ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਵਾਮੀ ਆਤਮਸਥਾਨਾਨੰਦ ਜੀ ਦੇ ਜਨਮ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ



ਪ੍ਰਧਾਨ ਮੰਤਰੀ ਨੇ ਸਵਾਮੀ ਜੀ ਦੇ ਮਿਸ਼ਨ ਨੂੰ ਲੋਕਾਂ ਤੱਕ ਲਿਜਾਣ ਲਈ ਚਿੱਤਰ ਜੀਵਨੀ ਅਤੇ ਦਸਤਾਵੇਜ਼ੀ ਫਿਲਮ ਦੇ ਰਿਲੀਜ਼ ਹੋਣ 'ਤੇ ਖੁਸ਼ੀ ਪ੍ਰਗਟਾਈ



"ਸੰਨਿਆਸ ਦਾ ਅਰਥ ਹੈ ਖ਼ੁਦ ਤੋਂ ਉੱਪਰ ਉੱਠ ਕੇ ਸਮਾਜ ਲਈ ਕੰਮ ਕਰਨਾ ਅਤੇ ਸਮਾਜ ਲਈ ਜਿਊਣਾ"



"ਸਵਾਮੀ ਵਿਵੇਕਾਨੰਦ ਜੀ ਨੇ ਸੰਨਿਆਸ ਦੀ ਮਹਾਨ ਪਰੰਪਰਾ ਨੂੰ ਆਧੁਨਿਕ ਰੂਪ ਵਿੱਚ ਢਾਲਿਆ"



"ਰਾਮਕ੍ਰਿਸ਼ਨ ਮਿਸ਼ਨ ਦੇ ਆਦਰਸ਼ ਹਨ, ਮਿਸ਼ਨ ਮੋਡ ਵਿੱਚ ਕੰਮ ਕਰਨਾ, ਨਵੇਂ ਸੰਸਥਾਨ ਬਣਾਉਣਾ ਅਤੇ ਮਜ਼ਬੂਤ ਕਰਨਾ"



"ਭਾਰਤ ਦੀ ਸੰਤ ਪਰੰਪਰਾ ਹਮੇਸ਼ਾ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦਾ ਐਲਾਨ ਕਰਦੀ ਰਹੀ ਹੈ"



"ਦੇਸ਼ ਵਿੱਚ ਰਾਸ਼ਟਰੀ ਏਕਤਾ ਦੇ ਵਾਹਕ ਵਜੋਂ ਹਰ ਕੋਈ ਰਾਮਕ੍ਰਿਸ਼ਨ ਮਿਸ਼ਨ ਦੇ ਸੰਤਾਂ ਨੂੰ ਜਾਣਦਾ ਹੈ"



"ਸਵਾਮੀ ਰਾਮਕ੍ਰਿਸ਼ਨ ਪਰਮਹੰਸ ਇੱਕ ਅਜਿਹੇ ਸੰਤ ਸਨ, ਜਿਨ੍ਹਾਂ ਵਿੱਚ ਮਾਂ ਕਾਲੀ ਦਾ ਸਪਸ਼ਟ ਦਰਸ਼ਨ ਸੀ"



"ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਭਾਰਤ ਵਿਸ਼ਵ ਵਿੱਚ ਮੋਹਰੀ ਦੇਸ਼ ਦੇ ਰੂਪ ਵਿੱਚ ਉੱਭਰਿਆ ਹੈ"

Posted On: 10 JUL 2022 11:27AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਸਵਾਮੀ ਆਤਮਸਥਾਨਾਨੰਦ ਜੀ ਦੇ ਜਨਮ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਸਵਾਮੀ ਜੀ ਨਾਲ ਬਿਤਾਏ ਸਮੇਂ ਨੂੰ ਯਾਦ ਕਰਦੇ ਹੋਏ, ਸਵਾਮੀ ਆਤਮਸਥਾਨਾਨੰਦ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਯੋਜਨ ਕਈ ਭਾਵਨਾਵਾਂ ਅਤੇ ਯਾਦਾਂ ਨਾਲ ਭਰਪੂਰ ਹੈ। ਮੈਨੂੰ ਹਮੇਸ਼ਾ ਉਨ੍ਹਾਂ ਦਾ ਅਸ਼ੀਰਵਾਦ ਮਿਲਿਆ ਹੈ, ਉਨ੍ਹਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਹੈ। ਇਹ ਮੇਰਾ ਸੁਭਾਗ ਹੈ ਕਿ ਮੈਂ ਆਖਰੀ ਸਮੇਂ ਤੱਕ ਉਨ੍ਹਾਂ ਦੇ ਸੰਪਰਕ ਵਿੱਚ ਰਿਹਾ।'

ਪ੍ਰਧਾਨ ਮੰਤਰੀ ਨੇ ਸਵਾਮੀ ਜੀ ਦੇ ਮਿਸ਼ਨ ਨੂੰ ਜਨਤਾ ਤੱਕ ਲਿਜਾਣ ਲਈ ਚਿੱਤਰ ਜੀਵਨੀ ਅਤੇ ਇੱਕ ਦਸਤਾਵੇਜ਼ੀ ਫਿਲਮ ਰਿਲੀਜ਼ ਕਰਨ ਤੇ ਖੁਸ਼ੀ ਪ੍ਰਗਟਾਈ। ਸ਼੍ਰੀ ਮੋਦੀ ਨੇ ਇਸ ਕਾਰਜ ਲਈ ਰਾਮਕ੍ਰਿਸ਼ਨ ਮਿਸ਼ਨ ਦੇ ਪ੍ਰਧਾਨ ਪੂਜਯ ਸਵਾਮੀ ਸਮਰਣਾਨੰਦ ਜੀ ਮਹਾਰਾਜ ਜੀ ਨੂੰ ਦਿਲੋਂ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਸਵਾਮੀ ਆਤਮਸਥਾਨਾਨੰਦ ਜੀ ਨੇ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਦੇ ਚੇਲੇ ਪੂਜਯ ਸਵਾਮੀ ਵਿਜਨਾਨੰਦ ਜੀ ਤੋਂ ਦੀਖਿਆ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਦੀ ਜਾਗ੍ਰਿਤ ਬੋਧ ਅਵਸਥਾ ਅਤੇ ਅਧਿਆਤਮਕ ਊਰਜਾ ਉਨ੍ਹਾਂ ਵਿੱਚ ਸਾਫ਼ ਨਜ਼ਰ ਆਉਂਦੀ ਸੀ। ਸ਼੍ਰੀ ਮੋਦੀ ਨੇ ਦੇਸ਼ ਵਿੱਚ ਤਿਆਗ ਦੀ ਮਹਾਨ ਪਰੰਪਰਾ ਨੂੰ ਵੀ ਰੇਖਾਂਕਿਤ ਕੀਤਾ। ਵਾਨਪ੍ਰਸਥ ਆਸ਼ਰਮ ਵੀ ਸੰਨਿਆਸ ਵੱਲ ਇੱਕ ਕਦਮ ਹੈ। ਉਨ੍ਹਾਂ ਨੇ ਕਿਹਾ, 'ਸੰਨਿਆਸ ਦਾ ਅਰਥ ਹੈ, ਆਪਣੇ ਆਪ ਤੋਂ ਉੱਪਰ ਉੱਠਕੇ ਸਮਾਜ ਲਈ ਕੰਮ ਕਰਨਾ ਅਤੇ ਸਮਾਜ ਲਈ ਜਿਊਣਾ। ਭਾਈਚਾਰੇ ਤੱਕ ਖੁਦ ਦਾ ਵਿਸਥਾਰ। ਇੱਕ ਸੰਨਿਆਸੀ ਲਈ, ਜੀਵਾਂ ਦੀ ਸੇਵਾ ਪ੍ਰਭੂ ਦੀ ਸੇਵਾ ਹੈ, ਜੀਵ ਵਿਚ ਸ਼ਿਵ ਨੂੰ ਦੇਖਣਾ ਸਭ ਤੋਂ ਉੱਤਮ ਹੈ।' ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਵਾਮੀ ਵਿਵੇਕਾਨੰਦ ਜੀ ਨੇ ਸੰਨਿਆਸ ਦੀ ਮਹਾਨ ਪਰੰਪਰਾ ਨੂੰ ਇਸ ਦੇ ਆਧੁਨਿਕ ਰੂਪ ਵਿੱਚ ਢਾਲਿਆ। ਸਵਾਮੀ ਆਤਮਸਥਾਨਾਨੰਦ ਜੀ ਨੇ ਵੀ ਇਸੇ ਰੂਪ ਵਿਚ ਸੰਨਿਆਸ ਲਿਆ ਅਤੇ ਜੀਵਨ ਵਿੱਚ ਇਸ ਨੂੰ ਲਾਗੂ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਬੇਲੂਰ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਦੁਆਰਾ ਭਾਰਤ ਵਿੱਚ ਹੀ ਨਹੀਂ ਬਲਕਿ ਨੇਪਾਲ ਅਤੇ ਬੰਗਲਾਦੇਸ਼ ਵਿੱਚ ਵੀ ਕੀਤੇ ਗਏ ਵੱਡੇ ਰਾਹਤ ਅਤੇ ਬਚਾਅ ਕਾਰਜਾਂ 'ਤੇ ਚਾਨਣਾ ਪਾਇਆ। ਉਨ੍ਹਾਂ ਸਵਾਮੀ ਜੀ ਦੁਆਰਾ ਗ੍ਰਾਮੀਣ ਖੇਤਰਾਂ ਵਿੱਚ ਲੋਕਾਂ ਦੀ ਭਲਾਈ ਲਈ ਕੀਤੇ ਅਣਥੱਕ ਯਤਨਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਰੋਜ਼ਗਾਰ ਅਤੇ ਰੋਜ਼ੀ-ਰੋਟੀ ਵਿੱਚ ਗ਼ਰੀਬਾਂ ਦੀ ਮਦਦ ਲਈ ਸਵਾਮੀ ਜੀ ਦੁਆਰਾ ਬਣਾਈਆਂ ਸੰਸਥਾਵਾਂ ਬਾਰੇ ਵੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਵਾਮੀ ਜੀ ਗ਼ਰੀਬਾਂ ਦੀ ਸੇਵਾ, ਗਿਆਨ ਪ੍ਰਸਾਰ ਅਤੇ ਇਸ ਦੇ ਕੰਮ ਨੂੰ ਪੂਜਾ ਸਮਝਦੇ ਹਨ। ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਰਾਮਕ੍ਰਿਸ਼ਨ ਮਿਸ਼ਨ ਦੇ ਆਦਰਸ਼ ਮਿਸ਼ਨ ਮੋਡ ਵਿੱਚ ਕੰਮ ਕਰਨਾ, ਨਵੀਆਂ ਸੰਸਥਾਵਾਂ ਬਣਾਉਣਾ ਅਤੇ ਉਨ੍ਹਾਂ ਨੂੰ ਮਜ਼ਬੂਤ ​​ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਅਜਿਹੇ ਸੰਤ ਹੁੰਦੇ ਹਨ, ਉਹ ਆਪਣੇ ਆਪ ਹੀ ਮਾਨਵਤਾ ਦੀ ਸੇਵਾ ਦਾ ਕੇਂਦਰ ਬਣ ਜਾਂਦੇ ਹਨ, ਸਵਾਮੀ ਜੀ ਨੇ ਆਪਣੇ ਸੰਨਿਆਸੀ ਜੀਵਨ ਰਾਹੀਂ ਇਹ ਸਾਬਤ ਕਰ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਵੇਂ ਸੈਂਕੜੇ ਸਾਲ ਪਹਿਲਾਂ ਦੇ ਆਦਿ ਸ਼ੰਕਰਾਚਾਰਯਾ ਹੋਣ ਜਾਂ ਆਧੁਨਿਕ ਸਮੇਂ ਦੇ ਸਵਾਮੀ ਵਿਵੇਕਾਨੰਦ, ਭਾਰਤ ਦੀ ਸੰਤ ਪਰੰਪਰਾ ਹਮੇਸ਼ਾ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦਾ ਐਲਾਨ ਕਰਦੀ ਰਹੀ ਹੈ। ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਵੀ ਏਕ ਭਾਰਤ, ਉੱਤਮ ਭਾਰਤਦੇ ਵਿਚਾਰ ਨਾਲ ਜੁੜੀ ਹੋਈ ਹੈ। ਸਵਾਮੀ ਵਿਵੇਕਾਨੰਦ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੰਕਲਪ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਜੀਵਿਆ। ਉਨ੍ਹਾਂ ਦਾ ਪ੍ਰਭਾਵ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਦੇਖਿਆ ਗਿਆ ਅਤੇ ਉਨ੍ਹਾਂ ਦੀਆਂ ਯਾਤਰਾਵਾਂ ਨੇ ਦੇਸ਼ ਨੂੰ ਗੁਲਾਮੀ ਦੇ ਦੌਰ ਵਿੱਚ ਵੀ ਆਪਣੀ ਪੁਰਾਤਨ ਰਾਸ਼ਟਰੀ ਚੇਤਨਾ ਦਾ ਅਹਿਸਾਸ ਕਰਵਾਇਆ ਅਤੇ ਉਨ੍ਹਾਂ ਵਿੱਚ ਇੱਕ ਨਵਾਂ ਵਿਸ਼ਵਾਸ ਵੀ ਜਗਾਇਆ। ਰਾਮਕ੍ਰਿਸ਼ਨ ਮਿਸ਼ਨ ਦੀ ਇਸ ਪਰੰਪਰਾ ਨੂੰ ਸਵਾਮੀ ਆਤਮਸਥਾਨਾਨੰਦ ਜੀ ਨੇ ਸਾਰੀ ਉਮਰ ਅੱਗੇ ਤੋਰਿਆ।

ਸਵਾਮੀ ਜੀ ਨਾਲ ਬਿਤਾਏ ਸਮੇਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਗੁਜਰਾਤੀ ਵਿੱਚ ਬੋਲਣ ਦਾ ਸੁਭਾਗ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕੱਛ ਭੁਚਾਲ ਦੇ ਦੌਰ ਬਾਰੇ ਗੱਲ ਕੀਤੀ, ਜਦੋਂ ਸਵਾਮੀ ਜੀ ਦੇ ਮਾਰਗਦਰਸ਼ਨ ਵਿੱਚ ਰਾਹਤ ਕਾਰਜ ਕੀਤੇ ਗਏ ਸਨ। ਸ਼੍ਰੀ ਮੋਦੀ ਨੇ ਕਿਹਾ, 'ਰਾਮਕ੍ਰਿਸ਼ਨ ਮਿਸ਼ਨ ਦੇ ਸੰਤਾਂ ਨੂੰ ਸਾਰੇ ਦੇਸ਼ ਵਿੱਚ ਰਾਸ਼ਟਰੀ ਏਕਤਾ ਦੇ ਵਾਹਕ ਵਜੋਂ ਜਾਣਦੇ ਹਨ। ਅਤੇ ਜਦੋਂ ਉਹ ਵਿਦੇਸ਼ ਜਾਂਦੇ ਹਨ ਤਾਂ ਉੱਥੇ ਭਾਰਤੀਅਤਾ ਦੀ ਪ੍ਰਤੀਨਿਧਤਾ ਕਰਦੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਅਜਿਹੇ ਸੰਤ ਸਨ, ਜਿਨ੍ਹਾਂ ਵਿੱਚ ਮਾਂ ਕਾਲੀ ਦਾ ਸਪਸ਼ਟ ਦਰਸ਼ਨ ਸੀ ਅਤੇ ਜਿਨ੍ਹਾਂ ਨੇ ਆਪਣੀ ਸਾਰੀ ਹੋਂਦ ਮਾਂ ਕਾਲੀ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤੀ ਸੀ। ਇਹ ਸਾਰਾ ਸੰਸਾਰ, ਇਹ ਪਰਿਵਰਤਨਸ਼ੀਲ ਅਤੇ ਸਥਿਰ, ਸਭ ਕੁਝ ਮਾਤਾ ਦੀ ਚੇਤਨਾ ਨਾਲ ਵਿਆਪਕ ਹੈ। ਇਹ ਚੇਤਨਾ ਬੰਗਾਲ ਦੀ ਕਾਲੀ ਪੂਜਾ ਵਿੱਚ ਦਿਖਾਈ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਚੇਤਨਾ ਅਤੇ ਸ਼ਕਤੀ ਦਾ ਇੱਕ ਪੁੰਜ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਦੁਆਰਾ ਸਵਾਮੀ ਵਿਵੇਕਾਨੰਦ ਵਰਗੇ ਯੁਗਪੁਰਸ਼ ਦੇ ਰੂਪ ਵਿੱਚ ਪ੍ਰਕਾਸ਼ਮਾਨ ਕੀਤਾ ਗਿਆ ਸੀ। ਸਵਾਮੀ ਵਿਵੇਕਾਨੰਦ ਨੇ ਮਾਂ ਕਾਲੀ ਬਾਰੇ ਜੋ ਅਧਿਆਤਮਿਕ ਦ੍ਰਿਸ਼ਟੀ ਦਾ ਅਨੁਭਵ ਕੀਤਾ, ਉਸ ਨੇ ਉਨ੍ਹਾਂ ਦੇ ਅੰਦਰ ਅਸਾਧਾਰਣ ਊਰਜਾ ਅਤੇ ਸ਼ਕਤੀ ਦਾ ਸੰਚਾਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਵਰਗੀ ਸ਼ਕਤੀਸ਼ਾਲੀ ਸ਼ਖ਼ਸੀਅਤ ਜਗਤਮਾਤਾ ਕਾਲੀ ਦੀ ਭਗਤੀ 'ਚ ਛੋਟੇ ਬੱਚੇ ਵਾਂਗ ਉਤਸ਼ਾਹਿਤ ਹੋ ਜਾਂਦੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਵਾਮੀ ਆਤਮਸਥਾਨਾਨੰਦ ਵਿੱਚ ਭਗਤੀ ਦੀ ਉਹੀ ਨਿਸ਼ਠਾ ਅਤੇ ਸ਼ਕਤੀ ਸਾਧਨਾ ਦੀ ਉਹੀ ਸ਼ਕਤੀ ਦੇਖਦੇ ਹਨ।

ਸਵਾਮੀ ਆਤਮਸਥਾਨਾਨੰਦ ਜੀ ਦੇ ਜੀਵਨ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਰਿਸ਼ੀਆਂ ਨੇ ਸਾਨੂੰ ਦਿਖਾਇਆ ਹੈ ਕਿ ਜਦੋਂ ਸਾਡੇ ਵਿਚਾਰ ਵਿਸ਼ਾਲ ਹੁੰਦੇ ਹਨ, ਤਾਂ ਅਸੀਂ ਆਪਣੇ ਯਤਨਾਂ ਵਿੱਚ ਕਦੇ ਵੀ ਇਕੱਲੇ ਨਹੀਂ ਹੋ ਸਕਦੇ। ਭਾਰਤ ਦੀ ਧਰਤੀ 'ਤੇ ਤੁਸੀਂ ਅਜਿਹੇ ਕਈ ਸੰਤਾਂ ਦੀ ਜੀਵਨ ਯਾਤਰਾ ਦੇਖੀ ਹੋਵੇਗੀ, ਜਿਨ੍ਹਾਂ ਨੇ ਸਿਫ਼ਰ ਸੰਸਾਧਨਾਂ ਨਾਲ ਸ਼ਿਖ਼ਰ ਵਰਗੇ ਸੰਕਲਪਾਂ ਨੂੰ ਪੂਰਾ ਕੀਤਾ। ਆਤਮਸਥਾਨਾਨੰਦ ਜੀ ਦੇ ਜੀਵਨ ਵਿੱਚ ਵੀ ਸ਼੍ਰੀ ਮੋਦੀ ਨੇ ਉਹੀ ਵਿਸ਼ਵਾਸ ਅਤੇ ਸਮਰਪਣ ਦੇਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਦਾ ਇੱਕ ਵਿਅਕਤੀ, ਇੱਕ ਸੰਤ ਇੰਨਾ ਕੁਝ ਕਰ ਸਕਦਾ ਹੈ, ਤਾਂ ਅਜਿਹਾ ਕੋਈ ਲਕਸ਼ ਨਹੀਂ ਹੈ ਜੋ 130 ਕਰੋੜ ਦੇਸ਼ਵਾਸੀਆਂ ਦੇ ਸਾਂਝੇ ਸੰਕਲਪ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ।

ਡਿਜੀਟਲ ਇੰਡੀਆ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਇੱਕ ਵਿਸ਼ਵ ਨੇਤਾ ਦੇ ਰੂਪ ਵਿੱਚ ਉੱਭਰਿਆ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਲੋਕਾਂ ਨੂੰ ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਦੇਣ ਦੀਆਂ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ। ਇਹ ਉਦਾਹਰਣਾਂ ਇਸ ਗੱਲ ਦੀਆਂ ਪ੍ਰਤੀਕ ਹਨ ਕਿ ਜਦੋਂ ਵਿਚਾਰ ਸ਼ੁੱਧ ਹੁੰਦੇ ਹਨ ਤਾਂ ਕੋਸ਼ਿਸ਼ ਪੂਰੀ ਹੋਣ ਵਿੱਚ ਦੇਰ ਨਹੀਂ ਲਗਦੀ ਅਤੇ ਰੁਕਾਵਟਾਂ ਸਾਨੂੰ ਰਾਹ ਦਿਖਾਉਂਦੀਆਂ ਹਨ।

ਪ੍ਰਧਾਨ ਮੰਤਰੀ ਨੇ ਪੂਜਨੀਕ ਸੰਤਾਂ ਦੀ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਦੇ ਤਹਿਤ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਮਨੁੱਖੀ ਸੇਵਾ ਦੇ ਨੇਕ ਕਾਰਜ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਸ਼ਤਾਬਦੀ ਸਾਲ ਨਵੀਂ ਊਰਜਾ ਅਤੇ ਨਵੀਂ ਪ੍ਰੇਰਨਾ ਦਾ ਸਾਲ ਬਣ ਰਿਹਾ ਹੈ ਅਤੇ ਕਾਮਨਾ ਕੀਤੀ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇਸ਼ ਵਿੱਚ ਫਰਜ਼ ਦੀ ਭਾਵਨਾ ਪੈਦਾ ਕਰਨ ਵਿੱਚ ਸਫਲ ਹੋਵੇ। ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਸਾਡਾ ਸਾਰਿਆਂ ਦਾ ਸਮੂਹਿਕ ਯੋਗਦਾਨ ਵੱਡਾ ਬਦਲਾਅ ਲਿਆ ਸਕਦਾ ਹੈ।

 

https://twitter.com/narendramodi/status/1546002220293885952

https://twitter.com/PMOIndia/status/1546003004561977344

https://twitter.com/PMOIndia/status/1546003004561977344

https://twitter.com/PMOIndia/status/1546003865753223168

https://twitter.com/PMOIndia/status/1546004326916984832

https://twitter.com/PMOIndia/status/1546004883140407297

https://twitter.com/PMOIndia/status/1546005516954259457

https://twitter.com/PMOIndia/status/1546007174304133121

 

*******

ਡੀਐੱਸ/ਟੀਐੱਸ



(Release ID: 1840643) Visitor Counter : 130