ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਭਾਰਤੀ ਸੁਤੰਤਰਤਾ ਦੇ 75 ਵਰ੍ਹਿਆਂ ਦਾ ਉਤਸਵ ਮਨਾਉਣ ਦੇ ਲਈ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਦਾ ਆਯੋਜਨ ਕੀਤਾ


ਰਾਓ ਇੰਦਰਜੀਤ ਸਿੰਘ ਨੇ ਸਮਾਗਮ ਦਾ ਉਦਘਾਟਨ ਕੀਤਾ

Posted On: 28 JUN 2022 8:08PM by PIB Chandigarh

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (ਐੱਮਓਐੱਸਪੀਆਈ) 27 ਜੂਨ, 2022 ਤੋਂ ਵਿਭਿੰਨ ਗਤੀਵਿਧੀਆਂ ਦੀ ਲੜੀ ਦਾ ਆਯੋਜਨ ਕਰਕੇ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ)” ਮਨਾ ਰਿਹਾ ਹੈ। ਇਸ ਉਸਤਵ ਦੇ ਇੱਕ ਹਿੱਸੇ ਦੇ ਰੂਪ ਵਿੱਚ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਐੱਮਪੀਲੈਡਸ ਅਤੇ ਆਈਪੀਐੱਮ ਡਿਵੀਜ਼ਨ ਨੇ ਮਿਤੀ 28 ਜੂਨ, 2022 ਨੂੰ ਐੱਨਡੀਐੱਮਸੀ, ਕਨਵੈਸ਼ਨ ਸੈਂਟਰ, ਨਵੀਂ ਦਿੱਲੀ ਵਿੱਚ ਇੱਕ ਅੱਧੇ ਦਿਨ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ।

ਇਸ ਸਮਾਗਮ ਦਾ ਉਦਘਾਟਨ ਮਾਣਯੋਗ ਰਾਜ ਮੰਤਰੀ (ਸੁਤੰਤਰ ਚਾਰਜ),ਰਾਓ ਇੰਦਰਜੀਤ ਸਿੰਘ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੁਆਰਾ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਐੱਮਪੀਲੈਡਸ ’ਤੇ ਇੱਕ ਸ਼ਾਰਟ ਲਾਈਵ ਪਲੇਅ, ਇੱਕ ਲਘੂ ਫਿਲਮ ਅਤੇ ਪ੍ਰਦਰਸ਼ਨੀ ਦੇ ਜ਼ਰੀਏ ਟਿਕਾਊ ਸਮੁਦਾਇਕ ਅਸਾਸਿਆਂ ਦੇ ਵਿਕਾਸ ਵਿੱਚ ਸੰਸਦ ਮੈਂਬਰ ਸਥਾਨਕ ਖੇਤਰ ਵਿਕਾਸ ਯੋਜਨਾ (ਐੱਮਪੀਲੈਡਸ) ਦੀਆਂ ਵਿਭਿੰਨ ਵਿਸ਼ੇਤਾਵਾਂ, ਭੂਮਿਕਾ ਅਤੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ ਗਿਆ।

 

*******

ਡੀਐੱਸ/ਐੱਸਟੀ



(Release ID: 1837994) Visitor Counter : 92