ਪ੍ਰਧਾਨ ਮੰਤਰੀ ਦਫਤਰ
ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਦੀਪੋਤਸਵ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
प्रविष्टि तिथि:
23 OCT 2022 8:37PM by PIB Chandigarh
ਸਿਯਾਵਰ ਰਾਮਚੰਦਰ ਕੀ ਜੈ,
ਸਿਯਾਵਰ ਰਾਮਚੰਦਰ ਕੀ ਜੈ,
ਸਿਯਾਵਰ ਰਾਮਚੰਦਰ ਕੀ ਜੈ,
ਮੰਚ ‘ਤੇ ਬਿਰਾਜਮਾਨ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ, ਯੋਗੀ ਆਦਿੱਤਆਨਾਥ ਜੀ, ਸਾਰੇ ਦੇਵਤੁਲ ਅਵਧਵਾਸੀ,ਦੇਸ਼ ਅਤੇ ਦੁਨੀਆ ਵਿੱਚ ਉਪਸਥਿਤ ਸਾਰੇ ਰਾਮਭਗਤ, ਭਾਰਤਭਗਤ, ਦੇਵੀਓ ਅਤੇ ਸੱਜਣੋਂ,
ਅੱਜ ਅਯੁੱਧਿਆ ਜੀ, ਦੀਪੋਂ ਨਾਲ ਦਿੱਵਯ ਹੈ, ਭਾਵਨਾਵਾਂ ਤੋਂ ਭਵਯ(ਸ਼ਾਨਦਾਰ) ਹੈ। ਅੱਜ ਅਯੁੱਧਿਆ ਨਗਰੀ, ਭਾਰਤ ਦੇ ਸੱਭਿਆਚਾਰਕ ਪੁਨਰਜਾਗਰਣ ਦੇ ਸਵਰਣਿਮ(ਸੁਨਹਿਰੀ) ਅਧਿਆਇ ਦਾ ਪ੍ਰਤੀਬਿੰਬ ਹੈ। ਮੈ ਜਦੋਂ ਰਾਮਾਭਿਸ਼ੇਕ ਦੇ ਬਾਅਦ ਇੱਥੇ ਆ ਰਿਹਾ ਸਾਂ, ਤਾਂ ਮੇਰੇ ਮਨ ਵਿੱਚ ਭਾਵਾਂ ਦੀਆਂ, ਭਾਵਨਾਵਾਂ ਦੀਆਂ, ਭਾਵੁਕਤਾਵਾਂ ਦੀਆਂ ਲਹਿਰਾਂ ਉਠ ਰਹੀਆਂ ਸਨ। ਮੈਂ ਸੋਚ ਰਿਹਾ ਸਾਂ, ਜਦੋਂ 14 ਵਰ੍ਹੇ ਦੇ ਵਣਵਾਸ ਦੇ ਬਾਅਦ ਪ੍ਰਭੂ ਸ਼੍ਰੀਰਾਮ ਅਯੁੱਧਿਆ ਆਏ ਹੋਣਗੇ, ਤਾਂ ਅਯੁੱਧਿਆ ਕਿਸ ਤਰ੍ਹਾਂ ਸਜੀ ਹੋਵੇਗੀ, ਕਿਸ ਤਰ੍ਹਾਂ ਸੰਵਰੀ ਹੋਵੇਗੀ ? ਅਸੀਂ ਤ੍ਰੇਤਾ ਦੀ ਉਸ ਅਯੁੱਧਿਆ ਦੇ ਦਰਸ਼ਨ ਨਹੀਂ ਕੀਤੇ, ਲੇਕਿਨ ਪ੍ਰਭੂ ਰਾਮ ਦੇ ਅਸ਼ੀਰਵਾਦ ਨਾਲ ਅੱਜ ਅੰਮ੍ਰਿਤਕਾਲ ਵਿੱਚ ਅਮਰ ਅਯੁੱਧਿਆ ਦੀ ਅਲੌਕਿਕਤਾ ਦੇ ਸਾਖੀ ਬਣ ਰਹੇ ਹਾਂ।
ਸਾਥੀਓ,
ਅਸੀਂ ਉਸ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਵਾਹਕ ਹਾਂ, ਪੁਰਬ ਅਤੇ ਉਤਸਵ ਜਿਨ੍ਹਾਂ ਦੇ ਜੀਵਨ ਦਾ ਸਹਿਜ-ਸੁਭਾਵਿਕ ਹਿੱਸਾ ਰਹੇ ਹਨ। ਸਾਡੇ ਇੱਥੇ ਜਦੋਂ ਵੀ ਸਮਾਜ ਨੇ ਕੁਝ ਨਵਾਂ ਕੀਤਾ, ਅਸੀਂ ਇੱਕ ਨਵਾਂ ਉਸਤਵ ਰਚ ਦਿੱਤਾ। ਸਤਯ ਦੀ ਹਰ ਵਿਜੈ ਦੇ, ਅਸਤਯ ਦੇ ਹਰ ਅੰਤ ਦੇ ਮਾਨਵੀ ਸੰਦੇਸ਼ ਨੂੰ ਅਸੀਂ ਜਿਤਨੀ ਮਜ਼ਬੂਤੀ ਨਾਲ ਜੀਵੰਤ ਰੱਖਿਆ, ਇਸ ਵਿੱਚ ਭਾਰਤ ਦਾ ਕੋਈ ਸਾਨੀ ਨਹੀਂ ਹੈ। ਪ੍ਰਭੂ ਸ਼੍ਰੀਰਾਮ ਨੇ ਰਾਵਣ ਦੇ ਅੱਤਿਆਚਾਰ ਦਾ ਅੰਤ ਹਜ਼ਾਰਾਂ ਵਰ੍ਹੇ ਪਹਿਲਾਂ ਕੀਤਾ ਸੀ, ਲੇਕਿਨ ਅੱਜ ਹਜ਼ਾਰਾਂ-ਹਜ਼ਾਰ ਸਾਲ ਬਾਅਦ ਵੀ ਉਸ ਘਟਨਾ ਦਾ ਇੱਕ-ਇੱਕ ਮਾਨਵੀ ਸੰਦੇਸ਼, ਅਧਿਆਤਮਕ ਸੰਦੇਸ਼ ਇੱਕ-ਇੱਕ ਦੀਪਕ ਦੇ ਰੂਪ ਵਿੱਚ ਨਿਰੰਤਰ ਪ੍ਰਕਾਸ਼ਿਤ ਹੁੰਦਾ ਹੈ ।
ਸਾਥੀਓ,
ਦੀਪਾਵਲੀ ਦੇ ਦੀਪਕ ਸਾਡੇ ਲਈ ਕੇਵਲ ਇੱਕ ਵਸਤੂ ਨਹੀਂ ਹਨ। ਇਹ ਭਾਰਤ ਦੇ ਆਦਰਸ਼ਾਂ, ਕਦਰਾਂ-ਕੀਮਤਾਂ ਅਤੇ ਦਰਸ਼ਨ ਦੇ ਜੀਵੰਤ ਊਰਜਾਪੁੰਜ ਹਨ। ਆਪ ਦੇਖੋ, ਜਿੱਥੋਂ ਤੱਕ ਨਜ਼ਰ ਜਾ ਰਹੀ ਹੈ, ਜਯੋਤੀਆਂ ਦੀ ਇਹ ਜਗਮਗ, ਪ੍ਰਕਾਸ਼ ਦਾ ਇਹ ਇਹ ਪ੍ਰਭਾਵ, ਰਾਤ ਦੇ ਲਲਾਟ ‘ਤੇ ਰਸ਼ਮੀਆਂ ਦਾ ਇਹ ਵਿਸਤਾਰ, ਭਾਰਤ ਦੇ ਮੂਲ ਮੰਤਰ ‘ਸਤਯਮੇਵ ਜਯਤੇ’ ਦੀ ਉਦਘੋਸ਼ਣਾ ਹੈ। ਇਹ ਉਦਘੋਸ਼ਣਾ ਹੈ ਸਾਡੇ ਉਪਨਿਸ਼ਦ ਵਾਕਾਂ ਦੀ -“सत्यमेव जयते नानृतं सत्येन पन्था विततो देवयानः”। ਅਰਥਾਤ, ਜਿੱਤ ਸਤਯ ਦੀ ਹੀ ਹੁੰਦੀ ਹੈ, ਅਸਤਯ ਦੀ ਨਹੀਂ। ਇਹ ਉਦਘੋਸ਼ਣਾ ਹੈ ਸਾਡੇ ਰਿਸ਼ੀ ਵਾਕਾਂ ਦੀ –“रामो राजमणि: सदा विजयते”। ਅਰਥਾਤ ਵਿਜੈ ਹਮੇਸ਼ਾ ਰਾਮ ਰੂਪੀ ਸਦਾਚਾਰ ਦੀ ਹੀ ਹੁੰਦੀ ਹੈ, ਰਾਵਣ ਰੂਪੀ ਦੁਰਾਚਾਰ ਦੀ ਨਹੀਂ। ਤਦੇ ਤਾਂ , ਸਾਡੇ ਰਿਸ਼ੀਆਂ ਨੇ ਭੌਤਿਕ ਦੀਪਕ ਵਿੱਚ ਵੀ ਚੇਤਨ ਊਰਜਾ ਦੇ ਦਰਸ਼ਨ ਕਰਦੇ ਹੋਏ ਕਿਹਾ ਸੀ- दीपो ज्योतिः परब्रहम दीपो ज्योतिः जनार्दन। ਅਰਥਾਤ, ਦੀਪ-ਜਯੋਤੀ ਬ੍ਰਹਮ ਦਾ ਹੀ ਸਵਰੂਪ ਹੈ। ਮੈਨੂੰ ਵਿਸਵਾਸ਼ ਹੈ, ਇਹ ਅਧਿਆਤਮਿਕ ਪ੍ਰਕਾਸ਼ ਭਾਰਤ ਦੀ ਪ੍ਰਗਤੀ ਦਾ ਪਥਪ੍ਰਦਰਸ਼ਨ ਕਰੇਗਾ, ਭਾਰਤ ਦੇ ਪੁਨਰ-ਉਥਾਨ ਦਾ ਪਥਪ੍ਰਦਰਸ਼ਨ ਕਰੇਗਾ।
ਸਾਥੀਓ,
ਅੱਜ ਇਸ ਪਾਵਨ ਅਵਸਰ ‘ਤੇ, ਜਗਮਗਾਉਂਦੇ ਹੋਏ ਇਨ੍ਹਾਂ ਲੱਖਾਂ ਦੀਵਿਆਂ ਦੀ ਰੋਸ਼ਨੀ ਵਿੱਚ ਦੇਸ਼ਵਾਸੀਆਂ ਨੂੰ ਇੱਕ ਹੋਰ ਬਾਤ ਯਾਦ ਦਿਵਾਉਣਾ ਚਾਹੁੰਦਾ ਹਾਂ। ਰਾਮਚਰਿਤ ਮਾਨਸ ਵਿੱਚ ਗੋਸਵਾਮੀ ਤੁਲਸੀਦਾਸ ਜੀ ਨੇ ਕਿਹਾ ਹੈ --“ਜਗਤ ਪ੍ਰਕਾਸਯ ਪ੍ਰਕਾਸਕ ਰਾਮੂ”। (“जगत प्रकास्य प्रकासक रामू”।) ਅਰਥਾਤ, ਭਗਵਾਨ ਰਾਮ ਪੂਰੇ ਵਿਸ਼ਵ ਨੂੰ ਪ੍ਰਕਾਸ਼ ਦੇਣ ਵਾਲੇ ਹਨ। ਉਹ ਪੂਰੇ ਵਿਸ਼ਵ ਦੇ ਲਈ ਜਯੋਤਿਪੁੰਜ ਦੀ ਤਰ੍ਹਾਂ ਹਨ। ਇਹ ਪ੍ਰਕਾਸ਼ ਕਿਹੜਾ ਹੈ ? ਇਹ ਪ੍ਰਕਾਸ਼ ਹੈ - ਦਯਾ ਅਤੇ ਕਰੁਣਾ ਦਾ। ਇਹ ਪ੍ਰਕਾਸ਼ ਹੈ- ਮਾਨਵਤਾ ਅਤੇ ਮਰਯਾਦਾ ਦਾ। ਇਹ ਪ੍ਰਕਾਸ਼ ਹੈ – ਸਮਭਾਵ ਅਤੇ ਮਮਭਾਵ ਦਾ। ਇਹ ਪ੍ਰਕਾਸ਼ ਹੈ- ਸਬਕੇ ਸਾਥ ਕਾ, ਇਹ ਪ੍ਰਕਾਸ਼ ਹੈ ਸਬਕੋ ਸਾਥ ਲੈ ਕੇ ਚਲਣ ਦੇ ਸੰਦੇਸ਼ ਦਾ। ਮੈਨੂੰ ਯਾਦ ਹੈ, ਵਰ੍ਹਿਆਂ ਪਹਿਲਾਂ ਸ਼ਾਇਦ ਲੜਕਪਨ ਵਿੱਚ ਗੁਜਰਾਤੀ ਵਿੱਚ ਦੀਪਕ ‘ਤੇ ਇੱਕ ਕਵਿਤਾ ਲਿਖੀ ਸੀ। ਅਤੇ ਕਵਿਤਾ ਦਾ ਸਿਰਲੇਖ ਸੀ- ਦੀਯਾ-, ਗੁਜਰਾਤੀ ਵਿੱਚ ਕਹਿੰਦੇ ਹਨ ਦੀਵੋ (દીવો।)। ਉਸ ਦੀਆਂ ਕੁਝ ਪੰਕਤੀਆਂ ਅੱਜ ਮੈਨੂੰ ਯਾਦ ਆ ਰਹੀਆਂ ਹਨ। ਮੈਂ ਲਿਖਿਆ ਸੀ દીવા જેવી આશ ને દીવા જેવો તાપ, દીવા જેવી આગ ને દીવા થકી હાશ. ઊગતા સૂરજને હર કોઈ પૂજે, એ તો આથમતી સાંજે’ય આપે સાથ. જાતે બળે ને બાળે અંધાર, માનવના મનમાં ઊગે રખોપાનો ભાવ. ਅਰਥਾਤ, ਦੀਵਾ ਆਸ਼ਾ ਵੀ ਦਿੰਦਾ ਹੈ ਅਤੇ ਦੀਵਾ ਉਸ਼ਮਾ ਵੀ ਦਿੰਦਾ ਹੈ। ਦੀਵਾ ਅੱਗ ਵੀ ਦਿੰਦਾ ਹੈ ਅਤੇ ਦੀਵਾ ਅਰਾਮ ਵੀ ਦਿੰਦਾ ਹੈ। ਚੜ੍ਹਦੇ ਸੂਰਜ ਨੂੰ ਤਾਂ ਹਰ ਕੋਈ ਪੂਜਦਾ ਹੈ, ਲੇਕਿਨ ਦੀਵਾ ਹਨੇਰੀ ਸ਼ਾਮ ਵਿੱਚ ਵੀ ਸਾਥ ਦਿੰਦਾ ਹੈ। ਦੀਵਾ ਖ਼ੁਦ ਜਲਦਾ ਹੈ ਅਤੇ ਹਨੇਰੇ ਨੂੰ ਵੀ ਜਲਾਉਂਦਾ ਹੈ, ਦੀਵਾ ਮਨੁੱਖ ਦੇ ਮਨ ਵਿੱਚ ਸਮਰਪਣ ਦਾ ਭਾਵ ਲਿਆਉਂਦਾ ਹੈ। ਅਸੀਂ ਖ਼ੁਦ ਜਲਦੇ ਹਾਂ , ਖ਼ੁਦ ਤਪਦੇ ਹਾਂ, ਖ਼ੁਦ ਖਪਦੇ ਹਾਂ, ਲੇਕਿਨ ਜਦੋਂ ਸਿੱਧੀ ਦਾ ਪ੍ਰਕਾਸ਼ ਪੈਦਾ ਹੁੰਦਾ ਹੈ ਤਾਂ ਅਸੀਂ ਉਸ ਨੂੰ ਨਿਸ਼ਕਾਮ ਭਾਵ ਨਾਲ ਪੂਰੇ ਸੰਸਾਰ ਦੇ ਲਈ ਬਿਖੇਰ ਦਿੰਦੇ ਹਾਂ, ਪੂਰੇ ਸੰਸਾਰ ਨੂੰ ਸਮਰਪਿਤ ਕਰ ਦਿੰਦੇ ਹਾਂ।
ਭਾਈਓ ਅਤੇ ਭੈਣੋਂ,
ਜਦੋਂ ਅਸੀਂ ਸੁਆਰਥ ਤੋਂ ਉੱਪਰ ਉਠ ਕੇ ਪਰਮਾਰਥ ਦੀ ਇਹ ਯਾਤਰਾ ਕਰਦੇ ਹਾਂ, ਤਾਂ ਉਸ ਵਿੱਚ ਸਰਵਸਮਾਵੇਸ਼ ਦਾ ਸੰਕਲਪ ਆਪਣੇ ਆਪ ਸਮਾਹਿਤ ਹੋ ਜਾਂਦਾ ਹੈ। ਜਦੋਂ ਸਾਡੇ ਸੰਕਲਪਾਂ ਦੀ ਸਿੱਧੀ ਹੁੰਦੀ ਹੈ ਤਾਂ ਅਸੀਂ ਕਹਿੰਦੇ ਹਾਂ -‘ਇਦਮ੍ ਨ ਮਮ੍’॥ ( ‘इदम् न मम्’॥) ਅਰਥਾਤ , ਇਹ ਸਿੱਧੀ ਮੇਰੇ ਲਈ ਨਹੀਂ ਹੈ, ਇਹ ਮਾਨਵ ਮਾਤਰ ਦੇ ਕਲਿਆਣ ਦੇ ਲਈ ਹੈ। ਦੀਪ ਤੋਂ ਦੀਪਾਵਲੀ ਤੱਕ, ਇਹੀ ਭਾਰਤ ਦਾ ਦਰਸ਼ਨ ਹੈ, ਇਹੀ ਭਾਰਤ ਦਾ ਚਿੰਤਨ ਹੈ, ਇਹੀ ਭਾਰਤ ਦੀ ਚਿਰੰਤਰ ਸੰਸਕ੍ਰਿਤੀ ਹੈ। ਅਸੀਂ ਸਾਰੇ ਜਾਣਦੇ ਹਾਂ, ਮੱਧਕਾਲ ਅਤੇ ਆਧੁਨਿਕ ਕਾਲ ਤੱਕ ਭਾਰਤ ਨੇ ਕਿਤਨੇ ਅੰਧਕਾਰ ਭਰੇ ਯੁਗਾਂ ਦਾ ਸਾਹਮਣਾ ਕੀਤਾ ਹੈ। ਜਿਨ੍ਹਾਂ ਝੰਝਾਵਾਤਾਂ ਵਿੱਚ ਬੜੀਆਂ- ਬੜੀਆਂ ਸੱਭਿਆਤਾਵਾਂ ਦੇ ਸੂਰਜ ਅਸਤ ਹੋ ਗਏ, ਉਸ ਵਿੱਚ ਸਾਡੇ ਦੀਪਕ ਜਗਦੇ ਰਹੇ, ਪ੍ਰਕਾਸ਼ ਦਿੰਦੇ ਰਹੇ ਫਿਰ ਉਨ੍ਹਾਂ ਤੁਫਾਨਾਂ ਨੂੰ ਸ਼ਾਂਤ ਕਰ ਉੱਦੀਪਤ ਹੋ ਉਠੇ। ਕਿਉਂਕਿ, ਅਸੀਂ ਦੀਪ ਜਗਾਉਣਾ ਨਹੀਂ ਛੱਡਿਆ। ਅਸੀਂ ਵਿਸਵਾਸ਼ ਵਧਾਉਣਾ ਨਹੀਂ ਛੱਡਿਆ। ਬਹੁਤ ਸਮਾਂ ਨਹੀਂ ਹੋਇਆ, ਜਦੋਂ ਕੋਰੋਨਾ ਦੇ ਹਮਲੇ ਦੀਆਂ ਮੁਸ਼ਕਿਲਾਂ ਦੇ ਦਰਮਿਆਨ ਇਸੇ ਭਾਵ ਨਾਲ ਹਰ ਇੱਕ ਭਾਰਤਵਾਸੀ ਇੱਕ-ਇੱਕ ਦੀਪਕ ਲੈ ਕੇ ਖੜ੍ਹਾ ਹੋ ਗਿਆ ਸੀ। ਅਤੇ, ਅੱਜ ਕੋਰੋਨਾ ਦੇ ਖ਼ਿਲਾਫ਼ ਯੁੱਧ ਵਿੱਚ ਭਾਰਤ ਕਿਤਨੀ ਤਾਕਤ ਨਾਲ ਲੜ ਰਿਹਾ ਹੈ, ਇਹ ਦੁਨੀਆ ਦੇਖ ਰਹੀ ਹੈ। ਇਹ ਪ੍ਰਮਾਣ ਹੈ ਕਿ, ਅੰਧਕਾਰ ਦੇ ਹਰ ਯੁਗ ਤੋਂ ਨਿਕਲ ਕੇ ਭਾਰਤ ਨੇ ਪ੍ਰਗਤੀ ਦੇ ਪ੍ਰਸ਼ਸਤ ਪਥ ‘ਤੇ ਆਪਣੇ ਪਰਾਕ੍ਰਮ ਦਾ ਪ੍ਰਕਾਸ਼ ਅਤੀਤ ਵਿੱਚ ਵੀ ਬਖੇਰਿਆ ਹੈ, ਭਵਿੱਖ ਵਿੱਚ ਵੀ ਬਿਖਰੇਗਾ। ਜਦੋਂ ਪ੍ਰਕਾਸ਼ ਸਾਡੇ ਕਰਮਾਂ ਦਾ ਸਾਖੀ ਬਣਦਾ ਹੈ, ਤਾਂ ਅੰਧਕਾਰ ਦਾ ਅੰਤ ਆਪਣੇ ਆਪ ਸੁਨਿਸ਼ਚਿਤ ਹੋ ਜਾਂਦਾ ਹੈ। ਜਦੋਂ ਦੀਪਕ ਸਾਡੇ ਕਰਮਾਂ ਦਾ ਸਾਖੀ ਬਣਦਾ ਹੈ, ਤਾਂ ਨਵੀਂ ਸਵੇਰ ਦਾ , ਨਵੀਂ ਸ਼ੁਰੂਆਤ ਦਾ ਆਤਮਵਿਸਵਾਸ਼ ਆਪਣੇ ਆਪ ਸੁਦ੍ਰਿੜ੍ਹ ਹੋ ਜਾਂਦਾ ਹੈ। ਇਸੇ ਵਿਸ਼ਵਾਸ਼ ਦੇ ਨਾਲ, ਆਪ ਸਭ ਨੂੰ ਦੀਪੋਤਸਵ ਦੀਆਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਭਕਾਮਨਾਵਾਂ।
ਮੇਰੇ ਨਾਲ ਪੂਰੇ ਸ਼ਕਤੀਭਾਵ ਨਾਲ ਬੋਲੋ –
ਸਿਯਾਵਰ ਰਾਮਚੰਦਰ ਕੀ ਜੈ,
ਸਿਯਾਵਰ ਰਾਮਚੰਦਰ ਕੀ ਜੈ,
ਸਿਯਾਵਰ ਰਾਮਚੰਦਰ ਕੀ ਜੈ ।
****
ਡੀਐੱਸ/ਐੱਲਪੀ/ਆਈਜੀ/ਏਕੇ
(रिलीज़ आईडी: 1870808)
आगंतुक पटल : 187
इस विज्ञप्ति को इन भाषाओं में पढ़ें:
हिन्दी
,
English
,
Urdu
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam