ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਜੋਸ਼ੀਮਠ ਵਿੱਚ ਸਥਿਤੀ ਦੀ ਉੱਚ ਪੱਧਰੀ ਸਮੀਖਿਆ ਕੀਤੀ


ਭਾਰਤ ਸਰਕਾਰ ਦੀਆਂ ਏਜੰਸੀਆਂ ਅਤੇ ਮਾਹਰ ਲਘੂ, ਦਰਮਿਆਨੀਆਂ ਅਤੇ ਦੀਰਘਕਾਲੀ ਯੋਜਨਾਵਾਂ ਤਿਆਰ ਕਰਨ ਵਿੱਚ ਰਾਜ ਸਰਕਾਰ ਦੀ ਸਹਾਇਤਾ ਵਿੱਚ ਜੁਟੇ ਹਨ।

ਐੱਨਡੀਆਰਐੱਫ ਦੀ ਇੱਕ ਟੀਮ ਅਤੇ ਐੱਸਡੀਆਰਐੱਫ ਦੀਆਂ ਚਾਰ ਟੀਮਾਂ ਪਹਿਲਾਂ ਹੀ ਜੋਸ਼ੀਮਠ ਪਹੁੰਚ ਚੁੱਕੀਆਂ ਹਨ

ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਜਾ ਰਿਹਾ ਹੈ

ਸੀਮਾ ਪ੍ਰਬੰਧਨ ਸਕੱਤਰ ਅਤੇ ਐੱਨਡੀਐੱਮਏ ਦੇ ਮੈਂਬਰ ਕੱਲ੍ਹ ਉੱਤਰਾਖੰਡ ਦਾ ਦੌਰਾ ਕਰਨਗੇ ਅਤੇ ਸਥਿਤੀ ਦਾ ਜਾਇਜ਼ਾ ਲੈਣਗੇ

ਉੱਤਰਾਖੰਡ ਦੇ ਮੁੱਖ ਸਕੱਤਰ ਨੇ ਜੋਸ਼ੀਮਠ ਤੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਜਾਣਕਾਰੀ ਦਿੱਤੀ

ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ, ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ, ਜਿਓਲੌਜੀਕਲ ਸਰਵੇ ਆਵ੍ ਇੰਡੀਆ, ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਰੁੜਕੀ, ਵਾਡੀਆ ਇੰਸਟੀਟਿਊਟ ਆਵ੍ ਹਿਮਾਲੀਅਨ ਜਿਓਲੋਜੀ, ਨੈਸ਼ਨਲ ਇੰਸਟੀਟਿਊਟ ਆਵ੍ ਹਾਇਡ੍ਰੋਲੋਜੀ ਅਤੇ ਸੈਂਟਰਲ ਬਿਲਡਿੰਗ ਰਿਸਰਚ ਇੰਸਟੀਟਿਊਟ ਦੇ ਮਾਹਰਾਂ ਦੀਆਂ ਟੀਮਾਂ ਅਧਿਐਨ ਕਰਕੇ ਸਿਫਾਰਸ਼ਾਂ ਦੇਣਗੀਆਂ।

Posted On: 08 JAN 2023 6:50PM by PIB Chandigarh

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਡਾ.ਪੀ.ਕੇ. ਮਿਸ਼ਰਾ ਨੇ ਅੱਜ 8 ਜਨਵਰੀ, 2023 ਨੂੰ ਜੋਸ਼ੀਮਠ ਵਿੱਚ ਭਵਨਾਂ ਦੇ ਨੁਕਸਾਨ ਅਤੇ ਜ਼ਮੀਨ ਖਿਸਕਣ ਦੇ ਮਾਮਲਿਆਂ ਦੀ ਉੱਚ ਪੱਧਰੀ ਸਮੀਖਿਆ ਕੀਤੀ। ਇਸ ਸਮੀਖਿਆ ਵਿੱਚ ਭਾਰਤ ਸਰਕਾਰ ਦੇ ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ ਦੇ ਮੈਂਬਰ, ਉੱਤਰਾਖੰਡ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ, ਜੋਸ਼ੀਮਠ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਹੋਰ ਅਧਿਕਾਰੀ, ਉੱਤਰਾਖੰਡ ਦੇ ਸੀਨੀਅਰ ਅਧਿਕਾਰੀ ਅਤੇ ਭਾਰਤੀ ਟੈਕਨੋਲੋਜੀ ਸੰਸਥਾਨ ਰੁੜਕੀ, ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ, ਜਿਓਲੋਜੀਕਲ ਸਰਵੇ ਆਵ੍ ਇੰਡੀਆ, ਵਾਡੀਆ ਇੰਸਟੀਟਿਊਟ ਆਵ੍ ਹਿਮਾਲੀਅਨ ਜਿਓਲੋਜੀ ਵੀ ਵੀਡੀਓ ਕਾਨਫਰੰਸ ਦੇ ਜ਼ਰੀਏ ਸ਼ਾਮਲ ਹੋਏ।

ਇਹ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਚਿੰਤਿਤ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਨਾਲ ਸਥਿਤੀ ਦੀ ਸਮੀਖਿਆ ਕੀਤੀ ਹੈ।

ਉੱਤਰਾਖੰਡ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਕੇਂਦਰੀ ਮਾਹਰਾਂ ਦੇ ਸਹਿਯੋਗ ਨਾਲ ਰਾਜ ਅਤੇ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਜ਼ਮੀਨੀ ਸਥਿਤੀ ਦਾ ਮੁੱਲਾਂਕਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 350 ਮੀਟਰ ਚੌੜੀ ਜ਼ਮੀਨ ਦੀ ਇੱਕ ਪੱਟੀ ਪ੍ਰਭਾਵਿਤ ਹੋਈ ਹੈ। ਐੱਨਡੀਆਰਐੱਫ ਦੀ ਇੱਕ ਟੀਮ ਅਤੇ ਐੱਸਡੀਆਰਐੱਫ ਦੀਆਂ ਚਾਰ ਟੀਮਾਂ ਜੋਸ਼ੀਮਠ ਪਹੁੰਚ ਚੁੱਕੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਭੋਜਨ, ਰਹਿਣ ਅਤੇ ਸੁਰੱਖਿਆ ਦੀ ਲੋੜੀਂਦੀ ਵਿਵਸਥਾ ਦੇ ਨਾਲ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਕਰਨ ਲਈ ਕੰਮ ਕਰ ਰਿਹਾ ਹੈ। ਪੁਲਿਸ ਸੁਪ੍ਰਿੰਡੈਂਟ ਅਤੇ ਐੱਸਡੀਆਰਐੱਫ ਦੇ ਕਮਾਂਡੈਂਟ ਮੌਕੇ 'ਤੇ ਤੈਨਾਤ ਹਨ। ਜੋਸ਼ੀਮਠ ਦੇ ਨਿਵਾਸੀਆਂ ਨੂੰ ਇਸ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਲਘੂ-ਦਰਮਿਆਨੀਆਂ-ਦੀਰਘਕਾਲੀ ਯੋਜਨਾਵਾਂ ਤਿਆਰ ਕਰਨ ਲਈ ਮਾਹਰਾਂ ਦੀ ਸਲਾਹ ਲਈ ਜਾ ਰਹੀ ਹੈ।

 

https://ci5.googleusercontent.com/proxy/hMh9oYF-flNeeG6ZFPgsjxajZYd1SlM2uhTQJOi90WY05WwU7-Nu-1KtDRoD6YYl4TCdUzgn_ZehoJqZ6Co2_VKQ80Efb6pePDSZd4n2l9ZXOLNG01N2BMdhuw=s0-d-e1-ft#https://static.pib.gov.in/WriteReadData/userfiles/image/image001U6ZC.jpg

ਇਸ ਤੋਂ ਇਲਾਵਾ, ਸੀਮਾ ਪ੍ਰਬੰਧਨ ਸਕੱਤਰ ਅਤੇ ਐੱਨਡੀਐੱਮਏ ਦੇ ਸਾਰੇ ਚਾਰ ਮੈਂਬਰ 9 ਜਨਵਰੀ ਨੂੰ ਉੱਤਰਾਖੰਡ ਦਾ ਦੌਰਾ ਕਰਨਗੇ। ਉਹ ਹਾਲ ਹੀ ਵਿੱਚ ਜੋਸ਼ੀਮਠ ਤੋਂ ਪਰਤੀ ਤਕਨੀਕੀ ਟੀਮ (ਐੱਨਡੀਐੱਮਏ, ਐੱਨਆਈਡੀਐੱਮ, ਐੱਨਡੀਆਰਐੱਫ, ਜੀਐੱਸਆਈ, ਐੱਨਆਈਐੱਚ, ਵਾਡੀਆ ਇੰਸਟੀਟਿਊਟ, ਆਈਆਈਟੀ ਰੁੜਕੀ) ਦੀਆਂ ਖੋਜਾਂ ਦਾ ਵਿਸਤ੍ਰਿਤ ਮੁੱਲਾਂਕਣ ਕਰਨਗੇ ਅਤੇ ਰਾਜ ਸਰਕਾਰ ਨੂੰ  ਸਥਿਤੀ ਦਾ ਸਮਾਧਾਨ ਕਰਨ ਦੇ ਲਈ ਤਤਕਾਲ, ਲਘੂ-ਦਰਮਿਆਨੀਆਂ-ਦੀਰਘਕਾਲੀ ਕਾਰਵਾਈਆਂ ਬਾਰੇ ਸਲਾਹ ਦੇਣਗੇ।

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਭਾਵਿਤ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਰਾਜ ਦੇ ਲਈ ਤਤਕਾਲ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਰਾਜ ਸਰਕਾਰ ਨੂੰ ਪ੍ਰਭਾਵਿਤ ਲੋਕਾਂ ਦੇ ਨਾਲ ਇੱਕ ਸਪੱਸ਼ਟ ਅਤੇ ਨਿਰੰਤਰ ਸੰਵਾਦ ਸਥਾਪਿਤ ਕਰਨਾ ਚਾਹੀਦਾ ਹੈ। ਵਿਵਹਾਰਕ ਉਪਾਵਾਂ ਰਾਹੀਂ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਤਤਕਾਲ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ। ਪ੍ਰਭਾਵਿਤ ਖੇਤਰ ਦੀ ਅੰਤਰ-ਅਨੁਸ਼ਾਸਨੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕਈ ਕੇਂਦਰੀ ਸੰਸਥਾਵਾਂ ਦੇ ਮਾਹਰ- ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਐੱਨਡੀਐੱਮਏ), ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ (ਐੱਨਆਈਡੀਐੱਮ), ਜਿਓਲੌਜੀਕਲ ਸਰਵੇ ਆਵ੍ ਇੰਡੀਆ (ਜੀਐੱਸਆਈ), ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਰੁੜਕੀ, ਵਾਡੀਆ ਇੰਸਟੀਟਿਊਟ ਆਵ੍ ਹਿਮਾਲੀਅਨ ਜਿਓਲੌਜੀ (ਡਬਲਿਊਆਈਐੱਚਜੀ), ਨੈਸ਼ਨਲ ਇੰਸਟੀਟਿਊਟ ਆਵ੍ ਹਾਇਡ੍ਰੋਲੋਜੀ (ਐੱਨਆਈਐੱਚ) ਅਤੇ ਸੈਂਟਰਲ ਬਿਲਡਿੰਗ ਰਿਸਰਚ ਇੰਸਟੀਟਿਊਟ (ਸੀਬੀਆਰਆਈ) ਨੂੰ "ਸੰਪੂਰਨ ਸਰਕਾਰ" ਦ੍ਰਿਸ਼ਟੀਕੋਣ ਦੀ ਭਾਵਨਾ ਨਾਲ ਉੱਤਰਾਖੰਡ ਰਾਜ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇੱਕ ਸਪਸ਼ਟ, ਸਮਾਂਬੱਧ ਪੁਨਰਨਿਰਮਾਣ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ। ਨਿਰੰਤਰ ਭੂਚਾਲ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਇਸ ਅਵਸਰ ਦਾ ਉਪਯੋਗ ਕਰਦੇ ਹੋਏ, ਜੋਸ਼ੀਮਠ ਲਈ ਇੱਕ ਜੋਖਮ ਦੇ ਪ੍ਰਤੀ ਇੱਕ ਸੰਵੇਦਨਸ਼ੀਲ ਸ਼ਹਿਰੀ ਵਿਕਾਸ ਯੋਜਨਾ ਵੀ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ।

 

*****

ਡੀਐੱਸ



(Release ID: 1889771) Visitor Counter : 102