ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਵੱਛਤਾ ਅਭਿਯਾਨ ਵਿੱਚ ਹਿੱਸਾ ਲਿਆ
ਪ੍ਰਧਾਨ ਮੰਤਰੀ ਦੀ ਇਸ ਪਹਿਲ ਵਿੱਚ ਅੰਕਿਤ ਬੈਯਾਨਪੁਰੀਆ ਭੀ ਸ਼ਾਮਲ ਹੋਏ
Posted On:
01 OCT 2023 2:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਪੂਰਾ ਦੇਸ਼ ਅੱਜ ਸਵੱਛਤਾ ਅਭਿਯਾਨ ਵਿੱਚ ਹਿੱਸਾ ਲੈ ਰਿਹਾ ਹੈ, ਸਾਰਿਆਂ ਨੇ ਸਵੱਛਤਾ ਦੇ ਲਈ ਇੱਕ ਘੰਟਾ ਸਮਰਪਿਤ ਕੀਤਾ ਹੈ, ਜੋ ਦੇਸ਼ ਦੇ ਲਈ ਇੱਕ ਉੱਜਵਲ ਭਵਿੱਖ ਦੇ ਨਿਰਮਾਣ ਵਿੱਚ ਮਦਦ ਕਰੇਗਾ।
ਇਸ ਸਵੱਛਤਾ ਅਭਿਯਾਨ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਨਾਲ ਅੰਕਿਤ ਬੈਯਾਨਪੁਰੀਆ ਭੀ ਸ਼ਾਮਲ ਹੋਏ। ਅੰਕਿਤ ਇੱਕ ਫਿਟਨਸ ਇਨਫਲੂਐਂਸਰ (fitness influencer) ਹਨ।
ਪ੍ਰਧਾਨ ਮੰਤਰੀ ਨੇ ਆਪਣੇ ਐਕਸ (X) ਪੋਸਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਸਾਡੇ ਰੋਜ਼ਾਨਾ ਜੀਵਨ ਵਿੱਚ ਸਵੱਛਤਾ ਅਤੇ ਫਿਟਨਸ ਦੇ ਮਹੱਤਵ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੀ ਰੂਟੀਨ ਬਾਰੇ ਭੀ ਗੱਲ ਕੀਤੀ ਅਤੇ ਅੰਕਿਤ ਦੇ ਫਿਟਨਸ ਟਿਪਸ ਬਾਰੇ ਜਾਣਿਆ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਅੱਜ, ਜਿਵੇਂ ਕਿ ਦੇਸ਼ ਸਵੱਛਤਾ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਅੰਕਿਤ ਬੈਯਾਨਪੁਰੀਆ ਅਤੇ ਮੈਂ ਭੀ ਤਿਵੇਂ ਹੀ ਕੀਤਾ! ਸਵੱਛਤਾ ਦੇ ਨਾਲ, ਅਸੀਂ ਫਿਟਨਸ ਅਤੇ ਕਲਿਆਣ ਬਾਰੇ ਭੀ ਗੱਲ ਕੀਤੀ। ਇਹ ਸਭ ਸਵੱਛ ਅਤੇ ਸਵਸਥ ਭਾਰਤ ਦੇ ਲਈ! @baiyanpuria”
***
ਡੀਐੱਸ/ਐੱਸਟੀ
(Release ID: 1962943)
Visitor Counter : 121
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam