ਸੱਭਿਆਚਾਰ ਮੰਤਰਾਲਾ

ਦੇਸ਼ ਵਿਆਪੀ ਅਭਿਆਨ "ਮੇਰੀ ਮਾਟੀ ਮੇਰਾ ਦੇਸ਼" ਰਾਸ਼ਟਰ ਲਈ ਆਪਣੀਆਂ ਜਾਨਾਂ ਵਾਰਨ ਵਾਲੇ 'ਵੀਰਾਂ' ਨੂੰ ਸਨਮਾਨਿਤ ਕਰੇਗਾ


ਅਭਿਆਨ ਦੌਰਾਨ ਦੇਸ਼ ਭਰ ਦੇ 4419 ਬਲਾਕਾਂ ਵਿੱਚ ਪ੍ਰੋਗਰਾਮ ਕਰਵਾਏ ਗਏ

ਦੇਸ਼ ਦੇ ਕੋਨੇ-ਕੋਨੇ ਤੋਂ ਮਿੱਟੀ ਇਕੱਠੀ ਕੀਤੀ ਗਈ, ਜਿਸ ਨੂੰ ਇੱਕ ਕਲਸ਼ ਵਿੱਚ ਰੱਖ ਕੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਸਮਾਪਤੀ ਮੌਕੇ ਅੰਮ੍ਰਿਤ ਵਾਟਿਕਾ ਅਤੇ ਅੰਮ੍ਰਿਤ ਮਹੋਤਸਵ ਯਾਦਗਾਰ ਵਿੱਚ ਰਸਮੀ ਤੌਰ 'ਤੇ ਸਥਾਪਿਤ ਕੀਤਾ ਜਾਵੇਗਾ

Posted On: 17 OCT 2023 12:04PM by PIB Chandigarh

"ਮੇਰੀ ਮਾਟੀ ਮੇਰਾ ਦੇਸ਼" (ਐੱਮਐੱਮਐੱਮਡੀ) ਅਭਿਆਨ ਦੇਸ਼ ਭਰ ਵਿੱਚ ਅੰਮ੍ਰਿਤ ਕਲਸ਼ ਯਾਤਰਾਵਾਂ ਦੇ ਨਾਲ ਆਪਣੇ ਅੰਤਿਮ ਪੜਾਅ ਵਿੱਚ ਦਾਖਲ ਹੋ ਰਿਹਾ ਹੈ। ਸਮੁੱਚੇ ਭਾਰਤ ਲਈ ਇਸ ਸੰਪਰਕ ਪਹਿਲਕਦਮੀ ਦਾ ਮੰਤਵ ਦੇਸ਼ ਦੇ ਹਰ ਘਰ ਤੱਕ ਪਹੁੰਚਣਾ ਰਿਹਾ। ਇਸ ਮਹੱਤਵਪੂਰਨ ਸਹਿਯੋਗੀ ਯਤਨ ਦੇ ਦੌਰਾਨ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਅਤੇ ਕੋਲਾ ਮੰਤਰਾਲਾ ਸਮੇਤ ਕਈ ਮੰਤਰਾਲਿਆਂ, ਸੂਬਾ ਸਰਕਾਰਾਂ, ਨਹਿਰੂ ਯੁਵਾ ਕੇਂਦਰ ਸੰਗਠਨ, ਖੇਤਰੀ ਸਭਿਆਚਾਰਕ ਕੇਂਦਰ, ਕੇਂਦਰੀ ਹਥਿਆਰਬੰਦ ਪੁਲਿਸ ਬਲ ਅਤੇ ਭਾਰਤੀ ਡਾਕ ਨੇ ਪਿੰਡ ਅਤੇ ਬਲਾਕ ਪੱਧਰ 'ਤੇ ਹਰ ਘਰ ਤੋਂ ਮਿੱਟੀ ਇਕੱਠੀ ਕਰ ਰਹੇ ਹਨ। ਇਹ ਸਾਂਝੀ ਪਹਿਲਕਦਮੀ ਨਾ ਸਿਰਫ਼ ਇਸ ਅਭਿਲਾਸ਼ੀ ਟੀਚੇ ਨੂੰ ਪ੍ਰਾਪਤ ਕਰਨ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਰੇਖਾਂਕਿਤ ਕਰਦੀ ਹੈ, ਸਗੋਂ ਭਾਈਚਾਰਕ ਸੇਵਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। ਸਭਿਆਚਾਰਕ ਮੰਤਰਾਲੇ ਦੇ ਖੇਤਰੀ ਸਭਿਆਚਾਰਕ ਕੇਂਦਰ ਵੀ ਇਸ ਮੁਹਿੰਮ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਬਿਹਤਰ ਸੰਪਰਕ ਸਥਾਪਤ ਕਰਨ ਲਈ ਦੇਸ਼ ਭਰ ਦੇ ਪੇਂਡੂ ਖੇਤਰਾਂ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੇ ਹਨ। 4419 ਤੋਂ ਵੱਧ ਬਲਾਕ ਪਹਿਲਾਂ ਹੀ 'ਮੇਰੀ ਮਾਟੀ ਮੇਰਾ ਦੇਸ਼' ਪ੍ਰੋਗਰਾਮ ਦਾ ਆਯੋਜਨ ਕਰ ਚੁੱਕੇ ਹਨ ਅਤੇ ਇਸ ਵਿੱਚ ਲੋਕਾਂ ਦੀ ਜ਼ਬਰਦਸਤ ਸ਼ਮੂਲੀਅਤ ਰਹੀ ਹੈ।

