Posted On:
26 OCT 2023 11:48AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਮਿਕਸਡ 50 ਮੀਡਲ ਰਾਈਫਲਸ ਪ੍ਰੋਨ ਐੱਸਐੱਚ-1 ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ’ਤੇ ਸਿਧਾਰਥ ਬਾਬੂ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸਾਡੇ ਪੈਰਾ ਸ਼ੂਟਰ ਸਿਧਾਰਥ ਬਾਬੂ ਨੂੰ ਮਿਕਸਡ 50 ਮੀਟਰ ਰਾਈਫਲਸ ਪ੍ਰੋਨ ਐੱਸਐੱਚ-1 ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈਆਂ!
ਇਹ ਗੋਲਡ ਮੈਡਲ ਉਨ੍ਹਾਂ ਦੀ ਸਟੀਕਤਾ, ਧਿਆਨ ਕੇਂਦ੍ਰਿਤ ਕਰਨ, ਅਸਧਾਰਨ ਪ੍ਰਤਿਭਾ ਅਤੇ ਅਣਥੱਕ ਭਾਵਨਾ ਦਾ ਪ੍ਰਮਾਣ ਹੈ। ਭਾਰਤ ਉਤਸ਼ਾਹਿਤ ਹੈ।”
***
ਡੀਐੱਸ/ਟੀਐੱਸ