ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਦੀ ਵੌਇਸਓਵਰ ਦੇ ਨਾਲ ਨਵੀਂ ਸੰਸਦ ਦੀ ਵੀਡੀਓ ਸਾਂਝੀ ਕੀਤੀ

Posted On: 27 MAY 2023 1:46PM by PIB Chandigarh

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਦੀ ਵੌਇਸਓਵਰ ਦੇ ਨਾਲ ਨਵੀਂ ਸੰਸਦ ਦੀ ਵੀਡੀਓ ਸਾਂਝੀ ਕੀਤੀ ਹੈ, ਸਾਂਝੀ ਕੀਤੀ ਹੈ,ਜਿਸ ਵਿੱਚ ਪ੍ਰਧਾਨ ਮੰਤਰੀ ਦੀ ਬੇਨਤੀ 'ਤੇ ਨਾਗਰਿਕਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ ਹਨ।

ਉਨ੍ਹਾਂ ਨੇ ਕੇਂਦਰੀ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਦੀ ਵੌਇਸਓਵਰ ਵੀਡੀਓ  ਵੀ  ਸਾਂਝੀ ਕੀਤੀ।

ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓਜ਼ ਨੂੰ ਰੀਟਵੀਟ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ:

“ਕਈ ਲੋਕ #MyParliamentMyPride ’ਤੇ ਆਪਣੀ ਪ੍ਰਸੰਨਤਾ ਵਿਅਕਤ ਕਰ ਰਹੇ ਹਨ। ਬਹੁਤ ਹੀ ਭਾਵੁਕ ਵੌਇਸਓਵਰ ਦੇ ਜ਼ਰੀਏ ਉਹ ਇਸ ਗੱਲ ’ਤੇ ਮਾਣ ਦੀ ਭਾਵਨਾ ਵਿਅਕਤ ਕਰ ਰਹੇ ਹਨ ਕਿ ਸਾਡੇ ਦੇਸ਼ ਨੂੰ ਇੱਕ ਨਵੀਂ ਸੰਸਦ ਮਿਲ ਰਹੀ ਹੈ, ਜੋ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਹੋਰ ਅਧਿਕ ਉਤਸ਼ਾਹ ਦੇ ਨਾਲ ਪੂਰਾ ਕਰਨ ਦੇ ਲਈ ਕੰਮ ਕਰਦੀ ਰਹੇਗੀ।

“ਕਾਮਨਾ ਕਰਦਾ ਹਾਂ ਕਿ ਲੋਕਤੰਤਰ ਦਾ ਇਹ ਮੰਦਿਰ ਭਾਰਤ ਦੇ ਵਿਕਾਸ ਆਰੇਖ   (ਡਿਵੈਲਪਮੈਂਟ ਟ੍ਰੈਜੈਕਟਰੀ) ਨੂੰ ਮਜ਼ਬੂਤ ਕਰਦਾ ਰਹੇ ਅਤੇ ਲੱਖਾਂ ਲੋਕਾਂ ਨੂੰ ਸਸ਼ਕਤ ਬਣਾਉਂਦਾ ਰਹੇ। #MyParliamentMyPride”

 

*****

ਡੀਐੱਸ/ਟੀਐੱਸ



(Release ID: 1927992) Visitor Counter : 84