ਮਾਂਡਯਾ ਵਿੱਚ ਮੇਰੀ ਮਾਟੀ ਮੇਰਾ ਦੇਸ਼ ਤਾਲੁਕ ਪੱਧਰ ਦਾ ਪ੍ਰੋਗਰਾਮ

ਕਦਾਣਾ ਬਲਾਕ, ਗੁਜਰਾਤ

ਕੁਮਟਾ, ਕਾਰਵਾੜ

ਅਸਮ ਰਾਈਫਲਜ਼ ਨੇ ਕਲਸ਼ ਅਰੁਣਾਚਲ ਪ੍ਰਦੇਸ਼ ਦੇ ਲੋਂਗਡਿੰਗ ਜ਼ਿਲ੍ਹੇ ਦੇ ਜ਼ਿਲ੍ਹਾ ਕੁਲੈਕਟਰ ਨੂੰ ਸੌਂਪਿਆ

ਦੇਸ਼ ਦੇ ਨਾਇਕਾਂ ਨੂੰ ਸਨਮਾਨਿਤ ਕਰਨ ਲਈ 9 ਅਗਸਤ, 2023 ਨੂੰ ਦੇਸ਼ ਵਿਆਪੀ "ਮੇਰੀ ਮਾਟੀ ਮੇਰਾ ਦੇਸ਼" ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਨ੍ਹਾਂ ਬਹਾਦਰ ਵਿਅਕਤੀਆਂ ਨੇ ਅਦੁੱਤੀ ਦਲੇਰੀ ਦਿਖਾਈ ਅਤੇ ਦੇਸ਼ ਦੀ ਸੇਵਾ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਨ੍ਹਾਂ ਨੂੰ ‘ਵੀਰ’ ਕਿਹਾ ਗਿਆ ਹੈ। ਇਹ ਪਹਿਲਕਦਮੀ 12 ਮਾਰਚ, 2021 ਨੂੰ ਸ਼ੁਰੂ ਹੋਏ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੀ ਸਮਾਪਤੀ ਨੂੰ ਦਰਸਾਉਂਦੀ ਹੈ। ਇਸ ਤਹਿਤ ਪੂਰੇ ਭਾਰਤ ਵਿੱਚ ਦੋ ਲੱਖ ਤੋਂ ਵੱਧ ਪ੍ਰੋਗਰਾਮ ਕਰਵਾਏ ਗਏ, ਜਿਸ ਵਿੱਚ ਵੱਡੀ ਪੱਧਰ 'ਤੇ ਲੋਕਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ। ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਦੇ ਸ਼ੁਰੂਆਤੀ ਪੜਾਅ ਨੇ ਵਿਆਪਕ ਪਹੁੰਚ ਅਤੇ ਮਹੱਤਵਪੂਰਨ ਜਨਤਕ ਭਾਗੀਦਾਰੀ ਨਾਲ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਅੱਜ ਤੱਕ 36 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 2,33,000 ਤੋਂ ਵੱਧ ਸ਼ਿਲਾਫਲਕਮ ਸਮਾਰਕਾਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੰਚ ਪ੍ਰਣ ਪ੍ਰਤਿੱਗਿਆ ਦੇ ਨਾਲ ਲਗਭਗ ਚਾਰ ਕਰੋੜ ਸੈਲਫੀਜ਼ ਵੈੱਬਸਾਈਟ 'ਤੇ ਅੱਪਲੋਡ ਕੀਤੀਆਂ ਗਈਆਂ ਹਨ। ਇਸ ਅਭਿਆਨ ਦੌਰਾਨ ਵੀਰਾਂ ਦਾ ਸਨਮਾਨ ਕਰਦੇ ਹੋਏ ਦੇਸ਼ ਭਰ ਵਿੱਚ 200,000 ਤੋਂ ਵੱਧ ਸਨਮਾਨ ਪ੍ਰੋਗਰਾਮ ਆਯੋਜਿਤ ਕੀਤੇ ਗਏ। ਵਸੁਧਾ ਵੰਦਨ ਥੀਮ ਦੇ ਤਹਿਤ 23 ਕਰੋੜ 60 ਲੱਖ ਤੋਂ ਵੱਧ ਦੇਸੀ ਬੂਟੇ ਲਗਾਏ ਗਏ ਅਤੇ ਦੋ ਲੱਖ 63 ਹਜ਼ਾਰ ਅੰਮ੍ਰਿਤ ਵਾਟਿਕਾਵਾਂ ਬਣਾਈਆਂ ਗਈਆਂ ਹਨ।

ਅੰਮ੍ਰਿਤ ਕਲਸ਼ ਯਾਤਰਾਵਾਂ 30 ਅਤੇ 31 ਅਕਤੂਬਰ, 2023 ਨੂੰ ਕਰਤੱਵਯ ਪਥ 'ਤੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਪਹੁੰਚਣਗੀਆਂ। ਇਸ ਰਾਸ਼ਟਰ ਵਿਆਪੀ ਪਹਿਲਕਦਮੀ ਦੀ ਸ਼ਾਨਦਾਰ ਸਮਾਪਤੀ ਨੂੰ ਦਰਸਾਉਣ ਲਈ, ਸਾਡੇ ਦੇਸ਼ ਦੀ ਏਕਤਾ ਅਤੇ ਵਿਭਿੰਨਤਾ ਦਾ ਪ੍ਰਤੀਕ ਇੱਕ ਯਾਦਗਾਰੀ ਕਲਸ਼ ਅੰਮ੍ਰਿਤ ਵਾਟਿਕਾ ਅਤੇ ਅੰਮ੍ਰਿਤ ਮਹੋਤਸਵ ਯਾਦਗਾਰ ਵਿਖੇ ਸਥਾਪਿਤ ਕੀਤਾ ਜਾਵੇਗਾ, ਜਿਸ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਇਕੱਠੀ ਕੀਤੀ ਮਿੱਟੀ ਨੂੰ ਮਿਲਾਇਆ ਜਾਵੇਗਾ। ਇਸ ਮੌਕੇ 'ਤੇ ਜੀਵੰਤ ਸਭਿਆਚਾਰਕ ਪ੍ਰੋਗਰਾਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ, ਜੋ ਹਾਜ਼ਰੀਨ ਲਈ ਇੱਕ ਸ਼ਾਨਦਾਰ ਅਨੁਭਵ ਹੋਵੇਗਾ। ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਸਥਾਨਾਂ 'ਤੇ, ਭਾਗੀਦਾਰਾਂ ਵਿੱਚ ਇਸ ਇਤਿਹਾਸਕ ਮੁਹਿੰਮ ਦੇ ਸਾਰ ਨੂੰ ਸਮਝਣ, ਰਾਸ਼ਟਰ ਦੀ ਸਮੂਹਿਕ ਭਾਵਨਾ ਨਾਲ ਜੁੜਨ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਸਨਮਾਨ ਕਰਦੇ ਹੋਏ ਆਪਣੇ ਵਿਰਸੇ ਨਾਲ ਜੁੜਨ ਦੀ ਭਾਵਨਾ ਪੈਦਾ ਹੋਵੇਗੀ।

*****

ਬੀਨਾ ਯਾਦਵ



(Release ID: 1968567) Visitor Counter : 67