੇ ਕੇ ਲੈਂਗਿਕ ਸਮਾਨਤਾ ਦੇ ਮੁੱਦਿਆਂ ਦਾ ਸਮਾਧਾਨ ਕਰਨਾ ਹੈ।

 

 “ਮਹਿਲਾਵਾਂ ਦੇ ਲਈ ਜਲ, ਜਲ ਦੇ ਲਈ ਮਹਿਲਾਵਾਂ ਅਭਿਯਾਨ,” “ਜਲ ਦਿਵਾਲੀ” ਦੇ ਪਹਿਲੇ ਪੜਾਅ ਵਿੱਚ ਰਾਸ਼ਟਰਵਿਆਪੀ ਤੌਰ ‘ਤੇ 15,000 ਤੋਂ ਅਧਿਕ ਸੈਲਫ ਹੈਲਪ ਗਰੁੱਪ ਮਹਿਲਾਵਾਂ ਦੀ ਲੋੜੀਂਦੀ ਭਾਗੀਦਾਰੀ ਦੇ ਨਾਲ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਆਦਰਸ਼ ਆਚਾਰ ਸੰਹਿਤਾ ਦੇ ਤਹਿਤ 5 ਰਾਜਾਂ ਨੂੰ ਛੱਡ ਕੇ) ਦੀ ਭਾਗੀਦਾਰੀ ਰਹੇਗੀ। ਇਸ ਅਭਿਯਾਨ ਦੇ ਪ੍ਰਮੁੱਖ ਖੇਤਰ ਇਸ ਪ੍ਰਕਾਰ ਹਨ:

 

  1. ਮਹਿਲਾਵਾਂ ਨੂੰ ਵਾਟਰ ਟ੍ਰੀਟਮੈਂਟ ਪਲਾਂਟਾਂ ਅਤੇ ਜਲ ਟੈਸਟਿੰਗ ਸੁਵਿਧਾਵਾਂ ਦੀ ਕਾਰਜਪ੍ਰਣਾਲੀ ਨਾਲ ਜਾਣੂ ਕਰਵਾਉਣਾ

  2. ਵੁਮੈਨ ਸੈਲਫ ਹੈਲਪ ਗਰੁੱਪਸ ਦੁਆਰਾ ਨਿਰਮਿਤ ਯਾਦਗਾਰੀ ਚਿੰਨ੍ਹਾਂ ਅਤੇ ਵਸਤੂਆਂ ਦੇ ਮਾਧਿਅਮ ਨਾਲ ਮਹਿਲਾਵਾਂ ਦੀ ਸਮਾਵੇਸ਼ਿਤਾ ਅਤੇ ਭਾਗੀਦਾਰੀ ਨੂੰ ਹੁਲਾਰਾ ਦੇਣਾ

  3. ਮਹਿਲਾਵਾਂ ਨੂੰ ਅੰਮ੍ਰਿਤ ਯੋਜਨਾ ਅਤੇ ਜਲ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦੇਣਾ ਅਤੇ ਸਿੱਖਿਅਤ ਕਰਨਾ

 

ਇਸ ਅਭਿਯਾਨ ਦੇ ਲੋੜੀਂਦੀ ਪਰਿਣਾਮਾਂ ਵਿੱਚ ਵਾਟਰ ਟ੍ਰੀਟਮੈਂਟ ਬਾਰੇ ਜਾਗਰੂਕਤਾ ਅਤੇ ਜਾਣਕਾਰੀ ਵਿੱਚ ਵਾਧਾ ਕਰਨਾ, ਸਵਾਮਿਤਵ ਅਤੇ ਜ਼ਿੰਮੇਦਾਰੀ ਦੀ ਭਾਵਨਾ ਨੂੰ ਵਧਾਉਣਾ, ਸਮਾਵੇਸ਼ਿਤਾ ਨੂੰ ਹੁਲਾਰਾ ਦੇਣਾ, ਸੈਲਫ ਹੈਲਪ ਗਰੁੱਪਸ ਦਾ ਸਸ਼ਕਤੀਕਰਣ, ਸਕਾਰਾਤਮਕ ਸਮੁਦਾਇਕ ਪ੍ਰਭਾਵ ਅਤੇ ਭਵਿੱਖ ਦੀ ਪਹਿਲ ਦੇ ਲਈ ਮੌਡਲ ਸ਼ਾਮਲ ਹਨ।

 

 ‘ਅੰਮ੍ਰਿਤ’ (ਏਐੱਮਆਰਯੂਟੀ) ਅਤੇ ਐੱਨਯੂਐੱਲਐੱਮ ਨਾਲ ਰਾਜ ਅਤੇ ਸ਼ਹਿਰ ਦੇ ਅਧਿਕਾਰੀ ਡਬਲਿਊਟੀਪੀ ਦੀ ਪਹਿਚਾਣ ਕਰਕੇ ਇਨ੍ਹਾਂ ਯਾਤਰਾਵਾਂ ਨੂੰ ਸੁਵਿਧਾਜਨਕ ਬਣਾਉਣਗੇ। ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਸਾਰੇ ਰਾਜ ਅਤੇ ਸ਼ਹਿਰ ਦੇ ਅਧਿਕਾਰੀਆਂ ਨੂੰ ਇਸ ਪਹਿਲ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇਸ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ ਹੈ। ਇਹ ਪਹਿਲ ‘ਅੰਮ੍ਰਿਤ’ਦੇ ਤਹਿਤ ਜਲ ਬੁਨਿਆਦੀ ਢਾਂਚੇ ਦੇ ਮਹੱਤਵਪੂਰਨ ਖੇਤਰ ਵਿੱਚ ਮਹਿਲਾਵਾਂ ਨੂੰ ਸ਼ਾਮਲ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪ੍ਰਯਤਨ ਹੈ।

****

ਆਰਕੇਜੇ/ਐੱਮ


(Release ID: 1975401) Visitor Counter : 101