ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀ ਵਿਜੈ ਵਲੱਭ ਸੂਰੀਸ਼ਵਰ ਜੀ ਦੀ 150ਵੀਂ ਜਯੰਤੀ ਮੌਕੇ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ


“ਅਪਰਿਗ੍ਰਹਿ ਕੇਵਲ ਤਿਆਗ ਹੀ ਨਹੀਂ ਸਗੋਂ ਹਰ ਤਰ੍ਹਾਂ ਦੇ ਮੋਹ ਨੂੰ ਕਾਬੂ ਕਰਨਾ ਵੀ ਹੈ”

"'ਸ਼ਾਂਤੀ ਦੀ ਪ੍ਰਤਿਮਾ' ਅਤੇ 'ਸਟੈਚੂ ਆਫ਼ ਯੂਨਿਟੀ' ਸਿਰਫ਼ ਉੱਚੇ ਬੁੱਤ ਹੀ ਨਹੀਂ, ਸਗੋਂ ਇਹ ਏਕ ਭਾਰਤ, ਸ੍ਰੇਸ਼ਠ ਭਾਰਤ ਦੇ ਸਭ ਤੋਂ ਮਹਾਨ ਪ੍ਰਤੀਕ ਹਨ"

"ਕਿਸੇ ਦੇਸ਼ ਦੀ ਖੁਸ਼ਹਾਲੀ ਉਸ ਦੀ ਆਰਥਿਕ ਖੁਸ਼ਹਾਲੀ 'ਤੇ ਨਿਰਭਰ ਕਰਦੀ ਹੈ ਅਤੇ ਸਵਦੇਸ਼ੀ ਉਤਪਾਦਾਂ ਨੂੰ ਅਪਣਾ ਕੇ, ਭਾਰਤ ਦੀ ਕਲਾ, ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ"

"ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਸਵਦੇਸ਼ੀ ਅਤੇ ਆਤਮਨਿਰਭਰਤਾ ਦਾ ਸੰਦੇਸ਼ ਬਹੁਤ ਪ੍ਰਸੰਗਿਕ ਹੈ"

"ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ, ਅਸੀਂ ਇੱਕ ਵਿਕਸਤ ਭਾਰਤ ਦੇ ਨਿਰਮਾਣ ਵੱਲ ਵਧ ਰਹੇ ਹਾਂ"

"ਨਾਗਰਿਕ ਕਰਤੱਵਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਸੰਤਾਂ ਦਾ ਮਾਰਗਦਰਸ਼ਨ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ"

Posted On: 26 OCT 2022 7:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਸ਼੍ਰੀ ਵਿਜੈ ਵਲੱਭ ਸੁਰੀਸ਼ਵਰ ਜੀ ਦੀ 150ਵੀਂ ਜਯੰਤੀ ਦੇ ਮੌਕੇ 'ਤੇ ਸਭਾ ਨੂੰ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸੰਤ ਪ੍ਰੰਪਰਾ ਦੇ ਧਾਰਨੀਆਂ ਅਤੇ ਵਿਸ਼ਵ ਭਰ ਵਿੱਚ ਜੈਨ ਧਰਮ ਮੰਨਣ ਵਾਲਿਆਂ ਨੂੰ ਸਿਜਦਾ ਕੀਤਾ। ਸ਼੍ਰੀ ਮੋਦੀ ਨੇ ਬਹੁਤ ਸਾਰੇ ਸਾਧੂ-ਸੰਤਾਂ ਦੀ ਸੰਗਤ ਵਿੱਚ ਰਹਿਣ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਣ 'ਤੇ ਖੁਸ਼ੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਉਨ੍ਹਾਂ ਨੂੰ ਵਡੋਦਰਾ ਅਤੇ ਛੋਟਾ ਉਦੈਪੁਰ ਦੇ ਕਾਂਵਤ ਪਿੰਡ ਵਿੱਚ ਸੰਤਬਾਣੀ ਸੁਣਨ ਦਾ ਮੌਕਾ ਮਿਲਿਆ।

ਆਚਾਰੀਆ ਸ਼੍ਰੀ ਵਿਜੈ ਵਲੱਭ ਸੂਰੀਸ਼ਵਰ ਜੀ ਦੀ 150ਵੀਂ ਜਯੰਤੀ ਦੇ ਜਸ਼ਨਾਂ ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਚਾਰੀਆ ਜੀ ਮਹਾਰਾਜ ਦੀ ਪ੍ਰਤਿਮਾ ਦਾ ਉਦਘਾਟਨ ਕਰਨ ਦਾ ਸਨਮਾਨ ਮਿਲਣ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਅੱਜ ਇੱਕ ਵਾਰ ਫਿਰ ਮੈਂ ਟੈਕਨਾਲੋਜੀ ਦੀ ਮਦਦ ਨਾਲ ਤੁਹਾਡੇ ਸੰਤਾਂ ਦਰਮਿਆਨ ਹਾਂ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਆਚਾਰੀਆ ਸ਼੍ਰੀ ਵਿਜੈ ਵਲੱਭ ਸੂਰੀਸ਼ਵਰ ਜੀ ਨੂੰ ਸਮਰਪਿਤ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਅੱਜ ਲੋਕਾਂ ਨੂੰ ਅਧਿਆਤਮਕ ਚੇਤਨਾ, ਆਚਾਰੀਆ ਸ਼੍ਰੀ ਵਿਜੈ ਵਲੱਭ ਸੂਰੀਸ਼ਵਰ ਮਹਾਰਾਜ ਸਾਹਿਬ ਦੇ ਜੀਵਨ ਦਰਸ਼ਨ ਨਾਲ ਜੋੜਨ ਦੇ ਉਦੇਸ਼ ਨਾਲ ਜਾਰੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੋ ਸਾਲਾਂ ਤੋਂ ਚੱਲੇ ਆ ਰਹੇ ਜਸ਼ਨ ਹੁਣ ਸਮਾਪਤ ਹੋਣ ਵਾਲੇ ਹਨ ਅਤੇ ਵਿਸ਼ਵਾਸ, ਅਧਿਆਤਮਕਤਾ, ਦੇਸ਼ ਭਗਤੀ ਅਤੇ ਰਾਸ਼ਟਰੀ ਸ਼ਕਤੀ ਨੂੰ ਵਧਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਸ਼ਲਾਘਾਯੋਗ ਹੈ।

ਵਿਸ਼ਵ ਦੇ ਮੌਜੂਦਾ ਭੂ-ਰਾਜਨੀਤਿਕ ਦ੍ਰਿਸ਼ 'ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਵਿਸ਼ਵ ਅੱਜ ਯੁੱਧ, ਆਤੰਕ ਅਤੇ ਹਿੰਸਾ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਕੁਚੱਕਰ ਤੋਂ ਬਾਹਰ ਨਿਕਲਣ ਲਈ ਪ੍ਰੇਰਨਾ ਅਤੇ ਉਤਸ਼ਾਹ ਦੀ ਤਲਾਸ਼ ਕਰ ਰਿਹਾ ਹੈ।" ਸ਼੍ਰੀ ਮੋਦੀ ਨੇ ਚਾਨਣਾ ਪਾਇਆ ਕਿ ਅਜਿਹੀ ਸਥਿਤੀ ਵਿੱਚ, ਇਹ ਪੁਰਾਤਨ ਪ੍ਰੰਪਰਾਵਾਂ ਅਤੇ ਦਰਸ਼ਨ ਅੱਜ ਦੇ ਭਾਰਤ ਦੀ ਸ਼ਕਤੀ ਨਾਲ ਜੁੜੀਆਂ ਹਨ, ਜੋ ਵਿਸ਼ਵ ਲਈ ਇੱਕ ਵੱਡੀ ਉਮੀਦ ਬਣ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਚਾਰੀਆ ਸ਼੍ਰੀ ਵਿਜੈ ਵਲੱਭ ਸੂਰੀਸ਼ਵਰ ਦੁਆਰਾ ਦਰਸਾਏ ਮਾਰਗ ਅਤੇ ਜੈਨ ਗੁਰੂਆਂ ਦੀਆਂ ਸਿੱਖਿਆਵਾਂ ਇਨ੍ਹਾਂ ਵਿਸ਼ਵ ਸੰਕਟਾਂ ਦਾ ਹੱਲ ਹਨ। ਸ਼੍ਰੀ ਮੋਦੀ ਨੇ ਕਿਹਾ, "ਆਚਾਰੀਆ ਜੀ ਨੇ ਅਹਿੰਸਾ, ਇਕਾਂਤ ਅਤੇ ਤਿਆਗ ਦਾ ਜੀਵਨ ਬਤੀਤ ਕੀਤਾ ਅਤੇ ਇਨ੍ਹਾਂ ਵਿਚਾਰਾਂ ਪ੍ਰਤੀ ਲੋਕਾਂ ਵਿੱਚ ਵਿਸ਼ਵਾਸ ਫੈਲਾਉਣ ਲਈ ਨਿਰੰਤਰ ਯਤਨ ਕੀਤੇ, ਜੋ ਸਾਡੇ ਸਾਰਿਆਂ ਲਈ ਪ੍ਰੇਰਨਾਦਾਇਕ ਹਨ"। ਉਨ੍ਹਾਂ ਨੇ ਚਾਨਣਾ ਪਾਇਆ ਕਿ ਆਚਾਰੀਆ ਜੀ ਵਲੋਂ ਸ਼ਾਂਤੀ ਅਤੇ ਸਦਭਾਵਨਾ 'ਤੇ ਜ਼ੋਰ ਵੰਡ ਦੀ ਭਿਆਨਕਤਾ ਦੇ ਦੌਰਾਨ ਵੀ ਸਪੱਸ਼ਟ ਤੌਰ 'ਤੇ ਦਿਖਾਈ ਦਿੱਤਾ ਸੀ। ਇਸ ਕਾਰਨ ਆਚਾਰੀਆ ਸ਼੍ਰੀ ਨੂੰ ਚਤੁਰਮਾਸ ਦਾ ਵ੍ਰਤ ਤੋੜਨਾ ਪਿਆ। ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਨਾਲ ਸਮਾਨਤਾ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਸੁਤੰਤਰਤਾ ਅੰਦੋਲਨ ਵਿੱਚ, ਆਚਾਰੀਆ ਦੁਆਰਾ ਦਰਸਾਏ ਗਏ 'ਅਪਰਿਗ੍ਰਹਿ' ਦਾ ਮਾਰਗ ਅਪਣਾਇਆ। ਉਨ੍ਹਾਂ ਕਿਹਾ, “ਅਪਰਿਗ੍ਰਹਿ ਕੇਵਲ ਤਿਆਗ ਹੀ ਨਹੀਂ, ਸਗੋਂ ਹਰ ਤਰ੍ਹਾਂ ਦੇ ਮੋਹ ਨੂੰ ਕਾਬੂ ਕਰਨਾ ਵੀ ਹੈ।”

ਪ੍ਰਧਾਨ ਮੰਤਰੀ ਨੇ ਗਛਾਧੀਪਤੀ ਜੈਨਾਚਾਰਿਯਾ ਸ਼੍ਰੀ ਵਿਜੇ ਨਿਤਿਆਨੰਦ ਸੁਰੀਸ਼ਵਰ ਜੀ ਦੁਆਰਾ ਜ਼ਿਕਰ ਕੀਤੇ ਅਨੁਸਾਰ, ਗੁਜਰਾਤ ਨੇ ਦੇਸ਼ ਨੂੰ ਦੋ ਵਲੱਭ ਦਿੱਤੇ ਹਨ। ਉਨ੍ਹਾਂ ਕਿਹਾ, "ਇਹ ਇਤਫ਼ਾਕ ਹੈ ਕਿ ਅੱਜ ਆਚਾਰੀਆ ਜੀ ਦੀ 150ਵੀਂ ਜਯੰਤੀ ਦੇ ਜਸ਼ਨ ਸੰਪੂਰਨ ਹੋ ਰਹੇ ਹਨ ਅਤੇ ਕੁਝ ਦਿਨਾਂ ਬਾਅਦ ਅਸੀਂ ਸਰਦਾਰ ਪਟੇਲ ਦੀ ਜਯੰਤੀ, ਰਾਸ਼ਟਰੀ ਏਕਤਾ ਦਿਵਸ ਮਨਾਉਣ ਜਾ ਰਹੇ ਹਾਂ।" ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ 'ਸ਼ਾਂਤੀ ਦੀ ਪ੍ਰਤਿਮਾ' ਸੰਤਾਂ ਦੀਆਂ ਸਭ ਤੋਂ ਵੱਡੀਆਂ ਮੂਰਤੀਆਂ ਵਿੱਚੋਂ ਇੱਕ ਹੈ ਅਤੇ 'ਸਟੈਚੂ ਆਫ਼ ਯੂਨਿਟੀ' ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਹੈ। ਸ਼੍ਰੀ ਮੋਦੀ ਨੇ ਕਿਹਾ, "ਇਹ ਸਿਰਫ ਉੱਚੀਆਂ ਮੂਰਤੀਆਂ ਹੀ ਨਹੀਂ, ਸਗੋਂ ਇਹ ਏਕ ਭਾਰਤ, ਸ੍ਰੇਸ਼ਠ ਭਾਰਤ ਦਾ ਸਭ ਤੋਂ ਮਹਾਨ ਪ੍ਰਤੀਕ ਵੀ ਹਨ।" ਦੋਹਾਂ ਵੱਲਭਾਂ ਦੇ ਯੋਗਦਾਨ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਸਾਹਿਬ ਨੇ ਰਿਆਸਤਾਂ ਵਿੱਚ ਵੰਡੇ ਭਾਰਤ ਨੂੰ ਇਕਜੁੱਟ ਕੀਤਾ ਸੀ ਜਦਕਿ ਆਚਾਰੀਆ ਜੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕੀਤੀ ਅਤੇ ਭਾਰਤ ਦੀ ਏਕਤਾ, ਅਖੰਡਤਾ ਅਤੇ ਸੰਸਕ੍ਰਿਤੀ ਨੂੰ ਮਜ਼ਬੂਤ ​​ਕੀਤਾ।

ਇਹ ਉਜਾਗਰ ਕਰਦੇ ਹੋਏ ਕਿ ਕਿਵੇਂ ਧਾਰਮਿਕ ਪ੍ਰੰਪਰਾ ਅਤੇ ਸਵਦੇਸ਼ੀ ਉਤਪਾਦਾਂ ਨੂੰ ਨਾਲੋ-ਨਾਲ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਪ੍ਰਧਾਨ ਮੰਤਰੀ ਨੇ ਆਚਾਰੀਆ ਜੀ ਦਾ ਹਵਾਲਾ ਦਿੰਦੇ ਹੋਏ ਕਿਹਾ, "ਕਿਸੇ ਦੇਸ਼ ਦੀ ਖੁਸ਼ਹਾਲੀ ਉਸ ਦੀ ਆਰਥਿਕ ਖੁਸ਼ਹਾਲੀ 'ਤੇ ਨਿਰਭਰ ਕਰਦੀ ਹੈ, ਅਤੇ ਸਵਦੇਸ਼ੀ ਉਤਪਾਦਾਂ ਨੂੰ ਅਪਣਾ ਕੇ, ਕੋਈ ਵੀ ਭਾਰਤ ਦੀ ਕਲਾ, ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਕਾਇਮ ਰੱਖ ਸਕਦਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਆਚਾਰੀਆ ਜੀ ਦੇ ਕੱਪੜੇ ਸਫੈਦ ਹੁੰਦੇ ਸਨ ਅਤੇ ਹਮੇਸ਼ਾ ਖਾਦੀ ਦੇ ਬਣੇ ਹੁੰਦੇ ਸਨ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਵਦੇਸ਼ੀ ਅਤੇ ਆਤਮਨਿਰਭਰਤਾ ਦਾ ਸੰਦੇਸ਼ ਅਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਬਹੁਤ ਪ੍ਰਸੰਗਿਕ ਹੈ। ਉਨ੍ਹਾਂ ਕਿਹਾ, ''ਇਹ ਆਤਮਨਿਰਭਰ ਭਾਰਤ ਦੀ ਪ੍ਰਗਤੀ ਦਾ ਮੰਤਰ ਹੈ। ਇਸ ਲਈ, ਆਚਾਰੀਆ ਵਿਜੈ ਵਲੱਭ ਸੁਰੀਸ਼ਵਰ ਜੀ ਤੋਂ ਲੈ ਕੇ ਮੌਜੂਦਾ ਗਛਾਧੀਪਤੀ ਆਚਾਰੀਆ ਸ਼੍ਰੀ ਨਿਤਿਆਨੰਦ ਸੂਰੀਸ਼ਵਰ ਜੀ ਤੱਕ ਇਸ ਮਾਰਗ ਨੂੰ ਮਜ਼ਬੂਤ ​​​​ਕੀਤਾ ਗਿਆ ਹੈ, ਅਸੀਂ ਇਸ ਨੂੰ ਹੋਰ ਮਜ਼ਬੂਤ ​​ਕਰਨਾ ਹੈ।"

ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਸਮਾਜ ਭਲਾਈ, ਮਨੁੱਖਤਾ ਦੀ ਸੇਵਾ, ਸਿੱਖਿਆ ਅਤੇ ਲੋਕ ਚੇਤਨਾ ਦੀ ਅਮੀਰ ਪ੍ਰੰਪਰਾ ਜੋ ਆਚਾਰੀਆਵਾਂ ਨੇ ਅਤੀਤ ਵਿੱਚ ਵਿਕਸਿਤ ਕੀਤੀ ਹੈ, ਉਸ ਦਾ ਵਿਸਤਾਰ ਜਾਰੀ ਰਹਿਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਅਸੀਂ ਇੱਕ ਵਿਕਸਤ ਭਾਰਤ ਦੇ ਨਿਰਮਾਣ ਵੱਲ ਵਧ ਰਹੇ ਹਾਂ, ਇਸਦੇ ਲਈ ਦੇਸ਼ ਨੇ ਪੰਜ ਸੰਕਲਪ ਲਏ ਹਨ ਅਤੇ 'ਪੰਚ ਪ੍ਰਣਾਂ ' ਨੂੰ ਪੂਰਾ ਕਰਨ ਵਿੱਚ ਸੰਤਾਂ ਦੀ ਭੂਮਿਕਾ ਮੋਹਰੀ ਹੈ। " ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਨਾਗਰਿਕ ਕਰਤੱਵਾਂ ਨੂੰ ਸ਼ਕਤੀ ਪ੍ਰਦਾਨ ਕਰਨ ਵਿੱਚ ਸੰਤਾਂ ਦਾ ਮਾਰਗਦਰਸ਼ਨ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਨੇ 'ਵੋਕਲ ਫਾਰ ਲੋਕਲ' ਦੇ ਪ੍ਰਚਾਰ ਵਿੱਚ ਆਚਾਰੀਆਵਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਟਿੱਪਣੀ ਕੀਤੀ ਕਿ ਇਹ ਉਨ੍ਹਾਂ ਵਲੋਂ ਦੇਸ਼ ਦੀ ਇੱਕ ਮਹਾਨ ਸੇਵਾ ਹੋਵੇਗੀ। "ਤੁਹਾਡੇ ਬਹੁਤੇ ਪੈਰੋਕਾਰ ਕਾਰੋਬਾਰ ਨਾਲ ਸਬੰਧਤ ਹਨ, ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਉਹ ਸਿਰਫ਼ ਭਾਰਤ ਵਿੱਚ ਬਣੀਆਂ ਵਸਤਾਂ ਵਿੱਚ ਵਪਾਰ ਕਰਨ ਦੀ ਪ੍ਰਤਿਗਿਆ ਲੈਣ ਅਤੇ ਇਹ ਮਹਾਰਾਜ ਸਾਹਿਬ ਨੂੰ ਇੱਕ ਵੱਡੀ ਸ਼ਰਧਾਂਜਲੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, "ਆਚਾਰੀਆ ਸ਼੍ਰੀ ਨੇ ਸਾਨੂੰ ਪ੍ਰਗਤੀ ਦਾ ਇਹ ਮਾਰਗ ਦਿਖਾਇਆ ਹੈ ਅਤੇ ਅਸੀਂ ਭਵਿੱਖ ਲਈ ਤਿਆਰ ਰੱਖ ਸਕਦੇ ਹਾਂ"।

Tributes to Shree Vijay Vallabh Surishwer Ji Maharaj on his Jayanti. https://t.co/KVMAB5JRmA

— Narendra Modi (@narendramodi) October 26, 2022

*****

ਡੀਐੱਸ/ਟੀਐੱਸ 



(Release ID: 1871274) Visitor Counter : 142