ਪ੍ਰਧਾਨ ਮੰਤਰੀ ਦਫਤਰ
ਪੀਐੱਮ ਕੇਅਰਸ ਫੌਰ ਚਿਲਡਰਨ ਸਕੀਮ ਦੇ ਤਹਿਤ ਲਾਭ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
30 MAY 2022 12:59PM by PIB Chandigarh
ਨਮਸਕਾਰ! ਪ੍ਰੋਗਰਾਮ ਵਿੱਚ ਉਪਸਥਿਤ ਦੇਸ਼ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਜੀ, ਦੇਸ਼ ਭਰ ਵਿੱਚ ਅਲੱਗ-ਅਲੱਗ ਸਥਾਨਾਂ ਤੋਂ ਜੁੜੇ ਮੰਤਰੀ ਮੰਡਲ ਦੇ ਸਾਰੇ ਮੈਂਬਰ, ਉਨ੍ਹਾਂ ਦੇ ਨਾਲ ਮੌਜੂਦ ਉੱਥੋਂ ਦੇ ਸੀਨੀਅਰ ਨਾਗਰਿਕ ਅਤੇ ਵਿਸ਼ੇਸ਼ ਕਰਕੇ ਜਿਨ੍ਹਾਂ ਦੇ ਲਈ ਅੱਜ ਦਾ ਇਹ ਦਿਵਸ ਹੈ, ਵੈਸੇ ਹੀ ਉਪਸਥਿਤ ਪਿਆਰੇ ਬੱਚੇ, ਸਾਰੇ ਆਦਰਯੋਗ ਮੁੱਖ ਮੰਤਰੀਗਣ, ਹੋਰ ਮਹਾਨੁਭਾਵ ਅਤੇ ਪਿਆਰੇ ਦੇਸ਼ਵਾਸੀਓ!
ਅੱਜ ਮੈਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਨਹੀਂ, ਤੁਹਾਡੇ ਪਰਿਵਾਰ ਦੇ ਇੱਕ ਮੈਂਬਰ ਦੇ ਤੌਰ ’ਤੇ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਅੱਜ ਆਪ ਸਭ ਬੱਚਿਆਂ ਦੇ ਦਰਮਿਆਨ ਆ ਕੇ ਮੈਨੂੰ ਬਹੁਤ ਸਕੂਨ ਮਿਲਿਆ ਹੈ।
ਸਾਥੀਓ,
ਜੀਵਨ ਸਾਨੂੰ ਕਈ ਵਾਰ ਅਣਕਿਆਸੇ ਮੋੜ ’ਤੇ ਲਿਆ ਕੇ ਖੜ੍ਹਾ ਕਰ ਦਿੰਦਾ ਹੈ। ਅਜਿਹੀਆਂ ਸਥਿਤੀਆਂ ਜਿਨ੍ਹਾਂ ਦੀ ਅਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ ਹੈ। ਹਸਦੇ-ਖੇਡਦੇ ਹੋਏ ਅਚਾਨਕ ਹਨੇਰਾ ਛਾ ਜਾਂਦਾ ਹੈ, ਸਭ ਕੁਝ ਬਦਲ ਜਾਂਦਾ ਹੈ। ਕੋਰੋਨਾ ਨੇ ਅਨੇਕਾਂ ਲੋਕਾਂ ਦੇ ਜੀਵਨ ਵਿੱਚ, ਅਨੇਕਾਂ ਪਰਿਵਾਰਾਂ ਵਿੱਚ ਐਸਾ ਹੀ ਕੁਝ ਕੀਤਾ ਹੈ। ਮੈਂ ਜਾਣਦਾ ਹਾਂ ਕੋਰੋਨਾ ਦੀ ਵਜ੍ਹਾ ਨਾਲ ਜਿਨ੍ਹਾਂ ਨੇ ਆਪਣਿਆਂ ਨੂੰ ਖੋਇਆ ਹੈ, ਉਨ੍ਹਾਂ ਦੇ ਜੀਵਨ ਵਿੱਚ ਆਇਆ ਇਹ ਬਦਲਾਅ ਕਿਤਨਾ ਮੁਸ਼ਕਿਲ ਹੈ, ਕਿਤਨਾ ਕਠਿਨ ਹੈ। ਹਰ ਦਿਨ ਦਾ ਸੰਘਰਸ਼, ਪਲ-ਪਲ ਦਾ ਸੰਘਰਸ਼, ਨਵੀਆਂ-ਨਵੀਆਂ ਚੁਣੌਤੀਆਂ, ਹਰ ਦਿਨ ਦੀ ਤਪੱਸਿਆ। ਅੱਜ ਜੋ ਬੱਚੇ ਸਾਡੇ ਨਾਲ ਹਨ, ਜਿਨ੍ਹਾਂ ਦੇ ਲਈ ਇਹ ਪ੍ਰੋਗਰਾਮ ਹੋ ਰਿਹਾ ਹੈ, ਉਨ੍ਹਾਂ ਦੀ ਤਕਲੀਫ਼ ਸ਼ਬਦਾਂ ਵਿੱਚ ਕਹਿਣਾ ਮੁਸ਼ਕਿਲ ਹੈ। ਜੋ ਚਲਾ ਜਾਂਦਾ ਹੈ, ਉਸ ਦੀ ਸਾਡੇ ਪਾਸ ਸਿਰਫ਼ ਚੰਦ ਯਾਦਾਂ ਹੀ ਰਹਿ ਜਾਂਦੀਆਂ ਹਨ। ਲੇਕਿਨ ਜੋ ਰਹਿ ਜਾਂਦਾ ਹੈ, ਉਸ ਦੇ ਸਾਹਮਣੇ ਚੁਣੌਤੀਆਂ ਦਾ ਅੰਬਾਰ ਲਗ ਜਾਂਦਾ ਹੈ। ਐਸੀਆਂ ਚੁਣੌਤੀਆਂ ਵਿੱਚ PM Cares for Children, ਆਪ ਸਭ ਐਸੇ ਕੋਰੋਨਾ ਪ੍ਰਭਾਵਿਤ ਬੱਚਿਆਂ ਦੀਆਂ ਮੁਸ਼ਕਿਲਾਂ ਘੱਟ ਕਰਨ ਦਾ ਇੱਕ ਛੋਟਾ ਜਿਹਾ ਪ੍ਰਯਾਸ ਹੈ, ਜਿਨ੍ਹਾਂ ਦੇ ਮਾਤਾ ਅਤੇ ਪਿਤਾ, ਦੋਨੋਂ ਨਹੀਂ ਰਹੇ।
ਸਾਥੀਓ,
PM Cares for Children ਇਸ ਗੱਲ ਦਾ ਵੀ ਪ੍ਰਤੀਬਿੰਬ ਹੈ ਕਿ ਹਰ ਦੇਸ਼ਵਾਸੀ ਪੂਰੀ ਸੰਵੇਦਨਸ਼ੀਲਤਾ ਨਾਲ ਤੁਹਾਡੇ ਨਾਲ ਹੈ। ਮੈਨੂੰ ਸੰਤੋਸ਼ ਹੈ ਕਿ ਬੱਚਿਆਂ ਦੀ ਅੱਛੀ ਅਤੇ ਨਿਰਵਿਘਨ ਪੜ੍ਹਾਈ ਦੇ ਲਈ ਉਨ੍ਹਾਂ ਦੇ ਘਰ ਦੇ ਪਾਸ ਹੀ ਸਰਕਾਰੀ ਜਾਂ ਫਿਰ ਪ੍ਰਾਈਵੇਟ ਸਕੂਲਾਂ ਵਿੱਚ ਉਨ੍ਹਾਂ ਦਾ ਐਡਮਿਸ਼ਨ ਕਰਾਇਆ ਜਾ ਚੁੱਕਿਆ ਹੈ। PM Cares ਦੇ ਜ਼ਰੀਏ ਐਸੇ ਬੱਚਿਆਂ ਦੀਆਂ ਕਾਪੀਆਂ-ਕਿਤਾਬਾਂ ਅਤੇ ਯੂਨੀਫਾਰਮਸ ਦੇ ਖਰਚਿਆਂ ਨੂੰ ਵੀ ਉਠਾਇਆ ਜਾਵੇਗਾ। ਅਗਰ ਕਿਸੇ ਨੂੰ ਪ੍ਰੋਫੈਸ਼ਨਲ ਕੋਰਸ ਦੇ ਲਈ, ਹਾਇਰ ਐਜੂਕੇਸ਼ਨ ਦੇ ਲਈ ਐਜੂਕੇਸ਼ਨ ਲੋਨ ਚਾਹੀਦਾ ਹੋਵੇਗਾ, ਤਾਂ PM Cares ਉਸ ਵਿੱਚ ਵੀ ਮਦਦ ਕਰੇਗਾ। ਰੋਜ਼ਮੱਰਾ ਦੀਆਂ ਦੂਸਰੀਆਂ ਜ਼ਰੂਰਤਾਂ ਦੇ ਲਈ ਹੋਰ ਯੋਜਨਾਵਾਂ ਦੇ ਮਾਧਿਅਮ ਨਾਲ ਉਨ੍ਹਾਂ ਦੇ ਲਈ 4 ਹਜ਼ਾਰ ਰੁਪਏ ਹਰ ਮਹੀਨੇ ਦੀ ਵਿਵਸਥਾ ਵੀ ਕੀਤੀ ਗਈ ਹੈ।
ਸਾਥੀਓ,
ਐਸੇ ਬੱਚੇ ਜਦੋਂ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨਗੇ, ਤਾਂ ਅੱਗੇ ਭਵਿੱਖ ਦੇ ਸੁਪਨਿਆਂ ਦੇ ਲਈ ਹੋਰ ਵੀ ਪੈਸਿਆਂ ਦੀ ਜ਼ਰੂਰਤ ਹੋਵੇਗੀ। ਇਸ ਦੇ ਲਈ 18 ਸਾਲ ਤੋਂ 23 ਸਾਲ ਤੱਕ ਦੇ ਨੌਜਵਾਨਾਂ ਨੂੰ ਹਰ ਮਹੀਨੇ stipend ਮਿਲੇਗਾ। ਅਤੇ ਜਦੋਂ ਆਪ 23 ਸਾਲ ਦੇ ਹੋਵੋਗੇ, ਤਦ 10 ਲੱਖ ਰੁਪਏ ਇਕੱਠੇ ਤੁਹਾਨੂੰ ਮਿਲਣਗੇ।
ਸਾਥੀਓ,
ਇੱਕ ਹੋਰ ਬੜੀ ਚਿੰਤਾ ਸਿਹਤ ਨਾਲ ਜੁੜੀ ਵੀ ਬਣੀ ਰਹਿੰਦੀ ਹੈ। ਕਦੇ ਕੋਈ ਬਿਮਾਰੀ ਆ ਗਈ, ਤਾਂ ਇਲਾਜ ਦੇ ਲਈ ਪੈਸੇ ਚਾਹੀਦੇ ਹੁੰਦੇ ਹਨ। ਲੇਕਿਨ, ਕਿਸੇ ਵੀ ਬੱਚੇ ਨੂੰ, ਉਨ੍ਹਾਂ ਦੇ ਗਾਰਜੀਯੰਸ(ਗਾਰਡੀਅਨਸ) ਨੂੰ ਉਸ ਦੇ ਲਈ ਵੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। PM Cares for Children ਦੇ ਮਾਧਿਅਮ ਨਾਲ ਤੁਹਾਨੂੰ ਆਯੁਸ਼ਮਾਨ ਹੈਲਥ ਕਾਰਡ ਵੀ ਦਿੱਤਾ ਜਾ ਰਿਹਾ ਹੈ। ਇਸ ਕਾਰਡ ਨਾਲ ਪੰਜ ਲੱਖ ਤੱਕ ਦੇ ਇਲਾਜ ਦੀ ਮੁਫ਼ਤ ਸੁਵਿਧਾ ਵੀ ਆਪ ਬੱਚਿਆਂ ਨੂੰ ਮਿਲੇਗੀ।
ਸਾਥੀਓ,
ਇਨ੍ਹਾਂ ਸਭ ਪ੍ਰਯਾਸਾਂ ਦੇ ਦਰਮਿਆਨ ਸਾਨੂੰ ਅਹਿਸਾਸ ਹੈ ਕਿ ਕਈ ਵਾਰ ਬੱਚਿਆਂ ਨੂੰ ਭਾਵਨਾਤਮਕ ਸਹਿਯੋਗ ਅਤੇ ਮਾਨਸਿਕ ਮਾਰਗਦਰਸ਼ਨ ਦੀ ਵੀ ਜ਼ਰੂਰਤ ਪੈ ਸਕਦੀ ਹੈ। ਪਰਿਵਾਰ ਦੇ ਬੜੇ-ਬਜ਼ੁਰਗ ਤਾਂ ਹਨ ਹੀ, ਲੇਕਿਨ ਇੱਕ ਕੋਸ਼ਿਸ਼ ਸਰਕਾਰ ਨੇ ਕਰਨ ਦਾ ਪ੍ਰਯਾਸ ਕੀਤਾ ਹੈ। ਇਸ ਦੇ ਲਈ ਇੱਕ ਵਿਸ਼ੇਸ਼ ‘ਸੰਵਾਦ’ ਸੇਵਾ ਵੀ ਸ਼ੁਰੂ ਕੀਤੀ ਹੈ। ‘ਸੰਵਾਦ ਹੈਲਪਲਾਈਨ’ ’ਤੇ ਮਾਹਿਰਾਂ ਤੋਂ ਬੱਚੇ, ਮਨੋਵਿਗਿਆਨਕ ਵਿਸ਼ਿਆਂ ’ਤੇ ਸਲਾਹ ਲੈ ਸਕਦੇ ਹਨ, ਉਨ੍ਹਾਂ ਨਾਲ ਚਰਚਾ ਕਰ ਸਕਦੇ ਹਨ।
ਸਾਥੀਓ,
ਕੋਰੋਨਾ ਵੈਸ਼ਵਿਕ ਮਹਾਮਾਰੀ ਦੀ ਆਂਚ ਪੂਰੀ ਮਾਨਵਤਾ ਨੇ ਸਹੀ ਹੈ। ਦੁਨੀਆ ਦਾ ਸ਼ਾਇਦ ਹੀ ਅਜਿਹਾ ਕੋਈ ਕੋਨਾ ਹੋਵੇਗਾ, ਜਿੱਥੇ ਸਦੀ ਦੀ ਇਸ ਸਭ ਤੋਂ ਬੜੀ ਤ੍ਰਾਸਦੀ ਨੇ ਕਦੇ ਨਹੀਂ ਭੁਲਾਉਣ ਵਾਲੇ ਜ਼ਖਮ ਨਾ ਦਿੱਤੇ ਹੋਣ! ਤੁਸੀਂ ਜਿਸ ਸਾਹਸ ਅਤੇ ਹੌਸਲੇ ਨਾਲ ਇਸ ਸੰਕਟ ਦਾ ਸਾਹਮਣਾ ਕੀਤਾ ਹੈ, ਉਸ ਹੌਸਲੇ ਦੇ ਲਈ ਮੈਂ ਆਪ ਸਭ ਨੂੰ ਸੈਲਿਊਟ ਕਰਦਾ ਹਾਂ। ਦੇਸ਼ ਦੀਆਂ ਸੰਵੇਦਨਾਵਾਂ ਤੁਹਾਡੇ ਨਾਲ ਹਨ, ਅਤੇ ਨਾਲ ਹੀ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪੂਰਾ ਦੇਸ਼ ਤੁਹਾਡੇ ਨਾਲ ਹੈ। ਅਤੇ ਮੈਂ ਇੱਕ ਗੱਲ ਹੋਰ ਕਹਾਂਗਾ, ਮੈਂ ਜਾਣਦਾ ਹਾਂ, ਕੋਈ ਵੀ ਪ੍ਰਯਾਸ, ਕੋਈ ਵੀ ਸਹਿਯੋਗ ਤੁਹਾਡੇ ਮਾਤਾ-ਪਿਤਾ ਦੇ ਸਨੇਹ ਦੀ ਭਰਪਾਈ ਨਹੀਂ ਕਰ ਸਕਦਾ। ਲੇਕਿਨ, ਆਪਣੇ ਪਿਤਾ ਦੇ, ਆਪਣੀ ਮਾਂ ਦੇ ਨਾ ਹੋਣ ’ਤੇ ਇਸ ਸੰਕਟ ਦੀ ਘੜੀ ਵਿੱਚ ਮਾਂ ਭਾਰਤੀ ਆਪ ਸਭ ਬੱਚਿਆਂ ਦੇ ਨਾਲ ਹੈ। PM Cares for Children ਦੇ ਜ਼ਰੀਏ ਦੇਸ਼ ਆਪਣੀ ਇਸ ਜ਼ਿੰਮੇਦਾਰੀ ਦੇ ਨਿਰਬਾਹ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ, ਇਹ ਪ੍ਰਯਾਸ ਕਿਸੇ ਇੱਕ ਵਿਅਕਤੀ, ਇੱਕ ਸੰਸਥਾ ਜਾਂ ਸਰਕਾਰ ਦਾ ਮਾਤਰ ਪ੍ਰਯਾਸ ਨਹੀਂ ਹੈ। PM Cares ਵਿੱਚ ਸਾਡੇ ਕਰੋੜਾਂ ਦੇਸ਼ਵਾਸੀਆਂ ਨੇ ਆਪਣੀ ਮਿਹਨਤ, ਆਪਣੇ ਪਸੀਨੇ ਦੀ ਕਮਾਈ ਨੂੰ ਜੋੜਿਆ ਹੈ। ਤੁਸੀਂ ਯਾਦ ਕਰੋ, ਸੇਵਾ ਅਤੇ ਤਿਆਗ ਦੀਆਂ ਕੈਸੀਆਂ ਕੈਸੀਆਂ ਉਦਾਹਰਣਾਂ ਸਾਡੇ ਸਾਹਮਣੇ ਆਈਆਂ ਹਨ ! ਕਿਸੇ ਨੇ ਆਪਣੇ ਪੂਰੇ ਜੀਵਨ ਦੀ ਕਮਾਈ ਦਾਨ ਕਰ ਦਿੱਤੀ, ਤਾਂ ਕਿਸੇ ਨੇ ਆਪਣੇ ਸੁਪਨਿਆਂ ਦੇ ਲਈ ਜੋੜੀ ਗਈ ਪੂੰਜੀ ਇਸ ਵਿੱਚ ਲਗਾ ਦਿੱਤੀ। ਇਸ ਫੰਡ ਨੇ ਕੋਰੋਨਾਕਾਲ ਦੇ ਦੌਰਾਨ ਹਸਪਤਾਲ ਤਿਆਰ ਕਰਨ ਵਿੱਚ, ਵੈਂਟੀਲੇਟਰਸ ਖਰੀਦਣ ਵਿੱਚ, ਆਕਸੀਜਨ ਪਲਾਂਟਸ ਲਗਾਉਣ ਵਿੱਚ ਬਹੁਤ ਮਦਦ ਕੀਤੀ। ਇਸ ਵਜ੍ਹਾ ਨਾਲ ਕਿਤਨੇ ਹੀ ਲੋਕਾਂ ਦਾ ਜੀਵਨ ਬਚਾਇਆ ਜਾ ਸਕਿਆ, ਕਿਤਨੇ ਹੀ ਪਰਿਵਾਰਾਂ ਦਾ ਭਵਿੱਖ ਬਚਾਇਆ ਜਾ ਸਕਿਆ। ਅਤੇ ਜੋ ਸਾਨੂੰ ਬੇਵਕਤ ਛੱਡ ਗਏ, ਅੱਜ ਇਹ ਫੰਡ ਉਨ੍ਹਾਂ ਦੇ ਬੱਚਿਆਂ ਦੇ ਲਈ, ਆਪ ਸਭ ਦੇ ਭਵਿੱਖ ਦੇ ਲਈ ਕੰਮ ਵਿੱਚ ਆ ਰਿਹਾ ਹੈ।
ਸਾਥੀਓ,
ਹੁਣੇ ਤੁਹਾਨੂੰ ਸਭ ਨੂੰ ਜੀਵਨ ਵਿੱਚ ਇੱਕ ਲੰਬੀ ਯਾਤਰਾ ਕਰਨੀ ਹੈ। ਆਪ ਸਭ ਬਹੁਤ ਸਾਹਸ ਨਾਲ ਜੀਵਨ ਵਿੱਚ ਆਈ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਹੋ। ਸਾਡੇ ਦੇਸ਼ ਵਿੱਚ, ਦੁਨੀਆ ਵਿੱਚ ਜਿਤਨੇ ਵੀ ਮਹਾਨ ਲੋਕ ਹੋਏ ਹਨ। ਚਾਹੇ ਉਹ ਸਾਡੇ ਦੇਸ਼ ਵਿੱਚ ਹੋਣ ਜਾਂ ਵਿਸ਼ਵ ਵਿੱਚ, ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੇ ਨਾ ਕਦੇ ਅਲੱਗ-ਅਲੱਗ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਲੇਕਿਨ ਉਨ੍ਹਾਂ ਨੇ ਹਾਰ ਨਹੀਂ ਮੰਨੀ, ਉਹ ਸਫ਼ਲਤਾ ਦੇ ਸਿਖਰ ਤੱਕ ਪਹੁੰਚੇ। ਉਨ੍ਹਾਂ ਨੇ ਹਾਰ ਨੂੰ ਕਦੇ ਹਤਾਸ਼ਾ ਵਿੱਚ ਨਹੀਂ ਬਦਲਣ ਦਿੱਤਾ। ਜਿੱਤ ਦਾ ਇਹੀ ਮੰਤਰ ਤੁਹਾਨੂੰ ਆਪਣੇ ਜੀਵਨ ਵਿੱਚ ਬਹੁਤ ਬੜਾ ਮਾਰਗਦਰਸ਼ਨ ਕਰੇਗਾ, ਮਦਦ ਕਰੇਗਾ ਇਸ ਨੂੰ ਕਦੇ ਭੁੱਲਣਾ ਨਹੀਂ ਹੈ। ਇੱਕ ਹੋਰ ਗੱਲ ਦਾ ਤੁਹਾਨੂੰ ਹਮੇਸ਼ਾ ਧਿਆਨ ਰੱਖਣਾ ਹੈ ਕਿ ਹੁਣ ਤੁਹਾਡੇ ਕੋਲ ਅੱਛੇ-ਬੁਰੇ, ਸਹੀ ਗ਼ਲਤ, ਇਸ ਦਾ ਭੇਦ ਦੱਸਣ ਦੇ ਲਈ ਤੁਹਾਡੇ ਪਰਿਜਨ ਅਤੇ ਸਿੱਖਿਅਕ ਹੀ ਹਨ। ਇਸ ਲਈ ਤੁਹਾਡੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦੀਆਂ ਗੱਲਾਂ ਸੁਣੋ, ਉਨ੍ਹਾਂ ਦੀਆਂ ਗੱਲਾਂ ਮੰਨੋ। ਤੁਹਾਡਾ ਇੱਕ ਭਰੋਸੇਮੰਦ ਸਾਥੀ ਐਸੇ ਸੰਕਟ ਦੀ ਭਰੀ ਜ਼ਿੰਦਗੀ ਵਿੱਚ ਜੋ ਬਹੁਤ ਬੜੀ ਮਦਦ ਕਰ ਸਕਦਾ ਹੈ ਉਹ ਅੱਛੀਆਂ ਪੁਸਤਕਾਂ ਵੀ ਹੋ ਸਕਦੀਆਂ ਹਨ। ਅੱਛੀਆਂ ਪੁਸਤਕਾਂ ਨਾਲ ਸਿਰਫ਼ ਮਨੋਰੰਜਨ ਹੀ ਨਹੀਂ ਹੁੰਦਾ ਬਲਕਿ ਉਹ ਤੁਹਾਨੂੰ ਮਾਰਗਦਰਸ਼ਨ ਵੀ ਦਿੰਦੀਆਂ ਹਨ। ਤੁਹਾਨੂੰ ਮੈਂ ਇੱਕ ਹੋਰ ਸਲਾਹ ਦੇਵਾਂਗਾ।
ਸਾਥੀਓ,
ਜਦੋਂ ਬਿਮਾਰੀ ਆ ਜਾਵੇ ਤਾਂ ਉਪਚਾਰ ਦੀ ਜ਼ਰੂਰਤ ਤਾਂ ਹੁੰਦੀ ਹੈ। ਲੇਕਿਨ ਜੀਵਨ ਉਪਚਾਰ ਨਾਲ ਨਹੀਂ ਅਰੋਗਤਾ ਨਾਲ ਜੁੜਿਆ ਹੋਣਾ ਚਾਹੀਦਾ ਹੈ। ਬੱਚਿਆਂ ਦੇ ਲਈ ਅੱਜ ਦੇਸ਼ ਵਿੱਚ ਫਿਟ ਇੰਡੀਆ ਅਤੇ ਖੇਲੋ ਇੰਡੀਆ ਅਭਿਯਾਨ ਚਲ ਰਹੇ ਹਨ। ਤੁਹਾਨੂੰ ਇਨ੍ਹਾਂ ਸਾਰੇ ਅਭਿਯਾਨਾਂ ਨਾਲ ਜੁੜਨਾ ਚਾਹੀਦਾ ਹੈ, ਉਨ੍ਹਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਹੁਣੇ ਕੁਝ ਦਿਨ ਬਾਅਦ ਹੀ ਯੋਗ ਦਿਵਸ ਵੀ ਆਉਣ ਵਾਲਾ ਹੈ। ਤੁਹਾਡੀ ਪੜ੍ਹਾਈ ਲਿਖਾਈ ਦੇ ਨਾਲ ਹੀ ਯੋਗ ਵੀ ਤੁਹਾਡੇ ਜੀਵਨ ਦਾ ਅੰਗ ਬਣੇ, ਇਹ ਵੀ ਬਹੁਤ ਜ਼ਰੂਰੀ ਹੈ।
ਸਾਥੀਓ,
ਨਿਰਾਸ਼ਾ ਦੇ ਬੜੇ ਤੋਂ ਬੜੇ ਮਾਹੌਲ ਵਿੱਚ ਵੀ ਅਗਰ ਅਸੀਂ ਖ਼ੁਦ ’ਤੇ ਭਰੋਸਾ ਕਰੀਏ ਤਾਂ ਪ੍ਰਕਾਸ਼ ਦੀ ਕਿਰਨ ਜ਼ਰੂਰ ਦਿਖਾਈ ਦਿੰਦੀ ਹੈ। ਸਾਡਾ ਦੇਸ਼ ਤਾਂ ਖ਼ੁਦ ਹੀ ਇਸ ਦੀ ਸਭ ਤੋਂ ਬੜੀ ਉਦਾਹਰਣ ਹੈ। ਅਸੀਂ ਇਸ ਸਮੇਂ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਸੈਂਕੜੇ ਸਾਲਾਂ ਦੀ ਗ਼ੁਲਾਮੀ ਵਿੱਚ, ਇਤਨੀ ਲੰਮੀ ਆਜ਼ਾਦੀ ਦੀ ਲੜਾਈ ਵਿੱਚ ਸਾਡੀ ਸਭ ਤੋਂ ਬੜੀ ਤਾਕਤ ਕੀ ਸੀ? ਸਾਡੀ ਤਾਕਤ ਸੀ- ਹਾਰ ਨਾ ਮੰਨਣ ਦੀ ਸਾਡੀ ਆਦਤ! ਸਾਡੀ ਤਾਕਤ ਸੀ - ਆਪਣੇ ਨਿਹਿਤ ਸੁਆਰਥਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਲਈ, ਮਾਨਵਤਾ ਦੇ ਲਈ ਸੋਚਣ ਅਤੇ ਜੀਣ ਦੇ ਸਾਡੇ ਸੰਸਕਾਰ! ਅਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਇਸੇ ਸਪਿਰਿਟ ਨੂੰ ਲੈ ਕਰ ਕੇ ਅੱਗੇ ਵਧ ਰਹੇ ਹਾਂ। ਇਸੇ ਸਪਿਰਿਟ ਨੂੰ ਦੇਸ਼ ਨੇ ਕੋਰੋਨਾ ਦੇ ਖ਼ਿਲਾਫ਼ ਇਤਨੀ ਬੜੀ ਲੜਾਈ ਵਿੱਚ ਜੀਵਿਆ ਹੈ, ਅਤੇ ਦੁਨੀਆ ਦੇ ਸਾਹਮਣੇ ਇੱਕ ਉਦਾਹਰਣ ਪੇਸ਼ ਕੀਤੀ ਹੈ। ਆਪ ਦੇਖੋ, ਦੋ-ਢਾਈ ਸਾਲ ਪਹਿਲਾਂ ਦੁਨੀਆ ਵਿੱਚ ਕਿਸੇ ਨੂੰ ਕੋਰੋਨਾ ਵਾਇਰਸ ਬਾਰੇ ਠੀਕ ਨਾਲ ਪਤਾ ਹੀ ਨਹੀਂ ਸੀ। ਹਰ ਕੋਈ ਦੁਨੀਆ ਦੇ ਬੜੇ ਬੜੇ ਦੇਸ਼ਾਂ ਦੀ ਤਰਫ਼ ਉਮੀਦ ਲਗਾਈ ਦੇਖ ਰਿਹਾ ਸੀ। ਭਾਰਤ ਬਾਰੇ ਤਾਂ ਕਿਤੇ ਕੋਈ ਸਕਾਰਾਤਮਕ ਗੱਲ ਵੀ ਕਰਨ ਨੂੰ ਤਿਆਰ ਨਹੀਂ ਸੀ। ਬਲਕਿ,ਐਸੇ ਹਾਲਾਤ ਵਿੱਚ ਤਬਾਹੀ ਦਾ ਜੋ ਇਤਿਹਾਸ ਰਿਹਾ ਹੈ, ਉਸ ਦੀ ਵਜ੍ਹਾ ਨਾਲ ਲੋਕ ਭਾਰਤ ਨੂੰ ਬਹੁਤ ਹੀ ਆਸ਼ੰਕਾ ਦੀ ਨਜ਼ਰ ਨਾਲ ਦੇਖ ਰਹੇ ਸਨ। ਲੇਕਿਨ, ਨਕਾਰਾਤਮਕਤਾ ਦੇ ਉਸ ਮਾਹੌਲ ਵਿੱਚ ਭਾਰਤ ਨੇ ਆਪਣੀ ਸਮਰੱਥਾ ’ਤੇ ਭਰੋਸਾ ਕੀਤਾ। ਅਸੀਂ ਆਪਣੇ ਵਿਗਿਆਨੀਆਂ, ਆਪਣੇ ਡਾਕਟਰਸ, ਆਪਣੇ ਨੌਜਵਾਨਾਂ ’ਤੇ ਭਰੋਸਾ ਕੀਤਾ। ਅਤੇ, ਅਸੀਂ ਦੁਨੀਆ ਦੇ ਲਈ ਚਿੰਤਾ ਨਹੀਂ ਬਲਕਿ ਉਮੀਦ ਦੀ ਕਿਰਨ ਬਣ ਕੇ ਨਿਕਲੇ। ਅਸੀਂ problem ਨਹੀਂ ਬਣੇ ਬਲਕਿ ਅਸੀਂ solution ਦੇਣ ਵਾਲੇ ਬਣੇ। ਅਸੀਂ ਦੁਨੀਆ ਭਰ ਦੇ ਦੇਸ਼ਾਂ ਨੂੰ ਦਵਾਈਆਂ ਭੇਜੀਆਂ, ਵੈਕਸੀਨਸ ਭੇਜੀਆਂ। ਆਪਣੇ ਇਤਨੇ ਬੜੇ ਦੇਸ਼ ਵਿੱਚ ਵੀ ਅਸੀਂ ਹਰ ਇੱਕ ਨਾਗਰਿਕ ਤੱਕ ਵੈਕਸੀਨ ਲੈ ਕੇ ਗਏ। ਅੱਜ ਕਰੀਬ 200 ਕਰੋੜ ਵੈਕਸੀਨ ਡੋਜ਼ ਦੇਸ਼ ਵਿੱਚ ਲਗਾਈਆਂ ਜਾ ਚੁੱਕੀਆਂ ਹਨ। ਇਸ ਆਪਦਾ ਦੇ ਦਰਮਿਆਨ ਹੀ ਅਸੀਂ ‘ਆਤਮਨਿਰਭਰ ਭਾਰਤ’ ਜਿਹੇ ਸੰਕਲਪ ਦੀ ਵੀ ਸ਼ੁਰੂਆਤ ਕੀਤੀ, ਅਤੇ ਅੱਜ ਇਹ ਸੰਕਲਪ ਤੇਜ਼ੀ ਨਾਲ ਸਿੱਧੀ ਦੀ ਤਰਫ਼ ਵਧ ਰਿਹਾ ਹੈ। ਇਸੇ ਲਈ, ਕੋਰੋਨਾ ਦੇ ਦੁਸ਼ਪ੍ਰਭਾਵਾਂ ਤੋਂ ਨਿਕਲ ਕੇ ਅੱਜ ਅਸੀਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਆਲਮੀ ਅਰਥਵਿਵਸਥਾਵਾਂ ਵਿੱਚੋਂ ਇੱਕ ਬਣ ਗਏ ਹਾਂ। ਵਿਸ਼ਵ ਸਾਨੂੰ ਅੱਜ ਇੱਕ ਨਵੀਂ ਉਮੀਦ ਨਾਲ, ਨਵੇਂ ਭਰੋਸੇ ਨਾਲ ਦੇਖ ਰਿਹਾ ਹੈ।
ਸਾਥੀਓ,
ਅੱਜ ਜਦੋਂ ਸਾਡੀ ਸਰਕਾਰ ਆਪਣੇ 8 ਸਾਲ ਪੂਰੇ ਕਰ ਰਹੀ ਹੈ, ਤਾਂ ਦੇਸ਼ ਦਾ ਆਤਮਵਿਸ਼ਵਾਸ, ਦੇਸ਼ਵਾਸੀਆਂ ਦਾ ਖ਼ੁਦ ’ਤੇ ਭਰੋਸਾ ਵੀ ਅਭੂਤਪੂਰਵ ਹੈ। ਭ੍ਰਿਸ਼ਟਾਚਾਰ, ਹਜ਼ਾਰਾਂ ਕਰੋੜ ਦੇ ਘੋਟਾਲੇ, ਭਾਈ-ਭਤੀਜਾਵਾਦ, ਦੇਸ਼ ਭਰ ਵਿੱਚ ਫੈਲ ਰਹੇ ਆਤੰਕੀ ਸੰਗਠਨ, ਖੇਤਰੀ ਭੇਦਭਾਵ, ਜਿਸ ਕੁਚੱਕਰ ਵਿੱਚ ਦੇਸ਼ 2014 ਤੋਂ ਪਹਿਲਾਂ ਫਸਿਆ ਹੋਇਆ ਸੀ, ਉਸ ਤੋਂ ਹੁਣ ਬਾਹਰ ਨਿਕਲ ਰਿਹਾ ਹੈ। ਇਹ ਆਪ ਸਭ ਬੱਚਿਆਂ ਦੇ ਲਈ ਇਸ ਗੱਲ ਦੀ ਵੀ ਉਦਾਹਰਣ ਹੈ ਕਿ ਕਠਿਨ ਤੋਂ ਕਠਿਨ ਦਿਨ ਵੀ ਗੁਜਰ ਜਾਂਦੇ ਹਨ। ਸਬਕਾ ਸਾਥ-ਸਬਕਾ ਵਿਕਾਸ, ਸਬਕਾ ਵਿਸ਼ਵਾਸ - ਸਬਕਾ ਪ੍ਰਯਾਸ ਦੇ ਮੰਤਰ ’ਤੇ ਚਲਦੇ ਹੋਏ ਭਾਰਤ ਹੁਣ ਤੇਜ਼ ਗਤੀ ਨਾਲ ਵਿਕਾਸ ਕਰ ਰਿਹਾ ਹੈ। ਸਵੱਛ ਭਾਰਤ ਮਿਸ਼ਨ ਹੋਵੇ, ਜਨ ਧਨ ਯੋਜਨਾ ਹੋਵੇ, ਉੱਜਵਲਾ ਯੋਜਨਾ ਹੋਵੇ ਜਾਂ ਫਿਰ ਹਰ ਘਰ ਜਲ ਅਭਿਯਾਨ, ਬੀਤੇ 8 ਸਾਲ ਗ਼ਰੀਬ ਦੀ ਸੇਵਾ, ਗ਼ਰੀਬ ਦੇ ਕਲਿਆਣ ਦੇ ਲਈ ਸਮਰਪਿਤ ਰਹੇ ਹਨ। ਇੱਕ ਪਰਿਵਾਰ ਦੇ ਮੈਂਬਰ ਦੇ ਤੌਰ ’ਤੇ, ਅਸੀਂ ਇਹ ਪ੍ਰਯਾਸ ਕੀਤਾ ਹੈ ਕਿ ਗ਼ਰੀਬ ਦੇ ਜੀਵਨ ਦੀਆਂ ਮੁਸ਼ਕਿਲਾਂ ਘੱਟ ਹੋਣ, ਉਸ ਦਾ ਜੀਵਨ ਅਸਾਨ ਬਣੇ। ਦੇਸ਼ਵਾਸੀਆਂ ਨੂੰ ਜਿਸ ਪ੍ਰਕਾਰ ਨਾਲ ਜਿੱਥੇ ਵੀ proactively ਉਨ੍ਹਾਂ ਦੇ ਲਈ ਕੁਝ ਕੀਤਾ ਜਾ ਸਕਦਾ ਹੈ, ਕੋਈ ਕਮੀ ਨਹੀਂ ਰਹਿਣ ਦਿੱਤੀ। ਜਿਸ ਟੈਕਨੋਲੋਜੀ ਦਾ ਉਪਯੋਗ ਕਰਨ ਤੋਂ ਪਹਿਲਾਂ ਸਰਕਾਰਾਂ ਵੀ ਘਬਰਾਉਂਦੀਆਂ ਸਨ, ਲੋਕਾਂ ਨੂੰ ਵੀ ਆਦਤ ਨਹੀਂ ਸੀ, ਉਸੇ ਟੈਕਨੋਲੋਜੀ ਦਾ ਇਸਤੇਮਾਲ ਵਧਾ ਕੇ ਸਾਡੀ ਸਰਕਾਰ ਨੇ ਗ਼ਰੀਬ ਨੂੰ ਉਸ ਦੇ ਅਧਿਕਾਰ ਸੁਨਿਸ਼ਚਿਤ ਕੀਤੇ ਹਨ। ਹੁਣ ਗ਼ਰੀਬ ਤੋਂ ਗ਼ਰੀਬ ਨੂੰ ਭਰੋਸਾ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਉਸ ਨੂੰ ਮਿਲੇਗਾ, ਨਿਰੰਤਰ ਮਿਲੇਗਾ। ਇਸ ਭਰੋਸੇ ਨੂੰ ਵਧਾਉਣ ਦੇ ਲਈ ਹੀ ਸਾਡੀ ਸਰਕਾਰ ਹੁਣ ਸ਼ਤ ਪ੍ਰਤੀਸ਼ਤ ਸਸ਼ਕਤੀਕਰਣ ਦਾ ਅਭਿਯਾਨ ਚਲਾ ਰਹੀ ਹੈ। ਕੋਈ ਗ਼ਰੀਬ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਛੁਟੇ ਨਹੀਂ, ਹਰ ਗ਼ਰੀਬ ਨੂੰ ਉਸ ਦਾ ਹੱਕ ਮਿਲੇ, ਇਹ ਸਾਡੀ ਸਰਕਾਰ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਬੀਤੇ ਅੱਠ ਵਰ੍ਹਿਆਂ ਵਿੱਚ ਭਾਰਤ ਨੇ ਜੋ ਉਚਾਈ ਹਾਸਲ ਕੀਤੀ ਹੈ, ਉਹ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਸੀ। ਅੱਜ ਦੁਨੀਆ ਵਿੱਚ ਭਾਰਤ ਦੀ ਆਨ-ਬਾਨ-ਸ਼ਾਨ ਵਧੀ ਹੈ, ਆਲਮੀ ਮੰਚਾਂ ’ਤੇ ਸਾਡੇ ਭਾਰਤ ਦੀ ਤਾਕਤ ਵਧੀ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਭਾਰਤ ਦੀ ਇਸ ਯਾਤਰਾ ਦੀ ਅਗਵਾਈ ਯੁਵਾ ਸ਼ਕਤੀ ਹੀ ਕਰ ਰਹੀ ਹੈ। ਮੈਨੂੰ ਭਰੋਸਾ ਹੈ ਕਿ ਆਪ ਸਭ, ਸਾਡੇ ਬੱਚੇ, ਸਾਡੇ ਯੁਵਾ ਇਸੇ ਹੌਸਲੇ ਅਤੇ ਮਾਨਵੀ ਸੰਵੇਦਨਸ਼ੀਲਤਾ ਦੇ ਨਾਲ ਦੇਸ਼ ਅਤੇ ਦੁਨੀਆ ਨੂੰ ਰਸਤਾ ਦਿਖਾਓਗੇ। ਆਪ ਸਭ ਇਸੇ ਤਰ੍ਹਾਂ ਅੱਗੇ ਵਧਦੇ ਰਹੋ। ਸੰਕਲਪ ਲੈ ਕੇ ਚਲੋ, ਸੰਕਲਪ ਨੂੰ ਜੀਵਨ ਸਮਰਪਿਤ ਕਰਨ ਦੀ ਤਿਆਰੀ ਕਰੋ, ਸੁਪਨੇ ਸਾਕਾਰ ਹੋਏ ਬਿਨਾ ਰਹਿਣਗੇ ਨਹੀਂ। ਤੁਸੀਂ ਜਿੱਥੇ ਜਿਸ ਉਚਾਈ ’ਤੇ ਪਹੁੰਚਣਾ ਚਾਹੋਗੇ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਹੈ। ਅਗਰ ਤੁਹਾਡੇ ਅੰਦਰ ਜਜ਼ਬਾ ਹੈ, ਤੁਹਾਡੇ ਅੰਦਰ ਸੰਕਲਪ ਹੈ ਅਤੇ ਸੰਕਲਪ ਨੂੰ ਸਿੱਧ ਕਰਨ ਦੇ ਲਈ ਸਮਰੱਥਾ ਹੈ ਤਾਂ ਤੁਹਾਨੂੰ ਕਦੇ ਰੁਕਣ ਦੀ ਜ਼ਰੂਰਤ ਨਹੀਂ ਹੈ। ਵੈਸੇ ਮੈਂ ਅਰੰਭ ਵਿੱਚ ਕਿਹਾ ਸੀ ਇੱਕ ਪਰਿਵਾਰ ਦੇ ਵਿਅਕਤੀ ਦੇ ਨਾਤੇ ਅੱਜ ਗੱਲ ਕਰ ਰਿਹਾ ਹਾਂ। ਪਰਿਵਾਰ ਦੇ ਵਿਅਕਤੀ ਦੇ ਨਾਤੇ ਅੱਜ ਮੈਂ ਤੁਹਾਨੂੰ ਅਸ਼ੀਰਵਾਦ ਦੇਣਾ ਚਾਹੁੰਦਾ ਹਾਂ। ਮੈਂ ਨਹੀਂ ਜਾਣਦਾ ਹਾਂ ਅਸ਼ੀਰਵਾਦ ਦੇਣ ਦਾ ਮੈਨੂੰ ਕੋਈ ਹੱਕ ਹੈ ਕਿ ਨਹੀਂ ਹੈ ਲੇਕਿਨ ਮੈਨੂੰ ਤੁਹਾਡੇ ਵਿੱਚ ਸਮਰੱਥਾ ਦਿਖ ਰਹੀ ਹੈ, ਆਪ ਬੱਚਿਆਂ ਵਿੱਚ ਸਮਰੱਥਾ ਦਿਖ ਰਹੀ ਹੈ। ਅਤੇ ਇਸ ਲਈ ਮੈਂ ਅਸ਼ੀਰਵਾਦ ਦੇ ਰਿਹਾ ਹਾਂ। ਆਪ ਬਹੁਤ ਅੱਗੇ ਵਧੋ। ਤੁਹਾਨੂੰ ਸਾਡੀਆਂ ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਟੀਐੱਸ/ਏਕੇ/ਡੀਕੇ
(Release ID: 1829912)
Visitor Counter : 187
Read this release in:
Malayalam
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada