ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਾਲੀ ਵਿੱਚ ਜੀ-20 ਸਮਿਟ ਵਿੱਚ ਸੰਬੋਧਨ, ਸੈਸ਼ਨ III: ਡਿਜੀਟਲ ਟ੍ਰਾਂਸਫਰਮੇਸ਼ਨ
Posted On:
16 NOV 2022 11:59AM by PIB Chandigarh
Excellencies,
Digital Tranformation ਸਾਡੇ ਦੌਰ ਦਾ ਸਭ ਤੋਂ ਜ਼ਿਕਰਯੋਗ ਬਦਲਾਅ ਹੈ। ਡਿਜੀਟਲ technologies ਦਾ ਉੱਚਿਤ ਉਪਯੋਗ, ਗ਼ਰੀਬੀ ਦੇ ਖਿਲਾਫ਼ ਦਹਾਕਿਆਂ ਤੋਂ ਚਲ ਰਹੀ ਆਲਮੀ ਲੜਾਈ ਵਿੱਚ ਫੋਰਸ multiplier ਬਣ ਸਕਦਾ ਹੈ। ਡਿਜੀਟਲ ਸਮਾਧਾਨ Climate Change ਦੇ ਖਿਲਾਫ਼ ਲੜਾਈ ਵਿੱਚ ਵੀ ਸਹਾਇਕ ਹੋ ਸਕਦੇ ਹਨ-ਜਿਵੇਂ ਅਸੀਂ ਸਭ ਨੇ ਕੋਵਿਡ ਦੇ ਦੌਰਾਨ remote-working ਅਤੇ paperless green offices ਦੀਆਂ ਉਦਾਹਰਨਾਂ ਵਿੱਚ ਦੇਖਿਆ। ਪਰੰਤੂ ਇਹ ਲਾਭ ਸਾਨੂੰ ਉਦੋਂ ਮਿਲਣਗੇ ਜਦੋਂ Digital Access ਸੱਚੇ ਮਾਅਨਿਆਂ ਵਿੱਚ inclusive ਹੋਵੇ, ਜਦੋਂ Digital Technology ਦਾ ਉਪਯੋਗ ਸਚਮੁੱਚ ਵਿਆਪਕ ਹੋਵੇ, ਦੁਰਭਾਗ ਨਾਲ ਹੁਣ ਤੱਕ ਅਸੀਂ ਇਸ powerful tool ਦਾ ਸਿਰਫ ਸਾਧਾਰਣ business ਦੇ ਮਾਪਦੰਡ ਨਾਲ ਹੀ ਦੇਖਿਆ ਹੈ, ਇਸ ਪਾਵਰ ਨੂੰ profit ਅਤੇ loss ਦੇ ਵਹੀਖਾਤਿਆਂ ਵਿੱਚ ਬੰਨ੍ਹ ਕੇ ਰੱਖਿਆ ਹੈ। Digital transformation ਦੇ ਲਾਭ ਮਾਨਵਜਾਤੀ ਦੇ ਇੱਕ ਛੋਟੇ ਅੰਸ਼ ਤੱਕ ਹੀ ਸੀਮਿਤ ਨਾ ਰਹਿ ਜਾਵੇ ਇਹ ਸਾਡੀ ਜੀ-20 leaders ਦੀ ਜਿੰਮੇਦਾਰੀ ਹੈ।
ਭਾਰਤ ਦੇ ਪਿਛਲੇ ਕੁਝ ਸਾਲ ਦੇ ਅਨੁਭਵ ਨੇ ਸਾਨੂੰ ਦਿਖਾਇਆ ਹੈ ਕਿ ਜੇ ਅਸੀਂ ਡਿਜੀਟਲ ਆਰਕੀਟੈਕਚਰ ਨੂੰ ਇਨਕਿਲੂਸਿਵ ਬਣਾਈਏ, ਤਾਂ ਇਸ ਨਾਲ socio-economic transformation ਲਿਆਂਦਾ ਜਾ ਸਕਦਾ ਹੈ। ਡਿਜੀਟਲ ਉਪਯੋਗ ਵਿੱਚ ਸਕੇਲ ਅਤੇ ਸਪੀਡ ਲਿਆਂਦੀ ਜਾ ਸਕਦੀ ਹੈ। Governance ਵਿੱਚ Transparency ਲਿਆਂਦੀ ਜਾ ਸਕਦੀ ਹੈ। ਭਾਰਤ ਨੇ ਅਜਿਹੇ ਡਿਜੀਟਲ ਪਬਲਿਕ goods ਵਿਕਸਿਤ ਕੀਤੇ ਹਨ, ਜਿਨ੍ਹਾਂ ਦੇ ਮੂਲ ਆਰਕੀਟੈਕਚਰ ਵਿੱਚ ਹੀ democratic ਸਿਧਾਂਤ in-built ਹਨ। ਇਹ ਸੋਲਿਊਸ਼ਨ open source, open APIs, open standards ’ਤੇ ਅਧਾਰਿਤ ਹਨ, ਜੋ interoperable ਅਤੇ ਜਨਤਕ ਹਨ। ਭਾਰਤ ਵਿੱਚ ਅੱਜ ਦੋ ਡਿਜੀਟਲ ਰੈਵਲਿਊਸ਼ਨ ਚਲ ਰਿਹਾ ਹੈ, ਉਨ੍ਹਾਂ ਦਾ ਅਧਾਰ ਸਾਡੀ ਇਹ ਅਪ੍ਰੋਚ ਹੈ। ਉਦਾਹਰਨ ਦੇ ਤੌਰ ’ਤੇ, ਸਾਡਾ Unified Payment Interface UPI ਲਓ।
ਪਿਛਲੇ ਸਾਲ, ਵਿਸ਼ਵ ਦੇ 40% ਤੋਂ ਅਧਿਕ real-time payment transactions UPI ਦੇ ਰਾਹੀਂ ਹੋਈ। ਇਸੇ ਤਰ੍ਹਾਂ ਅਸੀਂ ਡਿਜੀਟਲ ਆਈਡੈਂਟਿਟੀ ਦੇ ਅਧਾਰ ’ਤੇ 460 ਮਿਲੀਅਨ ਨਵੇਂ ਬੈਂਕ ਖਾਤੇ ਖੋਲ੍ਹੇ, ਜਿਸ ਨਾਲ ਭਾਰਤ ਅੱਜ ਫਾਈਨੈਂਸੀਅਲ inclusion ਵਿੱਚ ਗਲੋਬਲ ਲੀਡਰ ਬਣ ਰਿਹਾ ਹੈ। ਮਹਾਮਾਰੀ ਦੇ ਦੌਰਨ ਵੀ ਸਾਡੇ open source CoWIN platform ਨੇ ਮਾਨਵ ਇਤਿਹਾਸ ਦੇ ਸਭ ਤੋਂ ਵੱਡੇ ਟੀਕਾਕਰਨ ਅਭਿਯਾਨ ਨੂੰ ਸਫਲ ਬਣਾਇਆ।
Excellencies,
ਭਾਰਤ ਵਿੱਚ ਤਾਂ ਅਸੀਂ ਡਿਜੀਟਲ access ਨੂੰ ਜਨਤਕ ਕਰ ਰਹੇ ਹਾਂ, ਪਰੰਤੂ ਅੰਤਰ-ਰਾਸ਼ਟਰੀ ਪੱਧਰ ’ਤੇ ਅੱਜ ਵੀ ਇੱਕ ਬਹੁਤ ਬੜੀ ਡਿਜੀਟਲ ਡਿਵਾਈਸ ਹੈ। ਵਿਸ਼ਵ ਦੇ ਅਧਿਕਤਰ ਵਿਕਾਸਸ਼ੀਲ ਦੇਸ਼ਾਂ ਦੇ ਨਾਗਰਿਕਾਂ ਦੇ ਕੋਲ ਕਿਸੇ ਵੀ ਪ੍ਰਕਾਰ ਦੀ digital identity ਨਹੀਂ ਹੈ। ਕੇਵਲ 50 ਦੇਸ਼ਾਂ ਦੇ ਪਾਸ ਹੀ digital ਭੁਗਤਾਨ ਪ੍ਰਣਾਲੀ ਮੌਜੂਦ ਹੈ। ਕੀ ਅਸੀਂ ਸਾਥ ਮਿਲ ਕੇ ਇਹ ਪ੍ਰਣ ਲੈ ਸਕਦੇ ਹਾਂ ਕਿ ਅਗਲੇ ਦਸ ਸਾਲਾਂ ਵਿੱਚ ਅਸੀਂ ਹਰ ਮਨੁੱਖ ਦੇ ਜੀਵਨ ਵਿੱਚ ਡਿਜੀਟਲ transformation ਲਿਆਵਾਂਗੇ, digital ਟੈਕਨੋਲੋਜੀ ਦੇ ਲਾਭ ਤੋਂ ਵਿਸ਼ਵ ਦਾ ਕੋਈ ਵਿਅਕਤੀ ਵੰਚਿਤ ਨਹੀਂ ਰਹੇਗਾ!
Excellencies,
access digital identity digital transformation ਲਿਆਵਾਂਗੇ, digital!
ਅਗਲੇ ਸਾਲ ਆਪਣੀ ਜੀ-20 ਪ੍ਰਧਾਨਗੀ ਦੇ ਦੌਰਾਨ ਭਾਰਤ ਸਾਰੇ ਜੀ-20 ਪਾਰਟਨਰਸ ਦੇ ਨਾਲ ਇਸ ਉਦੇਸ਼ ਦੇ ਲਈ ਕੰਮ ਕਰੇਗਾ। "Data for development" ਦਾ ਸਿਧਾਂਤ ਸਾਡੇ ਪ੍ਰੈਸੀਡੈਂਸੀ ਦੇ overall ਥੀਮ "One Earth, One Family, One Future" ਦਾ ਅਭਿੰਨ ਅੰਗ ਰਹੇਗਾ
***
ਡੀਐੱਸ/ਏਕੇ
(Release ID: 1876455)
Visitor Counter : 183
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam