ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬ੍ਰਿਜਵਾਟਰ ਐਸੋਸੀਏਟਸ ਦੇ ਸਹਿ-ਸੰਸਥਾਪਕ ਸ਼੍ਰੀ ਰੇਅ ਡੇਲੀਓ ਦੇ ਨਾਲ ਮੁਲਾਕਾਤ ਕੀਤੀ

Posted On: 21 JUN 2023 8:28AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਅਮਰੀਕੀ ਨਿਵੇਸ਼ਕ, ਲੇਖਕ ਅਤੇ ਹੈੱਜ ਫੰਡ, ਬ੍ਰਿਜਵਾਟਰ ਐਸੋਸੀਏਟਸ ਦੇ ਸਹਿ-ਸੰਸਥਾਪਕ ਸ਼੍ਰੀ ਰੇਅ ਡੇਲੀਓ ਨਾਲ ਮੁਲਾਕਾਤ ਕੀਤੀ।

 

ਸ਼੍ਰੀ ਡੇਲੀਓ ਦੇ ਨਾਲ ਆਪਣੀ ਵਾਰਤਾਲਾਪ ਵਿੱਚ, ਪ੍ਰਧਾਨ ਮੰਤਰੀ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਕੀਤੇ ਗਏ ਸੁਧਾਰਾਂ ਦਾ ਉਲੇਖ ਕੀਤਾ ਜਿਸ ਵਿੱਚ ਅਨੁਪਾਲਨ ਬੋਝ ਨੂੰ ਘੱਟ ਕਰਨਾ ਅਤੇ ਬੜੀ ਸੰਖਿਆ ਵਿੱਚ ਕਾਨੂੰਨੀ ਪ੍ਰਾਵਧਾਨਾਂ ਨੂੰ ਗ਼ੈਰ-ਅਪਰਾਧੀਕਰਣ ਦੀ ਸ਼੍ਰੇਣੀ ਵਿੱਚ ਲਿਆਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀ ਡੇਲੀਓ ਨੂੰ ਭਾਰਤ ਵਿੱਚ ਹੋਰ ਨਿਵੇਸ਼ ਕਰਨ ਲਈ ਵੀ ਸੱਦਾ ਦਿੱਤਾ।

                  

 ****

ਡੀਐੱਸ/ਐੱਸਟੀ



(Release ID: 1934067) Visitor Counter : 81