ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਸ਼ਵ ਸ਼ੇਰ ਦਿਵਸ ਦੇ ਅਵਸਰ 'ਤੇ ਸ਼ੇਰਾਂ ਦੇ ਕੁਦਰਤੀ ਵਾਸ ਦੀ ਰੱਖਿਆ ਕਰਨ ਦੀ ਦਿਸ਼ਾ ਵਿੱਚ ਕਾਰਜ ਕਰ ਰਹੇ ਲੋਕਾਂ ਦੀ ਸਰਾਹਨਾ ਕੀਤੀ

Posted On: 10 AUG 2023 10:00AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸ਼ੇਰ ਦਿਵਸ ਦੇ ਅਵਸਰ ’ਤੇ ਸ਼ੇਰਾਂ ਦੇ ਕੁਦਰਤੀ ਵਾਸ ਨੂੰ ਰੱਖਿਆ ਕਰਨ ਲਈ ਕਾਰਜ ਕਰ ਰਹੇ ਲੋਕਾਂ ਦੇ ਸਮਰਪਣ ਦੀ ਸਰਾਹਨਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਵਿਸ਼ਵ ਸ਼ੇਰ ਦਿਵਸ ਉਨ੍ਹਾਂ ਪ੍ਰਭਾਵਸ਼ਾਲੀ ਸ਼ੇਰਾਂ ਦਾ ਜਸ਼ਨ ਮਨਾਉਣ ਦਾ ਇੱਕ ਅਵਸਰ ਹੈ ਜੋ ਆਪਣੀ ਤਾਕਤ ਅਤੇ ਭਵਯਤਾ ਨਾਲ ਸਾਡੇ ਦਿਲਾਂ ਨੂੰ ਮੋਹਿਤ ਕਰ ਲੈਂਦੇ ਹਨ। ਭਾਰਤ ਨੂੰ ਏਸ਼ਿਆਈ ਸ਼ੇਰਾਂ ਦਾ ਘਰ ਹੋਣ ’ਤੇ ਮਾਣ ਹੈ ਅਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ ਸ਼ੇਰਾਂ ਦੀ ਸੰਖਿਆ ਵਿੱਚ ਨਿਰੰਤਰ ਵਾਧਾ ਹੋਇਆ ਹੈ। ਮੈਂ ਸ਼ੇਰਾਂ ਦੇ ਕੁਦਰਤੀ ਵਾਸ ਦੀ ਰੱਖਿਆ ਕਰਨ ਦੀ ਦਿਸ਼ਾ ਵਿੱਚ ਕਾਰਜ ਕਰ ਰਹੇ ਸਭ ਲੋਕਾਂ ਦੀ ਸਰਾਹਨਾ ਕਰਦਾ ਹਾਂ। ਅਸੀਂ ਉਨ੍ਹਾਂ ਨੂੰ ਸੰਜੋਣਾ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਜਾਰੀ ਰੱਖੀਏ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਫਲਦੇ-ਫੁੱਲਦੇ ਰਹਿਣ।”

 

*****

ਡੀਐੱਸ/ਟੀਐੱਸ



(Release ID: 1947412) Visitor Counter : 106