ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਇੱਕ ਇਤਿਹਾਸਕ ਕਦਮ ਦੇ ਰੂਪ ਵਿੱਚ ਟ੍ਰਾਂਸਜੈਂਡਰ ਵਿਅਕਤੀਆਂ ਨੂੰ ਆਯੂਸ਼ਮਾਨ ਭਾਰਤ - ਪੀਐੱਮਜੇਏਵਾਈ ਦੇ ਤਹਿਤ ਐੱਨਐੱਚਏ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਵਿੱਚ ਕੀਤੇ ਗਏ ਨਵੇਂ ਸਮਝੌਤੇ ਦੇ ਅਧੀਨ ਸਮੁੱਚੀਆਂ ਸਿਹਤ ਸੇਵਾਵਾਂ ਪ੍ਰਾਪਤ ਹੋਣਗੀਆਂ
ਸਰਕਾਰ ਦੀ ਨਿਰਣਾਇਕ ਕਾਰਵਾਈ ਦੇ ਮਾਧਿਅਮ ਨਾਲ ਬੁਨਿਆਂਦੀ ਸਮਾਜਿਕ ਪਰਿਵਰਤਨ ਨੂੰ ਲੈ ਕੇ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੈ: ਡਾ. ਮਨਸੁਖ ਮਾਂਡਵੀਯਾ
“ਇਹ ਕਦਮ ਬਰਾਬਰਤਾ ਸੁਨਿਸ਼ਚਿਤ ਕਰਨ ਤੋਂ ਅੱਗੇ ਦੀ ਪਹਿਲ ਹੈ, ਇਹ ਸਹਿਮਤੀ ਪੱਤਰ ਟ੍ਰਾਂਸਜੈਂਡਰ ਸਮੁਦਾਇ ਨੂੰ ਵਿਸ਼ੇਸ਼ ਸਿਹਤ ਲਾਭ ਪ੍ਰਦਾਨ ਕਰੇਗਾ”
“ਸਰਕਾਰ ਅਤੇ ਸਮਾਜ ਦੇ ਸਹਿਯੋਗ ਤੋਂ ਵਾਂਝੇ ਸਮੁਦਾਇ ਮਾਣ ਅਤੇ ਆਤਮ ਨਿਰਭਰਤਾ ਦੇ ਨਾਲ ਪ੍ਰਗਤੀ ਕਰ ਸਕਦੇ ਹਨ”
ਭਾਰਤ ਸਰਕਾਰ ਪੰਜ ਵਿਸ਼ਵਾਸਾਂ – ਸਿੱਖਿਆ, ਸਨਮਾਨ ਦੇ ਨਾਲ ਜੀਵਨ, ਸਿਹਤ ਸਹਾਇਤਾ, ਆਜੀਵਿਕਾ ਦੇ ਮੌਕੇ ਅਤੇ ਕੌਸ਼ਲ ਹੁਲਾਰੇ ਦੇ ਨਾਲ ਸਮਾਜ ਵਿੱਚ ਬਦਲਾਓ ਲਿਆਉਣ ਦੇ ਲਈ ਸਮਰਪਿਤ ਹੈ: ਡਾ. ਵੀਰੇਂਦਰ ਕੁਮਾਰ
प्रविष्टि तिथि:
24 AUG 2022 1:13PM by PIB Chandigarh
ਅੱਜ ਇੱਕ ਇਤਿਹਾਸਕ ਫ਼ੈਸਲਾ ਲਿਆ ਗਿਆ। ਇਸ ਦੇ ਤਹਿਤ ਆਯੂਸ਼ਮਾਨ ਭਾਰਤ - ਪੀਐੱਮਜੇਏਵਾਈ ਦੇ ਤਹਿਤ ਟ੍ਰਾਂਸਜੈਂਡਰ ਵਿਅਕਤੀਆਂ ਨੂੰ ਇੱਕ ਸਮਾਵੇਸ਼ੀ ਅਤੇ ਸਮੁੱਚਾ ਸਿਹਤ ਪੈਕੇਜ ਪ੍ਰਦਾਨ ਕਰਨ ਦੇ ਲਈ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅਧੀਨ ਨੈਸ਼ਨਲ ਹੈਲਥ ਅਥਾਰਟੀ (ਐੱਨਐੱਚਏ) ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਵਿੱਚ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖ਼ਤ ਕੀਤੇ ਗਏ। ਇਸ ਸਹਿਮਤੀ ਪੱਤਰ ’ਤੇ ਨੈਸ਼ਨਲ ਹੈਲਥ ਅਥਾਰਟੀ (ਐੱਨਐੱਚਏ) ਦੇ ਸੀਈਓ ਡਾ. ਆਰਐੱਸ ਸ਼ਰਮਾ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਸਕੱਤਰ ਸ਼੍ਰੀ ਆਰ ਸੁਬਰਮਣੀਅਮ ਨੇ ਦਸਤਖਤ ਕੀਤੇ। ਇਸ ਦੌਰਾਨ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਮਨਸੁਖ ਮਾਂਡਵੀਯਾ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵੀਰੇਂਦਰ ਕੁਮਾਰ ਮੌਜੂਦ ਸੀ।
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਇਸ ਨੂੰ ਇੱਕ ਕਾਫ਼ੀ ਮਹੱਤਵਪੂਰਨ ਦਿਨ ਦੱਸਿਆ। ਉਨ੍ਹਾਂ ਨੇ ਇਸ ਨੂੰ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਸਮਝੌਤਾ ਦੱਸਿਆ, ਜੋ ਏਬੀ - ਪੀਐੱਮਜੇਏਵਾਈ ਦੇ ਤਹਿਤ ਸਿਹਤ ਸੇਵਾਵਾਂ ਦੇ ਤਹਿਤ ਟ੍ਰਾਂਸਜੈਂਡਰ ਸਮੁਦਾਇ ਦੇ ਲਈ ਲੋੜੀਂਦਾ ਅਤੇ ਸਨਮਾਨਜਨਕ ਸਥਾਨ ਸੁਨਿਸ਼ਚਿਤ ਕਰਨ ਨੂੰ ਪ੍ਰੋਤਸਾਹਨ ਦੇਵੇਗਾ। ਕੇਂਦਰੀ ਮੰਤਰੀ ਨੇ ਕਿਹਾ, “ਇਸ ਸਹਿਮਤੀ ਪੱਤਰ ਨੇ ਸਮਾਜ ਵਿੱਚ ਇੱਕ ਇਤਿਹਾਸਕ ਪਰਿਵਰਤਨਕਾਰੀ ਸੁਧਾਰ ਦੀ ਬੁਨਿਆਂਦ ਰੱਖੀ ਹੈ। ਇਹ ਕਦਮ ਟ੍ਰਾਂਸਜੈਂਡਰ ਸਮੁਦਾਏ ਨੂੰ ਵਿਸ਼ੇਸ਼ ਸਿਹਤ ਲਾਭ ਪ੍ਰਦਾਨ ਕਰਦਾ ਹੈ, ਜੋ ਵਾਂਝੇ ਸਮੁਦਾਇ ਦੇ ਲਈ ਬਰਾਬਰਤਾ ਸੁਨਿਸ਼ਚਿਤ ਕਰਨ ਤੋਂ ਅੱਗੇ ਦੀ ਪਹਿਲ ਹੈ।” ਉਨ੍ਹਾਂ ਨੇ ਇਸ ਦਾ ਜ਼ਿਕਰ ਕੀਤਾ ਕਿ ਟ੍ਰਾਂਸਜੈਂਡਰ ਸਮੁਦਾਇ ਨੂੰ ਕਲੰਕ ਅਤੇ ਤੋੜ-ਵਿਛੋੜਾ ਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾ. ਮਾਂਡਵੀਯਾ ਨੇ ਜ਼ੋਰ ਦੇ ਕੇ ਕਿਹਾ ਕਿ ਏਬੀ – ਪੀਐੱਮਜੇਏਵਾਈ ਦੇ ਤਹਿਤ ਸਿਹਤ ਸੇਵਾਵਾਂ ਦਾ ਪ੍ਰਾਵਧਾਨ ਸਮਾਵੇਸ਼ੀ ਸਮਾਜ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਅਤੇ ਦ੍ਰਿੜ੍ਹ ਕਦਮ ਹੈ। ਉਨ੍ਹਾਂ ਨੇ ਕਿਹਾ, “ਇਸ ਨੂੰ ਦੇਖਦੇ ਹੋਏ ਇਹ ਢੁੱਕਵਾਂ ਹੈ ਕਿ ਅੱਜ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਇਸ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਜਾ ਰਹੇ ਹਨ, ਕਿਉਂਕਿ ਉਨ੍ਹਾਂ ਨੇ ਦੇਸ਼ ਦੇ ਸਾਰੇ ਸਮੂਹਾਂ ਵਿੱਚ ਬਰਾਬਰਤਾ ਦੇ ਨਾਲ ਇੱਕ ਸਮਾਵੇਸ਼ੀ ਸਮਾਜ ਦੇ ਲਈ ਵਕਾਲਤ ਕੀਤੀ ਸੀ।”
ਉਨ੍ਹਾਂ ਨੇ ਅੰਤੋਦਿਯਾ ਨੂੰ ਲੈ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੀ ਪ੍ਰਤੀਬੱਧਤਾ ਅਤੇ ਸਮਰਪਣ ਨੂੰ ਦੁਹਰਾਇਆ, ਜਿੱਥੇ ਸੇਵਾਵਾਂ ਦੀ ਲੜੀ ਵਿੱਚ ਆਖਰੀ ਵਿਅਕਤੀ ਨੂੰ ਸਰਕਾਰ ਦੇ ਫ਼ੈਸਲਿਆਂ ਅਤੇ ਕੰਮਾਂ ਦਾ ਲਾਭ ਮਿਲਦਾ ਹੈ। ਡਾ. ਮਾਂਡਵੀਯਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰ ਨਾ ਸਿਰਫ਼ ਟ੍ਰਾਂਸਜੈਂਡਰ ਸਮੁਦਾਇ ਦੇ ਅਧਿਕਾਰਾਂ ਨੂੰ ਮਾਨਤਾ ਦੇਣ ਦੇ ਲਈ ਨਿਰਣਾਇਕ ਤਰੀਕੇ ਨਾਲ ਕੰਮ ਕਰ ਰਹੀ ਹੈ, ਬਲਕਿ ਉਨ੍ਹਾਂ ਦੇ ਕਲਿਆਣ ਦੇ ਲਈ ਕਈ ਤਰ੍ਹਾਂ ਦੇ ਵਿਵਸਥਿਤ ਕਦਮ ਚੁੱਕੇ ਹਨ। ਉਨ੍ਹਾਂ ਨੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੂੰ ਟ੍ਰਾਂਸਜੈਂਡਰ ਸਮੁਦਾਇ ਦੇ ਲਈ ਕਈ ਪਹਿਲਕਦਮੀਆਂ ਕਰਨ ਦੇ ਲਈ ਵਧਾਈ ਦਿੱਤੀ। ਇਨ੍ਹਾਂ ਵਿੱਚ “ਟ੍ਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਰਾਖੀ) ਐਕਟ, 2019”, ਗਰਿਮਾ ਗ੍ਰਹਿ, ਪ੍ਰਧਾਨ ਮੰਤਰੀ ਦਕਸ਼ ਪ੍ਰੋਗਰਾਮ ਅਤੇ ਹਾਲ ਹੀ ਵਿੱਚ ਕੀਤੀਆਂ ਗਈਆਂ ਕਈ ਹੋਰ ਯੋਜਨਾਵਾਂ/ ਪਹਿਲਾਂ ਸ਼ਾਮਲ ਹਨ। ਡਾ. ਮਾਂਡਵੀਯਾ ਨੇ ਮਾਣਯੋਗ ਪ੍ਰਧਾਨ ਮੰਤਰੀ ਦੇ “ਨਵੇਂ ਭਾਰਤ” ਦੀ ਸੋਚ ਦੇ ਤਹਿਤ ਇੱਕ ਸਮਾਵੇਸ਼ੀ ਸਮਾਜ ਦੀ ਦਿਸ਼ਾ ਵਿੱਚ ਸਰਕਾਰ ਦੇ ਯਤਨਾਂ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਨਾਲ ਆਉਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ “ਸਰਕਾਰ ਅਤੇ ਸਮਾਜ” ਦੇ ਸਹਿਯੋਗ ਨਾਲ “ਵਾਂਝੇ ਸਮੁਦਾਇ” ਮਾਣ ਅਤੇ ਆਤਮ ਨਿਰਭਰਤਾ ਦੇ ਨਾਲ ਪ੍ਰਗਤੀ ਕਰ ਸਕਦੇ ਹਨ।
ਡਾ. ਮਾਂਡਵੀਯਾ ਨੇ ਕਿਹਾ ਕਿ ਨੈਸ਼ਨਲ ਹੈਲਥ ਅਥਾਰਟੀ (ਐੱਨਐੱਚਏ) ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ (ਐੱਮਓਐੱਸਜੇਈ) ਦੇ ਵਿੱਚ ਅੱਜ ਦਾ ਸਹਿਮਤੀ ਪੱਤਰ ਪੂਰੇ ਦੇਸ਼ ਵਿੱਚ ਟ੍ਰਾਂਸਜੈਂਡਰ ਵਿਅਕਤੀਆਂ (ਟ੍ਰਾਂਸਜੈਂਡਰ ਵਿਅਕਤੀਆਂ ਦੇ ਲਈ ਰਾਸ਼ਟਰੀ ਪੋਰਟਲ ਦੁਆਰਾ ਜਾਰੀ ਇੱਕ ਟ੍ਰਾਂਸਜੈਂਡਰ ਸਰਟੀਫਿਕੇਟ ਰੱਖਣ ਵਾਲੇ) ਨੂੰ ਸਾਰੇ ਸਿਹਤ ਲਾਭ ਪ੍ਰਦਾਨ ਕਰੇਗਾ। ਐੱਮਓਐੱਸਜੇਈ ਹਰ ਇੱਕ ਟ੍ਰਾਂਸਜੈਂਡਰ ਲਾਭਾਰਥੀ ਨੂੰ ਪ੍ਰਤੀ ਸਾਲ 5 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰੇਗਾ। ਮੌਜੂਦਾ ਏਬੀ – ਪੀਐੱਮਜੇਏਵਾਈ ਪੈਕੇਜ ਅਤੇ ਟ੍ਰਾਂਸਜੈਂਡਰ ਸ਼੍ਰੇਣੀ ਦੇ ਲਈ ਇੱਕ ਵਿਆਪਕ ਪੈਕੇਜ ਮਾਸਟਰ ਟੀਅਰ ਕੀਤਾ ਜਾ ਰਿਹਾ ਹੈ। ਉਹ ਦੇਸ਼ ਭਰ ਵਿੱਚ ਏਬੀ – ਪੀਐੱਮਜੇਏਵਾਈ ਦੇ ਪੈਨਲ ਵਿੱਚ ਸ਼ਾਮਲ ਕਿਸੇ ਵੀ ਹਸਪਤਾਲ ਵਿੱਚ ਇਲਾਜ ਕਰਾਉਣ ਦੇ ਯੋਗ ਹੋਣਗੇ, ਜਿੱਥੇ ਵਿਸ਼ੇਸ਼ ਪੈਕੇਜ ਉਪਲਬਧ ਹੈ। ਇਹ ਯੋਜਨਾ ਸਾਰੇ ਟ੍ਰਾਂਸਜੈਂਡਰ ਵਿਅਕਤੀਆਂ ਨੂੰ ਕਵਰ ਕਰੇਗੀ, ਜੋ ਹੋਰ ਕੇਂਦਰ/ ਰਾਜ ਸਪਾਂਸਰ ਯੋਜਨਾਵਾਂ ਤੋਂ ਇਸ ਤਰ੍ਹਾਂ ਦੇ ਲਾਭ ਪ੍ਰਾਪਤ ਨਹੀਂ ਕਰ ਰਹੇ ਹਨ। ਨਿਆਂ
ਉੱਥੇ ਹੀ, ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਇਸ ਪਰਿਵਰਤਨ ਨੂੰ ਲਾਗੂ ਕਰਨ ਦੇ ਲਈ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਦੇ ਨਾਲ ਦੇਸ਼ ਵਿੱਚ ਪਰਿਵਰਤਨਕਾਰੀ ਬਦਲਾਅ ਹੋ ਰਿਹਾ ਹੈ। ਉਨ੍ਹਾਂ ਨੇ ਪੰਜ ਵਿਸ਼ਵਾਸ - ਸਿੱਖਿਆ, ਸਨਮਾਨ ਦੇ ਨਾਲ ਜੀਵਨ, ਸਿਹਤ ਸਹਾਇਤਾ, ਆਜੀਵੀਕਾ ਦੇ ਮੌਕੇ ਅਤੇ ਕੌਸ਼ਲ ਹੁਲਾਰੇ ਦੇ ਪੈਕੇਜ ਨੂੰ ਲਾਗੂ ਕਰਨ ਦੇ ਲਈ ਐੱਮਓਐੱਸਜੇਈ ਦੇ ਵੱਲੋਂ ਚੁੱਕੇ ਗਏ ਕਈ ਕਦਮਾਂ ਦਾ ਜ਼ਿਕਰ ਕੀਤਾ। ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਇਹ ਕਦਮ ਇਹ ਸੁਨਿਸ਼ਚਿਤ ਕਰਨ ਦੇ ਲਈ ਚੁੱਕੇ ਗਏ ਹਨ ਕਿ ਹਾਸ਼ੀਏ ਅਤੇ ਵਾਂਝੇ ਸਮੂਹ ਨੂੰ ਸਨਮਾਨਜਨਕ ਜੀਵਨ ਅਤੇ ਆਜੀਵੀਕਾ ਪ੍ਰਾਪਤ ਹੋਵੇ, ਜਿਸ ਨਾਲ ਉਹ ਪ੍ਰਤੀਬੰਧਿਤ ਸਮਾਜਿਕ ਢਾਂਚੇ ਤੋਂ ਬਾਹਰ ਨਿਕਲ ਸਕਣ।
ਇਸ ਪ੍ਰੋਗਰਾਮ ਵਿੱਚ ਦੋਵੇਂ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਅਤੇ ਟ੍ਰਾਂਸਜੈਂਡਰ ਸਮੁਦਾਇ ਦੇ ਮੈਂਬਰ ਵੀ ਮੌਜੂਦ ਸੀ।
********
ਐੱਮਵੀ
ਐੱਚਐਫਡਬਲਿਊ/ ਟ੍ਰਾਂਸਜੈਂਡਰ ਸਿਹਤ ਪੈਕੇਜ – ਪੀਐੱਮਜੇਏਵਾਈ – ਐੱਮਓਯੂ/ 14 ਅਗਸਤ/4
(रिलीज़ आईडी: 1854450)
आगंतुक पटल : 238
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam