ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਜਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਦੀ ਯਾਤਰਾ ਕਰਨਗੇ
प्रविष्टि तिथि:
16 MAY 2023 5:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19-21 ਮਈ 2023 ਨੂੰ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕਿਸ਼ਿਦਾ ਫੂਮਿਓ ਦੇ ਸੱਦੇ 'ਤੇ ਜਪਾਨ ਦੀ ਪ੍ਰਧਾਨਗੀ ਹੇਠ ਜੀ-7 ਸਮਿਟ ਲਈ ਹਿਰੋਸ਼ੀਮਾ, ਜਪਾਨ ਦਾ ਦੌਰਾ ਕਰਨਗੇ। ਸਮਿਟ ਦੌਰਾਨ, ਪ੍ਰਧਾਨ ਮੰਤਰੀ ਭਾਈਵਾਲ ਦੇਸ਼ਾਂ ਦੇ ਨਾਲ ਜੀ-7 ਸੈਸ਼ਨਾਂ ਵਿੱਚ, ਇੱਕ ਟਿਕਾਊ ਗ੍ਰਹਿ ਦੀ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ; ਖੁਰਾਕ, ਖਾਦਾਂ ਅਤੇ ਊਰਜਾ ਸੁਰੱਖਿਆ; ਸਿਹਤ; ਲਿੰਗ ਸਮਾਨਤਾ; ਜਲਵਾਯੂ ਤਬਦੀਲੀ ਅਤੇ ਵਾਤਾਵਰਣ; ਲਚੀਲਾ ਬੁਨਿਆਦੀ ਢਾਂਚਾ; ਅਤੇ ਵਿਕਾਸ ਸਹਿਯੋਗ ਜਿਹੇ ਵਿਸ਼ਿਆਂ 'ਤੇ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਕਿਸ਼ਿਦਾ ਫੂਮਿਓ ਨਾਲ ਦੁਵੱਲੀ ਮੀਟਿੰਗ ਕਰਨਗੇ। ਉਹ ਸਮਿਟ ਦੇ ਨਾਲ-ਨਾਲ ਕੁਝ ਹੋਰ ਭਾਗੀਦਾਰ ਨੇਤਾਵਾਂ ਨਾਲ ਵੀ ਦੁਵੱਲੀਆਂ ਮੀਟਿੰਗਾਂ ਕਰਨਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ, ਪੋਰਟ ਮੋਰੇਸਬੀ, ਪਾਪੂਆ ਨਿਊ ਗਿਨੀ ਦੀ ਯਾਤਰਾ ਕਰਨਗੇ, ਜਿੱਥੇ ਉਹ 22 ਮਈ, 2023 ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਸ਼੍ਰੀ ਜੇਮਸ ਮਾਰਾਪੇ ਨਾਲ ਸਾਂਝੇ ਤੌਰ 'ਤੇ ਭਾਰਤ-ਪ੍ਰਸ਼ਾਂਤ ਟਾਪੂ ਸਹਿਯੋਗ ਲਈ ਫੋਰਮ (ਐੱਫਆਈਪੀਆਈਸੀ III ਸੰਮੇਲਨ) ਦੇ ਤੀਸਰੇ ਸਮਿਟ ਦੀ ਮੇਜ਼ਬਾਨੀ ਕਰਨਗੇ। 2014 ਵਿੱਚ ਸ਼ੁਰੂ ਕੀਤੀ ਗਈ, ਐੱਫਆਈਪੀਆਈਸੀ ਵਿੱਚ ਭਾਰਤ ਅਤੇ 14 ਪ੍ਰਸ਼ਾਂਤ ਟਾਪੂ ਦੇਸ਼ (ਪੀਆਈਸੀ’ਸ), ਯਾਨੀ, ਕੁੱਕ ਆਈਲੈਂਡਜ਼, ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ, ਫਿਜੀ, ਕਿਰੀਬਾਤੀ, ਨੌਰੂ, ਨਿਯੂ, ਪਲਾਊ, ਪਾਪੂਆ ਨਿਊ ਗਿਨੀ, ਮਾਰਸ਼ਲ ਟਾਪੂ ਗਣਰਾਜ, ਸਮੋਆ, ਸੋਲੋਮਨ ਟਾਪੂ, ਟੋਂਗਾ, ਟੂਵਾਲੂ ਅਤੇ ਵੈਨੂਆਟੂ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਪਾਪੂਆ ਨਿਊ ਗਿਨੀ ਵਿੱਚ ਦੋ-ਪੱਖੀ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ, ਜਿਨ੍ਹਾਂ ਵਿੱਚ ਗਵਰਨਰ-ਜਨਰਲ ਸਰ ਬੌਬ ਡਾਡੇ ਅਤੇ ਪ੍ਰਧਾਨ ਮੰਤਰੀ ਜੇਮਸ ਮਾਰਪੇ ਨਾਲ ਮੁਲਾਕਾਤਾਂ ਵੀ ਸ਼ਾਮਲ ਹਨ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਾਪੂਆ ਨਿਊ ਗਿਨੀ ਦੀ ਇਹ ਪਹਿਲੀ ਯਾਤਰਾ ਹੋਵੇਗੀ।
ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਐਲਬਨੀਜ਼ ਦੇ ਸੱਦੇ 'ਤੇ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਸੇਫ ਆਰ. ਬਿਡੇਨ ਜੂਨੀਅਰ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਕਿਸ਼ਿਦਾ ਫੂਮਿਓ ਦੇ ਨਾਲ ਕਵਾਡ ਲੀਡਰਜ਼ ਸਮਿਟ ਵਿੱਚ ਹਿੱਸਾ ਲੈਣ ਲਈ 22-24 ਮਈ, 2023 ਨੂੰ ਸਿਡਨੀ, ਆਸਟ੍ਰੇਲੀਆ ਦਾ ਦੌਰਾ ਕਰਨਗੇ। ਇਹ ਸਮਿਟ ਲੀਡਰਾਂ ਨੂੰ ਇੰਡੋ-ਪੈਸੀਫਿਕ ਖੇਤਰ ਦੇ ਵਿਕਾਸ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਇੱਕ ਮੁਕਤ, ਖੁੱਲ੍ਹੇ ਅਤੇ ਸੰਮਲਿਤ ਹਿੰਦ-ਪ੍ਰਸ਼ਾਂਤ ਲਈ ਆਪਣੇ ਵਿਜ਼ਨ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਆਪਣੀ ਯਾਤਰਾ ਦੌਰਾਨ, ਪ੍ਰਧਾਨ ਮੰਤਰੀ 24 ਮਈ 2023 ਨੂੰ ਪ੍ਰਧਾਨ ਮੰਤਰੀ ਅਲਬਾਨੀਜ਼ ਨਾਲ ਦੁਵੱਲੀ ਮੀਟਿੰਗ ਕਰਨਗੇ। ਪ੍ਰਧਾਨ ਮੰਤਰੀ ਆਸਟ੍ਰੇਲੀਆਈ ਸੀਈਓਜ਼ ਅਤੇ ਬਿਜ਼ਨਸ ਲੀਡਰਾਂ ਨਾਲ ਵੀ ਗੱਲਬਾਤ ਕਰਨਗੇ ਅਤੇ 23 ਮਈ 2023 ਨੂੰ ਸਿਡਨੀ ਵਿੱਚ ਇੱਕ ਭਾਈਚਾਰਕ ਸਮਾਗਮ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਨਗੇ।
*******
ਡੀਐੱਸ
(रिलीज़ आईडी: 1928666)
आगंतुक पटल : 104
इस विज्ञप्ति को इन भाषाओं में पढ़ें:
English
,
Urdu
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam