ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਸੂਰਜਕੁੰਡ ਵਿੱਚ ਦੋ ਦਿਨਾਂ ਚਿੰਤਨ ਸ਼ਿਵਿਰ ਨੂੰ ਸੰਬੋਧਨ ਕੀਤਾ
ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰੇਰਣਾ ਨਾਲ ਆਯੋਜਿਤ ਇਹ ਚਿੰਤਨ ਸ਼ਿਵਿਰ ਦੇਸ਼ ਦੇ ਸਾਹਮਣੇ ਮੌਜੂਦਾ ਸਭ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦਾ ਮੰਚ ਪ੍ਰਦਾਨ ਕਰੇਗਾ
ਵਾਮਪੰਥੀ ਉਗਰਵਾਦ ਤੋਂ ਪ੍ਰਭਾਵਿਤ ਖੇਤਰ, ਜੰਮੂ-ਕਸ਼ਮੀਰ ਅਤੇ ਨੌਰਥ ਈਸਟ, ਜੋ ਪਹਿਲਾਂ ਕਦੇ ਹਿੰਸਾ ਅਤੇ ਅਸ਼ਾਂਤੀ ਦੇ ਹੌਟ ਸਪੌਟ ਹੁੰਦੇ ਸਨ, ਉਹ ਹੁਣ ਵਿਕਾਸ ਦੇ ਹੌਟ ਸਪੌਟ ਬਣ ਰਹੇ ਹਨ
ਸਾਈਬਰ ਅਪਰਾਧ ਅੱਜ ਦੇਸ਼ ਅਤੇ ਦੁਨੀਆ ਦੇ ਸਾਹਮਣੇ ਬਹੁਤ ਵੱਡਾ ਖਤਰਾ ਹੈ, ਇਸ ਦੇ ਖਿਲਾਫ ਲੜਾਈ ਵਿੱਚ ਗ੍ਰਹਿ ਮੰਤਰਾਲਾ ਕਮਰ ਕੱਸ ਕੇ ਤਿਆਰ ਹੈ
ਮੋਦੀ ਸਰਕਾਰ Whole of Government’ ਅਤੇ ‘ਟੀਮ ਇੰਡੀਆ’ ਅਪ੍ਰੋਚ ਦੇ ਤਹਿਤ ਕੇਂਦਰ ਅਤੇ ਰਾਜਾਂ ਵਿੱਚ 3C’s ਯਾਨੀ ਕੋਅਪਰੇਸ਼ਨ, ਕੋਆਰਡੀਨੇਸ਼ਨ, ਕੋਲੈਬੋਰੇਸ਼ਨ ਨੂੰ ਹੁਲਾਰਾ ਦੇ ਰਹੀ ਹੈ
ਨੌਰਕੋਟਿਕਸ ਦੇ ਖਤਰੇ ਤੋਂ ਦੇਸ਼ ਅਤੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਮੋਦੀ ਸਰਕਾਰ ਸੰਕਲਪਿਤ ਹੈ ਅਤੇ ਸਾਡੀ ਇਸ ਨੀਤੀ ਦੇ ਨਤੀਜੇ ਦਿਖ ਰਹੇ ਹਨ ਜਿਸ ਦੇ ਤਹਿਤ ਹੁਣ ਤੱਕ 20000 ਕਰੋੜ ਰੁਪਏ ਤੋਂ ਅਧਿਕ ਦੀ ਡਰਗ ਜ਼ਬਤ ਕੀਤੀ ਜਾ ਚੁੱਕੀ ਹੈ
ਅੱਜ ਅਪਰਾਧਾਂ ਦਾ ਸਵਰੂਪ ਬਦਲ ਰਿਹਾ ਹੈ ਅਤੇ ਇਹ ਸੀਮਾ ਰਹਿਤ ਹੋ ਰਹੇ ਹਨ, ਇਸ ਲਈ ਸਭ ਰਾਜਾਂ ਨੂੰ ਮਿਲ ਕੇ ਇੱਕ ਸਾਂਝੀ ਰਣਨੀਤੀ ਬਣਾ ਕੇ ਇਸ ਦੇ ਖਿਲਾਫ ਲੜਨਾ ਹੋਵੇਗਾ
ਮੋਦੀ ਸਰਕਾਰ ਦੀ ਆਤੰਕਵਾਦ ਦੇ ਖਿਲਾਫ ਜ਼ੀਰੋ ਟੌਲਰੈਂਸ ਦੀ ਨੀਤੀ ਰਹੀ ਹੈ ਅਤੇ ਇਸ ’ਤੇ ਨਿਰਣਾਇਕ ਜਿੱਤ ਹਾਸਲ ਕਰਨ ਦੇ ਲਈ ਐ
Posted On:
27 OCT 2022 6:28PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਨੇ ਸੂਰਜਕੁੰਡ ਵਿੱਚ ਦੋ ਦਿਨਾਂ ਚਿੰਤਨ ਸ਼ਿਵਿਰ ਨੂੰ ਸੰਬੋਧਨ ਕੀਤਾ। ਦੋ ਦਿਨਾਂ ਚਿੰਤਨ ਸ਼ਿਵਿਰ ਵਿੱਚ ਰਾਜਾਂ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਦੇ ਉਪ ਰਾਜਪਾਲ ਅਤੇ ਪ੍ਰਸ਼ਾਸਕ ਹਿੱਸਾ ਲੈ ਰਹੇ ਹਨ।
ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰੇਰਣਾ ਨਾਲ ਆਯੋਜਿਤ ਇਹ ਚਿੰਤਨ ਸ਼ਿਵਿਰ ਦੇਸ਼ ਦੇ ਸਾਹਮਣੇ ਮੌਜੂਦ ਸਾਰੀਆਂ ਚੁਣੌਤੀਆਂ, ਜਿਵੇਂ ਸਾਈਬਰ ਅਪਰਾਧ, ਨੌਰਕੋਟਿਕਸ ਦਾ ਪ੍ਰਸਾਰ ਅਤੇ ਸੀਮਾ ਪਾਰ ਆਤੰਕਵਾਦ ਆਦਿ ਦਾ ਮਿਲ ਦੇ ਸਾਹਮਣਾ ਕਰਨ ਦੇ ਲਈ ਇਹ ਸਾਂਝਾ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਅਪਰਾਧਾਂ ਦਾ ਸਵਰੂਪ ਬਦਲ ਰਿਹਾ ਹੈ ਅਤੇ ਇਹ ਸੀਮਾ ਰਹਿਤ ਹੋ ਰਹੇ ਹਨ, ਇਸ ਲਈ ਸਾਰੇ ਰਾਜਾਂ ਨੂੰ ਮਿਲ ਕੇ ਇੱਕ ਸਾਂਝੀ ਰਣਨੀਤੀ ਬਣਾ ਕੇ ਇਸ ਦੇ ਖਿਲਾਫ ਲੜਨਾ ਹੋਵੇਗਾ। ਇਸ ਸਾਂਝੀ ਰਣਨੀਤੀ ਨੂੰ ਬਣਾਉਣ ਅਤੇ ਇਸ ’ਤੇ ਅਮਲ ਦੇ ਲਈ ਮੋਦੀ ਸਰਕਾਰ ‘ਸਹਿਕਾਰੀ ਸੰਘਵਾਦ’ ‘Whole of Government’ ਅਤੇ ‘ਟੀਮ ਇੰਡੀਆ’ ਅਪ੍ਰੋਚ ਦੇ ਤਹਿਤ ਕੇਂਦਰ ਅਤੇ ਰਾਜਾਂ ਵਿੱਚ 3C’s ਯਾਨੀ ਕੋਅਪਰੇਸ਼ਨ, ਕੋਆਰਡੀਨੇਸ਼ਨ, ਕੋਲੈਬੋਰੇਸ਼ਨ ਨੂੰ ਹੁਲਾਰਾ ਦੇ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵਾਮਪੰਧੀ ਉਗਰਵਾਦ ਤੋਂ ਪ੍ਰਭਾਵਿਤ ਖੇਤਰ, ਜੰਮੂ-ਕਸ਼ਮੀਰ ਅਤੇ ਨੌਰਥ ਈਸਟ, ਜੋ ਪਹਿਲਾ ਕਦੇ ਹਿੰਸਾ ਅਤੇ ਅਸ਼ਾਂਤੀ ਦੇ ਹੌਟ ਸਪੌਟ ਹੁੰਦੇ ਸੀ, ਉਹ ਹੁਣ ਵਿਕਾਸ ਦੇ ਹੌਟ ਸਪਾਟ ਬਣ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ ਨੌਰਥ ਈਸਟ ਵਿੱਚ ਸੁਰੱਖਿਆ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ 2014 ਦੇ ਬਾਅਦ ਤੋਂ ਉਗਰਵਾਦ ਦੀਆਂ ਘਟਨਾਵਾਂ ਵਿੱਚ 74%, ਸੁਰੱਖਿਆ ਬਲਾਂ ਦੇ ਹਤਾਹਤਾਂ ਦੀ ਸੰਖਿਆ ਦੀ ਸੰਖਿਆ ਵਿੱਚ 60% ਅਤੇ ਨਾਗਰਿਕਾਂ ਦੀ ਮੌਤ ਵਿੱਚ ਲਗਭਗ 90 ਪ੍ਰਤੀਸ਼ਤ ਦੀ ਕਮੀ ਆਈ ਹੈ। ਇਸ ਦੇ ਇਲਾਵਾ NLFT, ਬੋਡੋ, ਬਰੂ, ਕਾਰਬੀ ਆਂਗਲੋਂਗ ਸਮਝੌਤੇ ਕਰਕੇ ਖੇਤਰ ਵਿੱਚ ਚਿਰਸਥਾਈ ਸ਼ਾਂਤੀ ਸਥਾਪਿਤ ਕਰਨ ਦੇ ਪ੍ਰਯਾਸ ਕੀਤੇ ਗਏ ਹਨ ਜਿਨ੍ਹਾਂ ਦੇ ਤਹਿਤ 9 ਹਜ਼ਾਰ ਤੋਂ ਅਧਿਕ ਉਗਰਵਾਦੀਆਂ ਨੇ ਸਰੈਂਡਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨੌਰਥ ਈਸਟ ਵਿੱਚ ਸ਼ਾਂਤੀ ਬਹਾਲ ਹੋਣ ਨਾਲ 60 ਪ੍ਰਤੀਸ਼ਤ ਤੋਂ ਅਧਿਕ ਖੇਤਰਾਂ ਤੋਂ AFSPA ਨੂੰ ਹਟਾ ਲਿਆ ਗਿਆ ਹੈ। ਵਾਮਪੰਧੀ ਉਗਰਵਾਦ ਪ੍ਰਭਾਵਿਤ ਖੇਤਰਾਂ ਵਿੱਚ ਸਥਿਤੀ ਵਿੱਚ ਸੁਧਾਰ ’ਤੇ ਸ਼੍ਰੀ ਸ਼ਾਹ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਹਿੰਸਾ ਦੀਆਂ ਘਟਨਾਵਾਂ ਵਿੱਚ 77 ਪ੍ਰਤੀਸ਼ਤ ਦੀ ਕਮੀ ਆਈ ਹੈ ਅਤੇ ਇਨ੍ਹਾਂ ਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਵਿੱਚ 85% ਤੋਂ ਅਧਿਕ ਦੀ ਕਮੀ ਦਰਜ ਕੀਤੀ ਗਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਦੇ ਬਾਅਦ ਤੋਂ ਉੱਥੇ ਸ਼ਾਂਤੀ ਅਤੇ ਪ੍ਰਗਤੀ ਦੀ ਇੱਕ ਨਵੀਂ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ 5 ਅਗਸਤ, 2019 ਦੇ ਪਹਿਲਾਂ ਦੇ 37 ਮਹੀਨਿਆਂ ਅਤੇ ਬਾਅਦ ਦੇ 37 ਮਹੀਨਿਆਂ ਦੀ ਅਗਰ ਤੁਲਨਾ ਕੀਤੀ ਜਾਵੇ ਤਾਂ ਆਤੰਕਵਾਦੀ ਘਟਨਾਵਾਂ ਵਿੱਚ 34% ਅਤੇ ਸੁਰੱਖਿਆ ਬਲਾਂ ਦੀ ਮੌਤ ਵਿੱਚ 54% ਦੀ ਕਮੀ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਆਤੰਕਵਾਦ ਦੇ ਖਿਲਾਫ ਜ਼ੀਰੋ ਟੌਲਰੈਂਸ ਦੀ ਨੀਤੀ ਰਹੀ ਹੈ ਅਤੇ ਇਸ ’ਤੇ ਨਿਰਣਾਇਕ ਜਿੱਤ ਹਾਸਲ ਕਰਨ ਦੇ ਲਈ ਐੱਨਆਈਏ ਅਤੇ ਹੋਰ ਏਜੰਸੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸ਼੍ਰੀ ਸ਼ਾਹ ਨੇ ਦੱਸਿਆ ਕਿ 2024 ਤੋਂ ਪਹਿਲਾਂ ਸਾਰੇ ਰਾਜਾਂ ਵਿੱਚ ਐੱਨਆਈਏ ਦੀ ਸਾਖਾ ਸਥਾਪਿਤ ਕਰਕੇ ਆਤੰਕਵਾਦ-ਰੋਧੀ ਨੈਟਵਰਕ ਖੜ੍ਹਾ ਕਰਨ ਦੇ ਪ੍ਰਯਾਸ ਕੀਤੇ ਜਾ ਰਹੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਆਤੰਕਵਾਦ ਦੇ ਖਿਲਾਫ ਲੜਾਈ ਵਿੱਚ ਨਿਰਣਾਇਕ ਜਿੱਤ ਪ੍ਰਾਪਤ ਕਰਨ ਦੇ ਲਈ ਲੀਗਲ ਫੇਮਰਵਰਕ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ NIA ਅਤੇ UAPA ਕਾਨੂੰਨਾਂ ਵਿੱਚ ਸੋਧ ਕਰਕੇ ਵਿਅਕਤੀਗਤ ਆਤੰਕਵਾਦੀ ਘੋਸ਼ਿਤ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ NIA ਨੂੰ extra territorial ਖੇਤਰ ਅਧਿਕਾਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਏਜੰਸੀ ਨੂੰ ਆਤੰਕਵਾਦ ਤੋਂ ਅਰਜਿਤ/ਸਬੰਧਿਤ ਸੰਪੰਤੀ ਨੂੰ ਜ਼ਬਤ ਕਰਨ ਦਾ ਅਧਿਕਾਰ ਵੀ ਪ੍ਰਦਾਨ ਕੀਤਾ ਗਿਆ ਹੈ।
ਸ਼੍ਰੀ ਸ਼ਾਹ ਨੇ ਕਿਹਾ 2024 ਤੱਕ ਦੇਸ਼ ਦੇ ਸਾਰੇ ਰਾਜਾਂ ਵਿੱਚ ਐੱਨਆਈਏ ਦੀਆਂ ਸ਼ਾਖਾਵਾਂ ਨੂੰ ਸਥਾਪਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਦੇ ਆਪਸੀ ਸਹਿਯੋਗ ਅਤੇ ਤਾਲਮੇਲ ਦੇ ਹੀ ਕਾਰਨ ਅੱਜ ਦੇਸ਼ ਦੇ ਜ਼ਿਆਦਾਤਰ ਸੁਰੱਖਿਆ ਹੌਟਸਪੌਟ ਰਾਸ਼ਟਰ ਵਿਰੋਧੀ ਗਤੀਵਿਧੀਆਂ ਤੋਂ ਲਗਭਗ ਮੁਕਤ ਹੋ ਗਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਨੌਰਕੋਟਿਕਸ ਦੇ ਖਿਲਾਫ ਮੋਦੀ ਸਰਕਾਰ ਦੀ ਜ਼ੀਰੋ ਟਾਲਰੈਂਸ ਦੀ ਨੀਤੀ ਦੇ ਵਧੀਆ ਨਤੀਜੇ ਮਿਲ ਰਹੇ ਹਨ ਅਤੇ ਪਿਛਲੇ 8 ਸਾਲਾਂ ਵਿੱਚ 3 ਹਜ਼ਾਰ ਕੇਸ ਦਰਜ ਕੀਤੇ ਗਏ ਹਨ ਜਦੋਂ ਕਿ ਲਗਭਗ 20 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਮੁੱਲ ਦੀ ਡਰਗ ਜ਼ਬਤ ਕੀਤੀ ਗਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਈਬਰ ਅਪਰਾਧ ਅੱਜ ਦੇਸ਼ ਅਤੇ ਦੁਨੀਆ ਦੇ ਸਾਹਮਣਏ ਬਹੁਤ ਵੱਡਾ ਖਤਰਾ ਹੈ ਅਤੇ ਇਸ ਦੇ ਖਿਲਾਫ ਲੜਾਈ ਵਿੱਚ ਗ੍ਰਹਿ ਮੰਤਰਾਲਾ ਕਮਰ ਕੱਸ ਕੇ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰਾਲਾ CRPC, IPC ਅਤੇ FCRA ਵਿੱਚ ਸੁਧਾਰਾਂ ’ਤੇ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਜਲਦੀ ਹੀ ਇਨ੍ਹਾਂ ਦਾ ਸੰਸ਼ੋਧਿਤ ਖਾਕਾ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਰੇ ਰਾਜਾਂ ਨੰ ਦੋਸ਼ ਸਿੱਧ ਦਰ ਵਧਾਉਣ ਦੇ ਲਈ ਫਾਰੈਂਸਿਕ ਵਿਗਿਆਨ ਦਾ ਅਧਿਕਤਮ ਉਪਯੋਗ ਕਰਨਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੇ ਇਸ ਦੇ ਲਈ NFSU ਬਣਾ ਕੇ ਹਰਸੰਭਵ ਮਦਦ ਉਪਲਬਧ ਕਰਵਾਈ ਹੈ। ਉਨ੍ਹਾਂ ਨੇ ਇਸ ਗੱਲ ’ਤੇ ਵੀ ਬਲ ਦਿੱਤਾ ਕਿ ਸੀਮਾ ਸੁਰੱਖਿਆ ਅਤੇ ਤਟੀ ਸੁਰੱਖਿਆ ਸੁਨਿਸ਼ਿਚਿਤ ਕਰਨ ਦੇ ਲਈ ਸੀਮਾਵਰਤੀ ਰਾਜਾਂ ਨੂੰ ਕੇਂਦਰੀ ਏਜੰਸੀਆਂ ਅਤੇ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ ਅਧਿਕ ਤਾਲਮੇਲ ਪ੍ਰਯਾਸ ਕਰਨੇ ਹੋਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਵੀ ਮੋਦੀ ਸਰਕਾਰ ਨੇ ਕਈ ਪਹਿਲਾਂ ਕੀਤੀਆਂ ਹਨ ਅਤੇ ਉਨ੍ਹਾਂ ਨੇ ਸਾਰੇ ਮੁੱਖ ਮੰਤਰੀਆਂ ਨੂੰ ਅਨੁਰੋਧ ਕੀਤਾ ਕਿ ਉਹ ਇਨ੍ਹਾਂ ਪਹਿਲਾਂ ’ਤੇ ਅਮਲ ਦੀ ਖੁਦ ਨਿਗਰਾਨੀ ਕਰਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਾਹਣੇ ਮੌਜੂਦਾ ਚੁਣੌਤੀਆਂ ਨਾਲ ਲੜਨ ਦੇ ਲਈ ਉਪਲਬਧ ਅੰਦਰੂਨੀ ਸੁਰੱਖਿਆ ਦੇ ਸਾਰੇ ਸੰਸਾਧਨਾਂ ਦਾ ਉੱਚਿਤ ਉਪਯੋਗ ਕਰਨ ਦੇ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਰਿਸੋਰਸ ਆਪਟੀਮਾਈਜੇਸ਼ਨ, ਰਿਸੋਰਸ ਦਾ ਰੈਸ਼ਨਲ ਉਪਯੋਗ ਅਤੇ ਰਿਸੋਰਸ ਦਾ ਇੰਡੀਗ੍ਰੇਸ਼ਨ ਕਰਨਾ ਹੋਵੇਗਾ ਜਿਸ ਨਾਲ ਰਾਜਾਂ ਦੇ ਦਰਮਿਆਨ ਤਾਲਮੇਲ ਹੋਰ ਬਿਹਤਰ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਮੋਦੀ ਸਰਕਾਰ “ਇੱਕ ਡਾਟਾ, ਇੱਕ ਐਂਟਰੀ” ਦੇ ਸਿਧਾਂਤ ’ਤੇ ਕੰਮ ਕਰ ਰਹੀ ਹੈ ਅਤੇ ਇਸ ਦੇ ਤਹਿਤ NIA ਨੂੰ ਆਤੰਕਵਾਦੀ ਮਾਮਲਿਆਂ ਨਾਲ ਸਬੰਧਿਤ ਨੈਸ਼ਨਲ ਡੇਟਾਬੇਸ, NCB ਨੂੰ ਨਾਰਕੋਟਿਕਸ ਮਾਮਲਿਆਂ ਨਾਲ ਸਬੰਧਿਤ ਨੈਸ਼ਨਲ ਡੇਟਾਬੇਸ, ED ਨੂੰ ਆਰਥਿਕ ਮਾਮਲਿਆਂ ਨਾਲ ਸਬੰਧਿਤ ਡੇਟਾਬੇਸ ਅਤੇ NCRB ਨੂੰ ਫਿੰਗਰਪ੍ਰਿੰਟ ਡੇਟਾਬੇਸ– NAFIS ਅਤੇ ਯੌਨ ਅਪਰਾਧੀਆਂ ਦਾ ਰਾਸ਼ਟਰੀ ਡੇਟਾਬੇਸ (NDSO) ਬਣਾਉਣ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ।
ਉਨ੍ਹਾਂ ਦੇ ਦੱਸਿਆ ਕਿ ਨਿਰਣਾਇਕ ਸੁਧਾਰਾਂ ਦੇ ਤਹਿਤ I4C ਯਾਨੀ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦਾ ਗਠਨ ਕੀਤਾ ਗਿਆ ਹੈ, ਸਾਈਬਰ ਕ੍ਰਾਈਮ ਪੋਰਟਲ ਬਣਾਇਆ ਗਿਆ ਹੈ, ਨੇਟਗ੍ਰਿਡ ਕਨੈਕਟਰ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ, ਨਿੱਜੀ ਸੁਰੱਖਿਆ ਏਜੰਸੀ ਲਾਈਸੈਂਸਿੰਗ ਪੋਰਟਲ ਬਣਾਇਆ ਗਿਆ ਹੈ ਅਤੇ FCRA ਵਿੱਚ ਸੁਧਾਰ ਕੀਤੇ ਗਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ FCRA ਵਿੱਚ ਸੁਧਾਰ ਦੇ ਤਹਿਤ ਦੇਸ਼ ਵਿਰੋਧੀ ਗਤੀਵਿਧੀਆਂ, ਧਰਮਾਂਤਰਣ, ਵਿਕਾਸ ਪ੍ਰੋਜੈਕਟਾਂ ਦਾ ਰਾਜਨੈਤਿਕ ਵਿਰੋਧ ਜਾਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਦੁਸ਼ਟ ਪ੍ਰਚਾਰ ਕਰਨ ਵਿੱਚ ਲਿਪਤ ਕੁਝ ਸੰਗਠਨਾਂ ’ਤੇ ਕਾਰਵਾਈ ਅਤੇ 2020 ਵਿੱਚ ਹੋਏ ਸੰਸ਼ੋਧਨ ਦੇ ਤਹਿਤ ਵਿਦੇਸ਼ੀ ਫੰਡਿੰਗ ਦੇ ਦੁਰ ਪ੍ਰਯੋਗ ਨੂੰ ਰੋਕਣ ਅਤੇ ਸੰਗਠਨਾਂ ਦੀ ਪ੍ਰਭਾਵੀ ਨਿਗਰਾਨੀ ਸੰਭਵ ਹੋਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਤਿੰਨ ਪ੍ਰਮੁੱਖ ਚੁਣੌਤੀਆਂ ’ਤੇ ਸਮਾਂਬੱਧ ਰਣਨੀਤੀ ਦੇ ਤਹਿਤ ਕੰਮ ਕਰ ਰਹੀ ਹੈ। ਪਹਿਲੀ, ਸਿਹਤ ਸੇਵਾਵਾਂ ਦੇ ਲਈ ਪੂਰਨ ਯੋਜਨਾ। ਇਸ ਦੇ ਤਹਿਤ ਆਯੁਸ਼ਮਾਨ ਸੀਏਪੀਐੱਫ ਯੋਜਨਾ ਸ਼ੁਰੂ ਕੀਤੀ ਗਈ ਅਤੇ ਇਸ ਵਿੱਚ ਲਗਭਗ 35 ਲੱਖ ਸਿਹਤ ਕਾਰਡ ਵੰਡੇ ਜਾ ਚੁੱਕੇ ਹਨ ਅਤੇ ਲਗਭਗ 20 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ। ਦੂਸਰਾ, ਹਾਊਸਿੰਗ ਸੇਟੀਸਫੈਕਸ਼ਨ ਰੇਸ਼ਿਓ ਨੂੰ ਵਧਾਉਣਾ। ਆਵਾਸੀ ਸੰਤੁਸ਼ਟੀ ਦਾ ਪੱਧਰ 2014 ਵਿੱਚ ਲਗਭਗ 37 ਪ੍ਰਤੀਸ਼ਤ ਸੀ, ਜੋ ਵਰਤਮਾਨ ਵਿੱਚ ਵਧ ਕੇ 48 ਪ੍ਰਤੀਸ਼ਤ ਹੋ ਗਿਆ ਹੈ। ਇਸ ਦੇ ਇਲਾਵਾ CAPFs e-Awas ਵੇਬ ਪੋਰਟਲ ਬਣਨ ਨਾਲ ਇਹ ਪੱਧਰ ਵਧਾ ਕੇ 60 ਪ੍ਰਤੀਸ਼ਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਤੀਸਰਾ, ਏਜ਼ ਆਵ੍ ਪੁਲਿਸਿੰਗ ਜਿਸ ਦੇ ਤਹਿਤ 100 ਦਿਨ ਦੀ ਛੁੱਟੀ, ਰਿਟਾਰਇਡ ਦੀ ਉਮਰ ਨੂੰ 57 ਤੋਂ ਵਧਾ ਕੇ 60 ਸਾਲ ਕੀਤੇ ਜਾਣ ਅਤੇ 64,640 ਉਮੀਦਵਾਰਾਂ ਦੀ ਭਰਤੀ ਦਾ ਪ੍ਰਾਵਧਾਨ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੁਲਿਸਿੰਗ ਵਿੱਚ ਰੀਜਨਲ ਅਪ੍ਰੋਚ ਦੀ ਥੀਮੇਟਿਕ ਅਪ੍ਰੋਚ ਵੱਲ ਲੈ ਜਾਣਾ ਹੋਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ, ਸਥਿਰਤਾ ਅਤੇ ਸੁਸ਼ਾਸਨ ਦੇ ਲਈ ਅੰਦਰੂਨੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਕੇਂਦਰ ਅਤੇ ਰਾਜਾਂ ਦੀ ਸਮਾਨ ਜ਼ਿੰਮੇਦਾਰੀ ਹੈ। ਕੋਈ ਦੇਸ਼ ਉਦੋਂ ਅੱਗੇ ਵਧ ਸਕਦਾ ਹੈ ਕਿ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਸਹਿਕਾਰੀ ਸੰਘਵਾਦ ਦੀ ਭਾਵਨਾ ਸਾਡੀ ਪ੍ਰੇਰਕ ਸ਼ਕਤੀ ਹੋਣੀ ਚਾਹੀਦੀ ਹੈ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਚਿੰਤਨ ਸ਼ਿਵਿਰ ਦੇਸ਼ ਵਿੱਚ ਖੇਤਰੀ ਸਹਿਯੋਗ ਦਾ ਹੋਰ ਵਿਸਤਾਰ ਕਰੇਗਾ।
***
ਐੱਨਡਬਲਿਊ/ਆਰਕੇ/ਏਵਾਈ/ਐੱਸਐੱਮ/ਏਕੇ/ਆਰਆਰ/ਏਐੱਸ
(Release ID: 1871699)
Visitor Counter : 203
Read this release in:
Telugu
,
English
,
Urdu
,
Marathi
,
Hindi
,
Assamese
,
Manipuri
,
Gujarati
,
Odia
,
Tamil
,
Kannada