ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਡੋਦਰਾ ਵਿੱਚ ਗੁਜਰਾਤ ਗੌਰਵ ਅਭਿਯਾਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 18 JUN 2022 8:54PM by PIB Chandigarh

ਭਾਰਤ ਮਾਤਾ ਕੀ – ਜੈ, ਭਾਰਤ ਮਾਤਾ ਕੀ – ਜੈ, ਗੁਜਰਾਤ ਦੇ ਲੋਕਪ੍ਰਿਯ ਮ੍ਰਦੁ ਤੇ ਮੱਕਮ ਸਾਡੇ ਸਭ ਦੇ ਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ, ਸੰਸਦ ਵਿੱਚ ਮੇਰੇ ਸਾਥੀ ਸੀਆਰ ਪਾਟਿਲ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਦੇਵੁ ਸਿੰਘ, ਦਰਸ਼ਨਾ ਬਹਨ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀ, ਸਾਂਸਦ, ਵਿਧਾਇਕਗਣ, ਅਤੇ ਵਡੋਦਰਾ ਦੇ ਇਲਾਵਾ ਆਨੰਦ, ਛੋਟਾ ਉਦੈਪੁਰ, ਖੇੜਾ ਅਤੇ ਪੰਚਮਹਾਲ ਜ਼ਿਲ੍ਹਿਆਂ ਤੋਂ ਭਾਰੀ ਸੰਖਿਆ ਵਿੱਚ ਇੱਥੇ ਆਏ ਖਾਸ ਕਰ ਮੇਰੀਆਂ ਮਾਤਾਵਾਂ ਭੈਣਾਂ, ਅਤੇ ਭਾਈਓ।

ਅੱਜ ਦਾ ਦਿਨ ਮੇਰੇ ਲਈ ਮਾਤ੍ਰਵੰਦਨਾ ਦਾ ਦਿਵਸ ਹੈ। ਅੱਜ ਸ਼ਾਮ ਜਨਮਦਾਤ੍ਰੀ ਮਾਂ ਦੇ ਅਸ਼ੀਰਵਾਦ ਦੇ ਲਈ, ਉਸ ਦੇ ਬਾਅਦ ਜਗਤ ਜਨਨੀ ਮਾਂ ਕਾਲੀ ਦੇ ਅਸ਼ੀਰਵਾਦ ਦੇ ਲਈ ਅਤੇ ਹੁਣ ਮਾਤ੍ਰਸ਼ਕਤੀ ਦੇ ਵਿਰਾਟ ਰੂਪ ਦੇ ਦਰਸ਼ਨ ਕਰਕੇ ਇਸ ਵਿਰਾਟ ਮਾਤ੍ਰਸ਼ਕਤੀ ਦੇ ਦਰਸ਼ਨ ਕੀਤੇ, ਉਨ੍ਹਾਂ ਦੇ ਅਸ਼ੀਰਵਾਦ ਲਏ। ਅੱਜ ਮੈਨੂੰ ਪਾਵਾਗੜ੍ਹ ਵਿੱਚ ਮਾਂ ਕਾਲੀ ਦੇ ਭਗਤਾਂ ਦੇ ਲਈ ਅਨੇਕ ਆਧੁਨਿਕ ਸੁਵਿਧਾਵਾਂ ਅਰਪਿਤ ਕਰਨ ਦਾ ਅਵਸਰ ਮਿਲਿਆ। ਮੈਂ ਮਾਂ ਤੋਂ ਦੇਸ਼ਵਾਸੀਆਂ ਦੀ ਸੁਖ-ਸ਼ਾਂਤੀ ਅਤੇ ਸਮ੍ਰਿੱਧੀ ਦੀ ਕਾਮਨਾ ਕੀਤੀ ਅਤੇ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਸਵਰਣਿਮ ਭਾਰਤ ਦੇ ਸੰਕਲਪ ਦੀ ਸਿੱਧੀ ਦਾ ਮਾਂ ਤੋਂ ਅਸ਼ੀਰਵਾਦ ਮੰਗਿਆ।

ਭਾਈ ਅਤੇ ਭੈਣੋਂ,

 ਮੈਨੂੰ ਖੁਸ਼ੀ ਹੈ ਕਿ ਸੰਸਕਾਰ ਨਗਰੀ ਵਡੋਦਰਾ ਤੋਂ ਅੱਜ ਜਦੋਂ ਕਰੀਬ 21 ਹਜ਼ਾਰ ਕਰੋੜ ਰੁਪਏ ਦੇ ਡਿਵੈਲਪਮੈਂਟ ਪ੍ਰੋਜੈਕਟਸ ਦਾ ਲੋਕਾਰਪਣ ਅਤੇ ਨੀਂਹ ਪੱਥਰ ਰੱਖਿਆ ਹੈ। ਇਹ ਪ੍ਰੋਜੈਕਟ, ਗੁਜਰਾਤ ਦੇ ਵਿਕਾਸ ਨਾਲ ਭਾਰਤ ਦਾ ਵਿਕਾਸ, ਇਸ ਪ੍ਰਤੀਬੱਧਤਾ ਨੂੰ ਬਲ ਦੇਣ ਵਾਲੇ ਹਨ। ਗਰੀਬਾਂ ਦੇ ਘਰ, ਉੱਚ ਸਿੱਖਿਆ ਅਤੇ ਬਿਹਤਰ ਕਨੈਕਟੀਵਿਟੀ ‘ਤੇ ਇੰਨਾ ਵੱਡਾ ਨਿਵੇਸ਼ ਗੁਜਰਾਤ ਦੇ ਉਦਯੋਗਿਕ ਵਿਕਾਸ ਨੂੰ ਵਿਸਤਾਰ ਦੇਵੇਗਾ, ਇੱਥੇ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ-ਸਵੈਰੋਜ਼ਗਾਰ ਇਸ ਦੇ ਲਈ ਅਣਗਿਣਤ ਅਵਸਰ ਨਿਰਮਿਤ ਕਰੇਗਾ। ਇਨ੍ਹਾਂ ਪ੍ਰੋਜੈਕਟਸ ਵਿੱਚ ਵੀ ਜ਼ਿਆਦਾਤਰ ਸਾਡੀਆਂ ਭੈਣਾਂ-ਬੇਟੀਆਂ ਦੀ ਸਿਹਤ, ਪੋਸ਼ਣ ਅਤੇ ਸਸ਼ਕਤੀਕਰਣ ਨਾਲ ਜੁੜੇ ਹਨ। ਅੱਜ ਇੱਥੇ ਲੱਖਾਂ ਦੀ ਸੰਖਿਆ ਵਿੱਚ ਮਾਤਾਵਾਂ-ਭੈਣਾਂ ਸਾਨੂੰ ਅਸ਼ੀਰਵਾਦ ਦੇਣ ਵੀ ਆਈਆਂ ਹਨ। ਮੈਂ ਗੁਜਰਾਤ ਸਰਕਾਰ ਦਾ, ਭੂਪੇਂਦਰ ਭਾਈ ਦਾ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੀ ਆਰ ਪਾਟਿਲ ਦਾ ਖਾਸ ਤੌਰ ‘ਤੇ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ। ਕਿਉਂਕਿ ਮੈਨੂੰ ਉਹ ਤੁਹਾਡੇ ਸਭ ਦੇ ਵਿੱਚ ਲੈ ਆਏ ਹਨ। ਅਤੇ ਉੱਥੋਂ ਪ੍ਰਵੇਸ਼ ਕੀਤਾ ਅਤੇ ਇੱਥੇ ਪਹੁੰਚਦੇ-ਪਹੁੰਚਦੇ 15-20 ਮਿੰਟ ਲਗ ਗਏ ਗੱਡੀ ਵਿੱਚ। ਪੈਦਲ ਆਉਂਦਾ ਤਾਂ ਪਤਾ ਨਹੀਂ ਕਿੰਨਾ ਸਮਾਂ ਚਲਾ ਜਾਂਦਾ।

 ਇੰਨਾ ਵਿਸ਼ਾਲ ਜਨਸਾਗਰ, ਲੇਕਿਨ ਮੈਂ ਧੰਨਵਾਦ ਇਸ ਲਈ ਕਰ ਰਿਹਾ ਹਾਂ ਕਿ ਜਦੋਂ ਮੈਂ ਸਭ ਦੇ ਦਰਮਿਆਨ ਨਿਕਲ ਰਿਹਾ ਸੀ ਤਾਂ ਮੈਨੂੰ ਅੱਜ ਉਨ੍ਹਾਂ ਸੈਂਕੜਿਆਂ ਚੇਹਰਿਆਂ ਨੂੰ ਵੀ ਪ੍ਰਣਾਮ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਦੇ ਨਾਲ ਮੈਨੂੰ ਕਈ ਵਰ੍ਹਿਆਂ ਤੱਕ ਕੰਮ ਕਰ ਦਾ ਅਵਸਰ ਮਿਲਿਆ ਸੀ। ਕੁਝ ਤਾਂ ਅਜਿਹੇ ਸੀਨੀਅਰ ਕਾਰਜਕਰਤਾ ਮੈਨੂੰ ਦਿਖਾਈ ਦਿੱਤੇ ਜਿਨ੍ਹਾਂ ਦੀ ਉਂਗਲੀ ਪਕੜ ਕੇ ਮੈਂ ਕਦੇ ਚਲਿਆ ਸੀ। ਅਨੇਕ ਮਾਤਾਵਾਂ ਅਜਿਹੀਆਂ ਮਿਲੀਆਂ ਜਿਨ੍ਹਾਂ ਦਾ ਮੈਂ ਸਿਰ ਝੁਕਾ ਕੇ ਪ੍ਰਣਾਮ ਕੀਤਾ, ਕਦੇ ਨਾ ਕਦੇ ਉਨ੍ਹਾਂ ਦੇ ਹੱਥ ਨਾਲ ਮੈਨੂੰ ਰੋਟੀ ਖਾਣ ਦਾ ਸੁਭਾਗ ਮਿਲਿਆ ਸੀ। ਅੱਜ ਮੇਰੇ ਲਈ ਅਜਿਹੇ ਸੈਂਕੜੇ ਲੋਕਾਂ ਦਾ ਦਰਸ਼ਨ ਕਰਨਾ, ਉਨ੍ਹਾਂ ਦਾ ਅਸ਼ੀਰਵਾਦ ਲੈਣਾ ਇਹ ਆਪਣੇ ਆਪ ਵਿੱਚ ਮੇਰੇ ਲਈ ਧੰਨਭਾਗ ਸੀ ਅਤੇ ਇਸ ਲਈ ਮੈਂ ਗੁਜਰਾਤ ਪ੍ਰਦੇਸ਼ ਦਾ, ਭੂਪੇਂਦਰ ਭਾਈ ਅਤੇ ਸਰਕਾਰ ਦਾ ਅਤੇ ਆਪ ਸਭ ਦਾ ਵੀ ਦਿਲ ਤੋਂ ਧੰਨਵਾਦ ਕਰਦਾ ਹਾਂ। ਬੀਤੇ 8 ਸਾਲ ਤੋਂ ਡਬਲ ਇੰਜਣ ਦੀ ਸਰਕਾਰ, ਨਾਰੀ ਸ਼ਕਤੀ ਨੂੰ ਭਾਰਤ ਦੇ ਸਮਰੱਥ ਦੀ ਧੁਰੀ ਬਣਾਉਣ ਦੇ ਲਈ ਜੋ ਪ੍ਰਯਤਨ ਕਰ ਰਹੀ ਹੈ, ਅੱਜ ਗੁਜਰਾਤ ਵਿੱਚ ਮਾਂ ਕਾਲਿਕਾ ਦੇ ਅਸ਼ੀਰਵਾਦ ਨਾਲ ਉਨ੍ਹਾਂ ਨੂੰ ਨਵੀਂ ਤਾਕਤ ਮਿਲੀ ਹੈ। ਮੈਂ ਸਾਰੀਆਂ ਭੈਣਾਂ ਨੂੰ, ਸਾਰੇ ਲੱਖਾਂ ਲਾਭਾਰਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

21ਵੀਂ ਸਦੀ ਦੇ ਭਾਰਤ ਦੇ ਤੇਜ਼ ਵਿਕਾਸ ਦੇ ਲਈ ਮਹਿਲਾਵਾਂ ਦਾ ਤੇਜ਼ ਵਿਕਾਸ, ਉਨ੍ਹਾਂ ਦਾ ਸਸ਼ਕਤੀਕਰਣ ਓਨਾ ਹੀ ਜ਼ਰੂਰੀ ਹੈ। ਅੱਜ ਭਾਰਤ, ਮਹਿਲਾਵਾਂ ਦੀਆਂ ਜ਼ਰੂਰਤਾਂ, ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਯੋਜਨਾਵਾਂ ਬਣਾ ਰਿਹਾ ਹੈ, ਫੈਸਲੇ ਲੈ ਰਿਹਾ ਹੈ। ਸੇਨਾਵਾਂ ਤੋਂ ਲੈ ਕੇ ਖਦਾਨਾਂ ਤੱਕ, ਸਾਡੀ ਸਰਕਾਰ ਨੇ ਮਹਿਲਾਵਾਂ ਦੇ ਲਈ ਆਪਣੀ ਪਸੰਦੀਦਾ ਕੰਮ ਕਰਨ ਦੇ ਲਈ ਸਾਰੇ ਰਸਤੇ ਖੋਲ ਦਿੱਤੇ ਹਨ। ਉਨ੍ਹਾਂ ਮਾਤਾਵਾਂ ਉਨ੍ਹਾਂ ਦਰਵਾਜਿਆਂ ‘ਤੇ ਦਸਤਕ ਦੇਣ ਇਹ ਅੱਜ ਅਸੀਂ ਸਥਿਤੀ ਪੈਦਾ ਕੀਤੀ ਹੈ। ਅਸੀਂ ਮਹਿਲਾਵਾਂ ਦੇ ਜੀਵਨ ਚਕਰ ਦੇ ਹਰ ਪੜਾਵ ਨੂੰ ਧਿਆਨ ਵਿੱਚ ਰਖਦੇ ਹੋਏ ਅਨੇਕ ਨਵੀਆਂ ਯੋਜਨਾਵਾਂ ਬਣਾਈਆਂ ਹਨ। ਮਹਿਲਾਵਾਂ ਦਾ ਜੀਵਨ ਅਸਾਨ ਬਣੇ, ਉਨ੍ਹਾਂ ਦੇ ਜੀਵਨ ਤੋਂ ਮੁਸ਼ਕਿਲਾਂ ਘੱਟ ਹੋਣ, ਉਨ੍ਹਾਂ ਨੂੰ ਅੱਗੇ ਵਧਣ ਦੇ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲਣ, ਇਹ ਸਾਡੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚ ਹੈ। ਇਸ ਨੂੰ ਮੈਂ ਆਪਣਾ ਸੁਭਾਗ ਮੰਨਦਾ ਹਾਂ ਕਿ ਮੈਨੂੰ ਮਾਤਾਵਾਂ-ਭੈਣਾਂ-ਬੇਟੀਆਂ ਦੀ ਇੰਨੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ। ਵਡੋਦਰਾ ਅਤੇ ਆਸਪਾਸ ਦੇ ਖੇਤਰਾਂ ਤੋਂ ਆਈਆਂ ਮਾਤਾਵਾਂ-ਭੈਣਾਂ-ਬੇਟੀਆਂ ਦਾ ਮੈਂ ਫਿਰ ਤੋਂ ਅਭਿਨੰਦਨ ਕਰਦਾ ਹਾਂ। ਇਸ ਸ਼ਹਿਰ ਨੇ ਕਦੇ ਮੈਨੂੰ ਵੀ ਸੰਭਾਲਿਆ ਸੀ।

ਮੇਰਾ ਵੀ ਲਾਲਨਪਾਲਨ ਕੀਤਾ ਸੀ। ਵਡੋਦਰਾ ਮਾਤ੍ਰਸ਼ਕਤੀ ਦੇ ਉਤਸਵ ਦੇ ਲਈ ਇੱਕ ਉਪਯੁਕਤ ਨਗਰ ਹੈ ਕਿਉਂਕਿ ਇਹ ਮਾਂ ਦੀ ਤਰ੍ਹਾਂ ਸੰਸਕਾਰ ਦੇਣ ਵਾਲਾ ਸ਼ਹਿਰ ਹੈ, ਵਡੋਦਰਾ ਸੰਸਕਾਰ ਦੀ ਨਗਰੀ ਹੈ। ਇਹ ਸ਼ਹਿਰ ਹਰ ਪ੍ਰਕਾਰ ਨਾਲ ਇੱਥੇ ਆਉਣ ਵਾਲਿਆਂ ਨੂੰ ਸੰਭਾਲਦਾ ਹੈ, ਸੁਖ-ਦੁਖ ਵਿੱਚ ਸਾਥ ਦਿੰਦਾ ਹੈ ਅਤੇ ਅੱਗੇ ਵਧਣ ਦੇ ਅਵਸਰ ਦਿੰਦਾ ਹੈ। ਇਸ ਸ਼ਹਿਰ ਨੇ ਵਡੌਦਾ ਆਏ ਤਦ ਪੁਰਾਣਾ ਸਭ ਯਾਦ ਆ ਹੀ ਜਾਏ ਭਾਈ ਕਿਉਂਕਿ ਬਡੌਦਾ ਨੇ ਮੈਨੂੰ ਜਿਵੇਂ ਮਾਂ ਇੱਕ ਬੱਚੇ ਨੂੰ ਸੰਭਾਲਦੀ ਹੋਵੇ ਅਜਿਹਾ ਅਪਣੇਪਨ ਦਾ ਭਾਵ। ਪੂਰੀ ਵਿਕਾਸਯਾਤਰਾ ਵਿੱਚ ਬਡੌਦਾ ਦੇ ਯੋਗਦਾਨ ਨੂੰ ਮੈਂ ਕਦੇ ਭੁੱਲ ਸਕਦਾ ਨਹੀਂ। ਇਹ ਨਗਰ ਪ੍ਰੇਰਣਾ ਦਾ ਨਗਰ ਹੈ, ਇਸ ਨਗਰ ਨੇ ਸਵਾਮੀ ਵਿਵੇਕਾਨੰਦ, ਮਹਾਰਿਸ਼ੀ ਅਰਵਿੰਦ, ਵਿਨੋਬਾ ਭਾਵੇ ਅਤ ਬਾਬਾ ਸਾਹੇਬ ਅੰਬੇਡਕਰ ਜਿਹੇ ਮਹਾਪੁਰਸ਼ਾਂ ਨੂੰ ਵੀ ਇਸ ਸਾਡੀ ਨਗਰੀ ਨੇ ਪ੍ਰੇਰਿਤ ਕੀਤਾ ਹੈ। ਆਪ ਸਭ ਨੂੰ ਯਾਦ ਹੋਵੇਗਾ ਮੈਨੂੰ ਤਾਂ ਭਲੀ ਭਾਂਤੀ ਯਾਦ ਰਹਿਣ ਸੁਭਾਵਿਕ ਹੈ। ਕਿ ਬੇਲੂਰ ਮਠ ਦੇ ਪ੍ਰਧਾਨ ਅਤੇ ਮੇਰੀ ਕਿਸ਼ੋਰ ਅਵਸਥਾ ਵਿੱਚ ਜਿਨ੍ਹਾਂ ਨੇ ਮੈਨੂੰ ਜੀਵਨ ਦੇ ਬਹੁਤ ਸਾਰੇ ਰਸਤਿਆਂ ਦਾ ਮਾਰਗਦਰਸ਼ਨ ਕੀਤਾ, ਇੱਕ ਗੁਰੂ ਦੀ ਤਰ੍ਹਾਂ ਮੇਰੇ ਜੀਵਨ ਨੂੰ ਗੜ੍ਹਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ।

 ਉਂਝ ਬੇਲੂਰ ਮਠ ਦੇ, ਰਾਮਕ੍ਰਿਸ਼ਣ ਮਿਸ਼ਨ ਮਠ ਦੇ ਪ੍ਰਧਾਨ ਸਵਾਮੀ ਆਤਮਸਥਾਨੰਦ ਜੀ ਦੀ ਮੌਜੂਦਗੀ ਵਿੱਚ ਮੈਨੂੰ ਇੱਥੇ ਵਡੋਦਰਾ ਵਿੱਚ ਦਿਲਾਰਾਮ ਬੰਗਲੋ ਰਾਮਕ੍ਰਿਸ਼ਣ ਮਿਸ਼ਨ ਨੂੰ ਸੌਂਪਣ ਦਾ ਅਵਸਰ ਮਿਲਿਆ ਸੀ। ਸਾਡੀ ਪੁਰਾਣੀ ਸ਼ਾਸਤ੍ਰੀ ਪੋਲ, ਸਾਡਾ ਰਾਵਪੂਰਾ ਅਤੇ ਸਾਡਾ ਅਰਾਧਨਾ ਸਿਨੇਮਾ ਦੇ ਕੋਲ ਪੰਚਮੁਖੀ ਹਨੂੰਮਾਨ, ਕਈ ਸਾਰੀਆਂ ਯਾਦਾਂ ਅਤੇ ਇਹੀ ਸਭ ਜਗ੍ਹਾ ਕਈ ਸਾਰੇ ਲੋਕਾਂ ਨੂੰ ਮਿਲਣਾ ਹੋਇਆ। ਪੰਚਮਹਾਲ, ਕਾਲੋਲ, ਹਾਲੋਲ, ਗੋਧਰਾ ਉਭੋਈ, ਛੋਟਾਉਦੈਪੁਰ। ਓ ਹੋ ਹੋ ਗਿਣ ਵੀ ਨਹੀਂ ਸਕਦੇ, ਅਤੇ ਪੁਰਾਣੇ ਸਾਰੇ ਸਾਥੀ, ਉਨ੍ਹਾਂ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਣ। ਅਤੇ ਜਦੋਂ ਬਡੌਦਾ ਦੀ ਗੱਲ ਆਵੇ ਤਾਂ ਹਰਾ ਚਿਵਡਾ ਕਿਵੇਂ ਭੂਲਾ ਪਾਈਏ ਅਤੇ ਆਪਣੀ ਭਾਖਰਵਡੀ, ਅੱਜ ਵੀ ਜੋ ਲੋਕ ਵਡੌਦਾ ਨੂੰ ਜਾਣਦੇ ਹਨ ਅਤੇ ਉਹ ਬਾਹਰ ਮੈਨੂੰ ਮਿਲ ਜਾਣ, ਤਾਂ ਆਪਣਾ ਹਰਾ ਚਿਵਡਾ ਅਤੇ ਭਾਕਰਵਡੀ ਨੂੰ ਯਾਦ ਕਰਦਾ ਹੀ ਹੈ।

 

ਸਾਥੀਓ,

 2014 ਵਿੱਚ ਵੀ ਜਦੋਂ ਮੈਂ ਜੀਵਨ ਵਿੱਚ ਪਹਿਲੀ ਬਾਰ ਲੋਕ ਸਭਾ ਦਾ ਚੁਣਾਵ ਲੜ ਰਿਹਾ ਸੀ, ਰਾਸ਼ਟਰ ਸੇਵਾ ਦੀ ਜ਼ਿੰਮੇਵਾਰੀ ਦੇ ਲਈ ਮੈਨੂੰ ਵਡੋਦਰਾ ਦੇ ਨਵਨਾਥ ਅਤੇ ਕਾਸ਼ੀ ਵਿਸ਼ਵਨਾਥ ਦੋਵਾਂ ਦਾ ਅਸ਼ੀਰਵਾਦ ਮਿਲਿਆ, ਇਸ ਤੋਂ ਵੱਡਾ ਸੁਭਾਗ ਕੀ ਹੋ ਸਕਦਾ ਹੈ? ਅੱਜ ਗੁਜਰਾਤ ਦੀਆਂ ਭੈਣਾਂ-ਬੇਟੀਆਂ, ਉਨ੍ਹਾਂ ਦੇ ਲਈ ਮੇਰੀ ਦ੍ਰਿਸ਼ਟੀ ਨਾਲ ਇੱਕ ਬਹੁਤ ਮਹੱਤਵਪੂਰਨ ਦਿਨ ਹੈ। ਸਵਸਥ ਮਾਤ੍ਰਤਵ ਅਤੇ ਸਵਸਥ ਬਚਪਨ ਸੁਨਿਸ਼ਚਿਤ ਕਰਨ ਦੇ ਲਈ ਗੁਜਰਾਤ ਸਰਕਾਰ ਨੇ ਅੱਜ 2 ਵੱਡੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਮੈਂ ਭੂਪੇਂਦਰ ਭਾਈ ਨੂੰ ਵਧਾਈ ਦਿੰਦਾਂ ਹਾਂ ਇਸ ਯੋਜਨਾ ਦੇ ਲਈ 800 ਕਰੋੜ ਰੁਪਏ ਦੀ ਮੁੱਖ ਮੰਤਰੀ ਮਾਤ੍ਰਸ਼ਕਤੀ ਯੋਜਨਾ ਇਹ ਸੁਨਿਸ਼ਚਿਤ ਕਰੇਗੀ ਕਿ ਗਰਭਅਵਸਥਾ ਦੌਰਾਨ ਅਤੇ ਮਾਤ੍ਰਤਵ ਦੇ ਸ਼ੁਰੂਆਤੀ ਦਿਨਾਂ ਵਿੱਚ ਮਾਤਾ ਨੂੰ ਪੌਸ਼ਟਿਕ ਆਹਾਰ ਮਿਲੇ ਉੱਥੇ ਪੋਸ਼ਣ ਸੁਧਾ ਯੋਜਨਾ ਦਾ ਵਿਸਤਾਰ ਵੀ ਹੁਣ ਗੁਜਰਾਤ ਦੇ ਸਾਰੇ ਆਦਿਵਾਸੀ ਬਾਹੁਲਯ ਖੇਤਰਾਂ ਵਿੱਚ ਕੀਤਾ ਗਿਆ ਹੈ। ਹੁਣੇ ਮੈਨੂੰ 1 ਕਰੋੜ 36 ਲੱਖ ਲਾਭਾਰਥੀ ਭੈਣ, ਸਵਾ ਕਰੋੜ ਤੋਂ ਵੀ ਜ਼ਿਆਦਾ ਭੈਣਾਂ ਉਨ੍ਹਾਂ ਦੇ ਲਈ 118 ਕਰੋੜ ਰੁਪਏ ਤੋਂ ਵੱਧ ਵੰਡ ਕਰਨ ਦਾ ਅਵਸਰ ਮਿਲਿਆ ਹੈ।

ਹੁਣ ਵਿਚਾਰ ਕਰੋ ਸਵਾ ਕਰੋੜ ਕਰਤਾ ਬਧਾਰੇ ਭੈਣਾਂ ਯਾਨੀ ਲਗਭਗ ਸਵਾ ਸੌ ਕਰੋੜ ਰੁਪਏ, ਮਾਤਾ ਦੀ ਸਿਹਤ ਸਿਰਫ ਮਾਤਾ ਦੇ ਲਈ ਨਹੀਂ ਬਲਿਕ ਭਾਵੀ ਪੀੜ੍ਹੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮਾਤ੍ਰਤਵ ਦੇ ਪਹਿਲੇ 1000 ਦਿਨ, ਮਾਂ ਦੇ ਨਾਲ-ਨਾਲ ਬੱਚੇ ਦੇ ਜੀਵਨ ਨੂੰ ਵੀ ਤੈਅ ਕਰਦੇ ਹਨ। ਕੱਚਾ ਅਤੇ ਬੱਚਾ ਦੋਵਾਂ ਦੀ ਚਿੰਤਾ। ਕੁਪੋਸ਼ਣ ਅਤੇ ਅਨੀਮਿਯਾ ਦੀ ਸਮੱਸਿਆ, ਇਸ ਸਮੇਂ ਸਭ ਤੋਂ ਜ਼ਿਆਦਾ ਸੰਕਟ ਹੁੰਦਾ ਹੈ। 2 ਦਹਾਕੇ ਪਹਿਲਾਂ ਹੁਣ ਗੁਜਰਾਤ ਨੇ ਮੈਨੂੰ ਸੇਵਾ ਦਾ ਅਵਸਰ ਦਿੱਤਾ ਤਾਂ ਕੁਪੋਸ਼ਣ ਇੱਥੇ ਇੱਕ ਬਹੁਤ ਵੱਡੀ ਚੁਣੌਤੀ ਸੀ। ਤਦ ਤੋਂ ਅਸੀਂ ਇੱਕ ਦੇ ਬਾਅਦ ਇੱਕ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿਸ ਦੇ ਸਾਰਥਕ ਪਰਿਣਾਮ ਅੱਜ ਸਾਨੂੰ ਦੇਖਣ ਨੂੰ ਮਿਲ ਰਹੇ ਹਨ। ਅੱਜ ਤੋਂ ਗੁਜਰਾਤ ਦੀਆਂ ਭੈਣਾਂ ਦੇ ਲਈ ਮੁੱਖ ਮੰਤਰੀ ਮਾਤ੍ਰਸ਼ਕਤੀ ਯੋਜਨਾ ਸ਼ੁਰੂ ਹੋਈ ਹੈ। ਇਸ ਨਾਲ ਮਾਤ੍ਰਤਵ ਸੁਖ ਪ੍ਰਾਪਤ ਕਰਦੀਆਂ ਭੈਣਾਂ ਨੂੰ ਵਿਸ਼ੇਸ਼ ਲਾਭ ਮਿਲੇਗਾ। ਇਸ ਯੋਜਨਾ ਦੇ ਤਹਿਤ ਦੋ ਕਿਲੋ ਚਨਾ, ਇੱਕ ਕਿਲੋ ਤੁਰ ਦਾਵ, ਜੋ ਪ੍ਰੋਟੀਨ ਦੇ ਲਈ ਬਹੁਤ ਜ਼ਰੂਰੀ ਚੀਜਾਂ ਹਨ। ਇਸ ਲਈ ਬਹੁਤ ਸੋਚ ਸਮਝ ਕੇ ਇਹ ਪੈਕੇਜ ਬਣਾਇਆ ਹੈ। ਇਸ ਦੇ ਇਲਾਵਾ ਇੱਕ ਲੀਟਰ ਤੇਲ। ਇਹ ਭੈਣਾਂ ਨੂੰ ਮਿਲੇਗਾ। ਇੰਨਾ ਹੀ ਨਹੀਂ, ਕੋਰੋਨਾ ਕਾਲ ਤੋਂ ਮੈਂ ਇੱਕ ਕੰਮ ਸ਼ੁਰੂ ਕੀਤਾ। ਇਸ ਦੇਸ਼ ਦੇ ਗਰੀਬ ਪਰਿਵਾਰਾਂ ਦੇ ਘਰ ਦਾ ਚੁਲ੍ਹਾ ਬੰਦ ਨਾ ਹੋਵੇ ਇਸ ਲਈ ਇਸ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ। ਅੱਜ ਵੀ ਉਨ੍ਹਾਂ ਦੇ ਘਰ ਪਹੁੰਚ ਰਿਹਾ ਹੈ। ਦੁਨੀਆ ਦੇ 80 ਕਰੋੜ ਲੋਕਾਂ ਨੂੰ ਦੋ ਸਾਲ ਤੱਕ ਅਨਾਜ, ਇਹ ਸੁਣ ਕੇ ਹੀ ਤੁਹਾਨੂੰ ਹੈਰਾਨੀ ਹੁੰਦੀ ਹੈ।

ਇਹ ਯੋਜਨਾ ਕੁਪੋਸ਼ਣ ਅਤੇ ਏਨਿਮੀਆ ਤੋਂ ਮਾਤਾ ਨੂੰ ਬੱਚੇ ਨੂੰ, ਨਵਜਾਤ ਬੱਚੇ ਨੂੰ ਬਚਾਉਣ ਵਿੱਚ ਵੱਡੀ ਮਦਦ ਕਰਦੀ ਹੈ। ਅੱਜ ਵੱਡੇ ਪੁਣਯ ਦਾ ਕੰਮ ਕੀਤਾ ਹੈ ਅਤੇ ਨਵਜਾਤ ਸ਼ਿਸ਼ੁ ਦੀ ਸੇਵਾ ਕਰਨ ਦਾ ਸੁਭਾਗ ਭੂਪੇਂਦਰ ਭਾਈ ਦੀ ਅਗਵਾਈ ਵਿੱਚ ਗੁਜਰਾਤ ਦੀ ਸਰਕਾਰ ਕਰ ਰਹੀ ਹੈ। ਸਾਡਾ ਛੋਟਾਉਦੈਪੁਰ, ਸਾਡਾ ਕਵਾਂਟ, ਇਹ ਸਭ ਸਾਡੇ ਆਦਿਵਾਸੀ ਖੇਤਰ, ਸਭ ਸਾਡੇ ਜਨਜਾਤੀ ਪਰਿਵਾਰ। ਮੇਰਾ ਤਾਂ ਸੁਭਾਗ ਰਿਹਾ ਹੈ ਕਿ ਉਨ੍ਹਾਂ ਦੇ ਵਿੱਚ ਕੰਮ ਕਰਨ ਦਾ, ਅਤੇ ਆਦਿਵਾਸੀ ਭੈਣਾਂ-ਬੱਚੇ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਮੈਂ ਬਹੁਤ ਨਜ਼ਦੀਕ ਤੋਂ ਦੇਖਿਆ ਹੈ, ਅਨੁਭਵ ਕੀਤਾ ਹੈ। ਅਨੇਕ ਆਦਿਵਾਸੀ ਖੇਤਰ ਵਿੱਚ ਸਾਡੀਆਂ ਭੈਣਾਂ ਸਿਕਲਸੇਲ, ਉਸ ਦੀ ਬਿਮਾਰੀ ਨਾਲ ਪੀੜਤ ਹੋਣ ਅਤੇ ਸਿਕਲਸੇਲ ਤੋਂ ਮੁਕਤੀ ਦੇ ਲਈ, ਅਸੀਂ ਗੁਜਰਾਤ ਵਿੱਚ ਸਿਕਲਸੇਲ ਸੋਸਾਇਟੀ ਬਣਾਈ। ਸਿਕਲਸੇਲ ਦੀ ਮੁਕਤੀ ਦੇ ਲਈ ਵੱਡਾ ਅਭਿਯਾਨ ਚਲਾਇਆ ਹੈ। ਇਹ ਸਿਕਲ ਸੇਲ ਸਾਡੀ ਸਰਕਾਰ ਬਣੀ ਉਸ ਦੇ ਬਾਅਦ ਨਹੀਂ ਆਇਆ ਹੈ। ਸੈਂਕੜੋਂ ਸਾਲ ਤੋਂ ਇਹ ਮੁਸੀਬਤ ਸੀ। ਅਨੇਕ ਸਰਕਾਰਾਂ ਆਈਆਂ ਲੇਕਿਨ ਉਨ੍ਹਾਂ ਨੇ ਵੀ ਕੁਝ ਨਹੀਂ ਕੀਤਾ। ਸਿਕਲਸੇਲ ਦੀ ਚਿੰਤਾ ਕਰਨ ਦਾ ਅਸੀਂ ਬੀੜਾ ਚੁੱਕਿਆ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਸੈਂਟਰ ਬਣਾਏ, ਲੱਖਾਂ ਆਦਿਵਾਸੀ ਭਾਈਆਂ ਅਤੇ ਭੈਣਾਂ ਦੀ ਜਾਂਚ ਕਰਵਾਈ ਉਨ੍ਹਾਂ ਦੇ ਟੈਸਟ ਕਰਵਾਏ। ਅਤੇ ਇਹ ਸਫਲ ਪ੍ਰੋਗਰਾਮ ਦੇ ਲਈ ਗੁਜਰਾਤ ਨੇ ਪ੍ਰਧਾਨ ਮੰਤਰੀ ਸਿਵਿਲ ਸੇਵਾ ਪੁਰਸਕਾਰ ਜੋ ਭਾਰਤ ਸਰਕਾਰ ਦਿੰਦੀ ਹੈ, ਉਹ ਆਪਣੀ ਗੁਜਰਾਤ ਸਰਕਾਰ ਨੂੰ ਮਿਲਿਆ ਹੈ।

ਗੁਜਰਾਤ ਨੇ ਪੌਸ਼ਣ ‘ਤੇ ਹਮੇਸ਼ਾ ਧਿਆਨ ਦਿੱਤਾ ਹੈ। ਆਪਣੇ ਗੁਜਰਾਤ ਵਿੱਤ ਦੁੱਧ ਸੰਜੀਵਨੀ, ਫੋਰਟੀਫਾਈਡ ਨਮਕ, ਟੇਕ ਹੋਮ ਰਾਸ਼ਨ, ਪੋਸ਼ਣ ਸੰਵਾਦ ਅਜਿਹੇ ਕਈ ਪ੍ਰੋਗਰਾਮ ਚਲਾਏ ਅਤੇ ਦੇਸ਼ ਨੂੰ ਵੀ ਇੱਕ ਨਵੀਂ ਦਿਸ਼ਾ ਦਿਖਾਈ। ਅਜਿਹੀਆਂ ਯੋਜਨਾਵਾਂ ਦੀ ਲਾਭਾਰਥੀ ਭੈਣਾਂ ਦੀ ਸੰਖਿਆ ਅੱਜ ਲਗਾਤਾਰ ਵਧ ਕੇ ਲਗਭਗ 58 ਲੱਖ ਅਜਿਹੀਆਂ ਭੈਣਾਂ ਦੇ ਇਹ ਸਾਰੀ ਯੋਜਨਾ ਦੇ ਲਾਭ ਮਿਲ ਰਹੇ ਹਨ। ਦੁੱਧ ਸੰਜੀਵਨੀ ਯੋਜਨਾ ਨਾਲ ਆਦਿਵਾਸੀ ਖੇਤਰਾਂ ਵਿੱਚ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਬੱਚੇ ਦੀ ਚਿੰਤਾ ਉਨ੍ਹਾਂ ਨੂੰ ਫੋਰਟਫਾਈਡ, ਉਨ੍ਹਾਂ ਨੂੰ ਜ਼ਰੂਰੀ ਹੋਰ ਚੀਜਾਂ। 20 ਲੱਖ ਤੋਂ ਵੱਧ ਗਰਭਵਤੀ ਮਾਤਾਵਾਂ ਅਤੇ ਧਾਤ੍ਰੀ ਮਾਤਾਵਾਂ, ਦੁੱਧ ਪਿਲਾਉਣ ਵਾਲੀਆਂ ਮਾਤਾਵਾਂ, ਉਨ੍ਹਾਂ ਨੂੰ ਤਾਂ ਡਬਲ ਫੋਰਟਫਾਈਡ ਨਮਕ, ਉਸ ਦੀ ਵੀ ਚਿੰਤਾ ਕੀਤੀ ਗਈ। 14 ਲੱਖ ਬੱਚਿਆਂ ਨੂੰ ਆਂਗਣਵਾੜੀ ਵਿੱਚ ਫੋਰਟਫਾਈਡ ਆਟੇ ਨਾਲ ਬਣੇ ਆਹਾਰ ਮਿਲੇ ਤਾਕਿ ਆਪਣੇ ਬੱਚੇ ਤੰਦਰੁਸਤ ਬਣਨ, 15 ਤੋਂ 18 ਸਾਲ ਤੱਕ ਦੀ ਸਾਡੀਆਂ ਬੇਟੀਆਂ ਉਨ੍ਹਾਂ ਨੂੰ ਚੰਗਾ ਪੋਸ਼ਣ ਮਿਲ ਉਸ ਦੇ ਲਈ ਪੂਰਣਾ ਯੋਜਨਾ ਬਣਾਈ। ਉਸ ਦੇ ਤਹਿਤ 12 ਲੱਖ ਤੋਂ ਜ਼ਿਆਦਾ ਬੇਟੀਆਂ ਦਾ ਆਇਰਨ ਸਪਲੀਮੈਂਟ, ਲੋਹ ਤਤ ਦੀ ਚਿੰਤਾ, ਟੇਕ ਹੋਮ ਰਾਸ਼ਨ ਅਜਿਹੀਆਂ ਅਨੇਕ ਸੇਵਾਵਾਂ ਪਹੁੰਚਾਈਆਂ। ਕਹਿਣ ਦਾ ਮਤਲਬ ਇਹ ਹੈ ਕਿ ਉੱਤਮ ਪੋਸ਼ਣ ਦੇ ਲਈ ਜਿੰਨੇ ਵੀ ਉਪਾਅ ਕੀਤੇ ਜਾਣ ਅਜਿਹੀ ਅਨੇਕ ਯੋਜਨਾ ਬਣਾ ਕੇ ਉਸ ਦੇ ਕਲਿਆਣ ਦੇ ਲਈ ਕੰਮ ਕੀਤਾ।

ਪੋਸ਼ਣ ਸੁਧਾ ਯੋਜਨਾ ਇਸੇ ਕ੍ਰਮ ਵਿੱਚ ਇੱਕ ਵੱਡਾ ਕਦਮ ਹੈ। 4-5 ਸਾਲ ਪਹਿਲਾਂ ਦਾਹੋਦ, ਵਲਸਾਡ, ਮਹਿਸਾਗਰ, ਛੋਟਾ ਉਦੈਪੁਰ ਅਤੇ ਨਰਮਦਾ ਦੇ ਆਦਿਵਾਸੀ ਖੇਤਰਾਂ ਦੇ ਕੁਝ ਬਲੌਕ ਵਿੱਚ ਪੋਸ਼ਣ ਸੁਧਾ ਯੋਜਨਾ ਸ਼ੁਰੂ ਕੀਤੀ ਸੀ। ਬੀਤੇ ਸਾਲਾਂ ਵਿੱਚ ਆਦਿਵਾਸੀ ਭੈਣਾਂ ਅਤੇ ਬੱਚਿਆਂ ‘ਤੇ ਇਸ ਦੇ ਸਕਾਰਾਤਮਕ ਪ੍ਰਭਾਵ ਨੂੰ ਦੇਖਦੇ ਹੋਏ ਪੌਜ਼ਿਟਿਵ ਰਿਜ਼ਲਟ ਮਿਲੇ ਉਸ ਦੇ ਲਈ ਸਾਰੇ ਜਨਜਾਤੀ ਜ਼ਿਲ੍ਹਿਆਂ ਵਿੱਚ ਇਸ ਦਾ ਵਿਸਤਾਰ ਕੀਤਾ ਗਿਆ। ਇਸ ਨਾਲ ਹਰ ਮਹੀਨੇ ਲਗਭਗ 1 ਲੱਖ 36 ਹਜ਼ਾਰ ਆਦਿਵਾਸੀ ਮਾਤਾਵਾਂ-ਭੈਣਾਂ ਨੂੰ ਲਾਭ ਮਿਲੇਗਾ। ਇਸ ਯੋਜਨਾ ਦੇ ਤਹਿਤ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਨੂੰ ਆਂਗਨਵਾੜੀ ਵਿੱਚ ਇੱਕ ਸਮੇਂ ਗਰਮ ਖਾਣਾ, ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਵੀ ਦਿੱਤੀਆਂ ਜਾਣਗੀਆਂ। ਅਸੀਂ ਸਿਰਫ ਪੋਸ਼ਣ ਦੀ ਯੋਜਨਾ ਨਹੀਂ ਬਣਾਈ ਬਲਕਿ ਸੁਵਿਧਾਵਾਂ ਲਾਭਾਰਥੀ ਭੈਣਾਂ-ਬੱਚਿਆਂ ਤੱਕ ਠੀਕ ਨਾਲ ਪਹੁੰਚ ਰਹੀ ਹੈ ਇਸ ਦੀ ਵੀ ਚਿੰਤਾ ਕੀਤੀ ਹੈ। ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ‘ਤੇ ਮੈਨੂੰ ਟੈਕਨੋਲੋਜੀ ਦਾ ਉਪਯੋਗ ਕਰਨ ਦਾ ਅਵਸਰ ਮਿਲਿਆ। ਉਸ ਸਮੇਂ ਮਮਤਾ ਪੋਰਟਲ ਸ਼ੁਰੂ ਕੀਤਾ ਅਤੇ ਪਿਛਲੇ 8 ਸਾਲ ਵਿੱਚ ਆਂਗਣਵਾੜੀ ਲਗਭਗ 12 ਲੱਖ ਉਪਕਰਣ ਦਿੱਤੇ ਗਏ ਹਨ। ਗੁਜਰਾਤ ਵਿੱਚ ਵੀ ਹਜ਼ਾਰਾਂ ਭੈਣਾਂ ਨੂੰ ਉਪਕਰਣ ਦਿੱਤੇ ਗਏ ਹਨ।

ਇਸ ਦੇ ਤਹਿਤ ਗੁਜਰਾਤ ਸਹਿਤ ਦੇਸ਼ ਭਰ ਵਿੱਚ ਲਗਭਗ ਸਾਢੇ 11 ਕਰੋੜ ਲਾਭਾਰਥੀ ਭੈਣਾਂ-ਬੱਚਿਆਂ ਦੀ ਸਿਹਤ ਦੀ ਨਿਗਰਾਨੀ ਰੀਅਲ ਟਾਈਮ ਮੌਨੀਟਰਿੰਗ ਹੋ ਰਿਹਾ ਹੈ। ਇਹ ਜੋ ਪੋਸ਼ਣ ਸੁਧਾ ਯੋਜਨਾ ਦਾ ਵਿਸਤਾਰ ਹੋਇਆ ਹੈ, ਉਸ ਦੀ ਨਿਗਰਾਨੀ ਦੇ ਲਈ ਮੋਬਾਈਲ ਐਪ ਬਣਾਇਆ ਗਿਆ ਹੈ। ਗੁਜਰਾਤ ਦੇ ਸਫਲ ਅਨੁਭਵਾਂ ਨੂੰ ਵਿਸਤਾਰ ਦਿੰਦੇ ਹੋਏ ਹੀ ਦੇਸ਼ ਵਿੱਚ ਕੁਪੋਸ਼ਣ ਅਤੇ ਏਨੀਮੀਆ ਦੀ ਸਮੱਸਿਆ ਦੇ ਖਿਲਾਫ ਅਭਿਯਾਨ ਚਲਾਇਆ ਜਾ ਰਿਹਾ ਹੈ। ਪਹਿਲੀ ਬਾਰ ਦੇਸ਼ ਵਿੱਚ ਹੁਣ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਜੋ ਗੁਜਰਾਤ ਵਿੱਚ ਸਾਵਨ-ਭਾਦੋ ਮਹੀਨੇ ਹੁੰਦੇ ਹਨ। ਇਸ ਅਭਿਯਾਨ ਨਾਲ ਵੀ ਗੁਜਰਾਤ ਦੀਆਂ ਭੈਣਾਂ ਨੂੰ ਬਹੁਤ ਅਧਿਕ ਮਦਦ ਮਿਲ ਰਹੀ ਹੈ। ਪੋਸ਼ਣ ਦਾ ਅਰਥ ਸਿਰਫ ਖਾਣ ਪਾਣ ਹੀ ਨਹੀਂ, ਲੇਕਿਨ ਉਨ੍ਹਾਂ ਦੇ ਲਈ ਯੋਗ ਮਾਹੌਲ ਵੀ ਬਣਾਉਣਾ ਪਵੇ, ਜ਼ਰੂਰੀ ਛੋਟੀ ਵੱਡੀ ਸੁਵਿਧਾ, ਸਵੱਚ ਭਾਰਤ ਅਭਿਯਾਨ, ਘਰ-ਘਰ ਸ਼ੌਚਾਲਯ, ਇਹ ਵੀ ਮਾਤਾਵਾਂ ਅਤੇ ਭੈਣਾਂ ਦੀ  ਸਿਹਤ ਵਿੱਚ ਸੁਧਾਰ ਕਰਨ ਦੇ ਸਾਧਨ ਹਨ। ਉੱਜਵਲਾ ਯੋਜਨਾ, ਗੈਸ ਕਨੈਕਸ਼ਨ। ਘਰ ਵਿੱਚ ਧੂੰਆ ਹੋਣ ਨਾਲ ਸਾਡੀ ਮਾਤਾ-ਭੈਣਾਂ ਦੇ ਫੇਫੜਿਆਂ ਵਿੱਚ ਸੈਂਕੜੋ ਸਿਗਰਟ ਜਿੰਨਾ ਧੂੰਆ ਜਾਂਦਾ ਸੀ, ਉਸ ਨੂੰ ਬਚਾਉਣ ਦਾ ਕੰਮ ਕੀਤਾ ਹੈ।

36 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਉੱਜਵਲਾ ਯੋਜਨਾ ਦੇ ਤਹਿਤ ਗੈਸ ਕਨੈਕਸ਼ਨ ਦਿੱਤਾ ਗਿਆ ਹੈ। ਘਰ-ਘਰ ਨਲ ਤੋਂ ਜਲ। ਸਾਡੀਆਂ ਮਾਤਾਵਾਂ ਦੇ ਸਿਰ ਤੋਂ ਮਟਕੇ ਉਤਾਰਣ ਦਾ ਸੁਭਾਗ ਵੀ ਸਾਡੀ ਤਕਦੀਰ ਵਿੱਚ ਆਇਆ ਹੈ। ਅਸੀਂ ਪਾਈਪ ਤੋਂ ਪਾਣੀ ਪਹੁੰਚਾ ਕੇ ਉਨ੍ਹਾਂ ਦੀ ਚਿੰਤਾ ਕੀਤੀ ਹੈ। ਮਾਤਾਵਾਂ ਭੈਣਾਂ ਦੀ ਤਕਲੀਫ ਘੱਟ ਹੋਵੇ, ਪ੍ਰਦੁਸ਼ਿਤ ਪਾਣੀ ਤੋਂ ਮੁਕਤੀ ਮਿਲੇ ਅਤੇ ਅਗਰ ਪਾਣੀ ਚੰਗਾ ਮਿਲੇ ਤਾਂ ਕਈ ਬਿਮਾਰੀ ਤੋਂ ਨਿਜਾਦ ਮਿਲਦੀ ਹੈ। ਪੀਐੱਮ ਮਾਤ੍ਰ ਵੰਦਨਾ ਯੋਜਨਾ ਦੇ ਤਹਿਤ ਗੁਜਰਾਤ ਸਮੇਤ ਪੂਰੇ ਦੇਸ਼ ਵਿੱਚ ਕਰੋੜਾਂ ਮਾਤਾਵਾਂ ਨੂੰ ਲਗਭਗ 11 ਹਜ਼ਾਰ ਕਰੋੜ ਰੁਪਏ ਦਾ ਖਰਚ ਕੀਤਾ ਜਾਂਦਾ ਹੈ। ਇਸ ਯੋਜਨਾ ਦੇ ਤਹਿਤ ਗੁਜਰਾਤ ਵਿੱਚ ਵੀ 9 ਲੱਖ ਭੈਣਾਂ ਨੂੰ ਇਸ ਦਾ ਲਾਭ ਮਿਲਦਾ ਹੈ। ਭੈਣਾਂ ਨੂੰ ਗਰਭਅਵਸਥਾ ਦੌਰਾਨ ਪੋਸ਼ਣ ਮਿਲੇ ਉਸ ਦੇ ਲਈ ਕਰੀਬ 400 ਕਰੋੜ ਰੁਪਏ ਦਾ ਖਰਚ ਕੀਤਾ ਜਾਂਦਾ ਹੈ, ਉਸ ਦੀ ਮਦਦ ਕੀਤੀ ਜਾਂਦੀ ਹੈ।

ਗੁਜਰਾਤ ਵਿੱਚ ਮਹਿਲਾਵਾਂ ਨੂੰ ਹਰ ਪੱਧਰ ‘ਤੇ ਅੱਗੇ ਵਧਾਉਣ ਦੇ ਲਈ, ਫੈਸਲੇ ਲੈਣ ਦੀ ਥਾਂ ‘ਤੇ ਅਧਿਕ ਅਵਸਰ ਦੇਣ ਦੇ ਲਈ ਅਸੀਂ ਪ੍ਰਯਤਨ ਕੀਤੇ ਹਨ। ਮਹਿਲਾਵਾਂ ਦੀ ਪ੍ਰਬੰਧ ਸਮਰੱਥਾ ਨੂੰ ਸਮਝਦੇ ਹੋਏ ਹੀ ਪਿੰਡ ਨਾਲ ਜੁੜੇ ਅਨੇਕ ਪ੍ਰੋਜੈਕਟਸ ਵਿੱਚ ਭੈਣਾਂ ਦੀ ਅਗਾਵੀ ਦੀ ਭੂਮਿਕਾ ਦਿੱਤੀ ਗਈ ਹੈ। ਪਾਣੀ ਕਮੇਟੀ ਵਿੱਚ ਗੁਜਰਾਤ ਦੀਆਂ ਭੈਣਾਂ ਨੇ ਜੋ ਸ਼ਲਾਘਾਯੋਗ ਕੰਮ ਕੀਤਾ ਹੈ, ਉਸ ਦੇ ਕਾਰਨ ਅੱਜ ਦੇਸ਼ ਦੀਆਂ ਭੈਣਾਂ ਜਲ ਜੀਵਨ ਮਿਸ਼ਨ ਵਿੱਚ ਵੀ ਅਗਵਾਈ ਕਰ ਰਹੀਆਂ ਹਨ।  ਗੁਜਰਾਤ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਹੈ ਜਿੱਥੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ 50 ਪ੍ਰਤੀਸ਼ਤ ਰਿਜ਼ਰਵ ਮਹਿਲਾਵਾਂ ਦੇ ਲਈ ਹੈ। ਗ੍ਰਾਮੀਣ ਭੈਣਾਂ ਨੂੰ ਆਰਥਿਕ ਰੂਪ ਨਾਲ ਸਸ਼ਕਤ ਕਰਨ ਦੇ ਲਈ ਗੁਜਰਾਤ ਵਿੱਚ ਜਦੋਂ ਅਸੀਂ 50 ਸਾਲ ਹੋਂ ਸਵਰਣ ਜਯੰਤੀ ਮਨਾ ਰਹੇ ਸਨ। ਉਸ ਸਮੇਂ ਅਸੀਂ ਮਿਸ਼ਨ ਮੰਗਲਮ ਸ਼ੁਰੂ ਕੀਤਾ ਸੀ ਅਤੇ ਉਸ ਦੇ ਤਹਿਤ 12 ਸਾਲ ਵਿੱਚ ਲਗਭਗ 2 ਲੱਖ 60 ਹਜ਼ਾਰ ਤੋਂ ਜ਼ਿਆਦਾ ਸਖੀ ਮੰਡਲ, ਸਵੈ ਸਹਾਇਤਾ ਯੂਥ ਬਣ ਚੁੱਕੇ ਹਨ। 2.5 ਲੱਖ ਤੋਂ ਜ਼ਿਆਦਾ ਗਰੁੱਪ, ਉਸ ਵਿੱਚ 26 ਲੱਖ ਤੋਂ ਜ਼ਿਆਦਾ ਗ੍ਰਾਮੀਣ ਭੈਣਾਂ ਉਸ ਵਿੱਚ ਜੁੜੀਆਂ ਹਨ। ਵੱਡੀ ਸੰਖਿਆ ਵਿੱਚ ਸਾਡੇ ਆਦਿਵਾਸੀ, ਦਲਿਤ, ਪਛਾਤ ਭੈਣਾਂ, ਸਾਡੇ ਪਿੰਡ ਦੀਆਂ ਭੈਣਾਂ ਜੁੜੀਆਂ ਹਨ। ਇਨ੍ਹਾਂ ਸਮੂਹਾਂ ਨੂੰ ਸੈਂਕੜਿਆਂ ਹਜ਼ਾਰਾਂ ਕਰੋੜਾਂ ਰੁਪਏ ਅਲੱਗ ਅਲੱਗ ਪ੍ਰੋਜੈਕਟ ਦੇ ਤਹਿਤ ਬੈਂਕਾਂ ਤੋਂ ਮਿਲੇ ਹਨ। ਸਾਡਾ ਹਮੇਸ਼ਾ ਪ੍ਰਯਤਨ ਰਿਹਾ ਹੈ ਕਿ ਭੈਣਾਂ-ਬੇਟੀਆਂ ਪਰਿਵਾਰਾਂ ਦੀ ਆਰਥਿਕ ਤਾਕਤ ਵਧਾਈਏ ਅਤੇ ਅਰਥਵਿਵਸਥਾ ਵਿੱਚ ਵੀ ਉਨ੍ਹਾਂ ਦੀ ਸਰਗਰਮ ਸਾਂਝੇਦਾਰੀ ਹੋਵੇ।

2014 ਕੇਂਦਰ ਵਿੱਚ ਸਰਕਾਰ ਬਣਦੇ ਹੀ ਜਨਧਨ ਬੈਂਕ ਖਾਤੇ ਦੀ ਇੱਕ ਬਹੁਤ ਵੱਡੀ ਰਾਸ਼ਟਰੀ ਯੋਜਨਾ ‘ਤੇ ਅਸੀਂ ਕੰਮ ਕੀਤਾ ਇਸ ਯੋਜਨਾ ਦੇ ਤਹਿਤ ਗੁਜਰਾਤ ਵਿੱਚ ਲੱਖਾਂ ਭੈਣਾਂ ਦੇ ਬੈਂਕ ਖਾਤੇ ਖੁਲ ਚੁੱਕੇ ਹਨ, ਉਹ ਅੱਜ ਸਾਰੀਆਂ ਮਾਤਾਵਾਂ-ਭੈਣਾਂ ਨੂੰ ਕੰਮ ਆ ਰਹੇ ਹਨ। ਅਜਿਹੀ ਗਰੀਬ ਮਾਤਾਵਾਂ ਨੂੰ ਇੰਨਾ ਵੱਡਾ ਭਯੰਕਰ ਕੋਰੋਨਾ ਦੀ ਬਿਮਾਰੀ ਆਈ, ਸਿੱਧਾ ਉਨ੍ਹਾਂ ਦੇ ਖਾਤੇ ਵਿੱਚ ਪੈਸਾ ਪਹੁੰਚਾ ਕੇ ਮੇਰੀਆ ਮਤਾਵਾਂ-ਭੈਣਾਂ ਦੀ ਸਨਮਾਨ ਨਾਲ ਜਿਉਣ ਦੀ ਵਿਵਸਥਾ ਕੀਤੀ। ਮੁਦ੍ਰਾ ਯੋਜਨਾ ਦੁਆਰਾ, ਸਵੈਰੋਜ਼ਗਾਰ ਦੁਆਰਾ ਮੁਦ੍ਰਾ ਯੋਜਨਾ, ਸਵੈਰੋਜ਼ਗਾਰ ਯੋਜਨਾ ਦੇ ਤਹਿਤ ਬੈਂਕ ਤੋਂ ਕਿਸੇ ਪ੍ਰਕਾਰ ਦੀ ਗਰੰਟੀ ਦੇ ਬਗੈਰ ਪੈਸੇ ਦੇਣ ਦੀ ਵਿਵਸਥਾ ਕੀਤੀ ਗਈ। ਅਤੇ ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਮੁਦ੍ਰਾ ਯੋਜਨਾ ਦਾ ਲਾਭ ਲੈਣ ਵਿੱਚ ਦੇਸ਼ ਦੀ 70 ਪ੍ਰਤੀਸ਼ਤ ਮਹਿਲਾਵਾਂ ਹੈ। ਸਖੀ ਮੰਡਲ ਦੀ ਮਰਿਆਦਾ ਕੇਂਦਰ ਸਰਕਾਰ ਨੇ ਜੋ 10 ਲੱਖ ਰੁਪਏ ਦੇ ਲੋਨ ਸੀ ਉਸ ਨੂੰ ਵੀ ਵਧਾ ਕੇ 20 ਲੱਖ ਕੀਤਾ ਹੈ ਜਿਸ ਨਾਲ ਉਹ ਆਪਣੇ ਕਾਰੋਬਾਰ ਨੂੰ ਵਧਾ ਸਕੇ। ਅਤੇ ਜਦ ਮੈਂ ਕਹਿੰਦਾ ਹਾਂ ਕਿ ਇਹ ਡਬਲ ਇੰਜਣ ਦੀ ਸਰਕਾਰ ਹੈ। ਇਹ ਡਬਲ ਇੰਜਣ ਦੀ ਸਰਕਾਰ ਦਾ ਲਾਭ ਹੈ ਕਿ ਚਾਰੋਂ ਤਰਫ ਤੇਜ਼ ਗਤੀ ਨਾਲ ਵਿਕਾਸ ਹੋ ਰਿਹਾ ਹੈ।

 ਅੱਜ ਇਹ ਪ੍ਰੋਗਰਾਮ ਵਿੱਚ 1 ਲੱਖ 40 ਹਜ਼ਾਰ ਗਰੀਬਾਂ ਨੂੰ ਪੱਕੇ ਘਰ ਮਿਲ ਰਹੇ ਹਨ। ਸੋਚੋ ਲਗਭਗ 1.5 ਲੱਖ ਪਰਿਵਾਰਾਂ ਨੂੰ ਰਹਿਣ ਦਾ ਪੱਕਾ ਘਰ ਮਿਲੇ। ਪਹਿਲੇ ਕੱਚੇ ਘਰ ਵਿੱਚ, ਝੋਪੜੀ ਵਿੱਚ, ਫੁੱਟਪਾਥ ‘ਤੇ ਰਹਿੰਦੇ ਹੋਏ ਅਜਿਹੇ 1.5 ਲੱਖ ਪਰਿਵਾਰ ਹਨ। ਉਨ੍ਹਾਂ ਵਿੱਚ ਵੀ ਜ਼ਿਆਦਾਤਰ ਮੇਰਾ ਇਹ ਨਿਯਮ ਹੈ ਕਿ ਜੋ ਮਕਾਨ ਮਿਲੇ ਉਹ ਮਹਿਲਾ ਦੇ ਨਾਮ ‘ਤੇ ਹੋਣ। ਅੱਜ ਅਗਰ ਇਹ ਮਕਾਨਾਂ ਦੀ ਕੀਮਤ ਦੇਖੀਏ ਤਾਂ ਇਹ ਮਹਿਲਾਵਾਂ ਲਖਪਤੀ ਬਣ ਗੀਆਂ। ਇੰਨਾ ਵੱਡਾ ਕੰਮ ਅਸੀਂ ਕੀਤਾ ਹੈ। ਇਹ ਘਰਾਂ ਦੇ ਰੂਪ ਵਿੱਚ 3,000 ਕਰੋੜ ਤੋਂ ਵੱਧ ਦੀ ਸੰਪੱਤੀ ਭੈਣਾਂ ਦੇ ਨਾਮ ਹੋ ਗਈ ਹੈ। ਕੋਈ ਕਲਪਨਾ ਕਰ ਸਕਦਾ ਹੈ ਕਿ ਅੱਜ ਇਹ ਤੁਹਾਡਾ ਬੇਟਾ ਬੈਠਾ ਹੈ ਜਿਸ ਤੋਂ 3,000 ਕਰੋੜ ਦੀ ਸੰਪੱਤੀ ਦੀ ਮਾਲਕਿਨ ਇਹ ਮਾਤਾਵਾਂ-ਭੈਣਾਂ ਦੀ ਬਣ ਗਈ ਹੈ। ਇਹ ਉਹ ਭੈਣਾਂ ਹਨ ਜਿਨ੍ਹਾਂ ਦੇ ਨਾਮ ‘ਤੇ ਜ਼ਿੰਦਗੀ ਵਿੱਚ ਕਦੇ ਵੀ ਕੁਝ ਵੀ ਨਹੀਂ ਸੀ। ਇੱਕ ਮਕਾਨ ਨਹੀਂ ਸੀ, ਜ਼ਮੀਨ ਨਹੀਂ ਸੀ, ਕੁਝ ਨਹੀਂ ਸੀ। ਉਨ੍ਹਾਂ ਦੇ ਨਾਮ ‘ਤੇ 3000 ਕਰੋੜ ਦੀ ਸੰਪੱਤੀ, ਇਹ ਬੇਟਾ ਉਨ੍ਹਾਂ ਦਾ ਕੰਮ ਕਰ ਰਿਹਾ ਹੈ, ਮਾਤ੍ਰਭਗਤੀ ਨਾਲ ਕਰ ਰਿਹਾ ਹੈ।

ਸ਼ਹਿਰੀ ਗਰੀਬਾਂ ਅਤੇ ਮਿਡਿਲ ਕਲਾਸ ਦੇ ਸੁਪਨਿਆਂ ਨੂੰ ਵੀ ਪੂਰਾ ਕੀਤਾ। ਬੀਤੇ ਸਾਲਾਂ ਵਿੱਚ ਗੁਜਰਾਤ ਦੇ ਸ਼ਹਿਰੀ ਗਰੀਬਾਂ ਅਤੇ ਮਿਡਲ ਕਲਾਸ ਦੇ ਘਰਾਂ ਦੇ ਨਿਰਮਾਣ ‘ਤੇ ਵੀ ਬੇਮਿਸਾਲ ਕੰਮ ਹੋਇਆ ਹੈ। ਹੁਣ ਤੱਕ ਕੁਲ ਪ੍ਰਵਾਣ ਸਾਢੇ 10 ਲੱਖ ਤੋਂ ਵੱਧ ਘਰਾਂ ਵਿੱਚ ਸ਼ਹਿਰੀ ਗਰੀਬ ਪਰਿਵਾਰਾਂ ਨੂੰ ਕਰੀਬ ਸਾਢੇ 7 ਲੱਖ ਘਰ ਮਿਲ ਚੁੱਕੇ ਹਨ। ਗੁਜਰਾਤ ਦੇ ਲਗਭਗ ਸਾਢੇ 4 ਲੱਖ ਮਿਡਿਲ ਕਲਾਸ ਪਰਿਵਾਰਾਂ ਨੂੰ ਵੀ ਘਰ ਬਣਾਉਣ ਦੇ ਲਈ ਮਦਦ ਦਿੱਤੀ ਗਈ ਹੈ। ਵਡੋਦਰਾ, ਆਨੰਦ, ਛੋਟਾ ਉਦੈਪੁਰ, ਖੇੜਾ, ਪੰਚਮਹਾਲ, ਨਰਮਦਾ,ਦਾਹੋਦ, ਇਹ ਮੇਰਾ ਮੱਧ ਗੁਜਰਾਤ , ਉਸ ਦੇ ਚਾਰੋਂ ਜ਼ਿਲ੍ਹਿਆਂ ਵਿੱਚ ਰਹਿੰਦੀ ਭੈਣਾਂ ਨੂੰ ਇਹ ਸਰਕਾਰੀ ਯੋਜਨਾ ਦਾ ਲਾਭ ਮਿਲਿਆ ਹੈ।

ਕੇਂਦਰ ਸਰਕਾਰ ਨੇ ਸ਼ਹਿਰਾਂ ਵਿੱਚ ਗਰੀਬ ਅਤੇ ਨਿਮਨ ਮੱਧ ਵਰਗ ਲੋਕਾਂ ਨੂੰ ਉਚਿਤ ਕਿਰਾਏ ‘ਤੇ ਰਹਿਣ ਦੇ ਲਈ ਘਰ ਦੇਣ ਦੀ ਯੋਜਨ ਬਣਾਈ ਹੈ। ਜਿਸ ਵਿੱਚ ਅੱਜ ਗੁਜਰਾਤ ਪੂਰੇ ਦੇਸ਼ ਵਿੱਚ ਅਗ੍ਰਣੀ ਰਾਜ ਬਣਿਆ ਹੈ। ਘਰ ਦੇ ਨਾਲ ਨਾਲ ਜੋ ਠੇਲੇ ਵਾਲੇ ਹੁੰਦੇ ਹਨ, ਚਾਰ ਪਹੀਆਂ ਵਾਲੇ ਠੇਲੇ ਲੈ ਕੇ ਨਿਕਲਦੇ ਹਨ ਉਨ੍ਹਾਂ ਨੂੰ ਵੀ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਬੈਂਕ ਤੋਂ ਲੋਨ ਮਿਲੇ। ਇਹ ਲੋਕ ਪਹਿਲਾਂ ਲੋਨ ਲੈਂਦੇ ਸਨ ਅਤੇ ਵਿਆਜ ਚੁਕਾਉਂਦੇ ਸਨ। ਇਹ ਠੇਲੇ ਵਾਲੇ ਲੋਕ, ਛੋਟੇ ਲੋਕਾਂ ਦੀ ਮਦਦ ਕਰਨ ਦਾ ਵੀ ਅਸੀਂ ਬੀੜਾ ਚੁੱਕਿਆ ਹੈ। ਪਿਛਲੇ 20 ਸਾਲ ਵਿੱਚ ਗੁਜਰਾਤ ਦੇ ਵਿਕਾਸ ਨੂੰ ਸਫਲਤਾ ਮਿਲੇ ਆਧੁਨਿਕਤਾ ਮਿਲੇ ਉਸ ਦਿਸ਼ਾ ਵਿੱਚ ਅਸੀਂ ਕੰਮ ਕੀਤਾ ਹੈ। ਇੱਕ ਤਰਫ ਗੁਜਰਾਤ ਦਾ ਹਰ ਇੱਕ ਨਾਗਰਿਕ ਸਾਡੀਆਂ ਭੈਣਾਂ ਸਾਡੇ ਆਦਿਵਾਸੀ ਸਾਡੇ ਪਿਛੜੇ ਦਲਿਤ ਭਾਈ ਭੈਣਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਹੋਵੇ ਦੂਸਰੀ ਤਰਫ ਕਨੈਕਟੀਵਿਟੀ ਇਨਫ੍ਰਾਸਟ੍ਰਕਚਰ ਉਸ ਨੂੰ ਉਦਯੋਗਿਕ ਸਮਰੱਥ ਮਿਲੇ ਕਿਉਂਕਿ ਅਸੀਂ ਇਥੇ ਖੜੇ ਨਹੀਂ ਰਹਿਣਾ ਹੈ ਸਾਨੂੰ ਤੇਜ਼ ਗਤੀ ਨਾਲ ਅੱਗੇ ਵਧਣਾ ਹੈ ਇਸ ਲਈ ਉਸ ਦਾ ਵੀ ਕੰਮ ਹੋਣਾ ਚਾਹੀਦਾ ਹੈ ਰੇਲ ਕਨੈਕਟੀਵਿਟੀ ਮੈਂ ਉਨ੍ਹਾਂ ਦੇ ਵਿਸਤਾਰ ਵਿੱਚ ਨਹੀਂ ਜਾਂਦਾ ਭੂਪੇਂਦਰ ਭਾਈ ਨੇ ਉਸ ਦਾ ਜ਼ਿਕਰ ਕੀਤਾ ਹੈ ਰੇਲ ਕਨੈਕਟੀਵਿਟੀ ਸਤਤ ਹੋਵੇ ਉਸ ਦੇ ਲਈ 16000 ਕਰੋੜ ਦੇ ਪ੍ਰੋਜੈਕਟ ਅੱਜ ਗੁਜਰਾਤ ਨੂੰ ਮਿਲੇ ਹਨ ਸਾਢੇ 300 ਕਿਲੋਮੀਟਰ ਤੋਂ ਵੱਧ ਨਿਊ ਪਾਲਨਪੁਰ ਨਿਊ ਮਦਾਰ ਸੈਕਸ਼ਨ ਦਾ ਲੋਕਅਰਪਣ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਇਸ ਪ੍ਰੋਜੈਕਟ ਨੂੰ ਵੀ ਗਤੀ ਮਿਲੀ ਹੈ। ਇਹ ਪ੍ਰੋਜੈਕਟ ਭਾਰਤੀ ਰੇਲਵੇ ਨੂੰ ਉਸ ਦਾ ਉਪਯੋਗ ਉਦਯੋਗਿਕੀਕਰਣ ਅਤੇ ਵਪਾਰ ਦੇ ਕਾਰਜ ਨੂੰ ਇੱਕ ਨਵੀਂ ਤਾਕਤ ਦੇਣ ਦਾ ਮਾਹੌਲ ਬਣਾਉਣ ਵਿੱਚ ਕੰਮ ਆਵੇਗਾ ਸਾਬਰਮਤੀ ਬੋਟਾਦ ਮਾਰਗ ਦਾ ਚੌੜੀਕਰਣ, ਅਹਿਮਦਾਬਾਦ ਪਿਪਾਵਾਵ ਪੋਰਟ ਨੂੰ ਜੋੜਣ ਵਾਲਾ ਅਲੱਗ-ਅਲੱਗ ਛੋਟੇ-ਛੋਟੇ ਵੈਕਲਪਿਕ ਰੂਟ ਤਿਆਰ ਕੀਤੇ ਗਏ ਹਨ।

ਜਿਸ ਨੂੰ ਲੈ ਕੇ ਸਾਡੇ ਬੰਦਰ ਨਿਰੰਤਰ ਸ਼ੁਰੂ ਰਹੇ ਗੁਜਰਾਤ ਵਿੱਚ ਜੋ ਕਨੈਕਟੀਵਿਟੀ ਦਾ ਕੰਮ ਹੋਇਆ ਹੈ। ਉਸ ਨੇ ਲੋਕਾਂ ਦੀ ਜੀਵਨ ਅਸਾਨ ਬਣਾਇਆ ਹੈ ਪੀਸ ਆਵ੍ ਲਿਵਿੰਗ ਕਿ ਮੈਂ ਜੋ ਗੱਲ ਕਰਦਾ ਹਾਂ ਉਸ ਵਿੱਚ ਇਹ ਵੀ ਇੱਕ ਮਹੱਤਵਪੂਰਨ ਹਿੱਸਾ ਹੈ ਗੁਜਰਾਤ ਵਿੱਚ ਟੂਰਿਜ਼ਮ ਵੱਡੇ ਅਤੇ ਤੁਹਾਡੇ ਬਡੌਦਾ ਨੂੰ ਤਾਂ ਬਹੁਤ ਵਧੀਆ ਹੈ ਕੋਈ ਮਹਿਮਾਨ ਆਉਂਦੇ ਹਨ ਤਾਂ ਇੱਕ ਦਿਨ ਉਨ੍ਹਾਂ ਨੂੰ ਕਿਤੇ ਲੈ ਜਾਣਾ ਹੈ ਤਾਂ ਕਿੱਥੇ ਲੈ ਜਾਣਾ ਚਲੋ ਸਾਡੇ ਪਾਵਾਗੜ੍ਹ ਜੋ ਨਵਾਂ ਬਣਿਆ ਹੈ ਮਾਂ ਕਾਲੀ ਦੇ ਕੋਲ ਜਾਈਏ ਤਿੰਨ-ਚਾਰ ਦਿਨ ਦੇ ਲਈ ਮਹਿਮਾਨ ਨੂੰ ਕਿੱਥੇ ਲੈ ਜਾਣਾ ਹੈ ਤਾਂ ਚਲੋ ਸਾਡਾ ਏਕਤਾ ਨਗਰ ਕੇਵਰੀਆ ਲੈ ਕੇ ਜਾਈਏ ਤਿੰਨ-ਚਾਰ ਦਿਨ ਮਹਿਮਾਨਾਂ ਨੂੰ ਰਖੋ ਅਤੇ ਦੁਨੀਆ ਤੋਂ ਅਸੀਂ ਕਿੰਨੇ ਅੱਗੇ ਨਿਕਲ ਗਏ ਹਾਂ ਇਹ ਦੱਸੋ ਇਹ ਬਡੌਦਾ ਵਾਲਿਆਂ ਨੂੰ ਤਾਂ ਉਨ੍ਹਾਂ ਦੀਆਂ ਪੰਜਾਂ ਉਂਗਲੀਆਂ ਘੀ ਵਿੱਚ ਹਨ ਸਾਡਾ ਪਾਲਨਪੁਰ ਰਾਧਨਪੁਰ ਸੈਕਸ਼ਨ ਕੱਛ ਨੂੰ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਕਨੈਕਟੀਵਿਟੀ ਦੇਣ ਦਾ ਕੰਮ ਕਰ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਕੱਛ ਦੇ ਕਿਸਾਨਾਂ ਨੂੰ ਅੱਜ ਅੱਜ ਕੱਛ ਦੇ ਰਣ ਪ੍ਰਦੇਸ਼ ਵਿੱਚ ਵੀ ਖੇਤੀ ਹੋ ਰਹੀ ਹੈ ਕੱਛ ਵਿੱਚ ਚੋਰ ਖੇਤੀ ਹੋ ਰਹੀ ਹੈ ਵਿਦੇਸ਼ਾਂ ਵਿੱਚ ਜਾ ਰਿਹਾ ਹੈ ਕੱਛ ਦੀ ਪੈਦਾਵਾਰ ਵਿਦੇਸ਼ਾਂ ਵਿੱਚ ਜਾ ਰਹੀ ਹੈ ਖੇਤੀਬਾੜੀ ਪੈਦਾਵਾਰ ਜਾਂ ਰੇਲ ਕਨੈਕਟੀਵਿਟੀ ਦੇ ਦੁਆਰਾ ਭਾਰਤ ਦੇ ਕੋਨੇ-ਕੋਨੋ ਤੱਕ ਪਹੁੰਚੇ ਉਸ ਦੇ ਲਈ ਪ੍ਰਯਤਨ ਕੀਤਾ ਹੈ।

ਬਡੌਦਾ ਦੀ ਆਧੁਨਿਕ ਕਨੈਕਟੀਵਿਟੀ ਉਸ ਦੇ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਬਡੌਦਾ ਨੂੰ ਆਧੁਨਿਕ ਬਸ ਸਟੇਸ਼ਨ ਤੁਹਾਨੂੰ ਸਭ ਨੂੰ ਪਤਾ ਹੈ ਪਹਿਲਾ ਬਸ ਸਟੇਸ਼ਨ ਏਅਰਪੋਰਟ ਤੋਂ ਵਧੀਆ ਬਣਿਆ ਹੈ। ਬਣਿਆ ਹੈ ਕਿ ਨਹੀਂ? ਏਅਰਪੋਰਟ ਤੋਂ ਵੀ ਵਧੀਆ ਬਣਿਆ ਹੈ ਕਿ ਨਹੀਂ? ਅਤੇ ਅੱਜ ਪੂਰੇ ਹਿੰਦੁਸਤਾਨ ਵਿੱਚ ਉਸ ਦੀ ਚਰਚਾ ਹੈ ਸਿਰਫ ਇੰਨਾ ਹੀ ਨਹੀਂ ਆਪਣਾ ਗੁਜਰਾਤ ਅਹਿਮਦਾਬਾਦ ਬਡੌਦਾ ਐਕਸਪ੍ਰੈੱਸ ਹਾਈਵੇਅ ਲੋਕ ਦੇਖਣ ਜਾ ਰਹੇ ਸਨ ਕਿ ਅਹਿਮਦਾਬਾਦ ਬਡੌਦਾ ਐਕਸਪ੍ਰੈੱਸ ਹਾਈਵੇਅ ਕਿਵੇਂ ਦਾ ਬਣਿਆ ਹੈ ਅਤੇ ਹਾਲੇ ਤਾਂ ਮੁੰਬਈ ਦਿੱਲੀ ਐਕਸਪ੍ਰੈੱਸ ਹਾਈਵੇਅ ਅਤੇ ਇਹ ਜੋ ਅਹਿਮਦਾਬਾਦ ਬਡੌਦਾ ਐਕਸਪ੍ਰੈੱਸ ਹਾਈਵੇਅ ਸੀ ਉਸ ਨੂੰ ਦੇਖ ਕੇ ਉਸ ਦਾ ਵਿਸਤਾਰ ਹੋ ਰਿਹਾ ਹੈ ਇੰਨਾ ਹੀ ਨਹੀਂ ਤੁਸੀਂ ਤਾਂ ਹਾਈ ਸਪੀਡ ਰੇਲਵੇ ਬਡੌਦਾ ਤੋਂ ਮੁੰਬਈ ਬੁਲੇਟ ਟ੍ਰੇਨ ਇਹ ਵੀ ਥੋੜੇ ਚਾਲੂ ਵਿੱਚ ਸਾਡੇ ਸਾਹਮਣੇ ਹੋਵੇਗੀ ਤੁਸੀਂ ਵਿਚਾਰ ਕਰੋ ਕਿ ਬਡੌਦਾ ਨੂੰ ਇੰਨੀ ਤਾਕਤ ਮਿਲਣ ਵਾਲੀ ਹੈ ਸਾਡਾ ਝਾਵਨੀ ਰੇਲਵੇ ਸਟੇਸ਼ਨ ਉਸ ਦਾ ਵੀ ਨਵੇਂ ਸਰੂਪ ਵਿੱਚ ਵਿਕਾਸ ਹੋ ਰਿਹਾ ਹੈ ਸਾਡਾ ਬਡੌਦਾ ਏਅਰਪੋਰਟ ਉਸ ਵਿੱਚ ਵੀ ਚਾਹੋ ਚਲੀ ਆ ਰਹੀ ਹੈ ਅਤੇ ਦੋ ਨਵੇਂ ਗ੍ਰੀਨ ਏਅਰਪੋਰਟ ਦੀਆਂ ਵੀ ਤਿਆਰੀਆਂ ਚਲ ਰਹੀਆਂ ਹਨ ਸਮਾਰਟ ਸਿਟੀ ਅੰਮ੍ਰਿਤ ਯੋਜਨਾ ਮੁੱਖ ਮੰਤਰੀ ਸ਼ਹਿਰੀ ਵਿਕਾਸ ਯੋਜਨਾ ਉਸ ਦੇ ਦੁਆਰਾ ਵੀ ਡਬਲ ਇਨ ਚੀਨ ਡਬਲ ਬੈਨੀਫਿਟ ਇਹ ਮੇਰੇ ਬਡੌਦਾ ਨੂੰ ਮਿਲ ਰਿਹਾ ਹੈ ਬਡੌਦਾ ਸਮਾਰਟ ਬਣਨ ਦੇ ਲਈ 1000 ਕਰੋੜ ਰੁਪਏ 25 ਪ੍ਰੋਜੈਕਟ ਬਡੌਦਾ ਦੇ ਲਈ ਪ੍ਰਵਾਣ ਹੋਏ ਹਨ ਅਤੇ ਉਸ ਵਿੱਚੋਂ ਤਕਰੀਬਨ 16 ਪ੍ਰੋਜੈਕਟ ਪੂਰੇ ਹੋਣ ਨੂੰ ਹਨ।

ਅੰਮ੍ਰਿਤ ਯੋਜਨਾ ਦੇ ਤਹਿਤ ਮਹਾ ਨਗਰ ਪਾਲਿਕਾ ਨੂੰ 100 ਕਰੋੜ ਰੁਪਏ ਅਤੇ ਮੈਂ ਵਡੋਦਰਾ ਮਹਾ ਨਗਰ ਪਾਲਿਕਾ ਨੂੰ ਅਭਿਨੰਦਨ ਦੇ ਰਿਹਾ ਹਾਂ। ਹੁਣੇ ਮੇਰੀ ਹਿਮਾਚਲ ਵਿੱਚ ਦੇਸ਼ ਭਰ ਦੇ ਮੁੱਖ ਸਕੱਤਰਾਂ ਦੀ ਮੀਟਿੰਗ ਚਲ ਰਹੀ ਸੀ। ਉਸ ਵਿੱਚ ਇੱਕ ਅਧਿਕਾਰੀ ਨੇ ਖਾਸ ਤੌਰ ‘ਤੇ ਅੱਜ ਵਡੋਦਰਾ ਨੇ 100 ਕਰੋੜ ਰੁਪਏ ਦੇ ਬੋਂਡ ਇਸ਼ੁ ਕੀਤੇ ਹਨ ਅਤੇ ਜੋ ਸਫਲਤਾ ਪ੍ਰਾਪਤ ਕੀਤੀ ਹੈ, ਉਸ ਦੇ ਲਈ ਹਿਮਾਚਲ ਵਿੱਚ ਆ ਕੇ ਉਨ੍ਹਾਂ ਨੇ ਅਭਿਨੰਦਨ ਦਿੱਤੇ ਸਨ। ਮੈਂ ਅੱਜ ਇੱਥੇ ਰੂਬਰੂ ਆ ਕੇ ਤੁਹਾਨੂੰ ਵਡੋਦਰਾ ਮਹਾ ਨਗਰ ਨਿਗਮ ਨੂੰ ਅਭਿਨੰਦਨ ਦੇ ਰਿਹਾ ਹਾਂ। ਅੱਜ ਸਾਡਾ ਸਿੰਘ ਰੋਡ, ਜਲ ਸਪਲਾਈ ਯੋਜਨਾ ਦਾ ਲੋਕਾਰਪਣ, ਸਾਡਾ ਮਹਿਸਾਗਰ ਦਾ ਪਾਣੀ ਵਡੋਦਰਾ ਦੇ ਦੱਖਣ ਵਿਸਤਾਰ ਵਿੱਚ ਅਤੇ ਉਸ ਨਾਲ ਸਾਡੀਆਂ ਮਤਾਵਾਂ-ਭੈਣਾਂ ਦੇ ਅਸ਼ੀਸ਼ ਮੈਨੂੰ ਮਿਲਣਗੇ, ਮਿਲਣਗੇ ਅਤੇ ਮਿਲਣਗੇ ਹੀ।

ਭਾਈਓ-ਭੈਣੋਂ ਸਾਡੇ ਵਡੋਦਰਾ ਦੀ ਪਹਿਚਾਣ ਯਾਨੀ ਸਿੱਖਿਆ ਦੇ ਖੇਤਰ ਵਿੱਚ ਵੱਡਾ ਨਾਮ, ਸਾਡੀ ਐੱਮ ਐੱਸ ਯੂਨੀਵਰਸਿਟੀ ਦਾ ਡੰਕਾ ਬਜ ਰਿਹਾ ਹੋਵੇ। ਅਤੇ ਹੁਣ ਤਾਂ ਸਿੱਖਿਆ, ਸਾਇੰਸ, ਕੋਰਟ ਉਨ੍ਹਾਂ ਵਿੱਚ ਵੀ ਅਸੀਂ ਅੱਗੇ ਵਧ ਰਹੇ ਹਾਂ। ਗਤ ਸਾਲ ਸਿੱਖਿਆ, ਸਕਿਲ ਡਿਵੈਲਪਮੈਂਟ ਹਬ ਦੇ ਲਈ ਵਡੋਦਰਾ ਦੀ ਪਹਿਚਾਣ ਬਣੀ। ਟ੍ਰੀਪਲ ਆਈਟੀ, ਸਵਰਣਿਮ ਗੁਜਰਾਤ ਸਪੋਰਟਸ ਯੂਨੀਵਰਸਿਟੀ, ਸੈਂਟ੍ਰਲ ਯੂਨੀਵਰਸਿਟੀ, ਇਹ ਸਭ ਗੁਜਰਾਤ ਦੇ ਆਂਗਨ ਵਿੱਚ ਵਡੋਦਰਾ ਵਿੱਚ। ਮੇਰੇ ਵਡੋਦਰਾ ਦਾ ਸੀਨਾ ਫੁਲੇ ਉਹ ਸੁਭਾਵਿਕ ਹੈ। ਤੁਹਾਨੂੰ ਆਨੰਦ ਹੋਵੇਗਾ ਇਹ ਦੇਸ਼ ਦੀ ਪਹਿਲੀ, ਦੇਸ਼ ਦੀ ਪਹਿਲੀ ਰੇਲ ਯੂਨੀਵਰਸਿਟੀ, ਇਹ ਵੀ ਵਡੋਦਰਾ ਵਿੱਚ, ਅਤੇ ਹੁਣ ਗਤੀਸ਼ਕਤੀ ਯੂਨੀਵਰਸਿਟੀ ਦੇ ਤੌਰ ‘ਤੇ ਉਸ ਦਾ ਵੀ ਵਿਸਤਾਰ ਵੀ ਵਡੋਦਰਾ ਦੀ ਭੂਮੀ ‘ਤੇ ਹੋ ਰਿਹਾ ਹੈ। ਅਤੇਉਸ ਵਿੱਚ ਪੜ੍ਹ ਕੇ ਨਿਕਲਣ ਵਾਲੇ ਲੋਕ, ਆਸਪਾਸ ਦੇ ਸਭ ਵਿਸਤਾਰਾਂ ਦੇ ਲੋਕਾਂ ਨੂੰ ਲਾਭ ਮਿਲਣ ਵਾਲਾ ਹੈ। ਦੇਸ਼ ਭਰ ਦੇ ਲੋਕਾਂ ਨੂੰ ਲਾਭ ਮਿਲਣ ਵਾਲਾ ਹੈ। ਅਤੇ ਸਾਡਾ ਆਨੰਦ ਹੋਵੇ, ਛੋਟਾ ਉਦੈਪੁਰ ਹੋਵੇ ਜਾਂ ਮੱਧ ਗੁਜਰਾਤ ਦੇ ਦੂਸਰੇ ਜ਼ਿਲ੍ਹੇ ਹੋਣ। ਖੇੜਾ ਹੋਵੇ ਜਾਂ ਪੰਚਮਹਾਲ ਹੋਵੇ ਜਾਂ ਦਾਹੋਦ ਹੋਵੇ ਜਾਂ ਇਸ ਤਰਫ ਸਾਡਾ ਭਰੂਚ ਹੋਵੇ ਜਾਂ ਨਰਮਦਾ ਹੋਵੇ, ਇਨ੍ਹਾਂ ਸਭ ਨੂੰ ਮਿਲਣ ਵਾਲਾ ਹੈ। ਅਤੇ ਨਰਮਦਾ ਵਿੱਚ ਬਿਰਸਾ ਮੁੰਡਾ ਟ੍ਰਾਈਬਲ ਯੂਨੀਵਰਸਿਟੀ, ਗੋਧਰਾ ਵਿੱਚ ਗੋਵਿੰਦ ਗੁਰੂ ਯੂਨੀਵਰਸਿਟੀ, ਇਸ ਨੇ ਤਾਂ ਦੇਸ਼ ਭਰ ਵਿੱਚ ਆਕਰਸ਼ਣ ਜਮਾਇਆ ਹੈ।

ਭਾਈਓ, ਭੈਣੋਂ, ਵਡੋਦਰਾ ਦੇਸ਼ ਦੀ ਸਭ ਤੋਂ ਪੁਰਾਣੀ, ਇਹ ਵਡੋਦਰਾ ਦੇਸ਼ ਦਾ ਸਹੀ ਮਾਇਨਿਆਂ ਵਿੱਚ ਕੋਸਮੋਪੋਲਿਟਨ ਸਿਟੀ ਕਿਹਾ ਜਾ ਸਕੇ ਅਜਿਹਾ ਸ਼ਹਿਰ ਹੈ। ਇੱਥੇ ਦੇਸ਼ ਦਾ ਕਈ ਕੋਨਾ ਅਜਿਹਾ ਨਹੀਂ ਹੋਵੇਗਾ ਕੇ ਜਿੱਥੇ ਦੇ ਲੋਕ ਇੱਥੇ ਨਾ ਰਹਿੰਦੇ ਹੋਣ, ਇੱਥੇ ਕੰਮ ਨਾ ਕਰਦੇ ਹੋਣ, ਇੱਥੇ ਪੜ੍ਹਦੇ ਨਾ ਹੋਣ, ਸ਼ਾਇਦ ਹੀ ਅਜਿਹਾ ਦੇਖਣ ਨੂੰ ਮਿਲੇ। ਅਤੇ ਜਦੋਂ ਸਾਡੇ ਵਡੋਦਰਾ ਦਾ ਗਰਬਾ ਹੋਇਆ ਹੋਵੇ ਪੂਰਾ ਦੇਸ਼, ਅਤੇ ਵਡੋਦਰਾ ਵਿੱਚ ਮੇਕ ਇਨ ਇੰਡੀਆ, ਇਸ ਦਾ ਬੋਝ, ਮਜ਼ਬੂਤ ਬੇਝ ਅੱਜ ਵਡੋਦਰਾ ਵਿੱਚ ਖੜਾ ਹੋਇਆ ਹੈ ਅਤੇ ਉਸ ਦੀ ਭੂਮਿਕਾ ਬਹੁਤ ਵੱਡੀ ਹੈ ਵਿਕਾਸ ਦੀ ਯਾਤਰਾ ਵਿੱਚ, ਵਡੋਦਰਾ ਇੱਕ ਸਰਵਿਸ ਸੈਕਟਰ ਦਾ ਹਬ ਵੀ ਬਣ ਰਿਹਾ ਹੈ, ਇੱਥੋਂ ਟੈਕਨੋਲੋਜੀ ਨਾਲ ਜੁੜਣ ਵਾਲਿਆਂ ਦਾ ਵਿਸਤਾਰ ਹੋ ਰਿਹਾ ਹੈ, ਇੱਥੇ ਸਾਡੇ ਬੋਮਬਾਰਡੀਅਰ ਕੰਪਨੀ ਦੀ ਮੈਟ੍ਰੋ ਦੁਨੀਆ ਵਿੱਚ ਜਾ ਰਹੀ ਹੈ, ਦੁਨੀਆ ਵਿੱਚ, ਸਾਡੇ ਵਡੋਦਰਾ ਦਾ ਸੀਨਾ ਚੌੜਾ ਹੋਵੇਗਾ ਕਿ ਨਹੀਂ ਹੋਵੇਗਾ ਬੋਲੋ ਭਾਈਓ। ਮੈਟ੍ਰੋ ਦੁਨੀਆ ਵਿੱਚ ਜਾਈਏ ਤਾਂ ਬੋਲੋ ਕਿਥੇ ਬਣੀ ਹੈ ਤਾਂ ਕਹਿਣਗੇ ਵਡੋਦਰਾ ਵਿੱਚ ਬਣੀ ਹੈ। ਮੈਟ੍ਰੋ ਆਸਟ੍ਰੇਲੀਆ ਵਿੱਚ ਚਲ ਰਹੀ ਹੋਵੇ, ਕਿੱਥੋਂ ਆਈ ਤਾਂ ਕਹਿਣਗੇ ਵਡੋਦਰਾ ਤੋਂ ਆਈ, ਭਾਰਤ ਤੋਂ ਆਈ, ਗੁਜਰਾਤ ਸਰਕਾਰ ਸਹਿਕਾਰ ਅਤੇ ਪਰੋਪਕਾਰ ਇਹ ਇਸ ਦੀ ਵਿਸ਼ੇਸ਼ਤਾ ਰਹੀ ਹੈ। ਇਹ ਇਸ ਦੀ ਮੂਲ ਤਾਕਤ ਰਹੀ ਹੈ। ਅਤੇ ਡਬਲ ਇੰਜਣ ਦੀ ਸਰਕਾਰ ਦੇ ਪ੍ਰਯਤਨਾਂ ਨਾਲ ਸਮਾਜਿਕ ਸੰਗਠਨਾਂ ਦੀ ਤਾਕਤ ਨਾਲ, ਜਨਭਾਗੀਦਾਰੀ ਨਾਲ, ਸਿਵਿਲ ਸੋਸਾਇਟੀ ਦੀ ਮਦਦ ਨਾਲ, ਵਿਕਾਸ ਦੀ ਨਵੀਂ ਨਵੀਂ ਯੋਜਨਾਵਾਂ ਗੁਜਰਾਤ ਦੇ ਪਬਲਿਕ ਲਾਈਫ ਨੰ ਸਸ਼ਕਤ ਕਰੋ, ਗੁਜਰਾਤ ਦੇ ਆਮ ਜੀਵਨ ਨੂੰ ਸਸ਼ਕਤ ਕਰੋ, ਅਤੇ ਗੁਜਰਾਤ ਦੀ ਆਉਣ ਵਾਲੀ ਪੀੜ੍ਹੀ ਦੇ ਲਈ, ਉੱਤਮ ਗੁਜਰਾਤ ਦੀ ਨਿਰਮਾਣ ਕਰੋ, ਅਜਿਹੀ ਉੱਤਮ ਭੂਮਿਕਾ ਦੇ ਨਾਲ ਗੁਜਰਾਤ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਜਾ ਰਿਹਾ ਹੈ।

ਅਤੇ ਆਪ ਸਭ ਦੇ ਅਸ਼ੀਰਵਾਦ ਸਾਨੂੰ ਰੋਜ਼ ਨਵਾਂ ਕਰਨ ਦੀ ਤਾਕਤ ਦਿੰਦੇ ਹਨ। ਤੁਹਾਡੇ ਅਸ਼ੀਰਵਾਦ ਸਾਨੂੰ ਦੇਸ਼ ਦੀ ਨਵੀਂ ਉਚਾਈ ‘ਤੇ ਲੈ ਜਾਣ ਦੇ ਲਈ ਹਰਦਮ ਪ੍ਰੇਰਣਾ ਦੇ ਰਹੇ ਹਨ। ਤੁਹਾਡੇ ਅਸ਼ੀਰਵਾਦ ਸਾਡੇ ਲਈ ਇੰਨਾ ਵੱਡਾ ਸਮਰੱਥ ਹੈ ਕਿ ਇਸ ਦੇਸ਼ ਦੇ ਸੁਪਨੇ ਸਾਕਾਰ ਕਰਨ ਦੇ ਲਈ ਅਸੀਂ ਕਦੇ ਹੱਥ ਪਿੱਛੇ ਨਹੀਂ ਕਰਦੇ ਅਤੇ ਇਸ ਤਰ੍ਹਾਂ ਕੰਮ ‘ਤੇ ਲਗੇ ਹੋਏ ਹਾਂ ਤਦ ਫਿਰ ਇੱਕ ਬਾਰ ਮੇਰਾ ਅੱਜ ਮਾਤ੍ਰਵੰਦਨਾ ਦਿਨ ਅਤੇ ਅੱਜ ਇੰਨੀ ਵੱਡੀ ਸੰਖਿਆ ਵਿੱਚ ਮਾਤਾਵਾਂ ਭੈਣਾਂ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ, ਮਾਤਾਵਾਂ ਭੈਣਾਂ ਦਾ ਅਸ਼ੀਰਵਾਦ ਮਿਲਣ ਦਾ ਮੌਕਾ ਮਿਲਿਆ, ਗੁਜਰਾਤ ਦੇ ਜੀਵਨ ਵਿੱਚ ਇਕੱਠੇ ਲੱਖਾਂ ਭੈਣਾਂ ਆ ਕੇ ਅਸ਼ੀਰਵਾਦ ਦਈਏ ਇਸ ਤੋਂ ਸੁੰਦਰ ਅਵਸਰ ਕਿਹੜਾ ਹੋ ਸਕਦਾ ਹੈ? ਤੁਹਾਨੂੰ ਸਭ ਨੂੰ ਮਾਤਾਵਾਂ ਮੇਰਾ ਸ਼ਤ ਸ਼ਤ ਪ੍ਰਣਾਮ, ਮੇਰੇ ਸ਼ਤ ਸ਼ਤ ਨਮਨ, ਤੁਹਾਡੇ ਅਸ਼ੀਰਵਾਦ ਮਾਤ੍ਰਸ਼ਕਤੀ ਦੀ ਸੇਵਾ ਦੇ ਲਈ, ਮਾਂ ਭਾਰਤੀ ਦੀ ਸੇਵਾ ਕਰਨ ਦੇ ਲਈ ਸਾਨੂੰ ਸਮਰੱਥ ਦਵੋ ਉਹੀ ਉਮੀਦ ਦੇ ਨਾਲ ਆਪ ਸਭ ਦੇ ਅਸ਼ੀਰਵਾਦ ਸਾਡੇ ਸਭ ‘ਤੇ ਬਣੇ ਰਹਿਣ, ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਧੰਨਵਾਦ।

DISCLAIMER: This is the approximate translation of PM’s speech. Original speech was delivered in Hindi and Gujarati.

*****************

 

ਡੀਐੱਸ/ਟੀਐੱਸ/ਡੀਕੇ/ਏਕੇ


(Release ID: 1835376) Visitor Counter : 217