ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਮੈਸੂਰ ਵਿੱਚ ਵਿਕਾਸ ਪਹਿਲਾਂ ਦੀ ਸ਼ੁਰੂਆਤ ਕੀਤੀ



ਪ੍ਰਧਾਨ ਮੰਤਰੀ ਨੇ ਮੈਸੂਰ ਦੇ ਨਾਗਨਹੱਲੀ ਰੇਲਵੇ ਸਟੇਸ਼ਨ 'ਤੇ ਸਬ-ਅਰਬਨ ਟ੍ਰੈਫਿਕ ਲਈ ਕੋਚਿੰਗ ਟਰਮੀਨਲ ਦਾ ਨੀਂਹ ਪੱਥਰ ਰੱਖਿਆ



ਏਆਈਆਈਐੱਸਐੱਚ ਮੈਸੂਰ ਵਿਖੇ 'ਸੰਚਾਰ ਵਿਕਾਰਾਂ ਵਾਲੇ ਵਿਅਕਤੀਆਂ ਲਈ ਉਤਕ੍ਰਿਸ਼ਟਤਾ ਕੇਂਦਰ' ਵੀ ਰਾਸ਼ਟਰ ਨੂੰ ਸਮਰਪਿਤ



"ਕਰਨਾਟਕ ਇਸ ਗੱਲ ਦੀ ਇੱਕ ਉੱਤਮ ਉਦਾਹਰਣ ਹੈ ਕਿ ਅਸੀਂ ਕਿਵੇਂ 21ਵੀਂ ਸਦੀ ਦੇ ਸੰਕਲਪਾਂ ਨੂੰ ਆਪਣੇ ਪ੍ਰਾਚੀਨ ਸੱਭਿਆਚਾਰ ਨੂੰ ਸਮ੍ਰਿੱਧ ਬਣਾ ਕੇ ਸਾਕਾਰ ਕਰ ਸਕਦੇ ਹਾਂ"



"'ਡਬਲ-ਇੰਜਣ' ਸਰਕਾਰ ਆਮ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਅਤੇ ਸਨਮਾਨ ਦੀ ਜ਼ਿੰਦਗੀ ਲਈ ਪੂਰੀ ਊਰਜਾ ਨਾਲ ਕੰਮ ਕਰ ਰਹੀ ਹੈ"



"ਪਿਛਲੇ 8 ਸਾਲਾਂ ਵਿੱਚ, ਸਰਕਾਰ ਨੇ ਪ੍ਰਭਾਵਸ਼ਾਲੀ ਆਖਰੀ-ਮੀਲ ਤੱਕ ਡਿਲਿਵਰੀ ਦੁਆਰਾ ਸਮਾਜਿਕ ਨਿਆਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ"



“ਅਸੀਂ ਦਿੱਵਯਾਂਗ ਲੋਕਾਂ ਲਈ ਸਨਮਾਨ ਅਤੇ ਅਵਸਰ ਯਕੀਨੀ ਬਣਾ ਰਹੇ ਹਾਂ ਅਤੇ ਦਿੱਵਯਾਂਗ ਮਾਨਵ ਸੰਸਾਧਨ ਨੂੰ ਦੇਸ਼ ਦੀ ਤਰੱਕੀ ਦਾ ਮੁੱਖ ਭਾਈਵਾਲ ਬਣਾਉਣ ਲਈ ਕੰਮ ਕਰ ਰਹੇ ਹਾਂ”

Posted On: 20 JUN 2022 8:45PM by PIB Chandigarh

ਪ੍ਰਧਾਨ ਮੰਤਰੀ ਨੇ ਮਹਾਰਾਜਾ ਕਾਲਜ ਮੈਦਾਨਮੈਸੂਰ ਵਿਖੇ ਅੱਜ ਇੱਕ ਜਨਤਕ ਸਮਾਗਮ ਦੌਰਾਨ ਨਾਗਨਹੱਲੀ ਰੇਲਵੇ ਸਟੇਸ਼ਨ 'ਤੇ ਸਬ-ਅਰਬਨ ਟ੍ਰੈਫਿਕ ਲਈ ਕੋਚਿੰਗ ਟਰਮੀਨਲ ਦਾ ਨੀਂਹ ਪੱਥਰ ਰੱਖਿਆਜਿਸ ਨੂੰ 480 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਇਹ ਕੋਚਿੰਗ ਟਰਮੀਨਲ ਵਿੱਚ ਇੱਕ ਐੱਮਈਐੱਮਯੂ ਸ਼ੈੱਡ ਵੀ ਹੋਵੇਗਾ ਅਤੇ ਇਹ ਮੌਜੂਦਾ ਮੈਸੂਰ ਯਾਰਡ ਵਿੱਚ ਭੀੜ-ਭੜੱਕੇ ਨੂੰ ਘਟਾਏਗਾਮੈਸੂਰ ਤੋਂ ਹੋਰ ਐੱਮਈਐੱਮਯੂ ਰੇਲ ਸੇਵਾਵਾਂ ਅਤੇ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਨੂੰ ਚਲਾਉਣ ਦੀ ਸੁਵਿਧਾ ਦੇਵੇਗਾਖੇਤਰ ਦੀ ਸੰਪਰਕ ਅਤੇ ਸੈਰ-ਸਪਾਟਾ ਸੰਭਾਵਨਾ ਦੋਵਾਂ ਵਿੱਚ ਸੁਧਾਰ ਕਰੇਗਾ। ਇਸ ਨਾਲ ਰੋਜ਼ਾਨਾ ਯਾਤਰੀਆਂ ਦੇ ਨਾਲ-ਨਾਲ ਲੰਬੀ ਦੂਰੀ ਦੀਆਂ ਮੰਜ਼ਿਲਾਂ ਦੀ ਯਾਤਰਾ ਕਰਨ ਵਾਲਿਆਂ ਨੂੰ ਵੀ ਫਾਇਦਾ ਹੋਵੇਗਾ।

ਪ੍ਰੋਗਰਾਮ ਦੇ ਦੌਰਾਨਪ੍ਰਧਾਨ ਮੰਤਰੀ ਨੇ ਆਲ ਇੰਡੀਆ ਇੰਸਟੀਟਿਊਟ ਆਫ਼ ਸਪੀਚ ਐਂਡ ਹੀਅਰਿੰਗ (ਏਆਈਆਈਐੱਸਐੱਚ) ਵਿਖੇ 'ਸੰਚਾਰ ਸੰਬੰਧੀ ਵਿਕਾਰਾਂ ਵਾਲੇ ਵਿਅਕਤੀਆਂ ਲਈ ਉਤਕ੍ਰਿਸ਼ਟਤਾ ਕੇਂਦਰਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਸੰਚਾਰ ਵਿਕਾਰ ਵਾਲੇ ਵਿਅਕਤੀਆਂ ਦੇ ਨਿਦਾਨਮੁੱਲਾਂਕਣ ਅਤੇ ਪੁਨਰਵਾਸ ਲਈ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਸੁਵਿਧਾਵਾਂ ਨਾਲ ਲੈਸ ਹੈ।

ਇਸ ਮੌਕੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਅਤੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਅਜਿਹਾ ਰਾਜ ਹੈਜਿੱਥੇ ਦੇਸ਼ ਦੀ ਆਰਥਿਕ ਅਤੇ ਅਧਿਆਤਮਿਕ ਖੁਸ਼ਹਾਲੀ ਦੋਵਾਂ ਨੂੰ ਇਕੱਠਿਆਂ ਦੇਖਿਆ ਜਾਂਦਾ ਹੈ। ਉਨ੍ਹਾਂ ਕਿਹਾ, “ਕਰਨਾਟਕ ਇਸ ਗੱਲ ਦੀ ਇੱਕ ਉੱਤਮ ਉਦਾਹਰਣ ਹੈ ਕਿ ਕਿਵੇਂ ਅਸੀਂ ਆਪਣੇ ਪ੍ਰਾਚੀਨ ਸੱਭਿਆਚਾਰ ਨੂੰ ਸਮ੍ਰਿੱਧ ਕਰਕੇ 21ਵੀਂ ਸਦੀ ਦੇ ਸੰਕਲਪਾਂ ਨੂੰ ਸਾਕਾਰ ਕਰ ਸਕਦੇ ਹਾਂ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਧਰਤੀ ਨੇ ਦੇਸ਼ ਨੂੰ ਨਲਵਾੜੀ ਕ੍ਰਿਸ਼ਨਾ ਵੁਡੇਯਾਰਸਰ ਐੱਮ ਵਿਸ਼ਵੇਸ਼ਵਰਿਆ ਅਤੇ ਰਾਸ਼ਟਰਕਵੀ ਕੁਵੇਮਪੂ ਜਿਹੀਆਂ ਕਈ ਮਹਾਨ ਹਸਤੀਆਂ ਦਿੱਤੀਆਂ ਹਨ। ਅਜਿਹੀਆਂ ਸ਼ਖ਼ਸੀਅਤਾਂ ਨੇ ਭਾਰਤ ਦੀ ਵਿਰਾਸਤ ਅਤੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ’ ਸਰਕਾਰ ਆਮ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਅਤੇ ਸਨਮਾਨ ਵਾਲੀ ਜ਼ਿੰਦਗੀ ਨਾਲ ਜੋੜਨ ਲਈ ਪੂਰੀ ਊਰਜਾ ਨਾਲ ਕੰਮ ਕਰ ਰਹੀ ਹੈ ਅਤੇ ਇਨ੍ਹਾਂ ਮਹਾਨ ਸ਼ਖਸੀਅਤਾਂ ਦੇ ਵਿਜ਼ਨ ਨੂੰ ਅੱਗੇ ਲੈ ਕੇ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਭਲਾਈ ਲਈ ਪਹਿਲਾਂ ਕੀਤੇ ਗਏ ਯਤਨ ਬਹੁਤ ਚੁਣੇ ਹੋਏ ਹਿੱਸੇ ਤੱਕ ਸੀਮਤ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪਿਛਲੇ 8 ਸਾਲਾਂ ਵਿੱਚ ਬਣਾਈਆਂ ਗਈਆਂ ਸਕੀਮਾਂ ਵਿੱਚ ਇਸ ਭਾਵਨਾ ਨੂੰ ਪਹਿਲ ਦਿੱਤੀ ਗਈ ਹੈ ਕਿ ਉਹ ਸਮਾਜ ਦੇ ਸਾਰੇ ਵਰਗਾਂ ਅਤੇ ਸਾਰੇ ਖੇਤਰਾਂ ਤੱਕ ਪਹੁੰਚ ਸਕਣ। ਇੱਕ ਪਾਸੇਅਸੀਂ ਸਟਾਰਟ-ਅੱਪ ਨੀਤੀ ਦੇ ਤਹਿਤ ਨੌਜਵਾਨਾਂ ਨੂੰ ਪ੍ਰੋਤਸਾਹਨ ਦਿੱਤਾ ਹੈਦੂਜੇ ਪਾਸੇਅਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਕਰਨਾਟਕ ਦੇ 56 ਲੱਖ ਛੋਟੇ ਕਿਸਾਨਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ 10000 ਕਰੋੜ ਰੁਪਏ ਤੋਂ ਵੱਧ) ਨਾਲ ਵੀ ਕਿਸਾਨਾਂ ਨੂੰ ਪੈਸੇ ਦੇ ਰਹੇ ਹਾਂ। ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਜਿਹੀਆਂ ਪਹਿਲਾਂ ਦੁਆਰਾਇਹ ਯੋਜਨਾਵਾਂ ਹੁਣ ਪੂਰੇ ਭਾਰਤ ਨੂੰ ਕਵਰ ਕਰ ਰਹੀਆਂ ਹਨ। ਕਰਨਾਟਕ ਦੇ 4.25 ਕਰੋੜ ਤੋਂ ਵੱਧ ਗ਼ਰੀਬ ਲੋਕ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਮੁਫ਼ਤ ਰਾਸ਼ਨ ਪ੍ਰਾਪਤ ਕਰ ਰਹੇ ਹਨ। ਆਯੁਸ਼ਮਾਨ ਦੇ ਤਹਿਤਰਾਜ ਵਿੱਚ 29 ਲੱਖ ਤੋਂ ਵੱਧ ਗ਼ਰੀਬ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਸਮਾਗਮ ਤੋਂ ਪਹਿਲਾਂ ਲਾਭਾਰਥੀਆਂ ਨਾਲ ਗੱਲਬਾਤ ਕਰਨ 'ਤੇ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਸਰਕਾਰ ਦਾ ਹਰ ਪੈਸਾ ਲੋਕਾਂ ਨੂੰ ਭਰੋਸਾ ਦੇ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਸਰਕਾਰ ਨੇ ਪ੍ਰਭਾਵਸ਼ਾਲੀ ਆਖਰੀ-ਮੀਲ ਤੱਕ ਦੀ ਡਿਲਿਵਰੀ ਰਾਹੀਂ ਸਮਾਜਿਕ ਨਿਆਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ। ਕਲਿਆਣਕਾਰੀ ਯੋਜਨਾਵਾਂ ਦੀ ਸੰਤੁਸ਼ਟੀ ਲਈ ਕੀਤੇ ਯਤਨਾਂ ਰਾਹੀਂ ਭਾਰਤ ਦੇ ਆਮ ਨਾਗਰਿਕਾਂ ਵਿੱਚ ਬਿਨਾਂ ਭੇਦਭਾਵ ਅਤੇ ਲੀਕੇਜ ਤੋਂ ਲਾਭ ਪ੍ਰਾਪਤ ਕਰਨ ਦਾ ਵਿਸ਼ਵਾਸ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਡੇ ਦਿੱਵਯਾਂਗ ਸਾਥੀਆਂ ਦੀ ਦੂਜਿਆਂ 'ਤੇ ਨਿਰਭਰਤਾ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਲਈ ਸਾਡੀ ਮੁਦਰਾ ਵਿੱਚਸਿੱਕਿਆਂ ਵਿੱਚ ਦਿੱਵਯਾਂਗਾਂ ਦੀ ਸੁਵਿਧਾ ਲਈ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਦੇਸ਼ ਭਰ ਵਿੱਚ ਵੱਖ-ਵੱਖ ਤੌਰ 'ਤੇ ਦਿੱਵਯਾਂਗਾਂ ਦੀ ਸਿੱਖਿਆ ਨਾਲ ਸਬੰਧਿਤ ਕੋਰਸਾਂ ਨੂੰ ਵਧਾਇਆ ਜਾ ਰਿਹਾ ਹੈ। ਸੁਗਮਯਾ ਭਾਰਤ ਟਰਾਂਸਪੋਰਟ ਅਤੇ ਦਫਤਰਾਂ ਨੂੰ ਉਨ੍ਹਾਂ ਲਈ ਪਹੁੰਚਯੋਗ ਬਣਾ ਰਿਹਾ ਹੈ। ਉਨ੍ਹਾਂ ਨੇ ਸਟਾਰਟਅੱਪ ਈਕੋਸਿਸਟਮ ਨੂੰ ਦਿੱਵਯਾਂਗ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਕੰਮ ਕਰਨ ਦਾ ਸੱਦਾ ਦਿੱਤਾ। ਆਲ ਇੰਡੀਆ ਇੰਸਟੀਟਿਊਟ ਆਵ੍ ਸਪੀਚ ਐਂਡ ਹੀਅਰਿੰਗ (ਏਆਈਆਈਐੱਸਐੱਚ) ਦੀ ਦੇਸ਼ ਦੀ ਤਰੱਕੀ ਵਿੱਚ ਦਿੱਵਯਾਂਗ ਮਾਨਵ ਸੰਸਾਧਨਾਂ ਨੂੰ ਇੱਕ ਪ੍ਰਮੁੱਖ ਭਾਈਵਾਲ ਬਣਾਉਣ ਵਿੱਚ ਮਦਦ ਕਰਨ ਲਈ, 'ਸੰਚਾਰ ਸੰਬੰਧੀ ਵਿਗਾੜ ਵਾਲੇ ਵਿਅਕਤੀਆਂ ਲਈ ਉਤਕ੍ਰਿਸ਼ਟਤਾ ਕੇਂਦਰਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਪਿਛਲੇ 8 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਕਰਨਾਟਕ ਵਿੱਚ 5000 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਲਈ ਲਗਭਗ 70 ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਅੱਜ ਬੰਗਲੁਰੂ ਵਿੱਚ 7,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਲੋਕਾਂ ਦੇ ਜੀਵਨ ਦੀ ਸੌਖ ਲਈ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਕਰਨਾਟਕ ਵਿੱਚ ਰੇਲਵੇ ਲਈ ਅਲਾਟ ਕੀਤੇ ਗਏ ਔਸਤਨ 800 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਲਈ 7000 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਰਾਜ ਵਿੱਚ 34,000 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ 'ਤੇ ਕੰਮ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ 10 ਸਾਲਾਂ ਵਿੱਚ ਸਿਰਫ 16 ਕਿਲੋਮੀਟਰ ਰੇਲਵੇ ਲਾਈਨ ਦੇ ਬਿਜਲੀਕਰਣ ਦੀ ਤੁਲਨਾ ਵਿੱਚਪਿਛਲੇ ਸਾਲਾਂ ਵਿੱਚ 1600 ਕਿਲੋਮੀਟਰ ਰੇਲ ਲਾਈਨ ਦਾ ਬਿਜਲੀਕਰਣ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਸਿੱਟਾ ਕੱਢਿਆ ਕਿ ਕਰਨਾਟਕ ਦੇ ਲੋਕਾਂ ਦਾ ਅਸ਼ੀਰਵਾਦ ਡਬਲ ਇੰਜਣ ਵਾਲੀ ਸਰਕਾਰ ਨੂੰ ਰਾਜ ਦੇ ਵਿਕਾਸ ਲਈ ਅਣਥੱਕ ਕੰਮ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।

 

 

 

 **********

ਡੀਐੱਸ/ਏਕੇਪੀ/ਏਕੇ



(Release ID: 1836071) Visitor Counter : 116