ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭੁਜ ਵਿੱਚ ਕੇ. ਕੇ. ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕੀਤਾ


ਭੂਚਾਲ ਨਾਲ ਮਚੀ ਤਬਾਹੀ ਨੂੰ ਪਿੱਛੇ ਛੱਡ ਕੇ ਭੁਜ ਅਤੇ ਕੱਛ ਦੇ ਲੋਕ ਹੁਣ ਆਪਣੀ ਮਿਹਨਤ ਨਾਲ ਇਸ ਖੇਤਰ ਦੀ ਨਵੀਂ ਕਿਸਮਤ ਲਿਖ ਰਹੇ ਹਨ

"ਬਿਹਤਰ ਸਿਹਤ ਸੁਵਿਧਾਵਾਂ ਸਿਰਫ਼ ਰੋਗ ਦੇ ਇਲਾਜ ਤੱਕ ਹੀ ਸੀਮਿਤ ਨਹੀਂ ਹੁੰਦੀਆਂ ਹਨ, ਇਹ ਸਮਾਜਿਕ ਨਿਆਂ ਨੂੰ ਪ੍ਰੋਤਸਾਹਿਤ ਕਰਦੀਆਂ ਹਨ

“ਜਦੋਂ ਕਿਸੇ ਗ਼ਰੀਬ ਨੂੰ ਸਸਤਾ ਅਤੇ ਉੱਤਮ ਇਲਾਜ ