ਪ੍ਰਧਾਨ ਮੰਤਰੀ ਦਫਤਰ

14ਵੇਂ ਬ੍ਰਿਕਸ ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ

Posted On: 21 JUN 2022 3:00PM by PIB Chandigarh

ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23-24 ਜੂਨ 2022 ਨੂੰ ਵਰਚੁਅਲ ਫਾਰਮੈਟ ਵਿੱਚ ਚੀਨ ਦੁਆਰਾ ਆਯੋਜਿਤ 14ਵੇਂ ਬ੍ਰਿਕਸ ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਇਸ ’ਚ 24 ਜੂਨ ਨੂੰ ਮਹਿਮਾਨ ਦੇਸ਼ਾਂ ਨਾਲ ਗਲੋਬਲ ਵਿਕਾਸ 'ਤੇ ਉੱਚ ਪੱਧਰੀ ਗੱਲਬਾਤ ਸ਼ਾਮਲ ਹੈ।

2. ਬ੍ਰਿਕਸ ਸਾਰੇ ਵਿਕਾਸਸ਼ੀਲ ਦੇਸ਼ਾਂ ਲਈ ਸਾਂਝੀ ਚਿੰਤਾ ਦੇ ਮੁੱਦਿਆਂ 'ਤੇ ਚਰਚਾ ਅਤੇ ਵਿਚਾਰ-ਵਟਾਂਦਰਾ ਕਰਨ ਦਾ ਪਲੈਟਫਾਰਮ ਬਣ ਗਿਆ ਹੈ। ਬ੍ਰਿਕਸ ਦੇਸ਼ਾਂ ਨੇ ਬਾਕਾਇਦਾ ਤੌਰ 'ਤੇ ਬਹੁਪੱਖੀ ਪ੍ਰਣਾਲੀ ਨੂੰ ਹੋਰ ਪ੍ਰਤੀਨਿਧ ਅਤੇ ਸਮਾਵੇਸ਼ੀ ਬਣਾਉਣ ਲਈ ਇਸ ਵਿੱਚ ਸੁਧਾਰ ਦੀ ਮੰਗ ਕੀਤੀ ਹੈ।

3. 14ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਵਿਚਾਰ-ਵਟਾਂਦਰਾ ਆਤੰਕਵਾਦ ਵਿਰੋਧੀ, ਵਪਾਰ, ਸਿਹਤ, ਰਵਾਇਤੀ ਦਵਾਈ, ਵਾਤਾਵਰਣ, ਸਾਇੰਸ ਤੇ ਟੈਕਨੋਲੋਜੀ ਅਤੇ ਨਵੀਨਤਾ, ਖੇਤੀਬਾੜੀ, ਤਕਨੀਕੀ ਤੇ ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ, ਅਤੇ MSME ਜਿਹੇ ਖੇਤਰਾਂ ਵਿੱਚ ਅੰਤਰ-ਬ੍ਰਿਕਸ ਸਹਿਯੋਗ ਨੂੰ ਕਵਰ ਕਰਨ ਦੀ ਉਮੀਦ ਹੈ। ਬਹੁ-ਪੱਖੀ ਪ੍ਰਣਾਲੀ ਦੇ ਸੁਧਾਰ, ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਅਤੇ ਆਲਮੀ ਆਰਥਿਕ ਰਿਕਵਰੀ ਸਮੇਤ ਹੋਰਨਾਂ ਮੁੱਦਿਆਂ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।

4. ਸਿਖਰ ਸੰਮੇਲਨ ਤੋਂ ਪਹਿਲਾਂ, ਪ੍ਰਧਾਨ ਮੰਤਰੀ 22 ਜੂਨ 2022 ਨੂੰ ਬ੍ਰਿਕਸ ਬਿਜ਼ਨਸ ਫੋਰਮ ਦੇ ਉਦਘਾਟਨੀ ਸਮਾਰੋਹ ਵਿੱਚ ਇੱਕ ਰਿਕਾਰਡ ਕੀਤੇ ਮੁੱਖ ਭਾਸ਼ਣ ਦੇ ਜ਼ਰੀਏ ਹਿੱਸਾ ਲੈਣਗੇ।

****

ਡੀਐੱਸ/ਐੱਸਟੀ



(Release ID: 1836500) Visitor Counter : 77