ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀਐੱਮਜੇਡੀਵਾਈ) - ਵਿੱਤੀ ਸਮਾਵੇਸ਼ਨ ਦੇ ਰਾਸ਼ਟਰੀ ਮਿਸ਼ਨ ਨੇ ਆਪਣੇ ਸਫ਼ਲਤਾਪੂਰਵਕ ਲਾਗੂ ਹੋਣ ਦੇ ਅੱਠ ਸਾਲ ਪੂਰੇ ਕੀਤੇ


ਪੀਐੱਮਜੇਡੀਵਾਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 46.25 ਕਰੋੜ ਲਾਭਪਾਤਰੀਆਂ ਦੇ ਬੈਂਕ ਖਾਤੇ ਖੁੱਲ੍ਹੇ ਅਤੇ ਉਸ ਵਿੱਚ 1,73,954 ਕਰੋੜ ਰੁਪਏ ਜਮ੍ਹਾਂ ਹੋਏ

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ: ਵਿੱਤੀ ਸਮਾਵੇਸ਼ਨ ਸਮਾਵੇਸ਼ੀ ਵਿਕਾਸ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ, ਜੋ ਸਮਾਜ ਦੇ ਹਾਸ਼ੀਏ ’ਤੇ ਰਹਿਣ ਵਾਲੇ ਵਰਗਾਂ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਸੁਨਿਸ਼ਚਿਤ ਕਰਦਾ ਹੈ

ਪੀਐੱਮਜੇਡੀਵਾਈ ਸਰਕਾਰ ਦੀ ਜਨ-ਕੇਂਦ੍ਰਿਤ ਆਰਥਿਕ ਪਹਿਲਾਂ ਦੀ ਬੁਨਿਆਦ ਬਣ ਗਈ ਹੈ: ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾਡ

ਪੀਐੱਮਜੇਡੀਵਾਈ ਖਾਤੇ ਮਾਰਚ 2015 ਵਿੱਚ 14.72 ਕਰੋੜ ਤੋਂ ਤਿੰਨ ਗੁਣਾ ਵਧ ਕੇ 10 ਅਗਸਤ 2022 ਤੱਕ 46.25 ਕਰੋੜ ਹੋ ਗਈ

56 ਫੀਸਦੀ ਜਨ-ਧਨ ਖਾਤਾਧਾਰਕ ਮਹਿਲਾਵਾਂ ਹਨ ਅਤੇ 67 ਫੀਸਦੀ ਜਨ-ਧਨ ਖਾਤੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਹਨ

ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ 31.94 ਕਰੋੜ ਰੂਪੇ ਕਾਰਡ ਜਾਰੀ ਕੀਤੇ ਗਏ

ਜੂਨ 2022 ਵਿੱਚ ਲਗਭਗ 5.4 ਕਰੋੜ ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਵਿਭਿੰਨ ਯੋਜਨਾਵਾਂ ਦੇ ਤਹਿਤ ਸਰਕਾਰ ਤੋਂ ਸਿੱਧਾ ਲਾਭ ਟ੍ਰਾਂਸਫਰ (ਡੀਬੀਟੀ) ਪ੍ਰਾਪਤ ਹੋਇਆ

Posted On: 28 AUG 2022 7:40AM by PIB Chandigarh

ਵਿੱਤੀ ਸਮਾਵੇਸ਼ਨ ਦੀਆਂ ਆਪਣੀਆਂ ਪਹਿਲਾਂ ਦੇ ਜ਼ਰੀਏ, ਵਿੱਤ ਮੰਤਰਾਲਾ ਹਾਸ਼ੀਏ ’ਤੇ ਰਹਿਣ ਵਾਲੇ ਅਤੇ ਹੁਣ ਤੱਕ ਸਮਾਜਿਕ ਆਰਥਿਕ ਰੂਪ ਤੋਂ ਅਣਦੇਖੇ ਵਰਗਾਂ ਦਾ ਵਿੱਤੀ ਸਮਾਵੇਸ਼ਨ ਕਰਨ ਅਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਪ੍ਰਤੀਬੱਧ ਹੈ। ਵਿੱਤੀ ਸਮਾਵੇਸ਼ਨ (ਐਫਆਈ) ਦੇ ਮਾਧਿਅਮ ਨਾਲ ਅਸੀਂ ਦੇਸ਼ ਵਿੱਚ ਇੱਕ ਬਰਾਬਰ ਅਤੇ ਸਮਾਵੇਸ਼ੀ ਵਿਕਾਸ ਨੂੰ ਹਾਸਲ ਕਰ ਸਕਦੇ ਹਾਂ। ਵਿੱਤੀ ਸਮਾਵੇਸ਼ਨ ਦਾ ਮਤਲਬ ਹੈ - ਕਮਜ਼ੋਰ ਸਮੂਹਾਂ ਜਿਵੇਂ ਘੱਟ ਆਮਦਨ ਵਰਗ ਅਤੇ ਗ਼ਰੀਬ ਵਰਗ, ਜਿਨ੍ਹਾਂ ਦੀ ਸਭ ਤੋਂ ਬੁਨਿਆਦੀ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਨਹੀਂ ਹੈ, ਉਨ੍ਹਾਂ ਨੂੰ ਸਮੇਂ ’ਤੇ ਕਿਫਾਇਤੀ ਦਰਾਂ ’ਤੇ ਉਚਿਤ ਵਿੱਤੀ ਸੇਵਾਵਾਂ ਉਪਲਬਧ ਕਰਵਾਉਣਾ।

 

ਇਹ ਮਹੱਤਵਪੂਰਨ ਹੈ ਕਿਉਂਕਿ ਇਹ ਗ਼ਰੀਬਾਂ ਦੀ ਬੱਚਤ ਨੂੰ ਉਪਚਾਰਿਕ ਵਿੱਤੀ ਪ੍ਰਣਾਲੀ ਵਿੱਚ ਲਿਆਉਣ ਦਾ ਮੌਕਾ ਪ੍ਰਦਾਨ ਕਰਦਾ ਹੈ, ਪਿੰਡਾਂ ਵਿੱਚ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਣ ਤੋਂ ਇਲਾਵਾ ਉਨ੍ਹਾਂ ਨੂੰ ਸੂਦਖੋਰ ਸ਼ਾਹੂਕਾਰਾਂ ਦੀ ਮੁੱਠੀ ’ਚੋਂ ਬਾਹਰ ਨਿਕਲਣ ਦਾ ਮੌਕਾ ਦਿੰਦਾ ਹੈ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀਐੱਮਜੇਡੀਵਾਈ) ਇਸ ਪ੍ਰਤੀਬੱਧਤਾ ਦੀ ਦਿਸ਼ਾ ਵਿੱਚ ਇੱਕ ਅਹਿਮ ਪਹਿਲ ਹੈ, ਜੋ ਵਿੱਤੀ ਸਮਾਵੇਸ਼ਨ ਨਾਲ ਜੁੜੀਆਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਪਹਿਲਾਂ ਵਿੱਚੋਂ ਇੱਕ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ 2014 ਨੂੰ ਆਜ਼ਾਦੀ ਦਿਵਸ ਦੇ ਮੌਕੇ ’ਤੇ ਦਿੱਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀਐੱਮਜੇਡੀਵਾਈ) ਦਾ ਐਲਾਨ ਕੀਤਾ ਸੀ। 28 ਅਗਸਤ ਨੂੰ ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਮੌਕੇ ਨੂੰ ਗ਼ਰੀਬਾਂ ਦੀ ਇੱਕ ਦੁਸ਼ਟ ਚੱਕਰ ਤੋਂ ਮੁਕਤੀ ਦਾ ਉਤਸਵ ਕਿਹਾ ਸੀ।

 

ਪੀਐੱਮਜੇਡੀਵਾਈ ਦੀ 8ਵੀਂ ਵਰ੍ਹੇਗੰਢ ’ਤੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿੱਤੀ ਸਮਾਵੇਸ਼ਨ ਸਮਾਵੇਸ਼ੀ ਵਿਕਾਸ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਜੋ ਸਮਾਜ ਦੇ ਹਾਸ਼ੀਏ ’ਤੇ ਰਹਿਣ ਵਾਲੇ ਵਰਗਾਂ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਸੁਨਿਸ਼ਚਿਤ ਕਰਦਾ ਹੈ। 28 ਅਗਸਤ 2014 ਤੋਂ ਪੀਐੱਮਜੇਡੀਵਾਈ ਦੀ ਸਫ਼ਲਤਾ 46 ਕਰੋੜ ਤੋਂ ਜ਼ਿਆਦਾ ਬੈਂਕ ਖਾਤੇ ਖੋਲ੍ਹਣ ਅਤੇ ਉਨ੍ਹਾਂ ਵਿੱਚ 1.74 ਲੱਖ ਕਰੋੜ ਜਮ੍ਹਾਂ ਹੋਣ ਤੋਂ ਸਪਸ਼ਟ ਪਤਾ ਚਲਦੀ ਹੈ। ਇਸ ਦਾ ਵਿਸਤਾਰ 67 ਫੀਸਦੀ ਗ੍ਰਾਮਿਣ ਜਾਂ ਅਰਧ-ਸ਼ਹਿਰੀ ਖੇਤਰਾਂ ਤੱਕ ਹੋ ਚੁੱਕਿਆ ਹੈ ਅਤੇ 56 ਫੀਸਦੀ ਜਨ-ਧਨ ਖਾਤਾਧਾਰਕ ਮਹਿਲਾਵਾਂ ਹਨ। 2018 ਤੋਂ ਅੱਗੇ ਪੀਐੱਮਜੇਡੀਵਾਈ ਦੇ ਜਾਰੀ ਰਹਿਣ ਨਾਲ ਦੇਸ਼ ਵਿੱਚ ਵਿੱਤੀ ਸਮਾਵੇਸ਼ਨ ਪ੍ਰਦਰਸ਼ ਦੀਆਂ ਉੱਭਰਦੀਆਂ ਚੁਣੌਤੀਆਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਜ਼ਰੀਏ ਵਿੱਚ ਜ਼ਿਕਰਯੋਗ ਬਦਲਾਅ ਆਇਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖਾਤਿਆਂ ਦੇ ਜ਼ਰੀਏ ਸਿੱਧਾ ਲਾਭ ਟ੍ਰਾਂਸਫਰ (ਡੀਬੀਟੀ) ਪ੍ਰਵਾਹ ਨੂੰ ਵਧਾ ਕੇ ਉਨ੍ਹਾਂ ਦੇ ਇਸਤੇਮਾਲ ’ਤੇ ਵੱਧ ਜ਼ੋਰ ਦੇਣ ਦੇ ਨਾਲ ਹੀ, ਰੂਪੇ ਕਾਰਡ ਆਦਿ ਦੇ ਮਾਧਿਅਮ ਨਾਲ ਡਿਜੀਟਲ ਭੁਗਤਾਨ ਨੂੰ ਹੁਲਾਰਾ ਦੇ ਕੇ ‘ਹਰ ਘਰ’ ਤੋਂ ਹੁਣ ‘ਹਰ ਬਾਲਗ’ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ।

 

ਵਿੱਤ ਮੰਤਰੀ ਨੇ ਕਿਹਾ, “ਪੀਐੱਮਜੇਡੀਵਾਈ ਦੇ ਬੁਨਿਆਦੀ ਉਦੇਸ਼ਾਂ ਜਿਵੇਂ, ਬੈਂਕਿੰਗ ਸੇਵਾ ਤੋਂ ਵਾਂਝੇ ਲੋਕਾਂ ਨੂੰ ਬੈਂਕਿੰਗ ਸੇਵਾ ਨਾਲ ਜੋੜਨਾ, ਅਸੁਰੱਖਿਅਤ ਨੂੰ ਸੁਰੱਖਿਅਤ ਬਣਾਉਣਾ ਅਤੇ ਗ਼ੈਰ-ਫੰਡਡ ਲੋਕਾਂ ਨੂੰ ਫੰਡਿੰਗ ਕਰਨ ਜਿਹੇ ਕਦਮਾਂ ਨੇ ਵਿੱਤੀ ਸੇਵਾਵਾਂ ਤੋਂ ਵਾਂਝੇ ਅਤੇ ਉਮੀਦ ਅਨੁਸਾਰ ਘੱਟ ਵਿੱਤੀ ਸੇਵਾ ਹਾਸਲ ਕਰਨ ਵਾਲੇ ਇਲਾਕਿਆਂ ਨੂੰ ਸੁਵਿਧਾ ਪ੍ਰਦਾਨ ਕੀਤੀ ਹੈ। ਨਾਲ ਹੀ ਤਕਨਾਲੋਜੀ ਦਾ ਲਾਭ ਉਠਾਉਂਦੇ ਹੋਏ ਬਹੁ-ਹਿੱਤਧਾਰਕਾਂ ਦੇ ਸਹਿਯੋਗੀ ਨਜ਼ਰੀਏ ਨੂੰ ਅਪਣਾਉਣਾ ਸੰਭਵ ਬਣਾਇਆ ਹੈ।”

 

ਵਿੱਤ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਖਾਤਾਧਾਰਕਾਂ ਦੀ ਸਹਿਮਤੀ ਨਾਲ ਬੈਂਕ ਖਾਤਿਆਂ ਨੂੰ ਆਧਾਰ ਅਤੇ ਮੋਬਾਈਲ ਨੰਬਰਾਂ ਨਾਲ ਜੋੜ ਕੇ ਬਣਾਈ ਗਈ ਜੇਏਐੱਮ ਪਾਈਪਲਾਈਨ ਨੇ (ਜੋ ਐਫਆਈ ਈਕੋਸਿਸਟਮ ਦੇ ਮਹੱਤਵਪੂਰਨ ਖੰਭਿਆਂ ਵਿੱਚੋਂ ਇੱਕ ਹੈ) ਸਰਕਾਰ ਦੀਆਂ ਵਿਭਿੰਨ ਕਲਿਆਣਕਾਰੀ ਯੋਜਨਾਵਾਂ ਦੇ ਤਹਿਤ ਯੋਗ ਲਾਭਪਾਤਰੀਆਂ ਨੂੰ ਤਤਕਾਲ ਡੀਬੀਟੀ ਦੇ ਲਈ ਸਮਰੱਥ ਬਣਾਇਆ ਹੈ। ਐਫਆਈ ਈਕੋਸਿਸਟਮ ਤੰਤਰ ਦੇ ਤਹਿਤ ਬਣੀ ਇਸ ਵਿਵਸਥਾ ਦਾ ਲਾਭ ਕੋਵਿਡ-19 ਮਹਾਮਾਰੀ ਦੇ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇਸ ਨੇ ਪੀਐੱਮ-ਕਿਸਾਨ ਦੇ ਤਹਿਤ ਕਿਸਾਨਾਂ ਨੂੰ ਸਿੱਧੀ ਆਮਦਨ ਸਹਾਇਤਾ ਦੀ ਸੁਵਿਧਾ ਪ੍ਰਦਾਨ ਕੀਤੀ ਅਤੇ ਪੀਐੱਮਜੀਕੇਪੀ ਦੇ ਤਹਿਤ ਮਹਿਲਾ ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਨਿਰਵਿਘਨ ਅਤੇ ਸਮਾਂਬੱਧ ਤਰੀਕੇ ਨਾਲ ਵਿਕਲਪ ਰਕਮ ਦਾ ਟ੍ਰਾਂਸਫਰ ਸੰਭਵ ਹੋਇਆ।

 

ਸ਼੍ਰੀਮਤੀ ਸੀਤਾਰਮਨ ਨੇ ਆਪਣੇ ਸੰਦੇਸ਼ ਦੇ ਅਖੀਰ ਵਿੱਚ ਕਿਹਾ, “ਵਿੱਤੀ ਸਮਾਵੇਸ਼ਨ ਦੇ ਲਈ ਲੋੜੀਂਦੇ ਵਿੱਤੀ ਉਤਪਾਦਾਂ, ਸੂਚਨਾ ਅਤੇ ਸੰਚਾਰ ਤਕਨਾਲੋਜੀ ਅਤੇ ਡੇਟਾ ਇਨਫ੍ਰਾਸਟ੍ਰਕਚਰ ਨਾਲ ਜੁੜੇ ਆਰਕੀਟੈਕਚਰ ਦੇ ਆਧਾਰ ’ਤੇ ਨੀਤੀਗਤ ਪਹਿਲਾਂ ਦੀ ਜ਼ਰੂਰਤ ਹੁੰਦੀ ਹੈ। ਲੋਕਾਂ ਦੇ ਲਈ ਯੋਜਨਾ ਦਾ ਲਕਸ਼ਿਤ ਲਾਭ ਪ੍ਰਾਪਤ ਕਰਨ ਦੇ ਲਈ ਦੇਸ਼ ਨੇ ਪੀਐੱਮਜੇਡੀਵਾਈ ਦੀ ਸ਼ੁਰੂਆਤ ਤੋਂ ਹੀ ਇਸ ਰਣਨੀਤੀ ਨੂੰ ਅਪਣਾਇਆ ਹੈ। ਮੈਂ ਸਾਰੇ ਖੇਤਰੀ ਕਰਮਚਾਰੀਆਂ/ ਅਹੁਦੇਦਾਰਾਂ ਨੂੰ ਪੀਐੱਮਜੇਡੀਵਾਈ ਨੂੰ ਸਫ਼ਲ ਬਣਾਉਣ ਵਿੱਚ ਉਨ੍ਹਾਂ ਦੇ ਅਣਥੱਕ ਯਤਨਾਂ ਦੇ ਲਈ ਧੰਨਵਾਦ ਦਿੰਦੀ ਹਾਂ।”

 

ਇਸ ਮੌਕੇ ’ਤੇ ਪੀਐੱਮਜੇਡੀਵਾਈ ਦੇ ਬਾਰੇ ਵਿੱਚ ਆਪਣੇ ਵਿਚਾਰ ਵਿਅਕਤ ਕਰਦੇ ਹੋਏ, ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾਡ ਨੇ ਕਿਹਾ “ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀਐੱਮਜੇਡੀਵਾਈ) ਨਾ ਸਿਰਫ਼ ਭਾਰਤ ਵਿੱਚ ਬਲਕਿ ਦੁਨੀਆਂਭਰ ਵਿੱਚ ਵਿੱਤੀ ਸਮਾਵੇਸ਼ਨ ਦੀ ਦਿਸ਼ਾ ਵਿੱਚ ਸਭ ਤੋਂ ਦੂਰਗਾਮੀ ਪਹਿਲਾਂ ਵਿੱਚੋਂ ਇੱਕ ਰਹੀ ਹੈ। ਵਿੱਤੀ ਸਮਾਵੇਸ਼ਨ ਸਰਕਾਰ ਦੀ ਸਰਵਉੱਚ ਪ੍ਰਾਥਮਿਕਤਾ ਵਿੱਚੋਂ ਇੱਕ ਹੈ ਕਿਉਂਕਿ ਇਹ ਸਮਾਵੇਸ਼ੀ ਵਿਕਾਸ ਦੇ ਲਈ ਮਦਦਗਾਰ ਹੈ। ਇਹ ਕਦਮ ਗ਼ਰੀਬਾਂ ਨੂੰ ਆਪਣੀ ਬੱਚਤ ਨੂੰ ਉਪਚਾਰਿਕ ਵਿੱਤੀ ਪ੍ਰਣਾਲੀ ਵਿੱਚ ਲਿਆਉਣ ਦਾ ਇੱਕ ਮੌਕਾ ਦਿੰਦਾ ਹੈ। ਇਹ ਉਨ੍ਹਾਂ ਨੂੰ ਸੂਦਖੋਰ ਸ਼ਾਹੂਕਾਰਾਂ ਦੀ ਮੁੱਠੀ ’ਚੋਂ ਬਾਹਰ ਨਿਕਲਣ ਤੋਂ ਇਲਾਵਾ ਆਪਣੇ ਪਰਿਵਾਰਾਂ ਨੂੰ ਧਨ ਭੇਜਣ ਦਾ ਇੱਕ ਵਿਕਲਪ ਵੀ ਪ੍ਰਦਾਨ ਕਰਦਾ ਹੈ।”

 

ਡਾ. ਕਰਾਡ ਨੇ ਕਿਹਾ, “ਪੀਐੱਮਜੇਡੀਵਾਈ ਦੀ 8ਵੀਂ ਵਰ੍ਹੇਗੰਢ ਦੇ ਮੌਕੇ ’ਤੇ, ਅਸੀਂ ਇਸ ਯੋਜਨਾ ਦੇ ਮਹੱਤਵ ਨੂੰ ਦੁਹਰਾਉਂਦੇ ਹਾਂ। ਪੀਐੱਮਜੇਡੀਵਾਈ ਸਰਕਾਰ ਦੀ ਜਨ-ਕੇਂਦਰਤ ਆਰਥਿਕ ਪਹਿਲਾਂ ਦੀ ਬੁਨਿਆਦ ਬਣ ਗਈ ਹੈ। ਚਾਹੇ ਉਹ ਸਿੱਧਾ ਲਾਭ ਟ੍ਰਾਂਸਫਰ ਦਾ ਕੰਮ ਹੋਵੇ ਜਾਂ ਫਿਰ ਕੋਵਿਡ-19 ਸੰਬੰਧੀ ਵਿੱਤੀ ਸਹਾਇਤਾ, ਪੀਐੱਮ-ਕਿਸਾਨ, ਮਨਰੇਗਾ ਦੇ ਤਹਿਤ ਵਧੀ ਹੋਈ ਮਜ਼ਦੂਰੀ, ਜੀਵਨ ਅਤੇ ਸਿਹਤ ਬੀਮਾ ਕਵਰ ਦਾ ਮਾਮਲਾ ਹੋਵੇ, ਜਿਨ੍ਹਾਂ ਨੇ ਲਈ ਪਹਿਲੇ ਕਦਮ ਦੇ ਰੂਪ ਵਿੱਚ ਹਰੇਕ ਬਾਲਗ ਨੂੰ ਇੱਕ ਬੈਂਕ ਖਾਤਾ ਪ੍ਰਦਾਨ ਕਰਨਾ ਜ਼ਰੂਰੀ ਹੈ, ਪੀਐੱਮਜੇਡੀਵਾਈ ਨੇ ਇਸ ਕੰਮ ਨੂੰ ਲਗਭਗ ਪੂਰਾ ਕਰ ਲਿਆ ਹੈ।”

 

ਡਾ. ਕਰਾਡ ਨੇ ਕਿਹਾ, “ਮੈਨੂੰ ਯਕੀਨ ਹੈ ਕਿ ਬੈਂਕ ਸਮੇਂ ਦੀ ਮੰਗ ਦੇ ਅਨੁਰੂਪ ਅੱਗੇ ਵਧਣਗੇ ਅਤੇ ਇਸ ਰਾਸ਼ਟਰੀ ਯਤਨ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੇ ਅਤੇ ਹਰੇਕ ਬਾਲਗ ਨੂੰ ਸਰਕਾਰ ਦੀ ਵਿੱਤੀ ਸਮਾਵੇਸ਼ਨ ਪਹਿਲ ਦੇ ਤਹਿਤ ਸ਼ਾਮਲ ਕਰਨਾ ਸੁਨਿਸ਼ਚਿਤ ਕਰਨਗੇ।”

