ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਗਤੀ ਮੈਦਾਨ ਇੰਟੀਗ੍ਰੇਟਿਡ ਟ੍ਰਾਂਜ਼ਿਟ ਕੌਰੀਡੋਰ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 19 JUN 2022 4:50PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਪੀਯੂਸ਼ ਗੋਇਲ ਜੀ, ਹਰਦੀਪ ਸਿੰਘ ਪੁਰੀ ਜੀ, ਸ਼੍ਰੀ ਸੋਮਪ੍ਰਕਾਸ਼ ਜੀ, ਅਨੁਪ੍ਰਿਯਾ ਪਟੇਲ ਜੀ, ਹੋਰ ਜਨਪ੍ਰਤੀਨਿਧੀ, ਅਤਿਥੀਗਣ, ਦੇਵੀਓ ਅਤੇ ਸੱਜਣੋਂ,

ਮੈਂ ਦਿੱਲੀ ਦੇ ਲੋਕਾਂ ਨੂੰ, ਨੌਇਡਾ-ਗ਼ਾਜ਼ੀਆਬਾਦ ਦੇ ਲੋਕਾਂ ਨੂੰ, ਐੱਨਸੀਆਰ ਦੇ ਲੋਕਾਂ ਨੂੰ ਹੋਰ ਦੇਸ਼ ਭਰ ਤੋਂ ਦਿੱਲੀ ਜਿਨ੍ਹਾਂ ਨੂੰ ਆਉਣ ਦਾ ਅਵਸਰ ਮਿਲਦਾ ਹੈ, ਉਨ੍ਹਾਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਦਿੱਲੀ ਨੂੰ ਕੇਂਦਰ ਸਰਕਾਰ ਦੀ ਤਰਫ਼ ਤੋਂ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਇੱਕ ਬਹੁਤ ਹੀ ਸੁੰਦਰ ਉਪਹਾਰ ਮਿਲਿਆ ਹੈ।

ਹੁਣੇ ਜਦੋਂ ਮੈਂ ਟਨਲ ਤੋਂ ਗੁਜਰ ਰਿਹਾ ਸੀ ਤਾਂ ਮਨ ਵਿੱਚ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਸਨ। ਇੰਨੇ ਘੱਟ ਸਮੇਂ ਵਿੱਚ ਇਸ ਇੰਟੀਗ੍ਰੇਟਿਡ ਟ੍ਰਾਂਜਿਟ ਕੌਰੀਡੋਰ ਨੂੰ ਤਿਆਰ ਕਰਨਾ ਜਰਾ ਵੀ ਅਸਾਨ ਨਹੀਂ ਸੀ। ਜਿਨ੍ਹਾਂ ਸੜਕਾਂ ਦੇ ਇਰਦ-ਗਿਰਦ ਇਹ ਕੌਰੀਡੋਰ ਬਣਿਆ ਹੈ ਉਹ ਦਿੱਲੀ ਦੀਆਂ ਸਭ ਤੋਂ ਬਿਜ਼ੀ ਸੜਕਾਂ ਵਿੱਚੋਂ ਇੱਕ ਹਨ। ਹਰ ਰੋਜ਼ ਲੱਖਾਂ ਗੱਡੀਆਂ ਗੁਜਰਦੀਆਂ ਹਨ। ਅਤੇ ਇਹ ਜੋ ਟਨਲ ਬਣੀ ਹੈ, ਉਸ ਦੇ ਉੱਪਰ ਤਾਂ ਸੱਤ ਰੇਲਵੇ ਲਾਈਨਸ ਹੋ ਕੇ ਗੁਜਰ ਰਹੀਆਂ ਹਨ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਦਰਮਿਆਨ ਕੋਰੋਨਾ ਆ ਧਮਕਿਆ, ਉਸ ਨੇ ਨਵੀਂਆਂ ਪਰਿਸਥਿਤੀਆਂ ਪੈਦਾ ਕੀਤੀਆਂ। ਅਤੇ ਸਾਡੇ ਦੇਸ਼ ਵਿੱਚ ਐਸਾ ਕੁਝ ਵੀ ਕੰਮ ਕਰੋ ਜੋ judiciary ਦੇ ਦਰਵਾਜੇ ਖਟ-ਖਟਾਉਣ ਵਾਲੇ ਲੋਕਾਂ ਦੀ ਵੀ ਕਮੀ ਨਹੀਂ ਹੈ। ਹਰ ਚੀਜ਼ ਵਿੱਚ ਟੰਗ ਅੜਾਉਣ ਵਾਲੇ ਹੁੰਦੇ ਹੀ ਹਨ।

ਅਨੇਕ ਮੁਸੀਬਤਾਂ ਪੈਦਾ ਹੁੰਦੀਆਂ ਹਨ ਦੇਸ਼ ਨੂੰ ਅੱਗੇ ਲੈ ਜਾਣ ਵਿੱਚ। ਇਸ ਪ੍ਰੋਜੈਕਟ ਨੂੰ ਵੀ ਵੈਸੀਆਂ ਹੀ ਕਠਿਨਾਈਆਂ ਤੋਂ ਗੁਜਰਨਾ ਪਿਆ। ਲੇਕਿਨ ਇਹ ਨਵਾਂ ਭਾਰਤ ਹੈ। ਸਮੱਸਿਆਵਾਂ ਦਾ ਸਮਾਧਾਨ ਵੀ ਕਰਦਾ ਹੈ, ਨਵੇਂ ਸੰਕਲਪ ਵੀ ਲੈਂਦਾ ਹੈ ਅਤੇ ਉਨ੍ਹਾਂ ਸੰਕਲਪਾਂ ਨੂੰ ਸਿੱਧ ਕਰਨ ਦੇ ਲਈ ਅਹਨਿਰਸ਼ ਪ੍ਰਯਾਸ ਕਰਦਾ ਹੈ। ਜੋ ਸਾਡੇ ਇੰਜੀਨੀਅਰਸ, ਸਾਡੇ ਸ਼੍ਰਮਿਕ, ਮੈਂ ਇਨ੍ਹਾਂ ਸਭ ਨੂੰ ਵੀ ਬਹੁਤ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਜਿਸ ਜੀਵਟਤਾ ਦੇ ਨਾਲ, ਮਿਹਨਤ ਦੇ ਨਾਲ ਅਤੇ ਬਹੁਤ ਹੀ coordinated efforts ਦੇ ਰੂਪ ਵਿੱਚ ਅਤੇ ਇੱਕ project management ਦੀ ਉੱਤਮ ਉਦਾਹਰਣ ਨੂੰ ਪੇਸ਼ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਹੈ। ਜਿਨ੍ਹਾਂ ਮੇਰੇ ਸ਼੍ਰਮਿਕ ਭਾਈ-ਭੈਣਾਂ ਨੇ ਆਪਣਾ ਪਸੀਨਾ ਵਹਾਇਆ ਹੈ ਉਹ ਸਭ, ਉਨ੍ਹਾਂ ਸਭ ਨੂੰ ਮੈਂ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਉਨ੍ਹਾਂ ਸਭ ਦਾ ਅਭਿਨੰਦਨ ਕਰਦਾ ਹਾਂ।

ਸਾਥੀਓ,

ਇਹ ਇੰਟੀਗ੍ਰੇਟਿਡ ਟ੍ਰਾਂਜਿਟ ਕੌਰੀਡੋਰ, ਪ੍ਰਗਤੀ ਮੈਦਾਨ ਪ੍ਰਦਰਸ਼ਨੀ ਸਥਲ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਟ੍ਰਾਂਸਫਾਰਮ ਕਰਨ ਦੇ ਅਭਿਯਾਨ ਦਾ ਹਿੱਸਾ ਹੈ। ਦਹਾਕਿਆਂ ਪਹਿਲਾਂ ਭਾਰਤ ਦੀ ਪ੍ਰਗਤੀ ਨੂੰ ਭਾਰਤੀਆਂ ਦੇ ਸਮਰੱਥ, ਭਾਰਤ ਦੇ ਪ੍ਰੋਡਕਟਸ, ਸਾਡੇ ਸੱਭਿਆਚਾਰ ਨੂੰ ਸ਼ੋਕੇਸ ਕਰਨ ਦੇ ਲਈ ਪ੍ਰਗਤੀ ਮੈਦਾਨ ਦਾ ਨਿਰਮਾਣ ਹੋਇਆ ਸੀ। ਲੇਕਿਨ ਉਸ ਦੇ ਬਾਅਦ ਭਾਰਤ ਬਹੁਤ ਬਦਲ ਗਿਆ ਹੈ, ਭਾਰਤ ਦੀ ਸਮਰੱਥਾ ਬਦਲ ਗਈ, ਸਾਡੀਆਂ ਜ਼ਰੂਰਤਾਂ ਵੀ ਕਈ ਗੁਣਾ ਵਧ ਗਈਆਂ, ਲੇਕਿਨ ਇਹ ਦੁਰਭਾਗ ਹੈ ਕਿ ਪ੍ਰਗਤੀ ਮੈਦਾਨ ਦੀ ਜ਼ਿਆਦਾ ਪ੍ਰਗਤੀ ਨਹੀਂ ਹੋਈ, ਵਰਨਾ ਇਸ ਪ੍ਰਗਤੀ ਮੈਦਾਨ ਦੀ ਸਭ ਤੋਂ ਪਹਿਲਾਂ ਪ੍ਰਗਤੀ ਹੋਣੀ ਚਾਹੀਦੀ ਸੀ, ਉਹ ਹੀ ਛੁਟ ਗਿਆ ਹੈ। ਡੇਢ ਦਹਾਕੇ ਪਹਿਲਾਂ ਇੱਥੇ ਸੁਵਿਧਾਵਾਂ ਦੇ ਵਿਸਤਾਰ ਦਾ ਪਲਾਨ ਬਣਿਆ ਤਾਂ ਸੀ ਕਾਗਜ਼ ‘ਤੇ, ਹੁਣ ਇਹ ਫੈਸ਼ਨ ਤਾਂ ਹੁੰਦਾ ਹੀ ਹੈ, ਐਲਾਨ ਕਰੋ, ਕਾਗਜ਼ ‘ਤੇ ਦਿਖਾ ਦਿਉ, ਦੀਵਾ ਜਲਾ ਦਿਉ, ਫੀਤਾ ਕੱਟ ਦਿਉ, ਅਖਬਾਰਾਂ ਵਿੱਚ ਹੈੱਡਲਾਈਨ ਲੈ ਲਵੋ ਅਤੇ ਤੁਸੀਂ ਆਪਣੇ ਕੰਮ ‘ਤੇ ਮੈਂ ਮੇਰੇ ਕੰਮ ‘ਤੇ, ਇਹੀ ਚਲਦਾ ਰਿਹਾ।

ਦੇਸ਼ ਦੀ ਰਾਜਧਾਨੀ ਵਿੱਚ ਵਿਸ਼ਵ ਪੱਧਰੀ ਕਾਰਯਕ੍ਰਮਾਂ ਦੇ ਲਈ state of the art ਸੁਵਿਧਾਵਾਂ ਹੋਣ, ਐਗਜ਼ੀਬਿਸ਼ਨ ਹਾਲ ਹੋਣ, ਹੁਣ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਭਾਰਤ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਸਾਡੀ ਇਸ ਦਿੱਲੀ ਵਿੱਚ ਵੀ ਦੁਆਰਕਾ ਵਿੱਚ ਬਣ ਰਿਹਾ International Convention & expo center ਅਤੇ ਪ੍ਰਗਤੀ ਮੈਦਾਨ ਵਿੱਚ ਰੀਡਿਵੈਲਪਮੈਂਟ ਪ੍ਰੋਜੈਕਟ, ਨਾਲ ਆਪਣੇ-ਆਪ ਵਿੱਚ ਇੱਕ ਉਦਾਹਰਣ ਬਣਨ ਵਾਲੇ ਹਨ।

ਪਿਛਲੇ ਵਰ੍ਹੇ ਮੈਨੂੰ ਇੱਥੇ 4 ਪ੍ਰਦਰਸ਼ਨੀ ਹਾਲ ਦੇ ਉਦਘਾਟਨ ਕਰਨ ਦਾ ਅਵਸਰ ਮਿਲਿਆ ਸੀ ਅਤੇ ਅੱਜ ਕਨੈਕਟੀਵਿਟੀ ਦੀ ਇਸ ਆਧੁਨਿਕ ਸੁਵਿਧਾ ਦਾ ਲੋਕਅਰਪਣ ਹੋਇਆ ਹੈ। ਕੇਂਦਰ ਸਰਕਾਰ ਦੁਆਰਾ ਕਰਵਾਏ ਜਾ ਰਹੇ ਇਹ ਆਧੁਨਿਕ ਨਿਰਮਾਣ, ਦੇਸ਼ ਦੀ ਰਾਜਧਾਨੀ ਦੀ ਤਸਵੀਰ ਬਦਲ ਰਹੇ ਹਨ, ਉਸ ਨੂੰ ਹੋਰ ਆਧੁਨਿਕ ਬਣਾ ਰਹੇ ਹਨ। ਅਤੇ ਇਹ ਤਸਵੀਰ ਬਦਲਣ ਦੇ ਲਈ ਨਹੀਂ ਹੈ ਸਿਰਫ, ਇਹ ਤਸਵੀਰ ਇਸ ਲਈ ਬਦਲੀ ਜਾ ਰਹੀ ਹੈ ਕਿ ਉਹ ਤਕਦੀਰ ਬਦਲਣ ਦਾ ਵੀ ਇੱਕ ਮਾਧਿਅਮ ਹੋ ਸਕਦੀ ਹੈ।

ਸਾਥੀਓ,

ਦਿੱਲੀ ਵਿੱਚ ਕੇਂਦਰ ਸਰਕਾਰ ਦੀ ਜਿਤਨਾ ਜੋਰ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਹੈ, ਮਾਡਰਨਾਇਜ਼ੇਸ਼ਨ ‘ਤੇ ਹੈ, ਇਸ ਦਾ ਸਿੱਧਾ-ਸਿੱਧਾ ਪਰਿਣਾਮ ਅਤੇ ਇਸ ਦੇ ਪਿੱਛੇ ਦਾ ਸਪਸ਼ਟ ਉਦੇਸ਼ Ease of Living ‘ਤੇ ਹੈ। ਆਮ ਮਾਨਵੀ ਦੀ ਅਸੁਵਿਧਾ ਘੱਟ ਹੋਵੇ, ਉਸ ਦੇ ਜੀਵਨ ਵਿੱਚ ਸੁਵਿਧਾਵਾਂ ਵਧਣ, ਸਹਿਜਤਾ, ਸਰਲਤਾ, ਸੁਭਾਵਿਕਤਾ... ਇਹ ਵਿਵਸਥਾਵਾਂ ਦੇ ਮਾਧਿਅਮ ਨਾਲ ਉਸ ਨੂੰ ਉਪਲਬਧ ਹੋਣ ਅਤੇ ਨਾਲ-ਨਾਲ ਹੁਣ ਜਦ ਵੀ ਅਸੀਂ ਵਿਕਾਸ ਕਰੀਏ ਤਾਂ ਉਹ environment conscious planning ਹੋਣੀ ਚਾਹੀਦੀ ਹੈ। Environment ਦੇ ਪ੍ਰਤੀ sensitive ਹੋਣਾ ਚਾਹੀਦਾ ਹੈ। Climate ਦੀ ਚਿੰਤਾ ਕਰਨ ਵਾਲਾ ਹੋਣਾ ਚਾਹੀਦਾ ਹੈ; ਇਨ੍ਹਾਂ ਸਭ ਗੱਲਾਂ ਨੂੰ ਨਾਲ ਰੱਖ ਕੇ ਅੱਗੇ ਵਧ ਰਹੇ ਹਾਂ।

ਪਿਛਲੇ ਸਾਲ ਮੈਨੂੰ ਡਿਫੈਂਸ ਕੰਪਲੈਕਸ ਦੇ ਲੋਕਰਅਪਣ ਦਾ ਵੀ ਅਵਸਰ ਮਿਲਿਆ ਸੀ। ਸਾਡੇ ਦੇਸ਼ ਦਾ ਦੁਰਭਾਗ ਹੈ ਕਿ ਬਹੁਤ ਸਾਰੀਆਂ ਚੀਜਾਂ, ਅੱਛੇ ਉਦੇਸ਼ ਦੇ ਲਈ ਕੀਤੀਆਂ ਗਈਆਂ ਚੀਜ਼ਾਂ ਉਹ ਅਜਿਹੀ ਰਾਜਨੀਤੀ ਦੇ ਰੰਗ ਵਿੱਚ ਫਸ ਜਾਂਦੀਆਂ ਹਨ ਅਤੇ ਮੀਡੀਆ ਦੀ ਵੀ ਮਜਬੂਰੀ ਹੋ ਜਾਂਦੀ ਹੈ ਕਿ ਟੀਆਰਪੀ ਦੇ ਕਾਰਨ ਉਸ ਨੂੰ ਵੀ ਉਸੇ ਵਿੱਚ ਘਸੀਟੇ ਜਾਣਾ ਪੈਂਦਾ ਹੈ। ਮੈਂ ਇਹ ਉਦਾਹਰਣ ਤੁਹਾਨੂੰ ਦਿੰਦਾ ਹਾਂ ਇਸ ਲਈ ਤੁਹਾਨੂੰ ਸਮਝ ਆਵੇਗਾ ਕਿ ਕੀ ਹੋਇਆ। ਜੋ ਦਿੱਲੀ ਤੋਂ ਜਾਣੂ ਹਨ ਉਹ ਭਲੀ ਭਾਂਤੀ ਜਾਣਦੇ ਹਨ ਕਿ ਡਿਫੈਂਸ ਨਾਲ ਜੁੜੇ ਸਾਰੇ ਅਹਿਮ ਕੰਮ, ਦੂਸਰੇ ਵਿਸ਼ਵ ਯੁੱਧ ਦੇ ਬਾਅਦ, ਯਾਨੀ ਕਿੰਨੇ ਸਾਲ ਹੋਏ ਤੁਸੀਂ ਅੰਦਾਜ਼ਾ ਕਰ ਸਕਦੇ ਹੋ। ਸਾਡੇ ਇੱਥੇ ਰਾਸ਼ਟਰਪਤੀ ਭਵਨ ਦੇ ਉਸ ਇਲਾਕੇ ਵਿੱਚ ਕੁਝ Hutments ਬਣੇ ਹੋਏ ਸਨ। ਛੋਟੀਆਂ-ਛੋਟੀਆਂ ਝੋਂਪੜੀਆਂ ਜਿਹਾ ਲਗਦਾ ਸੀ, ਤੁਸੀਂ ਦੇਖਿਆ ਹੋਵੇਗਾ। ਸਾਰੇ ਕੰਮ ਉਸੇ ਵਿੱਚ ਚਲਦੇ ਸਨ, ਉਹ ਜਰਜਰਿਤ ਚੁੱਕੇ ਸਨ ਅਤੇ ਬਹੁਤ ਵਿਸ਼ਾਲ ਜ਼ਮੀਨ ‘ਤੇ ਉਹ ਫੈਲੇ ਹੋਏ ਸਨ। ਉਸ ਦੇ ਬਾਅਦ ਸਰਕਾਰਾਂ ਤਾਂ ਬਹੁਤ ਬਣੀਆਂ। ਕੀ ਹੋਇਆ ਤੁਹਾਨੂੰ ਮਾਲੂਮ ਹੈ, ਮੈਂ ਕਹਿਣਾ ਨਹੀਂ ਚਾਹੁੰਦਾ ਹਾਂ।

ਸਾਡੀ ਸਰਕਾਰ ਨੇ ਕੇਜੀ ਮਾਰਗ ਅਤੇ ਅਫ੍ਰੀਕਾ ਐਵੇਨਿਊ ਵਿੱਚ ਈਕੋ-ਫ੍ਰੈਂਡਲੀ ਇਮਾਰਤਾਂ ਬਣਾਈਆਂ ਅਤੇ ਇਹ ਜੋ ਝੁੱਗੀ-ਝੌਂਪੜੀ ਜਿਹੀ ਅਵਸਥਾ ਵਿੱਚ ਡਿਫੈਂਸ ਦਾ ਕੰਮ 80 ਸਾਲ ਤੱਕ ਚਲਿਆ, ਹੁਣ ਉੱਥੋਂ ਉਨ੍ਹਾਂ ਨੂੰ ਉਠਾ ਕੇ ਇੱਕ ਅੱਛੇ environment ਵਿੱਚ ਫੌਜ ਦੇ ਲਈ ਵਿਵਸਥਾ ਖੜ੍ਹੀ ਕੀਤੀ ਅਸੀਂ। ਇਹ ਦਹਾਕੇ ਪੁਰਾਣੇ ਔਫਿਸ ਸ਼ਿਫਟ ਕਰਨ ਦੀ ਵਜ੍ਹਾ ਨਾਲ ਇੱਕ ਤਾਂ ਉਨ੍ਹਾਂ ਨੂੰ ਐਸਾ environment ਮਿਲਿਆ ਹੈ, ਫੌਜ ਦੇ ਲੋਕਾਂ ਨੂੰ ਕੰਮ ਕਰਨ ਦੀ ਜੋ ਸੁਵਿਧਾ ਮਿਲੀ ਹੈ, ਆਧੁਨਿਕ ਟੈਕਨੋਲੋਜੀ ਦਾ ਉਪਯੋਗ ਕਰਨ ਦੇ ਲਈ ਜਿਸ ਪ੍ਰਕਾਰ ਦੇ ਇਨਫ੍ਰਾਸਟ੍ਰਕਚਰ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਉਸ ਨੂੰ ਬਣਾਇਆ ਹੈ ਅਤੇ ਪੂਰਾ ਕੰਸਟ੍ਰਕਸ਼ਨ ਈਕੋਫ੍ਰੈਂਡਲੀ ਕੀਤਾ ਗਿਆ ਹੈ।

