ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਕੇਵੜੀਆ ਵਿੱਚ ਏਕਤਾ ਨਗਰ ‘ਚ ਸਟੈਚੂ ਆਵ੍ ਯੂਨਿਟੀ ਵਿਖੇ ਮਿਸ਼ਨ ਲਾਈਫ (LiFE) ਲਾਂਚ ਕੀਤਾਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਸ਼੍ਰੀ ਐਂਟੋਨੀਓ ਗੁਟੇਰੇਸ ਨਾਲ ਦੁਵੱਲੀ ਮੀਟਿੰਗ ਵਿੱਚ ਸ਼ਾਮਲ ਹੋਏਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਪਹਿਲ ਲਈ ਵਧਾਈ ਦਿੱਤੀ ਅਤੇ ਸਮਰਥਨ ਦਾ ਵਾਅਦਾ ਕੀਤਾਵਾਤਾਵਰਣ ਲਈ ਠੋਸ ਨੀਤੀਆਂ ਨੂੰ ਅੱਗੇ ਵਧਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਤੋਂ ਬਹੁਤ ਉਤਸ਼ਾਹਿਤ: ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲਸ਼੍ਰੀ ਗੁਟੇਰੇਸ ਦਾ ਗੋਆ ਨਾਲ ਪੁਸ਼ਤੈਨੀ ਰਿਸ਼ਤਾ ਹੈ, ਗੁਜਰਾਤ ਵਿੱਚ ਉਨ੍ਹਾਂ ਦਾ ਸੁਆਗਤ ਕਰਨਾ ਪਰਿਵਾਰ ਦੇ ਇੱਕ ਮੈਂਬਰ ਦਾ ਸੁਆਗਤ ਕਰਨ ਵਾਂਗ ਹੈ: ਪ੍ਰਧਾਨ ਮੰਤਰੀ"ਜਲਵਾਯੂ ਪਰਿਵਰਤਨ ਸਿਰਫ਼ ਨੀਤੀ ਬਣਾਉਣ ਤੋਂ ਕਿਤੇ ਅੱਗੇ ਹੈ"'ਮਿਸ਼ਨ ਲਾਈਫ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਨੂੰ ਲੋਕਤੰਤਰੀ ਬਣਾਉਂਦਾ ਹੈ, ਜਿਸ ਵਿੱਚ ਹਰ ਕੋਈ ਯੋਗਦਾਨ ਪਾ ਸਕਦਾ ਹੈ'"ਮਿਸ਼ਨ ਲਾਈਫ ਸਾਨੂੰ ਸਾਰਿਆਂ ਨੂੰ ਵਾਤਾਵਰਣ ਦੇ ਸਰਪ੍ਰਸਤ ਬਣਾਉਂਦਾ ਹੈ""ਮਿਸ਼ਨ ਲਾਈਫ ਧਰਤੀ ਦੇ ਲੋਕਾਂ ਨੂੰ ਪ੍ਰੋ ਪਲੈਨਟ ਲੋਕਾਂ ਵਜੋਂ ਜੋੜਦਾ ਹੈ""'ਰਿਡਿਊਸ, ਰੀਯੂਜ਼ ਅਤੇ ਰੀਸਾਈਕਲ' ਅਤੇ ਸਰਕੂਲਰ ਅਰਥਵਿਵਸਥਾ ਹਜ਼ਾਰਾਂ ਸਾਲਾਂ ਤੋਂ ਭਾਰਤੀਆਂ ਦੀ ਜੀਵਨ ਸ਼ੈਲੀ ਦਾ ਹਿੱਸਾ ਰਹੀ ਹੈ""ਭਾਰਤ ਇਸ ਗੱਲ ਦੀ ਇੱਕ ਪ੍ਰਮੁੱਖ ਉਦਾਹਰਣ ਬਣ ਗਿਆ ਹੈ ਕਿ ਕਿਵੇਂ ਪ੍ਰਗਤੀ ਅਤੇ ਕੁਦਰਤ ਤਾਲਮੇਲ ਨਾਲ ਚਲ ਸਕਦ

Posted On: 20 OCT 2022 1:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੇਵੜੀਆ ਵਿੱਚ ਏਕਤਾ ਨਗਰ ਵਿਖੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਸ਼੍ਰੀ ਐਂਟੋਨੀਓ ਗੁਟੇਰੇਸ ਨਾਲ ਦੁਵੱਲੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਬਾਅਦ ਵਿੱਚ ਮਿਸ਼ਨ ਲਾਈਫ (LiFE) ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਵੀ ਸਟੈਚੂ ਆਵ੍ ਯੂਨਿਟੀ ਵਿਖੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਸੰਯੁਕਤ ਰਾਸ਼ਟਰ ਦੇ ਸਾਰੇ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ 11 ਦੇਸ਼ਾਂ ਦੇ ਮੁਖੀਆਂ ਦੁਆਰਾ ਮਿਸ਼ਨ ਲਾਈਫ ਦੀ ਸ਼ੁਰੂਆਤ 'ਤੇ ਵਧਾਈ ਵਾਲੇ ਵੀਡੀਓ ਸੰਦੇਸ਼ ਵੀ ਰੀਲੇਅ ਕੀਤੇ ਗਏ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਲਈ ਦੂਜੇ ਘਰ ਵਾਂਗ ਹੈ ਅਤੇ ਉਹ ਆਪਣੀ ਜਵਾਨੀ ਦੇ ਦਿਨਾਂ ਵਿੱਚ ਕਈ ਵਾਰ ਭਾਰਤ ਦੀ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਨੇ ਭਾਰਤ ਦੇ ਗੋਆ ਰਾਜ ਨਾਲ ਸ਼੍ਰੀ ਗੁਟੇਰੇਸ ਦੇ ਪੁਸ਼ਤੈਨੀ ਰਿਸ਼ਤੇ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਦਾ ਦੌਰਾ ਕਰਨ ਲਈ ਸ਼੍ਰੀ ਗੁਟੇਰੇਸ ਦਾ ਧੰਨਵਾਦ ਕੀਤਾ ਅਤੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਗੁਜਰਾਤ ਵਿੱਚ ਉਨ੍ਹਾਂ ਦਾ ਸੁਆਗਤ ਕਰਨਾ ਪਰਿਵਾਰ ਦੇ ਇੱਕ ਮੈਂਬਰ ਦਾ ਸੁਆਗਤ ਕਰਨ ਵਾਂਗ ਹੈ।

ਪ੍ਰਧਾਨ ਮੰਤਰੀ ਨੇ ਮਿਸ਼ਨ ਲਾਈਫ ਪਹਿਲ ਨੂੰ ਸ਼ੁਰੂ ਕਰਨ ਲਈ ਭਾਰਤ ਨੂੰ ਮਿਲੇ ਸਮਰਥਨ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਇਸ ਸ਼ੁਭ ਮੌਕੇ 'ਤੇ ਵਧਾਈ ਸੰਦੇਸ਼ ਭੇਜਣ ਲਈ ਸਾਰੇ ਦੇਸ਼ਾਂ ਦੇ ਮੁਖੀਆਂ ਦਾ ਧੰਨਵਾਦ ਕੀਤਾ। ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਵਿੱਚ ਏਕਤਾ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏਸ਼੍ਰੀ ਮੋਦੀ ਨੇ ਕਿਹਾ ਕਿ ਮਿਸ਼ਨ ਲਾਈਫ ਦੀ ਸ਼ੁਰੂਆਤ ਭਾਰਤ ਦੇ ਗੌਰਵ ਸਰਦਾਰ ਵੱਲਭ ਭਾਈ ਪਟੇਲ ਦੀ ਵਿਸ਼ਾਲ ਪ੍ਰਤਿਮਾ ਸਟੈਚੂ ਆਵ੍ ਯੂਨਿਟੀ ਦੇ ਸਾਹਮਣੇ ਹੋ ਰਹੀ ਹੈ। ਉਨ੍ਹਾਂ ਨੇ ਕਿਹਾ, "ਦੁਨੀਆ ਦੀ ਸਭ ਤੋਂ ਵੱਡੀ ਪ੍ਰਤਿਮਾ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਨਾ ਸਰੋਤ ਹੋਵੇਗੀ।"

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਜਦੋਂ ਮਿਆਰ ਬੇਮਿਸਾਲ ਹੁੰਦੇ ਹਨਤਾਂ ਕੀਰਤੀਮਾਨ ਵੀ ਬਹੁਤ ਵਿਸ਼ਾਲ ਹੁੰਦੇ ਹਨ। ਗੁਜਰਾਤ ਵਿੱਚ ਹੋਣ ਵਾਲੇ ਮਿਸ਼ਨ ਲਾਂਚ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏਪ੍ਰਧਾਨ ਮੰਤਰੀ ਨੇ ਦੱਸਿਆ ਕਿ ਗੁਜਰਾਤ ਦੇਸ਼ ਦਾ ਪਹਿਲਾ ਰਾਜ ਹੈਜਿਸ ਨੇ ਅਖੁੱਟ ਊਰਜਾ ਅਤੇ ਜਲਵਾਯੂ ਸੁਰੱਖਿਆ ਦੀ ਦਿਸ਼ਾ ਵਿੱਚ ਕਦਮ ਚੁੱਕੇ ਹਨ। ਨਹਿਰਾਂ 'ਤੇ ਸੋਲਰ ਪੈਨਲ ਲਗਾਉਣਾ ਹੋਵੇ ਜਾਂ ਰਾਜ ਦੇ ਸੋਕਾ ਪ੍ਰਭਾਵਿਤ ਖੇਤਰਾਂ ਲਈ ਜਲ ਸੰਭਾਲ਼ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਾ ਹੋਵੇਗੁਜਰਾਤ ਹਮੇਸ਼ਾ ਇੱਕ ਮੋਹਰੀ ਅਤੇ ਰੁਝਾਨ ਬਣਾਉਣ ਵਾਲੇ ਰਾਜ ਦੇ ਰੂਪ ਵਿੱਚ ਅੱਗੇ ਆਇਆ ਹੈ।

ਪ੍ਰਧਾਨ ਮੰਤਰੀ ਨੇ ਇਸ ਪ੍ਰਚਲਿਤ ਧਾਰਨਾ ਵੱਲ ਇਸ਼ਾਰਾ ਕੀਤਾ ਕਿ ਜਲਵਾਯੂ ਪਰਿਵਰਤਨ ਸਿਰਫ਼ ਨੀਤੀ ਨਾਲ ਜੁੜਿਆ ਇੱਕ ਮੁੱਦਾ ਹੈਜੋ ਇੱਕ ਵਿਚਾਰ ਪ੍ਰਕਿਰਿਆ ਵੱਲ ਲੈ ਜਾਂਦਾ ਹੈ ਜੋ ਇਸ ਮਹੱਤਵਪੂਰਨ ਮੁੱਦੇ ਨੂੰ ਸਿਰਫ਼ ਸਰਕਾਰ ਜਾਂ ਅੰਤਰਰਾਸ਼ਟਰੀ ਸੰਗਠਨਾਂ 'ਤੇ ਛੱਡ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਆਪਣੇ ਆਲ਼ੇ-ਦੁਆਲ਼ੇ ਦੇ ਮਾਹੌਲ ਵਿੱਚ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਮਹਿਸੂਸ ਕਰ ਰਹੇ ਹਨ ਅਤੇ ਪਿਛਲੇ ਕੁਝ ਦਹਾਕਿਆਂ ਵਿੱਚ ਅਣਕਿਆਸੀਆਂ ਆਫ਼ਤਾਂ ਦੇਖਣ ਨੂੰ ਮਿਲੀਆਂ ਹਨ। ਇਹ ਇਸ ਗੱਲ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰ ਰਿਹਾ ਹੈ ਕਿ ਜਲਵਾਯੂ ਪਰਿਵਰਤਨ ਸਿਰਫ਼ ਨੀਤੀ-ਨਿਰਮਾਣ ਤੋਂ ਕਿਤੇ ਪਰ੍ਹੇ ਹੈ ਅਤੇ ਲੋਕ ਖ਼ੁਦ ਇਹ ਸਮਝ ਰਹੇ ਹਨ ਕਿ ਉਨ੍ਹਾਂ ਨੂੰ ਇੱਕ ਵਿਅਕਤੀਪਰਿਵਾਰ ਅਤੇ ਸਮਾਜ ਦੇ ਰੂਪ ਵਿੱਚ ਵਾਤਾਵਰਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਮਿਸ਼ਨ ਲਾਈਫ ਦਾ ਮੰਤਰ 'ਵਾਤਾਵਰਣ ਲਈ ਜੀਵਨ ਸ਼ੈਲੀਹੈ। ਮਿਸ਼ਨ ਲਾਈਫ ਦੇ ਲਾਭਾਂ 'ਤੇ ਜ਼ੋਰ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਸ ਧਰਤੀ ਦੀ ਸੁਰੱਖਿਆ ਲਈ ਲੋਕਾਂ ਦੀਆਂ ਸ਼ਕਤੀਆਂ ਨੂੰ ਜੋੜਦਾ ਹੈ ਅਤੇ ਉਨ੍ਹਾਂ ਨੂੰ ਇਸ ਦੀ ਬਿਹਤਰ ਤਰੀਕੇ ਨਾਲ ਵਰਤੋਂ ਕਰਨਾ ਸਿਖਾਉਂਦਾ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਮਿਸ਼ਨ ਲਾਈਫ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਨੂੰ ਲੋਕਤੰਤਰੀ ਬਣਾਉਂਦਾ ਹੈਜਿਸ ਵਿੱਚ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਸਕਦਾ ਹੈ। ਮਿਸ਼ਨ ਲਾਈਫ ਸਾਨੂੰ ਉਹ ਸਭ ਕਰਨ ਲਈ ਪ੍ਰੇਰਿਤ ਕਰਦਾ ਹੈਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਵਾਤਾਵਰਣ ਦੀ ਰੱਖਿਆ ਲਈ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਮਿਸ਼ਨ ਲਾਈਫ ਦਾ ਭਰੋਸਾ ਹੈ ਕਿ ਸਾਡੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਵਾਤਾਵਰਣ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।" ਉਨ੍ਹਾਂ ਨੇ ਬਿਜਲੀ ਬਿੱਲਾਂ ਨੂੰ ਘਟਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਭਾਰਤ ਵਿੱਚ ਐੱਲਈਡੀ ਬੱਲਬ ਅਪਣਾਏ ਜਾਣ ਦੀ ਮਿਸਾਲ ਦਿੱਤੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਇਸ ਨਾਲ ਵੱਡੀ ਬੱਚਤ ਅਤੇ ਵਾਤਾਵਰਣ ਨੂੰ ਲਾਭ ਹੋਇਆ ਅਤੇ ਇਹ ਇੱਕ ਆਵਰਤੀ ਸਥਾਈ ਲਾਭ ਹੈ।"

ਮਹਾਤਮਾ ਗਾਂਧੀ ਦਾ ਜਨਮ ਸਥਾਨ ਗੁਜਰਾਤ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਉਹ ਉਨ੍ਹਾਂ ਚਿੰਤਕਾਂ ਵਿੱਚੋਂ ਇੱਕ ਸਨਜਿਨ੍ਹਾਂ ਨੇ ਵਾਤਾਵਰਣ ਦੀ ਸੁਰੱਖਿਆ ਅਤੇ ਕੁਦਰਤ ਦੇ ਨਾਲ ਇਕਸੁਰਤਾ ਵਿੱਚ ਜੀਵਨ ਜਿਉਣ ਦੇ ਮਹੱਤਵ ਨੂੰ ਬਹੁਤ ਪਹਿਲਾਂ ਸਮਝ ਲਿਆ ਸੀ। ਉਨ੍ਹਾਂ ਟਰੱਸਟੀਸ਼ਿਪ ਦਾ ਸੰਕਲਪ ਵਿਕਸਿਤ ਕੀਤਾ। ਮਿਸ਼ਨ ਲਾਈਫ ਸਾਨੂੰ ਸਾਰਿਆਂ ਵਾਤਾਵਰਣ ਦੇ ਸਰਪ੍ਰਸਤ ਬਣਾਉਂਦਾ ਹੈ। ਟਰੱਸਟੀ ਉਹ ਹੁੰਦਾ ਹੈ ਜੋ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ ਦੀ ਆਗਿਆ ਨਹੀਂ ਦਿੰਦਾ। ਇੱਕ ਟਰੱਸਟੀ ਇੱਕ ਪਾਲਣਹਾਰ ਵਜੋਂ ਕੰਮ ਕਰਦਾ ਹੈ ਨਾ ਕਿ ਇੱਕ ਸ਼ੋਸ਼ਣਕਾਰ ਵਜੋਂ।

ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ ਮਿਸ਼ਨ ਲਾਈਫ ਪੀ3 ਮਾਡਲ ਭਾਵ ਪ੍ਰੋ ਪਲੈਨਟ ਪੀਪਲ (Pro Planet People) ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਮਿਸ਼ਨ ਲਾਈਫਧਰਤੀ ਦੇ ਲੋਕਾਂ ਨੂੰ ਪ੍ਰੋ ਪਲੈਨਟ ਲੋਕਾਂ ਦੇ ਰੂਪ ਵਿੱਚ ਜੋੜਦਾ ਹੈਉਨ੍ਹਾਂ ਸਾਰਿਆਂ ਨੂੰ ਵਿਚਾਰਾਂ ਨਾਲ ਜੋੜਦਾ ਹੈ। ਇਹ 'ਗ੍ਰਹਿ ਦੀ ਜੀਵਨ ਸ਼ੈਲੀਗ੍ਰਹਿ ਲਈ ਅਤੇ ਗ੍ਰਹਿ ਦੁਆਰਾਦੇ ਬੁਨਿਆਦੀ ਸਿਧਾਂਤਾਂ 'ਤੇ ਕੰਮ ਕਰਦਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅਤੀਤ ਦੀਆਂ ਗਲਤੀਆਂ ਤੋਂ ਸਿੱਖ ਕੇ ਹੀ ਭਵਿੱਖ ਦਾ ਰਾਹ ਪੱਧਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਯਾਦ ਕੀਤਾ ਕਿ ਭਾਰਤ ਵਿੱਚ ਹਜ਼ਾਰਾਂ ਸਾਲਾਂ ਤੋਂ ਕੁਦਰਤ ਦੀ ਪੂਜਾ ਕਰਨ ਦੀ ਪਰੰਪਰਾ ਰਹੀ ਹੈ। ਵੇਦਾਂ ਵਿੱਚ ਕੁਦਰਤ ਦੇ ਤੱਤ ਜਿਵੇਂ ਪਾਣੀਧਰਤੀਜ਼ਮੀਨਅੱਗ ਅਤੇ ਪਾਣੀ ਦੀ ਮਹੱਤਤਾ ਦਾ ਜ਼ਿਕਰ ਹੈ। ਪ੍ਰਧਾਨ ਮੰਤਰੀ ਨੇ ਅਥਰਵਵੇਦ ਦਾ ਹਵਾਲਾ ਦਿੱਤਾ ਅਤੇ ਕਿਹਾ, "'ਮਾਤਾ ਭੂਮੀਆ ਪੁਤ੍ਰੋਹਮ ਪ੍ਰਿਥਿਵਯਾ' (Mata Bhumiah Putroham Prithivyah) ਯਾਨੀ ਧਰਤੀ ਸਾਡੀ ਮਾਂ ਹੈ ਅਤੇ ਅਸੀਂ ਉਸਦੇ ਬੱਚੇ ਹਾਂ।"

ਪ੍ਰਧਾਨ ਮੰਤਰੀ ਨੇ 'ਰਿਡਿਊਸਰੀਯੂਜ਼ ਅਤੇ ਰੀਸਾਈਕਲਅਤੇ ਸਰਕੂਲਰ ਅਰਥਵਿਵਸਥਾ ਦੇ ਸੰਕਲਪ 'ਤੇ ਚਾਨਣਾ ਪਾਇਆ ਅਤੇ ਜ਼ਿਕਰ ਕੀਤਾ ਕਿ ਇਹ ਹਜ਼ਾਰਾਂ ਸਾਲਾਂ ਤੋਂ ਭਾਰਤੀਆਂ ਦੀ ਜੀਵਨ ਸ਼ੈਲੀ ਦਾ ਹਿੱਸਾ ਰਿਹਾ ਹੈ। ਦੁਨੀਆ ਦੇ ਹੋਰ ਹਿੱਸਿਆਂ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਅਭਿਆਸ ਪ੍ਰਚਲਤ ਹਨਜੋ ਸਾਨੂੰ ਕੁਦਰਤ ਨਾਲ ਇਕਸੁਰਤਾ ਵਿੱਚ ਚਲਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਕਿਹਾ, "ਮਿਸ਼ਨ ਲਾਈਫ ਕੁਦਰਤ ਦੀ ਸੰਭਾਲ਼ ਨਾਲ ਸਬੰਧਤ ਹਰ ਜੀਵਨ ਸ਼ੈਲੀ ਨੂੰ ਸ਼ਾਮਲ ਕਰੇਗਾਜਿਸ ਨੂੰ ਸਾਡੇ ਪੂਰਵਜਾਂ ਨੇ ਅਪਣਾਇਆ ਸੀ ਅਤੇ ਜਿਸ ਨੂੰ ਅੱਜ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਬਣਾਇਆ ਜਾ ਸਕਦਾ ਹੈ।"

ਭਾਰਤ ਜਲਵਾਯੂ ਪਰਿਵਰਤਨ ਦੇ ਖਤਰੇ ਨਾਲ ਨਜਿੱਠਣ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨੇ  ਅੱਜ ਦੱਸਿਆ, "ਭਾਰਤ ਵਿੱਚ ਸਾਲਾਨਾ ਪ੍ਰਤੀ ਵਿਅਕਤੀ ਕਾਰਬਨ ਫੁੱਟਪ੍ਰਿੰਟ ਲਗਭਗ 1.5 ਟਨ ਹੈਜਦੋਂ ਕਿ ਵਿਸ਼ਵ ਔਸਤ 4 ਟਨ ਪ੍ਰਤੀ ਸਾਲ ਹੈ।" ਫਿਰ ਵੀਭਾਰਤ ਜਲਵਾਯੂ ਪਰਿਵਰਤਨ ਜਿਹੀਆਂ ਆਲਮੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਭ ਤੋਂ ਅੱਗੇ ਕੰਮ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਉੱਜਵਲਾ ਯੋਜਨਾਹਰ ਜ਼ਿਲ੍ਹੇ ਵਿੱਚ 75 ‘ਅੰਮ੍ਰਿਤ ਸਰੋਵਰਾਂ ਜਿਹੀਆਂ ਪਹਿਲਾਂ ਅਤੇ ਵੇਸਟ ਤੋਂ ਵੈਲਥ ਤੇ ਨਿਰੰਤਰ ਜ਼ੋਰ ਦੇਣ ਦੀ ਗੱਲ ਆਖੀ। ਅੱਜ ਭਾਰਤ ਕੋਲ ਵਿਸ਼ਵ ਵਿੱਚ ਅਖੁੱਟ ਊਰਜਾ ਲਈ ਚੌਥੀ ਸਭ ਤੋਂ ਵੱਡੀ ਸਮਰੱਥਾ ਹੈ। "ਅੱਜ ਅਸੀਂ ਪੌਣ ਊਰਜਾ ਵਿੱਚ ਚੌਥੇ ਅਤੇ ਸੌਰ ਊਰਜਾ ਵਿੱਚ ਪੰਜਵੇਂ ਸਥਾਨ 'ਤੇ ਹਾਂ। ਪਿਛਲੇ 7-8 ਸਾਲਾਂ ਵਿੱਚ ਭਾਰਤ ਦੀ ਅਖੁੱਟ ਊਰਜਾ ਸਮਰੱਥਾ ਵਿੱਚ ਲਗਭਗ 290 ਫੀਸਦੀ ਦਾ ਵਾਧਾ ਹੋਇਆ ਹੈ। ਅਸੀਂ ਸਮਾਂ ਹੱਦ ਤੋਂ 9 ਸਾਲ ਪਹਿਲਾਂ ਗ਼ੈਰ-ਜੀਵਾਸ਼ਮ-ਈਂਧਣ ਸਰੋਤਾਂ ਤੋਂ 40 ਪ੍ਰਤੀਸ਼ਤ ਬਿਜਲੀ ਸਮਰੱਥਾ ਨੂੰ ਪ੍ਰਾਪਤ ਕਰਨ ਦਾ ਟੀਚਾ ਵੀ ਪ੍ਰਾਪਤ ਕਰ ਲਿਆ ਹੈ। ਅਸੀਂ ਪੈਟਰੋਲ 'ਚ 10 ਫੀਸਦੀ ਈਥਾਨੋਲ ਮਿਸ਼ਰਣ ਦਾ ਟੀਚਾ ਵੀ ਹਾਸਲ ਕਰ ਲਿਆ ਸੀ ਅਤੇ ਉਹ ਵੀ ਸਮਾਂ ਹੱਦ ਤੋਂ 5 ਮਹੀਨੇ ਪਹਿਲਾਂ। ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਦੇ ਜ਼ਰੀਏਭਾਰਤ ਵਾਤਾਵਰਣ-ਅਨੁਕੂਲ ਊਰਜਾ ਸਰੋਤ ਵੱਲ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਇਹ ਭਾਰਤ ਅਤੇ ਦੁਨੀਆ ਦੇ ਕਈ ਦੇਸ਼ਾਂ ਨੂੰ ਸ਼ੁੱਧ ਜ਼ੀਰੋ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।" ਭਾਰਤ ਇੱਕ ਪ੍ਰਮੁੱਖ ਉਦਾਹਰਣ ਬਣ ਗਿਆ ਹੈ ਕਿ ਕਿਵੇਂ ਪ੍ਰਗਤੀ ਅਤੇ ਕੁਦਰਤ ਨਾਲ-ਨਾਲ ਚਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈਸਾਡੇ ਜੰਗਲੀ ਖੇਤਰ ਵਿੱਚ ਵੀ ਵਾਧਾ ਹੋ ਰਿਹਾ ਹੈ ਅਤੇ ਜੰਗਲੀ ਜੀਵਾਂ ਦੀ ਗਿਣਤੀ ਵੀ ਵਧ ਰਹੀ ਹੈ।

ਵੰਨ ਸਨ, ਵੰਨ ਵਰਲਡਵੰਨ ਗ੍ਰਿੱਡ ਦੀ ਆਲਮੀ ਮੁਹਿੰਮ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਹੁਣ ਅਜਿਹੇ ਟੀਚਿਆਂ ਪ੍ਰਤੀ ਆਪਣੇ ਸੰਕਲਪ ਨੂੰ ਮਜ਼ਬੂਤ ਕਰਦੇ ਹੋਏ ਦੁਨੀਆ ਦੇ ਨਾਲ ਆਪਣੀ ਭਾਈਵਾਲੀ ਨੂੰ ਹੋਰ ਵੀ ਵਧਾਉਣਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਆਪਦਾ ਰੋਧੀ ਬੁਨਿਆਦੀ ਢਾਂਚੇ ਲਈ ਗਠਬੰਧਨ ਦੀ ਸਿਰਜਣਾ ਦੀ ਅਗਵਾਈ ਕਰਕੇਭਾਰਤ ਨੇ ਵਾਤਾਵਰਣ ਸੁਰੱਖਿਆ ਪ੍ਰਤੀ ਆਪਣੇ ਸੰਕਲਪ ਤੋਂ ਵਿਸ਼ਵ ਨੂੰ ਜਾਣੂ ਕਰਾਇਆ ਹੈ। ਮਿਸ਼ਨ ਲਾਈਫ ਇਸ ਲੜੀ ਦਾ ਅਗਲਾ ਕਦਮ ਹੈ।

ਪ੍ਰਧਾਨ ਮੰਤਰੀ ਨੇ ਇਸ ਤੱਥ ਦਾ ਵੀ ਜ਼ਿਕਰ ਕੀਤਾ ਕਿ ਜਦੋਂ ਵੀ ਭਾਰਤ ਅਤੇ ਸੰਯੁਕਤ ਰਾਸ਼ਟਰ ਨੇ ਮਿਲ ਕੇ ਕੰਮ ਕੀਤਾ ਹੈਦੁਨੀਆ ਨੂੰ ਇੱਕ ਬਿਹਤਰ ਸਥਾਨ ਬਣਾਉਣ ਦੇ ਨਵੇਂ ਢੰਗ-ਤਰੀਕੇ ਲੱਭੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਨੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀਜਿਸ ਦਾ ਸੰਯੁਕਤ ਰਾਸ਼ਟਰ ਦੁਆਰਾ ਸਮਰਥਨ ਕੀਤਾ ਗਿਆ ਸੀ। ਅੱਜ ਇਹ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰ ਰਿਹਾ ਹੈ।” ਮੋਟੇ ਅਨਾਜ ਦੇ ਅੰਤਰਰਾਸ਼ਟਰੀ ਸਾਲ ਦੀ ਉਦਾਹਰਣ ਦਿੰਦੇ ਹੋਏਜਿਸ ਨੂੰ ਸੰਯੁਕਤ ਰਾਸ਼ਟਰ ਨੂੰ ਡੂੰਘਾ ਸਮਰਥਨ ਮਿਲਿਆਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਦੁਨੀਆ ਨੂੰ ਆਪਣੇ ਰਵਾਇਤੀ ਅਤੇ ਵਾਤਾਵਰਣ ਪੱਖੀਮੋਟੇ ਅਨਾਜ ਨਾਲ ਜੋੜਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਮੋਟੇ ਅਨਾਜ ਦੇ ਅੰਤਰਰਾਸ਼ਟਰੀ ਸਾਲ ਦੀ ਪੂਰੀ ਦੁਨੀਆ ਵਿੱਚ ਚਰਚਾ ਹੋਵੇਗੀ। ਉਨ੍ਹਾਂ ਅੱਗੇ ਕਿਹਾ, "ਮਿਸ਼ਨ ਲਾਈਫ ਇਸ ਨੂੰ ਦੁਨੀਆ ਦੇ ਹਰ ਕੋਨੇਹਰ ਦੇਸ਼ ਵਿੱਚ ਲੈ ਜਾਣ ਵਿੱਚ ਸਫਲ ਹੋਵੇਗਾ।" ਸਾਨੂੰ ਇਸ ਮੰਤਰ ਨੂੰ ਯਾਦ ਰੱਖਣਾ ਹੋਵੇਗਾ- ਪ੍ਰਕ੍ਰਿਤੀ ਰਕਸ਼ਤਿ ਰਕਸ਼ਤਾਯਾਨੀ ਜੋ ਕੁਦਰਤ ਦੀ ਰਾਖੀ ਕਰਦੇ ਹਨਕੁਦਰਤ ਉਨ੍ਹਾਂ ਦੀ ਰਾਖੀ ਕਰਦੀ ਹੈ। ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਭਾਸ਼ਣ ਸਮਾਪਤ ਕੀਤਾ, "ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਮਿਸ਼ਨ ਲਾਈਫ ਦੀ ਪਾਲਣਾ ਕਰਕੇ ਇੱਕ ਬਿਹਤਰ ਸੰਸਾਰ ਦਾ ਨਿਰਮਾਣ ਕਰਾਂਗੇ।

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਸ਼੍ਰੀ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਸਾਡੇ ਗ੍ਰਹਿ ਲਈ ਇਸ ਖਤਰਨਾਕ ਸਮੇਂ ਵਿੱਚਸਾਨੂੰ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਵਾਤਾਵਰਣ ਲਈ ਜੀਵਨਸ਼ੈਲੀ -ਲਾਈਫ਼ ਪਹਿਲ ਜ਼ਰੂਰੀ ਅਤੇ ਆਸ਼ਾਵਾਦੀ ਸੱਚਾਈਆਂ ਨੂੰ ਉਜਾਗਰ ਕਰਨ ਲਈ ਤਿਆਰ ਕੀਤੀ ਗਈ ਹੈ। ਅਸੀਂ ਸਾਰੇਵਿਅਕਤੀ ਅਤੇ ਭਾਈਚਾਰੇਸਾਡੇ ਗ੍ਰਹਿ ਅਤੇ ਸਾਡੇ ਸਮੂਹਿਕ ਭਵਿੱਖ ਦੀ ਰਾਖੀ ਦੇ ਹੱਲ ਦਾ ਹਿੱਸਾ ਬਣ ਸਕਦੇ ਹਾਂ ਅਤੇ ਬਣਨਾ ਚਾਹੀਦਾ ਹੈ। ਆਖ਼ਰਕਾਰਜਲਵਾਯੂਤਬਦੀਲੀਜੈਵ ਵਿਵਿਧਤਾ ਦੇ ਨੁਕਸਾਨ ਅਤੇ ਪ੍ਰਦੂਸ਼ਣ ਦੀ ਤੀਹਰੀ ਗ੍ਰਹਿ ਐਮਰਜੈਂਸੀ ਦੀ ਜੜ੍ਹ ਜ਼ਰੂਰਤ ਤੋਂ ਜ਼ਿਆਦਾ ਖ਼ਪਤ ਹੈ। ਅਸੀਂ ਆਪਣੀ ਜੀਵਨ ਸ਼ੈਲੀ ਲਈ 1.6 ਗ੍ਰਹਿ ਧਰਤੀ ਦੇ ਬਰਾਬਰ ਦੀ ਖ਼ਪਤ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਵੱਡੀ ਵਧੀਕੀ ਨੂੰ ਵੱਡੀ ਅਸਮਾਨਤਾ ਨਾਲ ਜੋੜਿਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਲਾਈਫ ਅਭਿਆਨ ਦੀਆਂ ਪਹਿਲਾਂ ਪੂਰੀ ਦੁਨੀਆ ਵਿੱਚ ਫੈਲਣਗੀਆਂ। "ਮੈਂ ਵਾਤਾਵਰਣ ਪੱਖੋਂ ਚੰਗੀਆਂ ਨੀਤੀਆਂ ਨੂੰ ਅੱਗੇ ਵਧਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਅਤੇ ਅਖੁੱਟ ਊਰਜਾ ਵਿੱਚ ਨਿਵੇਸ਼ ਵਧਾਉਣ ਦੀ ਪ੍ਰਤਿਗਿਆ ਤੋਂ ਬਹੁਤ ਉਤਸ਼ਾਹਿਤ ਹਾਂਅੰਤਰਰਾਸ਼ਟਰੀ ਸੌਰ ਗਠਬੰਧਨ ਦਾ ਸਮਰਥਨ ਕਰਦਾ ਹਾਂ....ਸਾਨੂੰ ਅਖੁੱਟ ਕ੍ਰਾਂਤੀ ਲਿਆਉਣ ਦੀ ਜ਼ਰੂਰਤ ਹੈ ਅਤੇ ਮੈਂ ਇਸ ਏਜੰਡੇ ਨੂੰ ਲੈ ਕੇ ਭਾਰਤ ਨਾਲ ਕੰਮ ਕਰਨ ਲਈ ਉਤਸੁਕ ਹਾਂ।" ਮਿਸਰ ਵਿੱਚ ਆਗਾਮੀ ਸੀਓਪੀ 27 ਬਾਰੇ ਗੱਲ ਕਰਦੇ ਹੋਏਸਕੱਤਰ-ਜਨਰਲ ਨੇ ਕਿਹਾ ਕਿ ਇਹ ਕਾਨਫਰੰਸ ਪੈਰਿਸ ਸਮਝੌਤੇ ਦੇ ਸਾਰੇ ਥੰਮ੍ਹਾਂ ਵਿੱਚ ਵਿਸ਼ਵਾਸ ਪ੍ਰਗਟ ਕਰਨ ਅਤੇ ਕਾਰਵਾਈ ਨੂੰ ਤੇਜ਼ ਕਰਨ ਦਾ ਇੱਕ ਮੁੱਖ ਸਿਆਸੀ ਮੌਕਾ ਪੇਸ਼ ਕਰਦੀ ਹੈ। ਉਨ੍ਹਾਂ ਨੇ ਕਿਹਾ, "ਜਲਵਾਯੂ ਪ੍ਰਭਾਵਾਂ ਅਤੇ ਇਸ ਦੀ ਵਿਸ਼ਾਲ ਅਰਥਵਿਵਸਥਾ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਦੇ ਨਾਲਭਾਰਤ ਇੱਕ ਮਹੱਤਵਪੂਰਨ ਪੁਲ ਦੀ ਭੂਮਿਕਾ ਨਿਭਾ ਸਕਦਾ ਹੈ।"

ਮਹਾਤਮਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਗੁਟੇਰੇਸ ਨੇ ਕਿਹਾ, "ਇਹ ਵਿਸ਼ਵ ਹਰ ਕਿਸੇ ਦੀਆਂ ਜ਼ਰੂਰਤਾਂ ਲਈ ਕਾਫ਼ੀ ਹੈ ਪਰ ਹਰ ਕਿਸੇ ਲਈ ਲਾਲਚ ਨਹੀਂ ਹੈ।" ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਧਰਤੀ ਦੇ ਸਰੋਤਾਂ ਨੂੰ ਸਮਝ ਅਤੇ ਸਤਿਕਾਰ ਨਾਲ ਵਰਤਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਅਰਥਵਿਵਸਥਾਵਾਂ ਅਤੇ ਜੀਵਨ ਸ਼ੈਲੀ ਨੂੰ ਬਦਲਣ ਦਾ ਸੰਕਲਪ ਲਿਆ ਤਾਂ ਜੋ ਅਸੀਂ ਧਰਤੀ ਦੇ ਸਰੋਤਾਂ ਨੂੰ ਨਿਰਪੱਖਤਾ ਨਾਲ ਸਾਂਝਾ ਕਰਨ ਦੇ ਯੋਗ ਹੋ ਸਕੀਏ ਅਤੇ ਸਿਰਫ਼ ਉਹੀ ਲੈ ਸਕੀਏ ਜੋ ਸਾਨੂੰ ਚਾਹੀਦਾ ਹੈ। ਉਨ੍ਹਾਂ ਸਾਰਿਆਂ ਨੂੰ ਭਾਰਤ 'ਤੇ ਭਰੋਸਾ ਕਰਨ ਦੀ ਵੀ ਅਪੀਲ ਕੀਤੀ ਕਿਉਂਕਿ ਇਹ ਜੀ-20 ਦੀ ਪ੍ਰਧਾਨਗੀ ਸੰਭਾਲ਼ ਰਿਹਾ ਹੈ ਤਾਂ ਜੋ ਇਸ ਦੇ ਇਤਿਹਾਸਸੱਭਿਆਚਾਰ ਅਤੇ ਪਰੰਪਰਾ ਦੇ ਅਨੁਸਾਰਸਥਿਰਤਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਿੱਚ ਭਾਰਤ ਦੀ ਮਦਦ ਕੀਤੀ ਜਾ ਸਕੇ।

ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਸੁਬਰਾਮਣੀਅਮ ਜੈਸ਼ੰਕਰ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਸ਼੍ਰੀ ਐਂਟੋਨੀਓ ਗੁਟੇਰੇਸ ਹਾਜ਼ਰ ਸਨ।

ਪਿਛੋਕੜ

ਮਿਸ਼ਨ ਲਾਈਫ਼ ਦਾ ਉਦੇਸ਼ ਸਥਿਰਤਾ ਪ੍ਰਤੀ ਸਾਡੀ ਸਮੂਹਿਕ ਪਹੁੰਚ ਨੂੰ ਬਦਲਣ ਲਈ ਤਿੰਨ-ਪੱਖੀ ਰਣਨੀਤੀ ਦਾ ਪਾਲਣ ਕਰਨਾ ਹੈ। ਸਭ ਤੋਂ ਪਹਿਲਾਂ ਵਿਅਕਤੀਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ (ਮੰਗ) ਵਿੱਚ ਸਾਧਾਰਣ ਪਰ ਪ੍ਰਭਾਵਸ਼ਾਲੀ ਵਾਤਾਵਰਣ-ਅਨੁਕੂਲ ਕਿਰਿਆਵਾਂ ਦਾ ਅਭਿਆਸ ਕਰਨ ਲਈ ਪ੍ਰੇਰਿਤ ਕਰਨਾ ਹੈਦੂਸਰਾ ਹੈ ਉਦਯੋਗਾਂ ਅਤੇ ਬਾਜ਼ਾਰਾਂ ਨੂੰ ਬਦਲਦੀ ਮੰਗ (ਸਪਲਾਈ) ਲਈ ਤੇਜ਼ੀ ਨਾਲ ਜਵਾਬ ਦੇਣ ਦੇ ਯੋਗ ਬਣਾਉਣਾ ਅਤੇਤੀਸਰਾ ਹੈ ਟਿਕਾਊ ਖਪਤ ਅਤੇ ਉਤਪਾਦਨ (ਨੀਤੀ) ਦੋਵਾਂ ਦਾ ਸਮਰਥਨ ਕਰਨ ਲਈ ਸਰਕਾਰੀ ਅਤੇ ਉਦਯੋਗਿਕ ਨੀਤੀ ਨੂੰ ਪ੍ਰਭਾਵਿਤ ਕਰਨਾ।

 

Mission LiFE is a global movement to safeguard our environment from impact of climate change. https://t.co/aW6Vr556TA

— Narendra Modi (@narendramodi) October 20, 2022

PM @narendramodi begins his address at global launch of Mission LiFE.

The event is happening at the Statue of Unity in Kevadia. pic.twitter.com/mfNYxex3DD

— PMO India (@PMOIndia) October 20, 2022

Gujarat has been leading from the front in efforts towards renewable energy and environment protection. pic.twitter.com/A6jCMFx44e

— PMO India (@PMOIndia) October 20, 2022

Climate change goes beyond only policy making. pic.twitter.com/myYczP3XO4

— PMO India (@PMOIndia) October 20, 2022

मिशन लाइफ का मंत्र है ‘Lifestyle For Environment’ pic.twitter.com/KXrrqF2KMz

— PMO India (@PMOIndia) October 20, 2022

Mahatma Gandhi spoke about Trusteeship.

Mission LiFE encourages us to be a trustee of the environment. pic.twitter.com/QTbh9cyRs5

— PMO India (@PMOIndia) October 20, 2022

Pro Planet People. pic.twitter.com/1Yr0ITiHmF

— PMO India (@PMOIndia) October 20, 2022

Lifestyle of the planet, for the planet and by the planet. pic.twitter.com/2G4taEAGTE

— PMO India (@PMOIndia) October 20, 2022

Reduce, reuse, recycle as well as circular economy has been an integral part of Indians since thousands of years. pic.twitter.com/aYHBBKEFun

— PMO India (@PMOIndia) October 20, 2022

India is committed to tackle the menace of climate change. pic.twitter.com/2LHaaBVxXF

— PMO India (@PMOIndia) October 20, 2022

‘प्रगति भी और प्रकृति भी’ pic.twitter.com/xiFncvCZHD

— PMO India (@PMOIndia) October 20, 2022

 

 

 **********

ਡੀਐੱਸ/ਟੀਐੱਸ(Release ID: 1869773) Visitor Counter : 193