ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲਾ (Rozgar Mela) ਦੇ ਤਹਿਤ 51,000 ਤੋਂ ਜ਼ਿਆਦਾ ਨਿਯੁਕਤੀ ਪੱਤਰ ਵੰਡੇ
“ ਆਪ (ਤੁਸੀਂ) ਇਸ ‘ਅੰਮ੍ਰਿਤ ਕਾਲ’ (‘Amrit Kaal’) ਦੇ ‘ਅੰਮ੍ਰਿਤ ਰਕਸ਼ਕ’(‘Amrit Rakshak’) ਹੋ’’
“ਪਿਛਲੇ ਕੁਝ ਵਰ੍ਹਿਆਂ ਵਿੱਚ, ਅਸੀਂ ਅਰਧਸੈਨਿਕ ਬਲਾਂ ਦੀ ਭਰਤੀ ਪ੍ਰਕਿਰਿਆ ਵਿੱਚ ਕਈ ਬੜੇ ਬਦਲਾਅ ਕੀਤੇ ਹਨ”
“ਕਾਨੂੰਨ ਦੇ ਸ਼ਾਸਨ ਦੁਆਰਾ ਇੱਕ ਸੁਰੱਖਿਅਤ ਮਾਹੌਲ ਵਿਕਾਸ ਦੀ ਗਤੀ ਨੂੰ ਤੇਜ਼ ਕਰ ਦਿੰਦਾ ਹੈ”
“ਪਿਛਲੇ ਨੌਂ ਵਰ੍ਹਿਆਂ ਵਿੱਚ ਪਰਿਵਰਤਨ ਦਾ ਇੱਕ ਨਵਾਂ ਦੌਰ ਦੇਖਿਆ ਜਾ ਸਕਦਾ ਹੈ”
“ਨੌਂ ਸਾਲ ਪਹਿਲੇ ਅੱਜ ਹੀ ਦੇ ਦਿਨ ਸ਼ੁਰੂ ਕੀਤੀ ਗਈ ‘ਜਨ ਧਨ ਯੋਜਨਾ’ (Jan Dhan Yojana) ਨੇ 'ਗਾਂਵ ਔਰ ਗ਼ਰੀਬ' (Gaanv aur Gareeb) ਦੇ ਆਰਥਿਕ ਸਸ਼ਕਤੀਕਰਣ ਵਿੱਚ ਬਹੁਤ ਬੜੀ ਭੂਮਿਕਾ ਨਿਭਾਈ ਹੈ”
“ਜਨ ਧਨ ਯੋਜਨਾ (Jan Dhan Yojana) ਨੇ ਦੇਸ਼ ਵਿੱਚ ਸਮਾਜਿਕ ਅਤੇ ਆਰਥਿਕ ਬਦਲਾਅ ਨੂੰ ਗਤੀ ਪ੍ਰਦਾਨ ਕਰਨ ਵਿੱਚ ਜੋ ਭੂਮਿਕਾ ਨਿਭਾਈ ਹੈ, ਉਹ ਵਾਸਤਵ ਵਿੱਚ ਅਧਿਐਨ ਦਾ ਵਿਸ਼ਾ ਹੈ”
“ਆਪ (ਤੁਸੀਂ) ਸਾਰੇ ਯੁਵਾ ਸਰਕਾਰ ਅਤੇ ਸ਼ਾਸਨ ਵਿੱਚ ਬਦਲਾਅ ਲਿਆਉਣ ਦੇ ਮਿਸ਼ਨ ਵਿੱਚ ਮੇਰੀ ਸਭ ਤੋਂ ਬੜੀ ਤਾਕਤ ਹੋ”
Posted On:
28 AUG 2023 11:58AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 51,000 ਤੋਂ ਅਧਿਕ ਨਵੇਂ ਭਰਤੀ ਕੀਤੇ ਗਏ ਰੰਗਰੂਟਾਂ ਨੂੰ ਨਿਯੁਕਤੀ ਪੱਤਰ ਵੰਡੇ । ਦੇਸ਼ ਦੇ 45 ਸਥਾਨਾਂ ‘ਤੇ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਇਸ ਰੋਜ਼ਗਾਰ ਮੇਲਾ ਸਮਾਗਮ ਦੇ ਜ਼ਰੀਏ, ਗ੍ਰਹਿ ਮੰਤਰਾਲਾ ਵਿਭਿੰਨ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs-ਸੀਏਪੀਐੱਫਜ਼) ਜਿਵੇਂ ਕੇਂਦਰੀ ਰਿਜ਼ਰਵ ਪੁਲਿਸ ਬਲ ( ਸੀਆਰਪੀਐੱਫ ), ਸੀਮਾ ਸੁਰੱਖਿਆ ਬਲ (ਬੀਐੱਸਐੱਫ), ਸਸ਼ਤਰ ਸੀਮਾ ਬਲ (ਐੱਸਐੱਸਬੀ), ਅਸਾਮ ਰਾਈਫਲਸ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ), ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਨਾਲ-ਨਾਲ ਦਿੱਲੀ ਪੁਲਿਸ ਵਿੱਚ ਕਰਮੀਆਂ ਦੀਆਂ ਭਰਤੀਆਂ ਕਰ ਰਿਹਾ ਹੈ। ਪੂਰੇ ਦੇਸ਼ ਤੋਂ ਸਿਲੈਕਟ ਕੀਤੇ ਗਏ ਨਵੇਂ ਰੰਗਰੂਟ ਗ੍ਰਹਿ ਮੰਤਰਾਲੇ ਦੇ ਤਹਿਤ ਵਿਭਿੰਨ ਪੁਲਿਸ ਬਲਾਂ ਵਿੱਚ ਕਾਂਸਟੇਬਲ ( ਜਨਰਲ ਡਿਊਟੀ), ਸਬ- ਇੰਸਪੈਕਟਰ (ਜਨਰਲ ਡਿਊਟੀ ) ਅਤੇ ਗ਼ੈਰ-ਜਨਰਲ ਡਿਊਟੀ ਕਾਡਰ ਜਿਹੇ ਵਿਭਿੰਨ ਪਦਾਂ ‘ਤੇ ਭਰਤੀ ਹੋਣਗੇ।
ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ , ਪ੍ਰਧਾਨ ਮੰਤਰੀ ਨੇ ਅੰਮ੍ਰਿਤ ਕਾਲ ਦੇ ਦੌਰਾਨ ‘ਅੰਮ੍ਰਿਤ ਰਕਸ਼ਕ’(‘Amrit Rakshak’) ਦੇ ਰੂਪ ਵਿੱਚ ਨਵ ਨਿਯੁਕਤ ਕਰਮੀਆਂ ਨੂੰ ਉਨ੍ਹਾਂ ਦੀ ਸਿਲੈਕਸ਼ਨ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇਨ੍ਹਾਂ ਨੂੰ ‘ਅੰਮ੍ਰਿਤ ਰਕਸ਼ਕ’(‘Amrit Rakshak’) ਕਿਹਾ ਕਿਉਂਕਿ ਨਵ ਨਿਯੁਕਤ ਕਰਮੀ ਨਾ ਕੇਵਲ ਦੇਸ਼ ਦੀ ਸੇਵਾ ਕਰਨਗੇ, ਬਲਕਿ ਦੇਸ਼ ਅਤੇ ਦੇਸ਼ਵਾਸੀਆਂ ਦੀ ਰੱਖਿਆ ਭੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ, “ ਆਪ (ਤੁਸੀਂ) ਇਸ 'ਅੰਮ੍ਰਿਤ ਕਾਲ' (‘Amrit Kaal’) ਦੇ ‘ਅੰਮ੍ਰਿਤ ਰਕਸ਼ਕ’(‘Amrit Rakshak’) ਹੋ।”
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਰੋਜ਼ਗਾਰ ਮੇਲੇ ਦਾ ਇਹ ਸੰਸਕਰਣ (this edition of Rozgar Mela) ਐਸੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਰਾਸ਼ਟਰ ਗਰਵ(ਮਾਣ) ਅਤੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਚੰਦਰਯਾਨ 3 ਅਤੇ ਪ੍ਰਗਯਾਨ ਰੋਵਰ (Chandrayaan 3 and the Pragyan Rover) ਲਗਾਤਾਰ ਚੰਦਰਮਾ ਦੀਆਂ ਨਵੀਨਤਮ ਫੋਟੋਆਂ ਪ੍ਰਸਾਰਿਤ ਕਰ ਰਹੇ ਹਨ। ਇਸ ਪ੍ਰਤਿਸ਼ਠਿਤ ਪਲ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਰੰਗਰੂਟ ਆਪਣੇ ਜੀਵਨ ਕਾਲ ਦੀ ਸਭ ਤੋਂ ਮਹੱਤਵਪੂਰਨ ਯਾਤਰਾ ਸ਼ੁਰੂ ਕਰ ਰਹੇ ਹਨ। ਉਨ੍ਹਾਂ ਨੇ ਸਾਰੇ ਨਵ ਨਿਯੁਕਤ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਰੱਖਿਆ ਜਾਂ ਸੁਰੱਖਿਆ ਅਤੇ ਪੁਲਿਸ ਬਲਾਂ ਵਿੱਚ ਸਿਲੈਕਸ਼ਨ ਦੇ ਨਾਲ-ਨਾਲ ਆਉਣ ਵਾਲੀ ਜ਼ਿੰਮੇਦਾਰੀ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਸੁਰੱਖਿਆ ਬਲਾਂ ਦੀਆਂ ਜਰੂਰਤਾਂ ਬਾਰੇ ਬਹੁਤ ਗੰਭੀਰ ਰਹੀ ਹੈ। ਉਨ੍ਹਾਂ ਨੇ ਅਰਧਸੈਨਿਕ ਬਲਾਂ ਦੀ ਭਰਤੀ ਵਿੱਚ ਬੜੇ ਬਦਲਾਵਾਂ ਦਾ ਉਲੇਖ ਕੀਤਾ। ਆਵੇਦਨ (ਐਪਲੀਕੇਸ਼ਨ) ਤੋਂ ਲੈ ਕੇ ਫਾਈਨਲ ਸਿਲੈਕਸ਼ਨ ਤੱਕ (from application to final selection) ਭਰਤੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ। ਪਹਿਲਾਂ ਪਰੀਖਿਆਵਾਂ ਅੰਗ੍ਰੇਜ਼ੀ ਜਾਂ ਹਿੰਦੀ ਵਿੱਚ ਹੁੰਦੀਆਂ ਸਨ, ਹੁਣ ਉਨ੍ਹਾਂ ਦੇ ਸਥਾਨ ‘ਤੇ 13 ਸਥਾਨਕ ਭਾਸ਼ਾਵਾਂ ਵਿੱਚ ਭੀ ਪਰੀਖਿਆਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਮਾਨਦੰਡਾਂ ਵਿੱਚ ਢਿੱਲ ਦੇ ਕੇ (by relaxing norms) ਸੈਂਕੜੇ ਆਦਿਵਾਸੀ ਨੌਜਵਾਨਾਂ ਦੀ ਭਰਤੀ ਦਾ ਉਲੇਖ ਕੀਤਾ। ਉਨ੍ਹਾਂ ਨੇ ਸੀਮਾਵਰਤੀ ਖੇਤਰ ਅਤੇ ਅਤਿਵਾਦ ਪ੍ਰਭਾਵਿਤ ਖੇਤਰਾਂ ਦੇ ਨੌਜਵਾਨਾਂ ਦੇ ਲਈ ਵਿਸ਼ੇਸ਼ ਕੋਟਾ (special quota) ਬਾਰੇ ਜਾਣਕਾਰੀ ਦਿੱਤੀ।
ਰਾਸ਼ਟਰ ਦੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਵਿੱਚ ਨਵੇਂ ਭਰਤੀ ਕੀਤੇ ਗਏ ਕਰਮੀਆਂ ਦੀਆਂ ਜ਼ਿੰਮੇਦਾਰੀਆਂ ਬਾਰੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨ ਦੇ ਸ਼ਾਸਨ ਦੁਆਰਾ ਇੱਕ ਸੁਰੱਖਿਅਤ ਮਾਹੌਲ ਵਿਕਾਸ ਦੀ ਗਤੀ ਨੂੰ ਤੇਜ਼ ਕਰ ਦਿੰਦਾ ਹੈ। ਉੱਤਰ ਪ੍ਰਦੇਸ਼ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਕਦੇ ਵਿਕਾਸ ਵਿੱਚ ਪਿਛੜ ਗਿਆ ਸੀ ਅਤੇ ਅਪਰਾਧ ਦੇ ਮਾਮਲੇ ਵਿੱਚ ਭੀ ਮੋਹਰੀ ਰਾਜਾਂ ਵਿੱਚ ਸ਼ਾਮਲ ਸੀ। ਉਨ੍ਹਾਂ ਨੇ ਅੱਗੇ ਇਹ ਭੀ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਸ਼ੁਰੂ ਹੋਣ ਨਾਲ ਇਹ ਰਾਜ ਹੁਣ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹਣ ਦੇ ਸਮਰੱਥ ਹੋ ਗਿਆ ਹੈ, ਇੱਥੇ ਇੱਕ ਭੈਅ ਮੁਕਤ ਨਵੇਂ ਸਮਾਜ ਦੀ ਸਥਾਪਨਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ, “ਕਾਨੂੰਨ ਅਤੇ ਵਿਵਸਥਾ ਦੀ ਐਸੀ ਵਿਵਸਥਾ ਲੋਕਾਂ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧ ਦਰ ਵਿੱਚ ਗਿਰਾਵਟ ਦੇ ਨਾਲ ਰਾਜ ਵਿੱਚ ਨਿਵੇਸ਼ ਵਧ ਰਿਹਾ ਹੈ। ਜਿਨ੍ਹਾਂ ਰਾਜਾਂ ਵਿੱਚ ਅਪਰਾਧ ਦਰ ਅਧਿਕ ਹੈ, ਉਨ੍ਹਾਂ ਵਿੱਚ ਬਹੁਤ ਘੱਟ ਨਿਵੇਸ਼ ਦੇਖਿਆ ਜਾ ਰਿਹਾ ਹੈ ਅਤੇ ਉੱਥੇ ਹੀ ਰੋਜ਼ਗਾਰ ਦੇ ਸਾਰੇ ਅਵਸਰ ਭੀ ਰੁਕ ਗਏ ਹਨ।
ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਹ ਦੁਹਰਾਇਆ ਕਿ ਭਾਰਤ ਇਸ ਦਹਾਕੇ ਦੇ ਦੌਰਾਨ ਦੁਨੀਆ ਦੀਆਂ ਸਿਖਰਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਜਾਵੇਗਾ। ਉਨ੍ਹਾਂ ਨੇ ਇਹ ਭੀ ਕਿਹਾ ਕਿ ਮੋਦੀ ਪੂਰੀ ਜ਼ਿੰਮੇਦਾਰੀ ਦੇ ਨਾਲ ਐਸੀ ਗਰੰਟੀ ਦਿੰਦਾ ਹੈ। ਆਮ ਨਾਗਰਿਕ ‘ਤੇ ਵਧਦੀ ਹੋਈ ਅਰਥਵਿਵਸਥਾ ਦੇ ਪ੍ਰਭਾਵ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਰਥਵਿਵਸਥਾ ਨੂੰ ਸੁਨਿਸ਼ਚਿਤ ਕਰਨ ਦੇ ਲਈ ਹਰ ਖੇਤਰ ਦਾ ਵਿਕਾਸ ਹੋਵੇ।
ਉਨ੍ਹਾਂ ਨੇ ਮਹਾਮਾਰੀ ਦੇ ਦੌਰਾਨ ਫਾਰਮਾ ਉਦਯੋਗ ਦੀ ਭੂਮਿਕਾ ਬਾਰੇ ਬਾਤ ਕੀਤੀ। ਅੱਜ, ਭਾਰਤ ਦਾ ਫਾਰਮਾ ਉਦਯੋਗ ਲਗਭਗ ਚਾਰ ਲੱਖ ਕਰੋੜ ਰੁਪਏ ਮੁੱਲ ਦਾ ਹੈ ਅਤੇ ਅਨੁਮਾਨ ਹੈ ਕਿ 2030 ਤੱਕ ਇਹ ਉਦਯੋਗ ਲਗਭਗ 10 ਲੱਖ ਕਰੋੜ ਰੁਪਏ ਦਾ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਧੇ ਦਾ ਮਤਲਬ ਹੈ ਕਿ ਫਾਰਮਾ ਉਦਯੋਗ ਨੂੰ ਆਉਣ ਵਾਲੇ ਵਰ੍ਹਿਆਂ ਵਿੱਚ ਅਧਿਕ ਨੌਜਵਾਨਾਂ ਦੀ ਜ਼ਰੂਰਤ ਹੋਵੇਗੀ ਜਿਸ ਨਾਲ ਰੋਜ਼ਗਾਰ ਦੇ ਅਨੇਕ ਅਵਸਰ ਪੈਦਾ ਹੋਣਗੇ।
ਆਟੋਮੋਬਾਈਲ ਅਤੇ ਆਟੋ ਕੰਪੋਨੈਂਟਸ ਇੰਡਸਟ੍ਰੀ ਦੇ ਵਿਸਤਾਰ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੋਨੋਂ ਉਦਯੋਗ 12 ਲੱਖ ਕਰੋੜ ਰੁਪਏ ਮੁੱਲ ਤੋਂ ਅਧਿਕ ਦੇ ਹਨ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਦੇ ਹੋਰ ਵਧਣ ਦੀ ਉਮੀਦ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਵਿਕਾਸ ਦਰ ਨੂੰ ਬਣਾਈ ਰੱਖਣ ਦੇ ਲਈ ਆਟੋਮੋਬਾਈਲ ਉਦਯੋਗ ਨੂੰ ਅਧਿਕ ਨੌਜਵਾਨਾਂ ਦੀ ਜ਼ਰੂਰਤ ਹੋਵੇਗੀ, ਜਿਸ ਨਾਲ ਦੇਸ਼ ਵਿੱਚ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।
ਉਨ੍ਹਾਂ ਨੇ ਫੂਡ ਪ੍ਰੋਸੈੱਸਿੰਗ ਉਦਯੋਗ ਦਾ ਭੀ ਉਲੇਖ ਕੀਤਾ ਜੋ ਪਿਛਲੇ ਵਰ੍ਹੇ ਲਗਭਗ 26 ਲੱਖ ਕਰੋੜ ਰੁਪਏ ਦਾ ਸੀ ਅਤੇ ਅਗਲੇ ਸਾਢੇ ਤਿੰਨ ਵਰ੍ਹਿਆਂ ਵਿੱਚ ਇਸ ਦੇ ਵਧ ਕੇ 35 ਲੱਖ ਕਰੋੜ ਰੁਪਏ ਮੁੱਲ ਦਾ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸਤਾਰ ਦੇ ਨਾਲ-ਨਾਲ ਰੋਜ਼ਗਾਰ ਦੇ ਅਵਸਰ ਭੀ ਵਧਦੇ ਹਨ।
ਇਨਫ੍ਰਾਸਟ੍ਰਕਚਰ ਦੇ ਵਿਕਾਸ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਇਨਫ੍ਰਾਸਟ੍ਰਕਚਰ ‘ਤੇ 30 ਲੱਖ ਕਰੋੜ ਰੁਪਏ ਤੋਂ ਅਧਿਕ ਖਰਚ ਕੀਤੇ ਹਨ। ਇਸ ਨਾਲ ਕਨੈਕਟੀਵਿਟੀ ਦੇ ਨਾਲ-ਨਾਲ ਟੂਰਿਜ਼ਮ ਅਤੇ ਪ੍ਰਾਹੁਣਚਾਰੀ (tourism and hospitality) ਨੂੰ ਹੁਲਾਰਾ ਮਿਲ ਰਿਹਾ ਹੈ, ਜਿਸ ਦੇ ਨਾਲ ਨਵੇਂ ਰੋਜ਼ਗਾਰ ਸਿਰਜੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2030 ਤੱਕ ਟੂਰਿਜ਼ਮ ਸੈਕਟਰ ਅਰਥਵਿਵਸਥਾ ਵਿੱਚ 20 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਯੋਗਦਾਨ ਦੇਵੇਗਾ ਅਤੇ ਅਨੁਮਾਨਿਤ 13-14 ਕਰੋੜ ਰੋਜ਼ਗਾਰ ਪੈਦਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਸੰਖਿਆਵਾਂ ਭਰ ਨਹੀਂ ਹਨ, ਇਹ ਘਟਨਾਕ੍ਰਮ ਰੋਜ਼ਗਾਰ ਪੈਦਾ ਕਰਨ , ਜੀਵਨ ਨਿਰਬਾਹ ਵਿੱਚ ਸੁਗਮਤਾ ਲਿਆਉਣ (ease of living) ਅਤੇ ਆਮਦਨ ਵਿੱਚ ਵਾਧਾ ਕਰਨ ਦੇ ਜ਼ਰੀਏ ਆਮ ਨਾਗਰਿਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਦੇ ਪ੍ਰਯਾਸਾਂ ਦੇ ਕਾਰਨ ਰੂਪਾਂਤਰਣ ਦਾ ਇੱਕ ਨਵਾਂ ਯੁਗ (A new era of transformation) ਦੇਖਿਆ ਜਾ ਸਕਦਾ ਹੈ।” ਉਨ੍ਹਾਂ ਨੇ ਦੱਸਿਆ ਕਿ ਭਾਰਤ ਦਾ ਪਿਛਲੇ ਸਾਲ ਰਿਕਾਰਡ ਨਿਰਯਾਤ ਕਰਨਾ ਆਲਮੀ ਬਜ਼ਾਰ ਵਿੱਚ ਭਾਰਤ ਨਿਰਮਿਤ ਵਸਤੂਆਂ ਦੀ ਵਧਦੀ ਮੰਗ ਦਾ ਸੰਕੇਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦੇ ਸਦਕਾ ਉਤਪਾਦਨ ਵਧਿਆ ਹੈ, ਰੋਜ਼ਗਾਰ ਵਿੱਚ ਵਾਧਾ ਹੋਇਆ ਹੈ ਅਤੇ ਇਸ ਪ੍ਰਕਾਰ ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਭਾਰਤ ਵਿਸ਼ਵ ਦਾ ਦੂਸਰਾ ਸਭ ਤੋਂ ਬੜਾ ਮੋਬਾਈਲ ਨਿਰਮਾਤਾ ਦੇਸ਼ ਬਣ ਗਿਆ ਹੈ ਅਤੇ ਭਾਰਤ ਵਿੱਚ ਮੋਬਾਈਲ ਫੋਨ ਦੀ ਮੰਗ ਭੀ ਵਧੀ ਹੈ। ਉਨ੍ਹਾਂ ਨੇ ਮੋਬਾਈਲ ਨਿਰਮਾਣ ਵਿੱਚ ਕਈ ਗੁਣਾ ਵਾਧੇ ਦੇ ਲਈ ਸਰਕਾਰ ਦੇ ਪ੍ਰਯਾਸਾਂ ਨੂੰ ਕ੍ਰੈਡਿਟ ਦਿੱਤਾ।
ਸ਼੍ਰੀ ਮੋਦੀ ਨੇ ਉਲੇਖ ਕੀਤਾ ਕਿ ਦੇਸ਼ ਹੁਣ ਹੋਰ ਇਲੈਕਟ੍ਰੌਨਿਕ ਉਪਕਰਣਾਂ ‘ਤੇ ਭੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਆਈਟੀ ਅਤੇ ਹਾਰਡਵੇਅਰ ਨਿਰਮਾਣ ਖੇਤਰ ਵਿੱਚ ਮੋਬਾਈਲ ਨਿਰਮਾਣ ਖੇਤਰ ਦੀ ਸਫ਼ਲਤਾ ਨੂੰ ਦੁਹਾਰਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਮੇਡ ਇਨ ਇੰਡੀਆ ਲੈਪਟੌਪ ਅਤੇ ਪਰਸਨਲ ਕੰਪਿਊਟਰ ਸਾਨੂੰ ਮਾਣ ਮਹਿਸੂਸ ਕਰਵਾਉਣਗੇ। ‘ਵੋਕਲ ਫੌਰ ਲੋਕਲ’(‘Vocal for Local’) ਦੇ ਮੰਤਰ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਵਿੱਚ ਬਣੇ ਲੈਪਟੌਪ ਅਤੇ ਕੰਪਿਊਟਰ ਖਰੀਦਣ ‘ਤੇ ਜ਼ੋਰ ਦੇ ਰਹੀ ਹੈ ਅਤੇ ਇਸ ਦੇ ਸਦਕਾ ਉਤਪਾਦਨ ਅਤੇ ਰੋਜ਼ਗਾਰ ਵਧਿਆ ਹੈ। ਉਨ੍ਹਾਂ ਨੇ ਰਾਸ਼ਟਰ ਵਿੱਚ ਹੋ ਰਹੇ ਆਰਥਿਕ ਵਿਕਾਸ ਦੇ ਲਈ ਇੱਕ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਦੇ ਲਈ ਨਵੇਂ ਭਰਤੀ ਕੀਤੇ ਗਏ ਲੋਕਾਂ ਦੇ ਮੋਢਿਆਂ ‘ਤੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ 9 ਵਰ੍ਹੇ ਪਹਿਲਾਂ ਅੱਜ ਹੀ ਦੇ ਦਿਨ ਪ੍ਰਧਾਨ ਮੰਤਰੀ ਜਨ ਧਨ ਯੋਜਨਾ (Pradhan Mantri Jan Dhan Yojna) ਦੀ ਸ਼ੁਰੂਆਤ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਯੋਜਨਾ ਨੇ ਪਿੰਡਾਂ ਅਤੇ ਗ਼ਰੀਬਾਂ('ਗਾਂਵ ਔਰ ਗ਼ਰੀਬ' (Gaanv aur Gareeb)) ਦੇ ਆਰਥਿਕ ਸਸ਼ਕਤੀਕਰਣ ਦੇ ਨਾਲ-ਨਾਲ ਰੋਜ਼ਗਾਰ ਸਿਰਜਣਾ ਵਿੱਚ ਬੜੀ ਭੂਮਿਕਾ ਨਿਭਾਈ ਹੈ।” ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਪਿਛਲੇ 9 ਵਰ੍ਹਿਆਂ ਦੇ ਦੌਰਾਨ 50 ਕਰੋੜ ਤੋਂ ਅਧਿਕ ਬੈਂਕ ਖਾਤੇ ਖੋਲ੍ਹੇ ਗਏ ਹਨ। ਇਸ ਯੋਜਨਾ ਨੇ ਗ਼ਰੀਬਾਂ ਅਤੇ ਵੰਚਿਤਾਂ ਨੂੰ ਪ੍ਰਤੱਖ ਲਾਭ ਪਹੁੰਚਾਉਣ ਵਿੱਚ ਮਦਦ ਕੀਤੀ ਹੈ ਅਤੇ ਨਾਲ ਹੀ ਇਸ ਨਾਲ ਕਬਾਇਲੀ, ਮਹਿਲਾਵਾਂ, ਦਲਿਤਾਂ(Dalits) ਅਤੇ ਹੋਰ ਵੰਚਿਤ ਵਰਗਾਂ ਦੇ ਰੋਜ਼ਗਾਰ ਅਤੇ ਸਵੈਰੋਜ਼ਗਾਰ ਵਿੱਚ ਮਦਦ ਮਿਲੀ ਹੈ। ਕਈ ਨੌਜਵਾਨਾਂ ਨੂੰ ਬੈਂਕਿੰਗ ਕੌਰੇਸਪੌਂਡੈਂਟ, ਬੈਂਕ ਮਿੱਤਰ (banking correspondents, Bank Mitras) ਦੇ ਰੂਪ ਵਿੱਚ ਰੋਜ਼ਗਾਰ ਪ੍ਰਾਪਤ ਹੋਇਆ।
21 ਲੱਖ ਤੋਂ ਅਧਿਕ ਯੁਵਾ ਬੈਂਕ ਮਿੱਤਰ ਜਾਂ ਬੈਂਕ ਸਖੀਆਂ (Bank Mitras or Bank Sakhis) ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਨ ਧਨ ਯੋਜਨਾ (Jan Dhan Yojana) ਨੇ ਮੁਦਰਾ ਯੋਜਨਾ (Mudra Yojana) ਨੂੰ ਭੀ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁਦਰਾ ਯੋਜਨਾ (Mudra Yojana) ਦੇ ਤਹਿਤ ਹੁਣ ਤੱਕ 24 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਕੋਲੈਟਰਲ-ਫ੍ਰੀ (collateral-free) ਲੋਨ ਪ੍ਰਦਾਨ ਕੀਤੇ ਜਾ ਚੁੱਕੇ ਹਨ। ਲਾਭਾਰਥੀਆਂ ਵਿੱਚ 8 ਕਰੋੜ ਪਹਿਲੀ ਵਾਰ ਦੇ ਉੱਦਮੀ ਹਨ। ਪੀਐੱਮ ਸਵਨਿਧੀ (PM Svanidhi) ਦੇ ਤਹਿਤ, ਲਗਭਗ 45 ਲੱਖ ਸਟ੍ਰੀਟ ਵੈਂਡਰਸ ਨੂੰ ਪਹਿਲੀ ਵਾਰ ਕੋਲੈਟਰਲ-ਫ੍ਰੀ (collateral-free) ਲੋਨ ਪ੍ਰਵਾਨ ਕੀਤੇ ਗਏ ਸਨ। ਇਨ੍ਹਾਂ ਯੋਜਨਾਵਾਂ ਦੇ ਲਾਭਾਰਥੀਆਂ ਵਿੱਚ ਬੜੀ ਸੰਖਿਆ ਵਿੱਚ ਮਹਿਲਾਵਾਂ, ਦਲਿਤ, ਪਿਛੜੇ ਅਤੇ ਜਨਜਾਤੀ ਯੁਵਾ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਧਨ ਖਾਤਿਆਂ ਨਾਲ ਪਿੰਡਾਂ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਾਂ (Self Help Groups) ਨੂੰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਜਨ ਧਨ ਯੋਜਨਾ (Jan Dhan Yojana) ਨੇ ਦੇਸ਼ ਵਿੱਚ ਸਮਾਜਿਕ ਅਤੇ ਆਰਥਿਕ ਪਰਿਵਰਤਨ ਨੂੰ ਗਤੀ ਦੇਣ ਵਿੱਚ ਜੋ ਭੂਮਿਕਾ ਨਿਭਾਈ ਹੈ, ਉਹ ਵਾਸਤਵ ਵਿੱਚ ਅਧਿਐਨ ਦਾ ਵਿਸ਼ਾ ਹੈ।
ਪ੍ਰਧਾਨ ਮੰਤਰੀ ਨੇ ਕਈ ਰੋਜ਼ਗਾਰ ਮੇਲਿਆਂ ਵਿੱਚ ਲੱਖਾਂ ਨੌਜਵਾਨਾਂ ਨੂੰ ਸੰਬੋਧਨ ਕਰਨ ਦਾ ਉਲੇਖ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਜਨ ਸੇਵਾ ਜਾਂ ਹੋਰ ਖੇਤਰਾਂ ਵਿੱਚ ਰੋਜ਼ਗਾਰ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਅਤੇ ਸ਼ਾਸਨ (Government and Governance) ਵਿੱਚ ਬਦਲਾਅ ਲਿਆਉਣ ਦੇ ਮਿਸ਼ਨ ਵਿੱਚ ਆਪ ਸਭ ਯੁਵਾ ਮੇਰੀ ਸਭ ਤੋਂ ਬੜੀ ਤਾਕਤ ਹੋ। ਇਹ ਉਲੇਖ ਕਰਦੇ ਹੋਏ ਕਿ ਅੱਜ ਦੇ ਯੁਵਾ ਇੱਕ ਐਸੀ ਪੀੜ੍ਹੀ ਦੇ ਹਨ, ਜਿੱਥੇ ਸਭ ਕੁਝ ਬੱਸ ਇੱਕ ਕਲਿੱਕ ਦੀ ਦੂਰੀ ‘ਤੇ ਹੈ, ਪ੍ਰਧਾਨ ਮੰਤਰੀ ਨੇ ਫਾਸਟ ਡਿਲਿਵਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅੱਜ ਦੀ ਪੀੜ੍ਹੀ ਸਮੱਸਿਆਵਾਂ ਦੇ ਸਥਾਈ ਸਮਾਧਾਨ ਦੀ ਤਲਾਸ਼ ਵਿੱਚ ਹੈ, ਖੰਡਿਤ ਸਮਾਧਾਨਾਂ ਦੀ ਨਹੀਂ।
ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਲੋਕ ਸੇਵਕ ਦੇ ਰੂਪ ਵਿੱਚ, ਨਵਨਿਯੁਕਤਾਂ (new recruits) ਨੂੰ ਐਸੇ ਨਿਰਣੇ ਲੈਣੇ ਹੋਣਗੇ ਜੋ ਦੀਰਘਕਾਲਿਕ ਰੂਪ ਨਾਲ ਲੋਕਾਂ ਦੇ ਲਈ ਲਾਭਦਾਇਕ ਹੋਣ। ਉਨ੍ਹਾਂ ਨੇ ਕਿਹਾ, “ਆਪ (ਤੁਸੀਂ) ਜਿਸ ਪੀੜ੍ਹੀ ਨਾਲ ਸਬੰਧ ਰੱਖਦੇ ਹੋ, ਉਹ ਕੁਝ ਪ੍ਰਾਪਤ ਕਰਨ ਦੇ ਲਈ ਪ੍ਰਤੀਬੱਧ ਹੈ। ਇਸ ਪੀੜ੍ਹੀ ਨੂੰ ਕਿਸੇ ਦੀ ਕਿਰਪਾ ਨਹੀਂ ਚਾਹੀਦੀ ਹੈ, ਉਹ ਸਿਰਫ਼ ਇਤਨਾ ਚਾਹੁੰਦੀ ਹੈ ਕਿ ਕੋਈ ਭੀ ਉਨ੍ਹਾਂ ਦੇ ਰਾਹ ਵਿੱਚ ਰੁਕਾਵਟ ਨਾ ਬਣੇ। ਪ੍ਰਧਾਨ ਮੰਤਰੀ ਨੇ ਲੋਕ ਸੇਵਕ ਦੇ ਰੂਪ ਵਿੱਚ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਗਰ ਉਹ ਇਸ ਸਮਝ ਦੇ ਨਾਲ ਕੰਮ ਕਰਦੇ ਹਨ ਤਾਂ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਬਹੁਤ ਮਦਦ ਮਿਲੇਗੀ।”
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਰਧਸੈਨਿਕ ਬਲਾਂ ਦੇ ਰੂਪ ਵਿੱਚ ਸਿੱਖਣ ਦੇ ਦ੍ਰਿਸ਼ਟੀਕੋਣ ਨੂੰ ਬਣਾਈ ਰੱਖਣ ‘ਤੇ ਬਲ ਦਿੱਤਾ ਅਤੇ ਆਈਜੀਓਟੀ ਕਰਮਯੋਗੀ ਪੋਰਟਲ(IGOT Karmayogi portal) ‘ਤੇ ਉਪਲਬਧ 600 ਤੋਂ ਅਧਿਕ ਕੋਰਸਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ, “20 ਲੱਖ ਤੋਂ ਅਧਿਕ ਸਰਕਾਰੀ ਕਰਮਚਾਰੀਆਂ ਨੇ ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਈ ਹੈ। ਮੈਂ ਆਗਰਹਿ (ਤਾਕੀਦ) ਕਰਦਾ ਹਾਂ ਕਿ ਆਪ (ਤੁਸੀਂ) ਸਾਰੇ ਭੀ ਇਸ ਪੋਰਟਲ ਨਾਲ ਜੁੜੋ ਅਤੇ ਇਸ ਦਾ ਲਾਭ ਉਠਾਓ।” ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਸਰੀਰਕ ਫਿਟਨਸ ਦੀ ਜ਼ਰੂਰਤ ਅਤੇ ਨਵੇਂ ਰੰਗਰੂਟਾਂ (new recruits) ਦੇ ਜੀਵਨ ਵਿੱਚ ਰੋਜ਼ਾਨਾ ਅਭਿਆਸ ਦੇ ਰੂਪ ਵਿੱਚ ਯੋਗ ਨੂੰ ਸ਼ਾਮਲ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਪਿਛੋਕੜ
ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs-ਸੀਏਪੀਐੱਫਜ਼) ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ ਮਜ਼ਬੂਤ ਬਣਾਉਣ ਨਾਲ ਇਨ੍ਹਾਂ ਬਲਾਂ ਨੂੰ ਅੰਦਰੂਨੀ ਸੁਰੱਖਿਆ ਵਿੱਚ ਸਹਾਇਤਾ ਕਰਨ, ਆਤੰਕਵਾਦ ਮੁਕਾਬਲਾ ਕਰਨ, ਬਗਾਵਤ ਦਾ ਮੁਕਾਬਲਾ ਕਰਨ, ਖੱਬੇ-ਪੱਖੀ ਅਤਿਵਾਦ ਦਾ ਮੁਕਾਬਲਾ ਕਰਨ ਅਤੇ ਰਾਸ਼ਟਰ ਦੀਆਂ ਸੀਮਾਵਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਨ ਜਿਹੀ ਆਪਣੀ ਬਹੁਆਯਾਮੀ ਭੂਮਿਕਾ ਨੂੰ ਅਧਿਕ ਪ੍ਰਭਾਵੀ ਢੰਗ ਨਾਲ ਨਿਭਾਉਣ ਵਿੱਚ ਮਦਦ ਮਿਲੇਗੀ।
ਰੋਜ਼ਗਾਰ ਮੇਲਾ (Rozgar Mela) ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਰੋਜ਼ਗਾਰ ਮੇਲੇ ਦੇ ਰੋਜ਼ਗਾਰ ਸਿਰਜਣਾ ਵਿੱਚ ਉਤਪ੍ਰੇਰਕ (catalyst) ਦੇ ਰੂਪ ਵਿੱਚ ਕਾਰਜ ਕਰਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਦੇ ਲਈ ਸਾਰਥਕ ਅਵਸਰ ਪ੍ਰਦਾਨ ਕਰਨ ਦੀ ਉਮੀਦ ਹੈ।
ਨਵਨਿਯੁਕਤ ਕਰਮੀਆਂ ਨੂੰ ਆਈਜੀਓਟੀ ਕਰਮਯੋਗੀ ਪੋਰਟਲ (iGOT Karmayogi portal) ‘ਤੇ ਇੱਕ ਔਨਲਾਈਨ ਮੌਡਿਊਲ ਕਰਮਯੋਗੀ ਪ੍ਰਾਰੰਭ(Karmayogi Prarambh) ਦੇ ਜ਼ਰੀਏ ਖ਼ੁਦ ਨੂੰ ਟ੍ਰੇਨ ਕਰਨ ਦਾ ਅਵਸਰ ਭੀ ਮਿਲ ਰਿਹਾ ਹੈ, ਜਿੱਥੇ 673 ਤੋਂ ਅਧਿਕ ਈ-ਲਰਨਿੰਗ ਕੋਰਸ ‘ਕਿਤੇ ਭੀ ਕਿਸੇ ਭੀ ਡਿਵਾਇਸ’ ਸਿੱਖਣ ਦੇ ਪ੍ਰਾਰੂਪ (‘anywhere any device’ learning format) ਦੇ ਲਈ ਉਪਲਬਧ ਕਰਵਾਏ ਗਏ ਹਨ।
*****
ਡੀਐੱਸ/ਟੀਐੱਸ
(Release ID: 1953107)
Visitor Counter : 135
Read this release in:
English
,
Urdu
,
Hindi
,
Nepali
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam