ਪ੍ਰਧਾਨ ਮੰਤਰੀ ਦਫਤਰ

ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ ਅਗਲੀ ਪੀੜ੍ਹੀ ਦੇ 11 ਨੈਕਸਟ ਜਨਰੇਸ਼ਨ ਔਫਸ਼ੋਰ ਪਟਰੋਲ ਵੈਸਲ ਅਤੇ ਛੇ ਅਗਲੀ ਪੀੜ੍ਹੀ ਦੇ ਮਿਜ਼ਾਈਲ ਵੈਸਲ ਦੀ ਪ੍ਰਾਪਤੀ ਲਈ ਭਾਰਤੀ ਸਮੁੰਦਰੀ ਜਹਾਜ਼ਾਂ ਨਾਲ 19,600 ਕਰੋੜ ਰੁਪਏ ਦੇ ਸਮਝੌਤਿਆਂ 'ਤੇ ਦਸਤਖਤ ਕੀਤੇ


ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤੀ ਜਲ ਸੈਨਾ ਨੂੰ ਮਜ਼ਬੂਤੀ ਅਤੇ ਆਤਮਨਿਰਭਰਤਾ ਦੇ ਸਾਡੇ ਲਕਸ਼ ਨੂੰ ਗਤੀ ਮਿਲੇਗੀ

Posted On: 31 MAR 2023 9:11AM by PIB Chandigarh

ਰਕਸ਼ਾ ਮੰਤਰੀ ਦੇ ਦਫ਼ਤਰ ਨੇ ਇੱਕ ਟਵੀਟ ਦੇ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਜਲ ਸੈਨਾ ਦੇ ਲਈ ਅਗਲੀ ਪੀੜ੍ਹੀ ਦੇ 11 ਨੈਕਸਟ ਜਨਰੇਸ਼ਨ ਆਫਸ਼ੋਰ ਪਟਰੋਲ ਵੈਸਲ ਅਤੇ ਛੇ ਅਗਲੀ ਪੀੜ੍ਹੀ ਦੇ ਮਿਜ਼ਾਈਲ ਵੈਸਲ ਦੀ ਪ੍ਰਾਪਤੀ ਦੇ ਸਬੰਧ ਵਿੱਚ ਰੱਖਿਆ ਮੰਤਰਾਲੇ ਨੇ 30 ਮਾਰਚ, 2023 ਨੂੰ ਭਾਰਤੀ ਸਮੁੰਦਰੀ ਜਹਾਜ਼ਾਂ ਦੇ ਨਾਲ 19,600 ਕਰੋੜ ਰੁਪਏ ਦੇ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ।

ਰੱਖਿਆ ਮੰਤਰੀ ਦੇ ਦਫ਼ਤਰ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਇਸ ਤੋਂ ਭਾਰਤੀ ਜਲ ਸੈਨਾ ਨੂੰ ਮਜ਼ਬੂਤੀ ਅਤੇ ਆਤਮਨਿਰਭਰਤਾ ਦੇ ਸਾਡੇ ਲਕਸ਼ ਨੂੰ ਗਤੀ ਮਿਲੇਗੀ।”

 

 

*****

ਡੀਐੱਸ/ਐੱਸਟੀ



(Release ID: 1912636) Visitor Counter : 67