ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2022 ਵਿੱਚ ਪੁਰਸ਼ਾਂ ਦੀ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ

Posted On: 02 OCT 2023 12:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ ਵਿੱਚ ਏਸ਼ਿਆਈ ਖੇਡਾਂ 2022 ਵਿੱਚ ਪੁਰਸ਼ਾਂ ਦੀ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਕਾਂਸੀ ਦਾ  ਮੈਡਲ ਜਿੱਤਣ ‘ਤੇ ਆਨੰਦਕੁਮਾਰ ਵੈਲਕੁਮਾਰ, ਸਿਧਾਂਤ ਰਾਹੁਲ ਕਾਂਬਲੇ ਅਤੇ ਵਿਕਰਮ ਰਾਜੇਂਦਰ ਇੰਗਲੇ (Anandkumar Velkumar, Siddhant Rahul Kamble, and Vikram Rajendra Ingale) ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਐਕਸ (X‘ਤੇ ਪੋਸਟ ਕੀਤਾ:

 

 “ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਇੱਕ ਹੋਰ ਕਾਂਸੀ ਦਾ ਮੈਡਲ ਲੈ ਕੇ ਆਇਆ ਹੈ!

ਪੁਰਸ਼ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਆਨੰਦਕੁਮਾਰ ਵੈਲਕੁਮਾਰ, ਸਿਧਾਂਤ ਰਾਹੁਲ ਕਾਂਬਲੇ, ਵਿਕਰਮ ਰਾਜੇਂਦਰ ਇੰਗਲੇ (Anandkumar Velkumar, Siddhant Rahul Kamble, Vikram Rajendra Ingale) ਨੂੰ ਕਾਂਸੀ ਦਾ ਮੈਡਲ ਮਿਲਿਆ।

 

ਭਾਰਤ ਬਹੁਤ ਖੁਸ਼ ਹੈ ਅਤੇ ਇਸ ਉਪਲਬਧੀ 'ਤੇ ਬਹੁਤ ਮਾਣ ਮਹਿਸੂਸ ਕਰਦਾ ਹੈ!

 

 

***

 

ਡੀਐੱਸ/ਟੀਐੱਸ 



(Release ID: 1963420) Visitor Counter : 74