ਪ੍ਰਧਾਨ ਮੰਤਰੀ ਦਫਤਰ

ਸੌਰਾਸ਼ਟਰ ਤਾਮਿਲ ਸੰਗਮਮ ਨੇ ਬਹੁਤ ਸਕਾਰਾਤਮਕ ਵਾਤਾਵਰਣ ਬਣਾਇਆ ਹੈ: ਪ੍ਰਧਾਨ ਮੰਤਰੀ

Posted On: 15 APR 2023 10:09AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੌਰਾਸ਼ਟਰ ਤਾਮਿਲ ਸੰਗਮਮ ਦੇ ਲਈ ਪਹਿਲੇ ਜੱਥੇ ਨੂੰ ਲੈ ਜਾਣ ਲਈ ਵਿਸ਼ੇਸ਼ ਰੇਲਗੱਡੀ ਨੂੰ ਮਦੁਰਾਈ ਤੋਂ ਹਰੀ ਝ਼ੰਡੀ ਦਿਖਾ ਕੇ ਰਵਾਨਾ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਪੁਤੰਡੂ ਦੇ ਵਿਸ਼ੇਸ਼ ਅਵਸਰ ’ਤੇ ਮਦੁਰਾਈ ਤੋਂ ਵਰਾਵਲ ਦੀ ਵਿਸ਼ੇਸ਼ ਯਾਤਰਾ ਦਾ ਸ਼ੁਭਾਰੰਭ। #ਐੱਸਟੀਸੰਗਮਮ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪ੍ਰੋਗਰਾਮਾਂ ਵਿੱਚੋਂ ਇੱਕ ਹੈ ਅਤੇ ਉਸ ਨੇ ਬਹੁਤ ਸਕਾਰਾਤਮਕ ਵਾਤਾਵਰਣ ਤਿਆਰ ਕੀਤਾ ਹੈ।”

ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਵਾਤਾਵਰਣ ਦੀ ਜੀਵੰਤਤਾ ਅਤੇ ਸਕਾਰਾਤਮਕ ਦੀ ਅੱਗੇ ਹੋਰ ਪ੍ਰਸ਼ੰਸਾ ਕੀਤੀ ਹੈ।

ਸੰਗਮ ਦੀ ਯਾਤਰਾ ਦੌਰਾਨ ਪ੍ਰਚਲਿਤ ਤਿਉਹਾਰੀ ਮਾਹੌਲ ਬਾਰੇ ਵਿੱਚ ਐੱਸਟੀ ਸੰਗਮਮ ਦੇ ਇੱਕ ਟਵੀਟ ’ਤੇ ਪ੍ਰਧਾਨ ਮੰਤਰੀ ਨੇ ਕਿਹਾ:

 “ਬਹੁਤ ਵਧੀਆ! # ਐੱਸਟੀਸੰਗਮਮ ਦੇ ਵਿਸ਼ੇ ਵਿੱਚ ਉਤਸ਼ਾਹ ਸਪਸ਼ਟ ਰੂਪ ਨਾਲ ਨਜ਼ਰ ਆਉਣ ਲੱਗਾ ਹੈ।”

************

ਡੀਐੱਸ/ਐੱਸਟੀ



(Release ID: 1916967) Visitor Counter : 67