ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰਮੰਡਲ ਖੇਡ 2022 ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਸ੍ਰੀਕਾਂਤ ਕਿਦਾਂਬੀ ਨੂੰ ਵਧਾਈਆਂ ਦਿੱਤੀਆਂ


ਇਹ ਸ੍ਰੀਕਾਂਤ ਕਿਦਾਂਬੀ ਦਾ ਰਾਸ਼ਟਰਮੰਡਲ ਖੇਡਾਂ ਦਾ ਚੌਥਾ ਮੈਡਲ ਹੈ ਜੋ ਉਨ੍ਹਾਂ ਦੇ ਕੌਸ਼ਲ ਅਤੇ ਇੱਕਸਾਰਤਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ

प्रविष्टि तिथि: 08 AUG 2022 8:25AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀਕਾਂਤ ਕਿਦਾਂਬੀ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਸ੍ਰੀਕਾਂਤ ਕਿਦਾਂਬੀ ਦੇ ਰਾਸ਼ਟਰਮੰਡਲ ਖੇਡਾਂ ਵਿੱਚ ਚੌਥੇ ਮੈਡਲ ‘ਤੇ ਵੀ ਪ੍ਰਸੰਨਤਾ ਵਿਅਕਤ ਕੀਤੀ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਭਾਰਤੀ ਬੈਡਮਿੰਟਨ ਦੇ ਦਿੱਗਜਾਂ ਵਿੱਚੋਂ ਇੱਕ ਸ੍ਰੀਕਾਂਤ ਕਿਦਾਂਬੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੇ ਵਿਅਕਤੀਗਤ ਮੈਚ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਇਹ ਉਨ੍ਹਾਂ ਦਾ ਰਾਸ਼ਟਰਮੰਡਲ ਖੇਡਾਂ ਦਾ ਚੌਥਾ ਮੈਡਲ ਹੈ ਜੋ ਉਨ੍ਹਾਂ ਦੇ ਕੌਸ਼ਲ ਅਤੇ ਨਿਰੰਤਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੂੰ ਵਧਾਈਆਂ। ਉਹ ਉੱਭਰਦੇ ਐਥਲੀਟਾਂ ਨੂੰ ਇਸੇ ਤਰ੍ਹਾਂ ਹੀ ਪ੍ਰੇਰਿਤ ਕਰਦੇ ਰਹਿਣ ਅਤੇ ਭਾਰਤ ਨੂੰ ਹੋਰ ਵੀ ਮਾਣ-ਮੱਤਾ ਬਣਾਉਂਦੇ ਰਹਿਣ।”

 

 

************

ਡੀਐੱਸ/ਐੱਸਟੀ


(रिलीज़ आईडी: 1849874) आगंतुक पटल : 174
इस विज्ञप्ति को इन भाषाओं में पढ़ें: Assamese , English , Urdu , हिन्दी , Marathi , Bengali , Manipuri , Gujarati , Odia , Tamil , Telugu , Kannada , Malayalam