ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਲਫਾਬੇਟ ਇੰਕ ਅਤੇ ਗੂਗਲ ਦੇ ਸੀਈਓ, ਸ਼੍ਰੀ ਸੁੰਦਰ ਪਿਚਾਈ ਨਾਲ ਮੁਲਾਕਾਤ ਕੀਤੀ

Posted On: 24 JUN 2023 7:27AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 23 ਜੂਨ, 2023 ਨੂੰ ਵਾਸ਼ਿੰਗਟਨ ਡੀਸੀ ਵਿੱਚ ਅਲਫਾਬੇਟ ਇੰਕ ਅਤੇ ਗੂਗਲ ਦੇ ਸੀਈਓ, ਸ਼੍ਰੀ ਸੁੰਦਰ ਪਿਚਾਈ ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਸ਼੍ਰੀ ਪਿਚਾਈ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ); ਫਿਨਟੈੱਕ: ਸਾਈਬਰ ਸੁਰੱਖਿਆ ਉਤਪਾਦ ਤੇ ਸੇਵਾਵਾਂ ਦੇ ਨਾਲ ਹੀ ਭਾਰਤ ਵਿੱਚ ਮੋਬਾਈਲ ਡਿਵਾਈਸ ਨਿਰਮਾਣ ਦੇ ਖੇਤਰ ਵਿੱਚ ਸਹਿਯੋਗ ਦੇ ਹੋਰ ਰਸਤੇ ਤਲਾਸ਼ਣ ਦੇ ਲਈ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਅਤੇ ਸ਼੍ਰੀ ਪਿਚਾਈ ਨੇ ਰਿਸਰਚ ਤੇ ਵਿਕਾਸ ਅਤੇ ਕੌਸ਼ਲ ਵਿਕਾਸ ਨੂੰ ਪ੍ਰੋਤਸਾਹਨ ਦੇਣ ਦੇ ਲਈ ਭਾਰਤ ਵਿੱਚ ਗੂਗਲ ਅਤੇ ਅਕਾਦਮਿਕ ਸੰਸਥਾਵਾਂ ਦਰਮਿਆਨ ਸਹਿਯੋਗ ‘ਤੇ ਵੀ ਚਰਚਾ ਕੀਤੀ।

***

ਡੀਐੱਸ/ਐੱਸਟੀ

 


(Release ID: 1935005) Visitor Counter : 128