 

ਇਸ ਯੋਜਨਾ ਦੇ ਸਫ਼ਲਤਾਪੂਰਵਕ ਲਾਗੂ ਹੋਣ ਦੇ 8 ਸਾਲ ਪੂਰੇ ਹੋਣ ’ਤੇ ਆਓ ਹੁਣ ਤੱਕ ਦੇ ਪ੍ਰਮੁੱਖ ਪਹਿਲੂਆਂ ਅਤੇ ਉਪਲਬਧੀਆਂ ’ਤੇ ਨਜ਼ਰ ਮਾਰਦੇ ਹਾਂ।

 

ਪਿਛੋਕੜ:

  • ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀਐੱਮਜੇਡੀਵਾਈ) ਵਿੱਤੀ ਸੇਵਾਵਾਂ ਯਾਨੀ ਬੈਂਕਿੰਗ/ ਬੱਚਤ ਅਤੇ ਜਮ੍ਹਾਂ ਖਾਤੇ, ਭੇਜੀ ਗਈ ਰਕਮ, ਜਮ੍ਹਾਂ, ਬੀਮਾ, ਪੈਨਸ਼ਨ ਤੱਕ ਕਿਫਾਇਤੀ ਤਰੀਕੇ ਨਾਲ ਪਹੁੰਚ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਵਿੱਤੀ ਸਮਾਵੇਸ਼ਨ ਦਾ ਇੱਕ ਰਾਸ਼ਟਰੀ ਮਿਸ਼ਨ ਹੈ।

  1. ਉਦੇਸ਼:

  • ਸਸਤੀ ਕੀਮਤ ’ਤੇ ਵਿੱਤੀ ਉਤਪਾਦਾਂ ਅਤੇ ਸੇਵਾਵਾਂ ਤੱਕ ਪਹੁੰਚ ਸੁਨਿਸ਼ਚਿਤ ਕਰਨਾ।

  • ਲਾਗਤ ਘੱਟ ਕਰਨ ਅਤੇ ਪਹੁੰਚ ਵਧਾਉਣ ਦੇ ਲਈ ਤਕਨਾਲੋਜੀ ਦੀ ਵਰਤੋਂ।

 

  1. ਇਸ ਯੋਜਨਾ ਦੇ ਮੂਲ ਸਿਧਾਂਤ:

  • ਬੈਂਕਿੰਗ ਸੇਵਾ ਤੋਂ ਵਾਂਝੇ ਲੋਕਾਂ ਨੂੰ ਜੋੜਨਾ - ਘੱਟ ਤੋਂ ਘੱਟ ਕਾਗਜ਼ੀ ਕਾਰਵਾਈ, ਕੇਵਾਈਸੀ ਵਿੱਚ ਛੋਟ, ਈ-ਕੇਵਾਈਸੀ, ਕੈਂਪ ਮੋਡ ਵਿੱਚ ਖਾਤਾ ਖੋਲ੍ਹਣ, ਜ਼ੀਰੋ ਬੈਲੇਂਸ ਅਤੇ ਜ਼ੀਰੋ ਚਾਰਜ ਦੇ ਪ੍ਰਾਵਧਾਨ ਦੇ ਨਾਲ ਬੁਨਿਆਦੀ ਬੱਚਤ ਬੈਂਕ ਜਮ੍ਹਾਂ (ਬੀਐੱਸਬੀਡੀ) ਖਾਤਾ ਖੋਲ੍ਹਣਾ।

  • ਅਸੁਰੱਖਿਅਤ ਨੂੰ ਸੁਰੱਖਿਅਤ ਬਣਾਉਣਾ - ਦੋ ਲੱਖ ਰੁਪਏ ਦੇ ਮੁਫ਼ਤ ਦੁਰਘਟਨਾ ਬੀਮਾ ਕਵਰੇਜ ਦੇ ਨਾਲ ਨਕਦ ਨਿਕਾਸੀ ਅਤੇ ਮਰਚੈਂਟ ਲੋਕੇਸ਼ਨ (ਦੁਕਾਨਾਂ ਆਦਿ) ’ਤੇ ਭੁਗਤਾਨ ਦੇ ਲਈ ਸਵਦੇਸ਼ੀ ਡੈਬਿਟ ਕਾਰਡ ਜਾਰੀ ਕਰਨਾ।

  • ਗ਼ੈਰ-ਫੰਡਡ ਲੋਕਾਂ ਨੂੰ ਫੰਡਿੰਗ - ਸੂਖਮ ਬੀਮਾ, ਓਵਰਡਰਾਫਟ ਦੀ ਸਹੂਲਤ, ਮਾਈਕ੍ਰੋ-ਪੈਨਸ਼ਨ ਅਤੇ ਮਾਈਕ੍ਰੋ-ਕ੍ਰੈਡਿਟ ਜਿਹੇ ਹੋਰ ਵਿੱਤੀ ਉਤਪਾਦ।

  1. ਸ਼ੁਰੂਆਤੀ ਵਿਸ਼ੇਸ਼ਤਾਵਾਂ: ਇਹ ਯੋਜਨਾ ਹੇਠ ਲਿਖੇ ਛੇ ਸਤੰਭਾਂ ’ਤੇ ਸ਼ੁਰੂ ਕੀਤੀ ਗਈ ਸੀ:

  • ਬੈਂਕਿੰਗ ਸੇਵਾਵਾਂ ਤੱਕ ਯੂਨੀਵਰਸਲ ਪਹੁੰਚ - ਸ਼ਾਖਾਂ ਅਤੇ ਬੀਸੀ।

  • ਹਰੇਕ ਯੋਗ ਬਾਲਗਾਂ ਨੂੰ 10,000/ ਰੁਪਏ ਦੀ ਓਵਰਡਰਾਫਟ ਸੁਵਿਧਾ ਦੇ ਨਾਲ ਬੁਨਿਆਦੀ ਬੱਚਤ ਬੈਂਕ ਖਾਤਾ।

  • ਵਿੱਤੀ ਸਾਖਰਤਾ ਪ੍ਰੋਗਰਾਮ - ਬੱਚਤ ਨੂੰ ਹੁਲਾਰਾ, ਏਟੀਐੱਮ ਦਾ ਇਸਤੇਮਾਲ, ਕ੍ਰੈਡਿਟ ਦੇ ਲਈ ਤਿਆਰ ਹੋਣ, ਬੀਮਾ ਅਤੇ ਪੈਨਸ਼ਨ ਦਾ ਲਾਭ ਉਠਾਉਣ, ਬੈਂਕਿੰਗ ਨਾਲ ਜੁੜੇ ਕੰਮਾਂ ਦੇ ਲਈ ਬੇਸਿਕ ਮੋਬਾਇਲ ਫੋਨ ਦੀ ਵਰਤੋਂ ਨੂੰ ਹੁਲਾਰਾ ਦੇਣਾ।

  • ਕ੍ਰੈਡਿਟ ਗਾਰੰਟੀ ਫੰਡ ਦਾ ਨਿਰਮਾਣ - ਬਕਾਇਆ ਮਾਮਲੇ ਵਿੱਚ ਬੈਂਕਾਂ ਨੂੰ ਕੁਝ ਗਾਰੰਟੀ ਪ੍ਰਦਾਨ ਕਰਨ ਦੇ ਲਈ।

  • ਬੀਮਾ – 15 ਅਗਸਤ 2014 ਤੋਂ 31 ਜਨਵਰੀ 2015 ਵਿੱਚ ਖੋਲ੍ਹੇ ਗਏ ਖਾਤਿਆਂ ’ਤੇ 1,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਅਤੇ 30,000 ਰੁਪਏ ਦਾ ਜੀਵਨ ਬੀਮਾ।

  • ਗੈਰ-ਸੰਗਠਿਤ ਖੇਤਰ ਦੇ ਲਈ ਪੈਨਸ਼ਨ ਯੋਜਨਾ।

 

  1. ਅਤੀਤ ਦੇ ਤਜ਼ਰਬੇ ਦੇ ਆਧਾਰ ’ਤੇ ਪੀਐੱਮਜੇਡੀਵਾਈ ਵਿੱਚ ਅਪਣਾਈ ਗਈ ਮਹੱਤਵਪੂਨ ਅਪ੍ਰੋਚ

 

  • ਔਫਲਾਈਨ ਖਾਤਾ ਖੋਲ੍ਹਣ ਤੋਂ ਪਹਿਲਾਂ ਦੀ ਪੱਧਤੀ ਦੀ ਜਗ੍ਹਾ, ਖੋਲ੍ਹੇ ਗਏ ਨਵੇਂ ਖਾਤੇ ਬੈਂਕਾਂ ਦੀ ਕੋਰ ਬੈਂਕਿੰਗ ਪ੍ਰਣਾਲੀ ਵਿੱਚ ਆਨਲਾਈਨ ਖਾਤੇ ਹਨ।

  • ਰੂਪੇ ਡੈਬਿਟ ਕਾਰਡ ਜਾਂ ਆਧਾਰ ਸਮਰੱਥ ਭੁਗਤਾਨ ਪ੍ਰਣਾਲੀ (ਏਈਪੀਐੱਸ) ਦੇ ਜ਼ਰੀਏ ਅੰਤਰ-ਸੰਚਾਲਨ।

  • ਫਿਕਸਡ-ਪੁਆਇੰਟ ਬਿਜ਼ਨਸ ਕੋਰਸਪੋਂਡੈਂਟ।

  • ਕੇਵਾਈਸੀ ਨਾਲ ਜੁੜੀਆਂ ਕਠਿਨ ਉਪਚਾਰਿਕਤਾਵਾਂ ਦੀ ਜਗ੍ਹਾ ਸੌਖੀ ਕੇਵਾਈਸੀ/ ਈ-ਕੇਵਾਈਸੀ।

  1. ਨਵੀਂਆਂ ਸੁਵਿਧਾਵਾਂ ਦੇ ਨਾਲ ਪੀਐੱਮਜੇਡੀਵਾਈ ਦਾ ਵਿਸਤਾਰ - ਸਰਕਾਰ ਨੇ ਕੁਝ ਸੰਸ਼ੋਧਨਾਂ ਦੇ ਨਾਲ ਵਿਆਪਕ ਪੀਐੱਮਜੇਡੀਵਾਈ ਪ੍ਰੋਗਰਾਮ ਨੂੰ 28 ਅਗਸਤ 2018 ਤੋਂ ਅੱਗੇ ਵਧਾਉਣ ਦਾ ਫ਼ੈਸਲਾ ਲਿਆ।

  • ‘ਹਰ ਪਰਿਵਾਰ’ ਤੋਂ ਹਟ ਕੇ ਹੁਣ ‘ਬੈਂਕਿੰਗ ਸੇਵਾ ਤੋਂ ਵਾਂਝੇ ਹਰ ਬਾਲਗ’ ਵੱਲ ਧਿਆਨ।

  • ਰੂਪੇ ਕਾਰਡ ਬੀਮਾ – 28.8.2018 ਦੇ ਬਾਅਦ ਖੋਲ੍ਹੇ ਗਏ ਪੀਐੱਮਜੇਡੀਵਾਈ ਖਾਤਿਆਂ ਦੇ ਲਈ ਰੂਪੇ ਕਾਰਡ ’ਤੇ ਮੁਫ਼ਤ ਦੁਰਘਟਨਾ ਬੀਮਾ ਕਵਰ ਇੱਕ ਲੱਖ ਰੁਪਏ ਤੋਂ ਵਧਾ ਕੇ ਦੋ ਲੱਖ ਰੁਪਏ ਕਰ ਦਿੱਤਾ ਗਿਆ ਹੈ।

  • ਓਵਰਡਰਾਫਟ ਸੁਵਿਧਾਵਾਂ ਵਿੱਚ ਵਾਧਾ –

  • ਓਵਰਡਰਾਫਟ ਦੀ ਹੱਦ ਨੂੰ 5,000 ਰੁਪਏ ਤੋਂ ਦੁੱਗਣੀ ਕਰਦੇ ਹੋਏ 10,000 ਰੁਪਏ ਕੀਤਾ ਗਿਆ; 2,000 ਰੁਪਏ ਤੱਕ ਦਾ ਓਵਰਡਰਾਫਟ ਬਿਨਾਂ ਸ਼ਰਤ ’ਤੇ ਮਿਲੇਗਾ।

  • ਓਵਰਡਰਾਫਟ ਦੇ ਲਈ ਵੱਧ ਤੋਂ ਵੱਧ ਉਮਰ ਹੱਦ ਨੂੰ 60 ਸਾਲ ਤੋਂ ਵਧਾ ਕੇ 65 ਸਾਲ ਕੀਤਾ ਗਿਆ।

 

  1. ਪੀਐੱਮਜੇਡੀਵਾਈ ਦਾ ਪ੍ਰਭਾਵ

 

ਪੀਐੱਮਜੇਡੀਵਾਈ ਜਨ-ਕੇਂਦ੍ਰਿਤ ਆਰਥਿਕ ਪਹਿਲਾਂ ਦੀ ਬੁਨਿਆਦ ਰਹੀ ਹੈ। ਚਾਹੇ ਉਹ ਸਿੱਧਾ ਲਾਭ ਟ੍ਰਾਂਸਫਰ ਹੋਵੇ, ਕੋਵਿਡ-19 ਵਿੱਤੀ ਸਹਾਇਤਾ, ਪੀਐੱਮ-ਕਿਸਾਨ, ਮਨਰੇਗਾ ਦੇ ਤਹਿਤ ਵਧੀ ਹੋਈ ਮਜ਼ਦੂਰੀ, ਜੀਵਨ ਅਤੇ ਸਿਹਤ ਬੀਮਾ ਕਵਰ ਹੋਵੇ, ਇਨ੍ਹਾਂ ਸਾਰੀਆਂ ਪਹਿਲਾਂ ਦਾ ਪਹਿਲਾ ਕਦਮ ਹਰੇਕ ਬਾਲਗ ਨੂੰ ਇੱਕ ਬੈਂਕ ਖਾਤਾ ਪ੍ਰਦਾਨ ਕਰਨਾ ਹੈ, ਜਿਸ ਨੂੰ ਪੀਐੱਮਜੇਡੀਵਾਈ ਨੇ ਲਗਭਗ ਪੂਰਾ ਕਰ ਲਿਆ ਹੈ।

 

ਮਾਰਚ 2014 ਤੋਂ ਮਾਰਚ 2020 ਦੇ ਵਿੱਚ ਖੋਲ੍ਹੇ ਗਏ ਦੋ ਵਿੱਚੋਂ ਇੱਕ ਬੈਂਕ ਖਾਤਾ ਪੀਐੱਮਜੇਡੀਵਾਈ ਖਾਤਾ ਸੀ। ਦੇਸ਼ਵਿਆਪੀ ਲੌਕਡਾਊਨ ਦੇ 10 ਦਿਨਾਂ ਦੇ ਅੰਦਰ ਲਗਭਗ 20 ਕਰੋੜ ਤੋਂ ਜ਼ਿਆਦਾ ਮਹਿਲਾ ਪੀਐੱਮਜੇਡੀਵਾਈ ਖਾਤਿਆਂ ਵਿੱਚ ਵਿਕਲਪ ਰਕਮ ਜਮ੍ਹਾਂ ਕੀਤੀ ਗਈ।

 

ਜਨ-ਧਨ ਗ਼ਰੀਬਾਂ ਨੂੰ ਆਪਣੀ ਬੱਚਤ ਨੂੰ ਉਪਚਾਰਿਕ ਵਿੱਤੀ ਪ੍ਰਣਾਲੀ ਵਿੱਚ ਲਿਆਉਣ ਦਾ ਇੱਕ ਰਸਤਾ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਪਿੰਡਾਂ ਵਿੱਚ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਣ ਤੋਂ ਇਲਾਵਾ ਸੂਦਖੋਰ ਸ਼ਾਹੂਕਾਰਾਂ ਦੀ ਮੁੱਠੀ ’ਚੋਂ ਬਾਹਰ ਨਿਕਲਣ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ। ਪੀਐੱਮਜੇਡੀਵਾਈ ਨੇ ਬੈਂਕਿੰਗ ਪ੍ਰਣਾਲੀ ਤੋਂ ਵਾਂਝੇ ਰਹੇ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਹੈ, ਭਾਰਤ ਦੇ ਵਿੱਤੀ ਢਾਂਚੇ ਦਾ ਵਿਸਤਾਰ ਕੀਤਾ ਹੈ ਅਤੇ ਲਗਭਗ ਹਰ ਬਾਲਗ ਦੇ ਲਈ ਵਿੱਤੀ ਸਮਾਵੇਸ਼ਨ ਨੂੰ ਸੰਭਵ ਬਣਾਇਆ ਹੈ।

 

ਅੱਜ ਦੇ ਕੋਵਿਡ-19 ਦੇ ਕਾਲ ਵਿੱਚ, ਅਸੀਂ ਸਿੱਧਾ ਲਾਭ ਟ੍ਰਾਂਸਫਰ (ਡੀਬੀਟੀ) ਨੂੰ ਤੇਜ਼ੀ ਅਤੇ ਸਹਿਜਤਾ ਦੇ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਸ਼ਕਤ ਬਣਾਉਣ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਦੇ ਦੇਖਿਆ ਹੈ। ਇਸਦਾ ਇੱਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਪ੍ਰਧਾਨ ਮੰਤਰੀ ਜਨ-ਧਨ ਖਾਤਿਆਂ ਦੇ ਜ਼ਰੀਏ ਡੀਬੀਟੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਹਰੇਕ ਰੁਪਈਆ ਆਪਣੇ ਲਕਸ਼ਿਤ ਲਾਭਪਾਤਰੀ ਤੱਕ ਪਹੁੰਚੇ ਅਤੇ ਪ੍ਰਣਾਲੀ ਵਿੱਚ ਰਿਸਾਓ (ਲੀਕੇਜ) ਨੂੰ ਰੋਕਿਆ ਜਾ ਸਕੇ।

 

  1. ਪੀਐੱਮਜੇਡੀਵਾਈ ਦੇ ਤਹਿਤ ਉਪਲਬਧੀਆਂ  - 10 ਅਗਸਤ 2022 ਦੇ ਅਨੁਸਾਰ:

 

ਏ) ਪੀਐੱਮਜੇਡੀਵਾਈ ਖਾਤੇ

https://lh3.googleusercontent.com/eUbysIc7WuyIEIp_5VIwJUVin_5CjiEG3mTsN2iaevvTlZ4wSeQsdd9_w6iJnYViOnkXGX6icNYmXni-LOU_Jula8gX7zQE-QR_oTCT_oouPseO-oEJ0uEnXyw1bWOMRJcDG4L3-7-Z8cRhMg4MzoA

 

  • 10 ਅਗਸਤ 2022 ਤੱਕ ਪੀਐੱਮਜੇਡੀਵਾਈ ਖਾਤਿਆਂ ਦੀ ਕੁੱਲ ਸੰਖਿਆ: 65 ਕਰੋੜ; 55.59 ਫੀਸਦੀ (25.71 ਕਰੋੜ) ਜਨ-ਧਨ ਖਾਤਾਧਾਰਕ ਮਹਿਲਾਵਾਂ ਹਨ ਅਤੇ 66.79 ਫੀਸਦੀ (30.89 ਕਰੋੜ) ਜਨ-ਧਨ ਖਾਤੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਹਨ।

  • ਇਸ ਯੋਜਨਾ ਦੇ ਪਹਿਲੇ ਸਾਲ ਦੇ ਦੌਰਾਨ 17.90 ਕਰੋੜ ਪੀਐੱਮਜੇਡੀਵਾਈ ਖਾਤੇ ਖੋਲ੍ਹੇ ਗਏ।

  • ਪੀਐੱਮਜੇਡੀਵਾਈ ਦੇ ਤਹਿਤ ਖਾਤਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ।

  • ਪੀਐੱਮਜੇਡੀਵਾਈ ਖਾਤਿਆਂ ਦੀ ਸੰਖਿਆ ਮਾਰਚ 2015 ਵਿੱਚ 14.72 ਕਰੋੜ ਤੋਂ ਤਿੰਨ ਗੁਣਾ ਵਧ ਕੇ 10-08-2022 ਤੱਕ 46.25 ਕਰੋੜ ਹੋ ਗਈ ਹੈ। ਬੇਸ਼ੱਕ ਵਿੱਤੀ ਸਮਾਵੇਸ਼ਨ ਪ੍ਰੋਗਰਾਮ ਦੀ ਦਿਸ਼ਾ ਵਿੱਚ ਇਹ ਇੱਕ ਜ਼ਿਕਰਯੋਗ ਯਾਤਰਾ ਹੈ।

 

ਬੀ) ਚਾਲੂ ਪੀਐੱਮਜੇਡੀਵਾਈ ਖਾਤੇ -

https://lh5.googleusercontent.com/pLQi2Uy8HqnNikjXLAmz4hqm8-NL2k5E9CoJiWqNi006_7r5BdCfdOWoPU7SUCnl0h_NSKNg6TKer3KrSt8tgJRwm6SZmzfxN_jXprTvQjKP7Y6d8w3oFpQj5nZi5zw9aeTlv2x8ZJlkMtcnuB4-4g

 

  • ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜੇਕਰ ਕਿਸੇ ਪੀਐੱਮਜੇਡੀਵਾਈ ਖਾਤੇ ਵਿੱਚ ਦੋ ਸਾਲ ਦੀ ਮਿਆਦ ਵਿੱਚ ਕੋਈ ਗਾਹਕ ਲੈਣ-ਦੇਣ ਨਹੀਂ ਕਰਦਾ ਹੈ ਤਾਂ ਉਸ ਖਾਤੇ ਨੂੰ ਬੇਕਾਰ ਮੰਨਿਆ ਜਾਂਦਾ ਹੈ।

  • ਅਗਸਤ 2022 ਵਿੱਚ ਕੁੱਲ 46.25 ਕਰੋੜ ਪੀਐੱਮਜੇਡੀਵਾਈ ਖਾਤਿਆਂ ਵਿੱਚੋਂ 37.57 ਕਰੋੜ ਖਾਤੇ (81.2%) ਚਾਲੂ ਹਨ।

  • ਸਿਰਫ਼ 8.2% ਪੀਐੱਮਜੇਡੀਵਾਈ ਖਾਤੇ ਜ਼ੀਰੋ ਬੈਲੇਂਸ ਵਾਲੇ ਖਾਤੇ ਹਨ।

 

ਸੀ) ਪੀਐੱਮਜੇਡੀਵਾਈ ਖਾਤਿਆਂ ਵਿੱਚ ਜਮ੍ਹਾਂ -

https://lh6.googleusercontent.com/ptqPSSt1rF2rUfb3gAwntPolPro-eO3x5XPs7GuJJJl0PYWUWL6qu1s1DJTuxtCEoGzjn3SylV3c4mR4Y93HUXDvbUG9BXLr6wmbHQfdGG3qgwc44ODgBfg5SrOAMr_NWbU3Rls1qtjEaENcxiPn9w

 

  • ਪੀਐੱਮਜੇਡੀਵਾਈ ਖਾਤਿਆਂ ਵਿੱਚ ਕੁੱਲ ਜਮ੍ਹਾਂ ਬੇਲੈਂਸ ਰਕਮ 1,73,954 ਕਰੋੜ ਰੁਪਏ।

  • ਇਨ੍ਹਾਂ ਖਾਤਿਆਂ ਵਿੱਚ 2.58 ਗੁਣਾਂ ਵਾਧੇ ਦੇ ਨਾਲ ਇਨ੍ਹਾਂ ਵਿੱਚ ਜਮ੍ਹਾਂ ਹੋਣ ਵਾਲੀ ਧਨਰਾਸ਼ੀ ਵਿੱਚ ਲਗਭਗ 7.60 ਗੁਣਾ ਵਾਧਾ ਹੋਇਆ ਹੈ (ਅਗਸਤ 2022/ ਅਗਸਤ 2015)

 

ਡੀ) ਪੀਐੱਮਜੇਡੀਵਾਈ ਖ਼ਾਤੇ ਵਿੱਚ ਔਸਤ ਜਮ੍ਹਾਂ ਰਕਮ -

https://lh6.googleusercontent.com/MJlSFU_koD_S_4h0PmzIRLDqdp2U_Ct7Ex1C_FQJ21-VeYzZsE6wjXnt25L_rtcy5_tuypoFEgWCPovcIWcenhnd7LHu_LJhqPC1ALdicWLHb88hHH4sxVQAvetQQwmtaxqUFhbfyZ0nrvIjGWJsYg

 

  • ਔਸਤਨ ਹਰ ਖਾਤੇ ਵਿੱਚ ਜਮ੍ਹਾਂ ਰਕਮ 3,761 ਰੁਪਏ ਹੈ।

  • ਅਗਸਤ 2015 ਦੀ ਤੁਲਨਾ ਵਿੱਚ ਹਰ ਖਾਤੇ ਵਿੱਚ ਔਸਤ ਜਮ੍ਹਾਂ ਰਕਮ ਵਿੱਚ 2.9 ਗੁਣਾ ਤੋਂ ਜ਼ਿਆਦਾ ਵਾਧਾ ਹੋਇਆ ਹੈ।

  • ਔਸਤ ਜਮ੍ਹਾਂ ਰਕਮ ਵਿੱਚ ਵਾਧਾ ਖਾਤਿਆਂ ਦੀ ਵਧਦੀ ਵਰਤੋਂ ਅਤੇ ਖਾਤਾਧਾਰਕਾਂ ਵਿੱਚ ਬੱਚਤ ਦੀ ਆਦਤ ਦਾ ਇੱਕ ਹੋਰ ਸੰਕੇਤ ਹੈ।

 

ਈ) ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਜਾਰੀ ਕੀਤੇ ਗਏ ਰੂਪੇ ਕਾਰਡ -

https://lh6.googleusercontent.com/2WMRAFX6jYI7e36pBRzCOFwz214vOmn6v25gIgcupBSfyaOD-_78anpfw8ChS_gTbgJn3mH4_RPnnymcs4Kpn1MJu02Jqkc1JjhuX7mC8R0EB6zC-USonBI2wMJIG_mdgqomM8tbMSZGXdTEIqTZWQ

 

  • ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਜਾਰੀ ਕੀਤੇ ਗਏ ਰੂਪੇ ਕਾਰਡ ਦੀ ਕੁੱਲ ਸੰਖਿਆ: 31.94 ਕਰੋੜ।

  • ਸਮੇਂ ਦੇ ਨਾਲ ਰੂਪੇ ਕਾਰਡਾਂ ਦੀ ਸੰਖਿਆ ਅਤੇ ਉਨ੍ਹਾਂ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ।

 

  1. ਜਨ-ਧਨ ਦਰਸ਼ਕ ਐਪ

 

ਦੇਸ਼ ਵਿੱਚ ਬੈਂਕ ਸ਼ਾਖਾਵਾਂ, ਏਟੀਐੱਮ, ਬੈਂਕ ਮਿਤ੍ਰਾਂ, ਡਾਕਘਰਾਂ ਆਦਿ ਜਿਹੇ ਬੈਂਕਿੰਗ ਟੱਚ ਪੁਆਇੰਟਸ ਦਾ ਪਤਾ ਲਗਾਉਣ ਨੂੰ ਇੱਕ ਨਾਗਰਿਕ ਕੇਂਦਰਤ ਪਲੇਟਫਾਰਮ ਪ੍ਰਦਾਨ ਕਰਨ ਦੇ ਲਈ ਮੋਬਾਇਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਜੀਆਈਐੱਸ ਐਪ ’ਤੇ ਅੱਠ ਲੱਖ ਤੋਂ ਜ਼ਿਆਦਾ ਬੈਂਕਿੰਗ ਟੱਚ ਪੁਆਇੰਟਸ ਦੀ ਮੈਪਿੰਗ ਕੀਤੀ ਗਈ ਹੈ। ਜਨ-ਧਨ ਦਰਸ਼ਕ ਐਪ ਦੀਆਂ ਸੁਵਿਧਾਵਾਂ ਦਾ ਲਾਭ ਆਮ ਆਦਮੀ ਆਪਣੀ ਜ਼ਰੂਰਤ ਅਤੇ ਸਹੂਲੀਅਤ ਦੇ ਅਨੁਸਾਰ ਉਠਾ ਸਕਦੇ ਹਨ। ਇਸ ਐਪਲੀਕੇਸ਼ਨ ਦੇ ਵੈੱਬ ਐਡੀਸ਼ਨ ਦੀ ਵਰਤੋਂ http://findmybank.gov.in ਲਿੰਕ ’ਤੇ ਕੀਤੀ ਜਾ ਸਕਦੀ ਹੈ।

ਇਸ ਐਪ ਦੀ ਵਰਤੋਂ ਉਨ੍ਹਾਂ ਪਿੰਡਾਂ ਦੀ ਪਹਿਚਾਣ ਕਰਨ ਦੇ ਲਈ ਵੀ ਕੀਤੀ ਜਾ ਰਹੀ ਹੈ, ਜਿੱਥੇ 5 ਕਿਲੋਮੀਟਰ ਦੇ ਅੰਦਰ ਬੈਂਕਿੰਗ ਟੱਚ ਪੁਆਇੰਟਸ ਸੇਵਾ ਨਹੀਂ ਹੈ। ਇਨ੍ਹਾਂ ਚਿੰਨ੍ਹਤ ਪਿੰਡਾਂ ਨੂੰ ਸਬੰਧਿਤ ਐੱਸਐੱਲਬੀਸੀ ਦੁਆਰਾ ਬੈਂਕਿੰਗ ਆਊਟਲੈੱਟ ਖੋਲ੍ਹਣ ਦੇ ਲਈ ਵਿਭਿੰਨ ਬੈਂਕਾਂ ਨੂੰ ਅਲੋਕੇਟ ਕੀਤਾ ਜਾਂਦਾ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਬੈਂਕਿੰਗ ਸੇਵਾ ਤੋਂ ਵਾਂਝੇ ਰਹਿਣ ਵਾਲੇ ਪਿੰਡਾਂ ਦੀ ਸੰਖਿਆ ਵਿੱਚ ਕਾਫ਼ੀ ਕਮੀ ਆਈ ਹੈ।

https://lh6.googleusercontent.com/t51tZ2G6lMX4kwsay-WaV-G3RuPGnKQTWKM58ZiGPJnCwLXkgfvjnA3UROvi1jiN2lHO-jPqkRdCOH2AKZhbxUst4EkR6IQYJgCI1mjDO7uqEWNiAZ9gt5Vmfg_7Lj2v62kntcL14i3yVyOswUn52A

 

  1. ਡੀਬੀਟੀ ਲੈਣ-ਦੇਣ ਵਿੱਚ ਆਸਾਨੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ

 

ਬੈਂਕਾਂ ਦੁਆਰਾ ਸੂਚਿਤ ਕੀਤਾ ਗਿਆ ਹੈ ਕਿ ਗ਼ਰੀਬ 5.4 ਕਰੋੜ ਪੀਐੱਮਜੇਡੀਵਾਈ ਖਾਤਾਧਾਰਕ ਵਿਭਿੰਨ ਯੋਜਨਾਵਾਂ ਦੇ ਤਹਿਤ ਸਰਕਾਰ ਤੋਂ ਸਿੱਧਾ ਲਾਭ ਟ੍ਰਾਂਸਫਰ (ਡੀਬੀਟੀ) ਪ੍ਰਾਪਤ ਕਰਦੇ ਹਨ। ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਡੀਬੀਟੀ ਸਮੇਂ ’ਤੇ ਪ੍ਰਾਪਤ ਹੋਵੇ, ਵਿਭਾਗ ਡੀਬੀਟੀ ਮਿਸ਼ਨ, ਐੱਨਪੀਸੀਆਈ, ਬੈਂਕਾਂ ਅਤੇ ਕਈ ਹੋਰ ਮੰਤਰਾਲਿਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਡੀਬੀਟੀ ਦੀ ਰਾਹ ਵਿੱਚ ਆਉਣ ਵਾਲੀਆਂ ਅੜਚਣਾਂ ਦੇ ਟਾਲੇ ਜਾ ਸਕਣ ਵਾਲੇ ਕਾਰਨਾਂ ਦੀ ਪਹਿਚਾਣ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਹੈ। ਬੈਂਕਾਂ ਅਤੇ ਐੱਨਪੀਸੀਆਈ ਦੇ ਨਾਲ ਨਿਯਮਿਤ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਸੰਬੰਧ ਵਿੱਚ ਸਟੀਕ ਨਿਗਰਾਨੀ ਨਾਲ ਡੀਬੀਟੀ ਨਾਲ ਸਬੰਧਿਤ ਕੁੱਲ ਸਮੱਸਿਆਵਾਂ ਵਿੱਚ ਟਾਲੇ ਜਾ ਸਕਣ ਵਾਲੇ ਕਾਰਨਾਂ ਤੋਂ ਆਉਣ ਵਾਲੀਆਂ ਅੜਚਣਾਂ ਦਾ ਹਿੱਸਾ 13.5% (ਵਿੱਤ ਵਰ੍ਹਾ 2019-20) ਤੋਂ ਘਟ ਕੇ 9.7% (ਵਿੱਤ ਵਰ੍ਹਾ 2021-22) ਰਹਿ ਗਿਆ ਹੈ।

 

  1.  ਡਿਜੀਟਲ ਲੈਣ-ਦੇਣ:

 

ਪੀਐੱਮਜੇਡੀਵਾਈ ਦੇ ਤਹਿਤ 31.94 ਕਰੋੜ ਰੂਪੇ ਡੇਬਿਟ ਕਾਰਡ ਜਾਰੀ ਕਰਨ ਦੇ ਨਾਲ ਹੀ, ਜੂਨ 2022 ਤੱਕ 61.69 ਲੱਖ ਪੀਓਐੱਸ/ ਐੱਮਪੀਓਐੱਸ ਮਸ਼ੀਨਾਂ ਲਗਾਈਆਂ ਗਈਆਂ ਅਤੇ ਯੂਪੀਆਈ ਜਿਹੀ ਮੋਬਾਇਲ ਆਧਾਰਿਤ ਭੁਗਤਾਨ ਪ੍ਰਣਾਲੀ ਦੀ ਸ਼ੁਰੂਆਤ ਦੇ ਨਾਲ ਡਿਜੀਟਲ ਲੈਣ-ਦੇਣ ਦੀ ਕੁੱਲ ਸੰਖਿਆ ਵਿੱਤ ਵਰ੍ਹੇ 2016-17 ਵਿੱਚ 978 ਕਰੋੜ ਤੋਂ ਵਧ ਕੇ ਵਿੱਤ ਵਰ੍ਹੇ 2021-22 ਵਿੱਚ 7,195 ਕਰੋੜ ਹੋ ਗਈ ਹੈ। ਯੂਪੀਆਈ ਵਿੱਤੀ ਲੈਣ-ਦੇਣ ਦੀ ਕੁੱਲ ਸੰਖਿਆ ਵਿੱਤ ਵਰ੍ਹੇ 2016-17 ਵਿੱਚ 1.79 ਕਰੋੜ ਤੋਂ ਵਧ ਕੇ ਵਿੱਤੀ ਵਰ੍ਹੇ 2021-22 ਵਿੱਚ 4,596 ਕਰੋੜ ਹੋ ਗਈ ਹੈ। ਇਸ ਤਰ੍ਹਾਂ, ਪੀਓਐੱਸ ਅਤੇ ਈ-ਕਾਮਰਸ ਵਿੱਚ ਰੂਪੇ ਕਾਰਡ ਲੈਣ-ਦੇਣ ਦੀ ਕੁੱਲ ਸੰਖਿਆ ਵਿੱਤ ਵਰ੍ਹੇ 2016-17 ਵਿੱਚ 28.28 ਕਰੋੜ ਤੋਂ ਵਧ ਕੇ ਵਿੱਤ ਵਰ੍ਹੇ 2021-22 ਵਿੱਚ 151.64 ਕਰੋੜ ਹੋ ਗਈ ਹੈ।

 

  1.  ਅੱਗੇ ਦੀ ਰਾਹ

 

  1. ਸੂਖ਼ਮ ਬੀਮਾ ਯੋਜਨਾਵਾਂ ਦੇ ਤਹਿਤ ਪੀਐੱਮਜੇਡੀਵਾਈ ਖਾਤਾਧਾਰਕਾਂ ਦਾ ਕਵਰੇਜ ਸੁਨਿਸ਼ਚਿਤ ਕਰਨ ਦਾ ਯਤਨ। ਯੋਗ ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦੇ ਤਹਿਤ ਕਵਰ ਕੀਤਾ ਜਾਵੇਗਾ। ਇਸ ਬਾਰੇ ਵਿੱਚ ਬੈਂਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ।

  2. ਦੇਸ਼ਭਰ ਵਿੱਚ ਸਬੰਧਿਤ ਬੁਨਿਆਦੀ ਢਾਂਚਾ ਤਿਆਰ ਕਰਕੇ ਪੀਐੱਮਜੇਡੀਵਾਈ ਖਾਤਾਧਾਰਕਾਂ ਦੇ ਵਿੱਚ ਰੂਪੇ ਡੈਬਿਟ ਕਾਰਡ ਦੀ ਵਰਤੋਂ ਸਮੇਤ ਡਿਜੀਟਲ ਭੁਗਤਾਨ ਨੂੰ ਹੁਲਾਰਾ ਦੇਣਾ।

  3. ਫਲੈਕਸੀ-ਆਵਰਤੀ ਜਮ੍ਹਾਂ ਆਦਿ ਜਿਹੇ ਮਾਈਕ੍ਰੋ ਨਿਵੇਸ਼ ਅਤੇ ਮਾਈਕ੍ਰੋ ਕ੍ਰੈਡਿਟ ਤੱਕ ਪੀਐੱਮਜੇਡੀਵਾਈ ਖਾਤਾਧਾਰਕਾਂ ਦੀ ਪਹੁੰਚ ਨੂੰ ਬਿਹਤਰ ਬਣਾਉਣਾ।

 

****

ਆਰਐੱਮ/ ਐੱਮਵੀ/ ਕੇਐੱਮਐੱਨ



(Release ID: 1855256) Visitor Counter : 226