ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਿਗਰਾ, ਵਾਰਾਣਸੀ ਵਿੱਚ ਕਈ ਵਿਕਾਸ ਪਹਿਲਾਂ ਦੀ ਸ਼ੁਰੂਆਤ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 07 JUL 2022 7:48PM by PIB Chandigarh

ਹਰ ਹਰ ਮਹਾਦੇਵ।

ਕਾਸ਼ੀ ਮੇਂ ਕਹਲ ਜਾਲਾ ਕੀ ਇਹਵਾਂ ਸਾਤ ਵਾਰ ਔਰ ਨੌ ਤਯੌਹਾਰ ਹੋਲਾ। ਕਹਲੇ ਦਾ ਮਤਲਬ ਇ ਹੌ, ਕੀ ਇਹਵਾਂ ਰੋਜ-ਰੋਜ ਨਯਾ-ਨਯਾ ਤਯੌਹਾਰ ਮਨਾਵਲ ਜਾਲਾ। ਆਜ ਕੇ ਏਹੀ ਪ੍ਰਸੰਗ ਮੇਂ ਯਹਾਂ ਜੁਟਲ ਆਪ ਸਬ ਲੋਗਨ ਕੇ ਪ੍ਰਮਾਣ ਹ! (काशी में कहल जाला की इहवां सात वार और नौ त्यौहार होला। कहले का मतलब इ हौ, की इहवां रोज-रोज नया-नया त्यौहार मनावल जाला। आज के एही प्रसंग में यहां जुटल आप सब लोगन के प्रणाम ह!)

ਉੱਤਰ ਪ੍ਰਦੇਸ਼ ਦੀ ਗਵਰਨਰ ਆਨੰਦੀਬੇਨ ਪਟੇਲ ਜੀ, ਯਸ਼ਸਵੀ (ਕੀਰਤੀਵਾਨ) ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਜੀ, ਮੰਚ ’ਤੇ ਉਪਸਥਿਤ ਯੂਪੀ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਸਾਰੇ ਵਿਧਾਇਕ, ਅਤੇ ਬਨਾਰਸ ਦੇ ਮੇਰੇ ਭਾਈਓ ਅਤੇ ਭੈਣੋਂ।

ਮੈਂ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਹਿਰਦੇ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਵਿਧਾਨ ਸਭਾ ਦੀਆਂ ਚੋਣਾਂ ਦੇ ਸਮੇਂ ਮੈਂ ਆਪ ਸਭ ਦੇ ਦਰਮਿਆਨ ਆਇਆ ਸਾਂ ਅਤੇ ਉੱਤਰ ਪ੍ਰਦੇਸ਼ ਵਿੱਚ ਦੁਬਾਰਾ ਸਰਕਾਰ ਬਣਾਉਣ ਦੇ ਲਈ ਆਪ ਸਭ ਦੀ ਮਦਦ ਮੰਗੀ ਸੀ। ਲੇਕਿਨ ਆਪ, ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਅਤੇ ਮੇਰੀ ਕਾਸ਼ੀ ਦੇ ਲੋਕਾਂ ਨੇ ਜੋ ਸਮਰਥਨ ਦਿੱਤਾ, ਜੋ ਉਮੰਗ
ਅਤੇ ਉਤਸ਼ਾਹ ਦੇ ਨਾਲ ਮੇਰਾ ਸਾਥ ਦਿੱਤਾ, ਇਸ ਲਈ ਮੈਂ ਅੱਜ ਜਦੋਂ ਚੋਣਾਂ ਦੇ ਬਾਅਦ ਪਹਿਲੀ ਵਾਰ ਤੁਹਾਡੇ ਦਰਮਿਆਨ ਆਇਆ ਹਾਂ, ਆਦਰਪੂਰਵਕ ਕਾਸ਼ੀਵਾਸੀਆਂ ਦਾ, ਉੱਤਰ ਪ੍ਰਦੇਸ਼ ਵਾਸੀਆਂ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਦਿਵਯਭਵਯਨਵਯ ਕਾਸ਼ੀ ਵਿੱਚ ਪਿਛਲੇ ਅੱਠ ਵਰ੍ਹਿਆਂ ਤੋਂ ਵਿਕਾਸ ਦਾ ਜੋ ਉਤਸਵ ਚਲ ਰਿਹਾ ਹੈ, ਅੱਜ ਉਸ ਨੂੰ ਅਸੀਂ ਇੱਕ ਵਾਰ ਫਿਰ ਗਤੀ ਦੇ ਰਹੇ ਹਾਂ। ਕਾਸ਼ੀ ਹਮੇਸ਼ਾ ਤੋਂ ਜੀਵੰਤ, ਨਿਰੰਤਰ ਪ੍ਰਵਾਹਮਾਨ ਰਹੀ ਹੈ। ਹੁਣ ਕਾਸ਼ੀ ਨੇ ਇੱਕ ਤਸਵੀਰ ਪੂਰੇ ਦੇਸ਼ ਨੂੰ ਦਿਖਾਈ ਹੈ ਜਿਸ ਵਿੱਚ ਵਿਰਾਸਤ ਵੀ ਹੈ ਅਤੇ ਵਿਕਾਸ ਵੀ ਹੈ। ਐਸੀ ਵਿਰਾਸਤ, ਜਿਸ ਨੂੰ ਭਵਯ, ਦਿਵਯ ਅਤੇ ਨਵਯ ਬਣਾਉਣ ਦਾ ਕੰਮ ਨਿਰੰਤਰ ਜਾਰੀ ਹੈ। ਐਸਾ ਵਿਕਾਸ ਜੋ ਕਾਸ਼ੀ ਦੀਆਂ ਸੜਕਾਂ-ਗਲੀਆਂ, ਕੁੰਡ-ਤਲਾਬਾਂ, ਘਾਟਾਂ ਅਤੇ ਪਾਟਾਂ, ਰੇਲਵੇ ਸਟੇਸ਼ਨ ਤੋਂ ਲੈ ਕੇ ਏਅਰਪੋਰਟ ਤੱਕ ਵਿੱਚ ਨਿਰੰਤਰ ਗਤੀਮਾਨ ਹੈ।

ਕਾਸ਼ੀ ਵਿੱਚ ਇੱਕ ਪ੍ਰੋਜੈਕਟ ਖ਼ਤਮ ਹੁੰਦਾ ਹੈ, ਤਾਂ ਚਾਰ ਨਵੇਂ ਪ੍ਰੋਜੈਕਟ ਸ਼ੁਰੂ ਹੁੰਦੇ ਹਨ। ਅੱਜ ਵੀ ਇੱਥੇ 1700 ਕਰੋੜ ਰੁਪਏ ਤੋਂ ਅਧਿਕ ਦੇ ਦਰਜਨਾਂ ਪ੍ਰੋਜੈਕਟਸ ਦਾ ਲੋਕਅਰਪਣ ਅਤੇ (ਸ਼ਿਲਾਨਿਆਸ ਹੋਇਆ) ਨੀਂਹ ਪੱਥਰ ਰੱਖਿਆ ਗਿਆ ਹੈ। ਕਾਸ਼ੀ ਵਿੱਚ ਸੜਕ, ਪਾਣੀ, ਬਿਜਲੀ, ਸਿਹਤ, ਸਿੱਖਿਆ, ਸਵੱਛਤਾ ਅਤੇ ਸੁੰਦਰੀਕਰਣ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ। ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਸ, ਉਨ੍ਹਾਂ ’ਤੇ ਕੰਮ ਇੱਥੇ ਲਗਾਤਾਰ ਜਾਰੀ ਹੈ।

ਭਾਈਓ ਅਤੇ ਭੈਣੋਂ,

ਕਾਸ਼ੀ ਦੀ ਆਤਮਾ ਅਵਿਨਾਸ਼ੀ ਹੈ, ਲੇਕਿਨ ਕਾਇਆ ਵਿੱਚ ਅਸੀਂ ਨਿਰੰਤਰ ਨਵੀਨਤਾ ਲਿਆਉਣ ਦੇ ਲਈ ਜੀ-ਜਾਨ ਨਾਲ ਪ੍ਰਯਾਸ ਕਰ ਰਹੇ ਹਾਂ। ਸਾਡਾ ਵਿਕਾਸ ਕਾਸ਼ੀ ਨੂੰ ਹੋਰ ਜ਼ਿਆਦਾ ਗਤੀਸ਼ੀਲ, ਪ੍ਰਗਤੀਸ਼ੀਲ ਅਤੇ ਸੰਵੇਦਨਸ਼ੀਲ ਬਣਾਉਣ ਦਾ ਹੈ। ਕਾਸ਼ੀ ਦਾ ਆਧੁਨਿਕ ਇਨਫ੍ਰਾਸਟ੍ਰਕਚਰ ਗਤੀਸ਼ੀਲਤਾ ਨੂੰ ਵਧਾ ਰਿਹਾ ਹੈ।

ਸਿੱਖਿਆ, ਕੌਸ਼ਲ, ਵਾਤਾਵਰਣ, ਸਵੱਛਤਾ, ਵਪਾਰ ਦੇ ਲਈ ਜਦੋਂ ਪ੍ਰੋਤਸਾਹਨ ਮਿਲਦਾ ਹੈ, ਨਵੇਂ ਸੰਸਥਾਨ ਬਣਦੇ ਹਨ, ਆਸਥਾ ਅਤੇ ਅਧਿਆਤਮ ਨਾਲ ਜੁੜੇ ਪਵਿੱਤਰ ਸਥਾਨਾਂ ਦੀ ਦਿੱਬਤਾ ਨੂੰ ਆਧੁਨਿਕ  ਆਧੁਨਿਕ ਭਵਯਤਾ (ਸ਼ਾਨ) ਨਾਲ ਜੋੜਿਆ ਜਾਂਦਾ ਹੈ, ਤਦ ਵਿਕਾਸ ਪ੍ਰਗਤੀਸ਼ੀਲ ਹੁੰਦਾ ਹੈ। ਜਦੋਂ ਗ਼ਰੀਬਾਂ ਨੂੰ ਘਰ, ਬਿਜਲੀ, ਪਾਣੀ, ਗੈਸ, ਟਾਇਲਟ ਜਿਹੀਆਂ ਸੁਵਿਧਾਵਾਂ ਮਿਲਦੀਆਂ ਹਨ, ਨਾਵਿਕਾਂ, ਬੁਣਕਰਾਂ-ਹਸਤਸ਼ਿਲਪਾਂ, ਰੇਹੜੀ-ਪਟੜੀ ਵਾਲਿਆਂ ਤੋਂ ਲੈ ਕੇ ਬੇਘਰਾਂ ਤੱਕ ਸਭ ਨੂੰ ਲਾਭ ਮਿਲਦਾ ਹੈ, ਤਦ ਵਿਕਾਸ ਸੰਵੇਦਨਸ਼ੀਲ ਹੁੰਦਾ ਹੈ।

ਅੱਜ ਇਸ ਪ੍ਰੋਗਰਾਮ ਦੇ ਦੌਰਾਨ ਜੋ ਲੋਕਅਰਪਣ ਅਤੇ (ਸ਼ਿਲਾਨਿਆਸ ਹੋਏ) ਨੀਂਹ ਪੱਥਰ ਰੱਖੇ ਗਏ, ਉਨ੍ਹਾਂ ਵਿੱਚ ਗਤੀਸ਼ੀਲਤਾ, ਪ੍ਰਗਤੀਸ਼ੀਲਤਾ ਅਤੇ ਸੰਵੇਦਨਸ਼ੀਲਤਾ ਤਿੰਨਾਂ ਦੀ ਝਲਕ ਹੈ। ਮੇਰੀ ਕਾਸ਼ੀ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੀ ਬਿਹਤਰੀਨ ਉਦਾਹਰਣ ਹੈ।

ਭਾਈਓ ਅਤੇ ਭੈਣੋਂ,

ਤੁਸੀਂ ਮੈਨੂੰ ਆਪਣਾ ਸਾਂਸਦ ਬਣਾ ਕੇ ਵੀ ਸੇਵਾ ਦਾ ਮੌਕਾ ਦਿੱਤਾ ਹੈ। ਇਸ ਲਈ ਜਦੋਂ ਆਪ ਲੋਕ ਕੁਝ ਅੱਛਾ ਕੰਮ ਕਰਦੇ ਹੋ, ਤਾਂ ਮੈਨੂੰ ਦੁੱਗਣੀ ਖੁਸ਼ੀ ਹੋ ਜਾਂਦੀ ਹੈ, ਮੇਰਾ ਆਨੰਦ ਹੋਰ ਵਧ ਜਾਂਦਾ ਹੈ। ਕਾਸ਼ੀ ਦੇ ਜਾਗਰੂਕ ਨਾਗਰਿਕਾਂ ਨੇ ਜਿਸ ਤਰ੍ਹਾਂ ਦੇਸ਼ ਨੂੰ ਦਿਸ਼ਾ ਦੇਣ ਵਾਲਾ ਕੰਮ ਕੀਤਾ ਹੈ, ਉਸ ਨੂੰ ਦੇਖ ਕੇ ਮੈਂ ਬਹੁਤ ਆਨੰਦਿਤ ਹਾਂ। ਕਾਸ਼ੀ ਦੇ ਨਾਗਰਿਕਾਂ ਨੇ ਪੂਰੇ ਦੇਸ਼ ਨੂੰ ਸੰਦੇਸ਼ ਦਿੱਤਾ ਹੈ ਕਿ ਸ਼ਾਰਟ-ਕੱਟ ਨਾਲ ਦੇਸ਼ ਦਾ ਭਲਾ ਨਹੀਂ ਹੋ ਸਕਦਾ। ਕੁਝ ਨੇਤਾਵਾਂ ਦਾ ਭਲਾ ਹੋ ਜਾਵੇ, ਨਾ ਦੇਸ਼ ਦਾ ਭਲਾ ਹੁੰਦਾ ਹੈ ਨਾ ਜਨਤਾ ਦਾ ਭਲਾ ਹੁੰਦਾ ਹੈ।

ਮੈਨੂੰ ਯਾਦ ਹੈ 2014 ਵਿੱਚ ਆਉਣ ਦੇ ਬਾਅਦ ਕਾਸ਼ੀ ਦੇ ਬਾਹਰ ਤੋਂ ਆਉਣ ਵਾਲੇ ਲੋਕ ਸਵਾਲ ਕਰਦੇ ਸਨ ਕਿ ਇੱਥੇ ਇਤਨਾ ਕੁਝ ਅਵਿਵਸਥਿਤ ਹੈ, ਇਹ ਸਭ ਠੀਕ ਕਿਵੇਂ ਹੋਵੇਗਾ, ਇਹੀ ਲੋਕ ਪੁੱਛਦੇ ਸਨ ਨਾ? ਉਨ੍ਹਾਂ ਦੀ ਚਿੰਤਾ ਸਹੀ ਵੀ ਸੀ। ਬਨਾਰਸ ਵਿੱਚ ਜਿੱਧਰ ਨਜ਼ਰ ਮਾਰੋ, ਉੱਥੇ ਸੁਧਾਰ ਦੀ, ਬਦਲਾਅ ਦੀ ਗੁੰਜਾਇਸ਼ ਨਜ਼ਰ ਆਉਂਦੀ ਸੀ। ਸਾਫ ਲਗਦਾ ਸੀ ਕਿ ਬਨਾਰਸ ਦੀ ਸਥਿਤੀ ਸੁਧਾਰਨ ਦੇ ਲਈ ਦਹਾਕਿਆਂ ਤੋਂ ਕੋਈ ਕੰਮ ਹੋਇਆ ਹੀ ਨਹੀਂ ਹੈ। ਹੁਣ ਐਸੇ ਵਿੱਚ ਕਿਸੇ ਹੋਰ ਦੇ ਲਈ ਸ਼ਾਰਟ-ਕੱਟ ਚੁਣਨਾ ਬਹੁਤ ਅਸਾਨ ਸੀ। ਲੋਕਾਂ ਨੂੰ ਇਹ ਦੇ ਦਿਓ, ਉਹ ਦੇ ਦਿਓ, ਇਸ ਤੋਂ ਜ਼ਿਆਦਾ ਉਸ ਦੀ ਸੋਚ ਜਾ ਹੀ ਨਹੀਂ ਪਾਉਂਦੀ। ਕੌਣ ਇਤਨੀ ਮਿਹਨਤ ਕਰੇ, ਕੌਣ ਆਪਣਾ ਸਿਰ ਖਪਾਏ, ਕੌਣ ਪਸੀਨਾ ਬਹਾਏ।

ਲੇਕਿਨ ਮੈਂ ਬਨਾਰਸ ਦੇ ਲੋਕਾਂ ਦੀ ਦਾਦ ਦਿਆਂਗਾ ਕਿ ਉਨ੍ਹਾਂ ਨੇ ਸਹੀ ਰਸਤਾ ਦਿਖਾਇਆ, ਸਹਾ ਰਸਤਾ ਚੁਣਿਆ। ਉਨ੍ਹਾਂ ਨੇ ਦੋ ਟੁੱਕ ਕਹਿ ਦਿੱਤਾ ਕਿ ਕੰਮ ਇਸ ਤਰ੍ਹਾਂ ਹੋਣ, ਜੋ ਵਰਤਮਾਨ ਤਾਂ ਠੀਕ ਕਰਨ ਹੀ, ਭਵਿੱਖ ਵਿੱਚ ਵੀ ਕਈ-ਕਈ ਦਹਾਕਿਆਂ ਤੱਕ ਬਨਾਰਸ ਨੂੰ ਲਾਭ ਪਹੁੰਚਾਉਣ।

ਮੇਰੇ ਪਿਆਰੇ ਕਾਸ਼ੀਵਾਸੀ ਭਾਈਓ-ਭੈਣੋਂ,

ਮੈਨੂੰ ਦੱਸੋ ਜੋ ਕੰਮ ਹੋ ਰਿਹਾ ਹੈ ਉਹ ਭਵਿੱਖ ਦੇ ਲਈ ਵੀ ਕੰਮ ਆਉਣ ਵਾਲਾ ਹੈ ਨਾ? ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕੰਮ ਆਉਣ ਵਾਲਾ ਹੈ ਨਾ? ਇੱਥੋਂ ਦੇ ਨੌਜਵਾਨਾਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਵਾਲਾ ਹੈ ਨਾ? ਸਾਰੇ ਹਿੰਦੁਸਤਾਨ ਨੂੰ ਕਾਸ਼ੀ ਦੀ ਤਰਫ਼ ਖਿੱਚ ਲਿਆਏਗਾ ਕਿ ਨਹੀਂ ਲਿਆਵੇਗਾ? ਸਾਰਾ ਹਿੰਦੁਸਤਾਨ ਕਾਸ਼ੀ ਦੇਖਣ ਆਵੇਗਾ ਕਿ ਨਹੀਂ ਆਵੇਗਾ?

ਸਾਥੀਓ,

ਅੱਜ ਅਸੀਂ ਦੇਖ ਰਹੇ ਹਾਂ ਕਿ ਜਦੋਂ ਦੂਰਗਾਮੀ ਪਲਾਨਿੰਗ ਹੁੰਦੀ ਹੈ, ਤਾਂ ਕਿਸ ਤਰ੍ਹਾਂ ਨਤੀਜੇ ਵੀ ਨਿਕਲਦੇ ਹਨ। ਬੀਤੇ ਅੱਠ ਵਰ੍ਹਿਆਂ ਵਿੱਚ ਕਾਸ਼ੀ ਦਾ ਇਨਫ੍ਰਾਸਟ੍ਰਕਚਰ, ਕਿੱਥੋਂ ਕਿੱਥੇ ਪਹੁੰਚ ਗਿਆ ਹੈ। ਇਸ ਨਾਲ ਕਿਸਾਨ ਹੋਵੇ, ਮਜ਼ਦੂਰ ਹੋਵੇ, ਵਪਾਰ ਹੋਵੇ, ਸਭ ਨੂੰ ਲਾਭ ਹੋ ਰਿਹਾ ਹੈ। ਵਪਾਰ ਵਧ ਰਿਹਾ ਹੈ, ਕਾਰੋਬਾਰ ਵਧ ਰਿਹਾ ਹੈ, ਟੂਰਿਜ਼ਮ ਵਿੱਚ ਵਿਸਤਾਰ ਹੋ ਰਿਹਾ ਹੈ।

ਰਿਕਸ਼ਾ ਵਾਲਾ ਵੀ ਕਹਿ ਰਿਹਾ ਹੈ ਸਾਹਬ ਦਿਨ ਭਰ ਇਤਨਾ ਕੰਮ ਮਿਲ ਰਿਹਾ ਹੈ। ਵਪਾਰੀ ਕਹਿੰਦਾ ਹੈ ਸਾਹਬ, ਛੇ-ਛੇ ਮਹੀਨੇ ਦਾ ਮਾਲ ਇੱਕ ਮਹੀਨੇ ਵਿੱਚ ਵਿਕ ਜਾਂਦਾ ਹੈ। ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ? ਤੇਜ਼ੀ ਆਈ ਹੈ ਕਿ ਨਹੀਂ ਆਈ ਹੈ? ਅਤੇ ਇਹ ਜੋ ਸੜਕਾਂ ਬਣ ਰਹੀਆਂ ਹਨ, ਇਹ ਜੋ ਗ਼ਰੀਬਾਂ ਦੇ ਘਰ ਬਣ ਰਹੇ ਹਨ, ਜੋ ਪਾਇਪ ਲਾਈਨਾਂ ਵਿਛ ਰਹੀਆਂ ਹਨ, ਇਨ੍ਹਾਂ ਵਿੱਚ ਜੋ ਸਮਾਨ ਲਗਦਾ ਹੈ, ਉਸ ਵਿੱਚ ਸੀਮਿੰਟ, ਸਟੀਲ ਅਤੇ ਨਿਰਮਾਣ ਨਾਲ ਜੁੜੇ ਦੂਸਰੇ ਉਦਯੋਗਾਂ ਦਾ, ਛੋਟੇ-ਮੋਟੇ ਦੁਕਾਨਦਾਰਾਂ ਦਾ ਉਨ੍ਹਾਂ ਦਾ ਵੀ ਬਿਜ਼ਨਸ ਵਧ ਰਿਹਾ ਹੈ। ਯਾਨੀ ਉਹ ਵਾਰਾਣਸੀ ਅਤੇ ਇਸ ਪੂਰੇ ਖੇਤਰ ਵਿੱਚ ਰੋਜ਼ਗਾਰ ਦਾ ਵੀ ਇੱਕ ਬਹੁਤ ਬੜਾ ਮਾਧਿਅਮ  ਬਣ ਰਿਹਾ ਹੈ।

ਬਨਾਰਸ ਦੇ ਲੋਕ ਜਿਸ ਦੂਰਗਾਮੀ ਸੋਚ ’ਤੇ ਚਲੇ, ਅੱਜ ਉਸ ਦਾ ਲਾਭ ਪੂਰੇ ਖੇਤਰ ਨੂੰ ਹੋ ਰਿਹਾ ਹੈ। ਅੱਜ ਕਾਸ਼ੀ ਦੇ ਚਾਰੋਂ ਤਰਫ਼ ਦੇਖੋ ਤਾਂ ਰਿੰਗ ਰੋਡ, ਚੌੜੇ ਨੈਸ਼ਨਲ ਹਾਈਵੇਅ ਹੋਣ, ਬਾਬਤਪੁਰ ਸਿਟੀ ਲਿੰਕ ਰੋਡ ਹੋਵੇ, ਆਸ਼ਾਪੁਰ ROB, ਚੌਕਾਘਾਟ-ਲਹਰਤਾਰਾ ਫਲਾਈਓਵਰ, ਮਹਮੂਰਗੰਜ-ਮੰਡਵਾੜੀ ਫਲਾਈਓਵਰ, ਇਹ ਸਭ ਬਨਾਰਸ ਦੇ ਲੋਕਾਂ ਦਾ ਜੀਵਨ ਕਿਤਨਾ ਅਸਾਨ ਬਣਾ ਰਹੇ ਹਨ। ਰੇਲ ਓਵਰ ਬ੍ਰਿਜ, ਵਰੁਣਾ ’ਤੇ ਬ੍ਰਿਜ, ਜਦੋਂ ਬਣ ਜਾਣਗੇ, ਇਨ੍ਹਾਂ ਦੇ ਬਣਨ ਨਾਲ ਇਹ ਸੁਵਿਧਾ ਹੋਰ ਵਧਣ ਵਾਲੀ ਹੈ।

ਅੱਜ ਕਾਸ਼ੀ ਦੀਆਂ 3 ਹੋਰ ਸੜਕਾਂ ਦੇ ਚੌੜੀਕਰਣ ਦਾ ਕੰਮ ਸ਼ੁਰੂ ਹੋਇਆ ਹੈ। ਇਸ ਨਾਲ ਮਊ, ਆਜ਼ਮਗੜ੍ਹ, ਗਾਜ਼ੀਪੁਰ, ਬਲੀਆ, ਭਦੋਹੀ, ਮਿਰਜ਼ਾਪੁਰ ਜਿਹੇ ਅਨੇਕ ਜਨਪਦਾਂ ਤੋਂ ਆਉਣਾ-ਜਾਣਾ ਅਸਾਨ ਹੋਵੇਗਾ ਅਤੇ ਕਾਸ਼ੀ ਵਿੱਚ ਜਾਮ ਦੀ ਪਰੇਸ਼ਾਨੀ ਵੀ ਘੱਟ ਹੋਵੇਗੀ।

ਭਾਈਓ ਅਤੇ ਭੈਣੋਂ,

ਸ਼ਹਿਰਾਂ ਦੀਆਂ ਇਨ੍ਹਾਂ ਚੌੜ੍ਹੀਆਂ ਸੜਕਾਂ ਨੂੰ ਆਸਪਾਸ ਦੇ ਪਿੰਡਾਂ ਨਾਲ ਜੋੜਨ ਦੇ ਲਈ ਅੱਜ ਜਨਪਦ ਦੀਆਂ 9 ਸੜਕਾਂ ਦਾ ਸ਼ਿਲਾਨਿਆਸ ਵੀ ਹੋਇਆ (ਨੀਂਹ ਪੱਥਰ ਰੱਖਿਆ ਗਿਆ) ਹੈ। ਇਨ੍ਹਾਂ ਸੜਕਾਂ ਤੋਂ ਬਾਰਿਸ਼ ਦੇ ਮੌਸਮ ਵਿੱਚ ਜੋ ਮੁਸ਼ਕਿਲਾਂ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ, ਨੌਜਵਾਨਾਂ ਨੂੰ ਸ਼ਹਿਰ ਆਉਣ ਵਿੱਚ ਹੁੰਦੀਆਂ ਹਨ, ਉਹ ਦੂਰ ਹੋਣਗੀਆਂ।

ਯੋਗੀ ਜੀ ਦੀ ਸਰਕਾਰ ਤਹਿਸੀਲ ਅਤੇ ਬਲਾਕ ਹੈੱਡਕੁਆਰਟਰਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਨਾਲ ਜੋੜਨ ਦੇ ਲਈ ਚੌੜੀਆਂ ਸੜਕਾਂ ’ਤੇ ਜੋ ਕੰਮ ਕਰ ਰਹੀ ਹੈ ਉਹ ਕੰਮ ਬਹੁਤ ਸ਼ਲਾਘਾਯੋਗ ਹੈ। ਅੱਜ ਸੇਵਾਪੁਰੀ ਨੂੰ ਬਨਾਰਸ ਨਾਲ ਜੋੜਨ ਵਾਲੀ ਸੜਕ ਦੇ ਚੌੜੀਕਰਣ ’ਤੇ ਵੀ ਕੰਮ ਸ਼ੁਰੂ ਹੋਇਆ ਹੈ। ਇਹ ਜਦੋਂ ਪੂਰਾ ਹੋ ਜਾਵੇਗਾ ਤਾਂ ਵਾਰਾਣਸੀ ਜਨਪਦ ਦੇ ਸਾਰੇ ਤਹਿਸੀਲ ਅਤੇ ਬਲਾਕ ਹੈੱਡਕੁਆਰਟਰ 7 ਮੀਟਰ ਚੌੜੀਆਂ ਸੜਕਾਂ ਨਾਲ ਜੁੜ ਜਾਣਗੇ।

ਭਾਈਓ ਅਤੇ ਭੈਣੋਂ,

ਅੱਜ ਸਾਵਣ ਦਰਵਾਜੇ ਦਿਖਾ ਰਿਹਾ ਹੈ, ਪਾਸ ਆ ਗਿਆ ਹੈ। ਦਰਵਾਜੇ ਖਟਖਟਾਉਣ ਲਗਿਆ ਹੈ ਸਾਵਣ, ਸਾਵਣ ਹੁਣ ਬਹੁਤ ਦੂਰ ਨਹੀਂ ਹੈ। ਦੇਸ਼ ਅਤੇ ਦੁਨੀਆ ਤੋਂ ਬਾਬਾ ਦੇ ਭਗਤ ਭਾਰੀ ਸੰਖਿਆ ਵਿੱਚ ਕਾਸ਼ੀ ਆਉਣ ਵਾਲੇ ਹਨ। ਵਿਸ਼ਵਨਾਥ ਧਾਮ ਪ੍ਰੋਜੈਕਟ ਪੂਰਾ ਹੋਣ ਦੇ ਬਾਅਦ ਇਹ ਪਹਿਲਾ ਸਾਵਣ ਉਸਤਵ ਹੋਵੇਗਾ। ਵਿਸ਼ਵਨਾਥ ਧਾਮ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਕਿਤਨਾ ਉਤਸ਼ਾਹ ਹੈ ਇਹ ਤੁਸੀਂ ਬੀਤੇ ਮਹੀਨਿਆਂ ਵਿੱਚ ਖੁਦ ਅਨੁਭਵ ਕੀਤਾ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਗਰਮੀ ਦੇ ਮੌਸਮ ਦੇ ਬਾਵਜੂਦ ਵੀ ਇਸ ਵਾਰ ਰੋਜ਼ਾਨਾ...ਅਤੇ ਹੁਣੇ ਯੋਗੀ ਜੀ ਵੀ ਦੱਸ ਰਹੇ ਸਨ, ਰੋਜ਼ਾਨਾ ਲੱਖਾਂ ਸ਼ਰਧਾਲੂਆਂ ਨੇ ਕਾਸ਼ੀ ਵਿਸ਼ਵਨਾਥ ਧਾਮ ਦੇ ਦਰਸ਼ਨ ਕੀਤੇ ਹਨ। ਸਾਵਣ ਦੇ ਦੌਰਾਨ ਵੀ ਇੱਥੇ ਬਾਬਾ ਦੇ ਭਗਤਾਂ ਨੂੰ ਦਿਵਯ ਅਤੇ ਭਵਯ ਅਤੇ ਨਵਯ ਕਾਸ਼ੀ ਦਾ ਵੀ ਅਨੁਭਵ ਮਿਲੇਗਾ।

ਭਾਈਓ ਅਤੇ ਭੈਣੋਂ

ਦੁਨੀਆ ਭਰ ਦੇ ਸ਼ਰਧਾਲੂਆਂ ਨੂੰ, ਸੈਲਾਨੀਆਂ ਨੂੰ ਕਾਸ਼ੀ ਵਿੱਚ ਆਸਥਾ ਅਤੇ ਅਧਿਆਤਮ ਦਾ ਨਿਰਵਿਘਨ ਅਨੁਭਵ ਮਿਲੇ, ਇਹ ਸਭ ਦਾ ਕਮਿਟਮੈਂਟ ਹੈ। ਸਾਡੇ ਇੱਥੇ ਪਹਿਲਾਂ ਜਦੋਂ ਕੋਈ ਤੀਰਥ ਯਾਤਰੀ ਆਉਂਦਾ ਹੈ ਤਾਂ ਪਿੰਡ ਵਿੱਚ ਉਸ ਨੂੰ ਲੋਕ ਆਪਣੇ ਘਰ ਬੁਲਾ ਕੇ ਖਾਣਾ ਖਵਾਉਂਦੇ ਸਨ, ਹਰ ਪ੍ਰਕਾਰ ਨਾਲ ਸੇਵਾ ਕਰਦੇ ਸਨ। ਸਾਡੀ ਕਾਸ਼ੀ ਵਿੱਚ ਵੀ ਪਹਿਲਾਂ ਇਹੀ ਪਰੰਪਰਾ ਸੀ, ਜੋ ਬਾਹਰ ਤੋਂ ਲੋਕ ਆਉਂਦੇ ਸਨ ਉਨ੍ਹਾਂ ਦੇ ਇੱਥੇ ਯਜਮਾਨ (ਜਜਮਾਨ) ਹੁੰਦੇ ਸਨ, ਉਨ੍ਹਾਂ ਨੂੰ ਉਹ ਆਪਣੇ ਘਰ ਵਿੱਚ ਹੀ ਰੱਖ ਲੈਂਦੇ ਸਨ। ਵਿਵਸਥਾ ਕਰਦੇ ਸਨ, ਭਾਵਨਾ ਇਹ ਸੀ ਕਿ ਸ਼ਰਧਾਲੂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।

ਇਸੇ ਭਾਵਨਾ ਤੇ ਸਾਡੀ ਸਰਕਾਰ ਵੀ ਚਲ ਰਹੀ ਹੈ। ਕਾਸ਼ੀ ਭੈਰਵ ਯਾਤਰਾ, ਨਵ-ਗੌਰੀ ਯਾਤਰਾ, ਨਵਦੁਰਗਾ ਯਾਤਰਾ, ਅਸ਼ਟਵਿਨਾਇਕ ਯਾਤਰਾ, ਆਸਥਾ  ਦੀ ਐਸਾ ਹਰ ਯਾਤਰਾ ਸੁਗਮ ਹੋਵੇ, ਇਸ ਦੇ ਲਈ ਸਰਕਾਰ ਸੁਵਿਧਾਵਾਂ ਦਾ ਨਿਰਮਾਣ ਕਰ ਰਹੀ ਹੈ। ਪੰਚਕੋਸੀ ਪਰਿਕ੍ਰਮਾ ਦੇ ਰਸਤੇ ਵਿੱਚ ਅਨੇਕ ਜਗ੍ਹਾ ਵਿਸ਼ਰਾਮ ਦੇ ਲਈ , ਪੂਜਾ-ਪਾਠ ਵਿੱਚ ਸੁਗਮਤਾ ਦੇ ਲਈ ਵਿਵਸਥਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਕਾਸ਼ੀ ਦੀ ਪਹਿਚਾਣ, ਇੱਥੋਂ ਦੀਆਂ ਗਲੀਆਂ ਅਤੇ ਘਾਟਾਂ ਨੂੰ ਸਾਫ-ਸੁਥਰਾ ਅਤੇ ਸੁਵਿਵਸਥਿਤ ਬਣਾਉਣਾ ਹੋਵੇ, ਜਾਂ ਫਿਰ ਗੰਗਾ ਜੀ ਨੂੰ ਨਿਰਮਲ ਬਣਾਉਣ ਦਾ ਸੰਕਲਪ ਹੋਵੇ, ਇਸ ‘ਤੇ ਵੀ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ।

ਭਾਈਓ ਅਤੇ ਭੈਣੋਂ,

ਸਾਡੇ ਲਈ ਵਿਕਾਸ ਦਾ ਅਰਥ ਸਿਰਫ ਚਮਕ-ਦਮਕ ਨਹੀਂ ਹੈ। ਸਾਡੇ ਲਈ ਵਿਕਾਸ ਦਾ ਅਰਥ ਹੈ ਗ਼ਰੀਬ, ਦਲਿਤ, ਵੰਚਿਤ, ਪਿਛੜੇ, ਆਦਿਵਾਸੀ, ਮਾਤਾਵਾਂ-ਭੈਣਾਂ, ਇਨ੍ਹਾਂ ਸਭ ਦਾ ਸਸ਼ਕਤੀਕਰਣ। ਅੱਜ ਪੀਐੱਮ ਆਵਾਸ ਯੋਜਨਾ ਦੇ ਤਹਿਤ ਵਾਰਾਣਸੀ ਦੇ 600 ਤੋਂ ਅਧਿਕ ਗ਼ਰੀਬ ਪਰਿਵਾਰਾਂ ਨੂੰ ਆਪਣਾ ਪੱਕਾ ਘਰ ਮਿਲਿਆ ਹੈ। ਯਾਨੀ 600 ਨਵੇਂ ਲਖਪਤੀ ਬਣ ਗਏ। ਜਿਨ੍ਹਾਂ ਸਾਥੀਆਂ ਦੇ ਘਰ ਦਾ ਸੁਪਨਾ ਅੱਜ ਪੂਰਾ ਹੋਇਆ ਹੈ, ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ। ਅਤੇ ਉਨ੍ਹਾਂ ਪਰਿਵਾਰ ਦੀਆਂ ਮਾਤਾਵਾਂ-ਭੈਣਾਂ ਨੂੰ ਵਿਸ਼ੇਸ਼ ਵਧਾਈ। ਕਿਉਂਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਘਰ ਬਣੇ ਤਾਂ ਮਾਂ-ਭੈਣਾਂ ਦੇ ਨਾਮ ‘ਤੇ ਹੋਣਾ ਚਾਹੀਦਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਵਧਾਈ।

ਹਰ ਗ਼ਰੀਬ ਪਰਿਵਾਰ ਨੂੰ ਪੱਕਾ ਘਰ ਦੇਣਾ ਅਤੇ ਹਰ ਗ੍ਰਾਮੀਣ ਪਰਿਵਾਰ ਨੂੰ ਪਾਇਪ ਦੇ ਪਾਣੀ ਨਾਲ ਜੋੜਨਾ, ਇਨ੍ਹਾਂ ਸੰਕਲਪਾਂ ‘ਤੇ ਅਸੀਂ ਤੇਜ਼ੀ ਨਾਲ ਕੰਮ ਕਰ ਰਹੇ ਹਨ। ਜਲ ਜੀਵਨ ਮਿਸ਼ਨ ਦੇ ਤਹਿਤ ਦਰਜਨਾਂ ਪਾਣੀ ਦੇ ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ ਹੋ ਚੱਕਿਆ ਹੈ। ਇਨ੍ਹਾਂ ਵਿੱਚ ਹਜ਼ਾਰਾਂ ਪਰਿਵਾਰਾਂ ਨੂੰ, ਵਿਸ਼ੇਸ਼ ਤੌਰ ‘ਤੇ ਭੈਣਾਂ ਨੂੰ ਇਸ ਨਾਲ ਬਹੁਤ ਸੁਵਿਧਾ ਹੋਵੇਗੀ। ਬੇਸਹਾਰਾ ਨਿਆਸਰਿਆਂ ਮਾਤਾਵਾਂ, ਭੈਣਾਂ, ਬੇਟੀਆਂ ਦੇ ਲਈ ਬਣੇ ਆਸਰਾ ਘਰ ਤੋਂ ਵੀ ਸਬਕਾ ਵਿਕਾਸ ਦੀ ਭਾਵਨਾ ਸਸ਼ਕਤ ਹੋਵੇਗੀ।

ਭਾਈਓ ਅਤੇ ਭੈਣੋਂ,

ਅਜਿਹਾ ਸਰਵਸਪਰਸ਼ੀ, ਸਰਵਹਿਤਕਾਰੀ ਵਿਕਾਸ, ਅਤੇ ਇਹੀ ਤਾਂ ਸੁਸ਼ਾਸਨ ਹੈ। ਆਪ ਦੇਖੋ, ਰੇਹੜੀ -
ਠੇਲੇ-ਪਟੜੀ ‘ਤੇ ਛੋਟਾ-ਛੋਟਾ ਕਾਰੋਬਾਰ ਕਰਨ ਵਾਲੇ ਸਾਥੀਆਂ ਨੂੰ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਸਨ। ਹੁਣ ਗੋਦੌਲੀਆ ਤੋਂ ਦਸ਼ਾਸ਼ਵਮੇਧ ਦੇ ਦਰਮਿਆਨ ਗੌਰਵ ਪਥ ਵੀ ਬਣਿਆ ਹੈ, ਤਾਂ ਉੱਥੇ ਹੁਣ ਦਸ਼ਾਸ਼ਵਮੇਧ ਸੰਕੁਲ ਵੀ ਬਣਨ ਜਾ ਰਿਹਾ ਹੈ। ਇਹ ਸੰਕੁਲ ਰੇਹੜੀ-ਪਟੜੀ ਵਾਲਿਆਂ ਨੂੰ ਸੁਵਿਧਾਵਾਂ ਦੇ ਨਾਲ ਆਪਣੀ ਦੁਕਾਨਦਾਰੀ ਕਰਨ ਦਾ ਅਵਸਰ ਦੇਵੇਗਾ।

ਚੌਕਾਘਾਟ-ਲਹਿਰਤਾਰਾ ਫਲਾਈਓਵਰ, ਇਸ ਦੇ ਨੀਚੇ ਲਗਭਗ 2 ਕਿਲੋਮੀਟਰ ਲੰਬਾ ਇੱਕ ਵਿਸ਼ੇਸ਼ ਵੈਂਡਿੰਗ-ਜ਼ੋਨ ਡਿਵੈਲਪ ਕੀਤਾ ਜਾ ਰਿਹਾ ਹੈ। ਸਾਰਨਾਥ ਵਿੱਚ ਵੀ ਬੁੱਧੀਸਟ-ਸਰਕਿਟ ਦੇ ਨਿਰਮਾਣ ਦਾ ਜੋ ਕੰਮ ਅੱਜ ਤੋਂ ਸ਼ੁਰੂ ਹੋਇਆ ਹੈ, ਉੱਥੇ ਵੀ ਰੇਹੜੀ-ਪਟਰੀ ਵਾਲੇ ਸਾਥੀਆਂ ਦੇ ਲਈ ਵਿਸ਼ੇਸ਼ ਸੁਵਿਧਾਵਾਂ ਦਾ ਨਿਰਮਾਣ ਹੋਵੇਗਾ।

ਸਾਥੀਓ,

ਤੁਸੀਂ SEZ, economic corridor, ਜਿਹੀਆਂ ਵਿਵਸਥਾਵਾਂ ਬਾਰੇ ਬਹੁਤ ਸੁਣਿਆ ਹੋਵੇਗਾ ਲੇਕਿਨ ਰੇਹੜੀ-ਪਟੜੀ ਵਾਲਿਆਂ ਦੇ ਲਈ ਸਪੈਸ਼ਲ ਜ਼ੋਨਸ ਵੀ ਆਪ ਕਾਸ਼ੀ ਵਿੱਚ ਬਣਦੇ ਦੇਖ ਰਹੇ ਹੋ ਸੁਵਿਧਾ ਹੀ ਨਹੀਂ, ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਪਹਿਲੀ ਵਾਰ ਸਟ੍ਰੀਟ-ਵੈਂਡਰਸ  ਨੂੰ ਬੈਂਕ ਲੋਨ ਮਿਲਣਾ ਸ਼ੁਰੂ ਹੋਇਆ ਹੈ। ਹੁਣ ਤੱਕ ਦੇਸ਼ ਭਰ ਵਿੱਚ ਲਗਭਗ 33 ਲੱਖ ਸਾਥੀਆਂ ਨੂੰ ਇਸ ਦੇ ਤਹਿਤ ਅਸਾਨ ਰਿਣ ਮਿਲ ਚੁੱਕਿਆ ਹੈ, ਜਿਸ ਵਿੱਚੋਂ ਹਜ਼ਾਰਾਂ ਸਾਥੀ ਮੇਰੀ ਕਾਸ਼ੀ ਦੇ ਵੀ ਹਨ।

ਸਾਥੀਓ,

ਸਾਡੀ ਸਰਕਾਰ ਨੇ ਹਮੇਸ਼ਾ ਗ਼ਰੀਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦਾ ਪ੍ਰਯਾਸ ਕੀਤਾ ਹੈ, ਉਸ ਦੇ ਸੁਖ-ਦੁਖ ਵਿੱਚ ਸਾਥ ਦੇਣ ਦਾ ਪ੍ਰਯਾਸ ਕੀਤਾ ਹੈ। ਕੋਰੋਨਾ ਦੀ ਮੁਫ਼ਤ ਵੈਕਸੀਨ ਤੋਂ ਲੈਕੇ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੀ ਵਿਵਸਥਾ ਤੱਕ, ਸਰਕਾਰ ਨੇ ਤੁਹਾਡੀ ਸੇਵਾ ਦਾ ਕੋਈ ਅਵਸਰ ਛੱਡਿਆ ਨਹੀਂ ਹੈ। ਬੀਤੇ ਵਰ੍ਹਿਆਂ ਵਿੱਚ ਜਿਸ ਪ੍ਰਕਾਰ ਡਿਜੀਟਲ ਇਨਫ੍ਰਾਸਟ੍ਰਕਚਰ ਨੂੰ ਸੁਧਾਰਿਆ ਗਿਆ ਹੈ, ਉਸ ਵਿੱਚ ਵੀ ਬੜਾ ਲਾਭ ਗ਼ਰੀਬ ਅਤੇ ਮੱਧ ਵਰਗ ਨੂੰ ਹੋਇਆ ਹੈ।

ਅੱਜ ਬਨਾਰਸ ਦੇ ਤੁਸੀਂ ਲੋਕ ਸਾਖੀ ਹੋ ਕਿ ਕਿਸ ਤਰ੍ਹਾਂ ਮੋਬਾਈਲ ਫੋਨ ਸਸਤੇ ਹੋਏ, ਕਾਲ ਕਰਨਾ ਤਾਂ ਕਰੀਬ-ਕਰੀਬ ਫ੍ਰੀ ਹੋ ਗਿਆ ਹੈ। ਹੁਣ ਇੰਟਰਨੈੱਟ ਬਹੁਤ ਸਸਤਾ ਹੋ ਗਿਆ ਹੈ, ਜੀਵਨ ਅਸਾਨ ਹੋ ਰਿਹਾ ਹੈ, ਕਮਾਈ ਦੇ ਨਵੇਂ ਸਾਧਨ ਖੁੱਲ੍ਹ ਗਏ ਹਨ। ਦੇਸ਼ ਵਿੱਚ ਫੋਨ ਅਤੇ ਇੰਟਰਨੈੱਟ  ਯੂਜ਼ਰ ਦਿਨੋ ਦਿਨ ਵਧ ਰਹੇ ਹਨ, ਤਾਂ ਇਸ ਨਾਲ ਜੁੜੇ ਬਿਜ਼ਨਸ ਦਾ ਵੀ ਵਿਸਤਾਰ ਹੋ ਰਿਹਾ ਹੈ।

ਘੱਟ ਨਿਵੇਸ਼ ਵਿੱਚ ਨੌਜਵਾਨਾਂ ਨੂੰ ਇਸ ਨਾਲ ਜੁੜੀ ਸਰਵਿਸ ਵਿੱਚ ਰੋਜ਼ਗਾਰ ਦੇ ਅਵਸਰ ਬਣੇ ਹਨ। ਇਸੇ ਪ੍ਰਕਾਰ ਜੋ 5 ਲੱਖ ਰੁਪਏ ਤੱਕ ਦਾ ਇਲਾਜ ਅਸੀਂ ਮੁਫ਼ਤ ਕੀਤਾ ਹੈ, ਉਸ ਵਿੱਚ ਗ਼ਰੀਬਾਂ ਦੀ ਬਹੁਤ ਬੜੀ ਚਿੰਤਾ ਦੂਰ ਹੋਈ ਹੈ। ਇਸ ਨਾਲ ਉਹ ਗ਼ਰੀਬ ਵੀ ਹਸਪਤਾਲ ਜਾਣ ਦੀ ਹਿੰਮਤ ਜੁਟਾ ਪਾ ਰਹੇ ਹਨ, ਜੋ ਕਦੇ ਪੈਸੇ ਦੇ ਅਭਾਵ ਵਿੱਚ ਇਲਾਜ ਤੋਂ ਬਚਦੇ ਸਨ।

ਯਾਨੀ ਹਸਪਤਾਲਾਂ ਦੀ ਡਿਮਾਂਡ ਵਧ ਰਹੀ ਹੈ, ਮੈਡੀਕਲ ਕਾਲਜਾਂ ਦੀ ਡਿਮਾਂਡ ਵਧ ਰਹੀ ਹੈ। ਬੀਤੇ ਕੁਝ ਵਰ੍ਹਿਆਂ ਵਿੱਚ ਅਸੀਂ ਯੂਪੀ ਵਿੱਚ ਹੀ ਦਰਜਨਾਂ ਨਵੇਂ ਮੈਡੀਕਲ ਕਾਲਜ ਬਣਾਏ ਹਨ। ਇੱਥੇ ਕਾਸ਼ੀ ਵਿੱਚ ਹੀ ਕੈਂਸਰ ਦੇ ਇਲਾਜ ਤੋਂ ਲੈਕੇ ਬਿਮਾਰੀਆਂ ਦੇ ਆਧੁਨਿਕ ਇਲਾਜ ਦਾ ਕਿਤਨਾ ਬੜਾ ਨੈੱਟਵਰਕ ਤਿਆਰ ਕੀਤਾ ਗਿਆ ਹੈ।

ਸਾਥੀਓ,

ਇੱਕ ਤਰਫ਼ ਅਸੀਂ ਦੇਸ਼ ਦੇ ਸ਼ਹਿਰਾਂ ਨੂੰ ਧੂੰਆਂ ਮੁਕਤ ਕਰਨ ਦੇ ਲਈ CNG ਨਾਲ ਚਲਣ ਵਾਲੀਆਂ ਗੱਡੀਆਂ ਦੇ ਲਈ ਸੁਵਿਧਾਵਾਂ ਦਾ ਵਿਸਤਾਰ ਕਰ ਰਹੇ ਹਾਂ ਉੱਥੇ ਹੀ ਦੂਸਰੀ ਤਰਫ ਅਸੀਂ ਗੰਗਾਜੀ ਦਾ ਧਿਆਨ ਰੱਖਣ ਵਾਲੇ ਸਾਡੇ ਨਾਵਿਕਾਂ ਦੀਆਂ ਡੀਜਲ ਅਤੇ ਪੈਟਰੋਲ ਨਾਲ ਚਲਣ ਵਾਲੀਆਂ ਨਾਵਾਂ (ਕਿਸ਼ਤੀਆਂ) ਨੂੰ CNG ਨਾਲ ਜੋੜਨ ਦਾ ਵੀ ਵਿਕਲਪ ਦੇ ਰਹੇ ਹਾਂ ਘਾਟ ‘ਤੇ ਸਥਿਤ ਦੇਸ਼ ਦਾ ਪਹਿਲਾ CNG ਸਟੇਸ਼ਨ ਕਾਸ਼ੀ ਵਿੱਚ ਹੈ ਅਤੇ ਇਸ ਬਾਤ ਦਾ ਕਾਸ਼ੀ ਗਰਵ(ਮਾਣ) ਕਰ ਸਕਦੀ ਹੈ। ਡੀਜ਼ਲ-ਪੈਟਰੋਲ ਨਾਲ ਚਲਣ ਵਾਲੀਆਂ 650 ਕਿਸ਼ਤੀਆਂ ਵਿੱਚੋਂ 500 ਨੂੰ CNG ਦੀ ਸੁਵਿਧਾ ਨਾਲ ਜੋੜਿਆ ਜਾ ਚੁੱਕਿਆ ਹੈ।

ਇਸ ਸੁਵਿਧਾ ਨਾਲ ਸੈਲਾਨੀਆਂ ਨੂੰ ਸ਼ਾਂਤੀ ਨਾਲ ਗੰਗਾ ਜੀ ਦੇ ਦਰਸ਼ਨ ਕਰਨ ਦਾ ਸੁਖ ਮਿਲੇਗਾ, ਵਾਤਾਵਰਣ ਨੂੰ ਲਾਭ ਹੋਵੇਗਾ। ਉੱਥੇ ਹੀ ਨਾਵਿਕਾਂ ਦੇ ਈਂਧਣ ‘ਤੇ ਹੋਣ ਵਾਲੇ ਖਰਚ ਵਿੱਚ ਵੀ ਬਹੁਤ ਕਮੀ ਆਵੇਗੀ। ਯਾਨੀ ਘੱਟ ਖਰਚ ਨਾਲ ਅਧਿਕ ਕਮਾਈ ਦੇ ਰਸਤੇ ਖੁੱਲ੍ਹਣਗੇ।

ਭਾਈਓ ਅਤੇ ਭੈਣੋਂ,

ਕਾਸ਼ੀ ਗਿਆਨ, ਆਸਥਾ, ਅਧਿਆਤਮ ਦੀ ਨਗਰੀ ਤਾਂ ਰਹੀ ਹੀ ਹੈ, ਇੱਥੇ ਖੇਲਕੂਦ(ਖੇਡਾਂ) ਦੀ ਵੀ ਇੱਕ ਸਮ੍ਰਿੱਧੀ ਪਰੰਪਰਾ ਹੈ। ਅਤੇ ਅੱਜ ਏਅਰਪੋਰਟ ਤੋਂ ਇੱਥੇ ਤੱਕ ਸਭ ਖਿਡਾਰੀਆਂ ਨਾਲ ਮੇਰਾ ਮਿਲਣਾ ਹੋ ਰਿਹਾ ਹੈ। ਸਾਰੇ ਮੇਰੇ ਖਿਡਾਰੀ ਸਾਥੀ ਉੱਥੇ ਮੇਰੇ ਸਾਹਮਣੇ ਬੈਠੇ ਹਨ। ਇਸ ਤਰਫ ਵੀ ਖਿਡਾਰੀਆਂ ਦਾ ਪੂਰਾ ਜਮਘਟ ਹੈ। ਅੱਜ ਮੈਂ ਉਨ੍ਹਾਂ ਦਾ ਉਤਸ਼ਾਹ-ਉਮੰਗ ਦੇਖ ਰਿਹਾ ਹਾਂ, ਮੈਨੂੰ ਲਗਦਾ ਹੈ ਕਿ ਇਹ ਕਾਸ਼ੀ ਵਿੱਚ ਜੋ ਸਟੇਡੀਅਮ ਬਣ ਰਿਹਾ ਹੈ। ਉਹ ਹੁਣ ਕਾਸ਼ੀ ਨੂੰ ਨਵੀਂ ਉਚਾਈ ‘ਤੇ ਲੈ ਜਾਣ ਵਾਲਾ ਹੈ। ਇੱਥੋਂ ਦੇ ਅਖਾੜੇ ਕਸਰਤ ਅਤੇ ਕੁਸ਼ਤੀ ਨਾਲ ਫਿਟਨੈਸ ਦੇ ਲਈ ਪ੍ਰੋਤਸਾਹਨ ਦੇ ਰਹੇ ਹਨ। ਅੱਜ ਵੀ ਨਾਗ ਪੰਚਮੀ ਦੇ ਦਿਨ ਅਸੀਂ ਇਨ੍ਹਾਂ ਅਖਾੜਿਆਂ ਵਿੱਚ ਪੁਰਾਣੇ ਸਮੇਂ ਦੀ ਝਲਕ ਦੇਖ ਸਕਦੇ ਹਾਂ

