ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਦੀਵਾਲੀ ’ਤੇ ਕਰਗਿਲ ਵਿੱਚ ਜਵਾਨਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 24 OCT 2022 2:23PM by PIB Chandigarh

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਪਰਾਕ੍ਰਮ ਅਤੇ ਸ਼ੌਰਯ ਨਾਲ ਸੰਚਿਤ ਕਰਗਿਲ ਦੀ ਮਿੱਟੀ ਨੂੰ ਨਮਨ ਕਰਨ ਦਾ ਅਹਿਸਾਸ ਮੈਨੂੰ ਵਾਰ-ਵਾਰ ਆਪਣੇ ਵੀਰ ਬੇਟੇ-ਬੇਟੀਆਂ ਦੇ ਵਿੱਚ ਖਿੱਚ ਲਿਆਉਂਦਾ ਹੈ। ਮੇਰੇ ਲਈ ਤਾਂ, ਸਾਲਾਂ ਤੋਂ ਮੇਰਾ ਪਰਿਵਾਰ ਤੁਸੀਂ ਸਾਰੇ ਹੀ ਹੋ। ਮੇਰੀ ਦੀਵਾਲੀ ਦੀ ਮਿਠਾਸ ਤੁਹਾਡੇ ਵਿੱਚ ਵਧ ਜਾਂਦੀ ਹੈ, ਮੇਰੀ ਦੀਵਾਲੀ ਦਾ ਚਾਨਣ ਤੁਹਾਡੇ ਵਿੱਚ ਹੈ ਅਤੇ ਅਗਲੀ ਦੀਵਾਲੀ ਤੱਕ ਮੈਨੂੰ ਰਾਹ ਦਿਖਾਉਂਦੀ ਰਹਿੰਦੀ ਹੈ। ਮੇਰੀ ਦੀਵਾਲੀ ਦੀ ਖੁਸ਼ੀ ਤੁਹਾਡੇ ਕੋਲ ਹੈ, ਮੇਰੀ ਉਮੰਗ ਤੁਹਾਡੇ ਨਾਲ ਹੈ। ਮੇਰੀ ਖ਼ੁਸ਼ਕਿਸਮਤੀ ਹੈ, ਮੈਨੂੰ ਸਾਲਾਂ ਤੋਂ ਦੀਵਾਲੀ ਤੁਹਾਡੇ ਵਿੱਚ ਬਾਰਡਰ ਆ ਕੇ ਮਨਾਉਣ ਦਾ ਮੌਕਾ ਮਿਲ ਰਿਹਾ ਹੈ। ਇੱਕ ਪਾਸੇ ਦੇਸ਼ ਦੀ ਇੰਨੀ ਵੱਡੀ ਸਰਹੱਦ, ਅਤੇ ਦੂਜੇ ਪਾਸੇ ਉਸ ਦੇ ਸਮਰਪਿਤ ਸਿਪਾਹੀ! ਇੱਕ ਪਾਸੇ ਮਾਤ੍ਰਭੂਮੀ ਦੀ ਮਮਤਾਮਈ ਮਿੱਟੀ ਅਤੇ ਦੂਸਰੇ ਪਾਸੇ ਉਸ ਨੂੰ ਚੰਦਨ ਬਣਾ ਕੇ ਮੱਥੇ ’ਤੇ ਲਗਾਉਣ ਵਾਲੇ ਤੁਸੀਂ ਸਾਰੇ ਮੇਰੇ ਵੀਰ ਜਵਾਨ ਸਾਥੀ, ਜਾਂਬਾਜ਼ ਨੌਜਵਾਨ! ਇਸਤੋਂ ਬਿਹਤਰ ਦੀਵਾਲੀ ਮੈਨੂੰ ਹੋਰ ਕਿੱਥੇ ਨਸੀਬ ਹੋ ਸਕਦੀ ਹੈ? ਅਤੇ ਅਸੀਂ civilian ਲੋਕਾਂ ਦੀ ਦੀਵਾਲੀ, ਆਤਿਸ਼ਬਾਜ਼ੀ ਅਤੇ ਇੱਥੇ ਤੁਹਾਡੀ ਆਤਿਸ਼ਬਾਜ਼ੀ, ਤੁਹਾਡੀ ਤਾਂ ਆਤਿਸ਼ਬਾਜ਼ੀ ਹੀ ਅਲੱਗ ਹੁੰਦੀ ਹੈ। ਤੁਹਾਡੇ ਧਮਾਕੇ ਵੀ ਅਲੱਗ ਹੁੰਦੇ ਹਨ।

ਸਾਥੀਓ,

ਸ਼ੌਰਯ ਦੀਆਂ ਬੇਮਿਸਾਲ ਗਾਥਾਵਾਂ ਦੇ ਨਾਲ ਹੀ, ਸਾਡੀ ਪਰੰਪਰਾ, ਮਧੁਰਤਾ ਅਤੇ ਮਿਠਾਸ ਵੀ ਹੈ। ਇਸ ਲਈ, ਭਾਰਤ ਆਪਣੇ ਤਿਉਹਾਰਾਂ ਨੂੰ ਪ੍ਰੇਮ ਦੇ ਨਾਲ ਮਨਾਉਂਦਾ ਹੈ। ਪੂਰੀ ਦੁਨੀਆ ਨੂੰ ਉਸ ਵਿੱਚ ਸ਼ਾਮਲ ਕਰਕੇ ਮਨਾਉਂਦਾ ਹੈ। ਅੱਜ, ਕਰਗਿਲ ਦੀ ਇਸ ਜਿੱਤ ਭੂਮੀ ਨਾਲ, ਤੁਹਾਡੇ ਸਾਰੇ ਜਵਾਨਾਂ ਦੇ ਵਿੱਚ ਮੈਂ ਸਾਰੇ ਦੇਸ਼ਵਾਸੀਆਂ ਨੂੰ, ਅਤੇ ਪੂਰੇ ਵਿਸ਼ਵ ਨੂੰ ਦੀਵਾਲੀ ਦੀ ਹਾਰਦਿਕ ਵਧਾਈ ਦਿੰਦਾ ਹਾਂ। ਪਾਕਿਸਤਾਨ ਦੇ ਨਾਲ ਇੱਕ ਵੀ ਲੜਾਈ ਅਜਿਹੀ ਨਹੀਂ ਹੋਈ ਹੈ ਜਿੱਥੇ ਕਰਗਿਲ ਨੇ ਜਿੱਤ ਦਾ ਝੰਡਾ ਨਾ ਫਹਿਰਾਇਆ ਹੋਵੇ। ਅੱਜ ਦੇ ਵਿਸ਼ਵ ਪਰਿਦ੍ਰਿਸ਼ ਵਿੱਚ ਚਾਨਣ ਦਾ ਇਹ ਤਿਉਹਾਰ ਪੂਰੇ ਵਿਸ਼ਵ ਦੇ ਲਈ ਸ਼ਾਂਤੀ ਦਾ ਰਾਹ ਪ੍ਰਦਰਸ਼ਨ ਕਰੇ, ਇਹ ਭਾਰਤ ਦੀ ਕਾਮਨਾ ਹੈ।

ਸਾਥੀਓ,

ਦੀਵਾਲੀ ਦਾ ਅਰਥ ਹੈ, ਆਤੰਕ ਦੇ ਅੰਤ ਦੇ ਨਾਲ ਉਤਸਵ! ਆਤੰਕ ਦੇ ਅੰਤ ਦਾ ਉਤਸਵ! ਇਹੀ ਕਰਗਿਲ ਨੇ ਵੀ ਕੀਤਾ ਸੀ। ਕਰਗਿਲ ਵਿੱਚ ਸਾਡੀ ਸੈਨਾ ਨੇ ਆਤੰਕ ਦੇ ਫਣ ਨੂੰ ਕੁਚਲਿਆ ਸੀ, ਅਤੇ ਦੇਸ਼ ਵਿੱਚ ਜਿੱਤ ਦੀ ਅਜਿਹੀ ਦੀਵਾਲੀ ਮਨੀ ਸੀ, ਅਜਿਹੀ ਦੀਵਾਲੀ ਮੰਨੀ ਸੀ ਕਿ ਲੋਕ ਅੱਜ ਵੀ ਯਾਦ ਕਰਦੇ ਹਨ। ਮੇਰੀ ਇਹ ਖੁਸ਼ਕਿਸਮਤੀ ਰਹੀ ਹੈ, ਮੈਂ ਉਸ ਜਿੱਤ ਦਾ ਵੀ ਸਾਕਸ਼ੀ ਬਣਿਆ ਸੀ, ਅਤੇ ਮੈਂ ਉਸ ਯੁੱਧ ਨੂੰ ਵੀ ਕਰੀਬ ਤੋਂ ਦੇਖਿਆ ਸੀ। ਮੈਂ ਸਾਡੇ ਅਧਿਕਾਰੀਆਂ ਦਾ ਵੀ ਧੰਨਵਾਦੀ ਹਾਂ ਕਿ ਇੱਥੇ ਆਉਂਦੇ ਹੀ ਮੈਨੂੰ ਕਈ ਸਾਲ ਪੁਰਾਣੀਆਂ ਮੇਰੀਆਂ ਤਸਵੀਰਾਂ ਦਿਖਾਈਆਂ ਜੋ ਪਲ ਮੈਂ ਤੁਹਾਡੇ ਵਿੱਚ ਬਿਤਾਉਂਦਾ ਸੀ। ਮੇਰੇ ਲਈ ਉਹ ਪਲ ਬੜੇ ਭਾਵੁਕ ਸੀ, ਜਦੋਂ ਮੈਂ ਉਹ ਫੋਟੋ ਦੇਖ ਰਿਹਾ ਸੀ ਅਤੇ ਮੈਂ ਤੁਹਾਡਾ ਸਭ ਦਾ ਧੰਨਵਾਦੀ ਹਾਂ ਕਿ ਮੈਨੂੰ ਯਾਦਾਂ ਦੇ ਅੰਦਰ ਸ਼ਹੀਦ ਜਵਾਨਾਂ ਦੇ ਵਿੱਚ ਬੀਤੇ ਹੋਏ ਮੇਰੇ ਪਲ ਨੂੰ ਫਿਰ ਤੋਂ ਤੁਸੀਂ ਮੈਨੂੰ ਯਾਦ ਕਰਵਾ ਦਿੱਤਾ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਜਦੋਂ ਸਾਡੇ ਜਵਾਨ ਕਰਗਿਲ ਯੁੱਧ ਵਿੱਚ ਦੁਸ਼ਮਣ ਨੂੰ ਮੂੰਹਤੋੜ ਜਵਾਬ ਦੇ ਰਹੇ ਸੀ, ਤਾਂ ਮੈਨੂੰ ਉਨ੍ਹਾਂ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਸੀ। ਦੇਸ਼ ਦੇ ਇੱਕ ਆਮ ਨਾਗਰਿਕ ਦੇ ਰੂਪ ਵਿੱਚ ਮੇਰਾ ਕਰਤਵਯ ਪਥ, ਮੈਨੂੰ ਰਣਭੂਮੀ ਤੱਕ ਲੈ ਕੇ ਆਇਆ ਸੀ। ਦੇਸ਼ ਨੇ ਆਪਣੇ ਸੈਨਿਕਾਂ ਦੀ ਸੇਵਾ ਲਈ ਜੋ ਵੀ ਛੋਟੀ-ਮੋਟੀ ਰਾਹਤ ਸਮੱਗਰੀ ਭੇਜੀ ਸੀ। ਅਸੀਂ ਉਸ ਨੂੰ ਲੈ ਕੇ ਇੱਥੇ ਪਹੁੰਚੇ ਸੀ। ਅਸੀਂ ਤਾਂ ਸਿਰਫ਼ ਉਸ ਨਾਲ ਪੁੰਨ ਕਮਾ ਰਹੇ ਸੀ ਕਿਉਂਕਿ ਦੇਵ ਭਗਤੀ ਤਾਂ ਕਰਦੇ ਹਾਂ, ਉਹ ਪਲ ਦੇਸ਼ਭਗਤੀ ਦੇ ਰੰਗ ਨਾਲ ਰੰਗੇ ਹੋਏ ਤੁਹਾਡਾ ਪੂਜਨ ਦਾ ਮੇਰੇ ਲਈ ਪਲ ਸੀ। ਉਸ ਸਮੇਂ ਦੀਆਂ ਜਿੰਨੀਆਂ ਵੀ ਯਾਦਾਂ ਹਨ, ਜੋ ਮੈਂ ਕਦੇ ਭੁੱਲ ਨਹੀਂ ਸਕਦਾ। ਅਜਿਹਾ ਲਗਦਾ ਸੀ, ਚਾਰੇ ਦਿਸ਼ਾਵਾਂ ਵਿੱਚ ਜਿੱਤ ਦਾ ਜੈ ਘੋਸ਼ ਹੈ, ਜੈ ਘੋਸ਼ ਹੈ, ਜੈ ਘੋਸ਼ ਹੈ। ਹਰ ਮਨ ਦਾ ਸੱਦਾ ਸੀ – ਮਨ ਸਮਰਪਿਤ, ਤਨ ਸਮਰਪਿਤ। ਅਤੇ ਜੀਵਨ ਸਮਰਪਿਤ। ਚਾਹੁੰਦਾ ਹਾਂ ਦੇਸ਼ ਦੀ ਧਰਤੀ ਤੁਹਾਨੂੰ ਕੁਝ ਹੋਰ ਵੀ ਦੇਵੇ!

ਸਾਥੀਓ,

ਅਸੀਂ ਜਿਸ ਰਾਸ਼ਟਰ ਦੀ ਅਰਾਧਨਾ ਕਰਦੇ ਹਾਂ, ਸਾਡਾ ਉਹ ਭਾਰਤ ਸਿਰਫ਼ ਇੱਕ ਭੂਗੋਲਿਕ ਭੂਖੰਡ ਮਾਤ੍ਰ ਨਹੀਂ ਹੈ। ਸਾਡਾ ਭਾਰਤ ਇੱਕ ਜੀਵੰਤ ਬਿਭੂਤੀ ਹੈ, ਇੱਕ ਨਿਰੰਤਰ ਚੇਤਨਾ ਹੈ, ਇੱਕ ਅਮਰ ਹੋਂਦ ਹੈ। ਜਦੋਂ ਅਸੀਂ ਭਾਰਤ ਕਹਿੰਦੇ ਹਾਂ, ਤਾਂ ਸਾਹਮਣੇ ਸ਼ਾਸ਼ਵਤ ਸੱਭਿਆਚਾਰ ਦਾ ਚਿੱਤਰ ਉੱਭਰ ਜਾਂਦਾ ਹੈ। ਜਦੋਂ ਅਸੀਂ ਭਾਰਤ ਕਹਿੰਦੇ ਹਾਂ, ਤਾਂ ਸਾਹਮਣੇ ਵੀਰਤਾ ਦੀ ਵਿਰਾਸਤ ਖੜ੍ਹੀ ਹੁੰਦੀ ਹੈ। ਜਦੋਂ ਅਸੀਂ ਭਾਰਤ ਕਹਿੰਦੇ ਹਾਂ ਤਾਂ ਇੱਕ ਪਾਸੇ ਪਰਾਕ੍ਰਮ ਦੀ ਪਰਿਪਾਟੀ ਪ੍ਰਖਰ ਹੋ ਉੱਠਦੀ ਹੈ। ਇਹ ਇੱਕ ਅਜਿਹੀ ਅਜਸਰ ਧਾਰਾ ਹੈ, ਜੋ ਇੱਕ ਪਾਸੇ ਗਗਨਚੁੰਬੀ ਹਿਮਾਲਿਆ ਨਾਲ ਪਰਸਫੁੱਟਿੱਤ ਹੁੰਦੀ ਹੈ ਤਾਂ ਦੂਜੇ ਪਾਸੇ ਹਿੰਦ ਮਹਾਸਾਗਰ ਨਾਲ ਸਮਾਹਿਤ ਹੁੰਦੀ ਹੈ। ਅਤੀਤ ਵਿੱਚ ਅਸੀਮ ਲਪਟਾਂ ਉੱਠੀਆਂ, ਵਿਸ਼ਵ ਦੀ ਕਿੰਨੀਆਂ ਹੀ ਲਹਿਲਹਾਉਂਦੀਆਂ ਸੱਭਿਅਤਾਵਾਂ ਰੇਗਿਸਥਾਨ ਦੀ ਤਰ੍ਹਾਂ ਵੀਰਾਨ ਹੋ ਗਈਆਂ, ਲੇਕਿਨ ਭਾਰਤ ਦੀ ਹੋਂਦ ਦੀ ਇਹ ਸੱਭਿਆਚਾਰ ਧਾਰਾ ਅੱਜ ਵੀ ਅਵਰਿਲ ਹੈ, ਅਮਰ ਹੈ। ਅਤੇ ਮੇਰੇ ਜਵਾਨਾ, ਇੱਕ ਰਾਸ਼ਟਰ ਕਦੋਂ ਅਮਰ ਹੁੰਦਾ ਹੈ? ਰਾਸ਼ਟਰ ਉਦੋਂ ਅਮਰ ਹੁੰਦਾ ਹੈ ਜਦੋਂ ਉਸ ਦੀਆਂ ਸੰਤਾਨਾਂ ਨੂੰ, ਉਸ ਦੇ ਵੀਰ ਬੇਟੇ-ਬੇਟੀਆਂ ਨੂੰ ਆਪਣੀ ਯੋਗਤਾ ’ਤੇ, ਆਪਣੇ ਸੰਸਾਧਨਾਂ ’ਤੇ ਪਰਮ ਵਿਸ਼ਵਾਸ ਹੁੰਦਾ ਹੈ। ਰਾਸ਼ਟਰ ਉਦੋਂ ਅਮਰ ਹੁੰਦਾ ਹੈ, ਜਦੋਂ ਉਸ ਦੇ ਸੈਨਿਕਾਂ ਦੇ ਸ਼ੀਸ਼ ਹਿਮਾਲਿਆ ਦੇ ਚੋਟੀ ਦੇ ਸ਼ਿਖਰਾਂ ਦੀ ਤਰ੍ਹਾਂ ਉਤੰਗ ਹੁੰਦੇ ਹਨ। ਇੱਕ ਰਾਸ਼ਟਰ ਉਦੋਂ ਅਮਰ ਹੁੰਦਾ ਹੈ ਜਦੋਂ ਉਸ ਦੀਆਂ ਸੰਤਾਨਾਂ ਦੇ ਬਾਰੇ ਵਿੱਚ ਇਹ ਕਿਹਾ ਜਾ ਸਕੇ ਕਿ – चलन्तु गिरयः कामं युगान्त पवनाहताः। कृच्छेरपि न चलत्येव धीराणां निश्चलं मनः॥ ਯਾਨੀ, ਪ੍ਰਲਯਕਾਲ ਦੇ ਤੂਫਾਨ ਨਾਲ ਵਿਸ਼ਾਲ ਪਰਬਤ ਭਲੇ ਹੀ ਕਿਉਂ ਨਾ ਉਖੜ ਜਾਣ, ਲੇਕਿਨ ਤੁਹਾਡੇ ਧੀਰਾਂ ਅਤੇ ਵੀਰਾਂ ਦੇ ਮਨ ਅਡਿੱਗ, ਅਟਲ ਅਤੇ ਨਿਸ਼ਚਲ ਹੁੰਦੇ ਹਨ। ਇਸ ਲਈ, ਤੁਹਾਡੀਆਂ ਬਾਹਵਾਂ ਦੀ ਸਮਰੱਥਾ ਹਿਮਾਲਿਆ ਦੀਆਂ ਦੂਰ ਉਚਾਈਆਂ ਨੂੰ ਨਾਪਣਾ ਹੈ। ਤੁਹਾਡੀ ਮਨਸਵੀ ਮਨ, ਮਾਰੂਥਲਾਂ ਦੀਆਂ ਮੁਸ਼ਕਿਲਾਂ ਦਾ ਸਫ਼ਲਤਾ ਨਾਲ ਮੁਕਾਬਲਾ ਕਰਦਾ ਹੈ। ਤੁਹਾਡੇ ਅਸੀਮ ਸ਼ੌਰਯ ਦੇ ਅੱਗੇ ਅਨੰਤ ਆਕਾਸ਼ ਅਤੇ ਅਸੀਮਤ ਸਮੁੰਦਰ ਗੋਡੇ ਟੇਕਦੇ ਹਨ। ਕਰਗਿਲ ਦਾ ਕੁਰੂਕਸ਼ੇਤਰ ਭਾਰਤੀ ਸੈਨਾ ਦੇ ਇਸ ਪੁਰਾਕ੍ਰਮ ਦਾ ਬੁਲੰਦ ਗਵਾਹ ਬਣ ਚੁੱਕਿਆ ਹੈ। ਇਹ ਦਰਾਸ, ਇਹ ਬਟਾਲਿਕ ਅਤੇ ਇਹ ਕਰਗਿਲ ਹਿੱਲ, ਇਹ ਗਵਾਹ ਹੈ ਕਿ ਪਹਾੜੀਆਂ ਦੀ ਉਚਾਈਆਂ ’ਤੇ ਬੈਠਾ ਦੁਸ਼ਮਣ ਵੀ ਭਾਰਤੀ ਸੈਨਾ ਦੇ ਗਗਨਚੁੰਬੀ ਸਾਹਸ ਅਤੇ ਸ਼ੌਰਯ ਦੇ ਅੱਗੇ ਕਿਵੇਂ ਬੌਣਾ ਬਣ ਜਾਂਦਾ ਹੈ। ਜਿਸ ਦੇਸ਼ ਦੇ ਸੈਨਿਕਾਂ ਦਾ ਸ਼ੌਰਯ ਇੰਨਾ ਅਨੰਤ ਹੈ, ਉਸ ਰਾਸ਼ਟਰ ਦੀ ਹੋਂਦ ਅਮਰ ਅਤੇ ਅਟੱਲ ਹੋ ਜਾਂਦੀ ਹੈ।

ਸਾਥੀਓ,

ਤੁਸੀਂ ਸਾਰੇ, ਸੀਮਾ ਦੇ ਆਪਣੇ ਪ੍ਰਹਾਰੀ ਦੇਸ਼ ਦੀ ਰੱਖਿਆ ਦੇ ਮਜ਼ਬੂਤ ਸਤੰਭ ਹੋ। ਤੁਸੀਂ ਹੋ, ਤਾਂਹੀਂ ਦੇਸ਼ ਦੇ ਅੰਦਰ ਦੇਸ਼ਵਾਸੀ ਚੈਨ ਨਾਲ ਰਹਿੰਦੇ ਹਨ, ਨਿਸ਼ਚਿੰਤ ਰਹਿੰਦੇ ਹਨ। ਲੇਕਿਨ ਇਹ ਹਰ ਭਾਰਤਵਾਸੀ ਦੇ ਲਈ ਖ਼ੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਸੁਰੱਖਿਆ ਕਵਚ ਨੂੰ ਸੰਪੂਰਨਤਾ ਦੇਣ ਦੇ ਲਈ, ਹਰ ਭਾਰਤਵਾਸੀ ਪੂਰੀ ਸ਼ਕਤੀ ਲਗਾ ਰਿਹਾ ਹੈ। ਦੇਸ਼ ਸੁਰੱਖਿਅਤ ਉਦੋਂ ਹੁੰਦਾ ਹੈ, ਜਦੋਂ ਬਾਰਡਰ ਸੁਰੱਖਿਅਤ ਹੋਵੇ, ਅਰਥਵਿਵਸਥਾ ਮਜ਼ਬੂਤ ਹੋਵੇ ਅਤੇ ਸਮਾਜ ਆਤਮ ਵਿਸ਼ਵਾਸ ਨਾਲ ਭਰਿਆ ਹੋਵੇ। ਤੁਸੀਂ ਵੀ ਬਾਰਡਰ ’ਤੇ ਅੱਜ ਦੇਸ਼ ਦੀ ਤਾਕਤ ਦੀਆਂ ਖ਼ਬਰਾਂ ਸੁਣਦੇ ਹੋ, ਤਾਂ ਤੁਹਾਡਾ ਹੌਸਲਾ ਦੁੱਗਣਾ ਹੋ ਜਾਂਦਾ ਹੋਵੇਗਾ। ਜਦੋਂ ਦੇਸ਼ ਦੇ ਲੋਕ ਸਵੱਛਤਾ ਦੇ ਮਿਸ਼ਨ ਨਾਲ ਜੁੜਦੇ ਹਨ, ਗ਼ਰੀਬ ਤੋਂ ਗ਼ਰੀਬ ਨੂੰ ਵੀ ਆਪਣਾ ਪੱਕਾ ਘਰ, ਪੀਣ ਦਾ ਪਾਣੀ, ਬਿਜਲੀ- ਗੈਸ ਜਿਹੀਆਂ ਸੁਵਿਧਾਵਾਂ ਰਿਕਾਰਡ ਸਮੇਂ ’ਤੇ ਮਿਲਦੀਆਂ ਹਨ, ਉਦੋਂ ਹਰ ਜਵਾਨ ਨੂੰ ਵੀ ਮਾਣ ਹੁੰਦਾ ਹੈ। ਦੂਰ ਕਿਤੇ ਉਸ ਦੇ ਘਰ ਵਿੱਚ, ਉਸ ਦੇ ਪਿੰਡ ਵਿੱਚ, ਉਸ ਦੇ ਸ਼ਹਿਰ ਵਿੱਚ ਸੁਵਿਧਾਵਾਂ ਪਹੁੰਚਦੀਆਂ ਹਨ, ਤਾਂ ਸਰਹੱਦ ’ਤੇ ਉਸ ਦਾ ਸੀਨਾ ਵੀ ਤਣ ਜਾਂਦਾ ਹੈ, ਉਸ ਨੂੰ ਚੰਗਾ ਲੱਗਦਾ ਹੈ। ਜਦੋਂ ਉਹ ਦੇਖਦਾ ਹੈ ਕਿ ਕਨੈਕਟੀਵਿਟੀ ਚੰਗੀ ਹੋ ਰਹੀ ਹੈ, ਤਾਂ ਉਸ ਦਾ ਘਰ ’ਤੇ ਗੱਲ ਕਰਨਾ ਵੀ ਅਸਾਨ ਹੁੰਦਾ ਹੈ ਅਤੇ ਛੁੱਟੀ ’ਤੇ ਘਰ ਪਹੁੰਚਣਾ ਵੀ ਅਸਾਨ ਬਣ ਜਾਂਦਾ ਹੈ।

ਸਾਥੀਓ,

ਮੈਨੂੰ ਪਤਾ ਹੈ, ਜਦੋਂ 7-8 ਸਾਲ ਦੇ ਅੰਦਰ ਹੀ ਦੇਸ਼ ਦੀ ਅਰਥਵਿਵਸਥਾ 10ਵੇਂ ਨੰਬਰ ਤੋਂ 5ਵੇਂ ਨੰਬਰ ’ਤੇ ਪਹੁੰਚਦੀ ਹੈ, ਤਾਂ ਤੁਹਾਡਾ ਵੀ ਮੱਥਾ ਮਾਣ ਨਾਲ ਉੱਚਾ ਹੁੰਦਾ ਹੈ। ਜਦੋਂ ਇੱਕ ਪਾਸੇ ਤੁਹਾਡੇ ਜਿਹੇ ਨੌਜਵਾਨ ਸਰਹੱਦ ਨੂੰ ਸੰਭਾਲਦੇ ਹਨ ਅਤੇ ਦੂਜੇ ਪਾਸੇ ਤੁਹਾਡੇ ਹੀ ਨੌਜਵਾਨ ਸਾਥੀ 80 ਹਜ਼ਾਰ ਤੋਂ ਜ਼ਿਆਦਾ ਸਟਾਰਟਅੱਪ ਬਣਾ ਦਿੰਦੇ ਹਨ, ਨਵੇਂ-ਨਵੇਂ ਇਨੋਵੇਸ਼ਨ ਕਰਦੇ ਹਨ, ਤਾਂ ਤੁਹਾਡੀ ਖੁਸ਼ੀ ਵੀ ਵਧ ਜਾਂਦੀ ਹੈ। ਦੋ ਦਿਨ ਪਹਿਲਾਂ ਹੀ ਇਸਰੋ ਨੇ ਬ੍ਰਾਡਬੈਂਡ ਇੰਟਰਨੈੱਟ ਦਾ ਵਿਸਤਾਰ ਕਰਨ ਵਾਲੇ 36 ਸੈਟੇਲਾਈਟ, ਇੱਕੋ ਸਮੇਂ ਲਾਂਚ ਕਰ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਪੁਲਾੜ ਵਿੱਚ ਭਾਰਤ ਜਦੋਂ ਆਪਣਾ ਸਿੱਕਾ ਜਮਾਉਂਦਾ ਹੈ ਤਾਂ ਕੌਣ ਮੇਰਾ ਵੀਰ ਜਵਾਨ ਹੋਵੇਗਾ ਜਿਸਦੀ ਛਾਤੀ ਚੌੜੀ ਨਾ ਹੁੰਦੀ ਹੋਵੇ। ਕੁਝ ਮਹੀਨੇ ਪਹਿਲਾਂ ਜਦੋਂ ਯੂਕ੍ਰੇਨ ਵਿੱਚ ਲੜਾਈ ਛਿੜੀ ਤਾਂ ਸਾਡਾ ਪਿਆਰਾ ਤਿਰੰਗਾ ਕਿਵੇਂ ਉੱਥੇ ਫ਼ਸੇ ਭਾਰਤੀਆਂ ਦਾ ਸੁਰੱਖਿਆ ਕਵਚ ਬਣਿਆ, ਇਹ ਅਸੀਂ ਸਾਰਿਆਂ ਨੇ ਦੇਖਿਆ ਹੈ। ਦੁਨੀਆ ਵਿੱਚ ਅੱਜ ਜਿਸ ਤਰ੍ਹਾਂ ਭਾਰਤ ਦਾ ਮਾਣ ਵਧਿਆ ਹੈ, ਸਨਮਾਨ ਵਧਿਆ ਹੈ, ਵਿਸ਼ਵ ਪਟਲ ’ਤੇ ਵੱਧਦੀ ਭਾਰਤ ਦੀ ਭੂਮਿਕਾ ਅੱਜ ਸਭ ਦੇ ਸਾਹਮਣੇ ਹੈ।

ਸਾਥੀਓ,

ਅੱਜ ਇਹ ਸਭ ਕੁਝ ਇਸ ਲਈ ਹੋ ਪਾ ਰਿਹਾ ਹੈ, ਕਿਉਂਕਿ ਭਾਰਤ ਆਪਣੇ ਬਾਹਰੀ ਅਤੇ ਅੰਦਰੂਨੀ, ਦੋਵੇਂ ਦੁਸ਼ਮਣਾਂ ਦੇ ਵਿਰੁੱਧ ਸਫ਼ਲਤਾ ਦੇ ਨਾਲ ਮੋਰਚਾ ਲੈ ਰਿਹਾ ਹੈ। ਤੁਸੀਂ ਸਰਹੱਦ ’ਤੇ ਕਵਚ ਬਣ ਕੇ ਖੜ੍ਹੇ ਹੋ, ਤਾਂ ਦੇਸ਼ ਦੇ ਅੰਦਰ ਵੀ ਦੇਸ਼ ਦੇ ਦੁਸ਼ਮਣਾਂ ਦੇ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋ ਰਹੀ ਹੈ। ਅੱਤਵਾਦ ਕੀ, ਨਕਸਲਵਾਦ ਕੀ, ਅਤਿਵਾਦ ਕਿ, ਜੋ ਵੀ ਜੜ੍ਹਾਂ ਬੀਤੇ ਦਹਾਕਿਆਂ ਵਿੱਚ ਪਨਪੀਆਂ ਸੀ, ਉਸ ਨੂੰ ਉਖਾੜਨ ਦਾ ਸਫ਼ਲ ਯਤਨ ਦੇਸ਼ ਨਿਰੰਤਰ ਕਰ ਰਿਹਾ ਹੈ। ਕਦੇ ਨਕਸਲਵਾਦ ਨੇ ਦੇਸ਼ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਲਪੇਟ ਵਿੱਚ ਲੈ ਲਿਆ ਸੀ। ਲੇਕਿਨ ਅੱਜ ਉਹ ਦਾਇਰਾ ਲਗਾਤਾਰ ਸਿਮਟ ਰਿਹਾ ਹੈ। ਅੱਜ ਦੇਸ਼ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਵੀ ਨਿਰਣਾਇਕ ਯੁੱਧ ਲੜ ਰਿਹਾ ਹੈ। ਭ੍ਰਿਸ਼ਟਾਚਾਰੀ ਚਾਹੇ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਹੁਣ ਉਹ ਬਚ ਨਹੀਂ ਸਕਦਾ ਅਤੇ ਬਚੇਗਾ ਵੀ ਨਹੀਂ। ਭੈੜੇ ਪ੍ਰਸ਼ਾਸਨ ਨੇ ਲੰਬੇ ਸਮੇਂ ਤੱਕ ਦੇਸ਼ ਦੀ ਯੋਗਤਾ ਨੂੰ ਸੀਮਤ ਰੱਖਿਆ, ਸਾਡੇ ਵਿਕਾਸ ਦੇ ਰਸਤੇ ਵਿੱਚ ਰੋੜੇ ਅਟਕਾਏ। ਅੱਜ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪਰਿਆਸ ਦੇ ਮੰਤਰ ਦੇ ਨਾਲ ਅਸੀਂ ਉਨ੍ਹਾਂ ਪੁਰਾਣੀਆਂ ਕਮੀਆਂ ਨੂੰ ਤੇਜ਼ੀ ਨਾਲ ਦੂਰ ਕਰ ਰਹੇ ਹਾਂ। ਰਾਸ਼ਟਰਹਿੱਤ ਵਿੱਚ ਅੱਜ ਵੱਡੇ ਤੋਂ ਵੱਡੇ ਫ਼ੈਸਲੇ ਤੇਜ਼ੀ ਨਾਲ ਕੀਤੇ ਜਾਂਦੇ ਹਨ, ਤੇਜ਼ੀ ਨਾਲ ਲਾਗੂ ਕੀਤੇ ਜਾਂਦੇ ਹਨ।

ਸਾਥੀਓ,

ਤੇਜ਼ੀ ਨਾਲ ਬਦਲਦੇ ਹੋਏ ਸਮੇਂ ਵਿੱਚ, ਟੈਕਨੋਲੋਜੀ ਦੇ ਇਸ ਦੌਰ ਵਿੱਚ ਭਵਿੱਖ ਦੇ ਯੁੱਧਾਂ ਦਾ ਸਵਰੂਪ ਵੀ ਬਦਲਣ ਜਾ ਰਿਹਾ ਹੈ। ਨਵੇਂ ਦੌਰ ਵਿੱਚ ਨਵੀਆਂ ਚੁਣੌਤੀਆਂ, ਨਵੇਂ ਤੌਰ-ਤਰੀਕੇ ਅਤੇ ਰਾਸ਼ਟਰੀ ਸੁਰੱਖਿਆ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਵੀ ਅੱਜ ਅਸੀਂ ਦੇਸ਼ ਦੀ ਸੈਨਾ ਤਾਕਤ ਨੂੰ ਤਿਆਰ ਕਰ ਰਹੇ ਹਾਂ। ਸੈਨਾ ਵਿੱਚ ਵੱਡੇ ਰਿਫਾਰਮਸ, ਵੱਡੇ ਸੁਧਾਰ ਦੀ ਜ਼ਰੂਰਤ ਦਹਾਕਿਆਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ, ਉਹ ਅੱਜ ਜ਼ਮੀਨ ’ਤੇ ਉਤਰ ਰਹੀ ਹੈ। ਸਾਡੀਆਂ ਸੈਨਾਵਾਂ ਵਿੱਚ ਬਿਹਤਰ ਤਾਲਮੇਲ ਹੋਵੇ, ਅਸੀਂ ਹਰ ਚੁਣੌਤੀ ਦੇ ਵਿਰੁੱਧ ਤੇਜ਼ੀ ਨਾਲ, ਤੁਰੰਤ ਕਾਰਵਾਈ ਕਰ ਸਕੀਏ, ਇਸ ਦੇ ਲਈ ਹਰ ਸੰਭਵ ਕਦਮ ਉਠਾਏ ਜਾ ਰਹੇ ਹਨ। ਇਸਦੇ ਲਈ CDS ਜਿਹੇ ਸੰਸਥਾਨ ਦਾ ਨਿਰਮਾਣ ਕੀਤਾ ਗਿਆ ਹੈ। ਸਰਹੱਦ ’ਤੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ, ਤਾਕਿ ਤੁਹਾਡੇ ਜਿਹੇ ਸਾਡੇ ਸਾਥੀਆਂ ਨੂੰ ਆਪਣਾ ਕਰਤੱਵ ਨਿਭਾਉਣ ਵਿੱਚ ਜ਼ਿਆਦਾ ਸੁਵਿਧਾ ਹੋਵੇ। ਅੱਜ ਦੇਸ਼ ਵਿੱਚ ਅਨੇਕਾਂ ਸੈਨਿਕ ਸਕੂਲ ਖੋਲ੍ਹੇ ਜਾ ਰਹੇ ਹਨ। ਸੈਨਿਕ ਸਕੂਲਾਂ ਵਿੱਚ, ਸੈਨਿਕ ਟ੍ਰੇਨਿੰਗ ਸੰਸਥਾਨਾਂ ਨੂੰ ਬੇਟੀਆਂ ਦੇ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਮੈਨੂੰ ਮਾਣ ਹੈ ਮੈਂ ਬਹੁਤ ਸਾਰੀਆਂ ਬੇਟੀਆਂ ਨੂੰ ਮੇਰੇ ਸਾਹਮਣੇ ਦੇਖ ਰਿਹਾ ਹਾਂ। ਭਾਰਤ ਦੀ ਸੈਨਾ ਵਿੱਚ ਬੇਟੀਆਂ ਦੇ ਆਉਣ ਨਾਲ ਸਾਡੀ ਤਾਕਤ ਵਿੱਚ ਵਾਧਾ ਹੋਣ ਵਾਲਾ ਹੈ, ਇਹ ਵਿਸ਼ਵਾਸ ਰੱਖੋ। ਸਾਡੀ ਸਮਰੱਥਾ ਵਧਣ ਵਾਲੀ ਹੈ।

ਸਾਥੀਓ,

ਦੇਸ਼ ਦੀ ਸੁਰੱਖਿਆ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ - ਆਤਮਨਿਰਭਰ ਭਾਰਤ, ਭਾਰਤੀ ਸੈਨਾਵਾਂ ਦੇ ਕੋਲ ਆਧੁਨਿਕ ਸਵਦੇਸ਼ੀ ਹਥਿਆਰ। ਵਿਦੇਸ਼ੀ ਹਥਿਆਰਾਂ ’ਤੇ, ਵਿਦੇਸ਼ੀ ਸਿਸਟਮ ’ਤੇ ਸਾਡੀ ਨਿਰਭਰਤਾ ਘੱਟ ਤੋਂ ਘੱਟ ਹੋਵੇ, ਇਸ ਦੇ ਲਈ ਤਿੰਨੋਂ ਸੈਨਾਵਾਂ ਨੇ ਆਤਮਨਿਰਭਰਤਾ ਦਾ ਸੰਕਲਪ ਲਿਆ ਹੈ। ਮੈਂ ਪ੍ਰਸ਼ੰਸਾ ਕਰਦਾ ਹਾਂ ਆਪਣੀਆਂ ਤਿੰਨੇ ਸੈਨਾਵਾਂ ਦੀ, ਜਿਨ੍ਹਾਂ ਨੇ ਇਹ ਤੈਅ ਕੀਤਾ ਹੈ ਕਿ 400 ਤੋਂ ਵੀ ਜ਼ਿਆਦਾ ਰੱਖਿਆ ਸਾਜ਼ੋ ਸਮਾਨ ਹੁਣ ਵਿਦੇਸ਼ਾਂ ਤੋਂ ਨਹੀਂ ਖਰੀਦੇ ਜਾਣਗੇ। ਹੁਣ ਇਹ 400 ਹਥਿਆਰ ਭਾਰਤ ਵਿੱਚ ਹੀ ਬਣਨਗੇ, 400 ਤਰ੍ਹਾਂ ਦੇ ਭਾਰਤ ਦੀ ਸਮਰੱਥਾ ਵਧਾਉਣਗੇ। ਇਸ ਦਾ ਇੱਕ ਹੋਰ ਸਭ ਤੋਂ ਵੱਡਾ ਲਾਭ ਹੋਵੇਗਾ। ਜਦੋਂ ਭਾਰਤ ਦਾ ਜਵਾਨ, ਆਪਣੇ ਦੇਸ਼ ਵਿੱਚ ਬਣੇ ਹਥਿਆਰਾਂ ਨਾਲ ਲੜੇਗਾ, ਤਾਂ ਉਸ ਦਾ ਵਿਸ਼ਵਾਸ ਚੋਟੀ ’ਤੇ ਹੋਵੇਗਾ। ਉਸ ਦੇ ਹਮਲੇ ਵਿੱਚ ਦੁਸ਼ਮਣ ਦੇ ਲਈ Surprise Element ਵੀ ਹੋਵੇਗਾ ਅਤੇ ਦੁਸ਼ਮਣ ਦਾ ਮਨੋਬਲ ਕੁਚਲਣ ਦਾ ਸਾਹਸ ਵੀ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਇੱਕ ਪਾਸੇ ਜੇਕਰ ਸਾਡੀਆਂ ਸੈਨਾਵਾਂ ਜ਼ਿਆਦਾ ਤੋਂ ਜ਼ਿਆਦਾ ਮੇਡ ਇਨ ਇੰਡੀਆ ਹਥਿਆਰ ਅਪਣਾ ਰਹੀਆਂ ਹਨ ਤਾਂ ਉੱਥੇ ਹੀ ਆਮ ਭਾਰਤੀ ਵੀ ਲੋਕਲ ਦੇ ਲਈ ਵੋਕਲ ਹੋ ਰਿਹਾ ਹੈ। ਅਤੇ ਲੋਕਲ ਨੂੰ ਗਲੋਬਲ ਬਣਾਉਣ ਦੇ ਲਈ ਸੁਪਨੇ ਦੇਖ ਕੇ ਸਮਾਂ ਲਗਾ ਰਿਹਾ ਹੈ।

ਸਾਥੀਓ,

ਅੱਜ ਬ੍ਰਹਮੋਸ ਸੁਪਰ ਸੈਨਿਕ ਮਿਸਾਈਲ ਨੂੰ ਲੈ ਕੇ ‘ਪ੍ਰਚੰਡ’ ਲਾਈਟ combat ਹੈਲੀਕੌਪਟਰਸ ਅਤੇ ਤੇਜਸ ਫਾਈਟਰ ਜੈੱਟਸ ਤੱਕ, ਇਹ ਰੱਖਿਆ ਸਾਜ਼ੋ ਸਮਾਨ ਭਾਰਤ ਦੀ ਸ਼ਕਤੀ ਦਾ ਗਵਾਹ ਬਣ ਰਹੇ ਹਨ। ਅੱਜ ਭਾਰਤ ਦੇ ਕੋਲ, ਵਿਸ਼ਾਲ ਸਮੁੰਦਰ ਵਿੱਚ ਵਿਪਲਵੀ ਵਿਕਰਾਂਤ ਹੈ। ਯੁੱਧ ਗਹਿਰਾਈਆਂ ਵਿੱਚ ਹੋਇਆ, ਤਾਂ ਅਰਿ ਦਾ ਅੰਤ ਅਰੀਹੰਤ ਹੈ। ਭਾਰਤ ਦੇ ਘੋਲ ਪ੍ਰਿਥਵੀ ਹੈ, ਆਕਾਸ਼ ਹੈ। ਜੇਕਰ ਵਿਨਾਸ਼ ਦਾ ਤਾਂਡਵ ਹੈ, ਤਾਂ ਸ਼ਿਵ ਦਾ ਤ੍ਰਿਸ਼ੂਲ ਹੈ, ਪਿਨਾਕਾ ਹੈ। ਕਿੰਨਾ ਵੀ ਵੱਡਾ ਕੁਰੂਕਸ਼ੇਤਰ ਹੋਵੇਗਾ, ਲਕਸ਼ ਭਾਰਤ ਦਾ ਅਰਜੁਨ ਭੇਦੇਗਾ। ਅੱਜ ਭਾਰਤ ਆਪਣੀ ਸੈਨਾ ਦੀ ਜ਼ਰੂਰਤ ਤਾਂ ਪੂਰੀਆਂ ਕਰ ਹੀ ਰਿਹਾ ਹੈ, ਬਲਕਿ ਰੱਖਿਆ ਉਪਕਰਨਾਂ ਦਾ ਇੱਕ ਵੱਡਾ ਨਿਰਯਾਤਕ ਵੀ ਬਣ ਰਿਹਾ ਹੈ। ਅੱਜ ਭਾਰਤ ਆਪਣੇ ਮਿਸਾਇਲ ਡਿਫੈਂਸ ਸਿਸਟਮ ਨੂੰ ਮਜ਼ਬੂਤ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਡ੍ਰੋਨ ਜਿਹੀਆਂ ਆਧੁਨਿਕ ਅਤੇ ਪ੍ਰਭਾਵੀ ਤਕਨੀਕ ’ਤੇ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ।

ਭਾਈਓ ਤੇ ਭੈਣੋਂ,

ਅਸੀਂ ਉਸ ਪਰੰਪਰਾ ਨੂੰ ਮੰਨਣ ਵਾਲੇ ਹਾਂ ਜਿੱਥੇ ਯੁੱਧ ਹੋਵੇ, ਅਸੀਂ ਯੁੱਧ ਨੂੰ ਵੀ ਕਦੇ ਪਹਿਲਾਂ ਵਿਕਲਪ ਨਹੀਂ ਮੰਨਿਆ ਹੈ। ਅਸੀਂ ਹਮੇਸ਼ਾ, ਇਹ ਸਾਡਾ ਵੀਰਤਾ ਦਾ ਵੀ ਕਾਰਨ ਹੈ, ਸਾਡੇ ਸੰਸਕਾਰ ਦਾ ਵੀ ਕਾਰਨ ਹੈ ਕਿ ਅਸੀਂ ਯੁੱਧ ਨੂੰ ਹਮੇਸ਼ਾ ਅੰਤਿਮ ਵਿਕਲਪ ਮੰਨਿਆ ਜਾਂਦਾ ਹੈ। ਯੁੱਧ ਲੰਕਾ ਵਿੱਚ ਹੋਇਆ ਹੋਵੇ ਜਾਂ ਫਿਰ ਕੁਰੂਕਸ਼ੇਤਰ ਵਿੱਚ, ਅੰਤ ਤੱਕ ਉਸ ਨੂੰ ਟਾਲਣ ਦੀ ਹਰ ਸੰਭਵ ਕੋਸ਼ਿਸ਼ ਹੋਈ ਹੈ। ਇਸ ਲਈ ਅਸੀਂ ਵਿਸ਼ਵ ਸ਼ਾਂਤੀ ਦੇ ਧਾਰਣੀ ਹਾਂ। ਅਸੀਂ ਯੁੱਧ ਦੇ ਵਿਰੋਧੀ ਹਾਂ। ਲੇਕਿਨ ਸ਼ਾਂਤੀ ਵੀ ਬਿਨਾਂ ਯੋਗਤਾ ਦੇ ਸੰਭਵ ਨਹੀਂ ਹੁੰਦੀ। ਸਾਡੀਆਂ ਸੈਨਾਵਾਂ ਦੇ ਕੋਲ ਸਮਰੱਥਾ ਵੀ ਹੈ, ਰਣਨੀਤੀ ਵੀ ਹੈ। ਜੇਕਰ ਕੋਈ ਸਾਡੇ ਵੱਲ ਨਜ਼ਰ ਉਠਾ ਕੇ ਦੇਖੇਗਾ ਤਾਂ ਸਾਡੀਆਂ ਤਿੰਨੇ ਸੈਨਾਵਾਂ ਦੁਸ਼ਮਣ ਨੂੰ ਉਸ ਦੀ ਭਾਸ਼ਾ ਵਿੱਚ ਮੂੰਹ ਤੋੜ ਜਵਾਬ ਦੇਣਾ ਵੀ ਜਾਣਦੀਆਂ ਹਨ।

ਸਾਥੀਓ,

ਦੇਸ਼ ਦੇ ਸਾਹਮਣੇ, ਸਾਡੀਆਂ ਸੈਨਾਵਾਂ ਦੇ ਸਾਹਮਣੇ, ਇੱਕ ਹੋਰ ਸੋਚ ਰੋਧਕ ਬਣ ਕੇ ਖੜ੍ਹੀ ਹੈ। ਇਹ ਸੋਚ ਹੈ ਗੁਲਾਮੀ ਦੀ ਮਾਨਸਿਕਤਾ। ਅੱਜ ਦੇਸ਼ ਇਸ ਮਾਨਸਿਕਤਾ ਤੋਂ ਵੀ ਛੁਟਕਾਰਾ ਪਾ ਰਿਹਾ ਹੈ। ਲੰਬੇ ਸਮੇਂ ਤੱਕ ਦੇਸ਼ ਦੀ ਰਾਜਧਾਨੀ ਵਿੱਚ ਰਾਜਪਥ ਗੁਲਾਮੀ ਦਾ ਇੱਕ ਪ੍ਰਤੀਕ ਸੀ। ਅੱਜ ਉਹ ਕਰਤਵਯ ਪਥ ਪੱਥਰ ਬਣ ਕੇ ਨਵੇਂ ਭਾਰਤ ਦੇ ਲਈ ਵਿਸ਼ਵਾਸ ਨੂੰ ਹੁਲਾਰਾ ਦੇ ਰਿਹਾ ਹੈ। ਇੰਡੀਆ ਗੇਟ ਦੇ ਕੋਲ ਜਿੱਥੇ ਕਦੇ ਗੁਲਾਮੀ ਦਾ ਪ੍ਰਤੀਕ ਸੀ, ਉੱਥੇ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਵਿਸ਼ਾਲ ਪ੍ਰਤਿਮਾ ਸਾਡੇ ਮਾਰਗ ਦਿਖਾ ਰਿਹਾ ਹੈ, ਸਾਨੂੰ ਮਾਰਗਦਰਸ਼ਨ ਦਿਖਾ ਰਹੀ ਹੈ। ਨੈਸ਼ਨਲ ਵਾਰ ਮੈਮੋਰੀਅਲ ਹੋਵੇ, ਰਾਸ਼ਟਰੀ ਪੁਲਿਸ ਸਮਾਰਕ ਹੋਵੇ, ਰਾਸ਼ਟਰੀ ਰੱਖਿਆ ਦੇ ਲਈ ਕੁਝ ਵੀ ਕਰ ਗੁਜ਼ਰਨ ਦੀ ਪ੍ਰੇਰਣਾ ਦੇਣ ਵਾਲੇ ਇਹ ਤੀਰਥ ਵੀ ਨਵੇਂ ਭਾਰਤ ਦੀ ਪਹਿਚਾਣ ਹੈ। ਕੁਝ ਸਮਾਂ ਪਹਿਲਾਂ ਹੀ ਦੇਸ਼ ਨੇ ਗੁਲਾਮੀ ਦੇ ਪ੍ਰਤੀਕ ਤੋਂ ਇੰਡੀਅਨ ਨੇਵੀ ਨੂੰ ਵੀ ਮੁਕਤ ਕੀਤਾ ਹੈ। ਇੰਡੀਅਨ ਨੇਵੀ ਦੇ ਝੰਡੇ ਵਿੱਚ ਹੁਣ ਵੀਰ ਸ਼ਿਵਾਜੀ ਦੀ ਇੰਡੀਅਨ ਨੇਵੀ ਦੇ ਸ਼ੌਰਯ ਦੀ ਪ੍ਰੇਰਣਾ ਜੁੜ ਗਈ ਹੈ।

ਸਾਥਿਓ,

ਅੱਜ ਪੂਰੇ ਵਿਸ਼ਵ ਦੀ ਨਜ਼ਰ ਭਾਰਤ ’ਤੇ ਹੈ, ਭਾਰਤ ਦੀ ਵਧਦੀ ਸਮਰੱਥਾ ’ਤੇ ਹੈ। ਜਦੋਂ ਭਾਰਤ ਦੀ ਤਾਕਤ ਵਧਦੀ ਹੈ, ਤਾਂ ਸ਼ਾਂਤੀ ਦੀ ਉਮੀਦ ਵਧਦੀ ਹੈ। ਜਦੋਂ ਭਾਰਤ ਦੀ ਤਾਕਤ ਵਧਦੀ ਹੈ, ਤਾਂ ਖੁਸ਼ਹਾਲੀ ਦੀ ਸੰਭਾਵਨਾ ਵਧਦੀ ਹੈ। ਜਦੋਂ ਭਾਰਤ ਦੀ ਤਾਕਤ ਵਧਦੀ ਹੈ, ਤਾਂ ਵਿਸ਼ਵ ਵਿੱਚ ਇੱਕ ਸੰਤੁਲਨ ਹੁੰਦਾ ਹੈ। ਆਜ਼ਾਦੀ ਦਾ ਇਹ ਅੰਮ੍ਰਿਤਕਾਲ ਭਾਰਤ ਦੀ ਤਾਕਤ ਦਾ, ਇਸ ਸਮਰੱਥਾ ਦਾ ਗਵਾਹ ਬਣਨ ਵਾਲਾ ਹੈ। ਇਸ ਵਿੱਚ ਤੁਹਾਡੀ ਭੂਮਿਕਾ, ਤੁਹਾਡੇ ਸਭ ਵੀਰ ਜਵਾਨਾਂ ਦੀ ਭੂਮਿਕਾ ਬਹੁਤ ਵੱਡੀ ਭੂਮਿਕਾ ਹੈ, ਕਿਉਂਕਿ ਤੁਸੀਂ “ਭਾਰਤ ਦੇ ਮਾਣ ਦੀ ਸ਼ਾਨ” ਹੋ। ਤਨ ਤਿਰੰਗਾ, ਮਨ ਤਿਰੰਗਾ, ਚਾਹਤ ਤਿਰੰਗਾ, ਰਾਹ ਤਿਰੰਗਾ। ਵਿਜੈ ਦਾ ਵਿਸਵਾਸ਼ ਗਰਜਦਾ, ਸੀਮਾ ਤੋਂ ਵੀ ਸੀਨਾ ਚੌੜਾ, ਸੁਪਨਿਆਂ ਵਿੱਚ ਸੰਕਲਪ ਸੁਹਾਤਾ, ਕਦਮ-ਕਦਮ ’ਤੇ ਦਮ ਦਿਖਾਉਂਦਾ, ਭਾਰਤ ਦੇ ਮਾਣ- ਦੀ ਸ਼ਾਨ, ਤੁਹਾਨੂੰ ਦੇਖ ਹਰ ਭਾਰਤੀ ਮਾਣ ਨਾਲ ਭਰ ਜਾਂਦਾ ਹੈ। ਵੀਰ ਗਾਥਾ ਘਰ-ਘਰ ਗੂੰਜੇ, ਨਰ ਨਾਰੀ ਸਭ ਸ਼ੀਸ਼ ਨਿਵਾਏ ਸਾਗਰ ਤੋਂ ਗਹਿਰਾ ਸਨੇਹ ਸਾਡਾ ਆਪਣਾ ਵੀ ਹੈ ਅਤੇ ਸੁਪਨਾ ਵੀ ਹੈ, ਜਵਾਨਾਂ ਦੇ ਆਪਣੇ ਲੋਕ ਵੀ ਤਾਂ ਹੁੰਦੇ ਹਨ, ਤੁਹਾਡਾ ਵੀ ਪਰਿਵਾਰ ਹੁੰਦਾ ਹੈ। ਤੁਹਾਡੇ ਸੁਪਨੇ ਵੀ ਹਨ ਫਿਰ ਵੀ ਆਪਣੇ ਵੀ ਹਨ, ਅਤੇ ਸੁਪਨੇ ਵੀ ਹਨ, ਦੇਸ਼ ਹਿੱਤ ਸਭ ਕੀਤਾ ਹੈ ਸਮਰਪਿਤ ਹੁਣ ਦੇਸ਼ ਦੇ ਦੁਸ਼ਮਣ ਜਾਣ ਗਏ ਹਨ ਲੋਹਾ ਤੇਰਾ ਮੰਨ ਗਏ ਹਨ ਭਾਰਤ ਦੇ ਮਾਣ ਦੀ ਸ਼ਾਂਨ, ਤੁਹਾਨੂੰ ਦੇਖ  ਹਰ ਭਾਰਤੀ ਮਾਣ ਨਾਲ ਭਰ ਜਾਂਦਾ ਹੈ। ਪ੍ਰੇਮ ਦੀ ਗੱਲ ਚਲੇ ਤਾਂ ਸਾਗਰ ਸ਼ਾਂਤ ਹੋਵੇ ਤੁਹਾਡੇ ’ਤੇ, ਦੇਸ਼ ’ਤੇ ਨਜ਼ਰ ਉੱਠੀ ਤਾਂ ਫਿਰ ਵੀਰ ‘ਵਜਰ’ ਵਿਕਰਾਂਤ ਹੋਵੇ ਤੁਸੀਂ, ਇੱਕ ਨਿਡਰ ‘ਅਗਨੀ’ ਇੱਕ ਅੱਗ ਹੋ ਤੁਸੀਂ ‘ਨਿਰਭੈ’ ‘ਪ੍ਰਚੰਡ’ ਅਤੇ ‘ਨਾਗ’ ਹੋ ਤੁਸੀਂ ‘ਅਰਜੁਨ’ ‘ਪ੍ਰਿਥਵੀ’ ‘ਅਰਿਹੰਤ’ ਹੋ ਤੁਸੀਂ ਹਰ ਹਨ੍ਹੇਰੇ ਦਾ ਅੰਤ ਹੋ ਤੁਸੀਂ, ਤੁਸੀਂ ਇੱਥੇ ਤਪੱਸਿਆ ਕਰਦੇ ਹੋ ਉੱਥੇ ਦੇਸ਼ ਧੰਨ ਹੋ ਜਾਂਦਾ ਹੈ, ਭਾਰਤ ਦੇ ਮਾਣ ਦੀ ਸ਼ਾਨ, ਤੁਹਾਨੂੰ ਦੇ ਕੇ ਹਰ ਭਾਰਤੀ ਮਾਣ ਨਾਲ ਭਰ ਜਾਂਦਾ ਹੈ। ਆਤਮ-ਵਿਸ਼ਵਾਸ ਨਾਲ ਖੜ੍ਹਾ ਹੋਇਆ ਮੱਥਾ ਹੋਵੇ ਤੁਸੀਂ ਅਸਮਾਨ ਵਿੱਚ ‘ਤੇਜਸ’ ਦੀ ਹੁੰਕਾਰ ਹੋ ਤੁਸੀਂ ਦੁਸ਼ਮਣ ਦੀ ਅੱਖ ਵਿੱਚ, ਅੱਖ ਪਾ ਕੇ ਜੋ ਬੋਲੇ ‘ਬ੍ਰਹਿਮੋਸ’ ਦੀ ਅਜਿੱਤ ਲਲਕਾਰ ਹੋ ਤੁਸੀਂ, ਹਾਂ ਕਰਜ਼ਈ ਤੁਹਾਡੇ ਹਰ ਪਲ ਅਸੀਂ, ਇਹ ਸੱਚ ਦੇਸ਼ ਦੁਹਰਾਉਂਦਾ ਹੈ। ਭਾਰਤ ਦੇ ਮਾਣ ਦੀ ਸ਼ਾਨ, ਤੁਹਾਨੂੰ ਦੇਖ ਕੇ ਹਰ ਭਾਰਤੀ ਨੂੰ ਮਾਣ ਨਾਲ ਭਰ ਜਾਂਦਾ ਹੈ।

ਇੱਕ ਵਾਰ ਫਿਰ ਤੁਹਾਡੇ ਸਾਰਿਆਂ ਨੂੰ ਕਰਗਿਲ ਦੇ ਵੀਰਾਂ ਦੀ ਇਹ ਤੀਰਥ ਭੂਮੀ ਦੇ ਹਿਮਾਲਿਆ ਦੀ ਗੋਦ ਵਿੱਚੋਂ ਦੇਸ਼ ਅਤੇ ਦੁਨੀਆ ਵਿੱਚ ਵਸੇ ਹੋਏ ਸਾਰੇ ਭਾਰਤੀਆਂ ਨੂੰ ਮੇਰੇ ਵੀਰ ਜਵਾਨਾਂ ਦੀ ਤਰਫ਼ੋਂ, ਮੇਰੀ ਤਰਫ਼ੋਂ ਵੀ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ, ਪੂਰੇ ਹਿਮਾਲਿਆ ਤੋਂ ਗੂੰਜ ਆਉਣੀ ਚਾਹੀਦੀ ਹੈ।

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

***********

 

ਡੀਐੱਸ/ ਐੱਸਐੱਚ/ ਏਵੀ/ ਏਕੇ


(Release ID: 1870812)