ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਮਹਾਕਾਲ ਲੋਕ ਪ੍ਰੋਜੈਕਟ ਦਾ ਪਹਿਲਾ ਪੜਾਅ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਬਾਅਦ ਜਨਤਕ ਸਮਾਰਹੋ ਨੂੰ ਸੰਬੋਧਨ ਕੀਤਾ, ਮਹਾਕਾਲ ਵਿੱਚ ਪੂਜਾ, ਆਰਤੀ ਅਤੇ ਦਰਸ਼ਨ ਕੀਤੇ
“ਉਜੈਨ ਨੇ ਹਜ਼ਾਰਾਂ ਵਰ੍ਹਿਆਂ ਤੱਕ ਭਾਰਤ ਦੇ ਧਨ ਅਤੇ ਸਮ੍ਰਿੱਧੀ, ਗਿਆਨ ਅਤੇ ਸਨਮਾਨ, ਸੱਭਿਅਤਾ ਅਤੇ ਸਾਹਿਤ ਦੀ ਅਗਵਾਈ ਕੀਤੀ ਹੈ”
ਉਜੈਨ ਦੇ ਹਰ ਕਣ ਵਿੱਚ ਅਧਿਆਤਮ ਸਮਾਇਆ ਹੋਇਆ ਹੈ ਅਤੇ ਇਹ ਕੋਨੇ-ਕੋਨੇ ਵਿੱਚ ਈਸ਼ਵਰੀ ਊਰਜਾ ਦਾ ਸੰਚਾਰ ਕਰਦਾ ਹੈ”
“ਸਫ਼ਲਤਾ ਦੇ ਸ਼ਿਖਰ ਤੱਕ ਪਹੁੰਚਣ ਦੇ ਲਈ ਜ਼ਰੂਰੀ ਹੈ ਕਿ ਰਾਸ਼ਟਰ ਆਪਣੇ ਸੱਭਿਆਚਾਰਕ ਉਤਕਰਸ਼ ਨੂੰ ਛੂਏ ਅਤੇ ਆਪਣੀ ਪਹਿਚਾਣ ਦੇ ਨਾਲ ਗੌਰਵ ਨਾਲ ਸਿਰ ਉਠਾ ਕੇ ਖੜ੍ਹਾ ਹੋ ਜਾਵੇ”
“ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਭਾਰਤ ਨੇ ‘ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ’ ਅਤੇ ‘ਆਪਣੀ ਵਿਰਾਸਤ ਵਿੱਚ ਗਰਵ’ ਜਿਵੇਂ ਪੰਚ ਪ੍ਰਾਣਾਂ ਦਾ ਸੱਦਾ ਦਿੱਤਾ ਹੈ”
“ਮੇਰਾ ਮੰਨਣਾ ਹੈ, ਸਾਡੇ ਜਯੋਤਿਰਲਿੰਗਾਂ ਦਾ ਵਿਕਾਸ ਭਾਰਤ ਦਾ ਅਧਿਆਤਮਿਕ ਜਯੋਤੀ ਦਾ ਵਿਕਾਸ, ਭਾਰਤ ਦੇ ਗਿਆਨ ਅਤੇ ਦਰਸ਼ਨ ਦਾ ਵਿਕਾਸ ਹੈ”
“ਭਾਰਤ ਦਾ ਸੱਭਿਆਚਾਰਕ ਦਰਸ਼ਨ ਇੱਕ ਵਾਰ ਫਿਰ ਸ਼ਿਖਰ ’ਤੇ ਪਹੁੰਚ ਰਿਹਾ ਹੈ ਅਤੇ ਦੁਨੀਆ ਦਾ ਮਾਰਗਦਰਸ਼ਨ ਕਰਨ ਦੇ ਲਈ ਤਿਆਰ ਹੋ ਰਿਹਾ ਹੈ”
“ਭਾਰਤ ਆਪਣੇ ਅਧਿਆਤਮਿਕ ਆਤਮਵਿਸ਼ਵਾਸ ਦੇ ਕਾਰਨ ਹਜ਼ਾਰਾਂ ਵਰ੍ਹਿਆਂ ਤੋਂ ਅਮਰ ਹੈ”
“ਭਾਰਤ ਦੇ ਲਈ ਧਰਮ ਦਾ ਅਰਥ ਹੈ ਸਾਡੇ ਫਰਜ਼ਾਂ ਦਾ ਸਮੂਹਿਕ ਸੰਕਲਪ”
“ਅੱਜ ਦਾ ਨਵਾਂ ਭਾਰਤ ਆਪਣੀਆਂ ਪ੍ਰਾਚੀਨ ਕਦਰਾਂ-ਕੀਮਤਾਂ ਦੇ ਨਾਲ ਅੱਗ ਵਧ ਰਿਹਾ ਹੈ, ਤਾਂ ਆਸਥਾ ਦੇ ਨਾਲ-ਨਾਲ ਵਿਗਿਆਨ ਅਤੇ ਖੋਜ ਦੀ ਪਰੰਪਰਾ ਨੂੰ ਪੁਨਰਜੀਵਿਤ ਕਰ ਰਿਹਾ ਹੈ”
“ਭਾਰਤ ਆਪਣੇ ਗੌਰਵ, ਵੈਭਵ ਦੀ ਪੁਨਰ
Posted On:
11 OCT 2022 9:25PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਕਾਲ ਕਾਲ ਪ੍ਰੋਜੈਕਟ ਦੇ ਪਹਿਲੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਮਹਾਕਾਲ ਮੰਦਿਰ ਦੇ ਅੰਦਰੂਨੀ ਗਰਭਗ੍ਰਹਿ ਵਿੱਚ ਪੂਜਾ ਅਤੇ ਆਰਤੀ ਕਰਨ ਦੇ ਬਾਅਦ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੇ ਆਗਮਨ ’ਤੇ ਉਨ੍ਹਾਂ ਦਾ ਅਭਿਨੰਦਨ ਕੀਤਾ ਗਿਆ। ਇਸ ਦੇ ਬਾਅਦ ਪ੍ਰਸਿੱਧ ਗਾਇਕ ਸ਼੍ਰੀ ਕੈਲਾਸ਼ ਖੇਰ ਦੁਆਰਾ ਵੀ ਮਹਾਕਾਲ ਦਾ ਸਤੁਤੀ ਗਾਨ ਅਤੇ ਸਾਉਂਡ, ਲਾਇਟ ਅਤੇ ਸੁਗੰਧ ਸ਼ੋਅ ਦਾ ਆਯੋਜਨ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਭਗਵਾਨ ਮਹਾਕਾਲ ਦੀ ਜੈ-ਜੈਕਾਰ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ ਅਤੇ ਕਿਹਾ, “ਉਜੈਨ ਦੀ ਇਹ ਊਰਜਾ, ਇਹ ਉਤਸ਼ਾਹ! ਅਵੰਤਿਕਾ ਦੀ ਇਹ ਆਭਾ, ਇਹ ਅਦਭੁੱਤਤਾ, ਇਹ ਆਨੰਦ! ਮਹਾਕਾਲ ਦੀ ਇਹ ਮਹਿਮਾ, ਇਹ ਮਹਾਤਮਯੀ! ‘ਮਹਾਕਾਲ ਕਾਲ’ ਵਿੱਚ ਲੌਕਿਕ ਕੁਝ ਵੀ ਨਹੀਂ ਹੈ। ਸ਼ੰਕਰ ਦੇ ਸਾਨਿਧਯ ਵਿੱਚ ਅਸਾਧਾਰਣ ਕੁਝ ਵੀ ਨਹੀਂ ਹੈ। ਸਭ ਕੁਝ ਅਲੌਕਿਕ ਹੈ, ਅਸਾਧਾਰਣ ਹੈ। ਅਵਿਸਮਰਣੀਯ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਿਸੇ ਨੂੰ ਮਹਾਕਾਲ ਦਾ ਅਸ਼ੀਰਵਾਦ ਮਿਲਦਾ ਹੈ ਤਾਂ ਕਾਲ ਦੀਆਂ ਰੇਖਾਵਾਂ ਮਿਟ ਜਾਂਦੀਆਂ ਹਨ, ਸਮੇਂ ਦੀਆਂ ਸੀਮਾਵਾਂ ਸਿਮਟ ਜਾਂਦੀਆਂ ਹਨ ਅਤੇ ਅਨੰਤ ਦੇ ਅਵਸਰ ਪ੍ਰਸਫੁਲਿਤ ਹੋ ਜਾਂਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਯੋਤਿਸ਼ੀਯ ਗਣਨਾਵਾਂ ਵਿੱਚ ਉਜੈਨ ਨਾ ਕੇਵਲ ਭਾਰਤ ਦਾ ਕੇਂਦਰ ਰਿਹਾ ਹੈ, ਬਲਕਿ ਇਹ ਭਾਰਤ ਦੀ ਆਤਮਾ ਦਾ ਵੀ ਕੇਂਦਰ ਰਿਹਾ ਹੈ। ਇਹ ਉਹ ਨਗਰ ਹੈ, ਜੋ ਸਾਡੀ ਪਵਿੱਤਰ ਸੱਤ ਪੁਰੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਇਹ ਉਹ ਨਗਰ ਹੈ, ਜਿੱਥੇ ਸਵੈ ਭਗਵਾਨ ਕ੍ਰਿਸ਼ਣ ਨੇ ਵੀ ਆ ਕੇ ਸਿੱਖਿਆ ਗ੍ਰਹਿਣ ਕੀਤੀ ਸੀ। ਉਜੈਨ ਨੇ ਮਹਾਰਾਜਾ ਵਿਕ੍ਰਮਾਦਿਤਿਆ ਦਾ ਉਹ ਪ੍ਰਤਾਪ ਦੇਖਿਆ ਹੈ, ਜਿਸ ਨੇ ਭਾਰਤ ਦੇ ਨਵੇਂ ਸਵਰਣਕਾਲ ਦੀ ਸ਼ੁਰੂਆਤ ਕੀਤੀ ਸੀ। ਮਹਾਕਾਲ ਦੀ ਇਸੇ ਧਰਤੀ ਤੋਂ ਵਿਕ੍ਰਮ ਸੰਵਤ ਦੇ ਰੂਪ ਵਿੱਚ ਭਾਰਤੀ ਕਾਲਗਣਨਾ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਉਜੈਨ ਦੇ ਸ਼ਣ-ਸ਼ਣ ਵਿੱਚ, ਪਲ-ਪਲ ਵਿੱਚ ਇਤਿਹਾਸ ਸਿਮਟਿਆ ਹੋਇਆ ਹੈ, ਕਣ-ਕਣ ਵਿੱਚ ਅਧਿਆਤਮ ਸਮਾਇਆ ਹੋਇਆ ਹੈ, ਅਤੇ ਕੌਨੇ-ਕੌਨੇ ਵਿੱਚ ਈਸ਼ਵਰੀ ਊਰਜਾ ਸੰਚਾਲਿਤ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਜੈਨ ਨੇ ਹਜ਼ਾਰਾਂ ਵਰ੍ਹਿਆਂ ਤੱਕ ਭਾਰਤ ਦੇ ਧਨ ਅਤੇ ਸਮ੍ਰਿੱਧੀ, ਗਿਆਨ ਅਤੇ ਸਨਮਾਨ, ਸੱਭਿਅਤਾ ਅਤੇ ਸਾਹਿਤ ਦੀ ਅਗਵਾਈ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਸਫ਼ਲਤਾ ਦੇ ਸ਼ਿਖਰ ਤੱਕ ਪਹੁੰਚਣ ਦੇ ਲਈ ਇਹ ਜ਼ਰੂਰੀ ਹੈ ਰਾਸ਼ਟਰ ਆਪਣੇ ਸੱਭਿਆਚਾਰਕ ਉਤਕ੍ਰਸ਼ ਨੂੰ ਛੂਹੇ ਅਤੇ ਆਪਣੀ ਪਹਿਚਾਣ ਦੇ ਨਾਲ ਗੌਰਵ ਨਾਲ ਸਿਰ ਉਠਾ ਕੇ ਖੜ੍ਹਾ ਹੋ ਜਾਵੇ।” ਸੱਭਿਆਚਾਰਕ ਵਿਸ਼ਵਾਸ ਦੇ ਮਹੱਤਵ ਨੂੰ ਜਾਰੀ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਕਿਸੇ ਰਾਸ਼ਟਰ ਦਾ ਸੱਭਿਆਚਾਰਕ ਵੈਭਵ ਇਤਨਾ ਵਿਸ਼ਾਲ ਉਦੋਂ ਹੁੰਦਾ ਹੈ, ਜਦੋਂ ਉਸ ਦੀ ਸਫ਼ਲਤਾ ਦਾ ਪਰਚਮ, ਵਿਸ਼ਵ ਪਟਲ ’ਤੇ ਲਹਿਰਾਉਂਦਾ ਹੈ। ਉਨ੍ਹਾਂ ਨੇ ਕਿਹਾ, “ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਭਾਰਤ ਨੇ ‘ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ” ਅਤੇ ‘ਆਪਣੀ ਵਿਰਾਸਤ ਵਿੱਚ ਗਰਵ’ ਵਰਗੇ ਪੰਚ ਪ੍ਰਾਣਾਂ ਦਾ ਸੱਦਾ ਦਿੱਤਾ ਹੈ।” ਇਸ ਲਈ ਅੱਜ ਅਯੁੱਧਿਆ ਵਿੱਚ ਸ਼ਾਨਦਾਰ ਰਾਮਮੰਦਿਰ ਦਾ ਨਿਰਮਾਣ ਪੂਰੀ ਗਤੀ ਨਾਲ ਹੋ ਰਿਹਾ ਹੈ। “ਕਾਸ਼ੀ ਵਿੱਚ ਵਿਸ਼ਵਨਾਥ ਧਾਮ ਭਾਰਤ ਦੀ ਸੱਭਿਆਚਾਰਕ ਰਾਜਧਾਨੀ ਦਾ ਗੌਰਵ ਵਧਾ ਰਿਹਾ ਹੈ। ਸੋਮਨਾਥ ਵਿੱਚ ਵਿਕਾਸ ਕਾਰਜ ਨਵੀਂ ਮੀਲ ਪੱਥਰ ਸਥਾਪਿਤ ਕਰ ਰਹੇ ਹਨ। ਉੱਤਰਾਖੰਡ ਵਿੱਚ ਬਾਬਾ ਕੇਦਾਰ ਦੇ ਅਸ਼ੀਰਵਾਦ ਨਾਲ ਕੇਦਾਰਨਾਥ-ਬਦਰੀਨਾਥ ਤੀਰਥ ਖੇਤਰ ਵਿੱਚ ਵਿਕਾਸ ਦੇ ਨਵੇਂ ਅਧਿਆਏ ਲਿਖੇ ਜਾ ਰਹੇ ਹਨ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਸਾਡੇ ਚਾਰ ਧਾਮਾਂ ਆਲ ਵੇਦਰ ਰੋਡ ਨਾਲ ਜੁੜਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਸਵਦੇਸ਼ ਦਰਸ਼ਨ ਅਤੇ ਪ੍ਰਸਾਦ ਯੋਜਨਾ ਦੇ ਜ਼ਰੀਏ ਦੇਸ਼ ਭਰ ਵਿੱਚ ਸਾਡੀ ਅਧਿਆਤਮਿਕ ਚੇਤਨਾ ਦੇ ਅਜਿਹੇ ਕਈ ਕੇਂਦਰਾਂ ਦਾ ਗੌਰਵ ਬਹਾਲ ਕੀਤਾ ਜਾ ਰਿਹਾ ਹੈ। ਅਤੇ ਹੁਣ ਇਸੇ ਕੜੀ ਵਿੱਚ ਇਹ ਭਵਯ ‘ਮਹਾਕਾਲ ਲੋਕ’ ਵੀ ਅਤੀਤ ਦੇ ਗੌਰਵ ਦੇ ਨਾਲ ਭਵਿੱਖ ਦਾ ਸੁਆਗਤ ਕਰਨ ਨੂੰ ਤਿਆਰ ਹੈ।”
ਪ੍ਰਧਾਨ ਮੰਤਰੀ ਨੇ ਜਯੋਤਿਰਲਿਗੋਂ ਨੇ ਮਹੱਤਵ ਬਾਰੇ ਆਪਣੀ ਅਵਧਾਰਨਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, “ਮੇਰਾ ਮੰਨਣਾ ਹੈ, ਸਾਡੇ ਜਯੋਤਿਰਲਿਗੋਂ ਦਾ ਇਹ ਵਿਕਾਸ ਭਾਰਤ ਦੀ ਅਧਿਆਤਮਿਕ ਜਯੋਤੀ ਦਾ ਵਿਕਾਸ, ਭਾਰਤ ਦੇ ਗਿਆਨ ਅਤੇ ਦਰਸ਼ਨ ਦਾ ਵਿਕਾਸ ਹੈ। ਭਾਰਤ ਦਾ ਇਹ ਸੱਭਿਆਚਾਰਕ ਦਰਸ਼ਨ ਇੱਕ ਵਾਰ ਫਿਰ ਸਿਖਰ ’ਤੇ ਪਹੁੰਚ ਰਿਹਾ ਹੈ ਅਤੇ ਦੁਨੀਆ ਦੇ ਮਾਰਗਦਰਸ਼ਨ ਦੇ ਲਈ ਤਿਆਰ ਹੋ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਭਗਵਾਨ ਮਹਾਕਾਲ ਇੱਕਮਾਤਰ ਐਸਾ ਜਯੋਰਤੀਲਿੰਗ ਹੈ, ਜੋ ਦੱਖਣਮੁਖੀ ਹੈ। ਇਹ ਸ਼ਿਵ ਦਾ ਐਸਾ ਸਵਰੂਪ ਹੈ, ਜਿਸ ਦੀ ਭਸਮਾਰਤੀ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ।” ਉਨ੍ਹਾਂ ਨੇ ਕਿਹਾ, “ਹਰ ਭਗਤ ਆਪਣੇ ਜੀਵਨ ਵਿੱਚ ਭਰਮਾਰਤੀ ਦੇ ਦਰਸ਼ਨ ਜ਼ਰੂਰ ਕਰਨਾ ਚਾਹੁੰਦਾ ਹੈ। ਮੈਂ ਇਸ ਪਰੰਪਰਾ ਵਿੱਚ ਸਾਡੇ ਭਾਰਤ ਦੀ ਜੀਵਟਤਾ ਅਤੇ ਜੀਵੰਤਤਾ ਦੇ ਦਰਸ਼ਨ ਵੀ ਕਰਦਾ ਹਾਂ।”
ਭਗਵਾਨ ਸ਼ਿਵ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ “ਸੋਯੰ ਭੂਤਿ ਵਿਭੂਸ਼ਣ:” ("सोयं भूति विभूषणः") ਅਰਥਾਤ ਭਸਮ ਨੂੰ ਧਾਰਨ ਕਰਨ ਵਾਲੇ ਹਨ, ਉਹ ‘ਸਰਵਾਧਿਧ: ਸਰਵਦਾ’ ('सर्वाधिपः सर्वदा') ਵੀ ਹੈ। ਉਹ ਸ਼ਾਸਵਤ ਅਤੇ ਅਵਿਨਾਸ਼ੀ ਵੀ ਹੈ। ਇਸ ਲਈ ਜਿੱਥੇ ਮਹਾਕਾਲ ਹਨ, ਉੱਥੇ ਕਾਲਖੰਡਾਂ ਦੀ ਕੋਈ ਸੀਮਾ ਨਹੀਂ ਹੁੰਦੀ ਹੈ। “ਮਹਾਕਾਲ ਦੀ ਸ਼ਰਣ ਵਿੱਚ ਵਿਸ਼ ਵਿੱਚ ਵੀ ਸੰਪਦਨ ਹੁੰਦਾ ਹੈ। ਮਹਾਕਾਲ ਦੀ ਸਾਨਿਧਯ ਵਿੱਚ ਅਵਸਾਨ ਨਾਲ ਵੀ ਪੁਨਰਜੀਵਨ ਹੁੰਦਾ ਹੈ।”
ਰਾਸ਼ਟਰ ਦੇ ਜੀਵਨ ਵਿੱਚ ਅਧਿਆਤਮ ਦੀ ਭੂਮਿਕਾ ਦਾ ਵਿਸਤਾਰ ਨਾਲ ਚਾਨਣਾ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, “ਇਹ ਸਾਡੀ ਸੱਭਿਅਤਾ ਦਾ ਉਹ ਅਧਿਆਤਮਿਕ ਆਤਮਵਿਸ਼ਵਾਸ ਹੈ, ਜਿਸ ਦੀ ਤਾਕਤ ਨਾਲ ਭਾਰਤ ਹਜ਼ਾਰਾਂ ਵਰ੍ਹਿਆਂ ਤੋਂ ਅਮਰ ਬਣਿਆ ਹੋਇਆ ਹੈ। ਜਦੋਂ ਤੱਕ ਸਾਡੀ ਆਸਥਾ ਦੇ ਇਹ ਕੇਂਦਰ ਜ੍ਰਾਗਿਤ ਹਨ, ਭਾਰਤ ਦੀ ਚੇਤਨਾ ਜਾਗ੍ਰਿਤ ਹੈ, ਭਾਰਤ ਦੀ ਆਤਮਾ ਜਾਗ੍ਰਿਤ ਹੈ।”
ਇਤਿਹਾਸ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਲਤੁਤਮਿਸ਼ ਜਿਹੇ ਹਮਲਾਕਾਰੀਆਂ ਦੀ ਚਰਚਾ ਕੀਤੀ, ਜਿਸ ਨੇ ਉਜੈਨ ਦੀ ਊਰਜਾ ਨੂੰ ਵੀ ਨਸ਼ਟ ਕਰਨ ਦਾ ਪ੍ਰਯਾਸ ਕੀਤਾ। ਸ਼੍ਰੀ ਮੋਦੀ ਨੇ ਪੂਰਬ ਵਿੱਚ ਭਾਰਤ ਨੂੰ ਨਸ਼ਟ ਕਰਨ ਦੇ ਲਈ ਕੀਤੇ ਗਏ ਪ੍ਰਯਾਸਾਂ ਨੂੰ ਵੀ ਯਾਦ ਕੀਤਾ। ਸ਼੍ਰੀ ਮੋਦੀ ਨੇ ਸੰਤਾਂ ਅਤੇ ਰਿਸ਼ੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, “ਮਹਾਕਾਲ ਸ਼ਿਵ ਦੀ ਸ਼ਰਣ ਵਿੱਚ ਮੌਤ ਵੀ ਸਾਡਾ ਕੀ ਕਰ ਲੇਵੇਗੀ?” ਉਨ੍ਹਾਂ ਨੇ ਕਿਹਾ, “ਭਾਰਤ ਆਪਣੀ ਆਸਥਾ ਦੇ ਇਨ੍ਹਾਂ ਪ੍ਰਮਾਣਿਕ ਕੇਂਦਰ ਦੀ ਊਰਜਾ ਨਾਲ ਫਿਰ ਪੁਨਰਜੀਵਿਤ ਹੋ ਉਠਿਆ, ਫਿਰ ਉਠ ਖੜ੍ਹਾ ਹੋਇਆ। ਇੱਕ ਵਾਰ ਫਿਰ, ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਅਮਰ ਅਵੰਤਿਕਾ ਭਾਰਤ ਦੇ ਸੱਭਿਆਚਾਰਕ ਅਮਰਤਵ ਦਾ ਐਲਾਨ ਕਰ ਰਹੀ ਹੈ।”
ਭਾਰਤ ਵਿੱਚ ਧਰਮ ਦੇ ਅਰਥ ’ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਹ ਸਾਡੇ ਫਰਜ਼ਾਂ ਦਾ ਸਮੂਹਿਕ ਸੰਕਲਪ ਹੈ। ਸਾਡੇ ਸੰਕਲਪਾਂ ਦਾ ਟੀਚਾ ਹੈ, ਵਿਸ਼ਵ ਦਾ ਕਲਿਆਣ, ਮਾਨਵ ਮਾਤਰ ਦੀ ਸੇਵਾ।” ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਅਸੀਂ ਸ਼ਿਵ ਦੀ ਅਰਾਧਨਾ ਕਰਦੇ ਹਾਂ, ਅਤੇ ਵਿਸ਼ਵਪਤੀ ਨੂੰ ਨਮਨ ਕਰਦੇ ਹਾਂ, ਜੋ ਅਨੇਕ ਰੂਪਾਂ ਨਾਲ ਪੂਰੇ ਵਿਸ਼ਵ ਦੇ ਹਿਤਾਂ ਵਿੱਚ ਲਗੇ ਹਾਂ। ਇਹੀ ਭਾਵਨਾ ਹਮੇਸ਼ਾ ਭਾਰਤ ਦੇ ਤੀਰਥਾਂ, ਮੰਦਿਰਾਂ, ਮਠਾਂ ਅਤੇ ਆਸਥਾ ਕੇਂਦਰਾਂ ਦੀ ਵੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਹਿਤ ਦੇ ਲਈ, ਵਿਸ਼ਵ ਦੀ ਭਲਾਈ ਦੇ ਲਈ ਕਿਤਨੀਆਂ ਪ੍ਰੇਰਣਾਵਾਂ ਇੱਥੇ ਨਿਕਲ ਸਕਦੀਆਂ ਹਨ।
ਅਧਿਆਤਮ ਅਤੇ ਸਿੱਖਿਆ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਜਿਹੇ ਅਧਿਆਤਮਿਕ ਕੇਂਦਰ ਧਰਮ ਦੇ ਨਾਲ-ਨਾਲ ਗਿਆਨ, ਦਰਸ਼ਨ ਅਤੇ ਕਲਾ ਦੀ ਰਾਜਧਾਨੀ ਵੀ ਰਹੇ, ਅਤੇ ਉਜੈਨ ਜਿਹੇ ਸਥਾਨ ਖਗੋਲ ਵਿਗਿਆਨ ਨਾਲ ਜੁੜੀਆਂ ਖੋਜਾਂ ਦਾ ਸਿਖਰਲਾ ਕੇਂਦਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਨਵਾਂ ਭਾਰਤ ਜਦੋਂ ਆਪਣੇ ਪ੍ਰਾਚੀਨ ਕਦਰਾਂ-ਕੀਮਤਾਂ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਆਸਥਾ ਦੇ ਨਾਲ-ਨਾਲ ਵਿਗਿਆਨ ਅਤੇ ਖੋਜ ਦੀ ਪਰੰਪਰਾ ਨੂੰ ਵੀ ਪੁਨਰਜੀਵਿਤ ਕਰ ਰਿਹਾ ਹੈ। ਅੱਜ ਅਸੀਂ ਖਗੋਲ ਵਿਗਿਆਨ ਦੇ ਖੇਤਰ ਵਿੱਚ ਦੁਨੀਆ ਦੀਆਂ ਵੱਡੀਆਂ ਤਾਕਤਾਂ ਦੇ ਬਰਾਬਰ ਖੜ੍ਹੇ ਹੋ ਰਹੇ ਹਾਂ।
ਭਾਰਤ ਦੇ ਪੁਲਾੜ ਮਿਸ਼ਨਾਂ ਜਿਹੇ ਚੰਦਰਯਾਨ ਅਤੇ ਗਗਨਯਾਨ ’ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਪੁਲਾੜ ਵਿੱਚ ਹੋਰ ਦੇਸ਼ਾਂ ਦੇ ਉਪਗ੍ਰਹਿ ਭੇਜ ਰਿਹਾ ਹੈ। ਇਨ੍ਹਾਂ ਅਭਿਯਾਨਾਂ ਦੇ ਜ਼ਰੀਏ ਭਾਰਤ ਆਕਾਸ਼ ਦੀ ਉਹ ਛਲਾਂਗ ਲਗਾਉਣ ਦੇ ਲਈ ਤਿਆਰ ਹੈ, ਜੋ ਸਾਨੂੰ ਇੱਕ ਨਵੀਂ ਉਚਾਈ ਦੇਵੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਰੱਖਿਆ ਦੇ ਖੇਤਰ ਵਿੱਚ ਵੀ ਭਾਰਤ ਪੂਰੀ ਤਾਕਤ ਨਾਲ ਆਤਮਨਿਰਭਰਤਾ ਵੱਲ ਵੱਧ ਰਿਹਾ ਹੈ। ਖੇਡਾਂ ਤੋਂ ਲੈ ਕੇ ਸਟਾਰਟਅਪ ਤੱਕ ਭਾਰਤ ਨੇ ਯੁਵਾ ਆਪਣੀ ਪ੍ਰਤਿਭਾ ਦਾ ਦੁਨੀਆ ਵਿੱਚ ਡੰਕਾ ਵਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਇਨੋਵੇਸ਼ਨ ਹੈ, ਉੱਥੇ ਨਵੀਕਰਣ ਵੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਗੁਲਾਮੀ ਦੇ ਕਾਲਖੰਡ ਵਿੱਚ ਜੋ ਗੁਵਾਇਆ, ਅੱਜ ਭਾਰਤ ਉਸ ਨੂੰ ਫਿਰ ਤੋਂ ਹਾਸਲ ਕਰ ਰਿਹਾ ਹੈ। ਭਾਰਤ ਦੇ ਗੌਰਵ, ਵੈਭਵ ਦੀ ਪੁਨਰਸਥਾਪਨਾ ਹੋ ਰਹੀ ਹੈ ਅਤੇ ਇਸ ਦਾ ਲਾਭ ਪੂਰੇ ਦੇਸ਼ ਅਤੇ ਮਾਨਵਤਾ ਨੂੰ ਮਿਲੇਗਾ। ਆਪਣਾ ਭਾਸ਼ਣ ਸਮਾਪਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਮਹਾਕਾਲ ਦੇ ਅਸ਼ੀਰਵਾਦ ਨਾਲ ਭਾਰਤ ਦੀ ਭਵਯਤਾ ਵਿਸ਼ਵ ਦੇ ਵਿਕਾਸ ਦੀਆਂ ਕਈ ਸੰਭਾਵਨਾਵਾਂ ਨੂੰ ਜਨਮ ਦੇਵੇਗੀ ਅਤੇ ਭਾਰਤ ਦੀ ਦਿਵਯਤਾ ਦੁਨੀਆ ਦੇ ਲਈ ਸ਼ਾਂਤੀ ਦਾ ਮਾਰਗ ਦਰਸ਼ਨ ਕਰੇਗੀ।”
ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨੇ ਉਜੈਨ ਵਿੱਚ ਸ਼੍ਰੀ ਮਹਾਕਾਲ ਲੋਕ ਵਿੱਚ ਮਹਾਕਾਲ ਲੋਕ ਪ੍ਰੋਜੈਕਟ ਦਾ ਪਹਿਲਾ ਪੜਾਅ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਅਵਸਰ ’ਤੇ ਹੋਰ ਲੋਕਾਂ ਦੇ ਇਲਾਵਾ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਅਨੁਸੁਈਯਾ ਉਇਕੇ, ਝਾਰਖੰਡ ਦੇ ਰਾਜਪਾਲ ਸ਼੍ਰੀ ਰਮੇਸ਼ ਬੈਂਸ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਚੌਹਾਨ, ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਡਾ. ਵੀਰੇਂਦਰ ਕੁਮਾਰ, ਸ਼੍ਰੀ ਜਯੋਤਿਰਾਦਿਤਿਆ ਸਿੰਧੀਆ ਅਤੇ ਸ਼੍ਰੀ ਜੀ. ਕਿਸ਼ਨਰੈੱਡੀ, ਕੇਂਦਰੀ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਅਤੇ ਸ਼੍ਰੀ ਪ੍ਰਹਲਾਦ ਪਟੇਲ ਹਾਜ਼ਿਰ ਸਨ।
A memorable day as Shri Mahakal Lok is being inaugurated. This will add to Ujjain's vibrancy. https://t.co/KpHLKAILeP
— Narendra Modi (@narendramodi) October 11, 2022
शंकर के सानिध्य में साधारण कुछ भी नहीं है।
सब कुछ अलौकिक है, असाधारण है।
अविस्मरणीय है, अविश्वसनीय है। pic.twitter.com/Ojs9pRCDsq
— PMO India (@PMOIndia) October 11, 2022
Ujjain has been central to India's spiritual ethos. pic.twitter.com/mUAS1u7hvq
— PMO India (@PMOIndia) October 11, 2022
सफलता के शिखर तक पहुँचने के लिए ये जरूरी है कि राष्ट्र अपने सांस्कृतिक उत्कर्ष को छुए, अपनी पहचान के साथ गौरव से सर उठाकर खड़ा हो। pic.twitter.com/jOTMf7JcA1
— PMO India (@PMOIndia) October 11, 2022
Development of the Jyotirlingas is the development of India's spiritual vibrancy. pic.twitter.com/ivRsJRfv9G
— PMO India (@PMOIndia) October 11, 2022
जहां महाकाल हैं, वहाँ कालखण्डों की सीमाएं नहीं हैं। pic.twitter.com/JgaxyI7kE2
— PMO India (@PMOIndia) October 11, 2022
Ujjain has been one of top centres of research related to astronomy. pic.twitter.com/nYXpp4WLVO
— PMO India (@PMOIndia) October 11, 2022
Where there is innovation, there is also renovation. pic.twitter.com/nre4vH4Zzb
— PMO India (@PMOIndia) October 11, 2022
महाकाल के आशीर्वाद से भारत की भव्यता पूरे विश्व के विकास के लिए नई संभावनाओं को जन्म देगी। pic.twitter.com/8Q7djFXl3h
— PMO India (@PMOIndia) October 11, 2022
*****
ਡੀਐੱਸ/ਟੀਐੱਸ
(Release ID: 1867426)
Visitor Counter : 153
Read this release in:
English
,
Urdu
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam