ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਨਵੇਂ ਨਾਮਜ਼ਦ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ
Posted On:
06 JUL 2022 9:42PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀਵਨ ਦੇ ਵਿਭਿੰਨ ਖੇਤਰਾਂ ਦੇ ਕਈ ਪਤਵੰਤਿਆਂ ਨੂੰ ਰਾਜ ਸਭਾ ਵਿੱਚ ਨਾਮਜ਼ਦ ਕੀਤੇ ਜਾਣ ’ਤੇ ਵਧਾਈਆਂ ਦਿੱਤੀਆਂ ਹਨ। ਐਥਲੀਟ ਪੀ.ਟੀ ਊਸ਼ਾ; ਸੰਗੀਤਕਾਰ ਇਲੈਯਰਾਜਾ; ਪਰਉਪਕਾਰੀ ਅਤੇ ਸੋਸ਼ਲ ਵਰਕਰ ਸ਼੍ਰੀ ਵੀਰੇਂਦਰ ਹੇਗੜੇ ਅਤੇ ਫਿਲਮ ਡਾਇਰੈਕਟਰ ਅਤੇ ਪਟਕਥਾ ਲੇਖਕ, ਸ਼੍ਰੀ
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ;
“ਉੱਘੇ ਪੀਟੀ ਊਸ਼ਾ ਜੀ, ਹਰੇਕ ਭਾਰਤੀ ਦੇ ਲਈ ਇੱਕ ਪ੍ਰੇਰਣਾ ਹਨ। ਖੇਡਾਂ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਵਿਆਪਕ ਤੌਰ ’ਤੇ ਜਾਣਿਆ ਜਾਂਦਾ ਹੈ, ਲੇਕਿਨ ਪਿਛਲੇ ਕਈ ਵਰ੍ਹਿਆਂ ਵਿੱਚ ਉੱਭਰਦੇ ਐਥਲੀਟਾਂ ਨੂੰ ਸਲਾਹ-ਮਸ਼ਵਰਾ ਅਤੇ ਟ੍ਰੇਨਿੰਗ ਦੇਣ ਦੇ ਲਈ ਉਨ੍ਹਾਂ ਦਾ ਕੰਮ ਵੀ ਉਤਨਾ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੂੰ ਰਾਜ ਸਭ ਦੇ ਲਈ ਨਾਮਜ਼ਦ ਹੋਣ ’ਤੇ ਵਧਾਈਆਂ। @PTUshaOfficial”
""@ਇਲੈਯਰਾਜਾ (@ilaiyaraaja) ਜੀ ਦੀ ਰਚਨਾਤਮਕ ਪ੍ਰਤਿਭਾ ਨੇ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਮੰਤਰਮੁਗਧ ਕੀਤਾ ਹੈ। ਉਨ੍ਹਾਂ ਦੀਆਂ ਰਚਨਾਵਾਂ ਕਈ ਭਾਵਨਾਵਾਂ ਨੂੰ ਖੁਬਸੂਰਤੀ ਨਾਲ ਦਰਸਾਉਂਦੀਆਂ ਹਨ। ਉਨ੍ਹਾਂ ਦੀ ਜੀਵਨ ਯਾਤਰਾ ਵੀ ਉਤਨੀ ਹੀ ਪ੍ਰੇਰਕ ਹੈ-ਉਹ ਇੱਕ ਸਧਾਰਨ ਪਿਛੋਕੜ ਤੋਂ ਅੱਗੇ ਵਧੇ ਅਤੇ ਇਤਨਾ ਕੁਝ ਹਾਸਲ ਕੀਤਾ। ਖੁਸ਼ੀ ਹੈ ਕਿ ਉਨ੍ਹਾਂ ਨੂੰ ਰਾਜ ਸਭਾ ਦੇ ਲਈ ਨਾਮਜ਼ਦ ਕੀਤਾ ਗਿਆ ਹੈ।”
“ਸ਼੍ਰੀ ਵੀਰੇਂਦਰ ਹੇਗੜੇ ਜੀ ਉਤਕ੍ਰਿਸ਼ਟ ਸਮੁਦਾਇਕ ਸੇਵਾ ਵਿੱਚ ਸਭ ਤੋਂ ਅੱਗੇ ਹਨ। ਮੈਨੂੰ ਧਰਮਸਥਲ ਮੰਦਿਰ ਵਿੱਚ ਪ੍ਰਾਰਥਨਾ ਕਰਨ ਅਤੇ ਸਿਹਤ, ਸਿੱਖਿਆ ਅਤੇ ਸੱਭਿਆਚਾਰ ਵਿੱਚ ਉਨ੍ਹਾਂ ਦੇ ਦੁਆਰਾ ਕੀਤੇ ਜਾ ਰਹੇ ਮਹਾਨ ਕਾਰਜਾਂ ਨੂੰ ਦੇਖਣ ਦਾ ਅਵਸਰ ਮਿਲਿਆ ਹੈ। ਉਹ ਨਿਸ਼ਚਿਤ ਤੌਰ ’ਤੇ ਸੰਸਦੀ ਕਾਰਵਾਈ ਨੂੰ ਸਮ੍ਰਿੱਧ ਕਰਨਗੇ।
“ਸ਼੍ਰੀ ਵੀ. ਵਿਜਯੇਂਦਰ ਪ੍ਰਸਾਦ ਗਾਰੂ ਦਹਾਕਿਆਂ ਤੋਂ ਰਚਨਾਤਮਕ ਦੁਨੀਆ ਨਾਲ ਜੁੜੇ ਹਨ। ਉਨ੍ਹਾਂ ਦੀਆਂ ਰਚਨਾਵਾਂ ਭਾਰਤ ਦੀ ਗੌਰਵਸ਼ਾਲੀ ਸੰਸਕ੍ਰਿਤੀ ਨੂੰ ਪ੍ਰਦਰਸ਼ਿਤ ਕਰਦੀਆਂ ਹਨ ਅਤੇ ਇਨ੍ਹਾਂ ਰਚਨਾਵਾਂ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧੀ ਮਿਲੀ ਹੈ। ਉਨ੍ਹਾਂ ਨੂੰ ਰਾਜ ਸਭਾ
ਦੇ ਲਈ ਨਾਮਜ਼ਦ ਕੀਤੇ ਜਾਣ ’ਤੇ ਵਧਾਈਆਂ।”
*****
ਡੀਐੱਸ/ਐੱਸਟੀ
(Release ID: 1839820)
Visitor Counter : 136
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam