ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੇਹਸਾਣਾ ਵਿੱਚ ਮੋਢੇਰਾ ਵਿਖੇ 3900 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ



ਪ੍ਰਧਾਨ ਮੰਤਰੀ ਨੇ ਮੋਢੇਰਾ ਨੂੰ ਭਾਰਤ ਦਾ ਪਹਿਲਾ 24x7 ਸੌਰ ਊਰਜਾ ਵਾਲਾ ਪਿੰਡ ਐਲਾਨਿਆ



"ਅੱਜ ਦਾ ਦਿਨ ਮੋਢੇਰਾ, ਮੇਹਸਾਣਾ ਤੇ ਪੂਰੇ ਉੱਤਰੀ ਗੁਜਰਾਤ ਲਈ ਵਿਕਾਸ ਦੇ ਖੇਤਰ ’ਚ ਨਵੀਂ ਊਰਜਾ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ"



"ਮੋਢੇਰਾ ਹਮੇਸ਼ਾ ਸੰਸਾਰ ’ਚ ਕਿਤੇ ਵੀ ਸੌਰ ਊਰਜਾ ਬਾਰੇ ਕਿਸੇ ਵੀ ਚਰਚਾ ਵਿੱਚ ਸ਼ਾਮਲ ਹੋਵੇਗਾ"



"ਤੁਹਾਨੂੰ ਲੋੜੀਂਦੀ ਸ਼ਕਤੀ ਦੀ ਵਰਤੋਂ ਕਰੋ ਅਤੇ ਸਰਕਾਰ ਨੂੰ ਵਾਧੂ ਬਿਜਲੀ ਵੇਚੋ"



"ਡਬਲ ਇੰਜਣ ਵਾਲੀ ਸਰਕਾਰ, ਨਰੇਂਦਰ ਅਤੇ ਭੂਪੇਂਦਰ ਇੱਕ ਹੋ ਗਏ ਹਨ"



"ਸੂਰਜ ਦੀ ਰੋਸ਼ਨੀ ਦੀ ਤਰ੍ਹਾਂ ਜੋ ਵਿਤਕਰਾ ਨਹੀਂ ਕਰਦਾ, ਵਿਕਾਸ ਦੀ ਰੋਸ਼ਨੀ ਵੀ ਹਰ ਘਰ ਤੇ ਝੁੱਗੀ ਤੱਕ ਪੁੱਜਦੀ ਹੈ"

Posted On: 09 OCT 2022 10:24PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਹਸਾਣਾ ਦੇ ਮੋਢੇਰਾ ਵਿਖੇ 3,900 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਮੋਢੇਰਾ ਪਿੰਡ ਨੂੰ ਭਾਰਤ ਦਾ ਪਹਿਲਾ 24x7 ਸੌਰ ਊਰਜਾ ਵਾਲਾ ਪਿੰਡ ਐਲਾਨਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਮੋਢੇਰਾਮੇਹਸਾਣਾ ਅਤੇ ਸਮੁੱਚੇ ਉੱਤਰੀ ਗੁਜਰਾਤ ਲਈ ਵਿਕਾਸ ਦੇ ਖੇਤਰ ਵਿੱਚ ਨਵੀਂ ਊਰਜਾ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਜਲੀ ਤੇ ਪਾਣੀ ਤੋਂ ਲੈ ਕੇ ਰੇਲਵੇ ਅਤੇ ਰੋਡਵੇਜ਼ ਤੱਕਡੇਅਰੀ ਤੋਂ ਕੌਸ਼ਲ ਵਿਕਾਸ ਅਤੇ ਸਿਹਤ ਤੱਕ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ। ਫ਼ਾਇਦਿਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਇਸ ਖੇਤਰ ਵਿੱਚ ਰੋਜ਼ਗਾਰ ਦਾ ਇੱਕ ਸਰੋਤ ਬਣਨਗੇ ਅਤੇ ਪਸ਼ੂ ਪਾਲਣ ਦੇ ਖੇਤਰ ਵਿੱਚ ਕਿਸਾਨਾਂ ਅਤੇ ਲੋਕਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰਨਗੇ ਅਤੇ ਰਾਜ ਵਿੱਚ ਵਿਰਾਸਤੀ ਟੂਰਿਜ਼ਮ ਨੂੰ ਵੀ ਹੁਲਾਰਾ ਦੇਣਗੇ।

ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸ਼ਰਦ ਪੂਰਣਿਮਾ ਅਤੇ ਵਾਲਮੀਕਿ ਜਯੰਤੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਨੇ ਸਾਨੂੰ ਭਗਵਾਨ ਰਾਮ ਦੇ ਸਮਰਸ’ ਜੀਵਨ ਤੋਂ ਜਾਣੂ ਕਰਵਾਇਆ ਅਤੇ ਸਾਨੂੰ ਸਮਾਨਤਾ ਦਾ ਪਾਠ ਪੜ੍ਹਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਮੋਢੇਰਾ ਸੂਰਜ ਮੰਦਿਰ ਲਈ ਜਾਣਿਆ ਜਾਂਦਾ ਸੀ ਪਰ ਹੁਣ ਸੂਰਜ ਮੰਦਿਰ ਨੇ ਸੌਰ ਗ੍ਰਾਮ ਨੂੰ ਪ੍ਰੇਰਿਤ ਕੀਤਾ ਹੈ ਅਤੇ ਇਸ ਨੇ ਵਿਸ਼ਵ ਦੇ ਵਾਤਾਵਰਣ ਅਤੇ ਊਰਜਾ ਦੇ ਨਕਸ਼ੇ 'ਤੇ ਜਗ੍ਹਾ ਬਣਾਈ ਹੈ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਮੋਢੇਰਾ ਨੂੰ ਜ਼ਮੀਨ 'ਤੇ ਢਾਹੁਣ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦਹੁਣ ਮੋਢੇਰਾ ਪੁਰਾਤਨ ਅਤੇ ਆਧੁਨਿਕ ਦੇ ਸੁਮੇਲ ਦੀ ਮਿਸਾਲ ਬਣ ਰਿਹਾ ਹੈ। ਉਨ੍ਹਾਂ ਕਿਹਾ,"ਮੋਢੇਰਾ ਹਮੇਸ਼ਾ ਸੰਸਾਰ ਵਿੱਚ ਕਿਤੇ ਵੀ ਸੌਰ ਊਰਜਾ ਬਾਰੇ ਕਿਸੇ ਵੀ ਚਰਚਾ ਵਿੱਚ ਸ਼ਾਮਲ ਹੋਵੇਗਾ।" ਪ੍ਰਧਾਨ ਮੰਤਰੀ ਨੇ ਸੌਰ ਊਰਜਾ ਅਤੇ ਬਿਜਲੀ ਕਵਰੇਜ ਦੇ ਖੇਤਰ ਵਿੱਚ ਸਫ਼ਲਤਾਵਾਂ ਦਾ ਸਿਹਰਾ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਵਿੱਚ ਗੁਜਰਾਤ ਦੇ ਲੋਕਾਂ ਦੇ ਭਰੋਸੇ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਲਗਨ ਅਤੇ ਦੂਰਅੰਦੇਸ਼ ਸੋਚ ਤੇ ਸਪਸ਼ਟ ਇਰਾਦੇ ਨਾਲ ਕੁਝ ਵੀ ਅਸੰਭਵ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਮੋਢੇਰਾ ਵਿੱਚ ਸੌਰ ਊਰਜਾ ਘਰ ਦੀਆਂ ਲਾਈਟਾਂਖੇਤੀਬਾੜੀ ਦੀਆਂ ਜ਼ਰੂਰਤਾਂ ਦੇ ਨਾਲ-ਨਾਲ ਵਾਹਨਾਂ ਨੂੰ ਵੀ ਬਿਜਲੀ ਦਿੱਤੀ ਜਾਵੇਗੀ। ਸ਼੍ਰੀ ਮੋਦੀ ਨੇ ਅੱਗੇ ਕਿਹਾ, "21ਵੀਂ ਸਦੀ ਦੇ ਇੱਕ ਆਤਮਨਿਰਭਰ ਭਾਰਤ ਲਈਸਾਨੂੰ ਆਪਣੀਆਂ ਊਰਜਾ ਜ਼ਰੂਰਤਾਂ ਨਾਲ ਸਬੰਧਿਤ ਅਜਿਹੇ ਪ੍ਰਯਤਨਾਂ ਨੂੰ ਵਧਾਉਣਾ ਹੋਵੇਗਾ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ ਜਿੱਥੇ ਬਿਜਲੀ ਦੇ ਉਤਪਾਦਕ ਅਤੇ ਖਪਤਕਾਰ ਖ਼ੁਦ ਲੋਕ ਹਨ। ਉਨ੍ਹਾਂ ਅੱਗੇ ਕਿਹਾ,"ਤੁਹਾਨੂੰ ਲੋੜੀਂਦੀ ਸ਼ਕਤੀ ਦੀ ਵਰਤੋਂ ਕਰੋ ਅਤੇ ਸਰਕਾਰ ਨੂੰ ਵਾਧੂ ਬਿਜਲੀ ਵੇਚੋ।" ਇਸ ਨਾਲ ਬਿਜਲੀ ਦੇ ਬਿਲਾਂ ਤੋਂ ਵੀ ਛੁਟਕਾਰਾ ਮਿਲੇਗਾ ਅਤੇ ਵਾਧੂ ਆਮਦਨ ਵੀ ਹੋਵੇਗੀ।" ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਹਿਲਾਂ ਆਮ ਤੌਰ 'ਤੇ ਸਰਕਾਰ ਬਿਜਲੀ ਦਾ ਉਤਪਾਦਨ ਕਰਦੀ ਸੀ ਅਤੇ ਜਨਤਾ ਉਸ ਤੋਂ ਖਰੀਦਦੀ ਸੀਪਰ ਅੱਜ ਕੇਂਦਰ ਸਰਕਾਰ ਅਜਿਹੀਆਂ ਨੀਤੀਆਂ ਵੱਲ ਕੰਮ ਕਰ ਰਹੀ ਹੈ ਜੋ ਲੋਕਾਂ ਨੂੰ ਆਪਣੇ ਘਰਾਂ ਵਿੱਚ ਸੋਲਰ ਪੈਨਲ ਲਗਾ ਕੇ ਬਿਜਲੀ ਪੈਦਾ ਕਰਨ ਦੀ ਆਗਿਆ ਦਿੰਦੀਆਂ ਹਨ। ਕਿਸਾਨ ਆਪਣੇ ਖੇਤਾਂ ਵਿੱਚ ਸਿੰਚਾਈ ਲਈ ਸੋਲਰ ਪੰਪ ਵੀ ਲਗਾ ਰਹੇ ਹਨ।

ਔਖੇ ਸਮੇਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬੱਚੀਆਂ ਦੀ ਸਿੱਖਿਆ ਸੀ ਜੋ ਬਿਜਲੀ ਦੀ ਅਣਹੋਂਦ ਕਾਰਨ ਬਹੁਤ ਪ੍ਰਭਾਵਿਤ ਹੋਈ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਟਿੱਪਣੀ ਕੀਤੀ ਕਿ ਮੇਹਸਾਣਾ ਦੇ ਲੋਕ ਕੁਦਰਤੀ ਤੌਰ 'ਤੇ ਗਣਿਤ ਅਤੇ ਵਿਗਿਆਨ ਵਿੱਚ ਚੰਗੇ ਹਨ। ਜੇ ਤੁਸੀਂ ਅਮਰੀਕਾ ਜਾਓਗੇ ਤਾਂ ਉੱਥੇ ਗਣਿਤ ਦੇ ਖੇਤਰ ਵਿੱਚ ਉੱਤਰੀ ਗੁਜਰਾਤ ਦਾ ਚਮਤਕਾਰ ਦੇਖਣ ਨੂੰ ਮਿਲੇਗਾ। ਜੇ ਤੁਸੀਂ ਸਾਰੇ ਕੱਛ ਵਿੱਚ ਜਾਓਤਾਂ ਤੁਸੀਂ ਮੇਹਸਾਣਾ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਦੇਖੋਗੇ"ਉਨ੍ਹਾਂ ਅੱਗੇ ਕਿਹਾ,"ਇਹ ਬਿਜਲੀ ਦੀ ਕਮੀ ਸੀਜੋ ਉਨ੍ਹਾਂ ਦੀ ਯੋਗ ਉਚਾਈਆਂ ਨੂੰ ਪ੍ਰਾਪਤ ਕਰਨ ਦੀ ਯੋਗਤਾ ਵਿੱਚ ਰੁਕਾਵਟ ਸੀ।" ਪ੍ਰਧਾਨ ਮੰਤਰੀ ਨੇ ਅੱਗੇ ਟਿੱਪਣੀ ਕੀਤੀ ਕਿ ਪਿਛਲੇ ਦੋ ਦਹਾਕਿਆਂ ਵਿੱਚ ਲੋਕਾਂ ਨੇ ਸਰਕਾਰ ਵਿੱਚ ਜੋ ਵਿਸ਼ਵਾਸ ਦਿਖਾਇਆ ਹੈਉਸ ਕਾਰਨ ਗੁਜਰਾਤ ਨੇ ਭਾਰਤ ਵਿੱਚ ਆਪਣਾ ਝੰਡਾ ਗੱਡਿਆ ਹੈ।

ਗੁਜਰਾਤ ਦੀ ਅਗਵਾਈ ਕਰਨ ਦੇ ਆਪਣੇ ਸਮੇਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਰਾਜ ਦੇ ਬਜਟ ਦਾ ਇੱਕ ਵੱਡਾ ਹਿੱਸਾ ਪਾਣੀ ਲਈ ਅਲਾਟ ਕਰਨਾ ਪਿਆ ਸੀ ਕਿਉਂਕਿ ਗੁਜਰਾਤ ਦਸ ਸਾਲਾਂ ਵਿੱਚੋਂ ਸੱਤ ਸਾਲਾਂ ਲਈ ਔੜ ਤੋਂ ਪਰੇਸ਼ਾਨ ਸੀ। ਉਨ੍ਹਾਂ ਅੱਗੇ ਕਿਹਾ,"ਅਤੇ ਇਸੇ ਲਈ ਜਦੋਂ ਅਸੀਂ ਪੰਚਾਮ੍ਰਿਤ ਸਕੀਮ ਲੈ ਕੇ ਆਏ ਸੀ ਜੋ ਗੁਜਰਾਤ ਵਿੱਚ ਪਾਣੀ ਦੇ ਸੰਕਟ 'ਤੇ ਕੇਂਦ੍ਰਿਤ ਸੀ।" ਪ੍ਰਧਾਨ ਮੰਤਰੀ ਨੇ ਹਰ ਪਿੰਡ ਨੂੰ 24 ਘੰਟੇ ਬਿਜਲੀ ਦੇਣ ਲਈ ਉਂਝਾ ਵਿੱਚ ਸ਼ੁਰੂ ਕੀਤੀ ਜਯੋਤੀਗ੍ਰਾਮ ਯੋਜਨਾ ਦੀ ਸਫ਼ਲਤਾ ਨੂੰ ਯਾਦ ਕੀਤਾ ਅਤੇ ਸਰਕਾਰ ਨੇ ਇਸ ਕੰਮ ਨੂੰ ਪੂਰਾ ਕਰਨ ਲਈ ਇੱਕ ਹਜ਼ਾਰ ਦਿਨ ਦਾ ਸਮਾਂ ਦਿੱਤਾ ਸੀ। ਸੁਜਲਾਮ ਸੁਫਲਾਮ ਯੋਜਨਾ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਜ਼ਮੀਨ ਦੇ ਅਜਿਹੇ ਕਿਸਾਨਾਂ ਦਾ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਜ ਉੱਤਰੀ ਗੁਜਰਾਤ ਦੇ ਖੇਤਾਂ ਨੂੰ ਸਿੰਜਣ ਵਾਲੀ ਸੁਜਲਾਮ ਸੁਫਲਾਮ ਨਹਿਰ ਲਈ ਆਪਣੀ ਜ਼ਮੀਨ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਪਾਣੀ ਨਾਲ ਸਬੰਧਿਤ ਯੋਜਨਾਵਾਂ ਦੇ ਉਦਘਾਟਨ ਨਾਲ ਪਰਿਵਾਰਾਂਮਾਤਾਵਾਂ ਅਤੇ ਭੈਣਾਂ ਦੀ ਸਿਹਤ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਪਿਛਲੇ ਦੋ ਦਹਾਕਿਆਂ ਵਿੱਚਸਰਕਾਰ ਨੇ ਕਨੈਕਟੀਵਿਟੀ 'ਤੇ ਜ਼ੋਰ ਦਿੱਤਾ ਹੈਅਤੇ ਡਬਲ ਇੰਜਣ ਵਾਲੀ ਸਰਕਾਰ ਨਾਲਨਰੇਂਦਰ ਅਤੇ ਭੂਪੇਂਦਰ ਇੱਕ ਹੋ ਗਏ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ 1930 ਵਿੱਚ ਅੰਗਰੇਜ਼ਾਂ ਨੇ ਮੇਹਸਾਣਾ-ਅੰਬਾਜੀ-ਤਰੰਗਾ-ਅਬੂਰੋਡ ਰੇਲਵੇ ਲਾਈਨ ਦੇ ਵਿਕਾਸ ਦੀ ਰੂਪਰੇਖਾ ਉਲੀਕੀ ਸੀ ਪਰ ਬਾਅਦ ਦੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਅੱਗੇ ਕਿਹਾ,"ਅਸੀਂ ਸਭ ਕੁਝ ਲਿਆਸਾਰੀਆਂ ਯੋਜਨਾਵਾਂ ਬਣਾਈਆਂਅਤੇ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਕਿੰਨੀ ਵਿੱਤੀ ਖੁਸ਼ਹਾਲੀ ਲਿਆਉਣ ਜਾ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਨ ਔਸ਼ਧੀ’ ਕੇਂਦਰ ਦੀ ਸਫ਼ਲਤਾ 'ਤੇ ਖੁਸ਼ੀ ਜ਼ਾਹਰ ਕੀਤੀ ਜੋ ਰਿਆਇਤੀ ਦਰ 'ਤੇ ਦਵਾਈਆਂ ਪ੍ਰਦਾਨ ਕਰਦਾ ਹੈ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਆਪਣੀਆਂ ਦਵਾਈਆਂ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਤੋਂ ਖਰੀਦਣ ਦੀ ਵੀ ਅਪੀਲ ਕੀਤੀਜਿੱਥੇ ਪਹਿਲਾਂ 1,000 ਰੁਪਏ ਦੀ ਜੈਨਰਿਕ ਦਵਾਈਆਂ ਦੀ ਕੀਮਤ ਹੁਣ 100-200 ਰੁਪਏ ਹੈ। ਟੂਰਿਜ਼ਮ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦਯੋਗ ਵੱਡੀ ਗਿਣਤੀ ਵਿੱਚ ਲੋਕਾਂ ਲਈ ਰੋਜ਼ਗਾਰ ਦਾ ਸਰੋਤ ਹੈ। ਸ਼੍ਰੀ ਮੋਦੀ ਨੇ ਕਿਹਾ, ਜ਼ਰਾ ਵੜਨਗਰ ਵਿੱਚ ਕੀਤੀ ਪੁਟਾਈ ਨੂੰ ਦੇਖੋ!” “ਹਜ਼ਾਰਾਂ ਸਾਲ ਪੁਰਾਣੇ ਅਵਸ਼ੇਸ਼ ਮਿਲੇ ਹਨ।

ਪ੍ਰਧਾਨ ਮੰਤਰੀ ਨੇ ਦੇਖਿਆ ਕਿ ਪਿਛਲੇ ਦੋ ਦਹਾਕਿਆਂ ਵਿੱਚਗੁਜਰਾਤ ਦੇ ਮੰਦਰਾਂ ਅਤੇ ਸ਼ਕਤੀਪੀਠਾਂ ਨੂੰ ਬਹਾਲ ਕਰਨ ਲਈ ਸੁਹਿਰਦ ਪ੍ਰਯਤਨ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ,“ਸੋਮਨਾਥਚੋਟੀਲਾ ਅਤੇ ਪਾਵਾਗੜ੍ਹ ਵਿਖੇ ਸੁਧਰੀ ਸਥਿਤੀ ਇਸ ਦੀਆਂ ਉਦਾਹਰਣਾਂ ਹਨ।” ਉਨ੍ਹਾਂ ਇਹ ਵੀ ਕਿਹਾ,“ਪਾਵਾਗੜ੍ਹ ਨੇ 500 ਸਾਲਾਂ ਤੱਕ ਆਪਣਾ ਝੰਡਾ ਨਹੀਂ ਲਹਿਰਾਇਆਜਿਸ ਦਿਨ ਮੈਂ ਆਇਆ ਅਤੇ 500 ਸਾਲਾਂ ਬਾਅਦ ਝੰਡਾ ਲਹਿਰਾਇਆ।

ਸੰਬੋਧਨ ਦੀ ਸਮਾਪਤੀ ਤੇ ਪ੍ਰਧਾਨ ਮੰਤਰੀ ਨੇ ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਮੰਤਰ ਤੇ ਟਿੱਪਣੀ ਕੀਤੀ ਜੋ ਡਬਲ ਇੰਜਣ ਵਾਲੀ ਸਰਕਾਰ ਦੀ ਨੀਂਹ ਹੈ। ਪ੍ਰਧਾਨ ਮੰਤਰੀ ਨੇ ਸਿੱਟਾ ਕੱਢਿਆ, "ਸੂਰਜ ਦੀ ਰੋਸ਼ਨੀ ਦੀ ਤਰ੍ਹਾਂ ਜੋ ਵਿਤਕਰਾ ਨਹੀਂ ਕਰਦਾਵਿਕਾਸ ਦੀ ਰੋਸ਼ਨੀ ਵੀ ਹਰ ਘਰ ਅਤੇ ਝੌਂਪੜੀ ਤੱਕ ਪਹੁੰਚਦੀ ਹੈ।"

ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲਸ਼੍ਰੀ ਭਰਾਸਿੰਘ ਧਾਬੀਸ਼੍ਰੀਮਤੀ ਸ਼ਾਰਦਾਬੇਨ ਪਟੇਲ ਅਤੇ ਜੁਗਾਂਜੀ ਲੋਖੰਡਵਾਲਾ ਵੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ ਅਹਿਮਦਾਬਾਦ-ਮੇਹਸਾਣਾ ਗੇਜ ਪਰਿਵਰਤਨ ਪ੍ਰੋਜੈਕਟ ਦੇ ਸਾਬਰਮਤੀ-ਜਗੁਦਾਨ ਹਿੱਸੇ ਦਾ ਗੇਜ ਪਰਿਵਰਤਨ ਸ਼ਾਮਲ ਹੈ; ONGC ਦਾ ਨੰਦਾਸਨ ਭੂ-ਵਿਗਿਆਨਕ ਤੇਲ ਉਤਪਾਦਨ ਪ੍ਰੋਜੈਕਟਖੇਰਵਾ ਤੋਂ ਸ਼ਿੰਗੋਡਾ ਝੀਲ ਤੱਕ ਸੁਜਲਾਮ ਸੁਫਲਾਮ ਨਹਿਰਧਰੋਈ ਡੈਮ ਆਧਾਰਿਤ ਵੜਨਗਰ ਖੇਰਾਲੂ ਅਤੇ ਧਰੋਈ ਸਮੂਹ ਸੁਧਾਰ ਯੋਜਨਾਬੇਚਰਾਜੀ ਮੋਢੇਰਾ-ਚਨਾਸਮਾ ਰਾਜ ਮਾਰਗ ਦੇ ਇੱਕ ਹਿੱਸੇ ਨੂੰ ਚਹੁੰਮਾਰਗੀ ਕਰਨ ਦਾ ਪ੍ਰੋਜੈਕਟਉਂਜਾ-ਦਾਸਾਜ ਉਪੇਰਾ ਲਾਡੋਲ (ਭਾਂਖਰ ਅਪ੍ਰੋਚ ਰੋਡ) ਦੇ ਇੱਕ ਹਿੱਸੇ ਦਾ ਵਿਸਤਾਰ ਕਰਨ ਦਾ ਪ੍ਰੋਜੈਕਟਰੀਜਨਲ ਟ੍ਰੇਨਿੰਗ ਸੈਂਟਰਸਰਦਾਰ ਪਟੇਲ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਸਪੀਪਾ)ਮੇਹਸਾਣਾ ਦੀ ਨਵੀਂ ਇਮਾਰਤਅਤੇ ਮੋਢੇਰਾ ਵਿਖੇ ਸੂਰਯ ਮੰਦਿਰ ਵਿਖੇ ਪ੍ਰੋਜੈਕਸ਼ਨ ਮੈਪਿੰਗ ਆਦਿ।

ਪ੍ਰਧਾਨ ਮੰਤਰੀ ਨੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਿਸ ਵਿੱਚ ਪਾਟਨ ਤੋਂ ਗੋਜਾਰੀਆ ਤੱਕ ਐੱਨਐੱਚ-68 ਦੇ ਇੱਕ ਹਿੱਸੇ ਨੂੰ ਚਹੁੰਮਾਰਗੀ ਕਰਨਾ ਸ਼ਾਮਲ ਹੈਮੇਹਸਾਣਾ ਜ਼ਿਲ੍ਹੇ ਦੇ ਜੋਟਾਨਾ ਤਾਲੁਕਾ ਦੇ ਚਲਾਸਨ ਪਿੰਡ ਵਿੱਚ ਇੱਕ ਵਾਟਰ ਟ੍ਰੀਟਮੈਂਟ ਪਲਾਂਟਦੁੱਧਸਾਗਰ ਡੇਅਰੀ ਵਿਖੇ ਇੱਕ ਨਵਾਂ ਆਟੋਮੇਟਿਡ ਮਿਲਕ ਪਾਊਡਰ ਪਲਾਂਟ ਅਤੇ ਯੂਐੱਚਟੀ ਮਿਲਕ ਡੱਬਾ ਪਲਾਂਟਜਨਰਲ ਹਸਪਤਾਲ ਮੇਹਸਾਣਾ ਦਾ ਪੁਨਰ ਵਿਕਾਸ ਅਤੇ ਪੁਨਰ ਨਿਰਮਾਣਅਤੇ ਮੇਹਸਾਣਾ ਅਤੇ ਉੱਤਰੀ ਗੁਜਰਾਤ ਦੇ ਹੋਰ ਜ਼ਿਲ੍ਹਿਆਂ ਲਈਹੋਰਾਂ ਦੇ ਨਾਲ-ਨਾਲ ਸੁਧਾਰੀ ਗਈ ਵੰਡ ਸੈਕਟਰ ਯੋਜਨਾ (RDSS)

ਪ੍ਰਧਾਨ ਮੰਤਰੀ ਨੇ ਮੋਢੇਰਾ ਪਿੰਡ ਨੂੰ ਭਾਰਤ ਦਾ ਪਹਿਲਾ 24x7 ਸੌਰ ਊਰਜਾ ਵਾਲਾ ਪਿੰਡ ਐਲਾਨਿਆਇਹ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਮੋਢੇਰਾ ਦੇ ਸੂਰਯ-ਮੰਦਿਰ ਸ਼ਹਿਰ ਦੇ ਸੂਰਜੀਕਰਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਦਾ ਹੈ। ਇਸ ਵਿੱਚ ਇੱਕ ਗ੍ਰਾਊਂਡ ਮਾਊਂਟਡ ਸੋਲਰ ਪਾਵਰ ਪਲਾਂਟ ਅਤੇ ਰਿਹਾਇਸ਼ੀ ਅਤੇ ਸਰਕਾਰੀ ਇਮਾਰਤਾਂ 'ਤੇ 1300 ਤੋਂ ਵੱਧ ਰੂਫਟੌਪ ਸੋਲਰ ਸਿਸਟਮ ਵਿਕਸਿਤ ਕਰਨਾ ਸ਼ਾਮਲ ਹੈਸਾਰੇ ਬੈਟਰੀ ਐਨਰਜੀ ਸਟੋਰੇਜ ਸਿਸਟਮ (BESS) ਨਾਲ ਏਕੀਕ੍ਰਿਤ ਹਨ। ਇਹ ਪ੍ਰੋਜੈਕਟ ਇਹ ਦਰਸਾਏਗਾ ਕਿ ਕਿਵੇਂ ਭਾਰਤ ਦੀ ਅਖੁੱਟ ਊਰਜਾ ਦੀ ਸਮਰੱਥਾ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਮਜ਼ਬੂਤ ਕਰ ਸਕਦੀ ਹੈ।

 

Big day for Modhera as it takes a giant leap towards harnessing solar power. https://t.co/2GCyM5vAzd

— Narendra Modi (@narendramodi) October 9, 2022

PM @narendramodi extends Valmiki Jayanti greetings to the nation. pic.twitter.com/cEysnUoxGl

— PMO India (@PMOIndia) October 9, 2022

Modhera is setting an example for the world. pic.twitter.com/3333oN3CcU

— PMO India (@PMOIndia) October 9, 2022

 

 

 **********

ਡੀਐੱਸ/ਟੀਐੱਸ



(Release ID: 1866413) Visitor Counter : 130