ਪ੍ਰਧਾਨ ਮੰਤਰੀ ਦਫਤਰ
ਪਹਿਲੇ "ਅਰੁਣ ਜੇਟਲੀ ਮੈਮੋਰੀਅਲ ਲੈਕਚਰ" ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
08 JUL 2022 11:24PM by PIB Chandigarh
ਨਮਸਕਾਰ!
ਅੱਜ ਦਾ ਦਿਨ ਮੇਰੇ ਲਈ ਨਾ ਪੂਰੇ ਹੋਣ ਵਾਲੇ ਘਾਟੇ ਅਤੇ ਅਸਹਿ ਪੀੜਾ ਦਾ ਦਿਨ ਹੈ। ਮੇਰੇ ਕਰੀਬੀ ਮਿੱਤਰ ਅਤੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਸ਼ਿੰਜ਼ੋ ਆਬੇ ਹੁਣ ਸਾਡੇ ਦਰਮਿਆਨ ਨਹੀਂ ਰਹੇ ਹਨ। ਆਬੇ ਜੀ ਮੇਰੇ ਤਾਂ ਸਾਥੀ ਸਨ ਹੀ,ਉਹ ਭਾਰਤ ਦੇ ਵੀ ਉਤਨੇ ਹੀ ਭਰੋਸੇਯੋਗ ਦੋਸਤ ਸਨ। ਉਨ੍ਹਾਂ ਦੇ ਕਾਰਜਕਾਲ ਵਿੱਚ ਭਾਰਤ ਜਪਾਨ ਵਿੱਚ ਉਨ੍ਹਾਂ ਦੇ ਜੋ ਰਾਜਨੀਤਕ ਸਬੰਧ ਸਨ ਸਾਡੇ ਉਨ੍ਹਾਂ ਨੂੰ ਨਵੀਂ ਉਚਾਈ ਤਾਂ ਮਿਲੀ ਹੀ,ਅਸੀਂ ਦੋਨਾਂ ਦੇਸ਼ਾਂ ਦੀ ਸਾਂਝੀ ਵਿਰਾਸਤ ਨਾਲ ਜੁੜੇ ਰਿਸ਼ਤਿਆਂ ਨੂੰ ਵੀ ਖੂਬ ਅੱਗੇ ਵਧਾਇਆ। ਅੱਜ ਭਾਰਤ ਦੇ ਵਿਕਾਸ ਦੀ ਜੋ ਗਤੀ ਹੈ,ਜਪਾਨ ਦੇ ਸਹਿਯੋਗ ਨਾਲ ਸਾਡੇ ਇੱਥੇ ਜੋ ਕਾਰਜ ਹੋ ਰਹੇ ਹਨ, ਇਨ੍ਹਾਂ ਦੇ ਜ਼ਰੀਏ ਸ਼ਿੰਜ਼ੋ ਆਬੇ ਜੀ ਭਾਰਤ ਦੇ ਜਨ ਮਨ ਵਿੱਚ ਸਾਲੋਂ-ਸਾਲ ਤੱਕ ਵਸੇ ਰਹਿਣਗੇ। ਮੈਂ ਇੱਕ ਵਾਰ ਫਿਰ ਦੁਖੀ ਮਨ ਨਾਲ ਮੇਰੇ ਦੋਸਤ ਨੂੰ ਸ਼ਰਧਾਂਜਲੀ ਦਿੰਦਾ ਹਾਂ।
ਸਾਥੀਓ,
ਅੱਜ ਦਾ ਇਹ ਆਯੋਜਨ ਮੇਰੇ ਹੋਰ ਇੱਕ ਕਰੀਬੀ ਮਿੱਤਰ ਅਰੁਣ ਜੇਟਲੀ ਜੀ ਨੂੰ ਸਮਰਪਿਤ ਹੈ, ਬੀਤੇ ਦਿਨਾਂ ਨੂੰ ਯਾਦ ਕਰਦੇ ਹਾਂ, ਤਾਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਬਾਤਾਂ, ਉਨ੍ਹਾਂ ਨਾਲ ਜੁੜੇ ਬਹੁਤ ਸਾਰੇ ਵਾਕੇ ਸੁਭਾਵਿਕ ਤੌਰ ‘ਤੇ ਯਾਦ ਆਉਂਦੇ ਹਨ ਅਤੇ ਇੱਥੇ ਬਹੁਤ ਸਾਰੇ ਉਨ੍ਹਾਂ ਦੇ ਪੁਰਾਣੇ ਸਾਥੀ ਮੈਂ ਦੇਖ ਰਿਹਾ ਹਾਂ। ਉਨ੍ਹਾਂ ਦੀ oratory ਅਸੀਂ ਸਾਰੇ ਉਸ ਦੇ ਕਾਇਲ ਸਾਂ ਅਤੇ ਉਨ੍ਹਾਂ ਦੇ ਵੰਨ ਲਾਈਨਰ ਉਹ ਲੰਬੇ ਅਰਸੇ ਤੱਕ ਹਵਾ ਵਿੱਚ ਗੂੰਜਦੇ ਰਹੇ ਸਨ। ਉਨ੍ਹਾਂ ਦਾ ਵਿਅਕਤਿੱਤਵ ਵਿਵਿਧਤਾ ਨਾਲ ਭਰਿਆ ਹੋਇਆ ਸੀ ਅਤੇ ਉਨ੍ਹਾਂ ਦਾ ਸੁਭਾਅ ਸਰਵਮਿੱਤਰ ਵਾਲਾ ਸੀ। ਇਹ ਜਿਤਨੇ ਵੀ ਲੋਕ ਦਿਖਦੇ ਹਨ, ਹਰ ਇੱਕ ਦੀ ਅਲੱਗ-ਅਲੱਗ ਦੁਨੀਆ ਹੈ ਲੇਕਿਨ ਸਾਰੇ ਅਰੁਣ ਦੇ ਮਿੱਤਰ ਸਨ। ਇਹ ਅਰੁਣ ਦੇ ਸਰਵਮਿੱਤਰ ਦੀ ਵਿਸ਼ੇਸ਼ਤਾ ਸੀ ਅਤੇ ਉਨ੍ਹਾਂ ਦੇ ਵਿਅਕਤਿੱਤਵ ਦੀ ਇਸ ਖੂਬੀ ਨੂੰ ਸਭ ਅੱਜ ਵੀ ਯਾਦ ਕਰਦੇ ਹਨ ਅਤੇ ਹਰ ਕੋਈ ਅਰੁਣ ਦੀ ਕਮੀ ਮਹਿਸੂਸ ਕਰਦਾ ਹੈ।
ਮੈਂ ਅਰੁਣ ਜੇਟਲੀ ਜੀ ਨੂੰ ਆਪਣੀ ਨਿਮਰ ਸ਼ਰਧਾਂਜਲੀ ਦਿੰਦਾ ਹਾਂ।
ਸਾਥੀਓ,
ਅਰੁਣ ਜੀ ਦੀ ਸਮ੍ਰਿਤੀ(ਯਾਦ) ਵਿੱਚ ਇਸ ਲੈਕਚਰ ਦਾ ਜੋ ਵਿਸ਼ਾ ਰੱਖਿਆ ਗਿਆ ਹੈ – Growth through inclusivity, inclusivity through growth, ਉਹ ਸਰਕਾਰ ਦੀ ਡਿਵੈਲਪਮੈਂਟ ਪਾਲਿਸੀ ਦਾ ਮੂਲ ਮੰਤਰ ਹੈ। ਮੈਂ ਥਰਮਨ ਜੀ ਦਾ ਵਿਸ਼ੇਸ਼ ਤੌਰ ‘ਤੇ ਆਭਾਰੀ ਹਾਂ ਕਿ ਉਨ੍ਹਾਂ ਨੇ ਸਾਡੇ ਸੱਦੇ ਨੂੰ ਸਵੀਕਾਰ ਕੀਤਾ ਅਤੇ ਮੈਂ ਕਈ ਵਾਰ ਉਨ੍ਹਾਂ ਨੂੰ ਸੁਣਿਆ ਵੀ ਹੈ, ਉਨ੍ਹਾਂ ਨੂੰ ਮੈਂ ਪੜ੍ਹਦਾ ਵੀ ਰਹਿੰਦਾ ਹਾਂ। ਉਨ੍ਹਾਂ ਦੀਆਂ ਬਾਤਾਂ ਵਿੱਚ, ਅਧਿਐਨ ਵਿੱਚ, ਉਹ ਸਿਰਫ਼ ਭਾਰਤ ਵਿੱਚ ਹੀ ਬੋਲਦੇ ਹਨ ਤਦ ਨਹੀਂ,ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਜਦੋਂ ਜਾਂਦੇ ਹਨ ਤਾਂ ਕਾਫੀ ਰਿਸਰਚ ਕਰਦੇ ਹਨ, ਲੋਕਲ ਟੱਚ ਉਨ੍ਹਾਂ ਦੀ ਹਰ ਅਕੈਡਮਿਕ ਥਿੰਕਿੰਗ ਵਿੱਚ, ਉਨ੍ਹਾਂ ਦੀ ਫਿਲਾਸਫੀ ਵਿੱਚ ਬਹੁਤ ਸਟੀਕ ਤਰੀਕੇ ਨਾਲ ਉਹ ਉਸ ਨੂੰ neat ਕਰਦੇ ਹਨ, ਅੱਜ ਵੀ ਅਸੀਂ ਸਾਰਿਆਂ ਨੇ ਅਨੁਭਵ ਕੀਤਾ। ਬਹੁਤ ਹੀ ਅੱਛੇ ਢੰਗ ਨਾਲ ਉਨ੍ਹਾਂ ਨੇ ਆਲਮੀ ਪਰਿਸਥਿਤੀ ਤੋਂ ਲੈ ਕੇ ਸਾਡੇ ਦੇਸ਼ ਦੇ ਬੱਚਿਆਂ ਤੱਕ ਸਾਨੂੰ ਲੈ ਆਏ। ਮੈਂ ਉਨ੍ਹਾਂ ਦਾ ਬਹੁਤ ਆਭਾਰੀ ਹਾਂ ਉਨ੍ਹਾਂ ਨੇ ਸਮਾਂ ਕੱਢਿਆ।
ਸਾਥੀਓ,
ਜਿਸ ਵਿਸ਼ੇ ‘ਤੇ ਇਹ ਚਰਚਾ ਹੋ ਰਹੀ ਹੈ, ਜਿਸ ਵਿਸ਼ੇ ਨੂੰ ਲੈ ਕੇ ਅੱਜ ਅਰੁਣ ਜੇਟਲੀ ਵਿਖਿਆਨ ਦੀ ਸਾਡੀ ਸ਼ੁਰੂਆਤ ਹੋਈ ਹੈ, ਅਗਰ ਮੈਂ ਇਸੇ ਨੂੰ ਸਰਲ ਭਾਸ਼ਾ ਵਿੱਚ ਕਹਾਂ ਤਾਂ ਇੱਕ ਪ੍ਰਕਾਰ ਨਾਲ ਇਹ ਥੀਮ ਮੇਰੀ ਸਿੱਧੀ-ਸਾਧੀ ਭਾਸ਼ਾ ਵਿੱਚ ਮੈਂ ਕਹਾਂਗਾ, ਸਬਕਾ ਸਾਥ-ਸਬਕਾ ਵਿਕਾਸ। ਲੇਕਿਨ ਇਸ ਦੇ ਨਾਲ ਹੀ, ਇਸ ਲੈਕਚਰ ਦਾ ਥੀਮ, ਅੱਜ ਦੇ ਪਾਲਿਸੀ ਮੇਕਰਸ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ਅਤੇ ਦੁਬਿਧਾਵਾਂ ਨੂੰ ਵੀ Capture ਕਰਦਾ ਹੈ।
ਮੈਂ ਆਪ ਸਭ ਤੋ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਕੀ ਬਿਨਾ Inclusion ਦੇ ਸਹੀ Growth ਸੰਭਵ ਹੈ? ਆਪ ਆਪਣੇ ਆਪ ਨੂੰ ਪੁੱਛੋ। ਕੀ ਬਿਨਾ Growth ਦੇ Inclusion ਬਾਰੇ ਸੋਚਿਆ ਵੀ ਜਾ ਸਕਦਾ ਹੈ ਕੀ? Head of the government ਦੇ ਤੌਰ ‘ਤੇ ਮੈਨੂੰ 20 ਸਾਲ ਤੋਂ ਵੀ ਅਧਿਕ ਸਮੇਂ ਤੋਂ ਕੰਮ ਕਰਨ ਦਾ ਅਵਸਰ ਮਿਲਿਆ ਹੈ ਅਤੇ ਮੇਰੇ ਅਨੁਭਵਾਂ ਦਾ ਸਾਰ ਇਹੀ ਹੈ ਕਿ- ਬਿਨਾ Inclusion ਦੇ real growth ਸੰਭਵ ਹੀ ਨਹੀਂ ਹੈ। ਅਤੇ ਬਿਨਾ Growth ਦੇ Inclusion ਦਾ ਲਕਸ਼ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਅਤੇ ਇਸ ਲਈ ਅਸੀਂ Growth through inclusivity ਦਾ ਰਸਤਾ ਅਪਣਾਇਆ, ਸਭ ਦੇ ਸਮਾਵੇਸ਼ ਦਾ ਪ੍ਰਯਾਸ ਕੀਤਾ। ਬੀਤੇ 8 ਵਰ੍ਹਿਆਂ ਵਿੱਚ ਭਾਰਤ ਨੇ Inclusion ਦੇ ਲਈ, ਜਿਸ Speed ਦੇ ਨਾਲ ਕੰਮ ਕੀਤਾ ਹੈ, ਜਿਸ Scale ‘ਤੇ ਕੰਮ ਕੀਤਾ ਹੈ,ਵੈਸੀ ਉਦਾਹਰਣ ਤੁਹਾਨੂੰ ਪੂਰੀ ਦੁਨੀਆ ਵਿੱਚ ਕਦੇ ਵੀ ਨਹੀਂ ਮਿਲੇਗੀ। ਬੀਤੇ ਅੱਠ ਸਾਲ ਵਿੱਚ ਭਾਰਤ ਨੇ 9 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ ਹੈ। ਇਹ ਸੰਖਿਆ ਸਾਊਥ ਅਫਰੀਕਾ, ਆਸਟ੍ਰੇਲੀਆ, ਸਿੰਗਾਪੁਰ,ਨਿਊਜ਼ੀਲੈਂਡ ਇਸ ਦੀ ਸਾਰੀ ਆਬਾਦੀ ਨੂੰ ਵੀ ਜੋੜ ਦੇਈਏ, ਤਾਂ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ। ਯਾਨੀ ਆਪ ਸਕੇਲ ਦੇਖੋ ਬੀਤੇ ਅੱਠ ਸਾਲ ਵਿੱਚ ਭਾਰਤ ਨੇ 10 ਕਰੋੜ ਤੋਂ ਜ਼ਿਆਦਾ Toilets ਬਣਾ ਕੇ ਗ਼ਰੀਬਾਂ ਨੂੰ ਦਿੱਤੇ ਹਨ। ਥਰਮਨ ਜੀ ਨੇ ਇਸ ਦਾ ਬੜਾ ਪੈਸ਼ਨ ਹੋ ਕੇ ਉਲੇਖ ਕੀਤਾ। ਇਹ ਸੰਖਿਆ ਸਾਊਥ ਕੋਰੀਆ ਦੀ ਕੁੱਲ ਆਬਾਦੀ ਦੇ ਦੁੱਗਣੇ ਤੋਂ ਵੀ ਜ਼ਿਆਦਾ ਹੈ। ਬੀਤੇ ਅੱਠ ਸਾਲ ਵਿੱਚ ਭਾਰਤ ਨੇ 45 ਕਰੋੜ ਤੋਂ ਜ਼ਿਆਦਾ ਜਨਧਨ ਬੈਂਕ ਅਕਾਊਂਟ ਖੋਲ੍ਹੇ ਹਨ। ਇਹ ਸੰਖਿਆ ਵੀ ਜਪਾਨ, ਜਰਮਨੀ, ਬ੍ਰਿਟੇਨ, ਇਟਲੀ, ਮੈਕਸੀਕੋ ਇਨ੍ਹਾਂ ਦੀ Total Population ਤੋਂ ਵੀ ਕਰੀਬ-ਕਰੀਬ ਉਸ ਦੇ ਬਰਾਬਰ ਹੈ। ਬੀਤੇ ਅੱਠ ਸਾਲ ਵਿੱਚ ਭਾਰਤ ਨੇ ਗ਼ਰੀਬਾਂ ਨੂੰ 3 ਕਰੋੜ ਪੱਕੇ ਘਰ ਬਣਾ ਕੇ ਦਿੱਤੇ ਹਨ। ਅਤੇ ਮੈਨੂੰ ਯਾਦ ਹੈ ਇੱਕ ਵਾਰ ਤੁਹਾਡੇ ਹੀ ਮੰਤਰੀ ਪਰਿਸ਼ਦ ਦੇ ਸਾਥੀ ਈਸ਼ਵਰਨ ਨਾਲ ਮੇਰੀ ਬਾਤ ਹੋ ਰਹੀ ਸੀ, ਸਿੰਗਾਪੁਰ ਦੇ ਮਨਿਸਟਰ, ਜਦੋਂ ਮੈਂ ਉਨ੍ਹਾਂ ਨੂੰ ਇਹ ਸਕੇਲ ਦੱਸਦਾ ਸਾਂ, ਹਾਂ ਉਸੇ ਦਾ , ਤਾਂ ਈਸ਼ਵਰਨ ਨੇ ਮੈਨੂੰ ਕਿਹਾ ਤਾਂ ਤੁਹਾਨੂੰ ਤਾਂ ਹਰ ਮਹੀਨੇ ਇੱਕ ਨਵਾਂ ਸਿੰਗਾਪੁਰ ਬਣਾਉਣਾ ਪਵੇਗਾ।
ਮੈਂ ਤੁਹਾਨੂੰ Growth through inclusivity, inclusivity through growth ਦੀ ਇੱਕ ਹੋਰ ਉਦਾਹਰਣ ਦੇਣਾ ਚਾਹੁੰਦਾ ਹਾਂ। ਭਾਰਤ ਵਿੱਚ ਕੁਝ ਸਾਲ ਪਹਿਲਾਂ ਅਸੀਂ ਆਯੁਸ਼ਮਾਨ ਯੋਜਨਾ ਸ਼ੁਰੂ ਕੀਤੀ ਸੀ। ਜਿਸ ਦਾ ਉਲੇਖ ਥਰਮਨ ਜੀ ਨੇ ਕੀਤਾ ਅਤੇ ਆਉਣ ਵਾਲੇ ਪ੍ਰਮੁੱਖ ਸੈਕਟਰ ਵਿੱਚ ਉਨ੍ਹਾਂ ਨੇ ਹੈਲਥ ਸੈਕਟਰ ਦੀ ਚਰਚਾ ਵੀ ਕੀਤੀ ਹੈ। ਇਸ ਯੋਜਨਾ ਦੀ ਵਜ੍ਹਾ ਨਾਲ 50 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਨੂੰ ਅੱਛੇ ਤੋਂ ਅੱਛੇ ਹਸਪਤਾਲ ਵਿੱਚ ਅਤੇ ਹਿੰਦੁਸਤਾਨ ਵਿੱਚ ਕਿਤੇ ਵੀ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲਣਾ ਸੁਨਿਸ਼ਚਿਤ ਹੋਇਆ ਹੈ। 50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ। ਬੀਤੇ ਚਾਰ ਸਾਲ ਵਿੱਚ ਆਯੁਸ਼ਮਾਨ ਭਾਰਤ ਦੀ ਵਜ੍ਹਾ ਨਾਲ ਦੇਸ਼ ਦੇ ਸਾਢੇ ਤਿੰਨ ਕਰੋੜ ਤੋਂ ਜ਼ਿਆਦਾ ਲੋਕਾਂ ਨੇ ਆਪਣਾ ਮੁਫ਼ਤ ਇਲਾਜ ਕਰਵਾਇਆ ਹੈ। ਅਸੀਂ ਇਸ ਯੋਜਨਾ ਵਿੱਚ Inclusion ‘ਤੇ ਫੋਕਸ ਕੀਤਾ, ਗ਼ਰੀਬ ਤੋਂ ਗ਼ਰੀਬ ਜੋ ਹਨ,ਆਖਰ ਦੀ ਪੰਕਤੀ ਵਿੱਚ ਬੈਠਾ ਹੋਇਆ ਹੈ ਉਸ ਨੂੰ ਵੀ ਆਰੋਗਯ ਦੇ ਸਬੰਧ ਵਿੱਚ ਅੱਛੀ ਤੋਂ ਅੱਛੀ ਸੁਵਿਧਾ ਮਿਲੇ, ਅਤੇ ਸਮੇਂ ਦੇ ਨਾਲ ਅਸੀਂ ਦੇਖਿਆ ਹੈ ਉਹ ਪਹਿਲੂ ਤਾਂ ਇੰਕਲੂਜਨ ਦਾ ਹੈ ਲੇਕਿਨ ਸਮੇਂ ਨੇ ਇਹ ਦੱਸਿਆ ਹੈ ਕਿ ਗ੍ਰੋਥ ਦਾ ਰਸਤਾ ਵੀ ਬਣਦਾ ਚਲਾ ਗਿਆ। ਜੋ ਪਹਿਲਾਂ Excluded ਸਨ, ਉਹ ਵਿਕਾਸ ਦੀ ਮੁੱਖਧਾਰਾ ਨਾਲ ਜੁੜੇ, ਤਾਂ ਡਿਮਾਂਡ ਵੀ ਵਧੀ ਅਤੇ Growth ਦੇ ਲਈ Opportunities ਦਾ ਵੀ ਵਿਸਤਾਰ ਹੋਇਆ। ਜਦੋਂ ਭਾਰਤ ਦੀ ਇੱਕ ਤਿਹਾਈ ਆਬਾਦੀ, ਜੋ ਪਹਿਲਾਂ ਬਿਹਤਰ ਹੈਲਥਕੇਅਰ ਦੀਆਂ ਸੁਵਿਧਾਵਾਂ ਤੋਂ ਦੂਰ ਸੀ, ਉਸ ਨੂੰ ਇਲਾਜ ਦੀ ਸੁਵਿਧਾ ਮਿਲੀ, ਤਾਂ ਇਸ ਦਾ ਸਿੱਧਾ ਪ੍ਰਭਾਵ ਇਹ ਹੋਇਆ ਕਿ healthcare capacity ਨੂੰ ਉਸੇ ਹਿਸਾਬ ਨਾਲ ਮਜ਼ਬੂਤ ਕਰਨਾ ਪਿਆ। ਮੈਂ ਤੁਹਾਨੂੰ ਦੱਸਦਾ ਹਾਂ ਕਿ ਆਯੁਸ਼ਮਾਨ ਭਾਰਤ ਯੋਜਨਾ ਨੇ ਕੈਸੇ ਪੂਰੇ ਹੈਲਥਕੇਅਰ ਸੈਕਟਰ ਨੂੰ Transform ਕਰ ਦਿੱਤਾ ਹੈ। 2014 ਤੋਂ ਪਹਿਲਾਂ ਸਾਡੇ ਦੇਸ਼ ਦੀ ਔਸਤ ਸੀ, ਐਵਰੇਜ, 10 ਸਾਲ ਵਿੱਚ ਕਰੀਬ 50 ਮੈਡੀਕਲ ਕਾਲਜ ਬਣਿਆ ਕਰਦੇ ਸਨ। ਜਦਕਿ ਭਾਰਤ ਵਿੱਚ ਪਿਛਲੇ 7-8 ਸਾਲ ਵਿੱਚ ਪਹਿਲਾਂ ਦੇ ਮੁਕਾਬਲੇ 4 ਗੁਣਾ ਤੋਂ ਜ਼ਿਆਦਾ, ਯਾਨੀ ਕਰੀਬ-ਕਰੀਬ 209 ਨਵੇਂ ਮੈਡੀਕਲ ਕਾਲਜ ਬਣਾਏ ਗਏ ਹਨ। ਹੁਣ ਆਪ ਕਲਪਨਾ ਕਰ ਸਕਦੇ ਹੋ ਕਿ ਕਿੱਥੇ 50 ਅਤੇ ਕਿੱਥੇ 209, ਅਤੇ ਆਉਣ ਵਾਲੇ 10 ਸਾਲ ਇਹ ਜਦ ਹਿਸਾਬ ਲਗਾਵਾਂਗਾ ਤਾਂ ਉਹ ਹੋਰ ਅੱਗੇ ਵਧਣ ਵਾਲਾ ਹੈ, ਉਹ 400 ਤੱਕ ਪਹੁੰਚਣ ਵਾਲਾ ਹੈ। ਬੀਤੇ 7-8 ਸਾਲ ਵਿੱਚ ਭਾਰਤ ਵਿੱਚ Under Graduate Medical Seats ਵਿੱਚ Seventy Five Percent ਦਾ ਵਾਧਾ ਹੋਇਆ ਹੈ। ਭਾਰਤ ਵਿੱਚ ਹੁਣ Annual Total Medical Seats ਦੀ ਸੰਖਿਆ ਵਧ ਕੇ ਲਗਭਗ ਦੁੱਗਣੀ ਹੋ ਚੁੱਕੀ ਹੈ।ਯਾਨੀ ਹੁਣ ਦੇਸ਼ ਨੂੰ ਕਿਤੇ ਜ਼ਿਆਦਾ ਡਾਕਟਰ ਮਿਲ ਰਹੇ ਹਨ, ਦੇਸ਼ ਵਿੱਚ ਤੇਜ਼ੀ ਨਾਲ ਆਧੁਨਿਕ ਮੈਡੀਕਲ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ। Inclusiveness ਦੇ ਲਈ ਲਿਆਂਦੀ ਗਈ ਇੱਕ ਯੋਜਨਾ ਦਾ ਜ਼ਮੀਨ ‘ਤੇ ਗ੍ਰੋਥ ਦੀ ਦ੍ਰਿਸ਼ਟੀ ਤੋਂ ਇਤਨਾ ਬੜਾ ਪ੍ਰਭਾਵ ਅਸੀਂ ਬਿਲਕੁੱਲ ਦੇਖ ਸਕਦੇ ਹਾਂ।ਅਸੀਂ ਉਸ ਨੂੰ ਆਂਕ ਸਕਦੇ ਹਾਂ। ਅਤੇ ਮੈਂ ਤਾਂ ਤੁਹਾਨੂੰ ਅਜਿਹੀਆਂ ਦਰਜਨਾਂ ਯੋਜਨਾਵਾਂ ਗਿਣਾ ਸਕਦਾ ਹਾਂ।
ਭਾਰਤ ਦੇ ਡਿਜੀਟਲ ਇੰਡੀਆ ਅਭਿਯਾਨ ਨੇ, ਜਿਸ ਦਾ ਉਲੇਖ ਹੁਣ ਥਰਮਨ ਜੀ ਨੇ ਕੀਤਾ , ਲਗਭਗ 5 ਲੱਖ ਕੌਮਨ ਸਰਵਿਸ ਸੈਂਟਰਸ ਨੇ, ਪਿੰਡਾਂ ਵਿੱਚ ਰਹਿਣ ਵਾਲੇ ਗ਼ਰੀਬ ਤੱਕ ਵੀ ਇੰਟਰਨੈੱਟ ਦੀ ਤਾਕਤ ਨੂੰ ਪਹੁੰਚਾਇਆ ਹੈ। ਭਾਰਤ ਦੇ ਭੀਮ-UPI ਨੇ ਕਰੋੜਾਂ ਗ਼ਰੀਬਾਂ ਨੂੰ ਡਿਜੀਟਲ ਪੇਮੈਂਟ ਦੀ ਸੁਵਿਧਾ ਨਾਲ ਜੋੜਿਆ ਹੈ। ਭਾਰਤ ਦੀ ਸਵਨਿਧੀ ਯੋਜਨਾ ਨੇ ਰੇਹੜੀ-ਪਟੜੀ ਵਾਲੇ ਸਾਥੀਆਂ ਨੂੰ ਬੈਂਕਿੰਗ ਵਿਵਸਥਾ ਨਾਲ ਜੁੜਨ ਦਾ ਅਵਸਰ ਦਿੱਤਾ ਹੈ ਜੋ ਸਾਡੇ ਇੱਥੇ ਨਗਰ ਪਾਲਿਕਾ ਵਿੱਚ , ਮਹਾਨਗਰ ਪਾਲਿਕਾ ਵਿੱਚ ਜੋ ਰੇਹੜੀ ਪਟੜੀ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਨਾਲ ਸਾਡਾ ਰੋਜ਼ ਦਾ ਨਾਤਾ ਹੁੰਦਾ ਹੈ। ਬੈਂਕ ਮੈਨੇਜਰ ਹੋਵੇਗਾ, ਉਸ ਦੇ ਘਰ ਰੋਜ਼ ਰੇਹੜੀ ਵਾਲਾ ਮਾਲ ਦਿੰਦਾ ਹੋਵੇਗਾ ਲੇਕਿਨ ਉਸ ਨੂੰ ਬੈਂਕ ਵਿੱਚ ਜਗ੍ਹਾ ਨਹੀਂ ਹੋਵੇਗੀ, ਇਹ ਹਾਲ ਸੀ, ਅੱਜ ਅਸੀਂ ਇਸ ਨੂੰ ਜੋੜ ਦਿੱਤਾ ਹੈ। ਉਸੇ ਪ੍ਰਕਾਰ ਨਾਲ ਭਾਰਤ ਦਾ ਇੱਕ ਬਹੁਤ ਬੜਾ ਕੰਮ ਕੀਤਾ ਹੈ, ਦੁਨੀਆ ਉਸ ‘ਤੇ ਕਾਫੀ ਕੁਝ ਇਨ੍ਹੀਂ ਦਿਨੀਂ ਜੋ ਅਰਥਸ਼ਾਸਤਰੀ ਲੋਕ ਹਨ,ਉਹ ਲਿਖ ਵੀ ਰਹੇ ਹਨ, ਬੜੀਆਂ-ਬੜੀਆਂ ਏਜੰਸੀਆਂ ਉਸ ਦੀ ਰੇਟਿੰਗ ਵੀ ਕਰ ਰਹੀਆਂ ਹਨ।
ਭਾਰਤ ਦਾ ਇੱਕ ਇਨੀਸ਼ਿਏਟਿਵ ਹੈ Aspirational District Programme, ਦੇਸ਼ ਦੇ 100 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਕਰੋੜਾਂ ਸਾਥੀਆਂ ਨੂੰ Uplift ਕਰ ਰਿਹਾ ਹੈ। ਅਤੇ ਇਹ ਐਸਪੀਰੇਸ਼ਨਲ ਡਿਸਟ੍ਰਿਕਟ ਦੀ ਕਲਪਨਾ ਇਹ ਹੈ ਕਿ ਹਿੰਦੁਸਤਾਨ ਦੇ ਹੋਰ ਜ਼ਿਲ੍ਹਿਆਂ ਦੀ ਤੁਲਨਾ ਵਿੱਚ ਜੋ ਪਿੱਛੇ ਰਹਿ ਗਏ ਹਨ, ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਅਸੀਂ ਅਡ੍ਰੈੱਸ ਕਰੀਏ। ਉਨ੍ਹਾਂ ਨੂੰ ਉਸ ਰਾਜ ਦੀ ਟੌਪ ਪੋਜੀਸ਼ਨ ਦੀ ਬਰਾਬਰੀ ਤੱਕ ਲੈ ਜਾਈਏ ਅਤੇ ਫਿਰ, ਹੌਲ਼ੀ -ਹੌਲ਼ੀ ਉਨ੍ਹਾਂ ਨੂੰ ਨੈਸ਼ਨਲ ਟੌਪ ਦੀ ਬਰਾਬਰੀ ਤੱਕ ਲੈ ਜਾਈਏ।
ਸਾਥੀਓ,
ਇਸ ਦਾ ਇਤਨਾ ਬੜਾ ਪਾਜ਼ਿਟਿਵ ਇੰਪੈਕਟ ਹੋਇਆ ਹੈ, ਅਤੇ ਇੱਕ ਪ੍ਰਕਾਰ ਨਾਲ ਇਨ੍ਹਾਂ 100 ਡਿਸਟ੍ਰਿਕਟ ਦਾ ਇੰਕਲੂਜਨ ਹੋ ਰਿਹਾ ਹੈ, ਡਿਵੈਲਪਮੈਂਟ ਦੀ ਦੁਨੀਆ ਵਿੱਚ। ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ ਅਤੇ ਇਹ ਬਹੁਤ ਵੱਡਾ ਪੈਰਾਡਾਈਮ ਸ਼ਿਫਟ ਹੈ ਅਤੇ ਸਿੱਖਿਆ ‘ਤੇ ਵੀ ਥਰਮਨ ਜੀ ਨੇ ਕਾਫੀ ਬਲ ਦਿੱਤਾ ਆਪਣੀ ਬਾਤਚੀਤ ਵਿੱਚ, ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ ਮਾਤ੍ਰਭਾਸ਼ਾ ਵਿੱਚ , Mother Tongue ਵਿੱਚ ਪੜ੍ਹਾਈ ‘ਤੇ ਜ਼ੋਰ ਦੇ ਰਹੀ ਹੈ। ਜੋ ਅੰਗ੍ਰੇਜ਼ੀ ਨਹੀਂ ਜਾਣਦਾ ਹੈ, ਜੋ Excluded ਹੈ,ਉਸ ਨੂੰ ਹੁਣ ਮਾਤ੍ਰਭਾਸ਼ਾ ਵਿੱਚ ਪੜ੍ਹ ਕੇ ਅੱਗੇ ਵਧਣ ਦਾ ਮੌਕਾ ਮਿਲੇਗਾ। ਭਾਰਤ ਦੀ ਉਡਾਨ ਯੋਜਨਾ ਇਸ ਨੇ ਦੇਸ਼ ਦੇ ਅਸੀਂ ਕਈ ਹਵਾਈ ਪੱਟੀਆਂ ਨੂੰ ਜੀਵੰਤ ਕਰ ਦਿੱਤਾ, ਨਵੇਂ ਏਅਰਪੋਰਟ ਬਣਾਏ,ਦੂਰ-ਦੂਰ ਟਿਅਰ 2 ਟਿਅਰ 3 ਸਿਟੀ ਵਿੱਚ ਅਸੀਂ ਚਲੇ ਗਏ। ਅਤੇ ਉਡਾਨ ਯੋਜਨਾ ਲਿਆਏ fix amount ਵਿੱਚ ਹਵਾਈ ਜਹਾਜ਼ ਵਿੱਚ ਸਫਰ ਦੀ ਇੱਕ ਰਚਨਾ ਕੀਤੀ। ਭਾਰਤ ਦੀ ਉਡਾਨ ਯੋਜਨਾ ਨੇ ਦੇਸ਼ ਦੇ ਅਲੱਗ-ਅਲ਼ੱਗ ਕੋਨਿਆਂ ਨੂੰ ਹਵਾਈ ਮਾਰਗ ਨਾਲ ਜੋੜਿਆ ਹੈ, ਗ਼ਰੀਬ ਨੂੰ ਵੀ ਹਵਾਈ ਜਹਾਜ਼ ਵਿੱਚ ਉਡਣ ਦਾ ਹੌਸਲਾ ਦਿੱਤਾ ਹੈ। ਅਤੇ ਮੈਂ ਕਹਿੰਦਾ ਸਾਂ ਹਵਾਈ ਚੱਪਲ ਪਹਿਨਣ ਵਾਲਾ ਵੀ ਹੁਣ ਹਵਾਈ ਜਹਾਜ਼ ਵਿੱਚ ਬੈਠੇਗਾ। ਯਾਨੀ ਇੰਕਲੂਜਨ ਵੀ ਹੋ ਰਿਹਾ ਹੈ, ਗ੍ਰੋਥ ਵੀ ਹੋ ਰਿਹਾ ਹੈ, ਉਸੇ ਦਾ ਪਰਿਣਾਮ ਹੈ। ਅੱਜ ਭਾਰਤ ਵਿੱਚ ਏਵੀਏਸ਼ਨ ਸੈਕਟਰ ਦਾ ਇਤਨਾ ਗ੍ਰੋਥ ਹੋ ਰਿਹਾ ਹੈ, ਇੱਕ ਹਜ਼ਾਰ ਤੋਂ ਜ਼ਿਆਦਾ ਨਵੇਂ ਏਅਰਕ੍ਰਾਫਟ ਬੁੱਕ ਹੋਏ ਹਨ ਭਾਰਤ ਦੇ ਲਈ। ਇਸ ਦੇਸ਼ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਨਵੇਂ ਏਅਰਕ੍ਰਾਫਟ ਖਰੀਦਣਾ ਕਿਉਂਕਿ ਪੈਸੰਜਰ ਵਾਲਾ ਇੰਨਕਲੂਜਨ ਦਾ ਜੋ ਸਾਡਾ ਅਪ੍ਰੋਚ ਰਿਹਾ, ਉਸੇ ਦਾ ਪਰਿਣਾਮ ਹੈ।
ਹੁਣੇ ਥਰਮਨ ਜੀ ਨੇ ਜਿਸ ਦੀ ਬਾਤ ਕੀਤੀ ਜੋ ਮੈਂ ਗੁਜਰਾਤ ਵਿੱਚ ਜਿਸ ‘ਤੇ ਬਹੁਤ ਮੁਖ ਤੌਰ ‘ਤੇ ਕੰਮ ਕੀਤਾ ਸੀ ਜਲ ਜੀਵਨ ਮਿਸ਼ਨ, ਦੇਸ਼ ਦੇ ਹਰ ਘਰ ਨੂੰ Piped Water Supply ਨਾਲ ਜੋੜ ਰਿਹਾ ਹੈ। ਨਲ ਸੇ ਜਲ ਅਤੇ ਸਿਰਫ਼ ਉਹ ਪਾਣੀ ਮਿਲਦਾ ਹੈ ਨਹੀਂ, ਉਹ ਉਸ ਦਾ ਸਮਾਂ ਬਚਾਉਂਦਾ ਹੈ ਅਤੇ ਕਠਿਨਾਈਆਂ ਬਚਾਉਂਦਾ ਹੈ, ਹੈਲਦੀ ਕੰਡੀਸ਼ਨ ਦੇ ਲਈ Water ਦੀ ਬਹੁਤ ਬੜੀ ਭੂਮਿਕਾ ਰਹਿੰਦੀ ਹੈ। ਉਸ ਸਾਰੀ ਦ੍ਰਿਸ਼ਟੀ ਤੋਂ ਇਹ ਮਿਸ਼ਨ ਬਹੁਤ ਬੜਾ ਸਮਾਜਿਕ ਜੀਵਨ ਅਤੇ ਜਿਨ੍ਹਾਂ ਨੇ ਬੱਚਿਆਂ ਦੇ ਨਿਊਟ੍ਰੀਸ਼ਨ ਦਾ ਵਿਸ਼ਾ ਕੀਤਾ ਉਨ੍ਹਾਂ ਦਾ ਸਬੰਧ ਪਾਣੀ ਨਾਲ ਵੀ ਹੈ। ਸ਼ੁੱਧ ਪਾਣੀ, ਪੀਣ ਦਾ ਸ਼ੁੱਧ ਪਾਣੀ ਇਹ ਵੀ ਨਿਊਟ੍ਰੀਸ਼ਨ ਦੇ ਲਈ ਬੱਚਿਆਂ ਦੇ ਲਈ ਮਹੱਤਵਪੂਰਨ ਵਿਸ਼ਾ ਹੈ ਅਤੇ ਸਾਡਾ ਨਲ ਸੇ ਜਲ ਅਭਿਯਾਨ ਉਸ ਇਸ਼ੂ ਨੂੰ ਵੀ ਅਡ੍ਰੈੱਸ ਕਰਨ ਦਾ ਕਰਨ ਦੇ ਇੱਕ ਬੜੇ ਅਭਿਯਾਨ ਦਾ ਹਿੱਸਾ ਹੈ। ਸਿਰਫ਼ ਤਿੰਨ ਸਾਲ ਵਿੱਚ ਹੀ ਇਸ ਮਿਸ਼ਨ ਨੇ 6 ਕਰੋੜ ਤੋਂ ਜ਼ਿਆਦਾ ਘਰਾਂ ਨੂੰ ਪਾਣੀ ਦੇ ਕਨੈਕਸ਼ਨ ਨਾਲ ਜੋੜਿਆ ਹੈ। ਭਾਰਤ ਵਿੱਚ ਮੋਟੇ ਤੌਰ ‘ਤੇ ਹਿਸਾਬ ਲਗਾਈਏ ਤਾਂ 25 ਤੋਂ 27 ਕਰੋੜ ਘਰ ਹਨ, ਉਨ੍ਹਾਂ ਵਿੱਚੋਂ 6 ਕਰੋੜ ਘਰਾਂ ਨੂੰ ਪਾਣੀ ਪਹੁੰਚਾ ਦਿੱਤਾ ਗਿਆ ਹੈ ਜੀ। ਇਹ Inclusiveness, ਅੱਜ ਦੇਸ਼ ਦੇ ਆਮ ਮਾਨਵੀ ਦਾ ਜੀਵਨ ਅਸਾਨ ਕਰ ਰਹੀ ਹੈ, ਉਸ ਨੂੰ ਅੱਗੇ ਵਧਣ ਦਾ ਹੌਸਲਾ ਦੇ ਰਹੀ ਹੈ। ਅਤੇ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਇਸ ਦਾ ਕਿਤਨਾ ਮਹੱਤਵ ਹੈ, ਇਹ ਆਪ ਅਰਥ ਜਗਤ ਦੇ ਲੋਕ ਜੋ ਇੱਥੇ ਬੈਠੇ ਹੋ ਉਹ ਭਲੀ-ਭਾਂਤ ਇਸ ਬਾਤ ਨੂੰ ਜਾਣਦੇ ਹੋ।
ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦੇਵਾਂਗਾ। ਆਪ ਵੀ ਜਾਣਦੇ ਹੋ ਅਤੇ ਇਹ ਤਾਂ ਮੈ ਦੇਖਿਆ ਹੈ ਕਿ UN ਵਿੱਚ ਵੀ ਇਸ ਦੀ ਚਰਚਾ ਹੁੰਦੀ ਹੈ। SDG ਵਿੱਚ ਵੀ ਉਸ ਦੀ ਡਿਵੈਲਪਮੈਂਟ ਗੋਲ ਦੇ ਉਨ੍ਹਾਂ ਮੁੱਦਿਆਂ ‘ਤੇ ਵੀ ਚਰਚਾ ਹੁੰਦੀ ਹੈ ਅਤੇ ਉਹ ਕੀ ਹੈ ਦੁਨੀਆ ਵਿੱਚ ਦਹਾਕਿਆਂ ਤੋਂ ਅਨੇਕ ਦੇਸ਼ਾਂ ਵਿੱਚ Property Rights, ਇਹ ਬਹੁਤ ਬੜਾ issue ਬਣਿਆ ਹੋਇਆ ਹੈ। ਅਤੇ ਜਦੋਂ ਪ੍ਰਾਪਰਟੀ ਰਾਇਟਸ ਦੀ ਬਾਤ ਕਰਦੇ ਹਾਂ ਤਾਂ ਸਮਝ ਦੇ ਜੋ ਆਖਰੀ ਲੋਕ ਹੁੰਦੇ ਹਨ ਉਹ ਸਭ ਤੋਂ ਜ਼ਿਆਦਾ ਵਲਨਰੇਬਲ ਹੁੰਦੇ ਹਨ।ਉਨ੍ਹਾਂ ਦੇ ਪਾਸ ਕੋਈ ਦਸਤਾਵੇਜ਼ ਨਹੀਂ ਹੁੰਦਾ ਹੈ। ਸਭ ਤੋਂ ਜ਼ਿਆਦਾ ਮੁਸੀਬਤਾਂ ਉਨ੍ਹਾਂ ਨੂੰ ਝੱਲਣੀਆਂ ਪੈਂਦੀਆਂ ਹਨ। ਲੇਕਿਨ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਰਤ ਨੇ ਇਸ ਦਿਸ਼ਾ ਵਿੱਚ ਜਿਸ ਤੇਜ਼ੀ ਨਾਲ ਕੰਮ ਕੀਤਾ ਹੈ, ਉਹ ਅਭੂਤਪੂਰਵ ਹੈ। ਅਤੇ ਮੈਂ ਮੰਨਦਾ ਹਾਂ ਦੁਨੀਆ ਦੇ academician, ਦੁਨੀਆ ਦੇ ਇਕਨੌਮਿਸਟਸ ਇਸ ਵਿਸ਼ੇ ਨੂੰ ਅਧਿਐਨ ਕਰਨਗੇ ਅਤੇ ਦੁਨੀਆ ਦੇ ਸਾਹਮਣੇ ਇਸ ਵਿਸ਼ੇ ਨੂੰ ਪ੍ਰਸਤੁਤ ਕਰਨਗੇ ਕਿ ਸਵਾਮਿਤਵ ਯੋਜਨਾ ਦੇ ਮਾਧਿਅਮ ਨਾਲ ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਘਰਾਂ ਅਤੇ ਇਮਾਰਤਾਂ ਦੀ ਮੈਪਿੰਗ ਦਾ ਕੰਮ ਬੜੇ ਪੈਮਾਨੇ ‘ਤੇ ਚਲ ਰਿਹਾ ਹੈ। ਹੁਣ ਤੱਕ ਭਾਰਤ ਦੇ ਡੇਢ ਲੱਖ ਪਿੰਡਾਂ ਵਿੱਚ ਇਹ ਕੰਮ ਅਸੀਂ ਡ੍ਰੋਨ ਦੀ ਮਦਦ ਨਾਲ ਕਰਦੇ ਹਾਂ।ਡ੍ਰੋਨ ਨਾਲ ਸਰਵੇ ਹੁੰਦਾ ਹੈ ਅਤੇ ਟੈਕਨੋਲੋਜੀ ਦਾ ਭਰਪੂਰ ਪ੍ਰਯੋਗ ਹੁੰਦਾ ਹੈ ਅਤੇ ਪੂਰਾ ਪਿੰਡ ਉੱਥੇ ਮੌਜੂਦ ਰਹਿੰਦਾ ਹੈ, ਇਹ ਸਾਰੀ ਪ੍ਰੋਸੈੱਸ ਹੁੰਦੀ ਹੈ ਤਦ, ਅਤੇ ਡੇਢ ਲੱਖ ਤੋਂ ਅਧਿਕ ਪਿੰਡਾਂ ਵਿੱਚ ਡ੍ਰੋਨ ਨਾਲ ਇਹ ਸਰਵੇ ਪੂਰਾ ਕੀਤਾ ਜਾ ਚੁੱਕਿਆ ਹੈ। ਅਤੇ 37 ਹਜ਼ਾਰ ਸਕਵੇਅਰ(ਵਰਗ) ਕਿਲੋਮੀਟਰ ਜ਼ਮੀਨ ਦੀ ਮੈਪਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ ਮਤਲਬ ਉਨ੍ਹਾਂ ਘਰਾਂ ਨਾਲ ਜੁੜੀ ਹੋਈ ਜ਼ਮੀਨ ਵਾਲਾ ਅਤੇ 80 ਲੱਖ ਤੋਂ ਜ਼ਿਆਦਾ ਲੋਕਾਂ ਦੇ ਲਈ Property Card ਬਣਾਏ ਜਾ ਚੁੱਕੇ ਹਨ ਅਤੇ ਉਹ ਵੀ ਜੋ ਮਾਲਕ ਹੈ ਉਸ ਦੀ ਸਹਿਮਤੀ ਨਾਲ ਹੁੰਦਾ ਹੈ। ਉਨ੍ਹਾਂ ਦੇ ਨਾਲ ਵਿਚਾਰ-ਵਿਮਰਸ਼ ਹੁੰਦਾ ਹੈ ਅਤੇ ਉਸ ਦੇ ਅੜੋਸ-ਪੜੋਸ ਦੇ ਲੋਕਾਂ ਦੇ ਨਾਲ ਵਿਚਾਰ-ਵਿਮਰਸ਼ ਹੁੰਦਾ ਹੈ ਇੱਕ ਲੰਬੀ ਪ੍ਰਕਿਰਿਆ ਹੈ ਇਸ ਦਾ ਮਤਲਬ ਇਹ ਹੋਇਆ ਕਿ ਇਸ ਨਾਲ ਪਿੰਡ ਦੇ ਲੋਕਾਂ ਨੂੰ ਬੈਂਕ ਲੋਨ ਮਿਲਣਾ ਅਸਾਨ ਹੋਇਆ ਹੈ, ਉਨ੍ਹਾਂ ਦੀ ਜ਼ਮੀਨ ਹੁਣ ਕਾਨੂੰਨੀ ਵਿਵਾਦਾਂ ਤੋਂ ਵੀ ਬਚ ਰਹੀ ਹੈ।
ਸਾਥੀਓ,
ਅੱਜ ਦਾ ਭਾਰਤ Reforms by compulsion ਦੇ ਬਜਾਏ Reforms by conviction ਨਾਲ ਆਉਣ ਵਾਲੇ 25 ਸਾਲ ਦਾ ਰੋਡਮੈਪ ਤਿਆਰ ਕਰ ਰਿਹਾ ਹੈ। ਦੇਸ਼ ਆਜ਼ਾਦੀ ਦੇ 100 ਸਾਲ ਮਨਾਏ ਤਦ ਦੇਸ਼ ਕਿੱਥੇ ਹੋਵੇਗਾ ਇਸ ਲਕਸ਼ ਨੂੰ ਲੈ ਕੇ ਅਸੀਂ ਅੱਜ ਰੋਡਮੈਪ ਤਿਆਰ ਕਰਕੇ ਅੱਗੇ ਵਧ ਰਹੇ ਹਾਂ। ਦਹਾਕਿਆਂ ਪਹਿਲਾਂ ਦੇਸ਼ ਨੇ ਇਹ ਦੇਖਿਆ ਸੀ ਕਿ ਜਦੋਂ ਕੋਈ ਰਿਫਾਰਮ ਮਜਬੂਰੀ ਨਾਲ ਹੁੰਦਾ ਹੈ ਤਾਂ ਉਸ ਦੇ institutionalise ਹੋਣ ਦੀ ਉਮੀਦ ਘੱਟ ਹੀ ਰਹਿੰਦੀ ਹੈ।
ਜੈਸੇ ਹੀ ਮਜਬੂਰੀ ਖ਼ਤਮ ਹੁੰਦੀ ਹੈ, ਵੈਸੇ ਹੀ ਰਿਫਾਰਮ ਵੀ ਭੁਲਾ ਦਿੱਤਾ ਜਾਂਦਾ ਹੈ। ਰਿਫਾਰਮ ਜਿਤਨੇ ਜ਼ਰੂਰੀ ਹੁੰਦੇ ਹਨ, ਉਤਨਾ ਹੀ ਜ਼ਰੂਰੀ ਉਹ environment ਹੁੰਦਾ ਹੈ, motivation ਹੁੰਦਾ ਹੈ। ਪਹਿਲਾਂ ਭਾਰਤ ਵਿੱਚ ਬੜੇ ਰਿਫਾਰਮ ਤਦੇ ਹੋਏ ਜਦੋਂ ਪਹਿਲਾਂ ਦੀਆ ਸਰਕਾਰਾਂ ਦੇ ਪਾਸ ਕੋਈ ਹੋਰ ਰਸਤਾ ਨਹੀਂ ਬਚਦਾ ਸੀ। ਅਸੀਂ reforms ਨੂੰ necessary evil ਦੇ ਰੂਪ ਵਿੱਚ ਨਹੀਂ ਬਲਕਿ ਇੱਕ win-win choice ਦੇ ਰੂਪ ਵਿੱਚ ਮੰਨਦੇ ਹਾਂ, ਜਿਸ ਵਿੱਚ ਰਾਸ਼ਟਰਹਿਤ ਵੀ ਹੈ, ਜਨਹਿਤ ਵੀ ਹੈ। ਇਸ ਲਈ ਬੀਤੇ 8 ਸਾਲਾਂ ਵਿੱਚ ਅਸੀਂ ਜੋ ਵੀ ਰਿਫਾਰਮ ਕੀਤੇ, ਉਨ੍ਹਾਂ ਨੇ ਨਵੇਂ ਰਿਫਾਰਮਸ ਦੇ ਲਈ ਰਸਤੇ ਤਿਆਰ ਕੀਤੇ ਹਨ।
ਅਰੁਣ ਜੀ ਅੱਜ ਜਿੱਥੇ ਵੀ ਹੋਣਗੇ, ਉਹ ਸੰਤੁਸ਼ਟ ਹੋਣਗੇ ਕਿ ਉਹ ਜਿਸ ਮਿਸ਼ਨ ਵਿੱਚ ਭਾਗੀਦਾਰ ਰਹੇ, ਉਸ ਦਾ ਲਾਭ ਅੱਜ ਦੇਸ਼ ਨੂੰ ਮਿਲ ਰਿਹਾ ਹੈ। GST ਹੋਵੇ ਜਾਂ IBC, ਇਨ੍ਹਾਂ ਨੂੰ ਲੈ ਕੇ ਸਾਲਾਂ ਤੱਕ ਚਰਚਾ ਹੋਈ, ਅੱਜ ਇਨ੍ਹਾਂ ਦੀ ਸਫਲ਼ਤਾ ਸਾਡੇ ਸਾਹਮਣੇ ਹੈ। Companies Act ਨੂੰ decriminalize ਕਰਨਾ ਹੋਵੇ, corporate taxes ਨੂੰ competitive, ਬਣਾਉਣਾ ਹੋਵੇ, space, coal mining ਅਤੇ atomic sectors ਨੂੰ ਖੋਲ੍ਹਣਾ ਹੋਵੇ, ਐਸੇ ਅਨੇਕ ਰਿਫਾਰਮ ਅੱਜ 21ਵੀਂ ਸਦੀ ਦੇ ਭਾਰਤ ਦੀ ਸਚਾਈ ਹਨ।
ਸਾਥੀਓ,
ਸਾਡੀ ਪਾਲਿਸੀ ਮੇਕਿੰਗ pulse of the people ‘ਤੇ ਅਧਾਰਿਤ ਹੈ। ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੁਣਦੇ ਹਾਂ, ਉਨ੍ਹਾਂ ਦੀ ਜ਼ਰੂਰਤ, ਉਨ੍ਹਾਂ ਦੀ ਆਕਾਂਖਿਆ ਨੂੰ ਸਮਝਦੇ ਹਾਂ। ਇਸ ਲਈ ਅਸੀਂ Policy ਨੂੰ populist impulses ਦੇ ਦਬਾਅ ਵਿੱਚ ਨਹੀਂ ਆਉਣ ਦਿੱਤਾ। People’s pulse ਦੇ ਅਨੁਸਾਰ ਫ਼ੈਸਲੇ ਲੈਣਾ ਅਤੇ populism ਦੇ ਸਾਹਮਣੇ ਹਥਿਆਰ ਸੁੱਟ ਦੇਣ ਵਿੱਚ ਕੀ ਫਰਕ ਹੁੰਦਾ ਹੈ, ਇਹ ਕੋਵਿਡ ਕਾਲ ਵਿੱਚ ਹਿੰਦੁਸਤਾਨ ਨੇ ਦੇਖਿਆ ਹੈ, ਅਤੇ ਦੇਖਿਆ ਹੀ ਨਹੀਂ ਦੁਨੀਆ ਨੂੰ ਦਿਖਾਇਆ ਹੈ। ਬੜੇ-ਬੜੇ ਅਰਥਸਾਸਤਰੀ ਕੀ ਕਹਿ ਰਹੇ ਸੀ ਪੈਂਡੇਮਿਕ ਦੇ ਸਮੇਂ, ਜਦੋਂ pandemic ਆਈ ਤਾਂ ਪੂਰੀ ਦੁਨੀਆ ਵਿੱਚ ਬੜੇ bail out packages ਦੇ ਲਈ, demand driven recovery ਦੇ ਲਈ, ਇੱਕ populist impulse ਸੀ ਸਾਡੇ ‘ਤੇ ਵੀ ਦਬਾਅ ਸੀ ਅਤੇ ਸਾਡੀ ਆਲੋਚਨਾ ਹੁੰਦੀ ਸੀ। ਇਹ ਕੁਝ ਨਹੀਂ ਕਰ ਰਹੇ ਹਨ, ਕੁਝ ਦੇਖ ਨਹੀਂ ਰਹੇ ਹਨ, ਪਤਾ ਨਹੀਂ ਕੀ ਕੁਝ ਸਾਡੇ ਲਈ ਕਿਹਾ ਗਿਆ। ਇਹ ਵੀ ਕਿਹਾ ਗਿਆ ਕਿ ਲੋਕ ਇਹ ਚਾਹੁੰਦੇ ਹਨ, ਐਕਸਪਰਟ ਇਹ ਚਾਹੁੰਦੇ ਹਨ, ਬੜੇ-ਬੜੇ ਵਿਦਵਾਨ ਇਹ ਚਾਹੁੰਦੇ ਹਨ। ਲੇਕਿਨ ਭਾਰਤ ਦਬਾਅ ਵਿੱਚ ਨਹੀਂ ਆਇਆ, ਉਸ ਨੇ ਇੱਕ ਅਲੱਗ ਅਪ੍ਰੋਚ ਅਪਣਾਈ ਅਤੇ ਬਹੁਤ ਸਮਝਦਾਰੀ ਦੇ ਨਾਲ ਸ਼ਾਂਤ ਮਨ ਨਾਲ ਅਪਣਾਈ। ਅਸੀਂ people first approach ਦੇ ਨਾਲ ਗ਼ਰੀਬ ਨੂੰ ਸੁਰੱਖਿਆ ਦਿੱਤੀ, ਮਹਿਲਾਵਾਂ, ਕਿਸਾਨਾਂ, MSMEs ‘ਤੇ ਧਿਆਨ ਦਿੱਤਾ। ਅਸੀਂ ਦੁਨੀਆ ਤੋਂ ਅਲੱਗ ਇਸ ਲਈ ਕਰ ਸਕੇ ਕਿਉਂਕਿ ਸਾਨੂੰ People’s pulse ਯਾਨੀ ਜਨਤਾ ਕੀ ਚਾਹੁੰਦੀ ਹੈ, ਉਸ ਦੀ ਕੀ ਚਿੰਤਾ ਹੈ, ਇਸ ਦਾ ਅਹਿਸਾਸ ਹੈ। ਇਸ ਲਈ ਭਾਰਤ ਦੀ ਰਿਕਵਰੀ ਅਤੇ ਬਾਕੀ ਦੁਨੀਆ ਦੀ ਰਿਕਵਰੀ ਵਿੱਚ ਜੋ ਫਰਕ ਹੈ, ਉਹ ਅਸੀਂ ਸਾਫ ਦੇਖ ਸਕਦੇ ਹਾਂ।
ਸਾਥੀਓ,
ਮੈਂ ਅਕਸਰ Minimum Government ਅਤੇ Maximum Governance ਦੀ ਤਾਕੀਦ ਕਰਦਾ ਰਿਹਾ ਹਾਂ।ਸਾਡੀ ਸਰਕਾਰ ਨੇ ਐਸੇ ਡੇਢ ਹਜ਼ਾਰ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਹੈ, ਜੋ ਲੋਕਾਂ ਦੇ ਜੀਵਨ ਵਿੱਚ ਬੇਲੋੜੇ ਰੂਪ ਨਾਲ ਦਖਲ ਦੇ ਰਹੇ ਸਨ। ਅਤੇ ਮੈਨੂੰ ਯਾਦ ਹੈ 2013 ਵਿੱਚ ਜਦ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪੀਐੱਮ ਕੈਂਡੀਡੇਟ ਬਣਾਇਆ ਸੀ 2014 ਵਿੱਚ ਚੋਣਾਂ ਹੋਣੀਆਂ ਸਨ ਇਹੀ ਦਿੱਲੀ ਵਿੱਚ ਹੀ ਵਪਾਰ ਜਗਤ ਦੇ ਲੋਕਾਂ ਨੇ ਮੈਨੂੰ ਪ੍ਰੋਗਰਾਮ ਦੇ ਲਈ ਬੁਲਾਇਆ ਸੀ ਅਤੇ ਉਹ ਬੜੇ ਥੋੜ੍ਹੇ ਗਰਮ ਮਿਜ਼ਾਜ ਦਾ ਵਾਤਾਵਰਣ ਸੀ। ਕੀ ਕਰੋਗੇ ਕਿਤਨਾ ਕਰੋਗੇ ਫਲਾਣਾ ਕਰੋਗੇ ਇਹ ਸਭ ਪੁੱਛ ਰਹੇ ਸਨ ਇਹ ਕਾਨੂੰਨ ਬਣਾਓਗੇ ਨਹੀਂ ਕਾਨੂੰਨ ਬਣਾਓਗੇ, ਐਸਾ ਬੜਾ ਦਬਾਅ ਸੀ, ਕੈਂਡੀਡੇਟ ਸੀ, ਚੋਣਾਂ ਦਾ ਦਿਨ ਸੀ ਤਾਂ ਅਸੀਂ ਵੀ ਜਰਾ। ਮੈਂ ਕਿਹਾ ਦੇਖੋ ਤੁਸੀਂ ਕਾਨੂੰਨ ਬਣਾਉਣਾ ਚਾਹੁੰਦੇ ਹੋ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਹਾਂ ਮੈਂ ਹਰ ਦਿਨ ਇੱਕ ਕਾਨੂੰਨ ਖ਼ਤਮ ਕਰਾਂਗਾ, ਨਵੇਂ ਬਣਾਉਣ ਦੀ ਗਰੰਟੀ ਨਹੀਂ ਦਿੰਦਾ ਹਾਂ, ਖ਼ਤਮ ਕਰਾਂਗਾ। ਅਤੇ ਪਹਿਲੇ 5 ਸਾਲ ਵਿੱਚ ਡੇਢ ਹਜ਼ਾਰ ਕਾਨੂੰਨ ਖ਼ਤਮ ਕਰਨ ਦਾ ਕੰਮ ਕਰ ਦਿੱਤਾ ਸਾਥੀਓ ਜੋ ਜਨਤਾ ਆਮ ‘ਤੇ ਬੋਝ ਬਣ ਗਏ।
ਸਾਥੀਓ,
ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ, ਸਾਡੀ ਸਰਕਾਰ ਨੇ 30 ਹਜ਼ਾਰ ਤੋ ਜ਼ਿਆਦਾ ਯਾਨੀ ਅੰਕੜਾ ‘ਤੇ ਤੁਸੀਂ ਚੌਂਕ ਜਾਓਗੇ ਜੀ, 30 ਹਜ਼ਾਰ ਤੋਂ ਜ਼ਿਆਦਾ ਐਸੇ Compliances ਨੂੰ ਵੀ ਘੱਟ ਕਰ ਦਿੱਤਾ ਹੈ, ਜੋ Ease of Doing Business ਅਤੇ ease of living ਵਿੱਚ ਰੁਕਾਵਟ ਬਣੇ ਹੋਏ ਸਨ। 30,000 ਕੰਪਲਾਇੰਸੇਜ਼ ਖ਼ਤਮ ਕਰ ਦੇਣਾ ਯਾਨੀ ਜਨਤਾ ਜਨਾਰਦਨ ‘ਤੇ ਕਿਤਨਾ ਅਭੂਤਪੂਰਵ ਵਿਸ਼ਵਾਸ ਦਾ ਯੁਗ ਆਇਆ ਹੈ ਉਸ ਦਾ ਨਤੀਜਾ ਹੁੰਦਾ ਹੈ ਕਿ ਅਸੀਂ ਕੰਪਲਾਇੰਸੇਜ਼ ਦੇ ਬੋਝ ਤੋਂ ਜਨਤਾ ਨੂੰ ਮੁਕਤ ਕਰ ਰਹੇ ਹਾਂ। ਅਤੇ ਮੈਂ ਲਾਲ ਕਿਲੇ ‘ਤੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਸਰਕਾਰ ਲੋਕਾਂ ਦੀ ਜ਼ਿੰਦਗੀ ਤੋਂ ਜਿਤਨੀ ਬਾਹਰ ਚਲੀ ਜਾਵੇ ਅਸੀਂ ਕੱਢਣੀ ਹੈ। ਲੋਕਾਂ ਦੀ ਜ਼ਿੰਦਗੀ ਵਿੱਚੋਂ ਸਰਕਾਰ ਸਰਕਾਰ, ਸਰਕਾਰ ਦਾ ਪ੍ਰਭਾਵ ਘੱਟ ਤੋਂ ਘੱਟ ਹੋਵੇ ਲੇਕਿਨ ਜਿਸ ਨੂੰ ਸਰਕਾਰ ਦੀ ਜ਼ਰੂਰਤ ਹੈ ਉਸ ਨੂੰ ਸਰਕਾਰ ਦਾ ਅਭਾਵ ਨਾ ਹੋਵੇ ਇਹ ਦੋਨਾਂ ਵਿਸ਼ਿਆਂ ਨੂੰ ਲੈ ਕੇ ਅਸੀਂ ਚਲਣ ਦਾ ਪ੍ਰਯਾਸ ਕੀਤਾ ਹੈ। ਅੱਜ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਸੰਤੋਸ਼ ਹੈ ਕਿ Minimum Government ਦੀ ਅਪ੍ਰੋਚ Maximum Outputs ਅਤੇ Outcomes ਵੀ ਦੇ ਰਹੀ ਹੈ। ਅਸੀਂ ਬਹੁਤ ਤੇਜ਼ੀ ਦੇ ਨਾਲ ਆਪਣੀ Capacity ਦਾ ਵਿਸਤਾਰ ਕਰ ਰਹੇ ਹਾਂ ਅਤੇ ਇਸ ਦੇ ਨਤੀਜੇ ਤੁਹਾਡੇ ਸਾਹਮਣੇ ਹਨ। COVID Vaccines ਦੀ ਹੀ ਉਦਾਹਰਣ ਲਓ।
ਸਾਡੇ ਦੇਸ਼ ਦੇ Private Players ਨੇ ਬਹੁਤ ਅੱਛਾ ਕੰਮ ਕੀਤਾ ਹੈ। ਲੇਕਿਨ ਉਨ੍ਹਾਂ ਦੇ ਪਿੱਛੇ Partner in Progress ਦੇ ਰੂਪ ਵਿੱਚ ਸਰਕਾਰ ਦੀ ਪੂਰੀ ਤਾਕਤ ਖੜ੍ਹੀ ਰਹੀ ਸੀ। Virus Isolation ਤੋਂ ਲੈ ਕੇ Speedy Trial ਤੱਕ, Funding ਤੋਂ ਲੈ ਕੇ Rapid Roll Out ਤੱਕ, ਜੋ ਕੰਪਨੀਆਂ Vaccine ਦਾ ਨਿਰਮਾਣ ਕਰ ਰਹੀਆਂ ਸਨ, ਉਨ੍ਹਾਂ ਨੂੰ ਸਰਕਾਰ ਦਾ ਭਰਪੂਰ ਸਹਿਯੋਗ ਮਿਲਿਆ। ਇੱਕ ਹੋਰ ਉਦਾਹਰਣ ਸਾਡੇ Space Ecosystem ਦੀ ਹੈ। ਅੱਜ ਭਾਰਤ ਪੂਰੀ ਦੁਨੀਆਂ ਵਿੱਚ ਸਭ ਤੋਂ ਭਰੋਸੇਯੋਗ ਅਤੇ ਅਤਿਆਧੁਨਿਕ Space Service Providers ਵਿੱਚੋਂ ਇੱਕ ਹੈ। ਇਸ ਖੇਤਰ ਵਿੱਚ ਸਾਡਾ Private Sector Ecosystem ਬਹੁਤ ਹੀ ਬਿਹਤਰੀਨ ਕੰਮ ਕਰ ਰਿਹਾ ਹੈ। ਲੇਕਿਨ ਉਸ ਦੇ ਪਿੱਛੇ ਵੀ Partner in Progress ਦੇ ਰੂਪ ਵਿੱਚ ਸਰਕਾਰ ਦੀ ਪੂਰੀ ਸ਼ਕਤੀ ਹੈ ਜੋ ਉਸ ਨੂੰ ਹਰ ਸੁਵਿਧਾ ਅਤੇ ਜਾਣਕਾਰੀ ਉਪਲਬਧ ਕਰਵਾਉਣ ਵਿੱਚ ਮਦਦ ਕਰ ਰਹੀ ਹੈ। ਜਦੋਂ ਅਸੀਂ ਭਾਰਤ ਦੇ Digital Payments Ecosystem ਦੀ ਉਦਾਹਰਣ ਲੈਂਦੇ ਹਾਂ, ਤਾਂ ਸਾਡੇ ਇੱਥੇ Fintech ਦੇ ਨਾਲ ਹੀ Digital Payments ਨਾਲ ਜੁੜੇ ਕਈ ਬੜੇ players ਹਨ। ਲੇਕਿਨ ਇੱਥੇ ਵੀ ਦੇਖੀਏ ਤਾਂ ਇਨ੍ਹਾਂ ਦੇ ਪਿੱਛੇ Jam Trinity, Rupay, UPI ਅਤੇ Supportive Policies ਦਾ ਮਜ਼ਬੂਤ ਅਧਾਰ ਹੈ।
ਇੱਥੇ ਮੈਂ ਕੇਵਲ ਕੁਝ ਉਦਾਹਰਣਾਂ ਤੁਹਾਡੇ ਸਾਹਮਣੇ ਰੱਖੀਆਂ ਹਨ। ਲੇਕਿਨ ਮੈਂ ਇਨ੍ਹਾਂ ਨੂੰ ਦੁਨੀਆ ਦੇ ਲਈ ਇੱਕ ਰਿਸਰਚ ਦਾ ਵਿਸ਼ਾ ਮੰਨਦਾ ਹਾਂ, ਅਕੈਡਮਿਕ ਵਰਲਡ ਨੂੰ ਗਹਿਰਾਈ ਦੇ ਵਿੱਚ ਜਾਣ ਦੇ ਲਈ ਬਾਲ ਦਿੰਦਾ ਹਾਂ, ਦੁਨੀਆ ਭਰ ਦੇ ਇਕਨੌਮਿਸਟਸ ਨੂੰ ਮੈਂ ਸੱਦਾ ਦਿੰਦਾ ਹਾਂ, ਆਓ ਇਸ ਦੀਆਂ ਬਰੀਕੀਆਂ ਨੂੰ ਦੇਖੋ। ਇਸ ਵਿਸ਼ਾਲ ਦੇਸ਼ ਅਨੇਕ ਵਿਵਿਧ ਜ਼ਰੂਰਤਾਂ ਉਨ੍ਹਾਂ ਸਭ ਦੇ ਬਾਵਜੂਦ ਵੀ ਅਸੀਂ ਕਿਸ ਪ੍ਰਕਾਰ ਨਾਲ ਅੱਗੇ ਵਧ ਰਹੇ ਹਾਂ। ਇੱਕ ਪ੍ਰਕਾਰ ਨਾਲ ਦੇਖੀਏ ਤਾਂ ਹੁਣ ਸਿਰਫ਼ ਪ੍ਰਾਈਵੇਟ ਸੈਕਟਰ ਜਾਂ ਸਰਕਾਰੀ ਦਬਦਬੇ ਵਾਲੇ Extreme Models ਦੀਆਂ ਬਾਤਾਂ ਪੁਰਾਣੀਆਂ ਹੋ ਚੁੱਕੀਆਂ ਹਨ। ਹੁਣ ਸਮਾਂ ਹੈ ਕਿ ਸਰਕਾਰ Private sector ਨੂੰ Partner in Progress ਮੰਨ ਕੇ ਉਨ੍ਹਾਂ ਨੂੰ ਪ੍ਰੋਤਸਾਹਿਤ ਕਰੇ ਅਤੇ ਅਸੀਂ ਇਸੇ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।
ਸਾਥੀਓ,
ਸਭ ਨੂੰ ਸਾਥ ਲੈ ਕੇ ਚਲਣ, ਦੇਸ਼ ਦੇ ਪਬਲਿਕ ਅਤੇ ਪ੍ਰਾਈਵੇਟ, ਦੋਨੋਂ ਸੈਕਟਰਸ ‘ਤੇ ਭਰੋਸਾ ਕਰਨ ਦੀ ਇਹੀ ਸਪਿਰਿਟ ਹੈ ਜਿਸ ਦੇ ਕਾਰਨ ਅੱਜ ਭਾਰਤ ਵਿੱਚ growth ਦੇ ਲਈ ਅਦਭੁਤ ਉਤਸ਼ਾਹ ਦਿਖ ਰਿਹਾ ਹੈ । ਅੱਜ ਸਾਡਾ export ਨਵੇਂ ਰਿਕਾਰਡ ਬਣਾ ਰਿਹਾ ਹੈ। ਸਰਵਿਸ ਸੈਕਟਰ ਵੀ ਤੇਜ਼ੀ ਨਾਲ ਗ੍ਰੋਥ ਦੀ ਤਰਫ਼ ਵਧ ਰਿਹਾ ਹੈ। PLI ਸਕੀਮਸ ਦਾ ਅਸਰ ਮੈਨੂਫੈਕਚਰਿੰਗ ਸੈਕਟਰ ‘ਤੇ ਦਿਖਣ ਲਗਿਆ ਹੈ। ਮੋਬਾਈਲ ਫੋਨ ਸਹਿਤ ਪੂਰੇ electronic manufacturing sector ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਤੁਹਾਨੂੰ ਇਹ ਜਾਣ ਕੇ ਅਸਚਰਜ ਹੋਵੇਗਾ ਜਦੋਂ ਮੈਂ ਇਸ ਕੋਰੋਨਾ ਕਾਲਖੰਡ ਵਿੱਚ ਟੌਇਜ਼ ਨੂੰ ਲੈ ਕੇ ਮੈਂ ਸਮਿਟ ਕੀਤੀ ਸੀ, ਖਿਡੌਣਿਆਂ, ਤਾਂ ਕਈ ਲੋਕਾਂ ਨੂੰ ਇਹ ਲਗਿਆ ਹੋਵੇਗਾ ਕਿ ਪੀਐੱਮ ਤਾਂ ਕਦੇ ਝਾੜੂ ਦੀ ਬਾਤ ਕਰਦਾ ਹੈ, ਸਵੱਛਤਾ ਦੀ ਬਾਤ ਕਰਦਾ ਹੈ,ਟਾਇਲਟ ਦੀ ਬਾਤ ਕਰਦਾ ਹੈ ਅਤੇ ਹੁਣ ਇਹ ਟੌਇਜ਼ ਦੀ ਬਾਤ ਕਰ ਰਿਹਾ ਹੈ। ਕਈਆਂ ਨੂੰ ਕਿਉਂਕਿ ਹੁਣ ਤੱਕ ਉਨ੍ਹਾਂ ਬੜੀਆਂ-ਬੜੀਆਂ ਬਾਤਾਂ ਵਿੱਚ ਫਸੇ ਰਹੇ ਹਨ ਤਾਂ ਮੇਰੀਆਂ ਬਾਤਾਂ ਉਨ੍ਹਾਂ ਦੇ ਗਲੇ ਬੈਠਦੀਆਂ ਨਹੀਂ ਸਨ। ਸਿਰਫ਼ ਖਿਡੌਣਿਆਂ ‘ਤੇ ਮੈਂ ਧਿਆਨ ਦਿੱਤਾ ਖਿਡੌਣੇ ਬਣਾਉਣ ਵਾਲਿਆਂ ‘ਤੇ ਮੈਂ ਧਿਆਨ ਕੇਂਦ੍ਰਿਤ ਕੀਤਾ।
ਟੈਕਨੋਲੋਜੀ ‘ਤੇ ਧਿਆਨ ਦਿੱਤਾ,ਇਨੋਵੇਸ਼ਨ ‘ਤੇ ਧਿਆਨ ਦਿੱਤਾ, ਫਾਇਨੈਂਸ਼ਿਅਲ ਸੈਕਟਰ ਦੀ ਤਰਫ਼ ਧਿਆਨ ਦਿੱਤਾ, ਅਜੇ ਤਾਂ 2 ਸਾਲ ਪੂਰੇ ਨਹੀਂ ਹੋਏ ਹਨ, ਮੇਰੇ ਦੇਸ਼ਵਾਸੀ ਗਰਵ (ਮਾਣ)ਕਰਨਗੇ ਕਿ ਟੌਇਜ਼ ਦਾ ਇੰਪੋਰਟ ਇਤਨੇ ਘੱਟ ਸਮੇਂ ਵਿੱਚ ਇਤਨਾ ਘਟ ਗਿਆ, ਵਰਨਾ ਸਾਡੇ ਘਰ ਘਰ ਵਿੱਚ ਖਿਡੌਣਾ ਵਿਦੇਸ਼ੀ ਹੋਇਆ ਕਰਦਾ ਸੀ। ਇਤਨਾ ਇੰਪੋਰਟ ਘੱਟ ਹੋਇਆ ਹੈ ਕਿ , ਇਤਨਾ ਹੀ ਨਹੀਂ ਭਾਰਤ ਦੇ ਖਿਡੌਣੇ ਭਾਰਤ ਦੇ ਟੌਇਜ਼ ਪਹਿਲੇ ਜਿਤਨਾ ਇੰਪੋਰਟ ਹੁੰਦਾ ਸੀ ਉਸ ਤੋਂ ਜ਼ਿਆਦਾ ਅੱਜ ਐਕਸਪੋਰਟ ਹੋਣ ਲਗ ਗਏ ਹਨ। ਯਾਨੀ ਕਿਤਨਾ ਬੜਾ ਪੋਟੈਂਸ਼ਿਅਲ untapped ਦਾ , ਜਿਸ ਤਰ੍ਹਾਂ ਤੁਸੀਂ ਕਿਹਾ ਟੂਰਿਜ਼ਮ, ਮੈਂ ਸਹਿਮਤ ਹਾਂ ਤੁਹਾਡੇ ਨਾਲ, ਭਾਰਤ ਦੇ ਟੂਰਿਜ਼ਮ ਦੀ ਸੰਭਾਵਨਾ ਇਤਨੀ ਅਪਾਰ ਹੈ ਲੇਕਿਨ ਅਸੀਂ ਇੱਕ ਹੀ ਜਗ੍ਹਾ ‘ਤੇ ਅਟਕ ਗਏ ਸਾਂ ਹਿੰਦੁਸਤਾਨ ਦੇ ਪੂਰਨ ਰੂਪ ਵਿੱਚ ਵਿਸ਼ਵ ਦੇ ਸਾਹਮਣੇ ਲੈ ਜਾਣ ਦਾ ਅਸੀਂ, ਪਤਾ ਨਹੀਂ ਸਾਡੀ ਮਾਨਸਿਕਤਾ ਹੀ ਚੁੱਕੀ ਸੀ ਅਤੇ ਮੈ ਤਾਂ ਵਿਦੇਸ਼ ਦੇ ਮਹਿਮਾਨ ਜੋ ਵੀ ਆਉਂਦੇ ਹਨ ਉਨ੍ਹਾਂ ਨੂੰ ਹਿੰਦੁਸਤਾਨ ਦੀ ਕਿਸੇ ਨਾ ਕਿਸੇ ਜਗ੍ਹਾ ‘ਤੇ ਜਾਣ ਦੀ ਤਾਕੀਦ ਕਰਦਾ ਹਾਂ, ਸ਼ਾਇਦ ਮੇਰੇ ਟੂਰਿਜ਼ਮ ਨੂੰ, ਇਸ ਵਾਰ ਅਸੀਂ ਯੋਗ ਦਾ ਪ੍ਰੋਗਰਾਮ ਕੀਤਾ ਤਾਂ 75 ਆਈਕੌਨਿਕ ਸਥਾਨਾਂ ‘ਤੇ ਕੀਤਾ ਕਿ ਪਤਾ ਚਲੇ ਕਿ ਟੂਰਿਜ਼ਮ ਦੇ ਐਸੇ-ਐਸੇ ਡੇਸਟੀਨੇਸ਼ਨ ਹਨ ਸਾਡੇ ਇੱਥੇ। ਟੂਰਿਜ਼ਮ ਦੀਆਂ ਸੰਭਾਵਨਾਵਾਂ ਤੁਸੀਂ ਸਹੀ ਫਰਮਾਇਆ ਪੂਰੇ ਵਿਸ਼ਵ ਦੇ ਲਈ ਆਕਰਸ਼ਣ ਦਾ ਬਹੁਤ ਬੜਾ ਕੇਂਦਰ ਬਣ ਸਕਦਾ ਹੈ ਭਾਰਤ।
ਸਾਥੀਓ,
ਸਾਡੀ ਡਿਜੀਟਲ ਇਕੌਨਮੀ ਵੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਫਿਜ਼ੀਕਲ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ‘ਤੇ ਰਿਕਾਰਡ ਨਿਵੇਸ਼ ਹੋ ਰਿਹਾ ਹੈ। ਯਾਨੀ ਸਾਡੇ ਗ੍ਰੋਥ ਇੰਜਣ ਨਾਲ ਜੁੜਿਆ ਹਰ ਸੈਕਟਰ ਅੱਜ ਪੂਰੀ ਸਮਰੱਥਾ ਨਾਲ ਚਲ ਰਿਹਾ ਹੈ।
ਸਾਥੀਓ,
ਆਜ਼ਾਦੀ ਕਾ ਇਹ ਅੰਮ੍ਰਿਤਕਾਲ, ਭਾਰਤ ਦੇ ਲਈ ਅਣਗਿਣਤ ਨਵੇਂ ਅਵਸਰ ਲੈ ਕੇ ਆ ਰਿਹਾ ਹੈ। ਸਾਡਾ ਨਿਸ਼ਚਾ ਪੱਕਾ ਹੈ, ਸਾਡਾ ਇਰਾਦਾ ਅਟੱਲ ਹੈ। ਮੈਨੂੰ ਵਿਸ਼ਵਾਸ ਹੈ, ਅਸੀਂ ਆਪਣੇ ਸੰਕਲਪਾਂ ਨੂੰ ਸਿੱਧ ਕਰਾਂਗੇ, 21ਵੀਂ ਸਦੀ ਵਿੱਚ ਉਸ ਉਚਾਈ ਨੂੰ ਪ੍ਰਾਪਤ ਕਰਾਂਗੇ, ਜਿਸ ਦਾ ਭਾਰਤ ਹੱਕਦਾਰ ਹੈ। ਅਤੇ ਜੈਸਾ ਥਰਮਨ ਜੀ ਕੁਝ ਚੈਲੰਜ ਦੇ ਲਈ ਦੱਸ ਰਹੇ ਸਨ ਮੈਂ ਮੰਨਦਾ ਹਾਂ ਚੁਣੌਤੀਆਂ ਹਨ ਲੇਕਿਨ ਅਗਰ ਚੁਣੌਤੀਆਂ ਹਨ ਤਾਂ 130 ਕਰੋੜ ਸਲੂਸ਼ਨ ਵੀ ਹਨ, ਇਹ ਮੇਰਾ ਵਿਸ਼ਵਾਸ ਹੈ ਅਤੇ ਉਸ ਵਿਸ਼ਵਾਸ ਨੂੰ ਲੈ ਕੇ ਚੁਣੌਤੀਆਂ ਨੂੰ ਹੀ ਚੁਣੌਤੀ ਦੇ ਕੇ ਅੱਗੇ ਵਧਣ ਦਾ ਸੰਕਲਪ ਲੈ ਕੇ ਚਲ ਰਹੇ ਹਾਂ ਅਤੇ ਇਸ ਲਈ ਅਸੀਂ ਇੰਕਲੂਜ਼ਨ ਦਾ ਰਸਤਾ ਲਿਆ ਹੈ ਅਤੇ ਉਸੇ ਰਸਤੇ ਨਾਲ ਗ੍ਰੋਥ ਨੂੰ ਪਾਉਣ(ਪ੍ਰਾਪਤ ਕਰਨ) ਦਾ ਇਰਾਦਾ ਰੱਖਿਆ ਹੈ।ਇੱਕ ਵਾਰ ਫਿਰ ਅਰੁਣ ਜੀ ਨੂੰ ਯਾਦ ਕਰਦੇ ਹੋਏ, ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਥਰਮਨ ਜੀ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ। ਆਪ ਸਭ ਦਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।
ਧੰਨਵਾਦ!
***********
ਡੀਐੱਸ/ਵੀਜੇ/ਵੀਕੇ/ਏਕੇ
(Release ID: 1840581)
Visitor Counter : 211
Read this release in:
Telugu
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Kannada
,
Malayalam