ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਵਿੱਚ ਪੀਐੱਮ-ਕਿਸਾਨ ਸੰਮਾਨ ਸੰਮੇਲਨ 2022 ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

Posted On: 17 OCT 2022 4:36PM by PIB Chandigarh

ਭਾਰਤ ਮਾਤਾ ਕੀ- ਜੈ

ਭਾਰਤ ਮਾਤਾ ਕੀ- ਜੈ

ਭਾਰਤ ਮਾਤਾ ਕੀ- ਜੈ

 

ਤਿਉਹਾਰਾਂ ਦੀ ਗੂੰਜ ਸੁਣਾਈ ਦੇ ਰਹੀ ਹੈ ਚਾਰੋਂ ਤਰਫ, ਦਿਵਾਲੀ ਦਰਵਾਜੇ ‘ਤੇ ਦਸਤਕ ਦੇ ਰਹੀ ਹੈ। ਅਤੇ ਅੱਜ ਇੱਕ ਅਜਿਹਾ ਅਵਸਰ ਹੈ ਇਸ ਇੱਕ ਹੀ ਪਰਿਸਰ ਵਿੱਚ, ਇਸ ਇੱਕ ਹੀ premises ਵਿੱਚ, ਇੱਕ ਹੀ ਮੰਚ ‘ਤੇ ਸਟਾਰਟ ਅੱਪਸ ਵੀ ਹਨ ਅਤੇ ਦੇਸ਼ ਦੇ ਲੱਖਾਂ ਕਿਸਾਨ ਵੀ ਹਨ। ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ, ਇੱਕ ਪ੍ਰਕਾਰ ਨਾਲ ਇਹ ਸਮਾਰੋਹ, ਇਸ ਮੰਤਰ ਦਾ ਇੱਕ ਜੀਵੰਤ ਰੂਪ ਸਾਨੂੰ ਨਜ਼ਰ ਆ ਰਿਹਾ ਹੈ।

 

ਸਾਥੀਓ,

ਭਾਰਤ ਦੀ ਖੇਤੀ ਦੇ ਸਾਰੇ ਵੱਡੇ ਭਾਗੀਦਾਰ ਅੱਜ ਪ੍ਰਤੱਖ ਤੌਰ ‘ਤੇ ਅਤੇ ਵਰਚੁਅਲੀ, ਪੂਰੇ ਦੇਸ਼ ਦੇ ਹਰ ਕੋਨੇ ਵਿੱਚ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਹੋਏ ਹਨ। ਅਜਿਹੇ ਮਹੱਤਵਪੂਰਨ ਮੰਚ ਤੋਂ ਅੱਜ ਕਿਸਾਨਾਂ ਦੇ ਜੀਵਨ ਨੂੰ ਹੋਰ ਅਸਾਨ ਬਣਾਉਣ, ਕਿਸਾਨਾਂ ਨੂੰ ਹੋਰ ਅਧਿਕ ਸਮ੍ਰਿੱਧ ਬਣਾਉਣ ਅਤੇ ਸਾਡੀ ਖੇਤੀਬਾੜੀ ਵਿਵਸਥਾਵਾਂ ਨੂੰ ਹੋਰ ਅਧਿਕ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਕਈ ਵੱਡੇ ਕਦਮ ਉਠਾਏ ਜਾ ਰਹੇ ਹਨ। ਅੱਜ ਦੇਸ਼ ਵਿੱਚ 600 ਤੋਂ ਜ਼ਿਆਦਾ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ ਦੀ ਸ਼ੁਰੂਆਤ ਹੋ ਰਹੀ ਹੈ। ਅਤੇ ਮੈਂ ਹਾਲੇ ਇੱਥੇ ਜੋ ਪ੍ਰਦਰਸ਼ਨੀ ਲਗੀ ਹੈ, ਉਸ ਨੂੰ ਦੇਖ ਰਿਹਾ ਸੀ। ਇੱਕ ਤੋਂ ਵਧ ਕੇ ਇੱਕ ਅਜਿਹੀ ਅਨੇਕ ਟੈਕਨੋਲੋਜੀ ਦੇ ਇਨੋਵੇਸ਼ਨ ਉੱਥੇ ਹਨ, ਤਾਂ ਮੇਰਾ ਮਨ ਤਾਂ ਕਰ ਰਿਹਾ ਸੀ ਕਿ ਉੱਥੇ ਜਰਾ ਹੋਰ ਜ਼ਿਆਦਾ ਰੁਕ ਜਾਵਾਂ, ਲੇਕਿਨ ਤਿਉਹਾਰਾਂ ਦਾ ਸੀਜਨ ਹੈ ਤੁਹਾਨੂੰ ਜ਼ਿਆਦਾ ਰੋਕਣਾ ਨਹੀਂ ਚਾਹੀਦਾ ਹੈ, ਇਸ ਲਈ ਮੈਂ ਮੰਚ ‘ਤੇ ਚਲਿਆ ਆਇਆ। ਲੇਕਿਨ ਉੱਥੇ ਮੈਂ ਇਹ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਦੀ ਜੋ ਰਚਨਾ ਦੇਖੀ, ਉਸ ਦਾ ਇੱਕ ਜੋ ਮਾਡਲ ਖੜਾ ਕੀਤਾ ਹੈ, ਮੈਂ ਵਾਕਈ ਮਨਮੁਖ ਭਾਈ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ ਕਿ ਕਿਸਾਨ ਦੇ ਲਈ ਸਿਰਫ ਉਰਵਰਕ ਖਰੀਦ-ਵਿਕ੍ਰੀ ਦਾ ਕੇਂਦਰ ਨਹੀਂ ਹੈ, ਇੱਕ ਸੰਪੂਰਨ ਤੌਰ ‘ਤੇ ਕਿਸਾਨ ਦੇ ਨਾਲ ਘਨਿਸ਼ਠ ਨਾਤਾ ਜੋੜਣ ਵਾਲਾ, ਉਸ ਦੇ ਹਰ ਸਵਾਲਾਂ ਦਾ ਜਵਾਬ ਦੇਣ ਵਾਲਾ, ਉਸ ਦੀ ਹਰ ਜ਼ਰੂਰਤ ਵਿੱਚ ਮਦਦ ਕਰਨ ਵਾਲਾ ਇਹ ਕਿਸਾਨ ਸਮ੍ਰਿੱਧੀ ਕੇਂਦਰ ਬਣਿਆ ਹੈ।

 

ਸਾਥੀਓ,

ਥੋੜੀ ਦੇਰ ਪਹਿਲਾਂ ਹੀ, ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਦੇ ਰੂਪ ਵਿੱਚ 16 ਹਜ਼ਾਰ ਕਰੋੜ ਰੁਪਏ ਦੀ ਇੱਕ ਹੋਰ ਕਿਸ਼ਤ ਉਨ੍ਹਾਂ ਦੇ ਖਾਤੇ ਵਿੱਚ ਜਮਾਂ ਹੋ ਗਈ ਹੈ। ਤੁਹਾਡੇ ਵਿੱਚੋਂ ਹਾਲੇ ਜੋ ਕਿਸਾਨ ਇੱਥੇ ਬੈਠੇ ਹੋਣਗੇ, ਅਗਰ ਮੋਬਾਈਲ ਦੇਖਾਂਗੇ ਤਾਂ ਤੁਹਾਡੇ ਮੋਬਾਈਲ ‘ਤੇ ਖਬਰ ਆ ਗਈ ਹੋਵੇਗੀ ਕਿ 2000 ਰੁਪਏ ਤੁਹਾਡੇ ਜਮਾਂ ਹੋ ਚੁੱਕੇ ਹਨ। ਕੋਈ ਵਿਚੌਲੇ ਨਹੀਂ, ਕੋਈ ਕੰਪਨੀ ਨਹੀਂ, ਸਿੱਧਾ-ਸਿੱਧਾ ਮੇਰੇ ਕਿਸਾਨ ਦੇ ਖਾਤੇ ਵਿੱਚ ਪੈਸਾ ਚਲਾ ਜਾਂਦਾ ਹੈ। ਮੈਂ ਇਸ ਦਿਵਾਲੀ ਤੋਂ ਪਹਿਲਾਂ ਇਸ ਪੈਸੇ ਦਾ ਪਹੁੰਚਣਾ, ਖੇਤੀ ਦੇ ਅਨੇਕ ਮਹੱਤਵਪੂਰਨ ਕੰਮਾਂ ਦੇ ਸਮੇਂ ਪੈਸਾ ਪਹੁੰਚਣਾ, ਮੈਂ ਸਾਰੇ ਸਾਡੇ ਲਾਭਾਰਥੀ ਕਿਸਾਨ ਪਰਿਵਾਰਾਂ ਨੂੰ, ਦੇਸ਼ ਦੇ ਕੋਨੇ-ਕੋਨੇ ਵਿੱਚ ਸਾਰੇ ਕਿਸਾਨਾਂ ਨੂੰ, ਉਨ੍ਹਾਂ ਦੇ ਪ੍ਰੋਜੈਕਟਾਂ ਨੂੰ ਇਸ ਅਵਸਰ ‘ਤੇ ਬਹੁਤ-ਬਹੁਤ ਵਧਾਈ ਦਿੰਦਾਂ ਹਾਂ।

 

ਜੋ ਐਗ੍ਰੀਕਲਚਰ ਸਟਾਰਟ-ਅੱਪਸ ਇੱਥੇ ‘ਤੇ ਹਨ, ਇਸ ਦੇ ਜੋ ਆਯੋਜਨ ਵਿੱਚ ਆਏ ਹਨ, ਮੈਂ ਉਨ੍ਹਾਂ ਸਭ ਦਾ ਵੀ ਜੋ ਹਿੱਸਾ ਲੈ ਰਹੇ ਹਨ, ਕਿਸਾਨਾਂ ਦੀ ਭਲਾਈ ਦੇ ਲਈ ਉਨ੍ਹਾਂ ਨੇ ਜੋ ਨਵੇਂ-ਨਵੇਂ ਇਨੋਵੇਸ਼ਨ ਕੀਤੇ ਹਨ, ਉਨ੍ਹਾਂ ਦੀ (ਕਿਸਾਨਾਂ ਦੀ) ਮਿਹਨਤ ਕਿਵੇਂ ਘੱਟ ਹੋਵੇ, ਉਨ੍ਹਾਂ ਦੇ ਪੈਸਿਆਂ ਵਿੱਚ ਬਚਤ ਕਿਵੇਂ ਹੋਵੇ, ਉਨ੍ਹਾਂ ਦੇ ਕੰਮ ਵਿੱਚ ਗਤੀ ਕਿਵੇਂ ਵਧੇ, ਉਨ੍ਹਾਂ ਦੀ ਸੀਮਿਤ ਜ਼ਮੀਨ ਵਿੱਚ ਜ਼ਿਆਦਾ ਉਤਪਾਦਨ ਕਿਵੇਂ ਹੋਵੇ, ਅਜਿਹੇ ਅਨੇਕ ਕੰਮ, ਇਹ ਸਾਡੇ ਸਟਾਰਟਅੱਪ ਵਾਲੇ ਸਾਡੇ ਇਨ੍ਹਾਂ ਨੌਜਵਾਨਾਂ ਨੇ ਕੀਤੇ ਹਨ। ਮੈਂ ਉਹ ਵੀ ਦੇਖ ਰਿਹਾ ਸੀ। ਇੱਕ ਤੋਂ ਵਧ ਕੇ ਇੱਕ ਇਨੋਵੇਸ਼ਨ ਨਜ਼ਰ ਆ ਰਹੇ ਹਨ। ਮੈਂ ਅਜਿਹੇ ਸਾਰੇ ਯੁਵਾਵਾਂ ਨੂੰ ਵੀ, ਜੋ ਅੱਜ ਕਿਸਾਨਾਂ ਦੇ ਨਾਲ ਜੁੜ ਰਹੇ ਹਨ, ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦਾ ਇਸ ਵਿੱਚ ਭਾਗੀਦਾਰ ਹੋਣ ਦੇ ਲਈ ਹਿਰਦੈ ਤੋਂ ਅਭਿਨੰਦਨ ਅਤੇ ਸੁਆਗਤ ਕਰਦਾ ਹਾਂ।

 

ਸਾਥੀਓ,

ਅੱਜ ਵਨ ਨੇਸ਼ਨ, ਵਨ ਫਰਟੀਲਾਈਜ਼ਰ, ਇਸ ਦੇ ਰੂਪ ਵਿੱਚ ਕਿਸਾਨਾਂ ਨੂੰ ਸਸਤੀ ਅਤੇ ਕੁਆਲਿਟੀ ਖਾਦ ਭਾਰਤ ਬ੍ਰਾਂਡ ਦੇ ਤਹਿਤ ਉਪਲਬਧ ਕਰਵਾਉਣ ਦੀ ਯੋਜਨਾ ਹੈ, ਇਹ ਸ਼ੁਰੂ ਹੋ ਗਈ ਹੈ ਅੱਜ। 2014 ਤੋਂ ਪਹਿਲਾਂ ਫਰਟੀਲਾਈਜ਼ਰ ਸੈਕਟਰ ਵਿੱਚ ਕਿੰਨੇ ਵੱਡੇ ਸੰਕਟ ਸਨ, ਕਿਵੇਂ ਯੂਰੀਆ ਦੀ ਕਾਲਾਬਜ਼ਾਰੀ ਹੁੰਦੀ ਸੀ, ਕਿਵੇਂ ਕਿਸਾਨਾਂ ਦਾ ਹੱਕ ਖੋਇਆ ਜਾਂਦਾ ਸੀ, ਅਤੇ ਬਦਲੇ ਵਿੱਚ ਕਿਸਾਨਾਂ ਨੂੰ ਲਾਠੀਆਂ ਛੇਲਨੀਆਂ ਪੈਂਦੀਆਂ ਸਨ, ਇਹ ਸਾਡੇ ਕਿਸਾਨ ਭਾਈ-ਭੈਣ 2014 ਦੇ ਪਹਿਲੇ ਦੇ ਉਹ ਦਿਨ ਕਦੇ ਨਹੀਂ ਭੁੱਲ ਸਕਦੇ ਹਨ। ਦੇਸ਼ ਵਿੱਚ ਯੂਰੀਆ ਦੇ ਵੱਡੇ-ਵੱਡੇ ਕਾਰਖਾਨੇ ਵਰ੍ਹਿਆਂ ਪਹਿਲਾਂ ਹੀ ਬੰਦ ਹੋ ਚੁੱਕੇ ਸਨ। ਕਿਉਂਕਿ ਇੱਕ ਨਵੀਂ ਦੁਨੀਆ ਖੜੀ ਹੋ ਗਈ ਸੀ, ਇੰਪੋਰਟ ਕਰਨ ਨਾਲ ਕਈ ਲੋਕਾਂ ਦੇ ਘਰ ਭਰਦੇ ਸਨ, ਜੇਬਾਂ ਭਰਦੀਆਂ ਸਨ, ਇਸ ਲਈ ਇੱਥੇ ਦੇ ਕਾਰਖਾਨੇ ਬੰਦ ਹੋਣ ਵਿੱਚ ਉਨ੍ਹਾਂ ਦਾ ਆਨੰਦ ਸੀ। ਅਸੀਂ ਯੂਰੀਆ ਦੀ ਸ਼ਤ ਪ੍ਰਤੀਸ਼ਤ ਨੀਮ ਕੋਟਿੰਗ ਕਰਕੇ ਉਸ ਦੀ ਕਾਲਾਬਜ਼ਾਰੀ ਰੁਕਵਾਈ। ਅਸੀਂ ਵਰ੍ਹਿਆਂ ਤੋਂ ਬੰਦ ਪਏ ਦੇਸ਼ ਦੇ 6 ਸਭ ਤੋਂ ਵੱਡੇ ਯੂਰੀਆ ਕਾਰਖਾਨਿਆਂ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਲਈ ਮਿਹਨਤ ਕੀਤੀ ਹੈ।

 

ਸਾਥੀਓ,

ਹੁਣ ਤਾਂ ਯੂਰੀਆ ਉਤਪਾਦਨ ਵਿੱਚ ਆਤਮਨਿਰਭਰਤਾ ਦੇ ਲਈ ਭਾਰਤ ਹੁਣ ਤੇਜ਼ੀ ਨਾਲ ਲਿਕਵਿਡ ਨੈਨੋ ਯੂਰੀਆ, ਪ੍ਰਵਾਹੀ ਨੈਨੋ ਯੂਰੀਆ ਦੀ ਤਰਫ ਵਧ ਰਿਹਾ ਹੈ। ਨੈਨੋ ਯੂਰੀਆ, ਘੱਟ ਖਰਚ ਵਿੱਚ ਅਧਿਕ ਪ੍ਰੋਡਕਸ਼ਨ ਦਾ ਮਾਧਿਅਮ ਹੈ। ਇੱਕ ਬੋਰੀ ਯੂਰੀਆ, ਤੁਸੀਂ ਸੋਚੋ ਇੱਕ ਬੋਰੀ ਯੂਰੀਆ ਨੂੰ ਜਿਸ ਦੇ ਲਈ ਜ਼ਰੂਰਤ ਲਗਦੀ ਹੈ, ਉਹ ਕੰਮ ਹੁਣ ਨੈਨੋ ਯੂਰੀਆ ਦੀ ਇੱਕ ਛੋਟੀ ਜਿਹੀ ਬੋਤਲ ਨਾਲ ਹੋ ਜਾਂਦਾ ਹੈ। ਇਹ ਵਿਗਿਆਨ ਦਾ ਕਮਾਲ ਹੈ, ਟੈਕਨੋਲੋਜੀ ਦਾ ਕਮਾਲ ਹੈ, ਅਤੇ ਇਸ ਦੇ ਕਾਰਨ ਕਿਸਾਨਾਂ ਨੂੰ ਜੋ ਯੂਰੀਆ ਦੇ ਬੋਰੇ ਲਿਆਉਣਾ-ਲੈ-ਜਾਣਾ, ਉਸ ਦੀ ਮਿਹਨਤ, ਟ੍ਰਾਸਪੋਰਟੇਸ਼ਨ ਦਾ ਖਰਚਾ, ਅਤੇ ਘਰ ਵਿੱਚ ਵੀ ਜਾ ਕਰਕੇ ਰੱਖਣ ਦੇ ਲਈ ਜਗ੍ਹਾ, ਇਨ੍ਹਾਂ ਸਭ ਮੁਸੀਬਤਾਂ ਤੋਂ ਮੁਕਤੀ। ਹੁਣ ਤੁਸੀਂ ਆਓ ਬਜ਼ਾਰ ਵਿੱਚ, ਦਸ ਚੀਜ਼ਾਂ ਲੈ ਰਹੇ ਹਨ, ਇੱਕ ਬੋਤਲ ਜੇਬ ਵਿੱਚ ਪਾ ਦਿੱਤਾ, ਆਪਣਾ ਕੰਮ ਹੋ ਗਿਆ।

 

ਫਰਟੀਲਾਈਜ਼ਰ ਸੈਕਟਰ ਵਿੱਚ Reforms ਦੇ ਸਾਡੇ ਹੁਣ ਤੱਕ ਦੇ ਪ੍ਰਯਤਨਾਂ ਵਿੱਚ ਅੱਜ ਦੋ ਹੋਰ ਪ੍ਰਮੁੱਖ reform, ਵੱਡੇ ਬਦਲਾਵ ਜੁੜਣ ਜਾ ਰਹੇ ਹਨ। ਪਹਿਲਾ ਬਦਲਾਵ ਇਹ ਹੈ ਕਿ ਅੱਜ ਤੋਂ ਦੇਸ਼ਭਰ ਦੀ ਸਵਾ 3 ਲੱਖ ਤੋਂ ਅਧਿਕ ਖਾਦ ਦੀਆਂ ਦੁਕਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਅਭਿਯਾਨ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਅਜਿਹੇ ਕੇਂਦਰ ਹੋਣਗੇ ਜਿੱਥੇ ਸਿਰਫ ਖਾਦ ਹੀ ਨਹੀਂ ਮਿਲਣਗੀਆਂ ਅਜਿਹਾ ਨਹੀਂ, ਬਲਕਿ ਬੀਜ ਹੋਣ, ਉਪਕਰਣ ਹੋਣ, ਮਿੱਟੀ ਦੀ ਟੈਸਟਿੰਗ ਹੋਵੇ, ਹਰ ਪ੍ਰਕਾਰ ਦੀ ਜਾਣਕਾਰੀ, ਜੋ ਵੀ ਕਿਸਾਨ ਨੂੰ ਚਾਹੀਦਾ  ਹੈ, ਉਹ ਇਨ੍ਹਾਂ ਕੇਂਦਰਾਂ ‘ਤੇ ਇੱਕ ਹੀ ਜਗ੍ਹਾ ‘ਤੇ ਮਿਲੇਗੀ।

 

ਸਾਡੇ ਕਿਸਾਨ ਭਾਈ-ਭੈਣਾਂ ਨੂੰ ਹੁਣ ਕਦੇ ਇੱਥੇ ਜਾਓ, ਫਿਰ ਉੱਥੇ ਜਾਓ, ਇੱਥੇ ਭਟਕੋ, ਉੱਥੇ ਭਟਕੋ, ਇਸ ਸਾਰੇ ਝੰਝਟ ਤੋਂ ਵੀ ਮੇਰੇ ਕਿਸਾਨ ਭਾਈਆਂ ਨੂੰ ਮੁਕਤੀ। ਅਤੇ ਇੱਕ ਵੱਡਾ ਮਹੱਤਵਪੂਰਨ ਬਦਲਾਵ ਕੀਤਾ ਹੈ, ਹਾਲੇ ਨਰੇਂਦਰ ਸਿੰਘ ਜੀ ਤੋਮਰ ਵੱਡੇ ਵਿਸਤਾਰ ਨਾਲ ਉਸ ਦਾ ਵਰਣਨ ਕਰ ਰਹੇ ਸਨ। ਉਹ ਬਦਲਾਵ ਹੈ ਖਾਦ ਦੇ ਬ੍ਰਾਂਡ ਦੇ ਸਬੰਧ ਵਿੱਚ, ਉਸ ਦੇ ਨਾਮ ਦੇ ਸਬੰਧ ਵਿੱਚ, ਪ੍ਰੋਡਕਸ਼ਨ ਦੀ ਬਰਾਬਰ ਕੁਆਲਿਟੀ ਦੇ ਸਬੰਧ ਵਿੱਚ। ਹਾਲੇ ਤੱਕ ਇਨ੍ਹਾਂ ਕੰਪਨੀਆਂ ਦੇ ਪ੍ਰਚਾਰ ਅਭਿਯਾਨਾਂ ਦੇ ਕਾਰਨ ਅਤੇ ਉੱਥੇ ਜੋ ਫਰਟੀਲਾਈਜ਼ਰ ਵੇਚਣ ਵਾਲੇ ਲੋਕ ਹੁੰਦੇ ਹਨ, ਜਿਸ ਨੂੰ ਜ਼ਿਆਦਾ ਕਮਿਸ਼ਨ ਮਿਲਦਾ ਹੈ ਤਾਂ ਉਹ ਬ੍ਰਾਂਡ ਜ਼ਿਆਦਾ ਵੇਚਦਾ ਹੈ, ਕਮਿਸ਼ਨ ਘੱਟ ਮਿਲਦਾ ਹੈ ਤਾਂ ਉਹ ਬ੍ਰਾਂਡ ਵੇਚਣਾ ਨਹੀਂ ਹੈ।

 

ਅਤੇ ਇਸ ਦੇ ਕਾਰਨ ਕਿਸਾਨ ਨੂੰ ਜ਼ਰੂਰਤ ਦੇ ਹਿਸਾਬ ਨਾਲ ਜੋ ਗੁਣਵੱਤਾ ਵਾਲਾ ਖਾਦ ਮਿਲਣਾ ਚਾਹੀਦਾ ਹੈ, ਉਹ ਇਨ੍ਹਾਂ ਮੁਕਾਬਲੇ ਦੇ ਕਾਰਨ, ਭਿੰਨ-ਭਿੰਨ ਨਾਮਾਂ ਦੇ ਕਾਰਨ ਅਤੇ ਉਹ ਵੇਚਣ ਵਾਲੇ ਏਜੰਟਾਂ ਦੀ ਮਨਮਾਨੀ ਦੇ ਕਾਰਨ ਕਿਸਾਨ ਪਰੇਸ਼ਾਨ ਰਹਿੰਦਾ ਸੀ। ਅਤੇ ਕਿਸਾਨ ਵੀ ਭ੍ਰਮ ਵਿੱਚ ਫੱਸਿਆ ਰਹਿੰਦਾ ਸੀ, ਪੜੋਸ ਵਾਲਾ ਕਹਿੰਦਾ ਕਿ ਮੈਂ ਇਹ ਲਿਆਇਆ ਤਾਂ ਉਸ ਨੂੰ ਲਗਦਾ ਸੀ ਮੈਂ ਇਹ ਲਿਆਇਆ ਹਾਂ ਮੈਂ ਤਾਂ ਗਲਤੀ ਕੀਤੀ, ਚੰਗਾ ਛੱਡੋ ਇਸ ਨੂੰ ਪਿਆ ਰਹਿਣ ਦੋ, ਉਹ ਮੈਂ ਨਵਾਂ ਲੈ ਕੇ ਆਉਂਦਾ ਹਾਂ। ਕਦੇ-ਕਦੇ ਕਿਸਾਨ ਵੀ ਇਸ ਭ੍ਰਮ ਵਿੱਚ ਡਬਲ-ਡਬਲ ਖਰਚਾ ਕਰ ਦਿੰਦਾ ਸੀ।

DAP ਹੋਵੇ, MOP ਹੋਵੇ, NPK ਹੋਵੇ, ਇਹ ਕਿਸ ਕੰਪਨੀ ਤੋਂ ਖਰੀਦੇ। ਇਹੀ ਕਿਸਾਨ ਦੇ ਲਈ ਚਿੰਤਾ ਦਾ ਵਿਸ਼ਾ ਰਹਿੰਦਾ ਸੀ। ਜ਼ਿਆਦਾ ਮਸ਼ਹੂਰ ਖਾਦ ਦੇ ਫੇਰ ਵਿੱਚ ਕਈ ਵਾਰ ਪੈਸਾ ਵੀ ਜ਼ਿਆਦਾ ਦੇਣਾ ਪੈਂਦਾ ਸੀ। ਹੁਣ ਮੰਨ ਲਵੋ ਉਸ ਦੇ ਦਿਮਾਗ ਵਿੱਚ ਇੱਕ ਬ੍ਰਾਂਡ ਭਰ ਗਿਆ ਹੈ, ਉਹ ਨਹੀਂ ਮਿਲਿਆ ਅਤੇ ਦੂਸਰਾ ਲੈਣਾ ਪਿਆ, ਤਾਂ ਉਹ ਸੋਚਦਾ ਹੈ ਚਲੋ ਇਸ ਵਿੱਚ ਜਰਾ ਪਹਿਲਾਂ ਇੱਕ ਕਿੱਲੋ ਉਪਯੋਗ ਕਰਦਾ ਸੀ, ਹੁਣ ਦੋ ਕਿੱਲੋ ਕਰਾਂ ਕਿਉਂਕਿ ਬ੍ਰਾਂਡ ਦੂਸਰਾ ਹੈ ਪਤਾ ਨਹੀਂ ਕਿਹੋ ਜਾ, ਮਤਲਬ ਉਸ ਦਾ ਖਰਚ ਵੀ ਜ਼ਿਆਦਾ ਹੋ ਜਾਂਦਾ ਸੀ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਇਕੱਠੇ ਐਡ੍ਰਸ ਕੀਤਾ ਗਿਆ ਹੈ।

 

ਹੁਣ ਵਨ ਨੇਸ਼ਨ, ਵਨ ਫਰਟੀਲਾਈਜ਼ਰ ਨਾਲ ਕਿਸਾਨ ਨੂੰ ਹਰ ਤਰ੍ਹਾਂ ਦੇ ਭ੍ਰਮ ਤੋਂ ਮੁਕਤੀ ਮਿਲਣ ਵਾਲੀ ਹੈ ਅਤੇ ਬਿਹਤਰ ਖਾਦ ਵੀ ਉਪਲਬਧ ਹੋਣ ਵਾਲੀ ਹੈ। ਦੇਸ਼ ਵਿੱਚ ਹੁਣ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ ਜਾਈਏ, ਇੱਕ ਹੀ ਨਾਮ, ਇੱਕ ਹੀ ਬ੍ਰਾਂਡ ਤੋਂ, ਅਤੇ ਇੱਕ ਸਮਾਨ ਗੁਣਵੱਤਾ ਵਾਲੇ ਯੂਰੀਆ ਦੀ ਵਿਕਰੀ ਹੋਵੇਗੀ ਅਤੇ ਇਹ ਬ੍ਰਾਂਡ ਹੈ- ਭਾਰਤ! ਹੁਣ ਦੇਸ਼ ਵਿੱਚ ਯੂਰੀਆ ਭਾਰਤ ਬ੍ਰਾਂਡ ਤੋਂ ਹੀ ਮਿਲੇਗਾ। ਜਦੋਂ ਪੂਰੇ ਦੇਸ਼ ਵਿੱਚ ਫਰਟੀਲਾਈਜ਼ਰ ਦਾ ਬ੍ਰਾਂਡ ਇੱਕ ਹੀ ਹੋਵੇਗਾ ਤਾਂ ਕੰਪਨੀ ਦੇ ਨਾਮ ‘ਤੇ ਫਰਟੀਲਾਈਜ਼ਰ ਨੂੰ ਲੈ ਕੇ ਹੋਣ ਵਾਲੀ ਮਾਰਾ-ਮਾਰੀ ਵੀ ਖਤਮ ਹੋ ਜਾਵੇਗੀ। ਇਸ ਨਾਲ ਫਰਟੀਲਾਈਜ਼ਰ ਦੀ ਕੀਮਤ ਵੀ ਘੱਟ ਹੋਵੇਗੀ, ਖਾਦ, ਤੇਜ਼ੀ ਨਾਲ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੋਵੇਗੀ।

 

ਸਾਥੀਓ,

ਅੱਜ ਦੇਸ਼ ਵਿੱਚ ਲਗਭਗ 85 ਪ੍ਰਤੀਸ਼ਤ ਸਾਡੇ ਜੋ ਕਿਸਾਨ ਹਨ, ਉਹ ਛੋਟੇ ਕਿਸਾਨ ਹਨ। ਇੱਕ ਹੈਕਟੇਅਰ, ਡੇਢ ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਨਹੀਂ ਹੈ ਇਨ੍ਹਾਂ ਦੇ ਪਾਸ। ਅਤੇ ਇੰਨਾ ਹੀ ਨਹੀਂ, ਸਮੇਂ ਦੇ ਨਾਲ ਜਦੋਂ ਪਰਿਵਾਰ ਦਾ ਵਿਸਤਾਰ ਹੁੰਦਾ ਹੈ, ਪਰਿਵਾਰ ਵਧਦਾ ਹੈ ਤਾਂ ਓਨੇ ਛੋਟੇ ਜਿਹੇ ਟੁਕੜੇ ਦੇ ਵੀ ਟੁਕੜੇ ਹੋ ਜਾਂਦੇ ਹਨ। ਜ਼ਮੀਨ ਅਤੇ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡ ਹੋ ਜਾਂਦੀ ਹੈ ਅਤੇ ਅੱਜ ਕੱਲ੍ਹ ਜਲਵਾਯੂ ਪਰਿਵਰਤਨ ਦੇਖਦੇ ਹਾਂ ਅਸੀਂ। ਦਿਵਾਲੀ ਤਾਂ ਆ ਗਈ, ਬਾਰਿਸ਼ ਜਾਣ ਦਾ ਨਾਮ ਨਹੀਂ ਲੈ ਰਹੀ ਹੈ। ਕੁਦਰਤੀ ਪ੍ਰਕੋਪ ਚਲਦਾ ਰਹਿੰਦਾ ਹੈ।

 

ਸਾਥੀਓ,

ਉਸੇ ਪ੍ਰਕਾਰ ਨਾਲ ਅਗਰ ਮਿੱਟੀ ਖਰਾਬ ਹੋਵੇਗੀ, ਅਗਰ ਸਾਡੀ ਧਰਤੀ ਮਾਤਾ ਦੀ ਤਬੀਅਤ ਠੀਕ ਨਹੀਂ ਰਹੇਗੀ, ਸਾਡੀ ਧਰਤੀ ਮਾਤਾ ਹੀ ਬਿਮਾਰ ਰਹੇਗੀ, ਤਾਂ ਸਾਡੀ ਮਾਂ ਉਸ ਦੀ ਉਪਜਾਉ ਸਮਰੱਥਾ ਵੀ ਘਟੇਗੀ, ਪਾਣੀ ਦੀ ਸਿਹਤ ਖਰਾਬ ਹੋਵੇਗੀ ਤਾਂ ਹੋਰ ਸਮੱਸਿਆਵਾਂ ਹੋਣਗੀਆਂ। ਇਹ ਸਭ ਕੁਝ ਕਿਸਾਨ ਆਪਣੀ ਰੋਜਮੱਰਾ ਦੀ ਜ਼ਿੰਦਗੀ ਵਿੱਚ ਅਨੁਭਵ ਕਰਦਾ ਹੈ। ਅਜਿਹੀ ਸਥਿਤੀ ਵਿੱਚ ਖੇਤੀ ਦੀ ਪੈਦਾਵਾਰ ਨੂੰ ਵਧਾਉਣ ਦੇ ਲਈ, ਚੰਗੀ ਉਪਜ ਦੇ ਲਈ, ਸਾਨੂੰ ਖੇਤੀ ਵਿੱਚ ਨਵੀਆਂ ਵਿਵਸਥਾਵਾਂ ਦਾ ਨਿਰਮਾਣ ਕਰਨਾ ਹੀ ਹੋਵੇਗਾ, ਜ਼ਿਆਦਾ ਵਿਗਿਆਨਿਕ ਪਧਤੀਆਂ ਨੂੰ, ਜ਼ਿਆਦਾ ਟੈਕਨੋਲੋਜੀ ਨੂੰ ਖੁੱਲੇ ਮਨ ਨਾਲ ਅਪਣਾਉਣਾ ਹੀ ਹੋਵੇਗਾ।

 

ਇਸੇ ਸੋਚ ਦੇ ਨਾਲ ਅਸੀਂ ਖੇਤੀਬਾੜੀ ਖੇਤਰ ਵਿੱਚ ਵਿਗਿਆਨਿਕ ਪਧਤੀਆਂ ਨੂੰ ਵਧਾਉਣ, ਟੈਕਨੋਲੋਜੀ ਦੇ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ‘ਤੇ ਬਲ ਦਿੱਤਾ ਹੈ। ਅੱਜ ਦੇਸ਼ ਵਿੱਚ ਕਿਸਾਨਾਂ ਨੂੰ 22 ਕਰੋੜ ਸੌਇਲ ਹੈਲਥ ਕਾਰਡ ਦਿੱਤੇ ਜਾ ਚੁੱਕੇ ਹਨ ਤਾਕਿ ਉਨ੍ਹਾਂ ਨੂੰ ਮਿੱਟੀ ਦੀ ਸਿਹਤ ਦੀ ਸਹੀ ਜਾਣਕਾਰੀ ਮਿਲੇ। ਚੰਗੀ ਤੋਂ ਚੰਗੀ ਕੁਆਲਿਟੀ ਦੇ ਬੀਜ ਕਿਸਾਨਾਂ ਨੂੰ ਮਿਲਣ, ਇਸ ਦੇ ਲਈ ਵਿਗਿਆਨਿਕ ਤਰੀਕੇ ਨਾਲ ਜਾਗ੍ਰਤ ਪ੍ਰਯਤਨ ਕਰ ਰਹੇ ਹਨ। ਬੀਤੇ 7-8 ਸਾਲ ਵਿੱਚ 1700 ਤੋਂ ਅਧਿਕ ਵੈਰਾਇਟੀ ਦੇ ਅਜਿਹੇ ਬੀਜ ਕਿਸਾਨਾਂ ਨੂੰ ਉਪਲਬਧ ਕਰਵਾਏ ਗਏ ਹਨ, ਜੋ ਇਹ ਬਦਲਦੀ ਜਲਵਾਯੂ ਸਥਿਤੀ ਹੈ, ਉਸ ਵਿੱਚ ਵੀ ਆਪਣਾ ਮਕਸਦ ਪੂਰਾ ਕਰ ਸਕਦੇ ਹਨ, ਅਨੁਕੂਲ ਰਹਿੰਦੇ ਹਨ।

 

ਸਾਡੇ ਇੱਥੇ ਜੋ ਪਾਰੰਪਰਿਕ ਮੋਟੇ ਅਨਾਜ- Millets ਹੁੰਦੇ ਹਨ, ਉਨ੍ਹਾਂ ਦੇ ਬੀਜਾਂ ਦੀ ਗੁਣਵੱਤਾ ਵਧਾਉਣ ਦੇ ਲਈ ਵੀ ਅੱਜ ਦੇਸ਼ ਵਿੱਚ ਅਨੇਕ Hubs ਬਣਾਏ ਜਾ ਰਹੇ ਹਨ। ਭਾਰਤ ਦੇ ਮੋਟੇ ਅਨਾਜ ਪੂਰੀ ਦੁਨੀਆ ਵਿੱਚ ਪ੍ਰੋਤਸਹਾਨ ਪਾਉਣ, ਇਸ ਦੇ ਲਈ ਸਰਕਾਰ ਦੇ ਪ੍ਰਯਤਨਾਂ ਤੋਂ ਅਗਲੇ ਵਰ੍ਹੇ ਪੂਰੀ ਦੁਨੀਆ ਵਿੱਚ ਮੋਟੇ ਅਨਾਜ ਦਾ ਅੰਤਰਰਾਸ਼ਟਰੀ ਵਰ੍ਹੇ ਵੀ ਐਲਾਨ ਕੀਤਾ ਗਿਆ ਹੈ। ਦੁਨੀਆ ਭਰ ਵਿੱਚ ਸਾਡੇ ਮੋਟੇ ਅਨਾਜ ਦੀ ਚਰਚਾ ਹੋਣ ਵਾਲੀ ਹੈ। ਹੁਣ ਮੌਕਾ ਤੁਹਾਡੇ ਸਾਹਮਣੇ ਹੈ, ਦੁਨੀਆ ਵਿੱਚ ਕਿਵੇਂ ਪਹੁੰਚਣਾ ਹੈ।

 

ਤੁਸੀਂ ਸਾਰੇ ਪਿਛਲੇ 8 ਸਾਲ ਵਿੱਚ ਸਿੰਚਾਈ ਨੂੰ ਲੈ ਕੇ ਜੋ ਕਾਰਜ ਹੋਏ ਹਨ, ਉਸ ਨੂੰ ਭਲੀ ਭਾਂਤੀ ਜਾਣਦੇ ਹੋ। ਸਾਡੇ ਇੱਥੇ ਖੇਤਾਂ ਨੂੰ ਪਾਣੀ ਤੋਂ ਲਬਾਲਬ ਭਰਨਾ, ਜਦੋਂ ਤੱਕ ਕਿਸਾਨ ਨੂੰ ਖੇਤ ਵਿੱਚ ਸਾਰੀ ਫਸਲ ਪਾਣੀ ਵਿੱਚ ਡੂਬੀ ਹੋਈ ਨਜ਼ਰ ਨਹੀਂ ਆਉਂਦੀ ਹੈ, ਇੱਕ ਵੀ ਪੌਦੇ ਦੀ ਮੁੰਡੀ ਅਗਰ ਬਾਹਰ ਦਿਖਦੀ ਹੈ ਤਾਂ ਉਸ ਨੂੰ ਲਗਦਾ ਹੈ ਪਾਣੀ ਘੱਟ ਹੈ, ਉਹ ਪਾਣੀ ਪਾਉਂਦਾ ਹੀ ਜਾਂਦਾ ਹੈ, ਤਲਾਬ ਜਿਹਾ ਬਣਾ ਦਿੰਦਾ ਹੈ ਪੂਰੇ ਖੇਤ ਨੂੰ। ਅਤੇ ਉਸ ਤੋਂ ਪਾਣੀ ਵੀ ਬਰਬਾਦ ਹੁੰਦਾ ਹੈ, ਮਿੱਟੀ ਵੀ ਬਰਬਾਦ ਹੁੰਦੀ ਹੈ, ਫਸਲ ਵੀ ਤਬਾਹ ਹੋ ਜਾਂਦੀ ਹੈ। ਅਸੀਂ ਇਸ ਸਥਿਤੀ ਤੋਂ ਕਿਸਾਨਾਂ ਨੂੰ ਬਾਹਰ ਕੱਢਣ ‘ਤੇ ਵੀ ਕੰਮ ਕੀਤਾ ਹੈ। Per drop more crop, ਸੂਖਮ ਸਿੰਚਾਈ, ਮਾਈਕ੍ਰੋ ਇਰੀਗੇਸ਼ਨ ਉਸ ‘ਤੇ ਬਹੁਤ ਅਧਿਕ ਬਲ ਦੇ ਰਹੇ ਹਨ, ਟਪਕ ਸਿੰਚਾਈ ‘ਤੇ ਬਲ ਦੇ ਰਹੇ ਹਾਂ। ਸਪ੍ਰਿੰਕਲਰ ‘ਤੇ ਬਲ ਦੇ ਰਹੇ ਹਾਂ।

 

ਪਹਿਲਾਂ ਸਾਡੇ ਗੰਨੇ ਦੇ ਵਿਕਾਸ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਘੱਟ ਪਾਣੀ ਤੋਂ ਵੀ ਗੰਨੇ ਦੀ ਖੇਤੀ ਹੋ ਸਕਦੀ ਹੈ। ਹੁਣ ਇਹ ਸਿੱਧ ਹੋ ਚੁੱਕਿਆ ਹੈ ਸਪ੍ਰਿੰਕਲਰ ਨਾਲ ਵੀ ਗੰਨੇ ਦੀ ਖੇਤੀ ਬਹੁਤ ਉੱਤਮ ਹੋ ਸਕਦੀ ਹੈ ਅਤੇ ਪਾਣੀ ਬਚਾਇਆ ਜਾ ਸਕਦਾ ਹੈ। ਉਸ ਦੇ ਤਾਂ ਦਿਮਾਗ ਵਿੱਚ ਇਹੀ ਹੈ ਕਿ ਜਿਵੇਂ ਪਸ਼ੂ ਨੂੰ ਪਾਣੀ ਜ਼ਿਆਦਾ ਪਿਲਾਇਆ ਤਾਂ ਦੁੱਧ ਜ਼ਿਆਦਾ ਦੇਵੇਗਾ, ਗੰਨੇ ਦੇ ਖੇਤ ਨੂੰ ਪਾਣੀ ਜ਼ਿਆਦਾ ਦਿੱਤਾ ਤਾਂ ਗੰਨੇ ਦਾ ਰਸ ਜ਼ਿਆਦਾ ਨਿਕਲੇਗਾ। ਅਜਿਹੇ ਹੀ ਹਿਸਾਬ-ਕਿਤਾਬ ਚਲਦੇ ਰਹੇ ਹਨ। ਪਿਛਲੇ 7-8 ਵਰ੍ਹਿਆਂ ਵਿੱਚ ਦੇਸ਼ ਦੀ ਲਗਭਗ 70 ਲੱਖ ਹੈਕਟੇਅਰ ਜ਼ਮੀਨ ਨੂੰ ਮਾਈਕ੍ਰੋਇਰੀਗੇਸ਼ਨ ਦੇ ਦਾਇਰੇ ਵਿੱਚ ਲਿਆਂਦਾ ਜਾ ਚੁੱਕਿਆ ਹੈ।

 

ਸਾਥੀਓ,

ਭਵਿੱਖ ਦੀਆਂ ਚੁਣੌਤੀਆਂ ਦੇ ਸਮਾਧਾਨ ਦਾ ਇੱਕ ਅਹਿਮ ਰਸਤਾ ਨੈਚੁਰਲ ਫਾਰਮਿੰਗ ਤੋਂ ਵੀ ਮਿਲਦਾ ਹੈ। ਇਸ ਦੇ ਲਈ ਦੇਸ਼ ਭਰ ਵਿੱਚ ਬਹੁਤ ਅਧਿਕ ਜਾਗਰੂਕਤਾ ਅੱਜ ਅਸੀਂ ਅਨੁਭਵ ਕਰ ਰਹੇ ਹਾਂ। ਕੁਦਰਤੀ ਖੇਤੀ ਨੂੰ ਲੈ ਕੇ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੇ ਨਾਲ-ਨਾਲ ਯੂਪੀ, ਉੱਤਰਾਖੰਡ ਵਿੱਚ ਬਹੁਤ ਵੱਡੇ ਪੱਧਰ ‘ਤੇ ਕਿਸਾਨ ਕੰਮ ਕਰ ਰਹੇ ਹਾਂ। ਗੁਜਰਾਤ ਵਿੱਚ ਤਾਂ ਜ਼ਿਲ੍ਹਾ ਅਤੇ ਗ੍ਰਾਮ ਪੰਚਾਇਤ ਪੱਧਰ ‘ਤੇ ਵੀ ਇਸ ਨੂੰ ਲੈ ਕੇ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਬੀਤੇ ਵਰ੍ਹਿਆਂ ਵਿੱਚ ਕੁਦਰਤੀ ਖੇਤੀ, ਨੈਚੁਰਲ ਫਾਰਮਿੰਗ ਨੂੰ ਜਿਸ ਪ੍ਰਕਾਰ ਨਵੇਂ ਬਜ਼ਾਰ ਮਿਲੇ ਹਨ, ਜਿਸ ਪ੍ਰਕਾਰ ਪ੍ਰੋਤਸਾਹਨ ਮਿਲਿਆ ਹੈ, ਉਸ ਨਾਲ ਉਤਪਾਦਨ ਵਿੱਚ ਵੀ ਕਈ ਗੁਣਾ ਵਾਧਾ ਹੋਇਆ ਹੈ।

 

ਸਾਥੀਓ,

ਆਧੁਨਿਕ ਟੈਕਨੋਲੋਜੀ ਦੇ ਉਪਯੋਗ ਨਾਲ ਛੋਟੇ ਕਿਸਾਨਾਂ ਨੂੰ ਕਿਵੇਂ ਲਾਭ ਹੁੰਦਾ ਹੈ, ਇਸ ਦਾ ਇੱਕ ਉਦਾਹਰਣ ਪੀਐੱਮ ਕਿਸਾਨ ਸੰਮਾਨ ਨਿਧੀ ਵੀ ਹੈ। ਇਸ ਯੋਜਨਾ ਦੇ ਸ਼ੁਰੂ ਹੋਣ ਦੇ ਬਾਅਦ ਤੋਂ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ, ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਜਦੋਂ ਬੀਜ ਲੈਣ ਦਾ ਸਮਾਂ ਹੁੰਦਾ ਹੈ, ਜਦੋਂ ਖਾਦ ਲੈਣ ਦਾ ਸਮਾਂ ਹੁੰਦਾ ਹੈ, ਤਦ ਇਹ ਮਦਦ ਕਿਸਾਨ ਤੱਕ ਪਹੁੰਚ ਜਾਂਦੀ ਹੈ। ਦੇਸ਼ ਦੇ 85 ਪ੍ਰਤੀਸ਼ਤ ਤੋਂ ਅਧਿਕ ਛੋਟੇ ਕਿਸਾਨਾਂ ਦੇ ਲਈ ਇਹ ਬਹੁਤ ਵੱਡਾ ਖਰਚ ਹੁੰਦਾ ਹੈ। ਅੱਜ ਦੇਸ਼ਭਰ ਦੇ ਕਿਸਾਨ ਮੈਨੂੰ ਦੱਸਦੇ ਹਨ ਕਿ ਪੀਐੱਮ ਕਿਸਾਨ ਨਿਧੀ ਨੇ ਉਨ੍ਹਾਂ ਦੀ ਬਹੁਤ ਵੱਡੀ ਚਿੰਤਾ ਨੂੰ ਘੱਟ ਕਰ ਦਿੱਤਾ ਹੈ।

 

ਸਾਥੀਓ,

ਅੱਜ ਬਿਹਤਰ ਅਤੇ ਆਧੁਨਿਕ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਅਸੀਂ ਖੇਤ ਅਤੇ ਬਜ਼ਾਰ ਦੀ ਦੂਰੀ ਨੂੰ ਵੀ ਘੱਟ ਕਰ ਰਹੇ ਹਾਂ। ਇਸ ਦਾ ਵੀ ਸਭ ਤੋਂ ਵੱਡਾ ਲਾਭਾਰਥੀ ਸਾਡਾ ਛੋਟਾ ਕਿਸਾਨ ਵੀ ਹੈ, ਜੋ ਫਲ-ਸਬਜੀ-ਦੁੱਧ-ਮੱਛੀ ਜਿਹੇ ਜਲਦੀ ਖਰਾਬ ਹੋਣ ਵਾਲੇ ਉਤਪਾਦਾਂ ਨਾਲ ਜੁੜਿਆ ਹੋਇਆ ਹੈ। ਕਿਸਾਨ ਰੇਲ ਅਤੇ ਖੇਤੀਬਾੜੀ ਉਡਾਨ ਹਵਾਈ ਸੇਵਾ ਨਾਲ, ਇਸ ਵਿੱਚ ਛੋਟੇ ਕਿਸਾਨਾਂ ਨੂੰ ਵੀ ਬਹੁਤ ਲਾਭ ਮਿਲਿਆ ਹੈ। ਇਹ ਆਧੁਨਿਕ ਸੁਵਿਧਾਵਾਂ ਅੱਜ ਕਿਸਾਨਾਂ ਦੇ ਖੇਤਾਂ ਨੂੰ ਦੇਸ਼ਭਰ ਦੇ ਵੱਡੇ ਸ਼ਹਿਰਾਂ ਨਾਲ, ਵਿਦੇਸ਼ ਦੇ ਬਜ਼ਾਰਾਂ ਨਾਲ ਕਨੈਕਟ ਕਰ ਰਹੀ ਹੈ। 

 

ਇਸ ਦਾ ਇੱਕ ਪਰਿਣਾਮ ਇਹ ਵੀ ਹੋਇਆ ਹੈ ਕਿ ਖੇਤੀਬਾੜੀ ਤੋਂ ਐਕਸਪੋਰਟ, ਹੁਣ ਉਨ੍ਹਾਂ ਦੇਸ਼ਾਂ ਨੂੰ ਵੀ ਹੋਣ ਲਗਿਆ ਹੈ, ਜਿੱਥੇ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਸੀ। ਖੇਤੀਬਾੜੀ ਨਿਰਯਾਤ ਦੀ ਗੱਲ ਕਰੀਏ ਤਾਂ ਭਾਰਤ ਦੁਨੀਆ ਦੇ 10 ਪ੍ਰਮੁੱਖ ਦੇਸ਼ਾਂ ਵਿੱਚੋਂ ਹੈ। ਕੋਰੋਨਾ ਦੀਆਂ ਰੁਕਾਵਟਾਂ ਦੇ ਬਾਵਜੂਦ ਵੀ, ਦੋ ਸਾਲ ਮੁਸੀਬਤਾਂ ਵਿੱਚ ਗਏ, ਉਸ ਦੇ ਬਾਵਜੂਦ ਵੀ ਸਾਡੇ ਖੇਤੀਬਾੜੀ ਨਿਰਯਾਤ ਵਿੱਚ 18 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

 

ਗੁਜਰਾਤ ਤੋਂ ਵੱਡੇ ਪੈਮਾਨੇ ‘ਤੇ ਕਮਲਮ ਫਰੂਟ, ਜਿਸ ਨੂੰ ਪਹਾੜੀ ਭਾਸ਼ਾ ਵਿੱਚ ਡ੍ਰੈਗਨ ਫਰੂਟ ਕਹਿੰਦੇ ਹਨ, ਅੱਜ ਵਿਦੇਸ਼ ਜਾ ਰਿਹਾ ਹੈ। ਹਿਮਾਚਲ ਤੋਂ ਪਹਿਲੀ ਵਾਰ ਬਲੈਕ-ਗਾਰਲਿਕ ਦਾ ਐਕਸਪੋਰਟ ਹੋਇਆ ਹੈ। ਅਸਮ ਦਾ ਬਰਮੀਜ਼ ਅੰਗੂਰ, ਲੱਦਾਖ ਦੀ ਖ਼ੁਬਾਨੀ, ਜਲਗਾਂਵ ਦਾ ਕੇਲਾ ਜਾਂ ਭਾਗਲਪੁਰੀ ਜ਼ਰਦਾਰੀ ਅੰਬ, ਅਜਿਹੇ ਅਨੇਕ ਫਲ ਹਨ ਜੋ ਵਿਦੇਸ਼ੀ ਬਜ਼ਾਰਾਂ ਨੂੰ ਭਾ ਰਹੇ ਹਨ। ਵਨ ਡਿਸਟ੍ਰਿਕਟ ਵਨ ਪ੍ਰੋਡਕਟ ਜਿਹੀਆਂ ਯੋਜਨਾਵਾਂ ਦੇ ਤਹਿਤ ਅਜਿਹੇ ਉਤਪਾਦਾਂ ਨੂੰ ਅੱਜ ਪ੍ਰੋਤਸਹਾਨ ਦਿੱਤਾ ਜਾ ਰਿਹਾ ਹੈ। ਅੱਜ ਜ਼ਿਲ੍ਹਾ ਪੱਧਰ ‘ਤੇ ਐਕਸਪੋਰਟ ਹੱਬ ਵੀ ਬਣਾਏ ਜਾ ਰਹੇ ਹਨ, ਜਿਸ ਦਾ ਲਾਭ ਕਿਸਾਨਾਂ ਨੂੰ ਹੋ ਰਿਹਾ ਹੈ।

 

ਸਾਥੀਓ,

ਅੱਜ Processed food ਵਿੱਚ ਵੀ ਸਾਡੀ ਹਿੱਸੇਦਾਰੀ ਬਹੁਤ ਅਧਿਕ ਵਧ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਉਪਜ ਦੇ ਜ਼ਿਆਦਾ ਦਾਮ ਮਿਲਣ ਦੇ ਰਸਤੇ ਖੁਲ ਰਹੇ ਹਨ। ਉੱਤਰਾਖੰਡ ਦਾ ਮੋਟਾ ਅਨਾਜ ਪਹਿਲੀ ਵਾਰ ਡੈਨਮਾਰਕ ਵਿੱਚ ਗਿਆ। ਇਸੇ ਪ੍ਰਕਾਰ ਕਰਨਾਟਕ ਦਾ ਔਰਗੈਨਿਕ Jackfruit Powder ਵੀ ਨਵੇਂ ਬਜ਼ਾਰਾਂ ਵਿੱਚ ਪਹੁੰਚ ਰਿਹਾ ਹੈ। ਹੁਣ ਤ੍ਰਿਪੁਰਾ ਵੀ ਇਸ ਦੇ ਲਈ ਤਿਆਰ ਕਰਨ ਲਗਿਆ ਹੈ। ਇਹ ਬੀਜ ਅਸੀਂ ਪਿਛਲੇ 8 ਵਰ੍ਹਿਆਂ ਵਿੱਚ ਬੋਏ ਹਨ, ਜਿਸ ਦੀ ਫਸਲ ਹੁਣ ਪੱਕਣੀ ਸ਼ੁਰੂ ਹੋ ਗਈ ਹੈ।

 

ਸਾਥੀਓ,

ਤੁਸੀਂ ਸੋਚੋ, ਮੈਂ ਕੁਝ ਅੰਕੜੇ ਦੱਸਦਾ ਹਾਂ। ਇਹ ਅੰਕੜੇ ਸੁਣ ਕੇ ਤੁਹਾਨੂੰ ਲਗੇਗਾ ਕਿ ਪ੍ਰਗਤੀ ਅਤੇ ਪਰਿਵਰਤਨ ਕਿਵੇਂ ਹੁੰਦਾ ਹੈ। 8 ਸਾਲ ਪਹਿਲਾਂ ਜਿੱਥੇ 2 ਵੱਡੇ ਫੂਡ ਪਾਰਕ ਹੀ ਦੇਸ਼ ਵਿੱਚ ਸਨ, ਅੱਜ ਇਹ ਸੰਖਿਆ 23 ਹੋ ਚੁੱਕੀ ਹੈ। ਹੁਣ ਸਾਡਾ ਪ੍ਰਯਤਨ ਇਹ ਹੈ ਕਿ ਕਿਸਾਨ ਉਤਪਾਦਕ ਸੰਘਾਂ ਯਾਨੀ FPO ਅਤੇ ਭੈਣਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਵੀ ਇਸ ਸੈਕਟਰ ਨਾਲ ਕਿਵੇਂ ਅਧਿਕ ਤੋਂ ਅਧਿਕ ਜੋੜੀਏ। ਕੋਲਡ ਸਟੋਰੇਜ ਹੋਣ, ਫੂਡ ਪ੍ਰੋਸੈੱਸਿੰਗ ਹੋਵੇ, ਐਕਸਪੋਰਟ ਹੋਵੇ, ਅਜਿਹੇ ਹਰ ਕੰਮ ਵਿੱਚ ਛੋਟਾ ਕਿਸਾਨ ਸਿੱਧਾ ਜੁੜੇ, ਇਸ ਦੇ ਲਈ ਅੱਜ ਸਰਕਾਰ ਲਗਾਤਾਰ ਪ੍ਰਯਤਨ ਕਰ ਰਹੀ ਹੈ।

 

ਸਾਥੀਓ,

ਤਕਨੀਕ ਦਾ ਇਹ ਪ੍ਰਯੋਗ ਬੀਜ ਤੋਂ ਲੈ ਕੇ ਬਜ਼ਾਰ ਤੱਕ ਪੂਰੀ ਵਿਵਸਥਾ ਵਿੱਚ ਵੱਡੇ ਪਰਿਵਰਤਨ ਲਿਆ ਰਿਹਾ ਹੈ। ਸਾਡੀ ਜੋ ਖੇਤੀਬਾੜੀ ਮੰਡੀਆਂ ਹਨ ਉਨ੍ਹਾਂ ਨੂੰ ਵੀ ਆਧੁਨਿਕ ਬਣਾਇਆ ਜਾ ਰਿਹਾ ਹੈ। ਉੱਥੇ ਟੈਕਨੋਲੋਜੀ ਦੇ ਮਾਧਿਅਮ ਨਾਲ ਕਿਸਾਨ ਘਰ ਬੈਠੇ ਹੀ ਦੇਸ਼ ਦੀ ਕਿਸੇ ਵੀ ਮੰਡੀ ਵਿੱਚ ਆਪਣੀ ਉਪਜ ਵੇਚ ਸਕੇ, ਇਹ ਵੀ e-NAM ਦੇ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ। e-NAM ਨਾਲ ਹੁਣ ਤੱਕ ਦੇਸ਼ ਦੇ ਪੌਣੇ 2 ਕਰੋੜ ਤੋਂ ਜ਼ਿਆਦਾ ਕਿਸਾਨ ਅਤੇ ਢਾਈ ਲੱਖ ਤੋਂ ਅਧਿਕ ਵਪਾਰੀ ਜੁੜ ਚੁੱਕੇ ਹਨ।

 

ਤੁਹਾਨੂੰ ਇਹ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਹੁਣ ਤੱਕ ਇਸ ਦੇ ਮਾਧਿਅਮ ਨਾਲ 2 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਲੈਣ-ਦੇਣ ਹੋਇਆ ਹੈ। ਤੁਸੀਂ ਦੇਖਿਆ ਹੋਵੇਗਾ ਅੱਜ ਦੇਸ਼ ਦੇ ਪਿੰਡਾਂ ਵਿੱਚ ਜ਼ਮੀਨ ਦੇ, ਘਰ ਦੇ ਨਕਸ਼ੇ ਬਣਾ ਕੇ ਕਿਸਾਨਾਂ ਨੂੰ ਪ੍ਰੌਪਰਟੀ ਕਾਰਡ ਵੀ ਦਿੱਤੇ ਜਾ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਦੇ ਲਈ ਡ੍ਰੋਨ ਜਿਹੀ ਟੈਕਨੋਲੋਜੀ, ਆਧੁਨਿਕ ਟੈਕਨੋਲੋਜੀ ਦਾ ਉਪਯੋਗ ਕੀਤਾ ਜਾ ਰਿਹਾ ਹੈ।

 

ਸਾਥੀਓ,

ਖੇਤੀ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭਕਾਰੀ ਬਣਾਉਣ ਦੇ ਲਈ ਆਧੁਨਿਕ ਟੈਕਨੋਲੋਜੀ ਦੇ ਉਪਯੋਗ ਨੂੰ ਸਾਡੇ ਸਟਾਰਟਅੱਪਸ ਨਵੇਂ ਯੁਗ ਵਿੱਚ ਲੈ ਜਾ ਸਕਦੇ ਹਨ। ਅੱਜ ਇੱਥੇ ਇੰਨੀ ਵੱਡੀ ਸੰਖਿਆ ਵਿੱਚ ਸਟਾਰਟ ਅੱਪ ਨਾਲ ਜੁੜੇ ਸਾਥੀ ਮੌਜੂਦ ਹਨ। ਬੀਤੇ 7-8 ਸਾਲਾਂ ਵਿੱਚ ਖੇਤੀ ਵਿੱਚ ਸਟਾਰਟ ਅੱਪ ਦੀ ਸੰਖਿਆ, ਇਹ ਵੀ ਅੰਕੜਾ ਸੁਣ ਲਵੋ, ਪਹਿਲਾਂ 100 ਸੀ, ਅੱਜ 3 ਹਜ਼ਾਰ ਤੋਂ ਜ਼ਿਆਦਾ ਸਟਾਰਟਅੱਪਸ ਖੇਤੀ ਵਿੱਚ ਟੈਕਨੋਲੋਜੀ ‘ਤੇ ਕੰਮ ਕਰ ਰਹੇ ਹਨ। ਇਹ ਸਟਾਰਟਅੱਪ, ਇਹ ਇਨੋਵੇਟਿਵ ਯੁਵਾ, ਇਹ ਭਾਰਤ ਦਾ ਟੈਲੰਟ, ਭਾਰਤੀ ਖੇਤੀਬਾੜੀ ਦਾ, ਭਾਰਤ ਗ੍ਰਾਮੀਣ ਅਰਥਵਿਵਸਥਾ ਦਾ ਭਵਿੱਖ ਨਵੇਂ ਸਿਰੇ ਤੋਂ ਲਿਖ ਰਹੇ ਹਾਂ। ਲਾਗਤ ਤੋਂ ਲੈ ਕੇ ਟ੍ਰਾਂਸਪੋਰਟੇਸ਼ਨ ਤੱਕ ਦੀ ਹਰ ਸਮੱਸਿਆ ਦਾ ਸਮਾਧਾਨ ਸਾਡੇ ਸਟਾਰਟਅੱਪਸ ਦੇ ਪਾਸ ਹੈ।

 

ਹੁਣ ਦੇਖੋ, ਕਿਸਾਨ ਡ੍ਰੋਨ ਤੋਂ ਹੀ ਕਿਸਾਨ ਦਾ ਜੀਵਨ ਕਿੰਨਾ ਅਸਾਨ ਹੋਣ ਵਾਲਾ ਹੈ। ਮਿੱਟੀ ਕਿਹੋ ਜੀ ਹੈ, ਮਿੱਟੀ ਨੂੰ ਕਿਹੜੀ ਖਾਦ ਚਾਹੀਦੀ ਹੈ, ਕਿੰਨੀ ਸਿੰਚਾਈ ਚਾਹੀਦੀ ਹੈ, ਬਿਮਾਰੀ ਕਿਹੜੀ ਹੈ, ਦਵਾਈ ਕਿਹੜੀ ਚਾਹੀਦੀ ਹੈ, ਇਸ ਦਾ ਅਨੁਮਾਨ ਡ੍ਰੋਨ ਲਗਾ ਸਕਦਾ ਹੈ ਅਤੇ ਤੁਹਾਨੂੰ ਸਹੀ ਮਾਰਗਦਰਸ਼ਨ ਦੇ ਸਕਦਾ ਹੈ। ਦਵਾਈ ਦਾ ਸਪ੍ਰੇ ਕਰਨਾ ਹੈ ਤਾਂ ਡ੍ਰੋਨ ਉਸੇ ਹਿੱਸੇ ਵਿੱਚ ਸਪ੍ਰੇ ਕਰਦਾ ਹੈ, ਜਿੱਥੇ ਜ਼ਰੂਰਤ ਹੈ, ਜਿੰਨੀ ਜ਼ਰੂਰਤ ਹੈ। ਇਸ ਨਾਲ ਸਪ੍ਰੇ ਅਤੇ ਖਾਦ ਦੀ ਬਰਬਾਦੀ ਵੀ ਰੁਕੇਗੀ ਅਤੇ ਕਿਸਾਨ ਦੇ ਸ਼ਰੀਰ ‘ਤੇ ਜੋ ਕੈਮਿਕਲ ਗਿਰਦਾ ਹੈ ਉਸ ਤੋਂ ਵੀ ਮੇਰਾ ਕਿਸਾਨ ਭਾਈ-ਭੈਣ ਬਚ ਜਾਵੇਗਾ।

 

ਭਾਈਓ ਅਤੇ ਭੈਣੋਂ,

ਅੱਜ ਇੱਕ ਹੋਰ ਬਹੁਤ ਵੱਡੀ ਚੁਣੌਤੀ ਹੈ, ਜਿਸ ਦਾ ਜ਼ਿਕਰ ਮੈਂ ਆਪ ਸਭ ਕਿਸਾਨ ਸਾਥੀਆਂ, ਸਾਡੇ ਇਨੋਵੇਟਰਸ ਦੇ ਸਾਹਮਣੇ ਜ਼ਰੂਰ ਕਰਨਾ ਚਾਵਾਂਗਾ। ਆਤਮਨਿਰਭਰਤਾ ‘ਤੇ ਇੰਨਾ ਬਲ ਮੈਂ ਕਿਉਂ ਦੇ ਰਿਹਾ ਹਾਂ ਅਤੇ ਖੇਤੀ ਦੀ, ਕਿਸਾਨਾਂ ਦੀ ਇਸ ਵਿੱਚ ਕੀ ਭੂਮਿਕਾ ਹੈ, ਇਹ ਸਾਨੂੰ ਸਭ ਨੂੰ ਸਮਝ ਕਰਕੇ ਮਿਸ਼ਨ ਮੋਡ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ। ਅੱਜ ਸਭ ਤੋਂ ਅਧਿਕ ਖਰਚ ਜਿਨ੍ਹਾਂ ਚੀਜ਼ਾਂ ਨੂੰ ਆਯਾਤ ਕਰਨ ਵਿੱਚ ਸਾਡਾ ਹੁੰਦਾ ਹੈ, ਉਹ ਖਾਨੇ ਦਾ ਤੇਲ ਹੈ, ਫਰਟੀਲਾਈਜ਼ਰ ਹੈ, ਕੱਚਾ ਤੇਲ ਹੈ। ਇਨ੍ਹਾਂ ਨੂੰ ਖਰੀਦਣ ਦੇ ਲਈ ਹੀ ਹਰ ਸਾਲ ਲੱਖਾਂ ਕਰੋੜ ਰੁਪਏ ਸਾਡੇ ਦੂਸਰੇ ਦੇਸ਼ਾਂ ਨੂੰ ਦੇਣਾ ਪੈਂਦਾ ਹੈ। ਵਿਦੇਸ਼ਾਂ ਵਿੱਚ ਜਦੋਂ ਕੋਈ ਸਮੱਸਿਆ ਆਉਂਦੀ ਹੈ, ਤਾਂ ਇਸ ਦਾ ਪੂਰਾ ਅਸਰ ਸਾਡੇ ਇੱਥੇ ਵੀ ਪੈਂਦਾ ਹੈ।

 

ਹੁਣ ਜਿਵੇਂ ਪਹਿਲਾਂ ਕੋਰੋਨਾ ਆਇਆ ਅਸੀਂ ਮੁਸ਼ਕਿਲਾਂ ਝੇਲਦੇ-ਝੇਲਦੇ ਦਿਨ ਕੱਢ ਰਹੇ ਸਨ, ਰਸਤੇ ਖੋਜ ਰਹੇ ਸਨ। ਹਾਲੇ ਕੋਰੋਨਾ ਤਾਂ ਪੂਰਾ ਨਹੀਂ ਗਿਆ, ਤਾਂ ਲੜਾਈ ਛਿੜ ਗਈ। ਅਤੇ ਇਹ ਅਜਿਹੀ ਜਗ੍ਹਾ ਹੈ, ਜਿੱਥੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਉੱਥੋਂ ਖਰੀਦਦੇ ਸਨ। ਜਿੱਥੋਂ ਜ਼ਿਆਦਾ ਸਾਡੇ ਪਾਸ ਜ਼ਰੂਰਤਾਂ ਸਨ, ਉਹ ਹੀ ਦੇਸ਼ ਲੜਾਈਆਂ ਵਿੱਚ ਉਲਝੇ ਹੋਏ ਹਨ। ਇਵੇਂ ਹੀ ਦੇਸ਼ਾਂ ‘ਤੇ ਲੜਾਈ ਦਾ ਪ੍ਰਭਾਵ ਵੀ ਜ਼ਿਆਦਾ ਹੋਇਆ ਹੈ।

 

ਹੁਣ ਖਾਦ ਨੂੰ ਹੋ ਲੈ ਲਵੋ। ਯੂਰੀਆ ਹੋਵੇ, DAP ਹੋਵੇ ਜਾਂ ਫਿਰ ਦੂਸਰੇ ਫਰਟੀਲਾਈਜ਼ਰ, ਇਹ ਅੱਜ ਦੁਨੀਆ ਦੇ ਬਜ਼ਾਰਾਂ ਵਿੱਚ ਦਿਨ-ਰਾਤ ਇੰਨੀ ਤੇਜ਼ੀ ਨਾਲ ਮਹਿੰਗੇ ਹੁੰਦੇ ਜਾ ਰਹੇ ਹਨ, ਇੰਨਾ ਆਰਥਿਕ ਬੋਝ ਪੈ ਰਿਹਾ ਹੈ, ਜੋ ਸਾਡੇ ਦੇਸ਼ ਨੂੰ ਝੱਲਣਾ ਪੈ ਰਿਹਾ ਹੈ। ਅੱਜ ਅਸੀਂ ਵਿਦੇਸ਼ਾਂ ਤੋਂ 75-80 ਰੁਪਏ ਕਿੱਲੋ ਦੇ ਹਿਸਾਬ ਨਾਲ ਯੂਰੀਆ ਖਰੀਦਦੇ ਹਾਂ। ਲੇਕਿਨ ਸਾਡੇ ਦੇਸ਼ ਦੇ ਕਿਸਾਨ ‘ਤੇ ਬੋਝ ਨਾ ਪਵੇ, ਸਾਡੇ ਕਿਸਾਨਾਂ ‘ਤੇ ਕੋਈ ਨਵਾਂ ਸੰਕਟ ਨਾ ਆਵੇ, ਜੋ 70-80 ਰੁਪਏ ਵਿੱਚ ਸਾਡਾ ਯੂਰੀਆ ਅੱਜ ਅਸੀਂ ਬਾਹਰ ਤੋਂ ਲਿਆਉਂਦੇ ਹਾਂ, ਅਸੀਂ ਕਿਸਾਨਾਂ ਨੂੰ 5 ਜਾਂ 6 ਰੁਪਏ ਵਿੱਚ ਪਹੁੰਚਾਉਂਦੇ ਹਾਂ ਭਾਈਓ, ਤਾਕਿ ਮੇਰੇ ਕਿਸਾਨ ਭਾਈਆਂ-ਭੈਣਾਂ ਨੂੰ ਕਸ਼ਟ ਨਾ ਹੋਵੇ। ਕਿਸਾਨਾਂ ਨੂੰ ਘੱਟ ਕੀਮਤ ਵਿੱਚ ਖਾਦ ਮਿਲੇ, ਇਸ ਦੇ ਲਈ ਇਸ ਵਰ੍ਹੇ, ਹੁਣ ਇਸ ਦੇ ਕਾਰਨ ਸਰਕਾਰੀ ਖਜ਼ਾਨੇ ‘ਤੇ ਬੋਝ ਆਉਂਦਾ ਹੈ, ਕਈ ਕੰਮਾਂ ਨੂੰ ਕਰਨ ਵਿੱਚ ਰੁਕਾਵਟਾਂ ਖੜੀ ਹੋ ਜਾਂਦੀਆਂ ਹਨ। ਇਸ ਵਰ੍ਹੇ ਲਗਭਗ ਢਾਈ ਲੱਖ ਕਰੋੜ ਰੁਪਏ ਕੇਂਦਰ ਸਰਕਾਰ ਦਾ ਸਿਰਫ ਇਹ ਯੂਰੀਆ ਨੂੰ ਖਰੀਦਣ ਦੇ ਪਿੱਛੇ ਸਾਨੂੰ ਲਗਾਉਣਾ ਪੈ ਰਿਹਾ ਹੈ।

 

ਭਾਈਓ ਅਤੇ ਭੈਣੋਂ,

 ਆਯਾਤ ‘ਤੇ ਹੋ ਰਹੇ ਖਰਚ ਨੂੰ ਘੱਟ ਕਰਨ ਦੇ ਲਈ, ਦੇਸ਼ ਨੂੰ ਆਤਮਨਿਰਭਰ ਬਣਾਉਣ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਸੰਕਲਪ ਕਰਨਾ ਹੀ ਹੋਵੇਗਾ, ਸਾਨੂੰ ਸਭ ਨੂੰ ਮਿਲ ਕੇ ਉਸ ਦਿਸ਼ਾ ਵਿੱਚ ਚਲਨਾ ਹੀ ਹੋਵੇਗਾ, ਸਾਨੂੰ ਸਭ ਨੂੰ ਮਿਲ ਕੇ ਵਿਦੇਸ਼ਾਂ ਤੋਂ ਖਾਨ ਦੇ ਲਈ ਚੀਜ਼ਾਂ ਲਿਆਉਣੀਆਂ ਪੈਣ, ਖੇਤੀ ਦੇ ਲਈ ਚੀਜ਼ਾਂ ਲਿਆਉਣੀਆਂ ਪੈਣ, ਇਸ ਤੋਂ ਮੁਕਤ ਹੋਣ ਦਾ ਸੰਕਲਪ ਕਰਨਾ ਹੀ ਪਵੇਗਾ। ਕੱਚੇ ਤੇਲ ਅਤੇ ਗੈਸ ‘ਤੇ ਵਿਦੇਸ਼ੀ ਨਿਰਭਰਤਾ ਨੂੰ ਘੱਟ ਕਰਨ ਦੇ ਲਈ ਬਾਇਓਫਿਊਲ, ਇਥੇਨੌਲ ‘ਤੇ ਬਹੁਤ ਅਧਿਕ ਕੰਮ ਅੱਜ ਦੇਸ਼ ਵਿੱਚ ਚਲ ਰਿਹਾ ਹੈ। ਇਸ ਕੰਮ ਨਾਲ ਸਿੱਧਾ ਕਿਸਾਨ ਜੁੜਿਆ ਹੈ, ਸਾਡੀ ਖੇਤੀ ਜੁੜੀ ਹੋਈ ਹੈ, ਕਿਸਾਨ ਦੀ ਉਪਜ ਨਾਲ ਪੈਦਾ ਹੋਣ ਵਾਲੇ ਇਥੇਨੌਲ ਨਾਲ ਗੱਡੀਆਂ ਚਲਣ ਅਤੇ ਕਚਰੇ ਨਾਲ, ਗੋਬਰ ਤੋਂ ਬਨਣ ਵਾਲੀ ਬਾਇਓਗੈਸ ਨਾਲ ਬਾਇਓ-ਸੀਐੱਨਜੀ ਬਣੇ, ਇਹ ਕੰਮ ਅੱਜ ਹੋ ਰਿਹਾ ਹੈ। ਖਾਨੇ ਦੇ ਤੇਲ ਦੀ ਆਤਮਨਿਰਭਰਤਾ ਦੇ ਲਈ ਅਸੀਂ ਮਿਸ਼ਨ ਔਇਲ ਪਾਮ ਵੀ ਸ਼ੁਰੂ ਕੀਤਾ ਹੈ।

ਅੱਜ ਮੈਂ ਆਪ ਸਭ ਕਿਸਾਨ ਸਾਥੀਆਂ ਨੂੰ ਤਾਕੀਦ ਕਰਾਂਗਾ ਕਿ ਇਸ ਮਿਸ਼ਨ ਦਾ ਅਧਿਕ ਤੋਂ ਅਧਿਕ ਲਾਭ ਉਠਾਉਣ। ਤਿਲਹਨ ਦੀ ਪੈਦਾਵਾਰ ਵਧਾ ਕੇ ਅਸੀਂ ਖੁਰਾਕ ਤੇਲ ਦਾ ਆਯਾਤ ਬਹੁਤ ਘੱਟ ਕਰ ਸਕਦੇ ਹਾਂ। ਦੇਸ਼ ਦੇ ਕਿਸਾਨ ਵਿੱਚ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਦਾਲਾਂ ਦੇ ਮਾਮਲੇ ਵਿੱਚ ਜਦੋਂ ਮੈਂ 2015 ਵਿੱਚ ਤੁਹਾਡਾ ਆਗਵਾਨ ਕੀਤਾ ਸੀ, ਤੁਸੀਂ ਮੇਰਾ ਗੱਲ ਨੂੰ ਸਿਰ-ਅੱਖਾਂ ‘ਤੇ ਉਠਾ ਲਿਆ ਸੀ ਅਤੇ ਤੁਸੀਂ ਕਰਕੇ ਦਿਖਾਇਆ ਸੀ।

 

ਵਰਨਾ ਪਹਿਲਾਂ ਤਾਂ ਕੀ ਹਾਲ ਸੀ, ਸਾਨੂੰ ਦਾਲ ਵੀ ਵਿਦੇਸ਼ਾਂ ਤੋਂ ਲਿਆ ਕੇ ਖਾਣੀ ਪੈਂਦੀ ਸੀ। ਜਦੋਂ ਸਾਡੇ ਕਿਸਾਨਾਂ ਨੇ ਠਾਨ ਲਿਆ ਤਾਂ ਦੇਖਦੇ ਹੀ ਦੇਖਦੇ ਦਾਲ ਦਾ ਉਤਪਾਦਨ ਲਗਭਗ 70 ਪ੍ਰਤੀਸ਼ਤ ਤੱਕ ਵਧਾ ਕੇ ਦਿੱਖਾ ਦਿੱਤਾ। ਅਜਿਹੀ ਹੀ ਇੱਛਾ ਸ਼ਕਤੀ ਦੇ ਨਾਲ ਸਾਨੂੰ ਅੱਗੇ ਵਧਣਾ ਹੈ, ਭਾਰਤ ਦੀ ਖੇਤੀਬਾੜੀ ਨੂੰ ਹੋਰ ਅਧਿਕ ਬਣਾਉਣਾ ਹੈ, ਨਵੀਂ ਉਚਾਈ ‘ਤੇ ਪਹੁੰਚਾਉਣਾ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਖੇਤੀ ਨੂੰ ਅਸੀਂ ਆਕਰਸ਼ਕ ਅਤੇ ਸਮ੍ਰਿੱਧ ਬਣਾਵਾਂਗੇ, ਇਸੇ ਸੰਕਲਪ ਦੇ ਨਾਲ, ਸਾਰੇ ਮੇਰੇ ਕਿਸਾਨ ਭਾਈਆਂ-ਭੈਣਾਂ ਨੂੰ, ਸਾਰੇ ਸਟਾਰਟ ਅੱਪਸ ਨਾਲ ਜੁੜੇ ਨੌਜਵਾਨਾਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ!

*****

ਡੀਐੱਸ/ਐੱਸਟੀ/ਐੱਨਐੱਸ



(Release ID: 1868823) Visitor Counter : 152