ਪ੍ਰਧਾਨ ਮੰਤਰੀ ਦਫਤਰ

ਬਰਲਿਨ, ਜਰਮਨੀ ਵਿੱਚ ਸਮੁਦਾਇਕ ਸੁਆਗਤ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 02 MAY 2022 11:59PM by PIB Chandigarh

ਭਾਰਤ ਮਾਤਾ ਕੀ ਜੈ! ਨਮਸਕਾਰ! ਇਹ ਮੇਰਾ ਸੁਭਾਗ ਹੈ ਕਿ ਮੈਨੂੰ ਮਾਂ ਭਾਰਤੀ ਦੀਆਂ ਸੰਤਾਨਾਂ ਨੂੰ ਅੱਜ ਜਰਮਨੀ ਵਿੱਚ ਆ ਕੇ ਮਿਲਣ ਦਾ ਅਵਸਰ ਮਿਲਿਆ ਹੈ। ਆਪ ਸਭ ਨਾਲ ਮਿਲ ਕੇ ਬਹੁਤ ਚੰਗਾ ਲਗ ਰਿਹਾ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਜਰਮਨੀ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਅੱਜ ਇੱਥੇ ਬਰਲਿਨ ਪਹੁੰਚੇ ਹਨ। ਅੱਜ ਸਵੇਰੇ ਮੈਂ ਬਹੁਤ ਹੈਰਾਨ ਸੀ ਕਿ ਠੰਢ ਦਾ ਸਮਾਂ ਹੈ ਇੱਥੇ, ਭਾਰਤ ਵਿੱਚ ਗਰਮੀ ਬਹੁਤ ਹੈ ਇਨ੍ਹਾਂ ਦਿਨਾਂ ਲੇਕਿਨ ਕਈ ਛੋਟੇ-ਛੋਟੇ ਬੱਚੇ ਵੀ ਸਵੇਰੇ ਸਾਢੇ ਚਾਰ ਵਜੇ ਆ ਗਏ ਸੀ ਤੁਹਾਡਾ ਇਹ ਪਿਆਰ, ਤੁਹਾਡਾ ਅਸ਼ੀਰਵਾਦ ਇਹ ਮੇਰੀ ਬਹੁਤ ਵੱਡੀ ਤਾਕਤ ਹੈ। ਮੈਂ ਜਰਮਨੀ ਪਹਿਲਾਂ ਵੀ ਆਇਆ ਹਾਂ ਤੁਹਾਡੇ ਵਿੱਚੋਂ ਕਈ ਲੋਕਾਂ ਨਾਲ ਪਹਿਲਾਂ ਵੀ ਮਿਲਿਆ ਹਾਂ ਤੁਹਾਡੇ ਵਿੱਚੋਂ ਕਈ ਲੋਕ ਜਦ ਭਾਰਤ ਆਏ ਹਨ ਤਦ ਵੀ ਕਦੇ-ਕਦੇ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਮੈਂ ਦੇਖ ਰਿਹਾ ਹਾਂ ਕਿ ਸਾਡੀ ਜੋ ਨਵੀਂ ਪੀੜ੍ਹੀ ਹੈ ਜੋ ਯੰਗ ਜਨਰੇਸ਼ਨ ਹੈ ਇਹ ਬਹੁਤ ਵੱਡੀ ਤਦਾਦ ਵਿੱਚ ਨਜ਼ਰ ਆ ਰਹੀ ਹੈ ਅਤੇ ਇਸ ਦੇ ਕਾਰਨ ਯੁਵਾ ਜੋਸ਼ ਵੀ ਹੈ ਲੇਕਿਨ ਤੁਸੀਂ ਆਪਣੇ ਵਿਅਸਤ/ਬਿਜ਼ੀ ਪਲ ਸਮਿਆਂ ਵਿੱਚੋਂ ਇਹ ਸਮਾਂ ਕੱਢਿਆ, ਤੁਸੀਂ ਇੱਥੇ ਆਏ, ਮੈਂ ਹਿਰਦੈ ਤੋਂ ਤੁਹਾਡਾ ਸਭ ਦਾ ਆਭਾਰੀ ਹਾਂ। ਹੁਣੇ ਸਾਡੇ ਰਾਜਦੂਤ ਦੱਸ ਰਹੇ ਸਨ ਕਿ ਇੱਥੇ ਸੰਖਿਆ ਦੀ ਦ੍ਰਿਸ਼ਟੀ ਨਾਲ ਤਾਂ ਜਰਮਨੀ ਵਿੱਚ ਭਾਰਤੀਆਂ ਦੀ ਸੰਖਿਆ ਘੱਟ ਹੈ, ਲੇਕਿਨ ਤੁਹਾਡੇ ਸਨੇਹ ਵਿੱਚ ਕੋਈ ਕਮੀ ਨਹੀਂ ਹੈ। ਤੁਹਾਡੇ ਜੋਸ਼ ਵਿੱਚ ਕੋਈ ਕਮੀ ਨਹੀਂ ਹੈ ਅਤੇ ਇਹ ਦ੍ਰਿਸ਼ ਅੱਜ ਜਦੋਂ ਹਿੰਦੁਸਤਾਨ ਦੇ ਲੋਕ ਦੇਖਦੇ ਹਨ ਤਾਂ ਉਨ੍ਹਾਂ ਦਾ ਵੀ ਮਨ ਮਾਣ (ਗਰਵ) ਨਾਲ ਭਰ ਜਾਂਦਾ ਹੈ ਦੋਸਤੋ।

ਸਾਥੀਓ,

ਅੱਜ ਮੈਂ ਤੁਹਾਡੇ ਨਾਲ ਨਾ ਮੈਂ ਮੇਰੀ ਗੱਲ ਕਰਨ ਆਇਆ ਹਾਂ ਨਾ ਮੋਦੀ ਸਰਕਾਰ ਦੀ ਗੱਲ ਕਰਨ ਆਇਆ ਹਾਂ ਲੇਕਿਨ ਅੱਜ ਮਨ ਕਰਦਾ ਹੈ ਕਿ ਜੀ ਭਰ ਦੇ ਤੁਸੀਂ ਲੋਕਾਂ ਨੂੰ ਕਰੋੜਾਂ ਕਰੋੜਾਂ ਹਿੰਦੁਸਤਾਨੀਆਂ ਦੇ ਸਮਰੱਥ ਦੀ ਗੱਲ ਕਰਾਂ, ਉਨ੍ਹਾਂ ਦਾ ਗੌਰਵ ਗਾਣ ਕਰਾਂ, ਉਨ੍ਹਾਂ ਦੇ ਗੀਤ ਗਾਵਾਂ। ਅਤੇ ਜਦੋਂ ਮੈਂ ਕੋਟਿ-ਕੋਟਿ ਹਿੰਦੁਸਤਾਨੀਆਂ ਦੀ ਗੱਲ ਕਰਦਾ ਹਾਂ ਤਾਂ ਸਿਰਫ ਉਹ ਲੋਕ ਨਹੀਂ ਜੋ ਉੱਥੇ ਰਹਿੰਦੇ ਹਨ ਉਹ ਲੋਕ ਵੀ ਜੋ ਇੱਥੇ ਰਹਿੰਦੇ ਹਨ। ਮੇਰੀ ਇਸ ਗੱਲ ਵਿੱਚ ਦੁਨੀਆ ਦੇ ਹਰ ਕੋਨੇ ਵਿੱਚ ਵਸਣ ਵਾਲੀ ਮਾਂ ਭਾਰਤੀ ਦੀਆਂ ਸੰਤਾਨਾਂ ਦੀ ਗੱਲ ਹੈ। ਮੈਂ ਸਭ ਤੋਂ ਪਹਿਲਾਂ ਜਰਮਨੀ ਵਿੱਚ ਸਫਲਤਾ ਦੇ ਝੰਡੇ ਗੱਡ ਰਹੇ ਆਪ ਸਭ ਭਾਰਤੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

21ਵੀਂ ਸਦੀ ਦਾ ਇਹ ਸਮਾਂ ਭਾਰਤ ਦੇ ਲਈ ਅਸੀਂ ਭਾਰਤੀਆਂ ਦੇ ਲਈ ਅਤੇ ਖਾਸ ਤੌਰ ‘ਤੇ ਸਾਡੇ ਨੌਜਵਾਨਾਂ ਦੇ ਲਈ ਬਹੁਤ ਮਹੱਤਵਪੂਰਨ ਸਮਾਂ ਹੈ। ਅੱਜ ਭਾਰਤ ਮਨ ਬਣਾ ਚੁੱਕਿਆ ਹੈ ਅਤੇ ਭਾਰਤ ਨੇ ਉਹ ਮਨ ਬਣਾ ਲਿਆ ਹੈ, ਭਾਰਤ ਅੱਜ ਸੰਕਲਪ ਲੈ ਕੇ ਅੱਗੇ ਵਧ ਰਿਹਾ ਹੈ। ਅੱਜ ਭਾਰਤ ਨੂੰ ਪਤਾ ਹੈ ਕਿੱਥੇ ਜਾਣਾ ਹੈ, ਕਿਵੇਂ ਜਾਣਾ ਹੈ ਕਦੋਂ ਤੱਕ ਜਾਣਾ ਹੈ ਅਤੇ ਤੁਸੀਂ ਵੀ ਜਾਣਦੇ ਹੋ ਕਿ ਜਦੋਂ ਕਿਸੇ ਦੇਸ਼ ਦਾ ਮਨ ਬਣ ਜਾਂਦਾ ਹੈ ਤਾਂ ਉਹ ਦੇਸ਼ ਨਵੇਂ ਰਸਤਿਆਂ ‘ਤੇ ਵੀ ਚਲਦਾ ਹੈ ਅਤੇ ਮਨਚਾਹੀ ਮੰਜ਼ਿਲਾਂ ਨੂੰ ਪ੍ਰਾਪਤ ਕਰਕੇ ਵੀ ਦਿਖਾਉਂਦਾ ਹ। ਅੱਜ ਦਾ ਆਕਾਂਖੀ ਭਾਰਤ, ਐਸਪਿਰੇਸ਼ਨਲ ਇੰਡੀਆ, ਅੱਜ ਦਾ ਯੁਵਾ ਭਾਰਤ ਦੇਸ਼ ਦਾ ਤੇਜ਼ ਵਿਕਾਸ ਚਾਹੁੰਦਾ ਹੈ। ਉਹ ਜਾਣਦਾ ਹੈ ਕਿ ਇਸ ਦੇ ਲਈ ਰਾਜਨੀਤਕ ਸਥਿਰਤਾ ਅਤੇ ਪ੍ਰਬਲ ਇੱਛਾ ਸ਼ਕਤੀ ਕਿੰਨੀ ਜ਼ਰੂਰੀ ਹੈ ਕਿੰਨੀ ਲਾਜ਼ਮੀ ਹੈ ਉਹ ਅੱਜ ਦਾ ਹਿੰਦੁਸਤਾਨ ਭਲੀ-ਭਾਂਤੀ ਸਮਝਦਾ ਹੈ ਅਤੇ ਇਸ ਲਈ ਭਾਰਤ ਦੇ ਲੋਕਾਂ ਨੇ ਤਿੰਨ ਦਹਾਕਿਆਂ ਤੋਂ ਚਲੀ ਆ ਰਹੀ ਰਾਜਨੀਤਕ ਸਥਿਰਤਾ ਦੇ ਵਾਤਾਵਰਣ ਨੂੰ ਇੱਕ ਬਟਨ ਦਬਾ ਕੇ ਖਤਮ ਕਰ ਦਿੱਤਾ ਹੈ। ਭਾਰਤ ਦੇ ਮਤਦਾਤਾ ਨੂੰ ਪਿਛਲੇ ਸੱਤ ਅੱਠ ਸਾਲ ਵਿੱਚ ਉਸ ਦੇ ਵੋਟ ਦੀ ਤਾਕਤ ਕੀ ਹੁੰਦੀ ਹੈ ਅਤੇ ਉਹ ਇੱਕ ਵੋਟ ਹਿੰਦੁਸਤਾਨ ਨੂੰ ਕਿਵੇਂ ਬਦਲ ਸਕਦਾ ਹੈ ਉਸ ਦਾ ਅਹਿਸਾਸ ਹੋਣ ਲਗਿਆ ਹੈ। ਸਕਾਰਾਤਮਕ ਬਦਲਾਅ ਅਤੇ ਤੇਜ਼ ਵਿਕਾਸ ਦੀ ਆਕਾਂਖਿਆ ਹੀ ਸੀ ਜਿਸ ਦੇ ਚਲਦੇ 2014 ਵਿੱਚ ਭਾਰਤ ਦੀ ਜਨਤਾ ਨੇ ਪੂਰਨ ਬਹੁਮਤ ਵਾਲੀ ਸਰਕਾਰ ਚੁਣੀ ਅਤੇ 30 ਸਾਲ ਦੇ ਬਾਅਦ ਅਜਿਹਾ ਹੋਇਆ ਹੈ।

ਇਹ ਭਾਰਤ ਦੀ ਮਹਾਨ ਜਨਤਾ ਦੀ ਦੂਰ ਦ੍ਰਿਸ਼ਟੀ ਹੈ ਕਿ ਸਾਲ 2019 ਵਿੱਚ ਉਸ ਨੇ ਦੇਸ਼ ਦੀ ਸਰਕਾਰ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਬਣਾ ਦਿੱਤਾ। ਭਾਰਤ ਨੂੰ ਚੌਤਰਫਾ ਅੱਗੇ ਵਧਾਉਣ ਦੇ ਲਈ ਜਿਸ ਤਰ੍ਹਾਂ ਦੀ ਨਿਰਣਾਇਕ ਸਰਕਾਰ ਚਾਹੀਦੀ ਹੈ ਉਸ ਸਰਕਾਰ ਨੂੰ ਹੀ ਭਾਰਤ ਦੀ ਜਨਤਾ ਨੇ ਸੱਤਾ ਸੌਂਪੀ ਹੈ। ਮੈਂ ਜਾਣਦਾ ਹਾਂ ਸਾਥੀਆਂ ਦੀ ਉਮੀਦਾਂ ਦਾ ਕਿੰਨਾ ਵੱਡਾ ਅਸਮਾਨ ਸਾਡੇ ਨਾਲ ਜੁੜਿਆ ਹੋਇਆ ਹੈ, ਮੇਰੇ ਨਾਲ ਜੁੜਿਆ ਹੋਇਆ ਹੈ ਲੇਕਿਨ ਮੈਂ ਇਹ ਵੀ ਜਾਣਦਾ ਹਾਂ ਕਿ ਮਿਹਨਤ ਦੀ ਪਰਾਕਾਸ਼ਠਾ ਕਰਕੇ ਖੁਦ ਨੂੰ ਖਪਾ ਕੇ ਕੋਟਿ-ਕੋਟਿ ਭਾਰਤੀਆਂ ਦੇ ਸਹਿਯੋਗ ਨਾਲ ਉਨ੍ਹਾਂ ਕੋਟਿ-ਕੋਟਿ ਭਾਰਤੀਆਂ ਦੀ ਨੇਤ੍ਰਤਵ (ਅਗਵਾਈ) ਵਿੱਚ ਭਾਰਤ ਨਵੀਆਂ ਉਚਾਈਆਂ ‘ਤੇ ਪਹੁੰਚ ਸਕਦਾ ਹੈ। ਭਾਰਤ ਹੁਣ ਸਮਾਂ ਨਹੀਂ ਗਵਾਵੇਗਾ, ਭਾਰਤ ਹੁਣ ਸਮਾਂ ਨਹੀਂ ਖੋਵੇਗਾ। ਅੱਜ ਵਕਤ ਕੀ ਹੈ, ਇਸ ਵਕਤ ਦਾ ਸਮਰੱਥ ਕੀ ਹੈ ਅਤੇ ਇਸੇ ਵਕਤ ਵਿੱਚ ਪਾਉਣਾ ਕੀ ਹੈ ਉਹ ਹਿੰਦੁਸਤਾਨ ਭਲੀ ਭਾਂਤੀ ਜਾਣਦਾ ਹੈ।

ਸਾਥੀਓ,

ਇਸ ਸਾਲ ਅਸੀਂ ਆਪਣੀ ਆਜ਼ਾਦੀ ਦਾ 75ਵਾਂ ਵਰ੍ਹਾ ਮਣਾ ਰਹੇ ਹਾਂ, ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਅਜਿਹਾ ਹਾਂ ਜੋ ਆਜ਼ਾਦ ਹਿੰਦੁਸਤਾਨ ਵਿੱਚ ਪੈਦਾ ਹੋਇਆ ਹਾਂ। ਭਾਰਤ ਜਦੋਂ ਆਪਣੀ ਆਜ਼ਾਦੀ ਦੇ 100 ਵਰ੍ਹੇ ਮਨਾਵੇਗਾ ਹਾਲੇ 25 ਸਾਲ ਸਾਡੇ ਪਾਸ ਹੈ ਉਸ ਸਮੇਂ ਦੇਸ਼ ਜਿਸ ਉਚਾਈਆਂ ‘ਤੇ ਹੋਵੇਗਾ ਉਸ ਲਕਸ਼ ਨੂੰ ਲੈ ਕੇ ਅੱਜ ਹਿੰਦੁਸਤਾਨ ਮਜ਼ਬੂਤੀ ਦੇ ਨਾਲ ਇੱਕ ਦੇ ਬਾਅਦ ਇੱਕ ਕਦਮ ਰਖਦੇ ਹੋਏ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ।

ਸਾਥੀਓ,

ਭਾਰਤ ਵਿੱਚ ਨਾ ਕਦੇ ਸਾਧਨਾਂ ਦੀ ਕਮੀ ਰਹੀ ਅਤੇ ਨਾ ਹੀ ਸੰਸਾਧਨਾਂ ਦੀ ਕਮੀ ਰਹੀ, ਆਜ਼ਾਦੀ ਦੇ ਬਾਅਦ ਦੇਸ਼ ਨੇ ਇੱਕ ਮਾਰਗ ਤੈਅ ਕੀਤਾ, ਇੱਕ ਦਿਸਾ ਤੈਅ ਕੀਤੀ। ਲੇਕਿਨ ਸਮੇਂ ਦੇ ਨਾਲ ਜੋ ਬਹੁਤ ਸਾਰੇ ਪਰਿਵਰਤਨ ਹੋਣੇ ਚਾਹੀਦੇ ਸਨ ਜਿਸ ਤੇਜ਼ੀ ਨਾਲ ਹੋਣੇ ਚਾਹੀਦੇ ਸਨ ਜਿੰਨੇ ਵਿਆਪਕ ਹੋਣੇ ਚਾਹੀਦੇ ਸਨ ਕਿਸੇ ਨਾ ਕਿਸੇ ਕਾਰਨ ਨਾਲ ਅਸੀਂ ਕਿਤੇ ਪਿੱਛੇ ਰਹਿ ਗਏ। ਵਿਦੇਸ਼ੀ ਹੁਕੂਮਤ ਨੇ ਭਾਰਤੀਆਂ ਦਾ ਸਾਲ ਦਰ ਸਾਲ ਜੋ ਆਤਮ ਵਿਸ਼ਵਾਸ ਕੁਚਲਿਆ ਸੀ, ਉਸ ਦੀ ਭਰਪਾਈ ਦਾ ਇੱਕ ਹੀ ਉਪਾਅ ਸੀ ਫਿਰ ਤੋਂ ਇੱਕ ਵਾਰ ਭਾਰਤ ਦੀ ਜਨ ਜਨ ਵਿੱਚ ਆਤਮਵਿਸ਼ਵਾਸ ਭਰਨਾ, ਆਤਮਗੌਰਵ ਭਰਨਾ, ਅਤੇ ਉਸ ਦੇ ਲਈ ਸਰਕਾਰ ਦੇ ਪ੍ਰਤੀ ਭਰੋਸਾ ਬਣਨਾ ਬਹੁਤ ਜ਼ਰੂਰੀ ਸੀ। ਅੰਗ੍ਰੇਜ਼ੀ ਦੀ ਪਰੰਪਰਾ ਦਾ ਬਦੌਲਤ ਸਰਕਾਰ ਅਤੇ ਜਨਤਾ ਦਰਮਿਆਨ ਇੱਕ ਭਰੋਸੇ ਦੀ ਬਹੁਤ ਵੱਡੀ ਖਾਈ ਸੀ, ਸ਼ਕ ਦੇ ਬੱਦਲ ਮੰਡਰਾ ਰਹੇ ਸਨ ਕਿਉਂਕਿ ਅੰਗ੍ਰੇਜ਼ਾਂ ਦੀ ਹਕੂਮਤ ਵਿੱਚ ਜੋ ਦੇਖਿਆ ਸੀ ਉਸ ਵਿੱਚ ਉਸ ਦੇ ਪਰਿਵਰਤਨ ਨਜ਼ਰ ਆਏ ਉਸ ਦੇ ਲਈ ਜੋ ਗਤੀ ਚਾਹੀਦੀ ਹੈ, ਉਸ ਗਤੀ ਦਾ ਅਭਾਵ ਸੀ ਅਤੇ ਇਸ ਲਈ ਸਮੇਂ ਦੀ ਮੰਗ ਸੀ ਕੇ ਆਮ ਮਨੁੱਖ ਦੀ ਜ਼ਿੰਦਗੀ ਵਿੱਚੋਂ ਸਰਕਾਰ ਘੱਟ ਹੁੰਦੀ ਚਲੀ ਜਾਵੇ, ਸਰਕਾਰ ਹਟਦੀ ਜਾਵੇ, Minimum government maximum governance.  ਜਿੱਥੇ ਜ਼ਰੂਰਤ ਹੋਵੇ ਉੱਥੇ ਸਰਕਾਰ ਦਾ ਅਭਾਵ ਨਹੀਂ ਹੋਣਾ ਚਾਹੀਦਾ ਹੈ ਲੇਕਿਨ ਜਿੱਥੇ ਜ਼ਰੂਰਤ ਨਾ ਹੋਵੇ ਉੱਥੇ ਸਰਕਾਰ ਦਾ ਪ੍ਰਭਾਵ ਵੀ ਨਹੀਂ ਹੋਣਾ ਚਾਹੀਦਾ ਹੈ।

ਸਾਥੀਓ,

ਦੇਸ਼ ਅੱਗੇ ਵਧਦਾ ਹੈ ਜਦੋਂ ਦੇਸ਼ ਦੇ ਲੋਕ ਜਨਤਾ ਜਨਾਰਦਨ ਖੁਦ ਉਸ ਦੇ ਵਿਕਾਸ ਦੀ ਨੇਤ੍ਰਿਤਵ ਕਰਨ। ਦੇਸ਼ ਅੱਗੇ ਵਧਦਾ ਹੈ ਜਦੋਂ ਦੇਸ਼ ਦੇ ਲੋਕ ਅੱਗੇ ਆ ਕੇ ਉਸ ਦੀ ਦਿਸ਼ਾ ਤੈਅ ਕਰਨ। ਹੁਣ ਅੱਜ ਦੇ ਭਾਰਤ ਵਿੱਚ ਸਰਕਾਰ ਨਹੀਂ, ਮੋਦੀ ਨਹੀਂ ਬਲਕਿ ਦੇਸ਼ ਦੀ ਕੋਟਿ-ਕੋਟਿ ਜਨ ਡ੍ਰਾਇਵਿੰਗ ਫੌਰਸ ‘ਤੇ ਬੈਠੇ ਹੋਏ ਹਨ। ਇਸ ਲਈ ਅਸੀਂ ਦੇਸ਼ ਦੇ ਲੋਕਾਂ ਦੇ ਜੀਵਨ ਤੋਂ ਸਰਕਾਰ ਦਾ ਦਬਾਵ ਵੀ ਹਟਾ ਰਹੇ ਹਨ ਅਤੇ ਸਰਕਾਰ ਦਾ ਬੇਵਜਹ ਦਾ ਦਖਲ ਵੀ ਸਮਾਪਤ ਕਰ ਰਹੇ ਹਨ। ਸਾਡੇ ਰਿਫੌਰਮ ਕਰਦੇ ਹੋਏ ਦੇਸ਼ ਨੂੰ ਟ੍ਰਾਂਸਫੌਰਮ ਕਰ ਰਹੇ ਹਨ। ਅਤੇ ਮੈਂ ਹਮੇਸ਼ਾ ਕਹਿੰਦਾ ਹਾਂ ਰਿਫੌਰਮ ਦੇ ਲਈ ਪੌਲੀਟਿਕਲ ਵਿਲ ਚਾਹੀਦੀ ਹੈ, ਪਰਫੌਰਮ ਦੇ ਲਈ ਗਵਰਨਮੈਂਟ ਮਸ਼ੀਨਰੀ ਦਾ ਐਸਟੇਬਲਿਸ਼ਮੈਂਟ ਚਾਹੀਦਾ ਹੈ ਤੇ ਰਿਫੌਰਮ ਦੇ ਲਈ ਜਨਤਾ ਜਨਾਰਦਨ ਦੀ ਭਾਗੀਦਾਰੀ ਚਾਹੀਦੀ ਹੈ। ਅਤੇ ਤਦ ਜਾ ਕੇ ਰਿਫੌਰਮ, ਟ੍ਰਾਂਸਫੌਰਮ ਦੀ ਗੱਡੀ ਅੱਗੇ ਵਧਦੀ ਹੈ। ਅੱਜ ਭਾਰਤ ease of living, quality of life, ease of employment, quality of education, ease of mobility, quality of travel, ease of doing business, quality of services, quality of products, ਹਰ ਖੇਤਰ ਵਿੱਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ, ਨਵੇਂ ਆਯਾਮ ਸਥਾਪਿਤ ਕਰ ਰਿਹਾ ਹੈ। ਉੱਥੇ ਦੇਸ਼ ਹੈ ਤੁਸੀਂ ਜਿਸ ਨੂੰ ਛੱਡ ਕੇ ਆਏ ਸੀ ਇੱਥੇ, ਦੇਸ਼ ਉੱਥੇ ਹੀ ਹੈ। ਬਿਊਰੋਕ੍ਰੇਸੀ ਵੀ ਉੱਥੇ ਹੈ, ਦਫਤਰ ਵੀ ਉੱਥੇ ਹੈ, ਟੇਬਲ ਵੀ ਉੱਥੇ ਹੈ, ਕਲਮ ਵੀ ਉੱਥੇ ਹੈ, ਫਾਈਲ ਵੀ ਉੱਥੇ ਹੈ, ਉੱਥੇ ਸਰਕਾਰੀ ਮਸ਼ੀਨ ਹੈ, ਲੇਕਿਨ ਹੁਣ ਨਤੀਜੇ ਬਹੁਤ ਬਿਹਤਰ ਮਿਲ ਰਹੇ ਹਨ।

ਸਾਥੀਓ,

2014 ਤੋਂ ਪਹਿਲਾਂ ਜਦੋਂ ਵੀ ਮੈਂ ਆਪ ਜਿਹੇ ਸਾਥੀਆਂ ਨਾਲ ਗੱਲ ਕਰ ਰਿਹਾ ਸੀ ਤਾਂ ਇੱਕ ਬਹੁਤ ਵੱਡੀ ਸ਼ਿਕਾਇਤ ਅਤੇ ਤੁਹਾਨੂੰ ਵੀ ਪੁਰਾਣੇ ਦਿਨ ਯਾਦ ਹੋਣਗੇ ਜਾਂ ਅੱਜ ਕਦੇ ਜਾਂਦੇ ਹੋਣਗੇ ਤਾਂ ਦੇਖਦੇ ਹੋਣਗੇ ਜਿੱਥੇ ਵੀ ਦੇਖੋ ਲਿਖਿਆ ਹੁੰਦਾ ਸੀ ਵਰਕ ਇਨ ਪ੍ਰੋਗਰੈੱਸ ਮੈਂ ਕਿਸੇ ਦੀ ਆਲੋਚਨਾ ਨਹੀਂ ਕਰ ਰਿਹਾ ਲੇਕਿਨ ਸਾਡੇ ਇੱਥੇ ਹੁੰਦਾ ਇਹੀ ਰਿਹਾ ਹੈ ਕਿ ਪਹਿਲਾਂ ਕਿਤੇ ਸੜਕ ਬਣਦੀ ਹੈ ਫਿਰ ਬਿਜਲੀ ਦੇ ਲਈ ਸੜਕ ਖੋਦੀ ਜਾਂਦੀ ਹੈ, ਫਿਰ ਪਾਣੀ ਵਾਲੇ ਪਹੁੰਚਦੇ ਹਨ, ਉਹ ਪਾਣੀ ਫੇਰ ਦਿੰਦੇ ਹਨ। ਫਿਰ ਟੈਲੀਫੋਨ ਵਾਲੇ ਆਉਂਦੇ ਹਨ, ਉਹ ਕੁਝ ਹੋਰ ਹੀ ਖੜ੍ਹਾ ਕਰ ਦਿੰਦੇ ਹਨ। ਇੱਕ ਸੜਕ ਬਜਟ ਖਰਚ ਹੋ ਰਿਹਾ ਹੈ ਕੰਮ ਖਤਮ ਨਹੀਂ ਹੋ ਰਿਹਾ ਹੈ। ਇਹ ਮੈਂ ਸਿਰਫ ਇੱਕ ਉਦਾਹਰਣ ਦਿੱਤਾ ਕਿਉਂਕਿ ਇਹ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਅਤੇ ਇਸ ਲਈ ਹੁੰਦਾ ਹੈ ਕਿ ਸਰਕਾਰੀ ਵਿਭਾਗਾਂ ਦਾ ਇੱਕ ਦੂਸਰੇ ਦੇ ਨਾਲ ਨਾ ਤਾਂ ਸੰਵਾਦ ਹੁੰਦਾ ਹੈ ਅਤੇ ਨਾ ਹੀ ਜਾਣਕਾਰੀਆਂ ਦਾ ਕੋਈ ਤਾਲਮੇਲ ਹੈ। ਸਭ ਆਪਣੀ ਆਪਣੀ ਦੁਨੀਆ ਬਣਾ ਕੇ ਉਸ ਵਿੱਚ ਬੈਠੇ ਹੋਏ ਹਨ। ਹਰ ਇੱਕ ਦੇ ਕੋਲ ਰਿਪੋਰਟ ਕਾਰਡ ਹੈ ਕਿ ਮੈਂ ਇੰਨੀ ਸੜਕ ਬਣਾ ਦਿੱਤੀ ਕੋਈ ਕਹੇਗਾ ਮੈਂ ਇੰਨੀ ਤਾਰ ਪਾ ਦਿੱਤੀ, ਕੋਈ ਕਹੇਗਾ ਮੈਂ ਇੰਨੀ ਪਾਈਪ ਪਾ ਦਿੱਤੀ, ਲੇਕਿਨ ਪਰਿਣਾਮ ਵਰਕ ਇਨ ਪ੍ਰੋਗਰੈੱਸ

ਇਨ੍ਹਾਂ silos ਨੂੰ ਤੋੜਨ ਦੇ ਲਈ ਹੁਣ ਅਸੀਂ PM Gatishakti National Master Plan ਬਣਾਇਆ ਹੈ। ਚਾਰੋ ਤਰਫ ਉਸ ਦੀ ਤਾਰੀਫ ਹੋ ਰਹੀ ਹੈ. ਅਸੀਂ ਹਰ ਡਿਪਾਰਟਮੈਂਟਲ ਸਾਈਲੋਸ ਨੂੰ ਤੋੜ ਕੇ ਇਨਫ੍ਰਾਸਟ੍ਰਕਚਰ ਨਾਲ ਜੁੜੇ ਹਰ ਪ੍ਰੋਜੈਕਟ ਵਿੱਚ ਸਾਰੇ ਸਟੇਕਹੋਲਡਰਸ ਨੂੰ ਇੱਕ ਹੀ ਪਲੈਟਫਾਰਮ ‘ਤੇ ਲੈਕੇ ਆਏ ਹਾਂ। ਹੁਣ ਸਰਕਾਰਾਂ ਸਾਰੇ ਵਿਭਾਗ ਆਪਣੇ-ਆਪਣੇ ਹਿੱਸੇ ਦਾ ਕੰਮ ਐਡਵਾਂਸ ਵਿੱਚ ਪਲਾਨ ਕਰ ਰਹੇ ਹਾਂ। ਇਸ ਨਵੀਂ ਅਪ੍ਰੋਚ ਨੇ ਡਿਵੈਲਪਮੈਂਟ ਦੇ ਕਾਰਜਾਂ ਦੀ ਸਪੀਡ ਨੂੰ ਵਧਾ ਦਿੱਤਾ ਹੈ ਅਤੇ ਸਕੇਲ ਵੀ ਵਧਾ ਦਿੱਤਾ ਹੈ ਅਤੇ ਭਾਰਤ ਦੀ ਅੱਜ ਅਗਰ ਜੋ ਸਭ ਤੋਂ ਵੱਡੀ ਤਾਕਤ ਹੈ ਤਾਂ ਉਹ ਸਕੋਪ ਹੈ, ਸਪੀਡ ਹੈ ਅਤੇ ਸਕੇਲ ਹੈ। ਅੱਜ ਭਾਰਤ ਵਿੱਚ ਸੋਸ਼ਲ ਅਤੇ ਫਿਜ਼ੀਕਲ ਇਨਫ੍ਰਾਸਟ੍ਰਕਚਰ ਉਸ ‘ਤੇ ਬੇਮਿਸਾਲ ਨਿਵੇਸ਼ ਹੋ ਰਿਹਾ ਹੈ। ਅੱਜ ਭਾਰਤ ਵਿੱਚ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਲਈ ਸਹਿਮਤੀ ਦਾ ਇੱਕ ਵਾਤਾਵਰਣ ਬਣਿਆ ਹੈ ਤਾਂ ਦੂਸਰੀ ਤਰਫ ਨਵੀਂ ਸਿਹਤ ਨੀਤੀ ਉਸ ਨੂੰ ਲਾਗੂ ਕਰਨ ‘ਤੇ ਕੰਮ ਚਲ ਰਿਹਾ ਹੈ। ਅੱਜ ਭਾਰਤ ਵਿੱਚ ਰਿਕਾਰਡ ਸੰਖਿਆ ਵਿੱਚ ਨਵੇਂ ਏਅਰਪੋਰਟਸ ਬਣਾਏ ਜਾ ਰਹੇ ਹਨ ਛੋਟੇ-ਛੋਟੇ ਸ਼ਹਿਰਾਂ ਨੂੰ ਏਅਰ ਰੂਟ ਨਾਲ ਜੋੜਿਆ ਜਾ ਰਿਹਾ ਹੈ। ਭਾਰਤ ਵਿੱਚ ਮੈਟ੍ਰੋ ਕਨੈਕਟੀਵਿਟੀ ‘ਤੇ ਜਿੰਨਾ ਕੰਮ ਅੱਜ ਹੋ ਰਿਹਾ ਹੈ, ਓਨਾ ਪਹਿਲਾਂ ਕਦੇ ਨਹੀਂ ਹੋਇਆ ਹੈ।

ਭਾਰਤ ਵਿੱਚ ਅੱਜ ਰਿਕਾਰਡ ਸੰਖਿਆ ਵਿੱਚ ਨਵੇਂ ਮੋਬਾਈਲ ਟਾਵਰਸ ਲਗ ਰਹੇ ਹਨ ਅਤੇ ਭਾਰਤ ਵਿੱਚ 5G ਦਸਤਕ ਦੇ ਰਿਹਾ ਹੈ ਭਾਰਤ ਵਿੱਚ ਵੀ। ਭਾਰਤ ਵਿੱਚ ਅੱਜ ਰਿਕਾਰਡ ਸੰਖਿਆ ਵਿੱਚ ਪਿੰਡ ਨੂੰ ਔਪਟੀਕਲ ਫਾਇਬਰ ਨਾਲ ਜੋੜਿਆ ਜਾ ਰਿਹਾ ਹੈ ਕਲਪਨਾ ਕਰ ਸਕਦੇ ਹੋ ਕਿੰਨੇ ਲੱਖ ਪਿੰਡ ਵਿੱਚ ਔਪਟੀਕਲ ਫਾਇਬਰ ਨੈਟਵਰਕ ਪਹੁੰਚੇਗਾ ਹਿੰਦੁਸਤਾਨ ਦੇ ਪਿੰਡ ਦੁਨੀਆ ਦੇ ਨਾਲ ਕਿਸ ਪ੍ਰਕਾਰ ਨਾਲ ਆਪਣਾ ਨਾਤਾ ਜੋੜਨਗੇ ਜਿਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ। ਭਾਰਤ ਵਿੱਚ ਅਤੇ ਜਰਮਨੀ ਵਿੱਚ ਬੈਠੇ ਹੋਏ ਆਪ ਲੋਕ ਜ਼ਿਆਦਾ ਇਸ ਗੱਲ ਨੂੰ ਸਮਝ ਪਾਉਗੇ ਭਾਰਤ ਵਿੱਚ ਜਿੰਨੀ ਫਾਸਟ ਇੰਟਰਨੈੱਟ ਕਨੈਕਟੀਵਿਟੀ ਹੈ ਤੇ ਇੰਨਾ ਹੀ ਨਹੀਂ, ਤਾਲੀਆ ਤਾਂ ਹੁਣ ਵਜਣ ਵਾਲੀਆਂ ਹਨ, ਤਾਲੀਆ ਇਸ ਗੱਲ ‘ਤੇ ਵਜਣ ਵਾਲੀਆਂ ਹਨ ਕਿ ਜਿੰਨਾ ਸਸਤਾ ਡਾਟਾ ਹੈ ਉਹ ਬਹੁਤ ਸਾਰੇ ਦੇਸ਼ਾਂ ਦੇ ਲਈ ਕਲਪਨਾਯੋਗ ਹੈ। ਪਿਛਲੇ ਸਾਲ ਪੂਰੀ ਦੁਨੀਆ ਵਿੱਚ ਹੋਏ ਰੀਅਲ ਟਾਈਮ ਡਿਜੀਟਲ ਪੇਮੈਂਟਸ, ਕਾਨ ਖੋਲ ਦੋ ਰੀਅਲ ਟਾਈਮ ਡਿਜੀਟਲ ਪੇਮੈਂਟ ਵਿੱਚੋਂ ਮੈਂ ਪੂਰੀ ਦੁਨੀਆ ਦੀ ਗੱਲ ਕਰ ਰਿਹਾ ਹਾਂ ਹੁਣ ਭਾਰਤ ਛੋਟਾ ਨਹੀਂ ਸੋਚਦਾ ਹੈ। ਰੀਅਲ ਟਾਈਮ ਪੇਮੈਂਟ ਵਿੱਚੋਂ 40% ਭਾਗੀਦਾਰੀ ਭਾਰਤ ਦੀ ਹੈ।

ਸਾਥੀਓ,

ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦੇਵਾਂ ਜਿਸ ਨੂੰ ਜਾਣ ਕੇ ਪਤਾ ਨਹੀਂ ਤੁਸੀਂ ਬੈਠੇ ਰਹੋਗੇ ਕਿ ਨਹੀਂ ਬੈਠੇ ਰਹੋਗੇ ਲੇਕਿਨ ਤੁਹਾਨੂੰ ਜ਼ਰੂਰ ਚੰਗਾ ਲਗੇਗਾ ਭਾਰਤ ਵਿੱਚ ਹੁਣ ਟ੍ਰੈਵਲ ਕਰਦੇ ਸਮੇਂ, ਕਿਤੇ ਆਉਂਦੇ ਜਾਂਦੇ ਸਮੇਂ ਜੇਬ ਵਿੱਚ cash ਲੈ ਕੇ ਚਲਣ ਦੀ ਮਜ਼ਬੂਰੀ ਕਰੀਬ-ਕਰੀਬ ਖਤਮ ਹੋ ਚੁੱਕੀ ਹੈ। ਦੂਰ ਤੋਂ ਦੂਰ ਦੇ ਪਿੰਡ ਤੱਕ ਵੀ ਆਪਣਾ ਮੋਬਾਈਲ ਫੋਨ ‘ਤੇ ਹੀ ਹਰ ਤਰ੍ਹਾਂ ਦੇ ਪੇਮੈਂਟ ਤੁਹਾਡੇ ਲਈ ਕਾਫੀ ਹਨ ਦੋਸਤੋ।

ਸਾਥੀਓ,

ਅੱਜ ਭਾਰਤ ਵਿੱਚ ਗਵਰਨੈਂਸ ਵਿੱਚ ਟੈਕਨੋਲੋਜੀ ਦਾ ਜਿਸ ਤਰ੍ਹਾਂ ਇੰਕਲੂਜਨ ਕੀਤਾ ਜਾ ਰਿਹਾ ਹੈ ਉਹ ਨਵੇਂ ਭਾਰਤ ਦਾ ਨਵੀਂ ਪੌਲੀਟਿਕਲ ਵਿਲ ਦਿਖਾਉਂਦਾ ਹੈ ਅਤੇ ਡੈਮੋਕ੍ਰੇਸੀ ਦੀ ਡਿਲੀਵਰੀ ਸਮਰੱਥਾ ਦਾ ਵੀ ਪ੍ਰਮਾਣ ਹੈ। ਅੱਜ ਕੇਂਦਰ, ਰਾਜ ਅਤੇ ਲੋਕਲ ਸਰਕਾਰਾਂ ਦੀ ਲਗਭਗ, ਇਹ ਵੀ ਆਂਕੜਾ ਥੋੜਾ ਤੁਹਾਡੇ ਲਈ ਅਜੂਬਾ ਹੋਵੇਗਾ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਲੋਕਲ ਸੈਲਫ ਗਵਰਮੈਂਟ ਇਨ੍ਹਾਂ ਦੀ ਕਰੀਬ ਕਰੀਬ 10,000 ਸੇਵਾਵਾਂ 10,000 ਸਰਵਿਸਿਜ਼ ਔਨਲਾਈਨ ਉਪਲਬਧ ਹਨ। ਸਰਕਾਰੀ ਮਦਦ ਹੋਵੇ, ਸਕੌਲਰਸ਼ਿਪ ਹੋਵੇ, ਕਿਸਾਨ ਦੀ ਫਸਲ ਦੀ ਕੀਮਤ ਹੋਵੇ, ਸਭ ਕੁਝ ਹੁਣ ਡਾਇਰੈਕਟ ਬੈਂਕ ਅਕਾਉਂਟ ਵਿੱਚ ਟ੍ਰਾਂਸਫਰ ਹੁੰਦੇ ਹਨ। ਹੁਣ ਕਿਸੇ ਪ੍ਰਧਾਨ ਮੰਤਰੀ ਨੂੰ ਇਹ ਕਹਿਣਾ ਨਹੀਂ ਪਵੇਗਾ ਕਿ ਮੈਂ ਦਿੱਲੀ ਤੋਂ ਇੱਕ ਰੁਪਿਆ ਭੇਜਦਾ ਹਾਂ ਅਤੇ ਪੰਦਰ੍ਹਾ ਪੈਸੇ ਪਹੁੰਚਦੇ ਹਨ। ਉਹ ਕਿਹੜਾ ਪੰਜਾ ਸੀ ਜੋ 85 ਪੈਸੇ ਖਿੱਚ ਲੈਂਦਾ ਸੀ।

ਤੁਹਾਨੂੰ ਇਹ ਜਾਣ ਕੇ ਵੀ ਚੰਗਾ ਲਗੇਗਾ ਕਿ ਬੀਤੇ ਸੱਤ ਅੱਠ ਸਾਲ ਵਿੱਚ ਭਾਰਤ ਸਰਕਾਰ ਨੇ, ਅੰਕੜੇ ਯਾਦ ਰਹਿਣਗੇ ਮੈਂ ਇੰਨਾ ਸਾਰਾ ਦੱਸ ਰਿਹਾ ਹਾਂ, ਡਰੋ ਨਾ, ਇਹ ਤੁਹਾਡਾ ਹੀ ਜਤਨ ਹੈ, ਤੁਹਾਡਾ ਹੀ ਕਮਾਲ ਹੈ। ਪਿਛੇਲ ਸੱਤ ਅੱਠ ਸਾਲ ਵਿੱਚ ਭਾਰਤ ਸਰਕਾਰ ਨੇ DBT (direct benefit transfer)  ਸਿੱਧਾ ਇੱਕ ਕਲਿੱਕ ਕੀਤਾ, ਜੋ ਹਕਦਾਰ ਹੈ ਉਸ ਦੇ ਖਾਤੇ ਵਿੱਚ ਪੈਸੇ ਚਲੇ ਗਏ। ਡਾਇਰੈਕਟ ਜੋ DBT ਦੇ ਦੁਆਰਾ ਅਸੀਂ ਪੈਸੇ ਭੇਜੇ ਉਹ ਅਮਾਉਂਟ ਹੈ 22 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ, ਯਾਨੀ ਹੁਣ ਤੁਸੀਂ Germany ਵਿੱਚ ਹੋ ਤਾਂ ਤੁਹਾਨੂੰ ਦੱਸ ਦੇਵਾਂ 300 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ, beneficiaries ਦੇ ਖਾਤੇ ਵਿੱਚ ਪੈਸੇ ਪਹੁੰਚੇ ਹਨ। ਦਰਮਿਆਨ ਕੋਈ ਵਿਚੌਲਾ ਨਹੀਂ, ਕੋਈ cut ਦੀ ਕੰਪਨੀ ਨਹੀਂ, ਕਿਤੇ ਕਟ ਮਨੀ ਨਹੀਂ। ਇਸ ਵਜ੍ਹਾ ਨਾਲ ਸਿਸਟਮ ਵਿੱਚ ਕਿੰਨੀ ਵੱਡੀ ਟ੍ਰਾਂਸਪੇਰੈਂਸੀ ਆਈ ਹੈ ਅਤੇ ਉਸ ਦੇ ਕਾਰਨ ਜੋ ਭਰੋਸੇ ਦੀ ਖਾਈ ਸੀ, ਉਸ ਖਾਈ ਨੂੰ ਭਰਨ ਦਾ ਬਹੁਤ ਵੱਡਾ ਕੰਮ ਇਨ੍ਹਾਂ ਨੀਤੀਆਂ ਦੇ ਕਾਰਨ ਇਸ ਨੀਅਤ ਦੇ ਕਾਰਨ ਅਤੇ ਉਸ ਟੈਕਨੋਲੋਜੀ ਦੇ ਮਾਧਿਅਮ ਨਾਲ ਹੋ ਪਾਇਆ ਹੈ।

ਸਾਥੀਓ,

ਅਜਿਹੇ ਟੂਲਸ ਹੁਣ ਹੱਥ ਵਿੱਚ ਆਉਂਦੇ ਹਨ ਜਦੋਂ ਨਾਗਰਿਕਾ empower ਹੁੰਦਾ ਹੈ ਤਾਂ ਬਹੁਤ ਸੁਭਾਵਿਕ ਹੈ ਉਹ ਆਤਮਵਿਸ਼ਾਵਸ ਨਾਲ ਭਰ ਜਾਂਦਾ ਹੈ, ਉਹ ਖੁਦ ਸੰਕਲਪ ਲੈਣਾ ਸ਼ੁਰੂ ਕਰਦਾ ਹੈ ਅਤੇ ਉਹ ਖੁਦ ਸੰਕਲਪ ਨੂੰ ਸਿੱਧੀ ਵਿੱਚ ਪਰਿਵਰਤਿਤ ਕਰਨ ਦੇ ਲਈ ਮਿਹਨਤ ਦੀ ਪਰਾਕਾਸ਼ਠਾ ਕਰਕੇ ਦੇਖਦਾ ਹੈ ਅਤੇ ਤਦ ਜਾ ਕੇ ਦੇਸ਼ ਦੋਸਤੋ ਅੱਗੇ ਵਧਦਾ ਹੈ। ਅਤੇ ਇਸ ਲਈ ਦੋਸਤੋਂ ਨਵਾਂ ਭਾਰਤ ਤੁਸੀਂ ਸਿਰਫ ਸਕਿਊਰ ਫਿਊਚਰ ਦੀ ਨਹੀਂ ਸੋਚਦਾ ਬਲਕਿ ਭਾਰਤ ਰਿਸਕ ਲੈਂਦਾ ਹੈ, ਇਨੋਵੇਟ ਕਰਦਾ ਹੈ, ਇੰਕਿਊਬੇਟ ਕਰਦਾ ਹੈ। ਮੈਨੂੰ ਯਾਦ ਹੈ 2014 ਦੇ ਆਸਪਾਸ ਸਾਡੇ ਦੇਸ਼ ਵਿੱਚ ਇੰਨਾ ਵੱਡਾ ਦੇਸ਼ ਸਿਰਫ 200-400 ਸਟਾਰਟਅਪਸ ਹੋਇਆ ਕਰਦੇ ਸਨ ਕਿੰਨੇ, ਜਰਾ ਯਾਦ ਰੱਖ ਕੇ ਬੋਲੋ ਨਾ ਯਾਰ ਅਤੇ ਅੱਜ, ਅੱਠ ਸਾਲ ਪਹਿਲਾਂ 200, 300 ਜਾਂ  400 ਸਟਾਰਟ ਅੱਪਸ ਅੱਜ 68000 ਤੋਂ ਵੀ ਜ਼ਿਆਦਾ ਸਟਾਰਟ ਅੱਪਸ। ਦੋਸਤੋਂ ਮੈਨੂੰ ਦੱਸੋ, ਤੁਸੀਂ ਸੁਣਨ ਦੇ ਬਾਅਦ ਕਿਤੇ 400 ਕਿਤੇ 68000। 200, 400 ਤੋਂ 68000 ਤੁਹਾਡਾ ਸਿੰਨਾ ਗਰਵ ਨਾਲ ਭਰ ਗਿਆ ਕਿ ਨਹੀਂ ਭਰ ਗਿਆ। ਤੁਹਾਡਾ ਮੱਥਾ ਉੱਚਾ ਹੋਇਆ ਕਿ ਨਹੀਂ ਹੋਇਆ।

ਅਤੇ ਸਾਥੀਓ ਇੰਨਾ ਹੀ ਨਹੀਂ ਸਿਰਫ ਸਟਾਰਟਅੱਪਸ ਕਿਸ ਸੰਖਿਆ ਇੱਕ ਗੱਲ ਹੈ ਅੱਜ ਦੁਨੀਆ ਦੇ ਸਾਰੇ ਪੈਰਾਮੀਟਰਸ ਕਹਿ ਰਹੇ ਹਨ ਇਸ ਵਿੱਚ ਦਰਜਨਾਂ ਸਟਾਰਟ ਅੱਪਸ ਯੂਨੀਕੌਰਨ ਬਣ ਚੁੱਕੇ ਹਨ। ਅਤੇ ਹੁਣ ਮਾਮਲਾ ਯੂਨੀਕੌਰਨ ‘ਤੇ ਅਟਕਿਆ ਨਹੀਂ ਹੈ ਦੋਸਤੋਂ ਅੱਜ ਮੈਂ ਮਾਣ ਨਾਲ ਕਹਿੰਦਾ ਹਾਂ ਮੇਰੇ ਦੇਸ਼ ਵਿੱਚ ਬਹੁਤ ਸਾਰੇ ਯੂਨੀਕੌਰਨਸ ਦੇਖਦੇ ਹੀ ਦੇਖਦੇ ਡਿਕਾਕੌਰਨ ਵੀ ਬਣ ਰਹੇ ਹਨ ਯਾਨੀ 10 billion ਡਾਲਰਸ ਦਾ ਲੈਵਲ ਵੀ ਪਾਰ ਕਰ ਰਹੇ ਹਨ। ਮੈਨੂੰ ਯਾਦ ਹੈ ਮੈਂ ਜਦੋਂ ਗੁਜਰਾਤ ਵਿੱਚ ਸੀਐੱਮ ਵਾਲੀ ਨੌਕਰੀ ਕਰਦਾ ਸੀ ਅਤੇ ਕਿਸੇ ਵੀ ਸਾਡੇ ਸਾਥੀ ਬਾਬੂ ਨੂੰ ਪੁੱਛਦਾ ਹੈ ਬੱਚੇ ਕੀ ਕਰਦੇ ਹਨ ਤਾਂ ਬੋਲੇ ਆਈਏਐੱਸ ਦੀ ਤਿਆਰੀ ਕਰਦਾ ਹੈ, ਜ਼ਿਆਦਾਤਰ ਇਹੀ ਕਹਿੰਦੇ ਸਨ। ਅੱਜ ਭਾਰਤ ਸਰਕਾਰ ਵਿੱਚ ਬਾਬੂਆਂ ਤੋਂ ਪੁੱਛਦਾ ਹਾਂ ਕਿ ਭਾਈ ਕੀ ਕਰਦੇ ਹਨ ਬੇਟੇ, ਬੇਟੀ ਕੀ ਕਰ ਰਹੀ ਹੈ, ਬੋਲੇ ਸਾਹਬ ਉਹ ਤਾਂ ਸਟਾਰਟ ਅੱਪਸ ਵਿੱਚ ਲਗ ਗਏ ਹਨ। ਇਹ ਪਰਿਵਰਤਨ ਛੋਟਾ ਨਹੀਂ ਹੈ ਦੋਸਤੋ।

ਸਾਥੀਓ,

ਮੂਲ ਗੱਲ ਕੀ ਹੈ, ਮੂਲ ਗੱਲ ਇਹੀ ਹੈ ਅੱਜ ਸਰਕਾਰ ਇਨੋਵੇਟਰਸ ਦੇ ਪੈਰਾਂ ਵਿੱਚ ਜੰਜੀਰ ਪਾ ਕੇ ਨਹੀਂ ਉਨ੍ਹਾਂ ਵਿੱਚ ਜੋਸ਼ ਭਰ ਕੇ ਉਨ੍ਹਾਂ ਨੂੰ ਅੱਗੇ ਵਧਾ ਰਹੀ ਹੈ। ਜੇਕਰ ਤੁਹਾਨੂੰ ਜਿਓ ਸਪੈਸ਼ਲ ਖੇਤਰ ਵਿੱਚ ਇਨੋਵੇਸ਼ਨ ਕਰਨਾ ਹੋਵੇ, ਨਵੇਂ ਤਰ੍ਹਾਂ ਦੇ ਡ੍ਰੋਨ ਬਣਾਉਣਾ ਹੋਵੇ ਜਾਂ space ਦੇ ਖੇਤਰ ਵਿੱਚ ਕੋਈ ਨਵੀਂ ਸੈਟੇਲਾਈਟ ਜਾਂ ਰਾਕੇਟ ਬਣਾਉਣਾ ਹੋਵੇ ਇਸ ਦੇ ਲਈ ਸਭ ਤੋਂ ਪਹਿਲਾਂ ਸਭ ਨਾਲ ਚਾਰਜਿੰਗ ਵਾਤਾਵਰਣ ਅੱਜ ਹਿੰਦੁਸਤਾਨ ਵਿੱਚ ਉਪਲਬਧ ਹੋ ਦੋਸਤੋਂ। ਇੱਕ ਸਮੇਂ ਵਿੱਚ ਭਾਰਤ ਵਿੱਚ ਕੋਈ ਨਵੀਂ ਕੰਪਨੀ ਰਜਿਸਟਰ ਕਰਵਾਉਣਾ ਚਾਹੁੰਦਾ ਸੀ ਤਾਂ ਉਸ ਨੂੰ ਰਜਿਸਟ੍ਰੀ ਵਿੱਚ ਕਾਗਜ਼ ਪਾਉਣ ਦੇ ਬਾਅਦ ਉਹ ਭੁੱਲ ਜਾਂਦਾ ਸੀ, ਤਦ ਤੱਕ ਰਜਿਸਟ੍ਰੀ ਨਹੀਂ ਹੁੰਦੀ ਸੀ, ਮਹੀਨੇ ਲਗ ਜਾਂਦੇ ਸਨ।

ਜਦੋਂ ਭਰੋਸਾ ਵਧ ਜਾਂਦਾ ਹੈ ਸਰਕਾਰ ਦਾ ਨਾਗਰਿਕਾਂ ‘ਤੇ ਭਰੋਸਾ ਵਧਦਾ ਹੈ ਨਾਗਰਿਕਾਂ ਦਾ ਸਰਕਾਰ ‘ਤੇ ਭਰੋਸਾ ਵਧਦਾ ਹੈ ਅਵਿਸ਼ਵਾਸ ਦੀ ਖਾਈ ਖ਼ਤਮ ਹੁੰਦੀ ਹੈ ਨਤੀਜਾ ਇਹ ਆਉਂਦਾ ਹੈ ਕਿ ਅੱਜ ਜੇਕਰ ਕੰਪਨੀ ਰਜਿਸਟਰ ਕਰਨੀ ਹੈ, ਤਾਂ 24 ਘੰਟੇ ਲਗਦੇ ਹਨ ਦੋਸਤੋ 24 ਘੰਟੇ। ਬੀਤੇ ਕੁਝ ਵਰ੍ਹਿਆਂ ਵਿੱਚ ਸਰਕਾਰ ਦੀ ਇੱਕ ਆਦਤ ਵੀ ਇੱਕ ਚੇਂਬਰ ਹੋਵੇ ਆਫਿਸ ਦਾ, 6 ਟੇਬਲ ਹੋਣ, ਨੰਬਰ 1 ਨੇ ਜਨਵਰੀ ਵਿੱਚ ਤੁਹਾਡੇ ਕੋਲੋਂ ਕੁਝ ਚੀਜਾਂ ਮੰਗੀਆਂ, ਨੰਬਰ 2 ਦੀ ਟੇਬਲ ਵਾਲਾ ਫਰਵਰੀ ਵਿੱਚ ਫਿਰ ਉਹੀ ਮੰਗੇਗਾ, ਫਿਰ ਨੰਬਰ ਪੰਜ ਵਾਲਾ ਟੇਬਲ ਫਰਵਰੀ end ਵਿੱਚ ਕਹੇਗਾ ਯਾਰ ਉਹ ਕਾਗਜ ਲਿਆਓ ਜ਼ਰਾ ਮੈਨੂੰ ਜ਼ਰੂਰਤ ਹੈ। ਯਾਨੀ ਨਾਗਰਿਕਾਂ ਨੂੰ ਲਗਾਤਾਰ ਹਜ਼ਾਰਾਂ ਦੀ ਤਦਾਤ ਵਿੱਚ ਦੋਸਤਾਂ compliance, ਇਹ ਲਿਆਓ ਉਹ ਲਿਆਓ ਅਤੇ ਉਹ ਲੈ ਕੇ ਕੀ ਕਰਦੇ ਸਨ ਇਹ ਉਹ ਜਾਣਨ ਅਤੇ ਤੁਸੀਂ ਜਾਣੋ।

ਸਾਥੀਓ,

 ਤੁਸੀਂ ਹੈਰਾਨ ਹੋ ਜਾਵੋਗੇ ਹੁਣ ਇਹ ਕੰਮ ਵੀ ਮੈਨੂੰ ਕਰਨਾ ਪੈ ਰਿਹਾ ਹੈ, 25000 ਤੋਂ ਜ਼ਿਆਦਾ ਕੰਪਲਾਇੰਸ ਖ਼ਤਮ ਕੀਤੀਆਂ ਅਸੀਂ। ਇੰਨਾ ਹੀ ਨਹੀਂ, ਮੈਂ 2013 ਵਿੱਚ ਚੋਣਾਂ ਦੇ ਲਈ ਤਿਆਰੀ ਕਰ ਰਿਹਾ ਸੀ ਕਿਉਂਕਿ ਮੇਰੀ ਪਾਰਟੀ ਨੇ ਐਲਾਨ ਕਰ ਦਿੱਤਾ ਸੀ ਕਿ ਇਸ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਲੇ ਹਨ। ਤਾਂ ਮੈਂ ਜ਼ਿਆਦਾਤਰ ਅਜਿਹੇ ਭਾਸ਼ਣ ਕਰਦਾ ਸੀ ਲੋਕਾਂ ਨੂੰ ਤਾਂ ਇੱਕ ਦਿਨ ਦਿੱਲੀ ਵਿੱਚ ਸਭ ਵਪਾਰੀਆਂ ਨੇ ਮੈਨੂੰ ਬੁਲਾਇਆ ਤਾਂ ਵਪਾਰੀਆਂ ਦਾ ਬਹੁਤ ਵੱਡਾ ਸੰਮੇਲਨ ਸੀ ਅਤੇ ਉਸ ਵਿੱਚ ਜੋ ਮੇਰੇ ਅੱਗੇ ਸੱਜਣ ਬੋਲ ਰਹੇ ਸਨ ਉਹ ਕਹਿ ਰਹੇ ਸਨ ਦੇਖੋ ਉਹ ਕਾਨੂੰਨ ਬਣਿਆ ਹੈ ਇਹ ਕਾਨੂੰਨ ਬਣਿਆ ਹੈ, ਬਹੁਤ ਸਾਰੇ ਕਾਨੂੰਨ ਦੱਸ ਰਹੇ ਸਨ ਉਹ। ਹੁਣ ਚੋਣ ਦੇ ਸਮੇਂ ਤਾਂ ਸਭ ਲੋਕ ਇਹੀ ਕਹਿੰਦੇ ਹਨ ਕਿ ਠੀਕ ਹੈ ਮੈਂ ਇਹ ਕਰ ਦੇਵਾਂਗਾ ਲੇਕਿਨ ਦੋਸਤੋ ਮੈਂ ਜਰਾ ਦੂਸਰੀ ਮਿੱਟੀ ਦਾ ਇਨਸਾਨ ਹਾਂ। ਮੈਂ ਭਾਸ਼ਣ ਦੇਣ ਦੇ ਲਈ ਖੜ੍ਹਾ ਹੋਇਆ, ਉਹ 2013 ਦੀ ਗੱਲ ਹੈ ਮੈਂ ਭਾਸ਼ਣ ਦੇਣ ਦੇ ਲਈ ਖੜ੍ਹਾ ਹੋਇਆ ਮੈਂ ਕਿਹਾ ਭਾਈ ਤੁਸੀਂ ਲੋਕ ਕਾਨੂੰਨ ਬਣਾਉਣ ਦੀ ਗੱਲ ਕਰਦੇ ਹੋ। ਮੇਰਾ ਤਾਂ ਇਰਾਦਾ ਹੀ ਅਲੱਗ ਹੈ ਮੈਨੂੰ ਪਤਾ ਨਹੀਂ ਹੈ ਤੁਹਾਨੂੰ ਦੱਸਾਂਗਾ ਤੁਸੀਂ ਮੈਨੂੰ ਵੋਟ ਦੇਓਗੇ ਜਾਂ ਨਹੀਂ ਦੋਓਗੇ ਤਾਂ ਛੁੱਟੀ ਕਰ ਦੇਓਗੇ ਤੁਸੀਂ ਲੋਕ। ਮੈਂ ਕਿਹਾ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਮੈਂ ਹਰ ਦਿਨ ਇੱਕ ਕਾਨੂੰਨ ਖਤਮ ਕਰਾਂਗਾ ਆ ਕੇ। ਬਹੁਤ ਲੋਕਾਂ ਨੂੰ ਅਚੰਭਾ ਹੋਇਆ ਸੀ ਕਿ ਇਹ ਇਨਸਾਨ ਨੂੰ ਕੁੱਝ ਸਮਝ ਨਹੀਂ ਹੈ ਸਰਕਾਰ ਕੀ ਹੁੰਦੀ ਹੈ, ਅਜਿਹਾ ਹੀ ਮੰਨਿਆ ਹੋਵੇਗਾ ਅਤੇ ਕੀ। ਲੇਕਿਨ ਅੱਜ ਦੋਸਤੋ ਮੈਂ ਤੁਹਾਨੂੰ ਆਪਣਾ ਹਿਸਾਬ ਦੇ ਰਿਹਾ ਹਾਂ ਪਹਿਲੇ 5 ਸਾਲ ਵਿੱਚ 1500 ਕਾਨੂੰਨ ਖ਼ਤਮ ਕਰ ਦਿੱਤੇ ਦੋਸਤੇ। ਇਹ ਸਭ ਕਿਉਂ? ਇਹ ਨਾਗਰਿਕਾਂ ‘ਤੇ ਇਹ ਕਾਨੂੰਨਾਂ ਦੇ ਜੰਜਾਲ ਦਾ ਬੋਝ ਕਿਉਂ?

ਇਹ ਭਾਰਤ ਦੇਸ਼ ਆਜ਼ਾਦ ਹੋ ਚੁੱਕਿਆ ਹੈ ਨਾ ਦੇਸ਼ ਮੋਦੀ ਦਾ ਨਹੀਂ ਹੈ ਦੇਸ਼ 130 ਕਰੋੜ ਨਾਗਰਿਕਾਂ ਦਾ ਹੈ। ਹੁਣ ਦੇਖੋ ਦੇਸ਼ ਵਿੱਚ, ਪਹਿਲਾਂ ਤਾਂ ਸਾਡੇ ਦੇਸ਼ ਦੀ ਵਿਸ਼ੇਸ਼ਤਾ ਦੇਖੋ ਸਾਹਿਬ, ਦੇਸ਼ ਇੱਕ, ਸੰਵਿਧਾਨ ਦੋ ਸਨ। ਕਿਉਂ ਇੰਨੀ ਦੇਰ ਲਗੀ? ਪੁਰਾਣੇ ਜਮਾਨੇ ਵਿੱਚ ਕਹਿੰਦੇ ਸਨ ਟਿਊਬਲਾਈਟ! ਪਤਾ ਹੈ ਨਾ ਦੋ ਸੰਵਿਧਾਨ ਸਨ? 7 ਦਹਾਕੇ ਹੋ ਗਏ ਦੋਸਤੋ 7 ਦਹਾਕੇ ਹੋ ਗਏ ਇੱਕ ਦੇਸ਼ ਇੱਕ ਸੰਵਿਧਾਨ ਲਾਗੂ ਕਰਦੇ-ਕਰਦੇ, ਹੁਣ ਲਾਗੂ ਹੋਇਆ ਹੈ ਦੋਸਤੋ। ਗ਼ਰੀਬ ਨੂੰ ਰਾਸ਼ਨ ਕਾਰਡ ਦੋਸਤੋ ਜੇਕਰ ਉਹ ਜਬਲਪੁਰ ਵਿੱਚ ਰਹਿੰਦਾ ਹੈ ਰਾਸ਼ਨ ਕਾਰਡ ਉੱਥੇ ਦਾ ਹੈ ਅਤੇ ਜੇਕਰ ਮਜਬੂਰਨ ਉਸ ਨੂੰ ਜੈਪੁਰ ਵਿੱਚ ਜਾਣਾ ਪਿਆ ਜ਼ਿੰਦਗੀ ਗੁਜਾਰਨ ਦੇ ਲਈ ਤਾਂ ਉਹ ਰਾਸ਼ਨ ਕਾਰਡ ਕੰਮ ਨਹੀਂ ਆਉਂਦਾ ਸੀ, ਦੇਸ਼ ਇੱਕ ਹੀ ਸੀ ਲੇਕਿਨ ਰਾਸ਼ਨ ਕਾਰਡ ਅਲੱਗ ਤੋਂ ਅੱਜ ਵਨ ਨੇਸ਼ਨ ਵਨ ਰਾਸ਼ਨ ਕਾਰਡ ਹੋ ਗਿਆ। ਪਹਿਲਾਂ ਕੋਈ ਦੇਸ਼ ਵਿੱਚ ਇਨਵੇਸਟਮੈਂਟ ਕਰ ਆਉਂਦਾ ਸੀ ਗੁਜਰਾਤ ਵਿੱਚ ਜਾਂਦਾ ਸੀ ਤਾਂ ਇੱਕ ਟੈਕਸੇਸ਼ਨ, ਮਹਾਰਾਸ਼ਟਰ ਵਿੱਚ ਜਾਂਦਾ ਸੀ ਤਾਂ ਦੂਸਰਾ ਟੈਕਸੇਸ਼ਨ, ਬੰਗਾਲ ਵਿੱਚ ਜਾਂਦਾ ਸੀ ਤਾਂ ਤੀਸਰਾ ਟੈਕਸੇਸ਼ਨ। ਜੇਕਰ ਉਸ ਦੀਆਂ ਤਿੰਨ ਚਾਰ ਕੰਪਨੀਆਂ, ਇੱਕ ਕੰਪਨੀ ਗੁਜਰਾਤ ਵਿੱਚ, ਦੂਸਰੀ ਕੰਪਨੀ ਮਹਾਰਾਸ਼ਟਰ ਵਿੱਚ, ਤੀਸਰੀ ਕੰਪਨੀ ਬੰਗਾਲ ਵਿੱਚ, ਤਾਂ ਤਿੰਨਾਂ ਜਗ੍ਹਾ ‘ਤੇ ਅਲੱਗ-ਅਲੱਗ ਚਾਰਟਰਡ ਅਕਾਊਂਟੈਂਟ ਨੂੰ ਅਲੱਗ-ਅਲੱਗ ਕਾਨੂੰਨਾਂ ਨਾਲ ਕੰਮ ਚਲਦਾ ਸੀ, ਦੋਸਤੋ ਅੱਜ ਟੈਕਸ ਵਿਵਸਥਾ ਇੱਕੋ ਜਿਹੀ ਲਾਗੂ ਹੋ ਗਈ ਕਿ ਨਹੀਂ ਹੋ ਗਈ। ਅਤੇ ਸਾਡੀ ਵਿੱਤ ਮੰਤਰੀ ਇੱਥੇ ਬੈਠੀ ਹੈ ਨਿਰਮਲਾ ਜੀ, ਅਪ੍ਰੈਲ ਮਹੀਨੇ ਵਿੱਚ ਕੀ ਹੋਇਆ ਪਤਾ ਹੈ ਨਾ ਜੀਐੱਸਟੀ ਦਾ ਰਿਕਾਰਡ ਕਲੈਕਸ਼ਨ ਹੋ ਗਿਆ ਹੈ 1 ਲੱਖ 68 ਹਜਾਰ ਕਰੋੜ ਰੁਪਏ। ਵੰਨ ਨੇਸ਼ਨ ਵੰਨ ਟੈਕਸ ਦੀ ਦਿਸ਼ਾ ਵਿੱਚ ਇਹ ਮਜ਼ਬੂਤੀ ਦੇ ਨਾਲ ਹੋਇਆ ਕਿ ਨਹੀਂ ਹੋਇਆ ਦੋਸਤੋ। 

 ਸਾਥੀਓ,

Make in India, ਅੱਜ ਆਤਮਨਿਰਭਰ ਭਾਰਤ ਦਾ ਡ੍ਰਾਇਵਿੰਗ ਫੋਰਸ ਬਣ ਰਹੀ ਹੈ। ਆਤਮਵਿਸ਼ਵਾਸ ਨਾਲ ਭਰਿਆ ਭਾਰਤ ਅੱਜ ਪ੍ਰੋਸੈੱਸ ਹੀ ਅਸਾਨ ਨਹੀਂ ਕਰ ਰਿਹਾ ਬਲਕਿ ਪ੍ਰੋਡਕਸ਼ਨ ਲਿੰਕ ਇੰਸੈਂਟਿਵ ਨਾਲ ਇਨਵੈਸਟਮੈਂਟ ਨੂੰ ਸਪੋਰਟ ਵੀ ਕਰ ਰਿਹਾ ਹੈ। ਇਸ ਦਾ ਵੱਡਾ ਪ੍ਰਭਾਵ ਭਾਰਤ ਨਾਲ ਹੋਣ ਵਾਲੇ ਐਕਸਪੋਰਟ ‘ਤੇ ਵੀ ਦਿਖ ਰਿਹਾ ਹੈ। ਹੁਣ ਕੁਝ ਦਿਨ ਪਹਿਲਾਂ ਅਸੀਂ 400 ਬਿਲੀਅਨ ਡਾਲਰ ਐਕਸਪੋਰਟ ਦਾ ਰਿਕਾਰਡ ਤੋੜ ਦਿੱਤਾ ਹੈ। ਜੇਕਰ ਅਸੀਂ ਗੁਡਸ ਐਂਡ ਸਰਵਿਸਿਜ ਨੂੰ ਦੇਖੀਏ ਤਾਂ ਪਿਛਲੇ ਸਾਲ ਭਾਰਤ ਨਾਲ 670 ਬਿਲੀਅਨ ਡਾਲਰ ਯਾਨੀ ਕਰੀਬ ਕਰੀਬ 50 ਲੱਖ ਕਰੋੜ ਰੁਪਏ ਦਾ ਐਕਸਪੋਰਟ ਹੋਇਆ ਹੈ। ਅੰਕੜਾ ਦੇਖ ਕੇ ਤਾੜੀਆਂ ਦੇ ਲਈ ਹੱਥ ਜਮ ਗਏ ਕੀ? ਭਾਰਤ ਦੇ ਅਨੇਕ ਨਵੇਂ ਜ਼ਿਲ੍ਹੇ ਨਵੇਂ-ਨਵੇਂ ਦੇਸ਼ਾਂ ਵਿੱਚ ਮੈਂ ਡੈਸਟੀਨੇਸ਼ਨ ‘ਤੇ ਐਕਸਪੋਰਟ ਦੇ ਲਈ ਆਪਣਾ ਦਾਇਰਾ ਵਧਾ ਰਹੇ ਹਨ ਅਤੇ ਤੇਜੀ ਨਾਲ ਐਕਸਪੋਰਟ ਹੋ ਰਿਹਾ ਹੈ ਅਤੇ ਉਸ ਦਾ ਇੱਕ ਮਜਾ ਵੀ ਹੈ ਜੋ ਅੱਜ ਦੇਸ਼ ਵਿੱਚ ਬਣ ਰਿਹਾ ਹੈ ਨਾ ‘ਜ਼ੀਰੋ ਡਿਫੈਕਟ ਜ਼ੀਰੋ ਇਫੈਕਟ’ ਦੇ ਮੰਤਰ ਤੋਂ ਲੈ ਕੇ ਚਲ ਰਿਹਾ ਹੈ ਕਿ ਪ੍ਰੋਡਕਸ਼ਨ ਦੀ ਕੁਆਲਿਟੀ ਵਿੱਚ ਡਿਫੈਕਟ ਨਹੀਂ ਹੈ ਅਤੇ ਪ੍ਰੋਡਕਸ਼ਨ ਵਿੱਚ ਐਨਵਾਇਰਮੈਂਟ ‘ਤੇ ਕੋਈ ਇਫੈਕਟ ਨਹੀਂ ਹੈ।

 ਸਾਥੀਓ,

21ਵੀਂ ਸਦੀ ਦੇ ਇਸ ਤੀਸਰੇ ਦਹਾਕੇ ਦੀ ਸਭ ਤੋਂ ਵੱਡੀ ਸਚਾਈ ਇਹ ਹੈ ਕਿ ਅੱਜ ਇੰਡੀਆ ਇਜ ਗੋਇੰਗ ਗਲੋਬਲ। ਕੋਰੋਨਾ ਦੇ ਇਸੇ ਕਾਲ ਵਿੱਚ ਭਾਰਤ ਨੇ 150 ਤੋਂ ਜ਼ਿਆਦਾ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਭੇਜ ਕੇ ਅਨੇਕਾਂ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਕੀਤੀ। ਜਦੋਂ ਭਾਰਤ ਨੂੰ ਕੋਵਿਡ ਦੇ ਵੈਕਸੀਨ ਬਣਾਉਣ ਵਿੱਚ ਸਫ਼ਲਤਾ ਮਿਲੀ ਤਾਂ ਅਸੀਂ ਆਪਣੀ ਵੈਕਸੀਨ ਨਾਲ ਕਰੀਬ 100 ਦੇਸ਼ਾਂ ਦੀ ਮਦਦ ਕੀਤੀ ਹੈ ਦੋਸਤੋ।

 ਸਾਥੀਓ,

ਅੱਜ ਦੀ ਤਾਜ਼ਾ ਖ਼ਬਰ, ਰੁਕਾਵਟ ਦੇ ਲਈ ਖੇਦ ਹੈ। ਅੱਜ ਵਿਸ਼ਵ ਵਿੱਚ ਕਣਕ ਦੀ ਕਮੀ ਦਾ ਸਾਹਮਣਾ ਦੁਨੀਆ ਕਰ ਰਹੀ ਹੈ। ਫੂਡ ਸਕਿਉਰਿਟੀ ਨੂੰ ਲੈ ਕੇ ਦੁਨੀਆ ਵਿੱਚ ਵੱਡੇ-ਵੱਡੇ ਦੇਸ਼ ਚਿੰਤਿਤ ਹਨ। ਉਸ ਸਮੇਂ ਹਿੰਦੁਸਤਾਨ ਦਾ ਕਿਸਾਨ ਦੁਨੀਆ ਦਾ ਪੇਟ ਭਰਨ ਦੇ ਲਈ ਅੱਗੇ ਆ ਰਿਹਾ ਹੈ ਦੋਸਤੋ।

 ਸਾਥੀਓ,

ਜਦੋਂ ਵੀ ਮਾਨਵਤਾ ਦੇ ਸਾਹਮਣੇ ਕੋਈ ਸੰਕਟ ਆਉਂਦਾ ਹੈ ਤਾਂ ਭਾਰਤ ਸਲੂਸ਼ਨ ਦੇ ਨਾਲ ਸਾਹਮਣੇ ਆਉਂਦਾ ਹੈ, ਜੋ ਸੰਕਟ ਲੈ ਕੇ ਆਉਂਦੇ ਹਨ ਸੰਕਟ ਉਨ੍ਹਾਂ ਨੂੰ ਮੁਬਾਰਕ, ਸਲੂਸ਼ਨ ਲੈ ਕੇ ਅਸੀਂ ਆਉਂਦੇ ਹਨ, ਦੁਨੀਆ ਦਾ ਜੈ ਜੈਕਾਰ ਦਿਖਦਾ ਹੈ ਦੋਸਤੋ। ਇਹੀ ਦੋਸਤੋ ਇਹੀ ਨਵਾਂ ਭਾਰਤ ਹੈ ਇਹੀ ਨਵੇਂ ਭਾਰਤ ਦੀ ਤਾਕਤ ਹੈ। ਤੁਹਾਡੇ ਵਿੱਚੋਂ ਜੋ ਲੋਕ ਵਰ੍ਹਿਆਂ ਤੋਂ ਭਾਰਤ ਨਹੀਂ ਗਏ ਹਨ, ਸ਼ਰਮਿੰਦਗੀ ਨਾ ਮਹਿਸੂਸ ਕਰੋ। ਲੇਕਿਨ ਉਨ੍ਹਾਂ ਨੂੰ ਜ਼ਰੂਰ ਲਗਦਾ ਹੋਵੇਗਾ ਆਖਿਰੀ ਇਹ ਹੋਇਆ ਕਿਵੇਂ, ਇੰਨਾ ਵੱਡਾ ਪਰਿਵਰਤਨ ਆਇਆ ਕਿਵੇਂ। ਜੀ ਨਹੀਂ ਸਾਥੀਓ, ਤੁਹਾਡਾ ਆਂਸਰ ਗ਼ਲਤ ਹੈ, ਮੋਦੀ ਨੇ ਕੁੱਝ ਨਹੀਂ ਕੀਤਾ ਹੈ 130 ਕਰੋੜ ਦੇਸ਼ਵਾਸੀਆਂ ਨੇ ਕੀਤਾ ਹੈ।

 ਸਾਥੀਓ,

ਗਲੋਬਲ ਹੁੰਦੇ ਹੋਏ ਭਾਰਤ ਵਿੱਚ ਤੁਹਾਡਾ ਯੋਗਦਾਨ ਵੀ ਬਹੁਤ ਹੋਣ ਵਾਲਾ ਹੈ, ਅਹਿਮ ਹੋਣ ਵਾਲਾ ਹੈ। ਅੱਜ ਭਾਰਤ ਵਿੱਚ ਲੋਕਲ ਦੇ ਪ੍ਰਤੀ ਜੋ ਕ੍ਰੇਜ ਪੈਦਾ ਹੋਇਆ ਹੈ ਉਵੇਂ ਹੀ ਹੈ ਜਦੋਂ ਆਜ਼ਾਦੀ ਦੇ ਅੰਦੋਲਨ ਦੇ ਸਮੇਂ ਸਵਦੇਸ਼ੀ ਵਸਤੂਆਂ ਦੇ ਲਈ ਪੈਦਾ ਹੋਏ ਸਨ। ਅਰਸੇ ਤੱਕ ਅਸੀਂ ਦੇਖਿਆ ਕਿ ਲੋਕ ਇਹ ਦੱਸਿਆ ਕਰਦੇ ਸਨ ਕਿ ਇਹ ਚੀਜ਼ ਅਸੀਂ ਉਸ ਦੇਸ਼ ਤੋਂ ਖਰੀਦੀ ਹੈ, ਇਹ ਚੀਜ਼ ਉਸ ਦੇਸ਼ ਦੀ ਹੈ। ਲੇਕਿਨ ਅੱਜ ਭਾਰਤ ਦੇ ਲੋਕਾਂ ਵਿੱਚ ਆਪਣੇ ਸਥਾਨਕ ਉਤਪਾਦਾਂ ਨੂੰ ਲੈ ਕੇ ਗਰਵ ਦੀ ਨਵੀਂ ਅਨੁਭੂਤਿ ਆਈ ਹੈ। ਤੁਹਾਨੂੰ ਵੀ ਪਤਾ ਹੋਵੇਗਾ ਅੱਜ ਤੋਂ 20 ਸਾਲ 10 ਪਹਿਲੇ ਜਦੋਂ ਤੁਸੀਂ ਘਰ ਚਿੱਠੀ ਲਿਖਦੇ ਸਨ ਕਿ ਮੈਂ ਫਲਾਣੀ ਤਰੀਕ ਨੂੰ ਆ ਰਿਹਾ ਹਾਂ ਤਾਂ ਫਿਰ ਘਰ ਤੋਂ ਚਿੱਠੀ ਆਉਂਦੀ ਸੀ ਕਿ ਆਉਂਦੇ ਸਮੇਂ ਇਹ ਲੈ ਆਉਣਾ। ਅੱਜ ਜਦ ਜਾਂਦੇ ਹੋ ਤਾਂ ਘਰ ਤੋਂ ਚਿੱਠੀ ਆਉਂਦੀ ਹੈ ਕਿ ਇੱਥੇ ਸਭ ਮਿਲਦਾ ਹੈ, ਨਾ ਲਿਆਉਣਾ। ਮੈਂ ਸਹੀ ਦੱਸ ਰਿਹਾ ਹਾਂ ਕਿ ਨਹੀਂ ਦੱਸ ਰਿਹਾ ਹਾਂ ਇਹੀ ਹੈ ਨਾ।

ਦੋਸਤੋ ਇਹੀ ਤਾਕਤ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ vocal for local, ਲੇਕਿਨ ਤੁਹਾਡਾ ਲੋਕਲ ਇੱਥੇ ਵਾਲਾ ਨਹੀਂ, ਦੋਸਤੋ ਇਹ ਜੋ ਦਮ ਪੈਦਾ ਹੋਇਆ ਨਾ, ਇਹ ਚੀਜ਼ ਨੂੰ ਬਣਾਉਣ ਵਿੱਚ ਕਿਸੇ ਭਾਰਤ ਦੀ ਮਿਹਨਤ ਲਗੀ ਹੈ। ਉਸ ਹਰ ਪ੍ਰੋਡਕਟ ਦੇ ਕਿਸੇ ਭਾਰਤੀ ਦੀ ਪਸੀਨੇ ਦੀ ਮਹਿਕ ਹੈ ਦੋਸਤੋ, ਉਸ ਮਿੱਟੀ ਦੀ ਸੁਗੰਧ ਹੈ ਦੋਸਤੋ। ਅਤੇ ਇਸ ਲਈ ਜੋ ਹਿੰਦੁਸਤਾਨ ਵਿੱਚ ਬਣਇਆ ਹੋਇਆ ਹੈ ਹਿੰਦੁਸਤਾਨ ਦੀ ਮਿੱਟੀ ਦੀ ਜਿਸ ਵਿੱਚ ਸੁਗੰਧ ਹੈ ਹਿੰਦੁਸਤਾਨ ਦੇ ਯੁਵਾ ਦਾ ਜਿਸ ਵਿੱਚ ਪਸੀਨਾ ਲਗਾ ਹੋਵੇ ਇਹ ਸਾਡੇ ਲਈ ਫੈਸ਼ਨ ਸਟੇਟਮੈਂਟ ਹੋਣਾ ਚਾਹੀਦਾ ਦੋਸਤੋ। ਤੁਸੀਂ ਦੇਖਿਆ ਇੱਕ ਵਾਰ ਇਹ ਫੀਲਿੰਗ ਅਨੁਭਵ ਕਰਾਂਗੇ ਨਾ ਤਾਂ ਵਾਇਬ੍ਰੇਸ਼ਨ ਅਗਲ ਬਗਲ ਵਿੱਚ ਪਹੁੰਚਦੇ ਦੇਰ ਨਹੀਂ ਲਗੀ। ਅਤੇ ਫਿਰ ਦੇਖਣਾ ਕਦ ਜਾਓਗੇ ਤੁਸੀਂ ਹੁਣੇ ਮੈਂ ਹਿੰਦੁਸਾਤਨ ਜਾ ਰਿਹਾ ਹਾਂ 10 ਦਿਨ ਦੇ ਲਈ ਤਾਂ ਇੱਥੋਂ ਲੋਕ ਚਿੱਠੀ ਦੇਣਗੇ ਕਿ ਵਾਪਸ ਆਉਂਦੇ ਸਮੇਂ ਹਿੰਦੁਸਤਾਨ ਤੋਂ ਇਹ ਲੈ ਆਉਣਾ। ਅਜਿਹਾ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ। ਇਹ ਕੰਮ ਤੁਹਾਨੂੰ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹੈ।

ਦੋਸਤੋਂ ਮੈਂ ਇੱਕ ਸ਼ਾਨਦਾਰ ਉਦਹਾਰਣ ਦੱਸਦਾ ਹਾਂ ਤੁਹਾਨੂੰ, ਵੱਡਾ ਸਿੰਪਲ ਜਿਹਾ ਉਦਾਹਰਣ ਅਤੇ ਮੈਂ ਉਦਾਹਰਣ ਦੇਣਾ ਚਾਹੁੰਦਾ ਹਾਂ ਖਾਦੀ, ਤੁਹਾਡੇ ਵਿੱਚੋਂ ਸਭ ਖਾਦੀ ਨੂੰ ਜਾਣਦੇ ਹਨ। ਖਾਦੀ ਅਤੇ ਨੇਤਾ ਚੋਲੀ ਦਾਮਨ ਦਾ ਨਾਤਾ ਸੀ। ਨੇਤਾ ਅਤੇ ਖਾਦੀ ਅਲੱਗ ਨਹੀਂ ਹੁੰਦੇ ਸਨ, ਖਾਦੀ ਆਉਂਦੇ ਹੀ ਨੇਤਾ ਦਿਖਦਾ ਸੀ, ਨੇਤਾ ਆਉਂਦੇ ਹੀ ਖਾਦੀ ਦਿਖਦੀ ਸੀ। ਜਿਸ ਖਾਦੀ ਨੂੰ ਮਹਾਤਮਾ ਗਾਂਧੀ ਨੇ ਜੀਆ, ਜਿਸ ਖਾਦੀ ਨੇ ਭਾਰਤ ਵਿੱਚ ਆਜ਼ਾਦੀ ਦੇ ਅੰਦੋਲਨ ਨੂੰ ਤਾਕਤ ਦਿੱਤੀ, ਲੇਕਿਨ ਦੁਰਭਾਗ ਨਾਲ ਆਜ਼ਾਦੀ ਦੇ ਬਾਅਦ ਉਸ ਖਾਦੀ ਦਾ ਵੀ ਉਹੀ ਹਾਲ ਹੋਇਆ ਜੋ ਆਜ਼ਾਦੀ ਦੇ ਦੀਵਾਨਿਆਂ ਦੇ ਸੁਪਨਿਆਂ ਦਾ ਹੋਇਆ ਸੀ। ਕੀ ਦੇਸ਼ ਦਾ ਕਰਤੱਵ ਨਹੀਂ ਸੀ ਜਿਸ ਖਾਦੀ ਦੇ ਗ਼ਰੀਬ ਮਾਂ ਨੂੰ ਰੋਜੀ ਮਿਲਦੀ ਹੈ, ਜਿਸ ਖਾਦੀ ਨਾਲ ਵਿਧਵਾ ਮਾਂ ਨੂੰ ਆਪਣੇ ਬੱਚਿਆਂ ਨੂੰ ਵੱਡਾ ਬਣਾਉਣ ਦੇ ਲਈ ਸਹਾਰਾ ਮਿਲਦਾ ਸੀ, ਲੇਕਿਨ ਹੌਲੀ-ਹੌਲੀ ਉਸ ਨੂੰ ਉਸ ਦੇ ਨਸੀਬ ‘ਤੇ ਛੱਡ ਦਿੱਤਾ ਗਿਆ ਅਤੇ ਇੱਕ ਪ੍ਰਕਾਰ ਨਾਲ ਉਹ ਮੌਤ ਦੇ ਕਗਾਰ ‘ਤੇ ਆ ਕੇ ਖੜ੍ਹਾ ਸੀ। ਮੈਂ ਮੁੱਖ ਮੰਤਰੀ ਬਣਿਆ ਤਾਂ ਮੈਂ ਬੀੜਾ ਉਠਾਇਆ। ਮੈਂ ਕਿਹਾ ਭਾਈ ਤੁਸੀਂ ਬੜੇ ਗਰਵ (ਮਾਣ) ਨਾਲ ਕਹਿੰਦੇ ਹਨ ਘਰ ਵਿੱਚ ਕਿਸੇ ਨੂੰ ਕਿ ਮੇਰੇ ਕੋਲ ਇਹ ਫੈਬ੍ਰਿਕ ਹੈ, ਇਹ ਫੈਬ੍ਰਿਕ ਹੈ, ਇੱਥੇ ਹੀ ਸਾੜੀ ਹੈ ਇੱਥੋਂ ਦਾ ਕੁੜਤਾ ਹੈ ਕਹਿੰਦੇ ਹਨ ਨਾ, ਹਾਂ ਬੋਲੋ ਤਾਂ ਸਹੀ? ਅਰੇ ਸੱਚ ਬੋਲਣਾ ਵਿੱਚ ਕੀ ਜਾਂਦਾ ਹੈ ਯਾਰ? ਤਾਂ ਮੈਂ ਕਹਿੰਦਾ ਸੀ ਯਾਰ ਇੱਕ ਖਾਦੀ ਵੀ ਤਾਂ ਰੱਖ ਲਓ। ਮੇਰੇ ਕੋਲ ਇਹ ਫੈਬ੍ਰਿਕ ਹੈ, ਖਾਦੀ ਵੀ ਤਾਂ ਰੱਖ ਲਓ।

ਸਾਥੀਓ,

ਗੱਲ ਬਹੁਤ ਛੋਟੀ ਸੀ ਲੇਕਿਨ ਮੈਂ ਅੱਜ ਦੇਸ਼ ਦੇ ਸਾਹਮਣੇ ਸਿਰ ਝੁਕਾਉਂਦਾ ਹਾਂ ਮੇਰੇ ਦੇਸ਼ ਵਿੱਚ ਇਸ ਗੱਲ ਨੂੰ ਵੀ ਗਲੇ ਲਗਾਇਆ ਅਤੇ ਤੁਹਾਨੂੰ ਵੀ ਜਾਣ ਕੇ ਆਨੰਦ ਹੋਵੇਗਾ ਆਜ਼ਾਦੀ ਦੇ 75 ਸਾਲ ਦੇ ਬਾਅਦ ਅੱਜ ਪਹਿਲੀ ਵਾਰ ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਮਨਾ ਰਿਹਾ ਹੈ, ਇਸ ਸਾਲ ਖਾਦੀ ਦਾ ਕਾਰੋਬਾਰ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ, ਪਹਿਲੀ ਵਾਰ ਹੋਇਆ। ਕਿੰਨੇ ਗ਼ਰੀਬ ਵਿਧਵਾ ਮਾਤਾਵਾਂ ਨੂੰ ਰੋਜੀ ਰੋਟੀ ਮਿਲੀ ਹੋਵੇਗੀ ਦੋਸਤੋ। ਬੀਤੇ 8 ਸਾਲ ਵਿੱਚ ਖਾਦੀ ਦੇ ਉਤਪਾਦਨ ਵਿੱਚ ਜੋ ਲਗਭਗ ਪੌਣੇ ਦੋ ਸੌ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਤੁਸੀਂ ਦਾਇਰਾ ਦੇਖੇ ਦੋਸਤੋ ਮੈਂ ਜਿਸ ਮਿਜਾਜ਼ ਨਾਲ ਸਟਾਰਟ ਅੱਪ ਦੀ ਗੱਲ ਕਰਦਾ ਹਾਂ ਨਾ ਉਸੇ ਮਿਜਾਜ਼ ਨਾਲ ਖਾਦੀ ਦੀ ਵੀ ਗੱਲ ਕਰਦਾ ਹਾਂ। ਜਿਸ ਮਿਜਾਜ਼ ਨਾਲ ਮੈਂ ਸੈਟੇਲਾਈਟ ਦੀ ਗੱਲ ਕਰਦਾ ਹਾਂ ਉਸੇ ਮਿਜਾਜ਼ ਨਾਲ ਮੈਂ soil ਦੀ ਵੀ ਗੱਲ ਕਰਦਾ ਹਾਂ।

 ਸਾਥੀਓ,

ਅੱਜ ਮੈਂ ਆਪ ਸਭ ਨੂੰ ਇਹ ਤਾਕੀਦ ਕਰਾਂਗਾ ਹੁਣੇ ਕਿ ਭਾਰਤ ਦੇ ਲੋਕਲ ਨੂੰ ਗਲੋਬਲ ਬਣਾਉਣ ਵਿੱਚ ਤੁਸੀਂ ਵੀ ਮੇਰਾ ਸਾਥ ਦੇਵੋ। ਇੱਥੇ ਦੇ ਲੋਕਾਂ ਨੂੰ ਭਾਰਤ ਦੇ ਲੋਕਲ ਦੀ ਵਿਵਿਧਤਾ, ਭਾਰਤ ਦੇ ਲੋਕਲ ਦੀ ਤਾਕਤ, ਭਾਰਤ ਦੇ ਲੋਕਲ ਦੀ ਖੂਬਸੂਰਤੀ ਨਾਲ ਪਰੀਚਿਤ ਤੁਸੀਂ ਬਹੁਤ ਅਸਾਨੀ ਨਾਲ ਕਰਵਾ ਸਕਦੇ ਹੋ। ਸੋਚੋ, ਦੁਨੀਆਂ ਵਿੱਚ ਇੰਨਾ ਵੱਡਾ ਇੰਡੀਅਨ ਡਾਇਸਪੋਰਾ ਹਰ ਦੇਸ਼ ਵਿੱਚ ਫੈਲਾ ਇੰਡੀਅਨ ਡਾਇਸਪੋਰਾ ਅਤੇ ਇੰਡੀਅਨ ਡਾਇਸਪੋਰਾ ਦੀ ਵਿਸ਼ੇਸ਼ਤਾ ਇਹ ਹੈ ਜਿਵੇਂ ਦੁੱਧ ਵਿੱਚ ਸ਼ੱਕਰ ਮਿਲ ਜਾਂਦੀ ਹੈ ਨਾ ਵੈਸਾ ਹੀ ਮਿਲ ਜਾਂਦਾ ਹੈ ਇਹ। ਅਤੇ ਪਤਾ ਹੀ ਨਹੀਂ ਚਲਦਾ ਵੈਲਿਊ ਅਡੀਸ਼ਨ ਕਰਦੇ ਟਾਈਮ, ਦੁੱਧ ਨੂੰ ਮਿੱਠਾ ਬਣਾ ਦਿੰਦਾ ਹੈ। ਜਿਸ ਦੇ ਕੋਲ ਇਹ ਸਮਰੱਥ ਹੈ ਉਹ ਅਸਾਨੀ ਨਾਲ ਹਿੰਦੁਸਤਾਨ ਦੇ ਲੋਕਲ ਨੂੰ ਆਪਣੇ ਪ੍ਰਯਤਨਾਂ ਨਾਲ ਜਰਮਨੀ ਦੀ ਧਰਤੀ ‘ਤੇ global ਬਣਾ ਸਕਦਾ ਹੈ। ਕਰੋਗੇ? ਕਿਹੋ ਜਿਹੀ ਆਵਾਜ਼ ਦਬ ਗਈ, ਕਰੋਗੇ? ਕਹਿਣ ਵਿੱਚ ਕੀ ਜਾਂਦਾ ਹੈ, ਮੋਦੀ ਜੀ ਕਿੱਥੇ ਹੁਣ ਦੁਬਾਰਾ ਆਉਣਗੇ। ਦੋਸਤੋ ਮੈਂ ਤੁਹਾਡੇ ‘ਤੇ ਭਰੋਸਾ ਕਰਦਾ ਹਾਂ ਤੁਸੀਂ ਕਰੋਗੇ ਮੈਨੂੰ ਵਿਸ਼ਵਾਸ ਹੈ ਦੋਸਤੋ

 

ਕੀ ਤੁਹਾਨੂੰ ਹੋਰ ਇੱਕ ਗੱਲ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਸਾਡਾ ਯੋਗ ਹੋਵੇ, ਸਾਡਾ ਆਯੁਰਵੇਦ ਹੋਵੇ,ਸਾਡੀ ਟ੍ਰੈਡੀਸ਼ਨਲ ਮੈਡੀਸਿੰਸ ਦੇ ਪ੍ਰੋਡਕਟ ਹੋਵੇ, ਤੁਸੀਂ ਕਲਪਨਾ ਨਹੀਂ ਕਰ ਸਕਦੇ, ਅੱਜ ਇਸ ਦਾ ਇੰਨਾ ਪੋਟੈਂਸ਼ਿਅਲ ਹੈ। ਤੁਸੀਂ ਹਿੰਦੁਸਤਾਨ ਤੋਂ ਹੋ ਅਜਿਹਾ ਕਹਿੰਦੇ ਕਿ ਸਾਹਮਣੇ ਵਾਲਾ ਤੁਹਾਨੂੰ ਪੁੱਛਦਾ ਹੋਵੇਗਾ ਯੋਗ ਜਾਣਦੇ ਹੋ ਪੁੱਛਦਾ ਹੈ ਕਿ ਨਹੀਂ ਪੁੱਛਦਾ ਹੈ ਅਤੇ  ਤੁਸੀਂ ਕੁੱਝ ਵੀ ਨਹੀਂ ਜਾਣਦੇ ਸਿਰਫ ਨੱਕ ਫੜਨਾ ਦੱਸ ਦੇਵੋਗੇ ਤਾਂ ਵੀ ਮੰਨੋਗੇ ਹਾਂ ਯਾਰ ਇਹ ਮਾਸਟਰ ਹੈ। ਭਾਰਤ ਦੇ ਖੇਤੀ ਮੁਨੀਆਂ ਦੀ ਤਪੱਸਿਆ ਦੀ ਆਬਰੂ ਇੰਨੀ ਹੈ ਕਿ ਤੁਸੀਂ ਇੱਕ ਛੋਟਾ ਜਿਹਾ ਬੋਰਡ ਲਗਾ ਦੇਵੋ, ਜਾਂ ਕੋਈ ਔਨਲਾਈਨ ਪਲੇਟਫਾਰਮ ਖੜ੍ਹਾ ਕਰ ਦੋ ਅਤੇ ਨੱਕ ਫੜਨਾ ਸਿੱਖਾ ਦੇਵੋ, ਡਾਲਰ ਦੇ ਕੇ   fee  ਦੇਣੇ ਆਉਗੇ ਕਿ ਨਹੀਂ ਆਓਗੇ। ਕੀ ਬ੍ਰਾਂਡ ਵੈਲਿਊ ਬਣਾਈ ਹੋਵੇਗੀ ਤੁਸੀਂ ਰਿਸ਼ੀ-ਮੁਨੀਆਂ ਦੇ ਨਾਲ। ਹਜਾਰਾਂ ਸਾਲਾਂ ਪਹਿਲਾਂ ਜੋ ਰਿਸ਼ੀ-ਮੁਨੀਆਂ ਨੇ ਜੋ ਤਦ ਕਰਕੇ ਛੱਡ ਦਿੱਤਾ ਉਹ ਰਸਤਾ, ਅੱਜ ਦਨੀਆ ਉਹ ਲੈ ਕੇ ਆਏ ਹਨ ਲੇਕਿਨ ਕੀ ਤੁਸੀਂ ਉਸ ਦੇ ਨਾਲ ਜੁੜੇ ਹਨ ਕੀ? ਮੈਂ ਤੁਹਾਨੂੰ ਤਾਕੀਦ ਕਰਾਂਗਾ 21 ਜੂਨ ਨੂੰ ਇਨਟਰਨੈਸ਼ਨਲ ਯੋਗ ਡੇ ਬਹੁਤ ਦੂਰ ਨਹੀਂ ਹੈ ਹੁਣੇ ਤੋਂ ਟੋਲੀਆਂ ਬਣਾ ਕੇ ਚਾਰੇ ਪਾਸੇ ਛਾ ਜਾਉਗੇ ਦੋਸਤੋ ਹਰ ਕਿਸੇ ਨੂੰ ਨੱਕ ਪਕੜਨਾ ਸਿਖਾ ਦੋਵੇ ਦੋਸਤੋ। ਨੱਕ ਕੱਟਣਾ ਨਹੀਂ ਸਿਖਾਉਣਾ ਹੈ।

 ਸਾਥੀਓ,

ਅੱਜ ਤੁਹਾਡੇ ਦਰਮਿਆਨ ਇੱਕ ਵਿਸ਼ੇ ਦੀ ਚਰਚਾ ਕਰਨਾ ਚਾਹੁੰਦਾ ਹਾਂ ਉਹ ਕਲਾਈਮੇਟ ਐਕਸ਼ਨ ਭਾਰਤ ਵਿੱਚ ਕਲਾਈਮੇਟ ਚੈਲੰਜ ਨਾਲ ਨਿਪਟਣ ਦੇ ਲਈ ਪੀਪਲ ਪਾਵਰ ਨਾਲ ਟੇਕ ਪਾਵਰ ਤੱਕ ਹਰ ਸਮਾਧਾਨ ‘ਤੇ ਕੰਮ ਕਰ ਰਹੇ ਹਾਂ। ਬੀਤੇ ਅੱਠ ਸਾਲ ਵਿੱਚ ਅਸੀਂ ਭਾਰਤ ਵਿੱਚ ਐੱਲਪੀਜੀ ਦੀ ਕਵਰੇਜ ਨੂੰ ਪੰਜਾਹ ਪ੍ਰਤੀਸ਼ਤ ਵਧਾ ਕੇ, ਕਰੀਬ  ਸੌ ਪ੍ਰਤੀਸ਼ਤ ਕਰ ਦਿੱਤਾ ਹੈ। ਭਾਰਤ ਦਾ ਐੱਲਈਡੀ ਬਲੱਬ, ਹੁਣ ਜਰਮਨੀ ਵਾਲੇ ਹਨ ਤਾਂ ਜਰਾ ਬਲੱਬ ਵਾਲੀ ਗੱਲ ਜਲਦੀ ਸਮਝੋਗੇ, ਭਾਰਤ ਦਾ ਲਗਭਗ ਹਰ ਘਰ ਹੁਣ ਐੱਲਈਡੀ ਬਲੱਬ ਉਪਯੋਗ ਕਰ ਰਿਹਾ ਹੈ। ਓਜਾਲਾ ਯੋਜਨਾ ਦੇ ਤਹਿਤ ਅਸੀਂ ਦੇਸ਼ ਵਿੱਚ ਕਰੀਬ ਕਰੀਬ 37 ਕਰੋੜ ਐੱਲਈਡੀ ਬੱਲਬ ਵੰਡੇ ਹਨ ਅਤੇ ਐੱਲਈਡੀ ਬਲੱਬ ਦਾ ਉਪਯੋਗ ਊਰਜਾ ਬਚਤ ਦੇ ਲਈ ਹੁੰਦਾ ਹੈ, ਐਨਰਜੀ ਸੈਵਿੰਗ ਦੇ ਲਈ ਹੁੰਦਾ ਹੈ ਅਤੇ ਤੁਸੀਂ ਜਰਮਨੀ ਵਿੱਚ ਸੀਨਾ ਠੋਕ ਕੇ ਲੋਕਾਂ ਨੂੰ ਕਹਿ ਸਕਦੇ ਹੋ ਕੇ ਭਾਰਤ ਵਿੱਚ ਇੱਕ ਛੋਟਾ ਜਿਹਾ ਪਰਿਵਰਤਨ ਲਿਆ ਕੇ ਕੀ ਕੀਤਾ ਹੈ ਅਤੇ ਇਸ ਦੇ ਕਾਰਨ ਲਗਭਗ 48 ਹਜਾਰ ਮਿਲੀਅਨ ਕਿਲੋ ਵਾਟ ਅਵਰ ਬਿਜਲੀ ਬਚੀ ਹੈ। ਅਤੇ ਪ੍ਰਤੀ ਸਾਲ ਕਰੀਬ-ਕਰੀਬ 4 ਕਰੋੜ ਟਨ ਕਾਰਬਨ ਐਮਿਸ਼ਨ ਕੰਮ ਹੋਇਆ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸੇ ਇੱਕ ਯੋਜਨਾ ਨੇ ਐਨਵਾਇਰਮੈਂਟ ਦੀ ਕਿੰਨੀ ਵੱਡੀ ਰੱਖਿਆ ਕੀਤੀ ਹੈ।

ਸਾਥੀਓ, ਅਜਿਹੇ ਪ੍ਰਯਤਨਾਂ ਦੀ ਵਜ੍ਹਾ ਨਾਲ ਅੱਜ ਭਾਰਤ ਅਭੂਤਪੂਰਵ ਪੱਧਰ ‘ਤੇ ਗ੍ਰੀਨ ਜੌਬਸ ਦੇ ਖੇਤਰ ਵਿੱਚ ਇੱਕ ਨਵਾਂ ਖੇਤਰ ਖੋਲ੍ਹ ਰਿਹਾ ਹੈ ਅੱਗੇ ਵਧ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਭਾਰਤ ਅਤੇ ਜਰਮਨੀ ਨੇ ਵੀ ਲੇਕਿਨ ਐਨਰਜੀ ਨੂੰ ਲੈ ਕੇ ਇੱਕ ਬਹੁਤ ਵੱਡੀ ਪਾਰਟਨਰਸ਼ਿਪ ਵੱਲ ਇੱਕ ਕਦਮ ਉਠਾਇਆ ਹੈ ਸਾਥੀਓ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਕਲਾਈਮੇਟ ਰਿਸਪਾਂਸਿਬਿਲਿਟੀ ਨੂੰ ਨੈੱਕਸਟ ਲੈਵਲ ‘ਤੇ ਵੀ ਲੈ ਜਾਣ ਦਾ ਫੈਸਲਾ ਲਿਆ ਹੈ। ਮੈਂ ਉਦਾਹਰਣ ਦਿੰਦਾ ਹਾਂ ਭਾਰਤੀਆਂ ਨੇ ਦੇਸ਼ ਦੇ ਹਰ ਜਿਲ੍ਹੇ ਵਿੱਚ ਹਰ ਡਿਸਟ੍ਰਿਕਟ ਯਾਨੀ ਤੁਸੀਂ ਅੰਦਾਜ ਕਰ ਸਕਦੇ ਹੋ ਮੈਂ ਕੀ ਦੱਸ ਰਿਹਾ ਹਾਂ ਹਰ ਡਿਸਟ੍ਰਿਕਟ ਵਿੱਚ 75 ਨਵੇਂ ਅੰਮ੍ਰਿਤ ਸਰੋਵਰ ਬਣਾਉਣ ਦਾ ਸੰਕਲਪ ਲਿਆ ਹੈ ਤਾਲਾਬ ਬਣਾਉਣ ਦਾ। ਚਾਂਦੀ ਦੇਸ਼ ਵਿੱਚ ਕਰੀਬ ਕਰੀਬ ਆਉਣ ਵਾਲੇ 500 ਦਿਵਸ ਵਿੱਚ 50,000 ਨਵੇਂ ਵਾਟਰ ਬੌਡੀਜ ਬਣੇਗਾ, ਪੌਂਡ੍ਸ ਬਣਨਗੇ ਜਾਂ ਤਾਂ ਪੁਰਾਣੇ ਪੌਂਡਸ ਨੂੰ ਪੁਨਰਜੀਵਿਤ ਕੀਤਾ ਜਾਵੇਗਾ। ਜਲ ਹੀ ਜੀਵਨ ਹੈ, ਜਲ ਹੈ ਤਾਂ ਕੱਲ੍ਹ ਹੈ ਲੇਕਿਨ ਜਲ ਦੇ ਲਈ ਵੀ ਤਾਂ ਪਸੀਨਾ ਬਹਾਨਾ ਪੈਂਦਾ ਹੈ ਦੋਸਤੋ। ਕੀ ਤੁਸੀਂ ਇਸ ਅਭਿਯਾਨ ਨਾਲ ਜੁੜ ਸਕਦੇ ਹੋ? ਤੁਸੀਂ ਜਿਸ ਪਿੰਡ ਤੋਂ ਆਏ ਹੋ ਉਸ ਪਿੰਡ ਵਿੱਚ ਤਲਾਬ ਬਣੇ ਉਸ ਤਲਾਬ ਬਣਾਉਣ ਵਿੱਚ ਤੁਹਾਡਾ ਵੀ ਸਹਿਯੋਗ ਹੋਵੇ ਤੁਸੀਂ ਵੀ ਉਨ੍ਹਾਂ ਨੂੰ ਪ੍ਰੇਰਿਤ ਕਰੋ। ਅਤੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅੰਮ੍ਰਿਤ ਸਰੋਵਰ ਬਣਾਉਣ ਵਿੱਚ ਦੁਨੀਆ ਵਿੱਚ ਫੈਲੇ ਹੋਏ ਹਰ ਹਿੰਦੁਸਤਾਨ ਦਾ ਯੋਗਦਾਨ ਸੀ, ਤੁਸੀਂ ਕਲਪਨਾ ਕਰ ਸਕਦੇ ਹੋ ਤੁਹਾਨੂੰ ਕਿੰਨਾ ਆਨੰਦ ਹੋਵੇਗਾ।

 ਸਾਥੀਓ,

ਭਾਰਤ ਦੀ ਬਿਹਤਰੀਨ ਸਮਝ ਰੱਖਣ ਵਾਲੇ ਮਸ਼ਹੂਰ ਜਰਮਨ ਵਿਦਵਾਨ ਮੈਕਸ ਮੂਲਰ ਨੇ Indo-European  ਵਰਲਡ ਦੇ shared future ਦੀ ਗੱਲ ਕੀਤੀ ਸੀ। ਤੁਹਾਡੇ ਵਿੱਚੋਂ ਸਭ ਲੋਕ ਇੱਥੇ ਦਿਨ ਵਿੱਚ 10 ਵਾਰ ਉਸ ਦਾ ਜ਼ਿਕਰ ਕਰਦੇ ਹੋਵੋਗੇ। 21ਵੀਂ ਸਦੀ ਵਿੱਚ ਉਸ ਨੂੰ ਜ਼ਮੀਨ ‘ਤੇ ਉਤਾਰਨ ਦਾ ਇਹ ਬਿਹਤਰੀਨ ਸਮੇਂ ਹੈ। ਭਾਰਤ ਅਤੇ ਯੂਰੋਪ ਦੀ ਮਜ਼ਬੂਤ ਸਾਂਝੇਦਾਰੀ ਦੁਨੀਆ ਵਿੱਚ peace ਅਤੇ prosperity ਸੁਨਿਸ਼ਚਿਤ ਕਰ ਸਕਦੀ ਹੈ। ਇਹ ਸਾਂਝੇਦਾਰੀ ਨਿਰੰਤਰ ਵਧਦੀ ਰਹੇ ਤੁਸੀਂ ਵੀ ਇਸੇ ਉਤਸ਼ਾਹ ਅਤੇ ਉਮੰਗ ਦੇ ਨਾਲ ਮਾਨਵ ਕਲਿਆਣ ਦੇ ਲਈ ਭਾਰਤ ਦੇ ਕਲਿਆਣ ਵਿੱਚ ਕੁੱਝ ਨਾ ਕੁੱਝ ਯੋਗਦਾਨ ਦਿੰਦੇ ਰਹੋ ਕਿਉਂਕਿ ਅਸੀਂ ਤਾਂ ਵਸੁਦੇਵ ਕੁਟੁੰਬਕਮ ਵਾਲੇ ਲੋਕ ਹਨ। ਸਾਥੀਓ ਤੁਸੀਂ ਇੱਥੇ ਹੋ ਬਹੁਤ ਅੱਗੇ ਵਧੋ, ਫਲੋ-ਫੂਲੋ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ, ਇਹ ਮੇਰੀ ਤੁਹਾਡੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ ਅਤੇ 130 ਕਰੋੜ ਦੇਸ਼ਵਾਸੀਆਂ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਆਪ ਖੁਸ਼ ਰਹੋ ਸੁਅਰਥ ਰਹੋ! ਬਹੁਤ-ਬਹੁਤ ਧੰਨਵਾਦ!

  

*********

ਡੀਐੱਸ/ਐੱਲਪੀ/ਏਕੇ/ਵੀਕੇ



(Release ID: 1823900) Visitor Counter : 121