ਅਤੇ ਇੱਧਰ ਕੀ ਪਰਿਣਾਮ ਹੋਇਆ, ਇਹ ਸਾਰੀ ਔਫਿਸ ਵਿੱਚ ਅਤੇ ਉੱਥੇ ਉਨ੍ਹਾਂ ਦਾ ਅਗਰ working environment ਅਗਰ ਅੱਛਾ ਹੁੰਦਾ ਹੈ ਤਾਂ outcome ਵੀ ਬਹੁਤ ਰਹਿੰਦਾ ਹੈ। ਲੇਕਿਨ ਇਹ ਔਫਿਸੇਜ ਸ਼ਿਫਟ ਕਰਨ ਦੀ ਵਜ੍ਹਾ ਨਾਲ ਕਈ ਏਕੜ ਭੂਮੀ, ਇੰਨੀ ਵੱਡੀ ਮੁੱਲਵਾਨ ਭੂਮੀ, ਇਹ ਫ੍ਰੀ ਹੋ ਗਈ ਅਤੇ ਜਿਸ ਵਿੱਚ ਲੋਕਾਂ ਦੇ ਲਈ ਸਹੂਲਤ ਦੇ ਕੰਮ ਵੀ ਚਲ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਸੈਂਟ੍ਰਲ ਵਿਸਟਾ ਅਤੇ ਦੇਸ਼ ਦੀ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਵੀ ਕੰਮ ਵੀ ਹੁਣ ਤੇਜ਼ ਗਤੀ ਨਾਲ ਚਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀ ਰਾਜਧਾਨੀ ਦੀ ਚਰਚਾ ਹੋਵੇਗੀ, ਹਰ ਹਿੰਦੁਸਤਾਨੀ ਇਸ ਗੱਲ ਨੂੰ ਮਾਣ ਦੇ ਨਾਲ ਕਹੇਗਾ ਇਹ ਮੇਰਾ ਪੱਕਾ ਵਿਸ਼ਵਾਸ ਹੈ।

ਸਾਥੀਓ,

 ਇਹ ਜੋ ਇੰਟੀਗ੍ਰੇਟਿਡ ਟ੍ਰਾਂਜ਼ਿਟ ਕੌਰੀਡੋਰ ਸਾਡੀ ਸਰਕਾਰ ਨੇ ਬਣਵਾਇਆ ਹੈ, ਉਸ ਵਿੱਚ ਵੀ ਆਧੁਨਿਕ ਇਨਫ੍ਰਾਸਟ੍ਰਕਚਰ, ਅਤੇ ਇਨਵਾਇਰਮੈਂਟ ਦਾ ਇਹੀ ਵਿਜ਼ਨ ਹੈ, ਇਹੀ ਤਾਲਮੇਲ ਹੈ। ਪ੍ਰਗਤੀ ਮੈਦਾਨ ਦੇ ਆਸਪਾਸ ਦਾ ਇਹ ਪੂਰਾ ਖੇਤਰ ਦਿੱਲੀ ਦੇ ਸਭ ਤੋਂ ਬਿਜ਼ੀ ਖੇਤਰਾਂ ਵਿੱਚੋਂ ਇੱਕ ਹੈ। ਸਾਲਾਂ ਸਾਲ ਇੱਥੇ ਲੋਕਾਂ ਨੂੰ ਟ੍ਰੈਫਿਕ ਦੀ ਗੰਭੀਰ ਸਮੱਸਿਆ ਨਾਲ ਜੂਝਣਾ ਪਿਆ ਹੈ। ITO ਚੌਰਾਹੇ ‘ਤੇ ਕਿਤਨੀ ਅਧਿਕ ਦਿੱਕਤ ਆਉਂਦੀ ਰਹੀ ਹੈ, ਇਹ ਅਸੀਂ ਸਭ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ।

ਅਤੇ ਮੇਰੇ ਜਦੋਂ ਕਾਰਯਕ੍ਰਮ ਬਣਦੇ ਹਨ, ਮੈਂ 50 ਵਾਰ ਸੋਚਦਾ ਹਾਂ, ਮੇਰੇ ਐੱਸਪੀਜੀ ਵਗੈਰਾ ਨੂੰ ਕਹਿੰਦਾ ਹਾਂ ਕਿ ਜਾਂ ਤਾਂ ਸਵੇਰੇ 5 ਵਜੇ ਮੈਨੂੰ ਨਿਕਾਲ ਦਿਉ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਜਾਂ ਰਾਤ ਨੂੰ ਦੇਰ ਤੋਂ ਕੱਢਿਓ ਉੱਥੋਂ, ਦਿਨ ਵਿੱਚ ਮਿਹਰਬਾਨੀ ਕਰਕੇ ਉਸ ਰਸਤੇ ਤੋਂ ਨਾ ਲੈ ਜਾਓ, ਲੋਕ ਪਰੇਸ਼ਾਨ ਹੁੰਦੇ ਹਨ। ਮੈਂ ਜਿਤਨਾ ਬਚ ਸਕਾਂ ਬਚਣ ਦੀ ਕੋਸ਼ਿਸ਼ ਖ਼ੁਦ ਕਰਦਾ ਰਹਿੰਦਾ ਹਾਂ। ਲੇਕਿਨ ਕਦੇ-ਕਦੇ ਮਜਬੂਰੀਆਂ ਹੋ ਜਾਂਦੀਆਂ ਹਨ।

ਅੱਜ ਇਹ ਰਚਨਾ ਦੇ ਕਾਰਨ ਇਹ ਜੋ ਡੇਢ ਕਿਲੋਮੀਟਰ ਤੋਂ ਅਧਿਕ ਲੰਬੀ ਸੁਰੰਗ ਬਣੀ ਹੈ, ਇਹ ਜੋ ਟਨਲ ਬਣੀ ਹੈ, ਇਸ ਨਾਲ ਪੂਰਬੀ ਦਿੱਲੀ, ਨੌਇਡਾ ਅਤੇ ਗ਼ਾਜ਼ੀਆਬਾਦ ਦੀ ਤਰਫ ਤੋਂ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਸਾਥੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਇਸ ਇੰਟੀਗ੍ਰੇਟਿਡ ਟ੍ਰਾਂਜ਼ਿਟ ਕੌਰੀਡੋਰ ਨਾਲ ਦਿੱਲੀ ਦੇ ਲੋਕਾਂ ਦਾ ਸਮਾਂ ਬਚੇਗਾ, ਗੱਡੀਆਂ ਦਾ ਈਂਧਣ ਬਚੇਗਾ। ਹੁਣੇ ਮੈਨੂੰ ਪ੍ਰੋਜੈਂਟੇਸ਼ਨ ਦੇ ਰਹੇ ਸਨ ਉਸ ਵਿੱਚ ਦੱਸਿਆ ਸੀ, 55 ਲੱਖ ਲੀਟਰ ਪੈਟ੍ਰੋਲ ਦੀ ਬੱਚਤ ਹੋਣ ਵਾਲੀ ਹੈ, ਯਾਨੀ ਇਹ ਨਾਗਰਿਕਾਂ ਦੀ ਜੇਬ ਵਿੱਚ ਪੈਸੇ ਬਚਣ ਵਾਲੇ ਹਨ।

ਅਗਰ ਮੈਂ ਕਿਸੇ ਨੂੰ 100 ਰੁਪਏ ਦੇਣ ਦਾ ਐਲਾਨ ਕਰਾਂ ਤਾਂ ਮੇਰੇ ਦੇਸ਼ ਵਿੱਚ ਹੈੱਡਲਾਈਨ ਬਣ ਜਾਂਦੀ ਹੈ। ਲੇਕਿਨ ਮੈਂ ਅਗਰ ਅਜਿਹੀ ਵਿਵਸਥਾ ਕਰਾਂ ਜਿਸ ਦੇ ਕਾਰਨ ਉਸ ਦੇ ਦੋ ਸੌ ਰੁਪਏ ਬਚਦੇ ਹਨ, ਉਹ ਖਬਰ ਨਹੀਂ ਬਣਦੀ ਹੈ। ਉਸ ਦਾ ਮਹੱਤਵ ਹੀ ਨਹੀਂ ਹੈ ਕਿਉਂਕਿ ਉਸ ਵਿੱਚ ਪੌਲੀਟਿਕਲ ਮਾਈਲੇਜ ਨਹੀਂ ਹੈ। ਲੇਕਿਨ ਦੇਸ਼ ਦਾ ਭਲਾ ਕਰਨਾ ਹੈ ਤਾਂ ਅਸੀਂ ਸਥਾਈ ਵਿਵਸਥਾਵਾਂ ਨੂੰ ਵਿਕਸਿਤ ਕਰਦੇ ਹੋਏ ਜਨ ਸਾਧਾਰਣ ਦੀ ਸੁਵਿਧਾ ਅਤੇ ਉਸ ਦਾ ਬੋਝ ਘੱਟ ਕਰਨ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।

ਹੁਣ ਟ੍ਰੈਫਿਕ ਜਾਮ ਬਚੇਗਾ, ਦਿੱਲੀ ਦਾ ਵਾਤਾਵਰਣ ਬਚੇਗਾ। ਅਸੀਂ ਅਰਾਮ ਨਾਲ ਕਹਿ ਦਿੰਦੇ ਹਾਂ Time is Money, ਬੜੀ ਸਰਲਤਾ ਨਾਲ ਕਹਿੰਦੇ ਹਾਂ। ਹੁਣ ਇਹ ਟਨਲ ਬਣਨ ਦੇ ਕਾਰਨ ਟਾਈਮ ਬਚੇਗਾ ਤਾਂ ਕਿੰਨਾ Money ਬਚੇਗਾ ਇਹ ਵੀ ਤਾਂ ਸੋਚਣਾ ਚਾਹੀਦਾ ਹੈ। ਇਹ ਕਹਾਵਤ ਦੇ ਲਈ Time is Money ਠੀਕ ਹੈ, ਲੇਕਿਨ ਇੱਥੇ ਭਾਰਤ ਸਰਕਾਰ ਦੀ ਸੁਵਿਧਾ ਨਾਲ ਟਾਈਮ ਬਚ ਗਿਆ ਤਾਂ Money ਬਚ ਗਿਆ, ਉਹ ਦੱਸਣ ਦੇ ਲਈ ਕੋਈ ਤਿਆਰ ਨਹੀਂ ਹੈ। ਯਾਨੀ ਅਸੀਂ ਸੋਚਣ ਦੇ ਤਰੀਕੇ ਨੂੰ ਵੀ, ਸਾਡੀਆਂ ਪੁਰਾਣੀਆਂ ਆਦਤਾਂ, ਪੁਰਾਣੇ ਵਰਸੇਜ ਵਿੱਚ ਚੀਜ਼ਾਂ ਪਾ-ਪਾ ਕੇ ਦੇਖਣ ਦੀ ਬਜਾਏ ਬਾਹਰ ਆਉਣ ਦੀ ਜ਼ਰੂਰਤ ਹੈ।

ਇੱਕ ਅਨੁਮਾਨ ਹੈ ਕਿ ਜਿਤਨਾ ਇਸ ਕੌਰੀਡੋਰ ਦੀ ਵਜ੍ਹਾ ਨਾਲ ਪ੍ਰਦੂਸ਼ਣ ਘੱਟ ਹੋਵੇਗਾ, ਵੈਸਾ ਕਰਨ ਦੇ ਲਈ ਜਿਵੇਂ ਸਾਡੇ ਪੀਯੂਸ਼ ਭਾਈ ਨੇ ਦੱਸਿਆ, 5 ਲੱਖ ਰੁੱਖ ਨਾਲ ਜੋ ਮਦਦ ਮਿਲਦੀ ਹੈ ਉਹ ਮਦਦ ਇਸ ਟਨਲ ਦੇ ਕਾਰਨ ਮਿਲ ਜਾਣ ਵਾਲੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਰੁੱਖ ਲਗਾਉਣੇ ਹੀ ਨਹੀਂ ਹਨ। ਅਤੇ ਮੈਨੂੰ ਖੁਸ਼ੀ ਹੋਈ ਕਿ ਇਸ ਪ੍ਰੋਜੈਕਟ ਦੇ ਨਾਲ ਰੁੱਖ ਲਗਾਉਣ ਦਾ ਕਾਰਯਕ੍ਰਮ  ਵੀ ਹੋਇਆ ਯਮੁਨਾ ਦੇ ਤਟ ‘ਤੇ ਅਤੇ ਉਹ ਵੀ ਕੰਮ ਪੂਰਾ ਕੀਤਾ ਯਾਨੀ ਡਬਲ benefit ਲੈ ਲਿਆ ਹੈ। ਯਾਨੀ ਸਾਡੀ ਸਰਕਾਰ ਦੁਆਰਾ ਨਵੇਂ ਰੁੱਖ ਲਗਾਉਣ ਦੇ ਨਾਲ ਹੀ, ਜਿਨ੍ਹਾਂ ਵਜ੍ਹਾ ਨਾਲ ਪ੍ਰਦੂਸ਼ਣ ਵਧਦਾ ਹੈ, ਉਸ ਵਿੱਚ ਕਿਤਨੀ ਕਮੀ ਕਰ ਸਕਦੇ ਹਾਂ, ਟੈਕਨੋਲੋਜੀ ਦਾ ਉਪਯੋਗ ਕਰਕੇ ਕਿਵੇਂ ਕਰ ਸਕਦੇ ਹਾਂ, ਉਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।

ਹੁਣੇ ਹਾਲ ਹੀ ਵਿੱਚ ਵਿੱਚ ਭਾਰਤ ਨੇ ਪੈਟ੍ਰੋਲ ਵਿੱਚ 10 ਪਰਸੈਂਟ ਈਥੇਨੌਲ ਦੀ ਬਲੈਡਿੰਗ ਦੇ ਲਕਸ਼ ਨੂੰ ਪ੍ਰਾਪਤ ਕੀਤਾ ਹੈ। ਇਹ ਬਹੁਤ ਬੜਾ achievement ਹੈ ਜੀ। ਭਾਰਤ ਦੀ requirement ਦਾ 10 ਪ੍ਰਤੀਸ਼ਤ ਈਥੇਨੌਲ ਗੰਨੇ ਤੋਂ ਬਣਿਆ ਹੋਇਆ, ਵੇਸਟੇਜ ਵਿੱਚੋਂ ਬਣਿਆ ਹੋਇਆ ਈਥੇਨੌਲ ਅੱਜ ਸਾਡੀਆਂ ਗੱਡੀਆਂ ਦੌੜਾ ਰਿਹਾ ਹੈ, ਸਾਡੀ ਗਤੀ ਨੂੰ ਤਾਕਤ ਦੇ ਰਿਹਾ ਹੈ। ਅਤੇ ਇਹ ਵੀ ਕੰਮ ਅਸੀਂ ਸਾਡਾ ਜੋ targeted timing ਸੀ ਉਸ ਤੋਂ ਵੀ ਪਹਿਲਾਂ ਕਰ ਦਿੱਤਾ, ਕਈ ਮਹੀਨੇ ਪਹਿਲਾਂ ਪੂਰਾ ਕਰ ਦਿੱਤਾ। ਪੈਟ੍ਰੋਲ ਵਿੱਚ ਈਥੇਨੌਲ ਬਲੈਡਿੰਗ ਦਾ ਇਹ ਅਭਿਯਾਨ ਸਾਡੇ ਪ੍ਰਦੂਸ਼ਣ ਘੱਟ ਕਰਦਾ ਹੈ, ਸਾਡੇ ਕਿਸਾਨ ਦੀ ਆਮਦਨ ਨੂੰ ਵੀ ਵਧਾਉਣ ਵਿੱਚ ਵੀ ਮਦਦ ਕਰਦਾ ਹੈ ਕਿਉਂਕਿ ਉਸ ਦਾ ਜੋ ਵੇਸਟ ਹੈ ਉਹ ਇੱਥੋਂ ਬੈਸਟ ਉਪਯੋਗ ਵਿੱਚ ਆ ਰਿਹਾ ਹੈ।

ਸਾਥੀਓ,

ਦਿੱਲੀ-ਐੱਨਸੀਆਰ ਦੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਬੀਤੇ 8 ਸਾਲਾਂ ਵਿੱਚ ਅਸੀਂ ਅਭੂਤਪੂਰਵ ਕਦਮ ਉਠਾਏ ਹਨ।  ਬੀਤੇ 8 ਸਾਲਾਂ ਵਿੱਚ ਦਿੱਲੀ-ਐੱਨਸੀਆਰ ਵਿੱਚ ਮੈਟ੍ਰੋ ਸੇਵਾ ਦਾ ਦਾਇਰਾ 193 ਕਿਲੋਮੀਟਰ ਤੋਂ ਕਰੀਬ 400 ਕਿਲੋਮੀਟਰ ਤੱਕ ਪਹੁੰਚ ਚੁੱਕਿਆ ਹੈ, ਡਬਲ ਤੋਂ ਵੀ  ਜ਼ਿਆਦਾ। ਅਗਰ ਕੁਝ ਨਾਗਰਿਕ ਵਰਤ ਲੈ ਲੈਣ ਕਿ ਮੈਂ ਘੱਟ ਤੋਂ ਘੱਟ 10 ਪਰਸੈਂਟ ਮੇਰਾ ਜੋ ਟ੍ਰੈਵਲਿੰਗ ਦੇ ਲਈ ਵ੍ਹੀਕਲ ਦਾ ਉਪਯੋਗ ਕਰਦਾ ਹਾਂ, ਮੈਂ 10 ਪਰਸੈਂਟ ਮੈਟ੍ਰੋ ਦਾ ਉਪਯੋਗ ਕਰਾਂਗਾ। ਹੋ ਸਕਦਾ ਹੈ ਮੈਟ੍ਰੋ ਵਿੱਚ ਥੋੜ੍ਹੀ ਭੀੜ ਵਧੇਗੀ ਲੇਕਿਨ ਇਤਨਾ ਛੋਟਾ ਜਿਹਾ ਕਰਤੱਵ ਵੀ ਸਾਡੀ ਦਿੱਲੀ ਦੀ ਜ਼ਿੰਦਗੀ  ਕਿਤਨੀ ਮਦਦ ਕਰ ਸਕਦਾ ਹੈ ਅਤੇ ਇੱਕ ਨਾਗਰਿਕ ਦੇ ਨਾਲ ਇਹ ਕਰਤੱਵ ਭਾਵ ਦਾ ਆਨੰਦ ਕਿਤਨਾ ਆਨੰਦ ਮਿਲ ਸਕਦਾ ਹੈ, ਉਹ ਵੀ ਇੱਕ ਅਨੁਭਵ ਦਾ ਵਿਸ਼ਾ ਹੈ।

ਅਤੇ ਕਦੇ-ਕਦਾਰ ਸਾਧਾਰਣ ਜਨਾਂ ਦਰਮਿਆਨ ਜਾ ਕੇ ਟ੍ਰੈਵਲ ਦਾ ਵੀ ਇੱਕ ਅਲੱਗ ਆਨੰਦ ਹੁੰਦਾ ਹੈ। ਉਨ੍ਹਾਂ ਦੀ ਜ਼ਿੰਦਗੀ ਨੂੰ ਜਾਣਨ-ਸਮਝਣ ਦਾ ਉਨ੍ਹਾਂ ਪੰਜ-ਦਸ ਮਿੰਟ ਵਿੱਚ ਵੀ ਥੋੜ੍ਹਾ-ਜਿਹਾ ਅਵਸਰ ਮਿਲ ਜਾਂਦਾ ਹੈ। ਯਾਨੀ multiple beneftit ਹਨ। ਅਤੇ ਮੈਟ੍ਰੋ ਵਿੱਚ ਅਗਰ ਪੈਸੰਜਰਸ ਦੀ ਸੰਖਿਆ ਜਰਾ ਜ਼ਿਆਦਾ ਰਹੀ ਤਾਂ economically ਵੀ viable ਬਣੇਗਾ। ਅਸੀਂ ਸਾਰੇ ਮਿਲ ਕੇ ਇਹ ਚੀਜ਼ਾਂ ਚਲਾਵਾਂਗੇ ਤਾਂ ਕਿਤਨਾ ਬੜਾ ਫਾਇਦਾ ਹੋਵੇਗਾ। ਲੇਕਿਨ ਦਿੱਲੀ-ਐੱਨਸੀਆਰ ਵਿੱਚ ਮੈਟ੍ਰੋ ਦੇ ਵਧਦੇ ਨੈੱਟਵਰਕ ਦੀ ਵਜ੍ਹਾ ਨਾਲ ਹਜ਼ਾਰਾਂ ਗੱਡੀਆਂ ਹੁਣ ਸੜਕਾਂ ‘ਤੇ ਘੱਟ ਚਲ ਰਹੀਆਂ ਹਨ, ਉਹ ਜ਼ਿਆਦਾ ਹੋ ਸਕਦੀਆਂ ਹਨ ਅਤੇ ਇਸ ਨਾਲ ਵੀ ਪ੍ਰਦੂਸ਼ਣ ਘੱਟ ਕਰਨ ਵਿੱਚ ਬਹੁਤ ਮਦਦ ਮਿਲੀ ਹੈ।

Eastern ਅਤੇ western peripheral expressway ਤੋਂ ਵੀ ਦਿੱਲੀ ਨੂੰ ਬਹੁਤ ਰਾਹਤ ਮਿਲੀ ਹੈ। ਹਜ਼ਾਰਾਂ ਟ੍ਰਕ ਸਿੱਧੇ-ਸਿੱਧੇ ਬਾਹਰ ਤੋਂ ਨਿਕਲ ਜਾਂਦੇ ਹਨ। ਦਿੱਲੀ ਦੀ ਇੰਟਰਸਟੇਟ ਕਨੈਕਟੀਵਿਟੀ ‘ਤੇ ਅਭੂਤਪੂਰਵ ਸਕੇਲ, ਅਭੂਤਪੂਰਵ ਸਪੀਡ ਅੱਜ ਪਹਿਚਾਣ ਬਣ ਚੁੱਕਿਆ ਹੈ ਕੰਮ ਦਾ। ਹੁਣ ਦੇਖੋ ਦਿੱਲੀ-ਮੇਰਠ ਐਕਸਪ੍ਰੈੱਸਵੇਅ ਨੇ ਦਿੱਲੀ-ਮੇਰਠ ਦਰਮਿਆਨ ਦੀ ਦੂਰੀ ਨੂੰ ਸਿਰਫ਼ ਇੱਕ ਘੰਟੇ ਭਰ ਵਿੱਚ ਪਹੁੰਚਾ ਦਿੱਤਾ ਹੈ। ਪਹਿਲਾਂ ਲੋਕ ਜੋ ਹਰਿਦੁਆਰ, ਰਿਸ਼ੀਕੇਸ਼ ਜਾਣ ਦੀ ਆਦਤ ਰਖਦੇ ਸਨ ਅਤੇ ਦੇਹਰਾਦੂਨ ਜਾਣ ਦੀ ਆਦਤ ਰਖਦੇ ਸਨ, ਅੱਠ-ਅੱਠ, ਨੌਂ-ਨੌਂ ਘੰਟੇ ਲਗਦੇ ਸਨ। ਅੱਜ ਚਾਰ ਘੰਟੇ, ਸਾਢੇ ਚਾਰ ਘੰਟੇ ਵਿੱਚ ਹੁਣ ਉੱਥੇ ਪਹੁੰਚ ਜਾਂਦੇ ਹਨ ਦਿੱਲੀ ਤੋਂ ਨਿਕਲ ਕੇ।

ਹੁਣ ਸਮੇਂ ਦੀ ਤਾਕਤ ਕੀ ਹੁੰਦੀ ਹੈ, ਮੈਂ ਹੁਣੇ ਕਾਸ਼ੀ ਰੇਲਵੇ ਸਟੇਸ਼ਨ ‘ਤੇ ਗਿਆ ਸਾਂ। ਉੱਥੇ ਦਾ ਸਾਂਸਦ ਹਾਂ ਤਾਂ ਜਰਾ ਅਤੇ ਉੱਥੇ ਵੀ ਲੋਕਾਂ ਨੂੰ ਤਕਲੀਫ ਨਾ ਹੋਵੇ ਤਾਂ ਰਾਤ ਵਿੱਚ ਇੱਕ-ਡੇਢ ਵਜੇ ਚਲਾ ਜਾਂਦਾ ਹਾਂ। ਤਾਂ ਮੈਂ ਕਾਸ਼ੀ ਰੇਲਵੇ ਸਟੇਸ਼ਨ ‘ਤੇ ਗਿਆ, ਮੈਂ ਕਿਹਾ ਮੈਂ ਦੇਖਿਆ ਕੀ-ਕੀ ਵਿਵਸਥਾ ਹੈ ਨਾਗਰਿਕਾਂ ਦੇ ਲਈ। ਤਾਂ ਸਭ ਦੇਖ ਰਿਹਾ ਸਾਂ ਫਿਰ ਮੈਂ ਉੱਥੋਂ ਦੇ ਜੋ ਰੇਲਵੇ ਦਾ ਕੰਮ ਦੇਖਦੇ ਸਨ ਉਨ੍ਹਾਂ ਲੋਕਾਂ ਤੋਂ ਮੈਂ ਪੁੱਛਿਆ ਕਿ ਟ੍ਰੈਫਿਕ ਦੇ ਸਬੰਧ ਵਿੱਚ, ਟ੍ਰੇਨਾਂ ਦੇ ਸਬੰਧ ਵਿੱਚ। ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਾਹਬ ਇੱਥੇ ਵੰਦੇ ਭਾਰਤ ਟ੍ਰੇਨ, ਉਸ ਦੀ ਡਿਮਾਂਡ ਬਹੁਤ ਹੈ। ਮੈਂ ਕਿਹਾ ਭਈ ਉਹ ਤਾਂ ਥੋੜਾ ਮਹਿੰਗੀ ਵੀ ਹੈ ਅਤੇ... ਨਹੀਂ ਬੜੇ ਸਾਹਬ, ਅੱਜ ਗ਼ਰੀਬ ਵਿਅਕਤੀ ਸਭ ਤੋਂ ਜ਼ਿਆਦਾ ਵੰਦੇ ਭਾਰਤ ਵਿੱਚ ਜਾਣਾ ਚਾਹੁੰਦਾ ਹੈ, ਮਜ਼ਦੂਰ ਵਰਗ ਦੇ ਲੋਕ ਵੰਦੇ ਭਾਰਤ ਵਿੱਚ ਜਾਣਾ ਚਾਹੁੰਦੇ ਹਨ। ਮੈਂ ਕਿਹਾ ਕਿਉਂ ਭਈ.... ਥੋੜ੍ਹਾ ਟਿਕਟ ਦਾ ਪੈਸਾ ਤਾਂ ਜ਼ਿਆਦਾ ਲਗਦਾ ਹੈ ਉਸ ਵਿੱਚ। ਬੋਲੇ ਸਾਹਬ ਸਾਨੂੰ ਵੀ ਇਹ ਅਸਚਰਜ ਹੋਇਆ। ਅਸੀਂ ਪੁੱਛਿਆ ਕਿ ਵੰਦੇ ਭਾਰਤ ਵਿੱਚ ਇਤਨਾ ਰਿਜ਼ਰਵੇਸ਼ਨ ਕਿਵੇਂ ਹੁੰਦਾ ਹੈ, ਇਤਨੀ ਭੀੜ ਕਿਵੇਂ ਹੁੰਦੀ ਹੈ। ਤਾਂ ਉਨ੍ਹਾਂ ਨੇ ਪੈਸੰਜਰਸ ਤੋਂ ਪੁੱਛਿਆ... ਉਨ੍ਹਾਂ ਨੇ ਕਿਹਾ ਦੇਖੋ ਭਾਈ ਤੁਹਾਡੀ ਵੰਦੇ ਭਾਰਤ ਟ੍ਰੇਨ ਵਿੱਚ ਸਾਨੂੰ ਸਮਾਨ ਰੱਖਣ ਦੀ ਜਗ੍ਹਾ ਬਹੁਤ ਮਿਲਦੀ ਹੈ। ਅਤੇ ਗ਼ਰੀਬ ਆਦਮੀ ਹੈ ਆਪਣੇ ਘਰ ਤੋਂ ਸਾਰਾ ਹੀ ਉਠਾ ਕੇ ਲੈ ਆਉਂਦਾ ਹੈ ਤਾਂ ਫਿਰ ਉਸ ਨੂੰ ਜਗ੍ਹਾ ਮਿਲ ਜਾਂਦੀ ਹੈ। ਅਤੇ ਦੂਸਰਾ ਉਸ ਨੇ ਕਿਹਾ ਕਿ ਸਾਡੇ ਤਿੰਨ-ਚਾਰ ਘੰਟੇ ਅਸੀਂ ਜਲਦੀ ਪਹੁੰਚਦੇ ਹਾਂ ਤਾਂ ਉਤਨੇ ਘੰਟੇ ਵਿੱਚ ਕੋਈ ਕੰਮ ਤੁਰੰਤ ਕਰਨ ਨੂੰ ਮਿਲ ਜਾਂਦਾ ਹੈ ਤਾਂ ਕਮਾਈ ਸ਼ੁਰੂ ਹੋ ਜਾਂਦੀ ਹੈ ਸਾਡੀ।

ਹੁਣ ਦੇਖੋ ਸਾਧਰਣ ਮਾਨਵੀ ਦੇ ਸੋਚਣ ਦਾ ਤਰੀਕਾ ਕਿਤਨਾ ਬਦਲਿਆ ਹੈ ਅਤੇ ਪੁਰਾਣੀ ਸੋਚ ਨਾਲ ਕਹਿੰਦੇ ਰਹਿਣਗੇ ਦੇਖੋ ਵੰਦੇ ਭਾਰਤ ਟ੍ਰੇਨ ਲੈ ਆਏ। ਮਹਿੰਗੀ ਟ੍ਰੇਨ ਲੈ ਆਏ। ਲੋਕਾਂ ਦੀ ਸੋਚ ਦੇ ਨਾਲ ਜੋ disconnected ਹਨ ਇਨ੍ਹਾਂ ਨੂੰ ਪਤਾ ਹੀ ਨਹੀਂ ਚਲ ਰਿਹਾ ਹੈ ਬਦਲਾਅ ਕਿਵੇਂ ਆ ਰਿਹਾ ਹੈ। ਅਤੇ ਮੇਰੇ ਲਈ ਪ੍ਰਸੰਨਤਾ ਦਾ ਵਿਸ਼ਾ ਸੀ ਕਿ ਇੱਕ ਬਦਲਾਅ ਹਿੰਦੁਸਤਾਨ ਦਾ ਸਾਧਰਣ ਮਾਨਵੀ ਐਸੇ ਤਾਂ ਕੈਸੇ adopt ਕਰ ਰਿਹਾ ਹੈ।

ਹੁਣ ਤੁਸੀਂ ਦੇਖੋ ਦਿੱਲੀ-ਮੰਬਈ ਐਕਸਪ੍ਰੈੱਸਵੇਅ, ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ, ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸਵੇਅ, ਦਿੱਲੀ-ਚੰਡੀਗੜ੍ਹ ਐਕਸਪ੍ਰੈੱਸਵੇਅ, ਦਿੱਲੀ-ਜੈਪੁਰ ਐਕਸਪ੍ਰੈੱਸਵੇਅ, ਕਿਤਨੇ ਪ੍ਰੋਜੈਕਟਸ ਭਾਰਤ ਦੀ ਰਾਜਧਾਨੀ ਨੂੰ ਦੁਨੀਆ ਦੀ ਸਭ ਤੋਂ ਬਿਹਤਰ ਕਨੈਕਟਿਡ ਰਾਜਧਾਨੀਆਂ ਵਿੱਚੋਂ ਇੱਕ ਬਣਾਉਣ ਦੀ ਸਮਰੱਥਾ ਰਖਦੇ ਹਨ ਅਤੇ ਜਦੋਂ ਇਹ ਕੰਮ ਪੂਰਾ ਹੋਵੇਗਾ ਤਦ ਬਣੇਗਾ।

ਦੇਸ਼ ਦਾ ਪਹਿਲਾ ਅਤੇ ਸਵਦੇਸ਼ੀ ਤਕਨੀਕ ਨਾਲ ਬਣਿਆ ਰੈਪਿਡ ਰੇਲ ਸਿਸਟਮ ਵੀ ਦਿੱਲੀ ਤੋਂ ਮੇਰਠ ਦਰਮਿਆਨ ਤੇਜ਼ੀ ਨਾਲ ਬਣ ਰਿਹਾ ਹੈ। ਹਰਿਆਣਾ ਅਤੇ ਰਾਜਸਥਾਨ ਨੂੰ ਦਿੱਲੀ ਨਾਲ ਜੋੜਨ ਦੇ ਲਈ ਵੀ ਅਜਿਹੇ ਹੀ ਰੈਪਿਡ ਰੇਲ ਸਿਸਟਮਸ ‘ਤੇ ਕੰਮ ਚਲ ਰਿਹਾ ਹੈ। ਇਹ ਪ੍ਰੋਜੈਕਟ ਜਦੋਂ ਤਿਆਰ ਹੋ ਜਾਣਗੇ ਤਾਂ ਦੇਸ਼ ਦੀ ਰਾਜਧਾਨੀ ਦੇ ਤੌਰ ‘ਤੇ ਦਿੱਲੀ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਨਗੇ।

ਇਨ੍ਹਾਂ ਦਾ ਲਾਭ ਦਿੱਲੀ-ਐੱਨਸੀਆਰ ਵਿੱਚ ਰਹਿਣ ਵਾਲੇ ਪ੍ਰੋਫੈਸ਼ਨਲਸ ਨੂੰ ਹੋਵੇਗਾ, ਸਾਡੇ ਯੁਵਾ ਵਰਗ, ਸਾਡੇ ਵਿਦਿਆਰਥੀ, ਸਕੂਲ ਜਾਣ ਵਾਲੇ ਬੱਚੇ, ਆਫਿਸ ਜਾਣ ਵਾਲੇ ਲੋਕ, ਟੈਕਸੀ ਚਲਾਉਣ ਵਾਲੇ ਸਾਥੀ, ਆਟੋ ਚਲਾਉਣ ਵਾਲੇ ਸਾਡੇ ਸਾਥੀ, ਸਾਡੇ ਵਪਾਰੀ ਭਰਾ (ਬੰਧੁ), ਸਾਡੇ ਛੋਟੇ ਦੁਕਾਨਦਾਰ, ਇਨ੍ਹਾਂ ਸਭ ਨੂੰ ਯਾਨੀ ਸਮਾਜ ਦੇ ਹਰ ਤਬਕੇ ਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ।

ਸਾਥੀਓ,

 ਅੱਜ ਦੇਸ਼ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਵਿਜ਼ਨ ‘ਤੇ ਚਲਣ ‘ਤੇ, ਉਸ ਦੇ ਕਾਰਨ ਆਧੁਨਿਕ ਮਲਟੀਮੋਡਲ ਕਨੈਕਟੀਵਿਟੀ ਦਾ ਬਹੁਤ ਤੇਜ਼ੀ ਨਾਲ ਨਿਰਣਾ ਪ੍ਰਕਿਰਿਆ ਵਧ ਰਹੀ ਹੈ। ਮੈਂ ਹੁਣੇ ਧਰਮਸ਼ਾਲਾ ਵਿੱਚ ਸਾਂ, ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਮੇਰਾ ਮਿਲਣਾ ਹੋਇਆ। ਹੁਣ ਮੇਰੇ ਲਈ ਇਤਨਾ ਸੁਖਦ ਅਸਚਰਜ ਸੀ ਜਦੋਂ ਰਾਜਾਂ ਦੇ ਮੁੱਖ ਸਕੱਤਰਾਂ ਨੇ ਗਤੀਸ਼ਕਤੀ ਦਾ ਮਹਾਤਮ ਜਿਸ ਪ੍ਰਕਾਰ ਉਨ੍ਹਾਂ ਨੇ ਸਮਝਿਆ ਹੈ, ਜਿਸ ਪ੍ਰਕਾਰ ਨਾਲ ਉਨ੍ਹਾਂ ਨੇ ਉਪਯੋਗ ਕੀਤਾ ਹੈ ਅਤੇ ਬੜੇ ਤੋਂ ਬੜੇ ਪ੍ਰੋਜੈਕਟ ਦੀ ਪਲਾਨਿੰਗ, ਉਹ ਦੱਸ ਰਹੇ ਸਨ ਕਿ ਸਾਹਬ ਜਿਸ ਕੰਮ ਵਿੱਚ ਅਸੀਂ 6-6 ਮਹੀਨੇ ਲਗਾਉਂਦੇ ਸਾਂ, ਇਸ ਗਤੀਸ਼ਕਤੀ ਦੀ ਟੈਕਨੀਕਲ ਵਿਵਸਥਾ ਦੇ ਕਾਰਨ, ਕੋਆਰਡੀਨੇਸ਼ਨ ਦੇ ਕਾਰਨ project for enter approach ਦਾ ਕਾਰਨ 6 ਮਹੀਨੇ ਦਾ ਕੰਮ 6 ਦਿਨ ਵਿੱਚ ਹੋਣ ਲਗਿਆ ਹੈ। ਗਤੀਸ਼ਕਤੀ ਮਾਸਟਰਪਲਾਨ ਸਭ ਨੂੰ ਇਕੱਠੇ ਲੈ ਕੇ, ਸਭ ਨੂੰ ਵਿਸ਼ਵਾਸ ਵਿੱਚ ਲੈ ਕੇ, ਅਤੇ ਸਭ ਦੇ ਪ੍ਰਯਾਸ ਦਾ ਹੀ ਇੱਕ ਬਹੁਤ ਵੱਡਾ ਉੱਤਮ ਮਾਧਿਅਮ ਬਣ ਚੁੱਕਿਆ ਹੈ।

ਕਈ ਪ੍ਰੋਜੈਕਟ ਲਟਕੇ ਨਹੀਂ, ਸਾਰੇ ਡਿਪਾਰਟਮੈਂਟ ਤਾਲਮੇਲ ਨਾਲ ਕੰਮ ਕਰਨ, ਹਰ ਵਿਭਾਗ ਨੂੰ ਇੱਕ-ਦੂਸਰੇ ਦੀ ਪੂਰੀ ਜਾਣਕਾਰੀ ਹੋਵੇ, ਅਲਟੀਮੇਟ ਕੀ ਹੋਣ ਵਾਲਾ ਹੈ ਇਸ ਦਾ ਸਭ ਨੂੰ ਪਤਾ ਹੋਵੇ, ਇਸ ਸੋਚ ਨੂੰ ਲੈ ਕੇ ਗਤੀਸ਼ਕਤੀ ਦਾ ਨਿਰਮਾਣ ਹੋਇਆ ਹੈ। ਸਭ ਦੇ ਪ੍ਰਯਾਸ ਦੀ ਇਹ ਭਾਵਨਾ Urban development ਦੇ ਲਈ ਵੀ ਬਹੁਤ ਮਹੱਤਵਪੂਰਨ ਹੈ।

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਦੇ ਮੈਟ੍ਰੋ ਸ਼ਹਿਰਾਂ ਦੇ ਦਾਇਰੇ ਦਾ ਵਿਸਤਾਰ ਕਰਨਾ, ਟੀਅਰ-2, ਟੀਅਰ-3 ਸ਼ਹਿਰਾਂ ਵਿੱਚ ਬਿਹਤਰ ਪਲਾਨਿੰਗ ਦੇ ਨਾਲ ਕੰਮ ਕਰਨਾ ਜ਼ਰੂਰੀ ਹੋ ਗਿਆ ਹੈ। ਆਉਣ ਵਾਲੇ 25 ਸਾਲ ਵਿੱਚ ਭਾਰਤ ਦੇ ਤੇਜ਼ ਵਿਕਾਸ ਦੇ ਲਈ ਸਾਨੂੰ ਸ਼ਹਿਰਾਂ  ਨੂੰ green, clean ਅਤੇ friendly ਬਣਾਉਣਾ ਪਵੇਗਾ। ਕੰਮ ਦੀ ਜਗ੍ਹਾ ਅਤੇ ਨਿਵਾਸ ਜਿਤਨਾ ਨਜ਼ਦੀਕ ਹੋ ਸਕੇ, mass transit networks  ਦੇ ਆਸਪਾਸ ਹੋ ਸਕੇ, ਇਹ ਸਾਡੀ ਪ੍ਰਾਣੀ ਦੀ ਪ੍ਰਾਥਮਿਕਤਾ ਜ਼ਰੂਰੀ ਹੈ। ਪਹਿਲੀ ਵਾਰ Urban planning ਨੂੰ ਕੋਈ ਸਰਕਾਰ ਇਤਨੇ ਬੜੇ ਪੱਧਰ ‘ਤੇ ਮਹੱਤਵ ਦੇ ਰਹੀ ਹੈ। ਅਤੇ ਅਸੀਂ ਮੰਨ ਕੇ ਚਲੀਏ Urbanization ਨੂੰ ਕੋਈ ਰੋਕ ਨਹੀਂ ਪਾਵੇਗਾ। ਹੁਣ Urbanization ਨੂੰ ਮੁਸੀਬਤ ਮੰਨਣ ਦੀ ਬਜਾਏ Urbanization ਨੂੰ ਅਵਸਰ ਮੰਨ ਕੇ ਅਸੀਂ ਪਲਾਨਿੰਗ ਕਰਾਂਗੇ ਤਾਂ ਦੇਸ਼ ਦੀ ਤਾਕਤ ਨੂੰ ਅਨੇਕ ਗੁਣਾ ਵਧਾਉਣ ਦੀ ਸਮਰੱਥਾ ਉਸ ਵਿੱਚ ਪਈ ਹੋਈ ਹੈ। ਅਤੇ ਸਾਡਾ ਫੋਕਸ ਇਹੀ ਹੈ ਕਿ ਅਸੀਂ Urbanization ਨੂੰ ਅਵਸਰ ਮੰਨੀਏ, ਅਰਬਨਸ ਵਿੱਚ ਪਲਾਨਿੰਗ ਸ਼ੁਰੂ ਕਰੀਏ।

ਸਾਥੀਓ,

ਸ਼ਹਿਰੀ ਗ਼ਰੀਬਾਂ ਤੋਂ ਲੈ ਕੇ ਸ਼ਹਿਰੀ ਮਿਡਲ ਕਲਾਸ ਤੱਕ, ਹਰ ਕਿਸੇ ਦੇ ਲਈ ਬਿਹਤਰ ਸੁਵਿਧਾਵਾਂ ਦੇਣ ‘ਤੇ ਅੱਜ ਤੇਜ਼ ਗਤੀ ਨਾਲ ਕੰਮ ਹੋ ਰਿਹਾ ਹੈ। ਬੀਤੇ 8 ਸਾਲ ਵਿੱਚ 1 ਕਰੋੜ 70 ਲੱਖ ਤੋਂ ਜ਼ਿਆਦਾ ਸ਼ਹਿਰੀ ਗ਼ਰੀਬਾਂ ਨੂੰ ਪੱਕੇ ਘਰ ਦੇਣਾ ਸੁਨਿਸ਼ਚਿਤ ਹੋਇਆ ਹੈ। ਮੱਧ ਵਰਗ ਦੇ ਲੱਖਾਂ ਪਰਿਵਾਰਾਂ ਨੂੰ ਵੀ ਉਨ੍ਹਾਂ ਦੇ ਘਰ ਦੇ ਲਈ ਮਦਦ ਦਿੱਤੀ ਗਈ ਹੈ। ਸ਼ਹਿਰਾਂ ਵਿੱਚ ਅਗਰ ਆਧੁਨਿਕ ਪਬਲਿਕ ਟ੍ਰਾਂਸਪੋਰਟ ‘ਤੇ ਫੋਕਸ ਕੀਤਾ ਜਾ ਰਿਹਾ ਹੈ ਤਾਂ CNG ਅਧਾਰਿਤ ਮੋਬਿਲਿਟੀ, ਇਲੈਕਟ੍ਰਿਕ ਮੋਬਿਲਿਟੀ ਦੇ ਇਨਫ੍ਰਾਸਟ੍ਰਕਚਰ ‘ਤੇ ਵੀ ਉਤਨਾ ਹੀ ਅਧਿਕ ਫੋਕਸ ਕਰ ਰਹੇ ਹਾਂ। ਕੇਂਦਰ ਸਰਕਾਰ ਦੀ FAME ਯੋਜਨਾ ਇਸ ਦੀ ਉੱਤਮ ਉਦਾਹਰਣ ਹੈ। ਇਸ ਯੋਜਨਾ ਦੇ ਤਹਿਤ ਦਿੱਲੀ ਸਹਿਤ ਦੇਸ਼ ਦੇ ਦਰਜਨਾਂ ਸ਼ਹਿਰਾਂ ਵਿੱਚ ਨਵੀਂਆਂ ਇਲੈਕਟ੍ਰਿਕ ਬੱਸਾਂ ਦਾ ਫਲੀਟ ਤਿਆਰ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਦਿੱਲੀ ਵਿੱਚ ਵੀ ਇਸ ਯੋਜਨਾ ਦੇ ਤਹਿਤ ਕੁਝ ਨਵੀਆਂ ਬੱਸਾਂ ਚਲਣੀਆਂ ਸ਼ੁਰੂ ਹੋਈਆਂ ਹਨ। ਇਹ ਗ਼ਰੀਬ ਅਤੇ ਮਿਡਲ ਕਲਾਸ ਦੋਹਾਂ ਨੂੰ ਸੁਵਿਧਾ ਵੀ ਦੇਣ ਵਾਲੀਆਂ ਹਨ ਅਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੀ ਘੱਟ ਕਰਨਗੀਆਂ।

ਦੇਸ਼ਵਾਸੀਆਂ ਦੇ ਜੀਵਨ ਨੂੰ ਅਸਾਨ ਬਣਾਉਣ ਦਾ ਇਹ ਸੰਕਲਪ ਇਸੇ ਤਰ੍ਹਾਂ ਹੀ ਮਜ਼ਬੂਤ ਹੁੰਦਾ ਰਹੇ, ਅਤੇ ਮੈਂ ਹੁਣੇ ਟਨਲ ਨੂੰ ਦੇਖਣ ਦੇ ਲਈ ਮੇਰੇ ਲਈ ਖੁੱਲ੍ਹੀ ਜੀਪ ਦੀ ਵਿਵਸਥਾ ਕੀਤੀ ਗਈ ਸੀ। ਤਾਂ ਮੈਂ ਵੀ ਨਿਯਮ, ਕਾਨੂੰਨ, discipline  ਦੇ ਕਾਰਨ ਥੋੜ੍ਹੀ ਦੇਰ ਤਾਂ ਜੀਪ ਵਿੱਚ ਚਲਿਆ, ਲੇਕਿਨ ਬਾਅਦ ਵਿੱਚ ਉਤਰ ਗਿਆ। ਹੁਣ ਇੱਥੇ ਆਉਣ ਵਿੱਚ ਜੋ 10-15 ਮਿੰਟ ਦੀ ਦੇਰ ਹੋਈ ਉਸ ਦਾ ਕਾਰਨ ਵੀ ਇਹੀ ਹੈ ਕਿ ਮੈਂ ਪੈਦਲ ਚਲਣ ਲਗਿਆ। ਪੈਦਲ ਇਸ ਲਈ ਮੈਂ ਚਲਿਆ, ਸਾਈਡ ਵਿੱਚ ਜੋ ਆਰਟ ਵਰਕ ਹੋਇਆ ਹੈ ਉਸ ਨੂੰ ਚਾਅ ਨਾਲ ਦੇਖਣ ਦਾ ਮੇਰਾ ਮਨ ਕਰ ਗਿਆ। ਇੱਕ-ਇੱਕ ਚੀਜ਼ ਮੈਂ ਦੇਖਦਾ ਚਲਾ ਗਿਆ। ਮੈਂ ਕਹਿ ਸਕਦਾ ਹਾਂ ਪੀਯੂਸ਼ ਜੀ ਨੇ ਤਾਂ ਵਰਣਨ ਕੀਤਾ ਇਹ ਰੁੱਤਾਂ ਦਾ ਉਸ ਵਿੱਚ ਹੈ। ਇਹ ਠੀਕ ਹੈ ਜਦੋਂ ਅਸੀਂ ਚਰਚਾ ਕਰ ਰਹੇ ਸੀ ਤਦ ਗੱਲਾਂ ਦੱਸੀਆਂ ਸਾਂ। ਲੇਕਿਨ ਚਰਚਾ ਦੇ ਸਮੇਂ ਅਸੀਂ ਜਿੰਨੀਆਂ ਗੱਲਾਂ ਦੱਸੀਆਂ ਸਨ, ਮੈਨੂੰ ਇੱਥੇ ਉਸ ਵਿੱਚ ਵੀ value addition  ਲਗਿਆ, ਨਵਾਂਪਣ ਲਗਿਆ, ਅੱਛਾ ਲਗਿਆ।

ਇੱਕ ਮੈਂ ਜੋ ਅੰਦਰ ਟਨਲਸ ਦੇਖ ਕੇ ਆਇਆ ਤਾਂ ਮੈਂ ਕਹਿ ਸਕਦਾ ਹਾਂ ਕਿ ਏਕ ਭਾਰਤ, ਸ਼੍ਰੇਸ਼ਠ ਭਾਰਤ ਦਾ ਉੱਤਮ ਐਜੂਕੇਸ਼ਨ ਸੈਂਟਰ ਹੈ। ਮੈਂ ਨਹੀਂ ਜਾਣਦਾ ਹਾਂ ਕਿ ਦੁਨੀਆ ਵਿੱਚ ਕਿੱਥੇ ਕੀ ਹੋਵੇਗਾ, ਲੇਕਿਨ ਇਹ ਦੇਖਣ ਦੇ ਬਾਅਦ ਮੈਂ ਕਹਿ ਸਕਦਾ ਹਾਂ, ਸ਼ਾਇਦ, ਟਨਲ ਦੇ ਅੰਦਰ ਕਿਤੇ ਵੀ ਇੰਨੀ ਲੰਬੀ ਆਰਟ ਗੈਲਰੀ ਨਹੀਂ ਹੋਵੇਗੀ ਜਿੰਨੀ ਲੰਬੀ ਆਰਟ ਗੈਲਰੀ ਬਣ ਗਈ ਹੈ ਇਹ।

ਭਾਰਤ ਨੂੰ ਸਰਸਰੀ ਨਜ਼ਰ ਨਾਲ ਅਗਰ ਸਮਝਣਾ ਹੈ, ਉਸ ਦੀਆਂ ਵਿਵਿਧਤਾਵਾਂ ਨੂੰ, ਉਸ ਦੇ ਉਮੰਗ, ਉਤਸਾਹ ਦੇ ਪਲਾਂ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਇਹ ਟਨਲ ਦੀ ਯਾਤਰਾ ਕਰਕੇ ਕੋਈ ਆਵੇਗਾ, ਉਹ ਵਿਦੇਸ਼ੀ ਹੋਵੇਗਾ ਤਾਂ ਵੀ ਉਹ ਮਹਿਸੂਸ ਕਰੇਗਾ – ਅੱਛਾ ਨਾਗਾਲੈਂਡ ਐਸਾ ਹੈ, ਕੇਰਲ ਐਸਾ ਹੈ, ਜੰਮੂ-ਕਸ਼ਮੀਰ ਐਸਾ ਹੈ, ਯਾਨੀ ਇੰਨੀਆਂ ਵਿਵਿਧਤਾਵਾਂ ਨਾਲ ਭਰਿਆ ਉਹ ਆਰਟ ਵਰਕ ਹੈ ਅਤੇ ਉਹ ਵੀ ਹੱਥਾਂ ਨਾਲ ਤਿਆਰ ਕੀਤਾ ਹੋਇਆ ਕੰਮ ਹੈ।

ਇਹ ਸਭ ਦੇਖਣ ਦੇ ਬਾਅਦ ਮੈਂ ਜੋ ਭਾਸ਼ਣ ਦਿੱਤਾ ਹੁਣ ਤੱਕ, ਉਸ ਵਿੱਚ ਮੈਂ ਥੋੜ੍ਹਾ ਵਿਪਰੀਤ ਸੁਝਾਅ ਦੇਣਾ ਚਾਹੁੰਦਾ ਹਾਂ। ਮੈਂ ਨਹੀਂ ਜਾਣਦਾ ਹਾਂ ਐਕਸਪਰਟ ਲੋਕ ਮੇਰੇ ਸੁਝਾਅ ਨੂੰ ਕਿਵੇਂ ਲੈਣਗੇ। ਮੇਰਾ ਸੁਝਾਅ ਹੈ, ਵੈਸੇ ਵੀ ਸੰਡੇ ਨੂੰ ਥੋੜ੍ਹਾ ਟ੍ਰੈਫਿਕ ਘੱਟ ਹੁੰਦਾ ਹੈ, ਕੀ ਸੰਡੇ ਚਾਰ-ਛੇ ਘੰਟੇ ਜੋ ਟਨਲ ਜਿਸ ਕੰਮ ਦੇ ਲਈ ਬਣੀ ਹੈ, ਉਸ ਦੀ ਬਜਾਏ ਉਲਟਾ ਕੰਮ ਕਰਨ ਦੇ ਲਈ ਮੈਂ ਸੁਝਾਅ ਦੇ ਰਿਹਾ ਹਾਂ। ਸੰਡੇ ਨੂੰ ਚਾਰ-ਛੇ ਘੰਟੇ ਕਿਸੇ ਵੀ ਵ੍ਹੀਕਲ ਨੂੰ ਉੱਥੇ ਐਂਟਰੀ ਨਾ ਦਿੱਤੀ ਜਾਵੇ ਅਤੇ ਹੋ ਸਕੇ ਤਾਂ ਸਕੂਲ ਦੇ ਬੱਚਿਆਂ ਨੂੰ ਪੈਦਲ ਇਹ ਆਰਟ ਗੈਲਰੀ ਦਿਖਾਈ ਜਾਵੇ, ਬਹੁਤ ਬੜੀ ਸੇਵਾ ਹੋਵੇਗੀ।

ਅਤੇ ਮੈਂ ਤਾਂ ਕਹਾਂਗਾ ਵਿਦੇਸ਼ ਮੰਤਰਾਲੇ ਨੂੰ, ਕਿ ਸਭ ਤੋਂ ਪਹਿਲਾਂ ਇੱਥੇ ਜੋ ambassadors ਹਨ, ਉਨ੍ਹਾਂ ਦੇ ਮਿਸ਼ਨ ਹਨ ਸਾਰੇ, ਸਾਰੇ ਮਿਸ਼ਨ ਦੇ ਲੋਕਾਂ ਨੂੰ ਲੈ ਜਾਓ ਅਤੇ ਇਸ ਟਨਲ ਵਿੱਚ ਪਦ ਯਾਤਰਾ ਕਰਵਾਓ। ਉੱਥੇ ਜਾਂਦੇ ਹੀ ਪਤਾ ਚਲੇਗਾ ਹੁਣ ਇਹ ਗਾਂਧੀ ਜੀ ਆਏ, ਪਤਾ ਚਲੇਗਾ ਹਾਂ ਇਹ ਭਗਵਾਨ ਕ੍ਰਿਸ਼ਨ ਨਾਲ ਜੁੜੀ ਹੋਈ ਕੋਈ ਚੀਜ਼ ਹੈ। ਇੱਥੇ ਦੇਖ ਕੇ ਪਤਾ ਚਲੇਗਾ ਇਹ ਅਸਾਮ ਦੇ ਨ੍ਰਿਤ ਦਿਖ ਰਹੇ ਹਨ।

ਇਸ ਦੇ ਨਾਲ-ਨਾਲ ਅੱਛੀ technologically ਦੇ ਲਈ photo pilot ਅਤੇ ਇਹ ਫੋਨ ਦੇ ਦੁਆਰਾ ਗਾਈਡ ਦੀ ਵਿਵਸਥਾ ਵੀ ਹੋ ਸਕਦੀ ਹੈ। ਅਤੇ ਕਦੇ-ਕਦਾਰ ਤਾਂ ਭਲੇ ਹੀ ਘੱਟ ਕਿਉਂ ਨਾ ਹੋਵੇ, ਦਸ ਪੈਸੇ ਕਿਉਂ ਨਾ ਹੋਣ, ਲੇਕਿਨ ਟਿਕਟ ਦੇ ਕੇ ਲੋਕਾਂ ਨੂੰ ਭੇਜਾਂਗੇ ਤਾਂ ਉਸ ਵਿੱਚ ਫਾਲਤੂ ਲੋਕਾਂ ਦਾ ਆਉਣਾ ਬੰਦ ਹੋ ਜਾਵੇਗਾ ਅਤੇ ਸਹੀ ਤਰੀਕੇ ਨਾਲ ਉਪਯੋਗ ਹੋਵੇਗਾ। ਉਸ ਦਾ ਕਾਊਂਟਿੰਗ ਵੀ ਹੋਵੇਗਾ।

ਮੈਂ ਸੱਚ ਦੱਸਦਾ ਹਾਂ ਦੋਸਤੋ, ਸ਼ਾਇਦ ਮੈਨੂੰ ਇਹ ਸੁਭਾਗ ਨਹੀਂ ਮਿਲਦਾ ਕਿਉਂਕਿ ਇੱਕ ਵਾਰ ਸ਼ੁਰੂ ਹੋ ਜਾਵੇ ਤਾਂ ਕੋਈ ਮੈਨੂੰ ਉਤਰਨ ਵੀ ਨਹੀਂ ਦਿੰਦਾ ਲੇਕਿਨ ਅੱਜ ਉਹ ਖਾਲੀ ਥਾਂ ਤਾਂ ਮੈਂ ਪੈਦਲ ਟਹਿਲ ਕੇ ਆ ਗਿਆ। ਵਾਕਈ-ਵਾਕਈ ਜਿਨ੍ਹਾਂ ਨੂੰ ਆਰਟ ਵਿੱਚ ਰੁਚੀ ਹੈ, ਆਰਟ ਦੇ ਮਾਧਿਅਮ ਨਾਲ ਚੀਜਾਂ ਨੂੰ ਸਮਝਣ ਦੀ ਰੁਚੀ ਹੈ ਉਨ੍ਹਾਂ ਦੇ ਲਈ ਉੱਤਮ ਅਵਸਰ ਦਿੱਲੀ ਦੇ ਸੀਨੇ ‘ਤੇ ਤਿਆਰ ਹੋਇਆ ਹੈ ਜੀ।

ਕੁਝ ਪਲਾਨ ਕੀਤਾ ਜਾਵੇ, ਇਸ ਦਾ ਵਿਸ਼ੇਸ਼ ਅਤੇ ਮੈਂ ਜਦੋਂ ਗੁਜਰਾਤ ਵਿੱਚ ਸਾਂ ਤਾਂ ਮੈਂ ਕੁਝ ਦਿਨ ਇੱਕ ਪ੍ਰਯੋਗ ਕੀਤਾ ਸੀ ਲੰਬਾ, ਤਾਂ ਸਾਡਾ ਨਹੀਂ ਚਲਿਆ। ਅਹਿਮਦਾਬਾਦ ਵਿੱਚ ਇੱਕ ਬਹੁਤ ਹੀ ਟ੍ਰੈਫਿਕ ਵਾਲਾ ਰਸਤਾ ਸੀ ਤਾਂ ਮੈਂ ਇਹ ਤੈਅ ਕੀਤਾ ਸੀ ਕਿ ਮਹੀਨੇ ਵਿੱਚ ਫਲਾਣਾ ਦਿਵਸ, ਅੱਜ ਤਾਂ ਮੈਂ ਭੁੱਲ ਗਿਆ, ਉਸ ਰੋਡ ‘ਤੇ ਕੋਈ ਵ੍ਹੀਕਲ allow ਨਹੀਂ ਕਰਾਂਗੇ, ਉਹ ਰੋਡ ਬੱਚਿਆਂ ਦੇ ਲਈ ਹੋਵੇਗਾ, every child matters. ਉਹ ਬੱਚੇ ਉਸ ਵਿੱਚ ਕ੍ਰਿਕਟ ਖੇਡਣ ਤਾਂ ਘੱਟ ਤੋਂ ਘੱਟ ਲਗਣਾ ਚਾਹੀਦਾ ਹੈ ਮੇਰੀ ਵੀ ਤਾਂ ਇਸ ਸ਼ਹਿਰ ਵਿੱਚ ਕੋਈ ਔਕਾਤ ਹੈ, ਉਸ ਨੂੰ ਲਗਣਾ ਚਾਹੀਦਾ ਹੈ। ਕੁਝ ਦਿਨ ਉਸ ਦਾ ਬਹੁਤ ਹੀ ਆਕਰਸ਼ਣ ਹੋਇਆ ਸੀ। ਜੋ ਰੋਡ ਭਰਿਆ-ਭਰਿਆ ਰਹਿੰਦਾ ਸੀ ਉੱਥੇ ਬੱਚਿਆਂ ਨੂੰ ਖੇਡਣ ਦੇ ਲਈ ਮੌਕਾ ਮਿਲੇ ਉਨ੍ਹਾਂ ਦੇ ਲਈ, ਤਦ ਉਨ੍ਹਾਂ ਦਾ ਮਨ ਭਰ ਜਾਂਦਾ ਹੈ।

ਮੈਂ ਮੰਨਦਾ ਹਾਂ ਸਪਤਾਹ ਵਿੱਚ ਇੱਕ ਦਿਨ ਜਦੋਂ ਟ੍ਰੈਫਿਕ ਘੱਟ ਹੁੰਦਾ ਹੈ, ਹੋ ਸਕਦਾ ਹੈ ਸੰਡੇ ਮਿਲ ਜਾਵੇ, ਚਾਰ ਛੇ ਘੰਟੇ ਇਸ ਨੂੰ purely ਪੈਦਲ ਚਲਣ ਦੇ ਲਈ ਬੜੇ ਅਭਿਯਾਨ ਦੇ ਰੂਪ ਵਿੱਚ ਚਲਾਇਆ ਜਾਵੇ ਅਤੇ ਵੀਆਈਪੀ ਲੋਕ ਪੈਦਲ ਚਲਣ। ਮੈਂ ਤਾਂ ਕਹਾਂਗਾ ਜਦ ਪਾਰਲੀਮੈਂਟ ਸ਼ੁਰੂ ਹੋਵੇਗੀ ਮੈਂ ਉਸ ਵਿੱਚ ਸਭ ਐੱਮਪੀਜ ਨੂੰ ਕਹਾਂਗਾ ਕਿ ਪਰਿਵਾਰ ਦੇ ਨਾਲ ਅਗਰ ਇਹ ਯੋਜਨਾ ਬਣਦੀ ਹੈ ਤਾਂ ਜਰਾ ਪੈਦਲ ਟਹਿਲ ਕੇ ਆ ਜਾਓ। ਅਤੇ ਇਸ ਦੀ ਸ਼ੁਰੂਆਤ ਕਰਨੀ ਹੈ ਤਾਂ ਜੋ art critics ਰਾਈਟਰਸ ਹੁੰਦੇ ਹਨ ਮੀਡੀਆ ਦੇ art critics ਜੋ ਰਾਈਟਰਸ ਹੁੰਦੇ ਹਨ ਉਨ੍ਹਾਂ ਦੇ ਲਈ ਵੀ ਇੱਕ ਦਿਨ ਸਪੈਸ਼ਲ ਪ੍ਰੋਗਰਾਮ ਕਰਕੇ ਲੈ ਜਾਓ। ਮੈਂ ਪੱਕਾ ਮੰਨਦਾ ਹਾਂ ਉਹ ਕੁਝ ਤਾਂ ਅੱਛਾ ਲਿਖਣਗੇ ਹੀ ਲਿਖਣਗੇ। ਇਸ ਗੱਲ ਨੂੰ ਸਹੀ ਢੰਗ ਨਾਲ ਪਹੁੰਚਾਉਣ ਦੇ ਲਈ ਚੰਗਾ ਕੰਮ ਹੋਇਆ ਹੈ ਜੀ। ਇਸ ਦਾ ਅਸੀਂ ਉਪਯੋਗ ਕਰੀਏ।

ਸਾਥੀਓ,

 ਦਿੱਲੀ ਦੇ ਆਸਪਾਸ ਇਹ ਜੋ connectivity  ਬਣ ਰਹੀ ਹੈ, ਉਹ ਸਿਰਫ ਜਾਣ-ਆਉਣ ਦੀ ਸੁਵਿਧਾ ਅਸੀਂ ਨਾ ਸੋਚੀਏ। ਇਹ ਜੋ ਦਿੱਲੀ-ਨੌਇਡਾ-ਗ਼ਾਜ਼ੀਆਬਾਦ, ਇਨ੍ਹਾਂ ਸਭ ਦੇ ਲੋਕਾਂ ਨੂੰ ਸਾਥੀਓ ਸੁਵਿਧਾ ਮਿਲੀ ਹੈ। ਲੇਕਿਨ ਇਸ ਦਾ ਇੱਕ ਬਹੁਤ ਬੜਾ ਲਾਭ ਹੁੰਦਾ ਹੈ urban burden ਘੱਟ ਕਰਦਾ ਹੈ। ਅਗਰ ਉਸ ਨੂੰ ਆਉਣ-ਜਾਣ ਦੀ ਸੁਵਿਧਾ ਮਿਲ ਜਾਵੇ ਤਾਂ ਉਹ ਸੋਚਦਾ ਹੈ ਹੁਣ ਦਿੱਲੀ ਵਿੱਚ ਇਤਨਾ ਮਹਿੰਗਾ ਜੀਵਨ ਜੀਣ ਦੀ ਬਜਾਏ ਮੈਂ ਗਾਜ਼ੀਆਬਾਦ ਵਿੱਚ ਰਹਾਂਗਾ, ਮੈਂ ਮੇਰਠ ਵਿੱਚ ਰਹਾਂਗਾ, ਜ਼ਰੂਰਤ ਪਈ ਚਲਾ ਜਾਵਾਂਗਾ। ਪਹਿਲਾਂ ਦੀ ਤੁਲਨਾ ਵਿੱਚ ਤਾਂ ਅੱਧੇ ਘੰਟੇ ਵਿੱਚ ਪਹੁੰਚ ਜਾਂਦਾ ਹਾਂ ਯਾਨੀ ਦਿੱਲੀ ਦਾ burden ਘੱਟ ਕਰਨ ਦਾ ਸਭ ਤੋਂ ਬੜਾ ਕੰਮ ਇਹ ਜੋ connectivity ਦਿੱਤੀ ਜਾ ਰਹੀ ਹੈ ਅਤੇ ਜਿਸ ਦੇ ਪਿੱਛੇ ਸਰਕਾਰ ਇੰਨਾ ਧਨ ਖਰਚ ਕਰ ਰਹੀ ਹੈ, ਉਹ ਦਿੱਲੀ ਦੇ ਬੋਝ ਨੂੰ ਘੱਟ ਕਰਨ ਦਾ ਬਹੁਤ ਬੜਾ ਕੰਮ ਕਰ ਰਹੀ ਹੈ।

ਸਾਥੀਓ,

ਮੈਂ ਅੱਜ ਲੋਕ ਇੱਥੇ ਆਏ ਹਨ, ਅਗਰ ਤੁਹਾਨੂੰ ਸਮਾਂ ਹੋਵੇ ਥੋੜ੍ਹਾ, ਹੁਣੇ ਟ੍ਰੈਫਿਕ ਚਾਲੂ ਨਾ ਕਰ ਦਿੱਤਾ ਹੋਵੇ ਤਾਂ ਮੇਰੀ ਤੁਹਾਨੂੰ ਤਾਕੀਦ ਹੈ ਕਿ ਜ਼ਰੂਰ ਆਪ ਥੋੜ੍ਹਾ ਪੈਦਲ ਜਾ ਕੇ ਆਓ ਅਤੇ ਮੇਰੀ ਗੱਲ ਵਿੱਚ ਦਮ ਤਾਂ ਲੋਕਾਂ ਨੂੰ ਪ੍ਰੇਰਿਤ ਕਰੋ ਅਤੇ ਡਿਪਾਰਟਮੈਂਟ ਨੂੰ ਵੀ ਮੈਂ ਕਹਾਂਗਾ, ਸਰਕਾਰ ਦੇ ਸਾਰੇ ਅਧਿਕਾਰੀਆਂ ਨੂੰ, ਜਰਾ ਇਸ ‘ਤੇ ਸੋਚੋ।

ਬਹੁਤ-ਬਹੁਤ ਧੰਨਵਾਦ, ਆਪ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ

*****


ਡੀਐੱਸ/ਟੀਐੱਸ/ਐੱਨਐੱਸ


(Release ID: 1835566) Visitor Counter : 164