ਰੱਖਿਆ ਮੰਤਰਾਲਾ

77ਵੇਂ ਸੁਤੰਤਰਤਾ ਦਿਵਸ ਸਮਾਰੋਹ ਦੀਆਂ ਤਿਆਰੀਆਂ ਪੂਰੀਆਂ; ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਤਿਹਾਸਿਕ ਲਾਲ ਕਿਲੇ ਤੋਂ ਸਮਾਰੋਹ ਦੀ ਅਗਵਾਈ ਕਰਨਗੇ


ਸਮਾਰੋਹ ਨੂੰ ਦੇਖਣ ਲਈ ਦੇਸ਼ ਭਰ ਤੋਂ ਵਿਭਿੰਨ ਖੇਤਰਾਂ ਨਾਲ ਜੁੜੇ ਲਗਭਗ 1,800 ਲੋਕਾਂ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਹੈ

Posted On: 13 AUG 2023 11:01AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਗਸਤ, 2023 ਨੂੰ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਤੋਂ 77ਵੇਂ ਸੁਤੰਤਰਤਾ ਦਿਵਸ ਦਾ ਉਤਸਵ ਮਨਾਉਣ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਉਹ ਰਾਸ਼ਟਰੀ ਧਵਜ ਲਹਿਰਾਉਣਗੇ ਅਤੇ ਇਸ ਇਤਿਹਾਸਿਕ ਸਮਾਰਕ ਦੀ ਫਸੀਲ ਤੋਂ ਰਾਸ਼ਟਰ ਨੂੰ ਪਰੰਪਰਾਗਤ ਸੰਬੋਧਨ ਕਰਨਗੇ। ਇਸ ਸਾਲ ਦੇ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹ, ਜਿਸ ਦਾ ਸ਼ੁਭਾਰੰਭ ਪ੍ਰਧਾਨ ਮੰਤਰੀ ਨੇ 12 ਮਾਰਚ, 2021 ਨੂੰ ਗੁਜਰਾਤ ਦੇ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਤੋਂ ਕੀਤਾ ਸੀ, ਦੀ ਸਮਾਪਤੀ ਹੋਵੇਗੀ ਅਤੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦੇ ਸ਼੍ਰੀ ਨਰੇਂਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦੇਸ਼ ਨੂੰ ਨਵੇਂ ਉਤਸ਼ਾਹ ਦੇ ਨਾਲ ਇੱਕ ਵਾਰ ਫਿਰ ‘ਅੰਮ੍ਰਿਤ ਕਾਲ’ ਵਿੱਚ ਪ੍ਰਵੇਸ਼ ਕਰਵਾਇਆ ਜਾਵੇਗਾ। 77ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਦੇ ਲਈ ਕਈ ਨਵੀਆਂ ਪਹਿਲਾਂ ਕੀਤੀ ਗਈਆਂ ਹਨ। ਪਿਛਲੇ ਸਾਲ ਦੀ ਤੁਲਣਾ ਵਿੱਚ ਇਸ ਸਾਲ ਵੱਡੀ ਗਿਣਤੀ ਵਿੱਚ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। 

ਵਿਸ਼ੇਸ਼ ਮਹਿਮਾਨ

ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਲਾਲ ਕਿਲੇ ਵਿੱਚ ਆਯੋਜਿਤ ਸਮਾਰੋਹ ਦਾ ਹਿੱਸਾ ਬਨਣ ਲਈ ਦੇਸ਼ ਭਰ ਤੋਂ ਵਿਭਿੰਨ ਕਾਰੋਬਾਰਾਂ ਨਾਲ ਜੁੜੇ ਲਗਭਗ 1,800 ਲੋਕਾਂ ਨੂੰ ਉਨ੍ਹਾਂ ਦੇ ਜੀਵਨਸਾਥੀ ਦੇ ਨਾਲ ਸੱਦਾ ਦਿੱਤਾ ਗਿਆ ਹੈ। ਇਹ ਪਹਿਲ ਸਰਕਾਰ ਦੇ ‘ਜਨਭਾਗੀਦਾਰੀ’ ਦ੍ਰਿਸ਼ਟੀਕੋਣ ਦੇ ਅਨੁਰੂਪ ਕੀਤੀ ਗਈ ਹੈ। 

ਇਸ ਵਿਸ਼ੇਸ਼ ਮਹਿਮਾਨਾਂ ਵਿੱਚ 660 ਤੋਂ ਅਧਿਕ ਜੀਵੰਤ ਪਿੰਡਾਂ ਦੇ 400 ਤੋਂ ਅਧਿਕ ਸਰਪੰਚ; ਕਿਸਾਨ ਉਤਪਾਦਕ ਸੰਗਠਨ ਯੋਜਨਾ ਨਾਲ ਜੁੜੇ 250 ਲੋਕ; ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ 50-50 ਪ੍ਰਤੀਭਾਗੀ; ਨਵੀਂ ਸੰਸਦ ਭਵਨ ਸਹਿਤ ਸੈਂਟ੍ਰਲ ਵਿਸਟਾ ਪ੍ਰੋਜੈਕਟ ਨਾਲ ਜੁੜੇ 50 ਸ਼੍ਰਮ ਯੋਗੀ ( ਨਿਰਮਾਣ ਸ਼੍ਰਮਿਕ); 50 - 50 ਖਾਦੀ ਵਰਕਰਾਂ, ਸੀਮਾ ‘ਤੇ ਸਥਿਤ ਸੜਕਾਂ ਦੇ ਨਿਰਮਾਣ, ਅੰਮ੍ਰਿਤ ਸਰੋਵਰ ਅਤੇ ਹਰ ਘਰ ਜਲ ਯੋਜਨਾ ਨਾਲ ਜੁੜੇ ਲੋਕਾਂ ਦੇ ਨਾਲ-ਨਾਲ 50-50 ਪ੍ਰਾਇਮਰੀ ਸਕੂਲ ਟੀਚਰ, ਨਰਸ ਅਤੇ ਮਛੇਰੇ ਸ਼ਾਮਿਲ ਹਨ। ਇਨ੍ਹਾਂ ਵਿਚੋਂ ਕੁਝ ਵਿਸ਼ੇਸ਼ ਮਹਿਮਾਨਾਂ ਦਾ ਦਿੱਲੀ ਵਿੱਚ ਆਪਣੇ ਪ੍ਰਵਾਸ ਦੇ ਦੌਰਾਨ ਰਾਸ਼ਟਰੀ ਯੁੱਧ ਸਮਾਰਕ ਦਾ ਦੌਰਾ ਕਰਨ ਅਤੇ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ । 

ਹਰ ਇੱਕ ਰਾਜ/ਕੇਂਦਰ-ਸ਼ਾਸਿਤ ਪ੍ਰਦੇਸ਼ ਤੋਂ ਪੱਚਤਰ (75) ਜੋੜਿਆਂ ਨੂੰ ਵੀ ਉਨ੍ਹਾਂ ਦੀ ਪਰੰਪਰਾਗਤ ਪੋਸ਼ਾਕ ਵਿੱਚ ਲਾਲ ਕਿਲੇ ਵਿੱਚ ਆਯੋਜਿਤ ਸਮਾਰੋਹ ਨੂੰ ਦੇਖਣ ਲਈ ਸੱਦਾ ਦਿੱਤਾ ਗਿਆ ਹੈ । 

ਸੈਲਫੀ ਪੁਆਇੰਟ

ਰਾਸ਼ਟਰੀ ਯੁੱਧ ਸਮਾਰਕ, ਇੰਡੀਆ ਗੇਟ, ਵਿਜੈ ਚੌਕ, ਨਵੀਂ ਦਿੱਲੀ ਰੇਲਵੇ ਸਟੇਸ਼ਨ, ਪ੍ਰਗਤੀ ਮੈਦਾਨ, ਰਾਜਘਾਟ, ਜਾਮਾ ਮਸਜਿਦ ਮੈਟਰੋ ਸਟੇਸ਼ਨ, ਰਾਜੀਵ ਚੌਕ ਮੈਟਰੋ ਸਟੇਸ਼ਨ, ਦਿੱਲੀ ਗੇਟ ਮੈਟਰੋ ਸਟੇਸ਼ਨ, ਆਈਟੀਓ ਮੈਟਰੋ ਗੇਟ, ਨੌਬਤ ਖਾਨਾ ਅਤੇ ਸ਼ੀਸ ਗੰਜ ਗੁਰਦੁਆਰਾ ਸਹਿਤ 12 ਸਥਾਨਾਂ ‘ਤੇ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਅਤੇ ਪਹਿਲਾਂ ਨੂੰ ਸਮਰਪਿਤ ਸੈਲਫੀ ਪੁਆਇੰਟ ਸਥਾਪਿਤ ਕੀਤੇ ਗਏ ਹਨ। 

ਇਨ੍ਹਾਂ ਯੋਜਨਾਵਾਂ/ਪਹਿਲਾਂ ਵਿੱਚ ਆਲਮੀ ਆਸ: ਟੀਕੇ ਅਤੇ ਯੋਗ; ਉੱਜਵਲਾ ਯੋਜਨਾ; ਪੁਲਾੜ ਸ਼ਕਤੀ; ਡਿਜੀਟਲ ਇੰਡੀਆ; ਕੌਸ਼ਲ ਭਾਰਤ; ਸਟਾਰਟ-ਅੱਪ ਇੰਡੀਆ; ਸਵੱਛ ਭਾਰਤ; ਸਸ਼ਕਤ ਭਾਰਤ, ਨਵਾਂ ਭਾਰਤ; ਪਾਵਰਿੰਗ ਇੰਡੀਆ; ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਜਲ ਜੀਵਨ ਮਿਸ਼ਨ ਸ਼ਾਮਲ ਹਨ। 

ਇਸ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ, ਰੱਖਿਆ ਮੰਤਰਾਲੇ ਦੁਆਰਾ 15-20 ਅਗਸਤ ਤੱਕ ਮਾਏਗੋਵ ਪੋਰਟਲ ‘ਤੇ ਇੱਕ ਔਨਲਾਇਨ ਸੈਲਫੀ ਪ੍ਰਤਿਯੋਗਤਾ ਆਯੋਜਿਤ ਕੀਤੀ ਜਾਵੇਗੀ। ਲੋਕਾਂ ਨੂੰ ਇਨ੍ਹਾਂ ਪ੍ਰਤਿਯੋਗੀਤਾ ਵਿੱਚ ਹਿੱਸਾ ਲੈਣ ਲਈ 12 ਵਿੱਚੋਂ ਇੱਕ ਜਾਂ ਅਧਿਕ ਸਥਾਨਾਂ ‘ਤੇ ਸੈਲਫੀ ਲੈਣ ਅਤੇ ਉਨ੍ਹਾਂ ਨੂੰ ਮਾਏਗੋਵ ਪਲੈਟਫਾਰਮ ‘ਤੇ ਅਪਲੋਡ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਕੁੱਲ ਬਾਰ੍ਹਾਂ ਵਿਜੇਤਾਵਾਂ, ਹਰੇਕ ਸਥਾਨ ਤੋਂ ਇੱਕ, ਦੀ ਚੋਣ ਔਨਲਾਇਨ ਸੈਲਫੀ ਪ੍ਰਤਿਯੋਗਤਾ ਦੇ ਅਧਾਰ ‘ਤੇ ਕੀਤੀ ਜਾਵੇਗੀ। ਹਰੇਕ ਜੇਤੂ ਨੂੰ 10,000 ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ। 

ਈ-ਸੱਦਾ

ਸਾਰੇ ਆਧਿਕਾਰਿਤ ਸੱਦਾ ਆਮੰਤ੍ਰਣ ਪੋਰਟਲ (www.aamantran.mod.gov.in) ਦੇ ਜ਼ਰੀਏ ਔਨਲਾਇਨ ਭੇਜੇ ਗਏ ਹਨ। ਇਸ ਪੋਰਟਲ ਦੇ ਜ਼ਰੀਏ 17,000 ਈ-ਸੱਦਾ ਕਾਰਡ ਜਾਰੀ ਕੀਤੇ ਗਏ ਹਨ। 

ਸਮਾਰੋਹ

ਲਾਲ ਕਿਲਾ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਦਾ ਸੁਆਗਤ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ, ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਅਤੇ ਰਕਸ਼ਾ ਸਕੱਤਰ ਸ਼੍ਰੀ ਗਿਰੀਧਰ ਅਰਾਮਨੇ ਕਰਨਗੇ। ਰੱਖਿਆ ਸਕੱਤਰ, ਲੈਫਟੀਨੇਂਟ ਜਨਰਲ ਸਬਰ ਸੇਠ, ਜਨਰਲ ਆਫਿਸਰ ਕਮਾਂਡਿੰਗ (ਜੀਓਸੀ), ਦਿੱਲੀ ਖੇਤਰ ਦਾ ਪਰੀਚੈ ਪ੍ਰਧਾਨ ਮੰਤਰੀ ਤੋਂ ਕਰਵਾਉਣਗੇ। ਇਸ ਦੇ ਬਾਅਦ ਜੀਓਸੀ, ਦਿੱਲੀ ਖੇਤਰ ਸ਼੍ਰੀ ਨਰੇਂਦਰ ਮੋਦੀ ਨੂੰ ਸਲਾਮੀ ਸਥਲ ਤੱਕ ਲੈ ਜਾਣਗੇ, ਜਿੱਥੇ ਇੱਕ ਸੰਯੁਕਤ ਇੰਟਰ-ਸਰਵਿਸੇਜ ਅਤੇ ਦਿੱਲੀ ਪੁਲਿਸ ਗਾਰਡ ਪ੍ਰਧਾਨ ਮੰਤਰੀ ਨੂੰ ਸਲਾਮੀ ਦੇਣਗੇ। ਇਸ ਦੇ ਬਾਅਦ ਪ੍ਰਧਾਨ ਮੰਤਰੀ ਗਾਰਡ ਆਵ੍ ਆਨਰ ਦਾ ਨਿਰੀਖਣ ਕਰਨਗੇ। 

ਪ੍ਰਧਾਨ ਮੰਤਰੀ ਦੇ ਗਾਰਡ ਆਵ੍ ਆਨਰ ਦਲ ਵਿੱਚ ਸੈਨਾ, ਵਾਯੂ ਸੈਨਾ ਅਤੇ ਦਿੱਲੀ ਪੁਲਿਸ ਦੇ ਇੱਕ- ਇੱਕ ਅਧਿਕਾਰੀ ਅਤੇ 25 ਕਰਮੀ ਅਤੇ ਜਲ ਸੈਨਾ ਦੇ ਇੱਕ ਅਧਿਕਾਰੀ ਅਤੇ 24 ਕਰਮੀ ਸ਼ਾਮਿਲ ਹੋਣਗੇ। ਭਾਰਤੀ ਸੈਨਾ ਇਸ ਸਾਲ ਲਈ ਤਾਲਮੇਲ ਸੇਵਾ ਦੀ ਭੂਮਿਕਾ ਵਿੱਚ ਹੈ। ਗਾਰਡ ਆਵ੍ ਆਨਰ ਦੀ ਕਮਾਨ ਮੇਜਰ ਵਿਕਾਸ ਸਾਂਗਵਾਨ ਦੇ ਹੱਥਾਂ ਵਿੱਚ ਹੋਵੇਗੀ। ਪ੍ਰਧਾਨ ਮੰਤਰੀ ਦੇ ਗਾਰਡ ਦੀ ਕਮਾਨ ਮੇਜਰ ਇੰਦ੍ਰਜੀਤ ਸਚਿਨ, ਜਲ ਸੈਨਾ ਦੇ ਸੈਂਯਦਲ ਦੀ ਕਮਾਨ ਲੈਫਟੀਨੈਂਟ ਕਮਾਂਡਰ ਐੱਮਵੀ ਰਾਹੁਲ ਰਮਨ ਅਤੇ ਵਾਯੂ ਸੈਨਾ ਦੇ ਸੈਂਯਦਲ ਦੀ ਕਮਾਨ ਸਕਵਾਡ੍ਰਨ ਲੀਡਰ ਅਕਾਸ਼ ਗਾਂਘਸ ਦੇ ਹੱਥਾਂ ਵਿੱਚ ਹੋਵੇਗੀ। ਦਿੱਲੀ ਪੁਲਿਸ ਦੇ ਦਲ ਦੀ ਕਮਾਨ ਐਡੀਸ਼ਨਲ ਡੀਸੀਪੀ ਸੰਧਿਆ ਸਵਾਮੀ ਸੰਭਾਲਣਗੇ। 

ਗਾਰਡ ਆਵ੍ ਆਨਰ ਦਾ ਨਿਰੀਖਣ ਕਰਨ ਦੇ ਬਾਅਦ, ਪ੍ਰਧਾਨ ਮੰਤਰੀ ਲਾਲ ਕਿਲੇ ਦੀ ਫਸੀਲ ਦੇ ਵੱਲ ਵਧਣਗੇ, ਜਿੱਥੇ ਉਨ੍ਹਾਂ ਦਾ ਸੁਆਗਤ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ, ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ, ਚੀਫ਼ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਸੈਨਾ ਪ੍ਰਮੁੱਖ ਜਨਰਲ ਕਾਮਦੇਵ ਪਾਂਡੇ, ਜਲ ਸੈਨਾ ਪ੍ਰਮੁੱਖ ਐਡਮਿਰਲ ਆਰ ਹਰਿ ਕੁਮਾਰ ਅਤੇ ਵਾਯੂ ਸੈਨਾ ਪ੍ਰਮੁੱਖ ਏਅਰ ਚੀਫ਼ ਮਾਰਸ਼ਲ ਵੀਆਰ ਚੌਧਰੀ ਕਰਨਗੇ। ਦਿੱਲੀ ਖੇਤਰ ਦੇ ਜੀਓਸੀ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਧਵਜ ਲਹਿਰਾਉਣ ਦੇ ਲਈ ਫਸੀਲ ‘ਤੇ ਬਣੇ ਮੰਚ ਤੱਕ ਲੈ ਜਾਣਗੇ। 

ਝੰਡਾ ਲਹਿਰਾਉਣ ਜਾਣ ਦੇ ਬਾਅਦ, ਤਿਰੰਗੇ ਨੂੰ ਰਾਸ਼ਟਰੀ ਸਲਾਮੀ ਦਿੱਤੀ ਜਾਵੇਗੀ। ਸੈਨਾ ਦਾ ਬੈਂਡ, ਜਿਸ ਵਿੱਚ ਇੱਕ ਜੇਸੀਓ ਅਤੇ 20 ਹੋਰ ਸੈਨਾ ਕਰਮੀ ਸ਼ਾਮਲ ਹੋਣਗੇ, ਰਾਸ਼ਟਰੀ ਧਵਜ ਲਹਿਰਾਉਣ ਅਤੇ ‘ਰਾਸ਼ਟਰੀ ਸਲਾਮੀ’ ਪੇਸ਼ ਕਰਨ ਦੇ ਦੌਰਾਨ ਰਾਸ਼ਟਰਗਾਨ ਵਜਾਏਗਾ। ਬੈਂਡ ਦਾ ਸੰਚਾਲਨ ਨਾਇਬ ਸੂਬੇਦਾਰ ਜਤਿੰਦਰ ਸਿੰਘ ਕਰਨਗੇ। 

ਮੇਜਰ ਨਿਕਿਤਾ ਨਾਇਰ ਅਤੇ ਮੇਜਰ ਜਾਸਮੀਨ ਕੌਰ ਰਾਸ਼ਟਰੀ ਧਵਜ ਲਹਿਰਾਉਣ ਵਿੱਚ ਪ੍ਰਧਾਨ ਮੰਤਰੀ ਦੀ ਸਹਾਇਤਾ ਕਰਨਗੇ। ਵਿਸ਼ੇਸ਼ 8711 ਫੀਲਡ ਬੈਟਰੀ (ਰਸਮੀ) ਦੇ ਬਹਾਦੁਰ ਬੰਦੂਕਧਾਰੀਆਂ ਦੁਆਰਾ 21 ਤੋਪਾਂ ਦੀ ਸਲਾਮੀ ਦੇ ਨਾਲ, ਇਸ ਪ੍ਰੋਗਰਾਮ ਦਾ ਤਾਲਮੇਲ ਕੀਤਾ ਜਾਵੇਗਾ। ਲੈਫਟੀਨੈਂਟ ਕਰਨਲ ਵਿਕਾਸ ਕੁਮਾਰ ਸੇਰੇਮੋਨੀਅਲ ਬੈਟਰੀ ਦੀ ਕਮਾਨ ਸੰਭਾਲਣਗੇ ਅਤੇ ਨਾਇਬ ਸੂਬੇਦਾਰ (ਏਆਈਜੀ) ਅਨੂਪ ਸਿੰਘ ਗਨ ਪੋਜਿਸ਼ਨ ਆਫਿਸਰ ਹੋਣਗੇ। 

ਰਾਸ਼ਟਰੀ ਧਵਜ ਗਾਰਡ ਵਿੱਚ ਸੈਨਾ, ਜਲ ਸੈਨਾ, ਵਾਯੂ ਸੈਨਾ ਅਤੇ ਦਿੱਲੀ ਪੁਲਿਸ ਦੇ ਪੰਜ ਅਧਿਕਾਰੀ ਅਤੇ 128 ਹੋਰ ਕਰਮੀ ਸ਼ਾਮਿਲ ਹੋਣਗੇ, ਜੋ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰੀ ਧਵਜ ਲਹਿਰਾਏ ਜਾਣ ਦੇ ਸਮੇਂ ਰਾਸ਼ਟਰੀ ਸਲਾਮੀ ਦੇਵਣਗੇ। ਸੈਨਾ ਦੇ ਮੇਜਰ ਅਭਿਨਵ ਦੇਥਾ ਇਸ ਇੰਟਰ-ਸਰਵਿਸੇਜ ਗਾਰਡ ਅਤੇ ਪੁਲਿਸ ਗਾਰਡ ਦੀ ਕਮਾਨ ਸੰਭਾਲਣਗੇ। 

ਰਾਸ਼ਟਰੀ ਧਵਜ ਗਾਰਡ ਵਿੱਚ ਸੈਨਾ ਦੇ ਸੈਂਯਦਲ ਦੀ ਕਮਾਨ ਮੇਜਰ ਮੁਕੇਸ਼ ਕੁਮਾਰ ਸਿੰਘ, ਜਲ ਸੈਨਾ ਦੇ ਸੈਂਯਦਲ ਦੀ ਕਮਾਨ ਲੈਫਟੀਨੇਂਟ ਕਮਾਂਡਰ ਹਰਪ੍ਰੀਤ ਮਾਨ ਅਤੇ ਵਾਯੂ ਸੈਨਾ ਦੇ ਸੈਂਯਦਲ ਦੀ ਕਮਾਨ ਸਕਵਾਡਰਨ ਲੀਡਰ ਸ਼ਰੇਏ ਚੌਧਰੀ ਦੇ ਹੱਥਾਂ ਵਿੱਚ ਹੋਵੇਗੀ। ਦਿੱਲੀ ਪੁਲਿਸ ਦੇ ਦਲ ਦੀ ਕਮਾਨ ਐਡੀਸ਼ਨਲ ਡੀਸੀਪੀ ਸ਼ਸ਼ਾਂਕ ਜਯਸਵਾਲ ਸੰਭਾਲਣਗੇ। 

ਜਿਵੇਂ ਹੀ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰੀ ਧਵਜ ਲਹਿਰਾਇਆ ਜਾਵੇਗਾ, ਪਾਰਸ਼ਵ ਪੰਕਤੀ ਵਿਨਯਾਸ ਵਿੱਚ ਭਾਰਤੀ ਵਾਯੂ ਸੈਨਾ ਦੇ ਦੋ ਉੱਨਤ ਹਲਕੇ ਹੈਲੀਕਾਪਟਰ ਮਾਰਕ-III ਧਰੁਵ ਦੁਆਰਾ ਪ੍ਰੋਗਰਾਮ ਥਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਹੈਲੀਕਾਪਟਰ ਦੇ ਕੈਪਟਨ, ਵਿੰਗ ਕਮਾਂਡਰ ਅੰਬਰ ਅੱਗਰਵਾਲ ਅਤੇ ਸਕਵਾਡ੍ਰਨ ਲੀਡਰ ਹਿਮਾਂਸ਼ੂ ਸ਼ਰਮਾ ਹੋਣਗੇ । 

ਦੇ ਬਾਅਦ, ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਸਮਾਪਤ ‘ਤੇ ਰਾਸ਼ਟਰੀ ਕੈਡੇਟ ਕੋਰ (ਐੱਨਸੀਸੀ) ਦੇ ਕੈਡੇਟ ਰਾਸ਼ਟਰਗਾਨ ਗਾਉਣਗੇ। ਰਾਸ਼ਟਰੀ ਉਤਸ਼ਾਹ ਦੇ ਇਸ ਉਤਸਵ ਵਿੱਚ ਦੇਸ਼ ਭਰ ਦੇ ਵਿਭਿੰਨ ਸਕੂਲਾਂ ਦੇ ਇੱਕ ਹਜ਼ਾਰ ਇੱਕ ਸੌ (1,100) ਲੜਕੇ ਅਤੇ ਲੜਕੀਆਂ ਐੱਨਸੀਸੀ ਕੈਡੇਟ (ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ) ਹਿੱਸਾ ਲੈਣਗੇ। ਗਿਆਨਪਥ ‘ਤੇ ਸੀਟਾਂ ਲਗਾਈਆ ਗਈਆਂ ਹਨ, ਜਿਨ੍ਹਾਂ ‘ਤੇ ਕੈਡੇਟ ਆਧਿਕਾਰਿਤ ਸਫੈਦ ਪੋਸ਼ਾਕ ਵਿੱਚ ਬੈਠਣਗੇ । 

ਇਸ ਦੇ ਇਲਾਵਾ, ਸਮਾਰੋਹ ਦੇ ਭਾਗ ਦੇ ਰੂਪ ਵਿੱਚ ਐੱਨਸੀਸੀ ਕੈਡੇਟਾਂ ਨੂੰ ਵਰਦੀ ਵਿੱਚ ਗਿਆਨ ਪਥ ‘ਤੇ ਬੈਠਾਇਆ ਜਾਵੇਗਾ। ਇੱਕ ਹੋਰ ਆਕਰਸ਼ਣ ਜੀ-20 ਪ੍ਰਤੀਕ ਚਿੰਨ੍ਹ ਹੋਵੇਗਾ, ਜੋ ਲਾਲ ਕਿਲੇ ‘ਤੇ ਫੁੱਲਾਂ ਦੀ ਸਜਾਵਟ ਦਾ ਹਿੱਸਾ ਹੋਵੇਗਾ।

 

********

ਏਬੀਬੀ/ਸੇਵੀ

 



(Release ID: 1948484) Visitor Counter : 107