ਲੇਕਿਨ ਖੇਲਕੂਦ(ਖੇਡਾਂ) ਸਿਰਫ ਫਿਟਨਸ ਅਤੇ ਮਨੋਰੰਜਨ ਦਾ ਹੀ ਨਹੀਂ, ਬਲਕਿ ਰਾਸ਼ਟਰ ਦੇ ਗੌਰਵ ਨੂੰ ਵਧਾਉਣ ਅਤੇ ਬਿਹਤਰ ਕਰੀਅਰ ਦਾ ਵੀ ਬਿਹਤਰੀਨ ਮਾਧਿਅਮ ਹੈ। ਬੀਤੇ ਵਰ੍ਹਿਆਂ ਵਿੱਚ ਵਾਰਾਣਸੀ ਸਹਿਤ, ਪੂਰਵਾਂਚਲ ਦੇ ਅਨੇਕ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਅੱਛਾ ਪ੍ਰਦਰਸ਼ਨ ਕੀਤਾ ਹੈ। ਸਰਕਾਰ ਦਾ ਇਹ ਨਿਰੰਤਰ ਪ੍ਰਯਾਸ ਹੈ ਕਿ ਓਲੰਪਿਕਸ ਸਪੋਰਟਸ ਨਾਲ ਜੁੜੇ ਹਰ ਖੇਲ ਦੀਆਂ ਆਧੁਨਿਕ ਸੁਵਿਧਾਵਾਂ ਸਾਡੀ ਕਾਸ਼ੀ ਵਿੱਚ ਤਿਆਰ ਹੋਣ

ਅੱਜ ਜਿਸ ਸਟੇਡੀਅਮ ‘ਤੇ ਅਸੀਂ ਇਹ ਜਨ ਸਭਾ ਕਰ ਰਹੇ ਹਾਂ, ਉਹ ਬਹੁਤ ਹੀ ਜਲਦੀ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈਸ ਹੋਣ ਵਾਲਾ ਹੈ। 6 ਦਹਾਕੇ ਪਹਿਲਾਂ ਬਣੇ ਇਸ ਸਟੇਡੀਅਮ ਵਿੱਚ 21ਵੀਂ ਸਦੀ ਦੀਆਂ ਸੁਵਿਧਾਵਾਂ ਤਿਆਰ ਕੀਤੀਆਂ ਜਾਣਗੀਆਂ ਇੱਥੇ 20 ਤੋਂ ਅਧਿਕ ਗੇਮਸ ਦੇ ਲਈ ਅਲਟ੍ਰਾ ਮਾਡਰਨ ਇਨਡੋਰ ਸੁਵਿਧਾਵਾਂ ਹੋਣਗੀਆਂ ਬਿਹਤਰੀਨ ਟ੍ਰੇਨਿੰਗ ਸੈੱਟਅੱਪ, ਫਿਟਨੈਸ ਸੈਂਟਰ, ਹੋਸਟਲ ਜਿਹੀਆਂ ਵਿਵਸਥਾਵਾਂ ਇੱਥੇ ਮਿਲਣਗੀਆਂ

ਬੱਚਿਆਂ ਦੇ ਲਈ kids zone ਵੀ ਹੋਵੇਗਾ, ਤਾਕਿ ਉਨ੍ਹਾਂ ਵਿੱਚ sports ਨੂੰ ਲੈ ਕੇ, ਫਿਟਨਸ ਨੂੰ ਲੈ ਕੇ ਉਤਸਾਹ ਬਣੇ, ਘੱਟ ਉਮਰ ਵਿੱਚ ਹੀ ਉਨ੍ਹਾਂ ਦਾ ਪ੍ਰੋਫੈਸ਼ਨਲ ਖੇਡਾਂ ਦੀ ਤਰਫ ਰੁਝਾਨ ਵਧੇ। ਇਹ ਪੂਰਾ ਕੰਪਲੈਕਸ ਆਧੁਨਿਕ ਸੁਵਿਧਾਵਾਂ ਦੇ ਨਾਲ-ਨਾਲ ਪੈਰਾ ਗੇਮਸ ਦੇ ਵੀ ਅਨੁਕੂਲ ਹੋਵੇਗਾ। ਡਾਕਟਰ ਭੀਮਰਾਓ ਅੰਬੇਡਕਰ ਸਪੋਰਟਸ ਕੰਪਲੈਕਸ ਵਿੱਚ ਐਥਲੈਟਿਕਸ ਅਤੇ ਬਾਸਕਟਬਾਲ ਦੀਆਂ ਆਧੁਨਿਕ ਸੁਵਿਧਾਵਾਂ ਨਾਲ ਵੀ ਯੁਵਾ ਖਿਡਾਰੀਆਂ ਨੂੰ ਬਹੁਤ ਮਦਦ ਮਿਲੇਗੀ।

ਭਾਈਓ ਅਤੇ ਭੈਣੋਂ,

ਕਾਸ਼ੀ ਦੇ ਅਨਵਰਤ(ਨਿਰੰਤਰ) ਵਿਕਾਸ ਦੀ ਇਹ ਧਾਰਾ ਗੰਗਾਜੀ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਅਵਿਰਲ ਵਹਿੰਦੀ ਰਹੇ, ਇਸ ਦੇ ਲਈ ਸਾਨੂੰ ਸਭ ਨੂੰ ਪ੍ਰਯਾਸ ਕਰਨਾ ਹੈ। ਹਾਂ, ਕਾਸ਼ੀ ਦੀ, ਗੰਗਾ ਜੀ ਦੀ ਸਵੱਛਤਾ ਦਾ ਜੋ ਸੰਕਲਪ ਅਸੀਂ ਲਿਆ ਹੈ, ਉਸ ਨੂੰ ਕਦੇ ਵੀ ਭੁੱਲਣਾ ਨਹੀਂ ਹੈ। ਯਾਦ ਰੱਖੋਗੇ ਨਾ? ਯਾਦ ਰੱਖੋਗੇ ਨਾ? ਜਰਾ ਦੋਨੋ ਹੱਥ ਉੱਪਰ ਕਰਕੇ ਬੋਲੋ-ਯਾਦ ਰੱਖੋਗੇ ਨਾ?

ਸਾਡੀ ਕਾਸ਼ੀ ਸਾਫ ਰਹੇਗੀ ਨਾ? ਸਾਡੀ ਕਾਸ਼ੀ ਸਵੱਛ ਰਹੇਗੀ ਨਾ? ਸਾਡੀ ਮਾਂ ਗੰਗਾ ਸਵੱਛ ਰਹੇਗੀ ਨਾ? ਇੱਥੇ ਕੋਈ ਗੰਦਗੀ ਨਹੀਂ ਕਰੋਗੇ ਨਾ? ਇੱਥੇ ਕੋਈ ਗੰਦਗੀ ਹੋਣ ਨਹੀਂ ਦਿਓਗੇ ਨਾ? ਇਹ ਸਾਡੀ ਕਾਸ਼ੀ ਹੈ, ਇਸ ਕਾਸ਼ੀ ਨੂੰ ਅਸੀਂ ਹੀ ਬਚਾਉਣਾ ਹੈ, ਇਸ ਕਾਸ਼ੀ ਨੂੰ ਅਸੀਂ ਹੀ ਬਣਾਉਣਾ ਹੈ, ਅਤੇ ਅਸੀਂ ਸਭ ਮਿਲ ਕੇ ਬਣਾਵਾਂਗੇ।

ਸੜਕਾਂ ਨੂੰ, ਘਾਟਾਂ ਨੂੰ, ਬਜ਼ਾਰਾਂ ਨੂੰ ਸਾਫ ਰੱਖਣਾ ਇਹ ਸਾਡੀ ਸਭ ਦੀ , ਕਾਸ਼ੀਵਾਸੀਆਂ ਦੀ ਜ਼ਿੰਮੇਦਾਰੀ ਹੈ। ਕਾਸ਼ੀਵਾਸੀਆਂ ਦੇ ਵਿਸ਼ਵਾਸ, ਬਾਬਾ ਵਿਸ਼ਵਨਾਥ ਦੇ ਅਸ਼ੀਰਵਾਦ ਨਾਲ ਸਾਡੇ ਹਰ ਸੰਕਲਪ ਸਿਧ ਹੋਣ ਹੀ ਵਾਲੇ ਹਨ। ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਵਧਾਈ।

ਹਰ-ਹਰ ਮਹਾਦੇਵ! ਧੰਨਵਾਦ!

*****

ਡੀਐੱਸ/ਟੀਐੱਸ/ਐੱਨਐੱਸ


(Release ID: 1840121) ਵਿਜ਼ੀਟਰ ਕਾਊਂਟਰ : 212