ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪਾਣੀਪਤ ਵਿੱਚ 2ਜੀ ਈਥੇਨੌਲ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ




"ਜੈਵ-ਈਂਧਣ ਕੁਦਰਤ ਦੀ ਰੱਖਿਆ ਦਾ ਸਮਾਨਾਰਥੀ ਹੈ - ਸਾਡੇ ਲਈ ਜੈਵ-ਈਂਧਣ ਹਰਿਆਲੀ ਲਿਆਉਣ ਵਾਲਾ ਈਂਧਣ, ਵਾਤਾਵਰਣ ਨੂੰ ਬਚਾਉਣ ਵਾਲਾ ਈਂਧਣ ਹੈ"



"ਰਾਜਨੀਤਕ ਸੁਆਰਥ ਅਤੇ ਸ਼ੌਰਟ ਕੱਟ ਦੀ ਰਾਜਨੀਤੀ ਕਦੇ ਵੀ ਸਥਾਈ ਤੌਰ 'ਤੇ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ"



"ਮੁਫ਼ਤ ਦੇ ਸੁਆਰਥੀ ਐਲਾਨ ਦੇਸ਼ ਨੂੰ ਆਤਮਨਿਰਭਰ ਬਣਨ ਤੋਂ, ਇਮਾਨਦਾਰ ਟੈਕਸਪੇਅਰਸ 'ਤੇ ਬੋਝ ਵਧਾਉਣ ਅਤੇ ਨਵੀਆਂ ਟੈਕਨੋਲੋਜੀਆਂ ਵਿੱਚ ਨਿਵੇਸ਼ ਨੂੰ ਰੋਕਣਗੇ"



"ਅਗਲੇ ਕੁਝ ਸਾਲਾਂ ਵਿੱਚ ਦੇਸ਼ ਦੇ 75 ਪ੍ਰਤੀਸ਼ਤ ਤੋਂ ਵੱਧ ਘਰਾਂ ਨੂੰ ਪਾਈਪ ਰਾਹੀਂ ਗੈਸ ਮਿਲੇਗੀ"

Posted On: 10 AUG 2022 6:20PM by PIB Chandigarh

ਵਿਸ਼ਵ ਜੈਵ-ਈਂਧਣ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਰਿਆਣਾ ਦੇ ਪਾਣੀਪਤ ਵਿੱਚ ਦੂਸਰੀ ਪੀੜ੍ਹੀ (2ਜੀ) ਦਾ ਈਥੇਨੌਲ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ 'ਤੇ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰਸ਼੍ਰੀ ਹਰਦੀਪ ਸਿੰਘ ਪੁਰੀਸ਼੍ਰੀ ਰਾਮੇਸ਼ਵਰ ਤੇਲੀ ਅਤੇ ਹੋਰ ਸਖ਼ਸ਼ੀਅਤਾਂ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਵਿਸ਼ਵ ਜੈਵ-ਈਂਧਣ ਦਿਵਸ ਦੇ ਮੌਕੇ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਈਥੇਨੌਲ ਪਲਾਂਟ ਨੂੰ ਸਿਰਫ਼ ਸ਼ੁਰੂਆਤ ਕਰਾਰ ਦਿੰਦਿਆਂ ਕਿਹਾ ਕਿ ਇਹ ਪਲਾਂਟ ਦਿੱਲੀਹਰਿਆਣਾ ਅਤੇ ਐੱਨਸੀਆਰ ਵਿੱਚ ਪ੍ਰਦੂਸ਼ਣ ਨੂੰ ਘਟਾਏਗਾ। ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਹਰਿਆਣਾ ਦੀਆਂ ਬੇਟੀਆਂ ਅਤੇ ਪੁੱਤਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਹਰਿਆਣਾ ਨੂੰ ਵੀ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਰਗੇ ਦੇਸ਼ ਵਿੱਚ ਜੋ ਕੁਦਰਤ ਦੀ ਪੂਜਾ ਕਰਦਾ ਹੈਜੈਵ-ਈਂਧਣ ਕੁਦਰਤ ਦੀ ਰੱਖਿਆ ਦਾ ਸਮਾਨਾਰਥੀ ਸ਼ਬਦ ਹੈ। ਸਾਡੇ ਕਿਸਾਨ ਭੈਣ-ਭਰਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਸਾਡੇ ਲਈ ਬਾਇਓਫਿਊਲ ਦਾ ਅਰਥ ਹਰਿਆਲੀ ਲਿਆਉਣ ਵਾਲਾ ਈਂਧਣ ਅਤੇ ਵਾਤਾਵਰਣ ਬਚਾਉਣ ਵਾਲਾ ਈਂਧਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਧੁਨਿਕ ਪਲਾਂਟ ਦੀ ਸਥਾਪਨਾ ਨਾਲ ਹਰਿਆਣਾ ਦੇ ਕਿਸਾਨਾਂ ਨੂੰਜਿੱਥੇ ਝੋਨੇ ਅਤੇ ਕਣਕ ਦੀ ਭਰਪੂਰ ਖੇਤੀ ਹੁੰਦੀ ਹੈਉੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਕਰਨ ਦਾ ਇੱਕ ਹੋਰ ਲਾਹੇਵੰਦ ਸਾਧਨ ਮਿਲੇਗਾ।

ਪਾਣੀਪਤ ਦਾ ਜੈਵ-ਈਂਧਣ ਪਲਾਂਟ ਵੀ ਪਰਾਲੀ ਨੂੰ ਸਾੜੇ ਬਿਨਾ ਨਿਪਟਾਉਣ ਦੇ ਯੋਗ ਹੋਵੇਗਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਨਾਲ ਬਹੁਤ ਸਾਰੇ ਲਾਭ ਹੋਣਗੇ। ਪਹਿਲਾ ਲਾਭ ਇਹ ਹੋਵੇਗਾ ਕਿ ਧਰਤੀ ਮਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੀ ਪੀੜ ਤੋਂ ਮੁਕਤੀ ਮਿਲੇਗੀ। ਦੂਜਾ ਲਾਭ ਇਹ ਹੋਵੇਗਾ ਕਿ ਪਰਾਲੀ ਦੀ ਵਾਢੀ ਅਤੇ ਇਸ ਦੇ ਨਿਪਟਾਰੇ ਲਈ ਨਵੀਂ ਪ੍ਰਣਾਲੀਆਵਾਜਾਈ ਦੀਆਂ ਨਵੀਆਂ ਸੁਵਿਧਾਵਾਂ ਅਤੇ ਨਵੇਂ ਬਾਇਓਫਿਊਲ ਪਲਾਂਟ ਇਨ੍ਹਾਂ ਸਾਰੇ ਪਿੰਡਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਤੀਜਾ ਲਾਭ ਇਹ ਹੋਵੇਗਾ ਕਿ ਪਰਾਲੀਜੋ ਕਿਸਾਨਾਂ ਲਈ ਬੋਝ ਅਤੇ ਚਿੰਤਾ ਦਾ ਕਾਰਨ ਸੀਉਨ੍ਹਾਂ ਲਈ ਵਾਧੂ ਆਮਦਨ ਦਾ ਸਾਧਨ ਬਣ ਜਾਵੇਗੀ। ਚੌਥਾ ਲਾਭ ਇਹ ਹੋਵੇਗਾ ਕਿ ਪ੍ਰਦੂਸ਼ਣ ਘਟੇਗਾ ਅਤੇ ਵਾਤਾਵਰਣ ਨੂੰ ਬਚਾਉਣ ਵਿੱਚ ਕਿਸਾਨਾਂ ਦਾ ਯੋਗਦਾਨ ਹੋਰ ਵਧੇਗਾ ਅਤੇ ਪੰਜਵਾਂ ਲਾਭ ਇਹ ਹੋਵੇਗਾ ਕਿ ਦੇਸ਼ ਨੂੰ ਬਦਲਵਾਂ ਈਂਧਣ ਵੀ ਮਿਲੇਗਾ। ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟਾਈ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਅਜਿਹੇ ਪਲਾਂਟ ਲੱਗ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਨੀਤਕ ਸਵਾਰਥ ਲਈ ਸ਼ੌਰਟਕੱਟ ਅਪਣਾ ਕੇ ਸਮੱਸਿਆਵਾਂ ਤੋਂ ਬਚਣ ਦਾ ਰੁਝਾਨ ਰੱਖਣ ਵਾਲੇ ਲੋਕ ਕਦੇ ਵੀ ਸਮੱਸਿਆਵਾਂ ਨੂੰ ਸਥਾਈ ਤੌਰ 'ਤੇ ਹੱਲ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ, "ਸ਼ੌਰਟ-ਕੱਟ ਅਪਣਾਉਣ ਵਾਲਿਆਂ ਨੂੰ ਕੁਝ ਸਮੇਂ ਲਈ ਤਾਰੀਫ਼ ਮਿਲ ਸਕਦੀ ਹੈਅਤੇ ਸਿਆਸੀ ਲਾਹਾ ਵੀ ਮਿਲ ਸਕਦਾ ਹੈਪਰ ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ। ਸ਼ੌਰਟ-ਕੱਟ ਅਪਣਾਉਣ ਨਾਲ ਨਿਸ਼ਚਿਤ ਤੌਰ 'ਤੇ ਸ਼ੌਰਟ-ਸਰਕਟ ਹੋਵੇਗਾ। ਸ਼ੌਰਟ-ਕੱਟ ਲੈਣ ਦੀ ਬਜਾਏ ਸਾਡੀ ਸਰਕਾਰ ਸਮੱਸਿਆਵਾਂ ਦੇ ਸਥਾਈ ਹੱਲ ਵਿੱਚ ਲੱਗੀ ਹੋਈ ਹੈ। ਸਾਲਾਂ ਤੋਂ ਪਰਾਲੀ ਦੀਆਂ ਸਮੱਸਿਆਵਾਂ ਬਾਰੇ ਬਹੁਤ ਕੁਝ ਕਿਹਾ ਗਿਆ ਹੈ। ਪਰ ਸ਼ੌਰਟ ਕੱਟ ਮਾਨਸਿਕਤਾ ਵਾਲੇ ਇਸ ਨੂੰ ਹੱਲ ਨਹੀਂ ਕਰ ਸਕਦੇ।"

ਪ੍ਰਧਾਨ ਮੰਤਰੀ ਨੇ ਉਨ੍ਹਾਂ ਕਦਮਾਂ ਨੂੰ ਸੂਚੀਬੱਧ ਕੀਤਾਜਿਨ੍ਹਾਂ ਦਾ ਉਦੇਸ਼ ਸਮੱਸਿਆ ਨੂੰ ਵਿਆਪਕ ਢੰਗ ਨਾਲ ਹੱਲ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਉਤਪਾਦਕ ਸੰਸਥਾਵਾਂ (ਐੱਫਪੀਓ) ਨੂੰ 'ਪਰਾਲੀਲਈ ਵਿੱਤੀ ਸਹਾਇਤਾਫਸਲਾਂ ਦੀ ਰਹਿੰਦ-ਖੂੰਹਦ ਲਈ ਆਧੁਨਿਕ ਮਸ਼ੀਨਰੀ 'ਤੇ 80 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਗਈ ਸੀ ਅਤੇ ਹੁਣ ਇਹ ਆਧੁਨਿਕ ਪਲਾਂਟ ਇਸ ਸਮੱਸਿਆ ਦਾ ਸਥਾਈ ਹੱਲ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਪਰਾਲੀ ਸਾੜਨ ਦੀ ਮਜਬੂਰੀ ਕਾਰਨ ਬਦਨਾਮ ਹੋਏ ਕਿਸਾਨ ਹੁਣ ਜੈਵਿਕ ਬਾਲਣ ਦੇ ਉਤਪਾਦਨ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾ ਕੇ ਮਾਣ ਮਹਿਸੂਸ ਕਰਨਗੇ। ਪ੍ਰਧਾਨ ਮੰਤਰੀ ਨੇ ਕਿਸਾਨਾਂ ਲਈ ਆਮਦਨ ਦੇ ਵਿਕਲਪਕ ਸਾਧਨ ਵਜੋਂ 'ਗੋਬਰਧਨ ਯੋਜਨਾਦਾ ਵੀ ਜ਼ਿਕਰ ਕੀਤਾ।

ਦੇਸ਼ ਦੀਆਂ ਸਮੱਸਿਆਵਾਂ ਦੇ ਸਥਾਈ ਅਤੇ ਟਿਕਾਊ ਹੱਲ ਬਾਰੇ ਗੱਲ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਨਵੇਂ ਖਾਦ ਪਲਾਂਟਾਂਨੈਨੋ ਖਾਦਾਂਖਾਣ ਵਾਲੇ ਤੇਲ ਲਈ ਨਵੇਂ ਮਿਸ਼ਨਾਂ ਬਾਰੇ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੈਟਰੋਲ ਵਿੱਚ ਈਥੇਨੌਲ ਬਲੈਂਡਿੰਗ ਕਾਰਨ ਪਿਛਲੇ 7-8 ਸਾਲਾਂ ਵਿੱਚ ਦੇਸ਼ ਦੇ ਕਰੀਬ 50 ਹਜ਼ਾਰ ਕਰੋੜ ਰੁਪਏ ਵਿਦੇਸ਼ ਜਾਣ ਤੋਂ ਬਚ ਗਏ ਹਨ ਅਤੇ ਲਗਭਗ ਇੰਨੀ ਹੀ ਰਕਮ ਸਾਡੇ ਦੇਸ਼ ਦੇ ਕਿਸਾਨਾਂ ਨੂੰ ਈਥੇਨੌਲ ਮਿਸ਼ਰਣ ਕਾਰਨ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ 8 ਸਾਲ ਪਹਿਲਾਂ ਤੱਕ ਦੇਸ਼ ਵਿੱਚ ਸਿਰਫ਼ 40 ਕਰੋੜ ਲੀਟਰ ਈਥੇਨੌਲ ਦਾ ਉਤਪਾਦਨ ਹੁੰਦਾ ਸੀਹੁਣ ਇਹ ਉਤਪਾਦਨ ਲਗਭਗ 400 ਕਰੋੜ ਲੀਟਰ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ 2014 ਤੱਕ ਦੇਸ਼ ਵਿੱਚ ਲਗਭਗ 14 ਕਰੋੜ ਐੱਲਪੀਜੀ ਗੈਸ ਕਨੈਕਸ਼ਨ ਸਨ। ਦੇਸ਼ ਦੀ ਅੱਧੀ ਆਬਾਦੀਮਾਤਾਵਾਂ-ਭੈਣਾਂ ਰਸੋਈ ਦੇ ਧੂੰਏਂ ਵਿੱਚ ਰਹਿੰਦੀਆਂ ਸਨ। ਭੈਣਾਂ ਅਤੇ ਬੇਟੀਆਂ ਦੀ ਖਰਾਬ ਸਿਹਤ ਅਤੇ ਅਸੁਵਿਧਾ ਕਾਰਨ ਹੋਣ ਵਾਲੇ ਨੁਕਸਾਨ ਦਾ ਪਹਿਲਾਂ ਧਿਆਨ ਨਹੀਂ ਰੱਖਿਆ ਗਿਆ। ਪ੍ਰਧਾਨ ਮੰਤਰੀ ਨੇ ਇਕੱਲੀ ਉੱਜਵਲਾ ਯੋਜਨਾ ਨਾਲ ਗਰੀਬ ਔਰਤਾਂ ਨੂੰ ਕਰੋੜ ਤੋਂ ਵੱਧ ਗੈਸ ਕਨੈਕਸ਼ਨ ਦਿੱਤੇ ਜਾਣ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ, “ਹੁਣ ਅਸੀਂ ਦੇਸ਼ ਵਿੱਚ ਲਗਭਗ 100% ਐੱਲਪੀਜੀ ਕਵਰੇਜ ਤੱਕ ਪਹੁੰਚ ਗਏ ਹਾਂ। ਅੱਜ ਦੇਸ਼ ਵਿੱਚ ਗੈਸ ਕਨੈਕਸ਼ਨ 14 ਕਰੋੜ ਤੋਂ ਵੱਧ ਕੇ ਲਗਭਗ 31 ਕਰੋੜ ਹੋ ਗਏ ਹਨ।

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਸੀਐੱਨਜੀ ਸਟੇਸ਼ਨ ਅੱਠ ਸਾਲ ਪਹਿਲਾਂ ਸਿਰਫ਼ 800 ਤੋਂ ਵੱਧ ਕੇ ਹੁਣ 4.5 ਹਜ਼ਾਰ ਹੋ ਗਏ ਹਨ। ਪਾਈਪ ਰਾਹੀਂ ਇੱਕ ਕਰੋੜ ਤੋਂ ਵੱਧ ਘਰਾਂ ਤੱਕ ਗੈਸ ਪਹੁੰਚ ਰਹੀ ਹੈ। ਉਨ੍ਹਾਂ ਨੇ ਕਿਹਾ, ''ਅੱਜ ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਕਰ ਰਹੇ ਹਾਂਦੇਸ਼ ਇਸ ਟੀਚੇ 'ਤੇ ਵੀ ਕੰਮ ਕਰ ਰਿਹਾ ਹੈ ਕਿ ਅਗਲੇ ਕੁਝ ਸਾਲਾਂ 'ਚ ਦੇਸ਼ ਦੇ 75 ਫੀਸਦੀ ਤੋਂ ਵੱਧ ਘਰਾਂ ਨੂੰ ਪਾਈਪ ਰਾਹੀਂ ਗੈਸ ਮੁਹੱਈਆ ਕਰਵਾਈ ਜਾਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਰਾਜਨੀਤੀ 'ਚ ਸਵਾਰਥ ਹੈ ਤਾਂ ਕੋਈ ਵੀ ਆ ਕੇ ਪੈਟਰੋਲ-ਡੀਜ਼ਲ ਮੁਫਤ ਦੇਣ ਦਾ ਐਲਾਨ ਕਰ ਸਕਦਾ ਹੈ। ਅਜਿਹੇ ਕਦਮ ਸਾਡੇ ਬੱਚਿਆਂ ਦੇ ਅਧਿਕਾਰ ਖੋਹਣਗੇ ਅਤੇ ਦੇਸ਼ ਨੂੰ ਆਤਮਨਿਰਭਰ ਬਣਨ ਤੋਂ ਰੋਕਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਸੁਆਰਥੀ ਨੀਤੀਆਂ ਕਾਰਨ ਦੇਸ਼ ਦੇ ਇਮਾਨਦਾਰ ਟੈਕਸਪੇਅਰਸ 'ਤੇ ਬੋਝ ਵੀ ਵਧੇਗਾ। ਦੇਸ਼ ਨੂੰ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਉਨ੍ਹਾਂ ਨਾਲ ਨਜਿੱਠਣ ਲਈ ਸਪੱਸ਼ਟ ਇਰਾਦੇ ਅਤੇ ਪ੍ਰਤੀਬੱਧਤਾ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਬਹੁਤ ਸਖ਼ਤ ਮਿਹਨਤਨੀਤੀ ਅਤੇ ਵੱਡੇ ਨਿਵੇਸ਼ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਪੈਸਾ ਨਹੀਂ ਹੈ ਤਾਂ ਈਥੇਨੌਲਬਾਇਓਗੈਸ ਅਤੇ ਸੋਲਰ ਪਲਾਂਟ ਵਰਗੇ ਪਲਾਂਟ ਵੀ ਬੰਦ ਹੋ ਜਾਣਗੇ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਭਾਵੇਂ ਅਸੀਂ ਇਥੇ ਨਹੀਂ ਹੋਵਾਂਗੇਪਰ ਇਹ ਦੇਸ਼ ਹਮੇਸ਼ਾ ਰਹੇਗਾਇਸ ਵਿੱਚ ਰਹਿਣ ਵਾਲੇ ਬੱਚੇ ਹਮੇਸ਼ਾ ਰਹਿਣਗੇ। ਉਨ੍ਹਾਂ ਜ਼ੋਰ ਦਿੱਤਾ, "ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੇ ਵੀ ਇਸ ਸਦੀਵੀ ਭਾਵਨਾ ਨਾਲ ਕੰਮ ਕੀਤਾ ਹੈ…..ਇੱਕ ਦੇਸ਼ ਵਜੋਂਸਾਨੂੰ ਇਹ ਪ੍ਰਣ ਲੈਣਾ ਹੋਵੇਗਾ ਕਿ ਅਸੀਂ ਅਜਿਹੀਆਂ ਪ੍ਰਵਿਰਤੀਆਂ ਨੂੰ ਵਧਣ ਨਹੀਂ ਦੇਵਾਂਗੇ। ਇਹ ਦੇਸ਼ ਦੀ ਸਮੂਹਿਕ ਜ਼ਿੰਮੇਵਾਰੀ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਮਹੋਤਸਵ ਦੇ ਦੌਰਾਨ ਜਦੋਂ ਪੂਰਾ ਦੇਸ਼ ਤਿਰੰਗੇ ਦੇ ਰੰਗ ਵਿੱਚ ਰੰਗਿਆ ਹੋਇਆ ਹੈਉਹ ਦੇਸ਼ ਦਾ ਧਿਆਨ ਕਿਸੇ ਅਜਿਹੀ ਘਟਨਾ ਵੱਲ ਖਿੱਚਣਾ ਚਾਹੁੰਦੇ ਹਨ। ਇਸ ਪਵਿੱਤਰ ਮੌਕੇ ਨੂੰ ਬਦਨਾਮ ਕਰਨਸਾਡੇ ਬਹਾਦਰ ਆਜ਼ਾਦੀ ਘੁਲਾਟੀਆਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ 'ਚ ਵੀ ਕੁਝ ਲੋਕ ਅਜਿਹੇ ਹਨ ਜੋ ਨਿਰਾਸ਼ਾ 'ਚ ਡੁੱਬੇ ਹੋਏ ਨਕਾਰਾਤਮਕਤਾ ਦੇ ਚੱਕਰ 'ਚ ਫਸੇ ਹੋਏ ਹਨ। ਸਰਕਾਰ ਵਿਰੁੱਧ ਝੂਠ ਬੋਲਣ ਤੋਂ ਬਾਅਦ ਵੀ ਜਨਤਾ ਅਜਿਹੇ ਲੋਕਾਂ 'ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਹੈ। ਅਜਿਹੀ ਨਿਰਾਸ਼ਾ ਵਿੱਚ ਇਹ ਲੋਕ ਕਾਲੇ ਜਾਦੂ ਵੱਲ ਵੀ ਮੁੜਦੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨੇ 5 ਅਗਸਤ ਦੀਆਂ ਘਟਨਾਵਾਂ ਨੂੰ ਹੋਰ ਉਜਾਗਰ ਕੀਤਾ ਜਦੋਂ ਕਾਲੇ ਜਾਦੂ ਦੀ ਮਾਨਸਿਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ ਜਿਹੜੇ ਲੋਕ ਇਹ ਸੋਚਦੇ ਹਨ ਕਿ ਕਾਲੇ ਕੱਪੜੇ ਪਹਿਨਣ ਨਾਲ ਉਨ੍ਹਾਂ ਦੀ ਨਿਰਾਸ਼ਾ ਦਾ ਦੌਰ ਖਤਮ ਹੋ ਜਾਵੇਗਾਉਹ ਇਸ ਗੱਲ ਤੋਂ ਅਣਜਾਣ ਹਨ ਕਿ ਕਾਲੇ ਜਾਦੂ ਅਤੇ ਅੰਧਵਿਸ਼ਵਾਸ ਵਿੱਚ ਉਨ੍ਹਾਂ ਦੇ ਵਿਸ਼ਵਾਸ ਦੇ ਬਾਵਜੂਦਜਨਤਾ ਦਾ ਭਰੋਸਾ ਉਨ੍ਹਾਂ ਵਿੱਚ ਕਦੇ ਵੀ ਬਹਾਲ ਨਹੀਂ ਹੋਵੇਗਾ।

ਪਿਛੋਕੜ

ਇਸ ਪਲਾਂਟ ਦਾ ਰਾਸ਼ਟਰ ਨੂੰ ਸਮਰਪਣ ਦੇਸ਼ ਵਿੱਚ ਜੈਵਿਕ ਈਂਧਣ ਦੇ ਉਤਪਾਦਨ ਅਤੇ ਵਰਤੋਂ ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਬੀਤੇ ਸਾਲਾਂ ਦੌਰਾਨ ਚੁੱਕੇ ਗਏ ਕਦਮਾਂ ਦੀ ਇੱਕ ਲੰਬੀ ਲੜੀ ਦਾ ਹਿੱਸਾ ਹੈ। ਇਹ ਊਰਜਾ ਖੇਤਰ ਨੂੰ ਵਧੇਰੇ ਕਿਫਾਇਤੀਪਹੁੰਚਯੋਗਕੁਸ਼ਲ ਅਤੇ ਟਿਕਾਊ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਲਗਾਤਾਰ ਯਤਨਾਂ ਦੇ ਅਨੁਰੂਪ ਹੈ।

2ਜੀ ਈਥੇਨੌਲ ਪਲਾਂਟ 900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈਓਸੀਐੱਲ) ਦੁਆਰਾ ਬਣਾਇਆ ਗਿਆ ਹੈ ਅਤੇ ਇਹ ਪਾਣੀਪਤ ਰਿਫਾਇਨਰੀ ਦੇ ਨੇੜੇ ਸਥਿਤ ਹੈ। ਅਤਿ-ਆਧੁਨਿਕ ਸਵਦੇਸ਼ੀ ਟੈਕਨੋਲੋਜੀ 'ਤੇ ਅਧਾਰਿਤ ਇਹ ਪ੍ਰੋਜੈਕਟ ਸਲਾਨਾ ਲਗਭਗ 3 ਕਰੋੜ ਲੀਟਰ ਈਥੇਨੌਲ ਪੈਦਾ ਕਰਨ ਲਈ 2 ਲੱਖ ਟਨ ਝੋਨੇ ਦੀ ਪਰਾਲੀ ਦੀ ਸਲਾਨਾ ਵਰਤੋਂ ਕਰਕੇ ਭਾਰਤ ਦੇ 'ਵੇਸਟ-ਟੂ-ਵੇਲਥਯਤਨਾਂ ਵਿੱਚ ਇੱਕ ਨਵਾਂ ਮੋੜ ਦੇਵੇਗਾ।

ਖੇਤੀ-ਫਸਲਾਂ ਦੀ ਰਹਿੰਦ-ਖੂੰਹਦ ਲਈ ਅੰਤਮ ਵਰਤੋਂ ਬਣਾਉਣਾ ਕਿਸਾਨਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ ਅਤੇ ਵਾਧੂ ਆਮਦਨ ਪੈਦਾ ਕਰਨ ਦੇ ਮੌਕੇ ਪ੍ਰਦਾਨ ਕਰੇਗਾ। ਇਹ ਪ੍ਰੋਜੈਕਟ ਪਲਾਂਟ ਦੇ ਸੰਚਾਲਨ ਵਿੱਚ ਸ਼ਾਮਲ ਲੋਕਾਂ ਨੂੰ ਸਿੱਧਾ ਰੋਜ਼ਗਾਰ ਪ੍ਰਦਾਨ ਕਰੇਗਾ ਅਤੇ ਝੋਨੇ ਦੀ ਪਰਾਲੀ ਨੂੰ ਵੱਢਣਸੰਭਾਲਣਸਟੋਰ ਕਰਨ ਆਦਿ ਲਈ ਸਪਲਾਈ ਚੇਨ ਵਿੱਚ ਅਸਿੱਧੇ ਤੌਰ 'ਤੇ ਰੋਜ਼ਗਾਰ ਪੈਦਾ ਕਰੇਗਾ।

ਇਸ ਪ੍ਰੋਜੈਕਟ ਵਿੱਚ ਜ਼ੀਰੋ ਤਰਲ ਡਿਸਚਾਰਜ ਹੋਵੇਗਾ। ਝੋਨੇ ਦੀ ਪਰਾਲੀ ਦੇ ਸਾੜਨ ਨੂੰ ਘਟਾ ਕੇ ਇਹ ਪ੍ਰੋਜੈਕਟ ਪ੍ਰਤੀ ਸਾਲ ਲਗਭਗ ਲੱਖ ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਦੇ ਬਰਾਬਰ ਗ੍ਰੀਨਹਾਊਸ ਗੈਸਾਂ ਨੂੰ ਘਟਾਏਗਾਜੋ ਕਿ ਦੇਸ਼ ਦੀਆਂ ਸੜਕਾਂ 'ਤੇ ਸਲਾਨਾ ਲਗਭਗ 63,000 ਕਾਰਾਂ ਦੇ ਬਦਲ ਦੇ ਬਰਾਬਰ ਸਮਝਿਆ ਜਾ ਸਕਦਾ ਹੈ।

 

https://twitter.com/narendramodi/status/1557326226313789440

https://twitter.com/PMOIndia/status/1557327219915366402

https://twitter.com/PMOIndia/status/1557328083912642561

https://twitter.com/PMOIndia/status/1557328086190149633

https://twitter.com/PMOIndia/status/1557328088366985219

https://twitter.com/PMOIndia/status/1557328645404114945

https://twitter.com/PMOIndia/status/1557328815797706752

https://twitter.com/PMOIndia/status/1557330028236800000

https://twitter.com/PMOIndia/status/1557330583629733888

https://twitter.com/PMOIndia/status/1557330585932427264

https://twitter.com/PMOIndia/status/1557331374717419520

https://twitter.com/PMOIndia/status/1557332453916028931

https://twitter.com/PMOIndia/status/1557333011859124226

https://twitter.com/PMOIndia/status/1557333014333763585

https://twitter.com/PMOIndia/status/1557333016535769088

https://youtu.be/KF5C0imCBjE

 

 

 **********

ਡੀਐੱਸ/ਏਕੇ/ਟੀਐੱਸ


(Release ID: 1850711) Visitor Counter : 188