ਪ੍ਰਧਾਨ ਮੰਤਰੀ ਦਫਤਰ
ਜਰਮਨੀ ਦੇ ਮਿਊਨਿਖ ਵਿੱਚ ਭਾਰਤੀ ਭਾਈਚਾਰੇ ਦੇ ਸੁਆਗਤ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
26 JUN 2022 10:45PM by PIB Chandigarh
ਨਮਸਕਾਰ,
ਕੈਸੇ ਹੋ ਆਪ ਸਭ?
ਮੈਨੂੰ ਦੱਸਿਆ ਗਿਆ ਕਿ ਤੁਹਾਡੇ ਵਿੱਚੋਂ ਕਈ ਲੋਕ ਅੱਜ ਬਹੁਤ ਦੂਰ-ਦੂਰ ਤੋਂ ਲੰਬਾ ਸਫ਼ਰ ਤੈਅ ਕਰਕੇ ਇੱਥੇ ਆਏ ਹੋਏ ਹਨ। ਮੈਂ ਆਪ ਸਾਰਿਆਂ ਵਿੱਚ ਭਾਰਤ ਦੇ ਸੱਭਿਆਚਾਰ, ਏਕਤਾ ਅਤੇ ਬੰਧੁਤਵ ਦੇ ਭਾਵ ਦਾ ਦਰਸ਼ਨ ਕਰ ਰਿਹਾ ਹਾਂ। ਤੁਹਾਡਾ ਇਹ ਸਨੇਹ ਮੈਂ ਕਦੇ ਭੁੱਲ ਨਹੀਂ ਸਕਦਾ। ਤੁਹਾਡੇ ਇਸ ਪਿਆਰ ਦੇ ਲਈ, ਇਸ ਉਤਸਾਹ ਅਤੇ ਉਮੰਗ ਦੇ ਲਈ ਮੈਨੂੰ ਪੂਰਾ ਵਿਸ਼ਵਾਸ ਹੈ, ਜੋ ਲੋਕ ਹਿੰਦੁਸਤਾਨ ਵਿੱਚ ਇਨ੍ਹਾਂ ਖ਼ਬਰਾਂ ਨੂੰ ਦੇਖਦੇ ਹੋਣਗੇ ਉਨ੍ਹਾਂ ਦਾ ਵੀ ਕਿਸੇ ਵੀ ਤਰ੍ਹਾਂ ਦੀ ਸੀਨਾ ਗਰਵ (ਮਾਣ) ਨਾਲ ਭਰ ਗਿਆ ਹੋਵੇਗਾ।
ਸਾਥੀਓ,
ਅੱਜ ਦਾ ਦਿਨ ਇੱਕ ਹੋਰ ਵਜ੍ਹਾ ਨਾਲ ਵੀ ਜਾਣਿਆ ਜਾਂਦਾ ਹੈ। ਅੱਜ 26 ਜੂਨ ਹੈ। ਜੋ ਡੈਮੋਕ੍ਰੇਸੀ ਸਾਡਾ ਗੌਰਵ ਹੈ, ਜੋ ਡੈਮੋਕ੍ਰੇਸੀ ਹਰ ਭਾਰਤੀ ਦੀ ਡੀਐੱਨਆਈ ਵਿੱਚ ਹੈ। ਅੱਜ ਤੋਂ 47 ਸਾਲ ਪਹਿਲਾਂ ਉਸੇ ਸਮੇਂ ਉਸ ਡੈਮੋਕ੍ਰੇਸੀ ਨੂੰ ਬੰਧਕ ਬਣਾਉਣ, ਡੈਮੋਕ੍ਰੇਸੀ ਨੂੰ ਕੁਚਲਨ ਦਾ ਪ੍ਰਯਾਸ ਕੀਤਾ ਗਿਆ ਸੀ। ਆਪਾਤਕਾਲ ਦਾ ਕਾਲਖੰਡ ਐਮਰਜੈਂਸੀ ਭਾਰਤ ਦੇ ਵਾਇਬ੍ਰੈਂਟ ਡੈਮੋਕ੍ਰੇਟਿਕ ਇਤਿਹਾਸ ਵਿੱਚ ਇੱਕ ਕਾਲੇ ਧਬੇ ਦੀ ਤਰ੍ਹਾਂ ਹੈ। ਲੇਕਿਨ ਇਸ ਕਾਲੇ ਧਬੇ ’ਤੇ ਸਦੀਆਂ ਤੋਂ ਚਲੀਆਂ ਆ ਰਹੀਆਂ ਲੋਕਤਾਂਤ੍ਰਿਕ ਪਰੰਪਰਾਵਾਂ ਦੀ ਸ਼੍ਰੇਸ਼ਠਤਾ ਵੀ ਪੂਰੀ ਸ਼ਕਤੀ ਦੇ ਨਾਲ ਵਿਜਯੀ ਹੋਈ, ਲੋਕਤਾਂਤ੍ਰਿਕ ਪੰਰਪਰਾਵਾਂ ਇਨ੍ਹਾਂ ਹਰਕਤਾਂ ਦੇ ਲਈ ਭਾਰੀ ਪਈਆਂ ਹਨ।
ਭਾਰਤ ਦੇ ਲੋਕਾਂ ਨੇ ਲੋਕਤੰਤਰ ਨੂੰ ਕੁਚਲਨ ਦੀਆਂ ਸਾਰਿਆਂ ਸਾਜਿਸ਼ਾਂ ਦਾ ਜਵਾਬ ਲੋਕਤਾਂਤ੍ਰਿਕ ਤਰੀਕੇ ਨਾਲ ਹੀ ਦਿੱਤਾ। ਅਸੀਂ ਭਾਰਤੀ ਕਿਤੇ ਵੀ ਰਹੀਏ ਆਪਣਾ ਡੈਮੋਕ੍ਰੇਸੀ 'ਤੇ ਗਰਵ (ਮਾਣ) ਕਰਦੇ ਹਾਂ। ਹਰ ਹਿੰਦੁਸਤਾਨੀ ਗਰਵ ਨਾਲ ਕਹਿ ਸਕਦਾ ਹੈ ਕਿ ਭਾਰਤ ਮਦਰ ਆਵ੍ ਡੈਮੋਕ੍ਰੇਸੀ ਹੈ। ਲੋਕਤੰਤਰ ਦੇ ਹਜ਼ਾਰਾਂ ਵਰ੍ਹਿਆਂ ਦਾ ਸਾਡਾ ਇਤਿਹਾਸ ਅੱਜ ਵੀ ਭਾਰਤ ਦੇ ਕੋਨੇ-ਕੋਨੇ ਵਿੱਚ ਜੀਵੰਤ ਹੈ। ਇਨ੍ਹੀਆਂ ਸਾਰੀਆਂ ਭਾਸ਼ਾਵਾਂ, ਇਨ੍ਹੀਆਂ ਸਾਰੀਆਂ ਬੋਲੀਆਂ, ਇਤਨੇ ਅਲੱਗ-ਅਲੱਗ ਤਰ੍ਹਾਂ ਦੇ ਰਹਿਣ-ਸਹਿਣ ਦੇ ਨਾਲ ਭਾਰਤ ਦੀ ਡੈਮੋਕ੍ਰੇਸੀ ਵਾਇਬ੍ਰੈਂਟ ਹੈ, ਹਰ ਨਾਗਰਿਕ ਦਾ ਵਿਸ਼ਵਾਸ ਹੈ, ਉਸ ਦੀ ਆਸ਼ਾ ਹੈ ਅਤੇ ਹਰੇਕ ਨਾਗਰਿਕ ਦੇ ਜੀਵਨ ਨੂੰ ਸਸ਼ਕਤ ਕਰ ਰਹੀ ਹੈ।
ਭਾਰਤ ਨੇ ਦਿਖਾਇਆ ਹੈ ਕਿ ਇਤਨੇ ਵਿਸ਼ਾਲ ਅਤੇ ਇਤਨੀ ਵਿਵਿਧਤਾ ਭਰੇ ਦੇਸ਼ ਵਿੱਚ ਡੈਮੋਕ੍ਰੇਸੀ ਕਿਤਨੇ ਬਿਹਤਰ ਤਰੀਕੇ ਨਾਲ ਡਿਲੀਵਰ ਕਰ ਰਹੀ ਹੈ। ਜਿਸ ਤਰ੍ਹਾਂ ਕਰੋੜਾਂ ਭਾਰਤੀਆਂ ਨੇ ਮਿਲ ਕੇ ਬੜੇ-ਬੜੇ ਲਕਸ਼ ਹਾਸਲ ਕੀਤੇ ਹਨ, ਉਹ ਬੇਮਿਸਾਲ ਹਨ। ਅੱਜ ਭਾਰਤ ਦਾ ਹਰ ਪਿੰਡ open defecation free ਹੈ। ਅੱਜ ਭਾਰਤ ਦੇ ਹਰ ਪਿੰਡ ਤੱਕ ਬਿਜਲੀ ਪਹੁੰਚ ਚੁੱਕੀ ਹੈ। ਅੱਜ ਭਾਰਤ ਦਾ ਲੱਗਭਗ ਹਰ ਪਿੰਡ ਸੜਕ ਮਾਰਗ ਨਾਲ ਜੁੜ ਚੁਕਿਆ ਹੈ। ਅੱਜ ਭਾਰਤ ਦੇ 99 ਪਰਸੈਂਟ ਤੋਂ ਜ਼ਿਆਦਾ ਲੋਕਾਂ ਦੇ ਪਾਸ clean cooking ਦੇ ਲਈ ਗੈਸ ਕਨੈਕਸ਼ਨ ਹੈ। ਅੱਜ ਭਾਰਤ ਦਾ ਹਰ ਪਰਿਵਾਰ ਬੈਂਕਿੰਗ ਵਿਵਸਥਾ ਨਾਲ ਜੋੜਿਆ ਹੋਇਆ ਹੈ। ਅੱਜ ਭਾਰਤ ਦੇ ਹਰ ਗ਼ਰੀਬ ਨੂੰ ਪੰਜ ਲੱਖ ਰੁਪਏ ਮੁਫ਼ਤ ਇਲਾਜ ਦੀ ਸੁਵਿਧਾ ਉਪਲਬਧ ਹੈ।
ਕੋਰੋਨਾ ਦੇ ਇਸ ਸਮੇਂ ਵਿੱਚ ਭਾਰਤ ਪਿਛਲੇ ਦੋ ਸਾਲ ਤੋਂ 80 ਕਰੋੜ ਗ਼ਰੀਬਾਂ ਨੂੰ ਮੁਫ਼ਤ ਅਨਾਜ ਸੁਨਿਸ਼ਚਿਤ ਕਰ ਰਿਹਾ ਹੈ। ਇਤਨਾ ਹੀ ਨਹੀਂ, ਅੱਜ ਭਾਰਤ ਵਿੱਚ ਔਸਤਨ ਹਰ ਦਸ ਦਿਨ ਵਿੱਚ, ਅੱਜ ਸਟਾਰਟਅੱਪ ਦੀ ਦੁਨੀਆ ਹੈ ਨਾ, ਹਰ ਦਸ ਦਿਨ ਵਿੱਚ ਇੱਕ ਯੂਨੀਕੌਰਨ ਬਣ ਰਿਹਾ ਹੈ। ਅੱਜ ਭਾਰਤ ਵਿੱਚ ਹਰ ਮਹੀਨੇ ਔਸਤਨ 5 ਹਜ਼ਾਰ ਪੇਟੈਂਟ ਫਾਈਲ ਹੁੰਦੇ ਹਨ। ਅੱਜ ਭਾਰਤ ਹਰ ਮਹੀਨੇ ਔਸਤਨ 500 ਤੋਂ ਅਧਿਕ ਆਧੁਨਿਕ ਰੇਲਵੇ ਕੋਚ ਬਣਾ ਰਿਹਾ ਹੈ। ਅੱਜ ਭਾਰਤ ਹਰ ਮਹੀਨੇ ਦੀ ਔਸਤਨ 18 ਲੱਖ ਘਰਾਂ ਨੂੰ ਪਾਈਪ ਵਾਟਰ ਸਪਲਾਈ ਨਾਲ ਜੋੜ ਰਿਹਾ ਹੈ- ਨਲ ਸੇ ਜਲ। ਭਾਰਤੀਆਂ ਦੇ ਸੰਕਲਪਾਂ ਦੀਆਂ ਇਹ ਸਿੱਧਿਆਂ ਦੀ ਇਹ ਲਿਸਟ ਬਹੁਤ ਲੰਬੀ ਹੈ। ਮੈਂ ਅਗਰ ਬੋਲਦਾ ਜਾਵਾਂਗਾ ਤਾਂ ਤੁਹਾਡੇ ਡਿਨਰ ਦਾ ਟਾਈਮ ਹੋ ਜਾਵੇਗਾ।
ਸਾਥੀਓ,
ਕੋਈ ਵੀ ਦੇਸ਼ ਜਦੋਂ ਸਮੇਂ ’ਤੇ ਸਹੀ ਫ਼ੈਸਲੇ ਲੈ ਕੇ, ਸਹੀ ਨੀਅਤ ਨਾਲ, ਸਾਰਿਆਂ ਨੂੰ ਨਾਲ ਲੈ ਕੇ ਚਲਦਾ ਹੈ ਤਾਂ ਉਸ ਦਾ ਤੇਜ਼ੀ ਨਾਲ ਵਿਕਾਸ ਹੋਣਾ ਨਿਸ਼ਚਿਤ ਹੈ। ਤੁਸੀਂ ਸਾਰੇ ਇਸ ਗੱਲ ਤੋਂ ਪਰੀਚਿਤ ਹੋ ਕਿ ਪਿਛਲੀ ਸ਼ਤਾਬਦੀ ਵਿੱਚ ਤੀਸਰੀ ਉਦਯੋਗਿਕ ਕ੍ਰਾਂਤੀ ਦਾ ਜਰਮਨੀ ਅਤੇ ਹੋਰ ਦੇਸ਼ਾਂ ਨੇ ਕਿਤਨਾ ਲਾਭ ਉਠਾਇਆ। ਭਾਰਤ ਉਸ ਸਮੇਂ ਗੁਲਾਮ ਸੀ। ਅਤੇ ਇਸ ਲਈ ਉਹ ਇਸ ਦੌੜ ਵਿੱਚ ਬਹੁਤ ਪਿੱਛੇ ਰਹਿ ਗਿਆ। ਲੇਕਿਨ ਅੱਜ 21ਵੀਂ ਸਦੀ ਦਾ ਭਾਰਤ ਚੌਥੀ ਉਦਯੋਗਿਕ ਕ੍ਰਾਂਤੀ ਵਿੱਚ industry 4.0 ਵਿੱਚ ਪਿੱਛੇ ਰਹਿਣ ਵਾਲਿਆਂ ਵਿੱਚੋਂ ਨਹੀਂ ਬਲਕਿ ਇਸ ਉਦਯੋਗਿਕ ਕ੍ਰਾਂਤੀ ਦਾ ਅਗਵਾਈ ਕਰਨ ਵਾਲਿਆਂ ਵਿੱਚੋਂ ਇੱਕ ਹੈ।
Information technology ਵਿੱਚ digital technology ਵਿੱਚ ਭਾਰਤ ਆਪਣਾ ਪਰਚਮ ਲਹਿਰਾ ਰਿਹਾ ਹੈ। ਦੁਨੀਆ ਵਿੱਚ ਹੋ ਰਹੇ Real Time Digital Payments ਵਿੱਚੋਂ 40 percent transaction ਭਾਰਤ ਵਿੱਚ ਹੋ ਰਹੇ ਹਨ। ਅੱਜ ਭਾਰਤ Data consumption ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਹੈ ਜਿੱਥੇ ਡੇਟਾ ਸਭ ਤੋਂ ਸਸਤਾ ਹੈ। 21ਵੀਂ ਸਦੀ ਦੇ ਨਵੇਂ ਭਾਰਤ ਵਿੱਚ ਲੋਕ ਜਿਤਨੀ ਤੇਜ਼ੀ ਨਾਲ ਨਵੀਂ ਟੈਕਨੋਲੋਜੀ ਅਪਨਾ ਰਹੇ ਹਨ ਉਹ ਕਿਸੇ ਨੂੰ ਵੀ ਹੈਰਾਨ ਕਰ ਸਕਦੀ ਹੈ।
ਕੋਰੋਨਾ ਵੈਕਸੀਨ ਲਗਵਾਉਣ ਦੇ ਲਈ, ਵੈਕਸੀਨੇਸ਼ਨ ਸਰਟੀਫਿਕੇਟ ਪਾਉਣ ਦੇ ਲਈ ਬਣਾਏ ਗਏ ਕੋਵਿਨ ਪੋਰਟਲ ’ਤੇ ਲਗਭਗ 110 ਕਰੋੜ ਰਜਿਸਟ੍ਰੇਸ਼ਨ ਹੋਏ ਹਨ। ਕੋਰੋਨਾ ਸੰਕ੍ਰਮਣ ਦੀ tracking ਦੇ ਲਈ ਬਣਾਏ ਗਏ ਇੱਕ ਵਿਸ਼ੇਸ਼ ਐਪ ਆਰੋਗਯ ਸੇਤੁ ਨਾਲ ਅੱਜ ਕਰੀਬ 22 ਕਰੋੜ ਭਾਰਤੀ ਜੁੜੇ ਹੋਏ ਹਨ। ਸਰਕਾਰ ਦੁਆਰਾ ਖਰੀਦਦਾਰੀ ਕਰਨ ਦੇ ਲਈ ਬਣਾਏ ਗਏ ਗਵਰਮੈਂਟ ਈ-ਮਾਰਕਿਟ ਯਾਨੀ GEM ਨਾਲ ਕਰੀਬ 50 ਲੱਖ ਵਿਕਰੇਤਾ ਜੁੜੇ ਹੋਏ ਹਨ। ਅੱਜ 12 ਤੋਂ 15 ਲੱਖ ਭਾਰਤੀ ਟ੍ਰੇਨ ਤੋਂ ਆਉਣ-ਜਾਣ ਦੇ ਲਈ ਹਰ ਰੋਜ਼ 12 ਤੋਂ 15 ਲੱਖ ਟਿਕਟ ਔਨਲਾਈਨ ਬੁੱਕ ਕਰਾ ਰਹੇ ਹਨ।
ਅੱਜ ਭਾਰਤ ਵਿੱਚ ਡ੍ਰੋਨ ਟੈਕਨੋਲੋਜੀ ਦਾ ਜਿਸ ਤਰ੍ਹਾਂ ਇਸਤੇਮਾਲ ਹੋ ਰਿਹਾ ਹੈ ਉਹ ਬੇਮਿਸਾ ਹੈ। ਤੁਸੀਂ ਜਾਣ ਕਰ ਕੇ ਹੈਰਾਨ ਰਹਿ ਜਾਵੋਗੇ ਕਿ ਹੁਣ ਦੇਸ਼ ਦੇ ਅਨੇਕ ਖੇਤਰਾਂ ਵਿੱਚ ਡ੍ਰੋਨ ਫਰਟੀਲਾਇਜ਼ਰ ਦਾ ਛਿੜਕਾਵ ਹੋਣ ਲੱਗਿਆ ਹੈ। ਭਾਰਤ ਵਿੱਚ ਸਰਕਾਰ ਨੇ ਇੱਕ ਯੋਜਨਾ ਸ਼ੁਰੂ ਕੀਤੀ ਹੈ- ਸਵਾਮਿਤਵ ਯੋਜਨਾ। ਇਸ ਯੋਜਨਾ ਦੇ ਤਹਿਤ ਦੇਸ਼ ਦੇ ਲੱਖਾਂ ਪਿੰਡਾਂ ਵਿੱਚ ਜ਼ਮੀਨ ਦੀ ਮੈਪਿੰਗ, ਘਰਾਂ ਦੀ ਮੈਪਿੰਗ ਦਾ ਕੰਮ ਡ੍ਰੋਨ ਹੀ ਕਰ ਰਹੇ ਹਨ। ਇਸ ਅਭਿਯਾਨ ਦੁਆਰਾ ਕਰੋੜਾਂ ਨਾਗਰਿਕਾਂ ਨੂੰ property certificate ਦਿੱਤੇ ਜਾ ਰਹੇ ਹਨ। ਕੁਦਰਤੀ ਆਪਦਾਵਾਂ ਦੇ ਸਮੇਂ, ਰਾਹਤ ਅਤੇ ਬਚਾਅ ਦੇ ਸਮੇਂ ਵੀ ਡ੍ਰੋਨ ਟੈਕਨੋਲੋਜੀ ਦਾ ਇਸਤੇਮਾਲ ਭਾਰਤ ਵਿੱਚ ਲਗਾਤਾਰ ਵਧ ਰਿਹਾ ਹੈ।
ਸਾਥੀਓ,
ਅੱਜ ਦਾ ਭਾਰਤ- ਹੁੰਦਾ ਹੈ, ਚਲਦਾ ਹੈ, ਐਸੇ ਹੀ ਚੱਲੇਗਾ- ਉਸ ਮਾਨਸਿਕਤਾ ਤੋਂ ਬਾਹਰ ਨਿਕਲ ਚੁੱਕਿਆ ਹੈ ਦੋਸਤੋਂ। ਅੱਜ ਦੇ ਭਾਰਤ ਦੀ ਪਛਾਣ ਹੈ-ਕਰਨਾ ਹੈ, ਕਰਨਾ ਹੀ ਹੈ ਅਤੇ ਸਮੇਂ ’ਤੇ ਕਰਨਾ ਹੈ। ਇਸ ਸੰਕਲਪ ਦੇ ਨਾਲ ਹਿੰਦੁਸਤਾਨ ਚਲ ਰਿਹਾ ਹੈ। ਭਾਰਤ ਹੁਣ ਤਤਪਰ ਹੈ, ਤਿਆਰ ਹੈ, ਅਧੀਰ ਹੈ। ਭਾਰਤ ਅਧੀਰ ਹੈ ਪ੍ਰਗਤੀ ਦੇ ਲਈ, ਵਿਕਾਸ ਦੇ ਲਈ, ਭਾਰਤ ਅਧੀਰ ਹੈ ਆਪਣੇ ਸੁਪਨਿਆਂ ਦੇ ਲਈ, ਆਪਣੇ ਸੁਪਨਿਆਂ ਨੂੰ ਸੰਕਲਪ ਲੈ ਕਰ ਕੇ ਸਿੱਧੀ ਤੱਕ ਪਹੁੰਚਾਉਣ ਦੇ ਲਈ ਅਧੀਰ ਹੈ। ਭਾਰਤ ਅੱਜ ਆਪਣੇ ਸਮਰੱਥਾ ਵਿੱਚ ਭਰੋਸਾ ਕਰਦਾ ਹੈ, ਆਪਣੇ-ਆਪ ਵਿੱਚ ਭਰੋਸਾ ਕਰਦਾ ਹੈ।
ਇਸ ਲਈ ਅੱਜ ਅਸੀਂ ਪੁਰਾਣੇ ਰਿਕਾਰਡ ਤੋੜ ਰਹੇ ਹਾਂ ਅਤੇ ਨਵੇਂ ਲਕਸ਼ ਹਾਸਲ ਕਰ ਰਹੇ ਹਾਂ। ਤੁਸੀਂ ਕਿਸੇ ਵੀ ਖੇਤਰ ਵਿੱਚ ਦੇਖੋ, ਮੈਂ ਇੱਕ ਉਦਾਹਰਣ ਦੇ ਰਿਹਾ ਹਾਂ। ਭਾਰਤ ਨੇ 2016 ਵਿੱਚ ਤੈਅ ਕੀਤਾ ਸੀ ਕਿ 2030 ਤੱਕ ਸਾਡੀ ਕੁੱਲ ਬਿਜਲੀ ਉਤਪਾਦਨ ਸਮਰੱਥਾ ਦਾ 40 ਪ੍ਰਤੀਸ਼ਤ Non fossil fuel ਨਾਲ ਹੋਵੇਗਾ। ਅਜੇ 2030 ਤੋਂ ਅਸੀਂ ਅੱਠ ਸਾਲ ਦੂਰ ਹਾਂ ਲੇਕਿਨ ਭਾਰਤ ਇਹ ਲਕਸ਼ ਹਾਸਲ ਕਰ ਚੁੱਕਿਆ ਹੈ। ਅਸੀਂ ਪੈਟਰੋਲ ਵਿੱਚ 10 ਪ੍ਰਤੀਸ਼ਤ ਇਥੇਨੌਲ ਬਲੈਂਡਿੰਗ ਦਾ ਟਾਰਗੈੱਟ ਰੱਖਿਆ ਸੀ। ਇਹ ਲਕਸ਼ ਵੀ ਦੇਸ਼ ਨੇ ਡੇਢ ਲਾਈਨ ਤੋਂ ਪੰਜ ਮਹੀਨੇ ਪਹਿਲਾਂ ਹੀ ਹਾਸਲ ਕਰ ਲਿਆ ਹੈ।
ਭਾਰਤ ਵਿੱਚ ਕੋਵਿਡ ਵੈਕਸੀਨੇਸ਼ਨ ਦੇ ਸਪੀਡ ਅਤੇ ਸਕੇਲ ਤੋਂ ਵੀ ਤੁਸੀਂ ਭਲੀਭਾਂਤੀ ਪਰੀਚਿਤ ਹੋ। ਅੱਜ ਭਾਰਤ ਵਿੱਚ 90 ਪਰਸੈਂਟ adults ਨੂੰ ਵੈਕਸੀਨ ਦੀਆਂ ਦੋਨੋਂ ਡੋਜ ਲੱਗ ਚੁੱਕੀਆਂ ਹਨ। 95 ਪਰਸੈਂਟ adults ਐਸੇ ਹਨ ਜੋ ਘੱਟ ਤੋਂ ਘੱਟ ਇੱਕ ਡੋਜ ਲੈ ਚੁੱਕੇ ਹਨ। ਇਹ ਉਹੀ ਭਾਰਤ ਹੈ ਜਿਸ ਦੇ ਬਾਰੇ ਵਿੱਚ ਕੁਝ ਲੋਕ ਕਹਿ ਰਹੇ ਸਨ ਕਿ ਸਵਾ ਅਰਬ ਆਬਾਦੀ ਨੂੰ ਵੈਕਸੀਨ ਲਗਾਉਣ ਵਿੱਚ 10-15 ਸਾਲ ਲੱਗ ਜਾਣਗੇ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਭਾਰਤ ਵਿੱਚ ਵੈਕਸੀਨ ਡੋਜ ਦਾ ਅੰਕੜਾ 196 ਕਰੋੜ ਯਾਨੀ 1.96 ਬਿਲੀਅਨ ਨੂੰ ਪਾਰ ਕਰ ਚੁੱਕਿਆ ਹੈ। ਮੇਡ ਇਨ ਇੰਡੀਆ ਵੈਕਸੀਨ ਨੇ ਭਾਰਤ ਦੇ ਨਾਲ ਵੀ ਦੁਨੀਆ ਦੇ ਕਰੋੜਾਂ ਲੋਕਾਂ ਦੀ ਕੋਰੋਨਾ ਤੋਂ ਜਾਨ ਬਚਾਈ ਹੈ।
ਸਾਥੀਓ,
ਮੈਨੂੰ ਯਾਦ ਹੈ ਕਿ ਸਾਲ 2015 ਵਿੱਚ ਜਦੋਂ ਮੈਂ ਜਰਮਨੀ ਆਇਆ ਸੀ ਤਾਂ ਸਟਾਰਟਅੱਪ ਇੰਡੀਆ ਅਭਿਯਾਨ ਇੱਕ ਆਇਡੀਆ ਦੇ ਪੱਧਰ ’ਤੇ ਸੀ, ਸ਼ਬਦ ਕੰਨ ਵਿੱਚ ਪੈਂਦੇ ਸਨ। ਤਦ ਸਟਾਰਟਅੱਪ ਦਲ ਵਿੱਚ ਭਾਰਤ ਦਾ ਕੋਈ ਨਾਮੋਨਿਸ਼ਾਨ ਨਹੀਂ ਸੀ, ਕੋਈ ਜਾਣਦਾ ਹੀ ਨਹੀਂ ਸੀ। ਅੱਜ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ ਈਕੋਸਿਸਟਮ ਹੈ। ਇੱਕ ਸਮਾਂ ਸੀ ਜਦੋਂ ਭਾਰਤ ਸਾਧਾਰਣ ਤੋਂ ਸਾਧਾਰਣ ਸਮਾਰਟਫੋਨ ਵੀ ਬਾਹਰ ਤੋਂ ਮੰਗਵਾਉਂਦਾ ਸੀ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ mobile phone manufacturer ਹੈ ਅਤੇ ਹੁਣ ਭਾਰਤ ਵਿੱਚ ਬਣੇ ਮੋਬਾਈਲ ਦੁਨੀਆ ਭਰ ਵਿੱਚ ਜਾ ਰਹੇ ਹਨ। ਸੱਤ-ਅੱਠ ਸਾਲ ਪਹਿਲਾਂ ਜਦੋਂ ਮੈਂ ਤੁਹਾਡੇ ਜੈਸੇ ਸਾਥੀਆਂ ਨਾਲ ਚਰਚਾ ਕਰਦਾ ਸੀ ਤਾਂ ਸਾਡੀ biotech economy 10 ਬਿਲੀਅਨ ਡਾਲਰ ਯਾਨੀ 75 ਹਜ਼ਾਰ ਕਰੋੜ ਰੁਪਏ ਦੀ ਹੋਇਆ ਕਰਦੀ ਸੀ। ਅੱਜ ਇਹ 8 ਗੁਣਾ ਅਧਿਕ ਵਧ ਕੇ 80 ਬਿਲੀਅਨ ਡਾਲਰ ਯਾਨੀ 6 ਲੱਖ ਕਰੋੜ ਰੁਪਏ ਨੂੰ ਪਾਰ ਕਰ ਚੁੱਕੀ ਹੈ।
ਸਾਥੀਓ,
ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿੱਚ ਵੀ ਭਾਰਤ ਦੇ ਲੋਕਾਂ ਦਾ ਹੌਂਸਲਾ ਹੀ ਸਾਡੀ ਸਭ ਤੋਂ ਬੜੀ ਤਾਕਤ ਹੈ।
ਸਾਥੀਓ,
ਪਿਛਲੇ ਸਾਲ ਅਸੀਂ ਹੁਣ ਤੱਕ ਦਾ highest export ਕੀਤਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਇੱਕ ਪਾਸੇ ਸਾਡੇ manufacturers ਨਵੇਂ ਅਵਸਰਾਂ ਦੇ ਲਈ ਤਿਆਰ ਹੋ ਚੁੱਕੇ ਹਨ, ਉੱਥੇ ਦੁਨੀਆ ਵੀ ਸਾਨੂੰ ਉਮੀਦ ਅਤੇ ਵਿਸ਼ਵਾਸ ਨਾਲ ਦੇਖ ਰਹੀ ਹੈ। ਬੀਤੇ ਹੀ ਵਰ੍ਹੇ ਭਾਰਤ ਨੇ 111 ਬਿਲੀਅਨ ਡਾਲਰਸ ਯਾਨੀ 8 ਲੱਖ 30 ਹਜ਼ਾਰ ਕਰੋੜ ਰੁਪਏ ਦੇ ਇੰਡੀਨਿਅਰਿੰਗ ਗੁਡਸ ਦਾ ਐਕਸਪੋਰਟ ਕੀਤਾ ਹੈ। ਭਾਰਤ ਦੇ ਕਾਟਨ ਅਤੇ ਹੈਂਡਲੂਮ ਪ੍ਰੌਡਕਟਸ ਦੇ ਨਿਰਯਾਤ ਵਿੱਚ ਵੀ 55 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਭਾਰਤ ਵਿੱਚ manufacturing ਨੂੰ ਵਧਾਉਣ ਦੇ ਲਈ ਸਰਕਾਰ ਨੇ ਕਰੀਬ 2 ਲੱਖ ਕਰੋੜ ਰੁਪਏ ਦੇ production linked incentive ਪੀਐੱਲਆਈ ਸਕੀਮ ਵੀ ਸ਼ੁਰੂ ਕੀਤੀ ਹੈ। ਅਗਲੇ ਸਾਲ ਅਸੀਂ ਆਪਣੇ ਐਕਸਪੋਰਟ ਦਾ ਟਾਰਗੈੱਟ ਨੂੰ ਹੋਰ ਵੀ ਵਧਾਉਣਾ ਚਾਹੁੰਦੇ ਹਾਂ ਅਤੇ ਤੁਸੀਂ ਲੋਕ ਇਸ ਵਿੱਚ ਕਾਫ਼ੀ ਮਦਦ ਵੀ ਕਰ ਸਕਦੇ ਹੋ। ਇਸੇ ਤਰ੍ਹਾਂ ਸਾਡਾ ਐੱਫਡੀਆਈ ਇਨਫਲੋ, ਵਿਦੇਸ਼ੀ ਨਿਵੇਸ਼ ਵੀ ਸਾਲ-ਦਰ-ਸਾਲ ਨਵਾਂ ਰਿਕਾਰਡ ਬਣਾ ਰਿਹਾ ਹੈ।
ਸਾਥੀਓ,
ਜਦੋਂ ਕਿਸੇ ਦੇਸ਼ ਦੇ ਨਾਗਰਿਕ ਸਬਕਾ ਪ੍ਰਯਾਸ ਦੀ ਭਾਵਨਾ ਦੇ ਨਾਲ, ਜਨਭਾਗੀਦਾਰੀ ਦੀ ਭਾਵਨਾ ਦੇ ਨਾਲ ਰਾਸ਼ਟਰੀ ਸੰਕਲਪਾਂ ਨੂੰ ਸਿੱਧ ਕਰਨ ਵਿੱਚ ਜੁਟ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੁਨੀਆ ਦੀ ਬੜੀ-ਬੜੀ ਸ਼ਕਤੀਆਂ ਦਾ ਵੀ ਸਾਥ ਮਿਲਣ ਲੱਗ ਜਾਂਦਾ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੁਨੀਆ ਦੀ ਬੜੀ ਸ਼ਕਤੀਆਂ ਭਾਰਤ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਣਾ ਚਾਹੁੰਦੀਆਂ ਹਨ। ਆਪਣੇ ਦੇਸ਼ਵਾਸੀਆਂ ਦੀ ਸੰਕਲਪ ਸ਼ਕਤੀ ਨਾਲ ਅੱਜ ਭਾਰਤ ਪ੍ਰਗਤੀ ਦੇ ਪਥ 'ਤੇ ਨਿਰੰਤਰ ਵਧ ਰਿਹਾ ਹੈ। ਸਾਡੇ ਲੋਕਾਂ ਦੇ ਸੰਕਲਪਾਂ ਨਾਲ, ਉਨ੍ਹਾਂ ਦੀ ਭਾਗੀਦਾਰੀ ਨਾਲ ਭਾਰਤ ਦੇ ਪ੍ਰਯਾਸ ਅੱਜ ਜਨ-ਅੰਦੋਲਨ ਬਣ ਰਹੇ ਹਨ। ਇਹੀ ਹੈ ਜੋ ਮੈਨੂੰ ਦੇਸ਼ ਦੇ ਭਵਿੱਖ ਦੇ ਲਈ ਆਸ਼ਵਸਤ ਕਰਦਾ ਹੈ, ਭਰੋਸਾ ਦਿੰਦਾ ਹੈ।
ਉਦਾਹਰਣ ਦੇ ਤੌਰ ’ਤੇ, ਦੁਨੀਆ ਵਿੱਚ ਔਰਗੈਨਿਕ ਫਾਰਮਿੰਗ ਜੈਸੇ ਸ਼ਬਦ ਚਰਚਾ ਦਾ ਵਿਸਾ ਬਣੇ ਹੋਏ ਹਨ। ਲੇਕਿਨ ਭਾਰਤ ਦੇ ਕਿਸਾਨ ਖ਼ੁਦ ਅੱਗੇ ਆ ਕੇ ਇਸ ਨੂੰ ਜ਼ਮੀਨ 'ਤੇ ਉਤਾਰ ਰਹੇ ਹਨ। ਇਸੇ ਤਰ੍ਹਾਂ ਕਲਾਈਮੇਟ ਚੇਂਜ, ਅੱਜ ਇਹ ਭਾਰਤ ਵਿੱਚ ਸਿਰਫ਼ ਸਰਕਾਰੀ ਪਾਲਿਸੀਜ਼ ਦਾ ਮੁੱਦਾ ਨਹੀਂ ਹੈ। ਭਾਰਤ ਦਾ ਯੁਵਾ ਈਵੀ ਅਤੇ ਐਸੀ ਹੀ ਦੂਸਰੀ pro-climate technology ਵਿੱਚ invest ਕਰ ਰਿਹਾ ਹੈ। Sustainable climate practices ਅੱਜ ਭਾਰਤ ਦੇ ਸਾਧਾਰਣ ਤੋਂ ਸਾਧਾਰਣ ਮਾਨਵੀ ਦੇ ਜੀਵਨ ਦਾ ਹਿੱਸਾ ਬਣ ਰਹੀ ਹੈ।
2014 ਤੱਕ ਭਾਰਤ ਵਿਚ ਖੁੱਲ੍ਹੇ ਵਿੱਚ ਸ਼ੌਚ ਇੱਕ ਬੜੀ ਸਮੱਸਿਆ ਸੀ ਲੇਕਿਨ ਅਸੀਂ ਦੇਸ਼ ਵਿਚ 10 ਕਰੋੜ ਤੋਂ ਜ਼ਿਆਦਾ ਸ਼ੌਚਾਲਏ ਬਣਵਾਏ। ਅੱਜ ਸਵੱਛਤਾ ਭਾਰਤ ਵਿੱਚ ਜੀਵਨ-ਸ਼ੈਲੀ ਬਣ ਰਹੀ ਹੈ। ਭਾਰਤ ਦੇ ਲੋਕ, ਭਾਰਤ ਦੇ ਯੁਵਾ ਦੇਸ਼ ਨੂੰ ਸਵੱਛ ਰੱਖਣਾ ਆਪਣਾ ਕਰਤੱਵ ਸਮਝਦੇ ਹਨ। ਅੱਜ ਭਾਰਤ ਦੇ ਲੋਕਾਂ ਨੂੰ ਭਰੋਸਾ ਕਿ ਉਨ੍ਹਾਂ ਦਾ ਪੈਸਾ ਇਮਾਨਦਾਰੀ ਨਾਲ ਦੇਸ਼ ਦੇ ਲਈ ਲੱਗ ਰਿਹਾ ਹੈ, ਭ੍ਰਿਸ਼ਟਾਚਾਰ ਦੀ ਭੇਂਟ ਨਹੀਂ ਚੜ੍ਹ ਰਿਹਾ ਹੈ। ਅਤੇ ਇਸ ਲਈ ਦੇਸ਼ ਵਿੱਚ ਕੈਸ਼ ਕੰਪਲਾਇਨਸ ਤੇਜ਼ੀ ਨਾਲ ਵਧ ਰਹੀ ਹੈ। ਇਹ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਕਾਰਨ ਨਹੀਂ ਹੈ ਬਲਕਿ ਸਵਤ: ਸਫੂਰਤ ਜਾਗਰਣ ਨਾਲ ਹੋ ਰਿਹਾ ਹੈ ਦੋਸਤੋਂ।
ਸਾਥੀਓ,
ਅਸੀਂ ਸਾਰੇ ਭਾਰਤੀ ਇਸ ਸਾਲ ਆਪਣੀ ਆਜ਼ਾਦੀ ਦੇ 75 ਵਰ੍ਵੇ ਦਾ ਪਰਵ ਮਨਾ ਰਹੇ ਹਾਂ, ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਆਜ਼ਾਦੀ ਦੇ 75ਵੇਂ ਸਾਲ ਵਿੱਚ ਭਾਰਤ ਬੇਮਿਸਾਲ inclusiveness ਅਤੇ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਕਰੋੜਾਂ aspirations ਦਾ ਗਵਾਹ ਬਣ ਰਿਹਾ ਹੈ। ਭਾਰਤ ਅੱਜ ਬੇਮਿਸਾਲ ਸੰਭਾਵਨਾਵਾਂ ਨਾਲ ਭਰਿਆ ਹੈ। ਭਾਰਤ ਇੱਕ ਮਜ਼ਬੂਤ ਸਰਕਾਰ ਦੇ ਅਗਵਾਈ ਵਿੱਚ, ਇੱਕ ਸਥਿਰ ਸਰਕਾਰ ਦੇ ਅਗਵਾਈ ਵਿੱਚ, ਇੱਕ ਨਿਰਣਾਇਕ ਸਰਕਾਰ ਦੇ ਅਗਵਾਈ ਵਿੱਚ ਨਵੇਂ ਸਪਨੇ ਵੀ ਦੇਖ ਰਿਹਾ ਹੈ, ਨਵੇਂ ਸੰਕਲਪ ਵੀ ਲੈ ਰਿਹਾ ਹੈ ਅਤੇ ਸੰਕਲਪਾਂ ਨੂੰ ਸਿੱਧੀ ਵਿੱਚ ਪਰਿਵਰਤਿਤ ਕਰਨ ਦੇ ਲਈ ਜੀ-ਜਾਨ ਹੋਇਆ ਵੀ ਹੈ। ਹੈ। ਸਾਡੀ ਪਾਲਿਸੀ ਸਪੱਸ਼ਟ ਹੈ ਅਤੇ reforms ਦੇ ਲਈ ਭਰਪੂਰ commitment ਹੈ। ਪੰਜ ਸਾਲ ਬਾਅਦ ਸਾਨੂੰ ਕਿੱਥੇ ਪਹੁੰਚਣਾ ਹੈ, ਇਹ ਵੀ ਤੈਅ ਹੈ ਅਤੇ ਆਉਣ ਵਾਲੇ 25 ਸਾਲ ਦੇ ਲਈ ਜਦੋਂ ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾਵੇਗਾ, 25 ਸਾਲ ਦੇ ਬਾਅਦ ਸਾਨੂੰ ਕਿੱਥੇ ਪਹੁੰਚਣਾ ਹੈ, 25 ਸਾਲ ਦੇ ਲਈ ਆਤਮਨਿਰਭਰਤਾ ਦਾ ਰੋਡਮੈਪ ਵੀ ਤਿਆਰ ਹੈ।
ਸਾਥੀਓ,
ਉਹ ਦਿਨ ਚਲੇ ਗਏ ਜਦੋਂ ਦੁਨੀਆ ਵਿੱਚ ਕੁਝ ਹੁੰਦਾ ਸੀ ਤਾਂ ਅਸੀਂ ਰੋਨਾ ਰੋਂਦੇ ਸੀ। ਭਾਰਤ ਅੱਜ ਵੈਸ਼ਵਿਕ ਚੁਣੌਤੀਆਂ ਦਾ ਰੋਨਾ ਰੋਣ ਵਾਲਾ ਦੇਸ਼ ਨਹੀਂ ਹੈ, ਬਲਕਿ ਭਾਰਤ ਅੱਜ ਅੱਗੇ ਵਧ ਕੇ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਦੇ ਰਿਹਾ ਹੈ। Coalition for Disaster Resilient Infrastructure (CDRI) ਦੇ ਮਾਧਿਅਮ ਨਾਲ ਅਸੀਂ ਪੂਰੀ ਦੁਨੀਆ ਨੂੰ ਆਪਦਾਵਾਂ ਨਾਲ ਲੜਨ ਵਿੱਚ ਸਮਰੱਥ ਬਣਾਉਣਾ ਚਾਹੁੰਦੇ ਹਾਂ। ਅੱਜ ਅਸੀਂ International Solar Alliance ਦੇ ਜ਼ਰੀਏ ਦੁਨੀਆਭਰ ਦੇ ਦੇਸ਼ਾਂ ਨੂੰ ਇੱਕ ਮੰਚ 'ਤੇ ਲਿਆ ਰਹੇ ਹਾਂ ਤਾਕਿ ਸਸਤੀ ਅਤੇ ਐਨਵਾਇਰਮੈਂਟ ਫ੍ਰੈਂਡਲੀ ਐਨਰਜੀ ਦਾ ਲਾਭ ਦੁਨੀਆ ਨੂੰ ਦੇ ਸਕੇਂ। One Sun- One World- One Grid ਦਾ ਸੁਪਨਾ ਅਸੀਂ ਦੁਨੀਆ ਦੇ ਸਾਹਮਣੇ ਰੱਖਿਆ ਹੈ। ਇਸ ਦੇ ਲਾਭ ਭਾਰਤ ਨੇ ਬੀਤੇ ਅੱਠ ਵਰ੍ਹਿਆਂ ਵਿੱਚ ਖ਼ੁਦ ਅਨੁਭਵ ਵੀ ਕੀਤੇ ਹਨ। ਭਾਰਤ ਵਿੱਚ ਸੋਲਰ ਪਾਵਰ ਦੀ ਰਿਕਾਰਡ ਕੈਪਿਸਿਟੀ ਤਾਂ ਬਿਲਡ ਹੋਏ ਹੀ ਹੈ ਇਹ ਦੋ-ਢਾਈ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਤੋਂ ਉਪਲਬਧ ਹੈ।
ਗ੍ਰੀਨ ਹਾਇਡ੍ਰੋਜਨ ਨੂੰ ਲੈ ਕੇ ਵੀ ਜਿਸ ਸਕੇਲ ’ਤੇ ਭਾਰਤ ਦਾ ਕੰਮ ਕਰ ਰਿਹਾ ਹੈ, ਜਰਮਨੀ ਜੈਸੇ ਮਿੱਤਰ ਦੇਸ਼ਾਂ ਦੇ ਨਾਲ ਸਾਂਝੇਦਾਰੀ ਕਰ ਰਿਹਾ ਹੈ ਤਾਂ ਉਸ ਵਿੱਚ ਵੀ ਮਾਨਵਤਾ ਦਾ ਹੀ ਹਿਤ ਹੈ। ਭਾਰਤ ਵਿੱਚ WHO Center for traditional medicine ਸਥਾਪਤ ਹੋਣ ਨਾਲ ਭਾਰਤ ਦੀ ਦੁਨੀਆ ਪ੍ਰਾਚੀਨ ਚਿਕਿਤਸਾ ਪੱਧਤੀਆਂ ਦਾ ਗਲੋਬਲ ਸੈਂਟਰ ਵੀ ਬਣ ਰਿਹਾ ਹੈ।
ਸਾਥੀਓ,
ਯੋਗ ਦੀ ਤਾਕਤ ਕੀ ਹੈ ਇਹ ਤਾਂ ਤੁਸੀਂ ਭਲੀਭਾਂਤੀ ਜਾਣਦੇ ਹੋ। ਪੂਰੀ ਦੁਨੀਆ ਨੂੰ ਨੱਕ ਪਕੜਵਾ ਦਿੱਤਾ ਹੈ।
ਸਾਥੀਓ,
ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅੱਜ ਦਾ ਨਵਾਂ ਭਾਰਤ ਨਵੀਂ ਵਿਰਾਸਤ ਬਣਾਉਣ ’ਤੇ ਕੰਮ ਕਰ ਰਿਹਾ ਹੈ। ਨਵੀਂ ਵਿਰਾਸਤ ਬਣਾਉਣ ਦੇ ਇਸ ਅਭਿਯਾਨ ਦੀ ਸਭ ਤੋਂ ਬੜੀ ਤਾਕਤ ਸਾਡੇ ਨੌਜਵਾਨ ਹਨ, ਸਾਡੇ youth ਹਨ। ਭਾਰਤ ਦੇ ਨੌਜਵਾਨਾਂ ਨੂੰ ਸਸ਼ਕਤ ਕਰਨ ਦੇ ਲਈ 21ਵੀਂ ਸਦੀ ਦੀ ਪਹਿਲੀ ਐਜੂਕੇਸ਼ਨ ਪਾਲਿਸੀ ਲੈ ਕੇ ਅਸੀਂ ਆਏ ਹਾਂ। ਪਹਿਲੀ ਵਾਰ ਭਾਰਤ ਵਿੱਚ ਮਾਤ੍ਰ ਭਾਸ਼ਾ ਵਿੱਚ ਡਾਕਟਰੀ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਤੱਕ ਦਾ ਵਿਕਲਪ ਦਿੱਤਾ ਗਿਆ ਹੈ।
ਜਰਮਨੀ ਵਿੱਚ ਰਹਿਣ ਵਾਲੇ ਆਪ ਸਭ ਲੋਕ ਤਾਂ ਜਾਣਦੇ ਹੋ ਕਿ ਮਾਤ੍ਰ ਭਾਸ਼ਾ ਵਿੱਚ ਡਾਕਟਰੀ-ਇੰਜੀਨਿਅਰਿੰਗ ਪੜ੍ਹਣ ਦਾ ਕਿਤਨਾ ਲਾਭ ਹੁੰਦਾ ਹੈ। ਹੁਣ ਇਹੀ ਲਾਭ ਭਾਰਤ ਦੇ ਨੌਜਵਾਨਾਂ ਨੂੰ ਵੀ ਮਿਲੇਗਾ। ਨਵੀਂ ਐਜੂਕੇਸ਼ਨ ਪਾਲਿਸੀ ਵਿੱਚ ਹਾਇਰ ਐਜੂਕੇਸ਼ਨ ਅਤੇ ਰਿਸਰਚ ਦੇ ਲਈ ਗਲੋਬਲ ਪਾਰਟਨਰਸ਼ਿਪ ਵੀ ਬਹੁਤ ਅਧਿਕ ਫੋਕਸ ਹੈ। ਇਹ ਜ਼ਿਕਰ ਅੱਜ ਮੈਂ ਇਸ ਲਈ ਵੀ ਕਰ ਰਿਹਾ ਹਾਂ ਕਿਉਂਕਿ ਇਸ ਵਿੱਚ ਜਰਮਨੀ ਦੇ ਸੰਸਥਾਨਾਂ ਦੇ ਲਈ ਬਹੁਤ ਸਾਰੇ ਅਵਸਰ ਬਣ ਰਹੇ ਹਨ।
ਸਾਥੀਓ,
ਬੀਤੇ ਦਹਾਕਿਆਂ ਵਿੱਚ ਤੁਸੀਂ ਮਿਹਨਤ ਨਾਲ, ਆਪਣੇ ਕੰਮ ਨਾਲ ਭਾਰਤ ਦੀ ਸਸ਼ਕਤ ਛਵੀ ਇੱਥੇ ਬਣਾਈ ਹੈ। ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਯਾਨੀ ਆਉਣ ਵਾਲੇ 25 ਸਾਲ ਵਿੱਚ ਤੁਹਾਡੇ ਤੋਂ ਅਪੇਖਿਆਵਾਂ ਹੋਰ ਵਧ ਗਈਆਂ ਹਨ। ਤੁਸੀਂ ਇੰਡੀਆ ਦੀ success story ਵੀ ਹੋ ਅਤੇ ਭਾਰਤ ਦੀਆਂ ਸਫ਼ਲਤਾਵਾਂ ਦੇ brand ambassador ਵੀ ਹੋ। ਅਤੇ ਇਸ ਲਈ ਮੈਂ ਆਪ ਸਭ ਸਾਥੀਆਂ ਨੂੰ, ਵਿਸ਼ਵਭਰ ਵਿੱਚ ਫੈਲੇ ਹੋਏ ਮੇਰੇ ਭਾਰਤੀ ਭਾਈ-ਭੈਣਾਂ ਨੂੰ ਹਮੇਸ਼ਾ ਕਹਿੰਦਾ ਹਾਂ ਕਿ ਤੁਸੀਂ ਰਾਸ਼ਟਰ ਦੂਤ ਹੋ। ਸਰਕਾਰੀ ਵਿਵਸਥਾ ਵਿੱਚ ਇੱਕ-ਦੋ ਰਾਜਦੂਤ ਹੁੰਦੇ ਹਨ, ਮੇਰੇ ਤਾਂ ਕਰੋੜਾਂ ਰਾਸ਼ਟਰਦੂਤ ਹਨ ਜੋ ਮੇਰੇ ਦੇਸ਼ ਨੂੰ ਅੱਗੇ ਵਧਾ ਰਹੇ ਹਨ।
ਸਾਥੀਓ,
ਆਪ ਸਭ ਨੇ ਜੋ ਪਿਆਰ ਦਿੱਤਾ, ਜੋ ਆਸ਼ੀਰਵਾਦ ਦਿੱਤਾ, ਜੋ ਉਤਸਾਹ ਅਤੇ ਉਮੰਗ ਦੇ ਨਾਲ ਇਤਨਾ ਬੜਾ ਸ਼ਾਨਦਾਰ ਪ੍ਰੋਗਰਾਮ ਬਣਾਇਆ, ਤੁਹਾਨੂੰ ਸਭ ਨੂੰ ਮਿਲਨ ਦਾ ਮੈਨੂੰ ਮੌਕਾ ਮਿਲਿਆ। ਇਸ ਲਈ ਮੈਂ ਇੱਕ ਵਾਰ ਫਿਰ ਆਪ ਸਭ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਆਪ ਸਭ ਸਵਸਥ ਰਹੀਏ, ਖੁਸ਼-ਖੁਸ਼ਹਾਲ ਰਹੀਏ।
ਭਾਰਤ ਮਾਤਾ ਕੀ – ਜੈ !
ਭਾਰਤ ਮਾਤਾ ਕੀ – ਜੈ !
ਭਾਰਤ ਮਾਤਾ ਕੀ – ਜੈ !
ਬਹੁਤ-ਬਹੁਤ ਧੰਨਵਾਦ !
*****
ਡੀਐੱਸ/ਐੱਸਐੱਚ/ਐੱਨਐੱਸ/ਏਕੇ
(Release ID: 1838378)
Visitor Counter : 169
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam