ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਅਹਿਮਦਾਬਾਦ ਵਿੱਚ ਨਵਭਾਰਤ ਸਾਹਿਤਯ ਮੰਦਿਰ ਦੁਆਰਾ ਆਯੋਜਿਤ ‘ਕਲਮ ਨੋ ਕਾਰਨੀਵਲ' ਪੁਸਤਕ ਮੇਲੇ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ



"ਪੁਸਤਕ ਮੇਲਾ ਨਵੇਂ ਅਤੇ ਯੁਵਾ ਲੇਖਕਾਂ ਲਈ ਇੱਕ ਮੰਚ ਬਣ ਗਿਆ ਹੈ ਅਤੇ ਇਹ ਗੁਜਰਾਤ ਦੇ ਸਾਹਿਤ ਅਤੇ ਗਿਆਨ ਦੇ ਵਿਸਤਾਰ ਵਿੱਚ ਵੀ ਮਦਦ ਕਰ ਰਿਹਾ ਹੈ"



"ਪੁਸਤਕਾਂ ਅਤੇ ਟੈਕਸਟ ਦੋਵੇਂ ਸਾਡੀ ਵਿੱਦਿਆ ਉਪਾਸਨਾ ਦੇ ਮੂਲ ਤੱਤ ਹਨ"



"ਸੁਤੰਤਰਤਾ ਸੰਗ੍ਰਾਮ ਦੇ ਭੁਲਾ ਦਿੱਤੇ ਗਏ ਚੈਪਟਰਾਂ ਦੀ ਸ਼ਾਨ ਨੂੰ ਅਸੀਂ ਦੇਸ਼ ਦੇ ਸਾਹਮਣੇ ਲਿਆ ਰਹੇ ਹਾਂ"



"ਟੈਕਨੋਲੋਜੀ ਸਾਡੇ ਲਈ ਨਿਰਸੰਦੇਹ ਸੂਚਨਾ ਦਾ ਇੱਕ ਮਹੱਤਵਪੂਰਨ ਸਰੋਤ ਹੈ, ਪਰ ਇਹ ਕਿਤਾਬਾਂ, ਕਿਤਾਬਾਂ ਦੇ ਅਧਿਐਨ ਦਾ ਸਥਾਨ ਨਹੀਂ ਲੈ ਸਕਦੀ"



"ਜਦੋਂ ਜਾਣਕਾਰੀ ਸਾਡੇ ਦਿਮਾਗ ਵਿੱਚ ਹੁੰਦੀ ਹੈ, ਤਾਂ ਮਸਤਕ ਉਸ ਜਾਣਕਾਰੀ ਨੂੰ ਗਹਿਰਾਈ ਨਾਲ ਪ੍ਰੋਸੈੱਸ ਕਰਦਾ ਹੈ ਅਤੇ ਇਹ ਨਵੇਂ ਆਯਾਮਾਂ ਨੂੰ ਜਨਮ ਦਿੰਦਾ ਹੈ। ਇਹ ਨਵੀਂ ਖੋਜ ਅਤੇ ਇਨੋਵੇਸ਼ਨ ਲਈ ਰਾਹ ਖੋਲ੍ਹਦਾ ਹੈ। ਇਸ ਵਿੱਚ ਕਿਤਾਬਾਂ ਸਾਡੀਆਂ ਬਿਹਤਰੀਨ ਦੋਸਤ ਬਣ ਜਾਂਦੀਆਂ ਹਨ"

Posted On: 08 SEP 2022 5:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਵਿੱਚ ਨਵਭਾਰਤ ਸਾਹਿਤਯ ਮੰਦਿਰ ਦੁਆਰਾ ਆਯੋਜਿਤ ਕਲਮ ਨੋ ਕਾਰਨੀਵਲ’ ਪੁਸਤਕ ਮੇਲੇ ਦੇ ਉਦਘਾਟਨ ਸਮਾਰੋਹ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਲਮ ਨੋ ਕਾਰਨੀਵਲਦੇ ਸ਼ਾਨਦਾਰ ਆਯੋਜਨ 'ਤੇ ਹਾਰਦਿਕ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਪ੍ਰਸੰਨਤਾ ਪ੍ਰਗਟਾਈ ਕਿ ਅਹਿਮਦਾਬਾਦ ਵਿੱਚ 'ਨਵ ਭਾਰਤ ਸਾਹਿਤਯ ਮੰਦਿਰਦੁਆਰਾ ਸ਼ੁਰੂ ਕੀਤੇ ਗਏ ਪੁਸਤਕ ਮੇਲੇ ਦੀ ਪਰੰਪਰਾ ਹਰ ਬੀਤਦੇ ਸਾਲ ਦੇ ਨਾਲ ਸਮ੍ਰਿੱਧ ਹੁੰਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਮੰਨਿਆ ਕਿ ਪੁਸਤਕ ਮੇਲਾ ਨਵੇਂ ਅਤੇ ਯੁਵਾ ਲੇਖਕਾਂ ਲਈ ਇੱਕ ਮੰਚ ਬਣ ਗਿਆ ਹੈ ਅਤੇ ਇਹ ਗੁਜਰਾਤ ਦੇ ਸਾਹਿਤ ਅਤੇ ਗਿਆਨ ਦੇ ਵਿਸਤਾਰ ਵਿੱਚ ਵੀ ਮਦਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਸਮ੍ਰਿੱਧ ਪਰੰਪਰਾ ਲਈ ਨਵਭਾਰਤ ਸਾਹਿਤਯ ਮੰਦਿਰ ਅਤੇ ਇਸ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕਲਮ ਨੋ ਕਾਰਨੀਵਲ’ ਹਿੰਦੀਅੰਗ੍ਰੇਜ਼ੀ ਅਤੇ ਗੁਜਰਾਤੀ ਭਾਸ਼ਾਵਾਂ ਵਿੱਚ ਪੁਸਤਕਾਂ ਦਾ ਇੱਕ ਵਿਸ਼ਾਲ ਸੰਮੇਲਨ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਰਾਜ ਨੇ 'ਵਾਂਚੇ ਗੁਜਰਾਤਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਕਲਮ ਨੋ ਕਾਰਨੀਵਲਜਿਹੀਆਂ ਮੁਹਿੰਮਾਂ ਹੀ ਗੁਜਰਾਤ ਦੇ ਉਸ ਸੰਕਲਪ ਨੂੰ ਅੱਗੇ ਲਿਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੁਸਤਕਾਂ ਅਤੇ ਟੈਕਸਟ ਦੋਵੇਂ ਸਾਡੀ ਵਿੱਦਿਆ ਉਪਾਸਨਾ ਦੇ ਮੂਲ ਤੱਤ ਹਨ। "ਗੁਜਰਾਤ ਵਿੱਚ ਲਾਇਬ੍ਰੇਰੀਆਂ ਦੀ ਬਹੁਤ ਪੁਰਾਣੀ ਪਰੰਪਰਾ ਰਹੀ ਹੈ।" ਪ੍ਰਧਾਨ ਮੰਤਰੀ ਨੇ ਵਡੋਦਰਾ ਦੇ ਮਹਾਰਾਜਾ ਸਯਾਜੀਰਾਓ ਗਾਇਕਵਾੜ ਜੀ ਦੇ ਯੋਗਦਾਨ ਤੇ ਚਾਨਣਾ ਪਾਇਆਜਿਨ੍ਹਾਂ ਨੇ ਆਪਣੇ ਖੇਤਰ ਦੇ ਸਾਰੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕੀਤੀਆਂਗੋਂਡਲ ਦੇ ਮਹਾਰਾਜਾ ਭਗਵਤ ਸਿੰਘ ਜੀਜਿਨ੍ਹਾਂ ਨੇ ਭਗਵਤ ਗੋਮੰਡਲ’ ਨਾਮ ਦਾ ਵਿਸ਼ਾਲ ਸ਼ਬਦ ਕੋਸ਼ ਦਿੱਤਾ ਅਤੇ ਵੀਰ ਕਵੀ ਨਰਮਦ, ਜਿਨ੍ਹਾਂ ਨੇ ਨਰਮ ਕੋਸ਼’ ਦਾ ਸੰਪਾਦਨ ਕੀਤਾ।" ਪ੍ਰਧਾਨ ਮੰਤਰੀ ਨੇ ਕਿਹਾ"ਗੁਜਰਾਤ ਦਾ ਇਤਿਹਾਸ ਪੁਸਤਕਾਂਲੇਖਕਾਂਸਾਹਿਤ ਸਿਰਜਣਾ ਦੇ ਲਿਹਾਜ਼ ਨਾਲ ਬਹੁਤ ਸਮ੍ਰਿੱਧ ਰਿਹਾ ਹੈ। ਮੈਂ ਚਾਹਾਂਗਾ ਕਿ ਅਜਿਹੇ ਪੁਸਤਕ ਮੇਲੇ ਗੁਜਰਾਤ ਦੇ ਕੋਨੇ-ਕੋਨੇ ਵਿੱਚ ਲੋਕਾਂ ਤੱਕਖਾਸ ਕਰਕੇ ਨੌਜਵਾਨਾਂ ਤੱਕ ਪਹੁੰਚਣ ਤਾਕਿ ਉਹ ਸਮ੍ਰਿੱਧ ਇਤਿਹਾਸ ਬਾਰੇ ਜਾਣ ਸਕਣ ਅਤੇ ਇਸ ਤੋਂ ਪ੍ਰੇਰਣਾ ਲੈ ਸਕਣ।"

ਪ੍ਰਧਾਨ ਮੰਤਰੀ ਨੇ ਸਾਰਿਆਂ ਦਾ ਧਿਆਨ ਇਸ ਵੱਲ ਆਕਰਸ਼ਿਤ ਕੀਤਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਦੌਰਾਨ ਪੁਸਤਕ ਮੇਲਾ ਲਗ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸ ਨੂੰ ਪੁਨਰ-ਸੁਰਜੀਤ ਕਰਨਾ ਅੰਮ੍ਰਿਤ ਮਹੋਤਸਵ ਦੇ ਮੁੱਖ ਪਹਿਲੂਆਂ ਵਿੱਚੋਂ ਇੱਕ ਹੈ। ਅਸੀਂ ਸੁਤੰਤਰਤਾ ਸੰਗ੍ਰਾਮ ਦੇ ਭੁਲਾ ਦਿੱਤੇ ਗਏ ਅਧਿਆਇ (ਚੈਪਟਰ) ਦੀ ਸ਼ਾਨ ਨੂੰ ਦੇਸ਼ ਦੇ ਸਾਹਮਣੇ ਲਿਆ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ, "ਕਲਮਾ ਨੋ ਕਾਰਨੀਵਲਜਿਹੇ ਸਮਾਗਮ ਦੇਸ਼ ਵਿੱਚ ਇਸ ਮੁਹਿੰਮ ਨੂੰ ਹੁਲਾਰਾ ਦੇ ਸਕਦੇ ਹਨ"। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਨਾਲ ਸਬੰਧਿਤ ਪੁਸਤਕਾਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਅਜਿਹੇ ਲੇਖਕਾਂ ਨੂੰ ਮਜ਼ਬੂਤ ਮੰਚ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਮੈਨੂੰ ਯਕੀਨ ਹੈ ਕਿ ਇਹ ਸਮਾਗਮ ਇਸ ਦਿਸ਼ਾ ਵਿੱਚ ਇੱਕ ਸਕਾਰਾਤਮਕ ਮਾਧਿਅਮ ਸਾਬਤ ਹੋਵੇਗਾ।"

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕਿਸੇ ਨੂੰ ਵੀ ਸ਼ਾਸਤਰਾਂ, ਟੈਕਸਟ ਅਤੇ ਪੁਸਤਕਾਂ ਦਾ ਵਾਰ-ਵਾਰ ਅਧਿਐਨ ਕਰਨਾ ਚਾਹੀਦਾ ਹੈ ਤਾਕਿ ਉਹ ਪ੍ਰਭਾਵਸ਼ਾਲੀ ਅਤੇ ਉਪਯੋਗੀ ਬਣੇ ਰਹਿਣ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਦੇ ਸਮੇਂ ਅਤੇ ਯੁਗ ਵਿੱਚ ਇਹ ਹੋਰ ਵੀ ਮਹੱਤਵਪੂਰਨ ਹੈਜਿੱਥੇ ਲੋਕ ਇੰਟਰਨੈੱਟ ਦੀ ਮਦਦ ਲੈਂਦੇ ਹਨ। ਟੈਕਨੋਲੋਜੀ ਸਾਡੇ ਲਈ ਨਿਰਸੰਦੇਹ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਹੈਪਰ ਇਹ ਕਿਤਾਬਾਂਕਿਤਾਬਾਂ ਦੇ ਅਧਿਐਨ ਦਾ ਸਥਾਨ ਨਹੀਂ ਲੈ ਸਕਦੀ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸੂਚਨਾ ਸਾਡੇ ਦਿਮਾਗ ਵਿੱਚ ਹੁੰਦੀ ਹੈਤਾਂ ਮਸਤਕ ਉਸ ਜਾਣਕਾਰੀ ਨੂੰ ਗਹਿਰਾਈ ਨਾਲ ਪ੍ਰੋਸੈੱਸ ਕਰਦਾ ਹੈ ਅਤੇ ਇਹ ਨਵੇਂ ਆਯਾਮਾਂ ਨੂੰ ਜਨਮ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਨਵੀਂ ਖੋਜ ਅਤੇ ਇਨੋਵੇਸ਼ਨ ਲਈ ਰਾਹ ਖੋਲ੍ਹਦਾ ਹੈ। ਇਸ ਵਿੱਚ ਕਿਤਾਬਾਂ ਸਾਡੀਆਂ ਬਿਹਤਰੀਨ ਦੋਸਤ ਬਣ ਜਾਂਦੀਆਂ ਹਨ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਕਿਤਾਬਾਂ ਪੜ੍ਹਨ ਦੀ ਆਦਤ ਪਾਉਣਾ ਬੇਹੱਦ ਜ਼ਰੂਰੀ ਹੈਖਾਸ ਤੌਰ 'ਤੇ ਅਜਿਹੀ ਦੁਨੀਆ ਵਿੱਚ ਜੋ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਨੇ ਕਿਹਾ, “ਚਾਹੇ ਕਿਤਾਬਾਂ ਭੌਤਿਕ ਰੂਪ ਵਿੱਚ ਹੋਣ ਜਾਂ ਡਿਜੀਟਲ ਰੂਪ ਵਿੱਚਮੇਰਾ ਮੰਨਣਾ ਹੈ ਕਿ ਅਜਿਹੇ ਸਮਾਗਮ ਨੌਜਵਾਨਾਂ ਵਿੱਚ ਕਿਤਾਬਾਂ ਪ੍ਰਤੀ ਲੋੜੀਂਦੀ ਖਿੱਚ ਪੈਦਾ ਕਰਨ ਵਿੱਚ ਬੜੀ ਭੂਮਿਕਾ ਨਿਭਾਉਣਗੇ ਅਤੇ ਉਨ੍ਹਾਂ ਦੇ ਮਹੱਤਵ ਨੂੰ ਸਮਝਣ ਵਿੱਚ ਮਦਦ ਕਰਨਗੇ।

 

My message for the book fair being held in Ahmedabad. https://t.co/Z62T4oevO5

— Narendra Modi (@narendramodi) September 8, 2022

जब मैं गुजरात में आप सबके बीच था, तब गुजरात ने भी ‘वांचे गुजरात’ अभियान शुरू किया था।

आज ‘कलम नो कार्निवल’ जैसे अभियान गुजरात के उस संकल्प को आगे बढ़ा रहे हैं: PM @narendramodi

— PMO India (@PMOIndia) September 8, 2022

पुस्तक और ग्रंथ, ये दोनों हमारी विद्या उपासना के मूल तत्व हैं।

गुजरात में पुस्तकालयों की तो बहुत पुरानी परंपरा रही है: PM @narendramodi

— PMO India (@PMOIndia) September 8, 2022

इस वर्ष ये पुस्तक मेला एक ऐसे समय में आयोजित हो रहा है जब देश अपनी आजादी का अमृत महोत्सव मना रहा है।

अमृत महोत्सव का एक आयाम ये भी है कि हम हमारी आजादी की लड़ाई के इतिहास को कैसे पुनर्जीवित करें: PM @narendramodi

— PMO India (@PMOIndia) September 8, 2022

आज इंटरनेट के जमाने में ये सोच हावी होती जा रही है कि जब जरूरत होगी तो इंटरनेट की मदद ले लेंगे।

तकनीक हमारे लिए निःसन्देह जानकारी का एक महत्वपूर्ण जरिया है, लेकिन वो किताबों को, किताबों के अध्ययन को रिप्लेस करने का तरीका नहीं है: PM @narendramodi

— PMO India (@PMOIndia) September 8, 2022

 

 

 **********

ਡੀਐੱਸ/ਟੀਐੱਸ



(Release ID: 1858193) Visitor Counter : 112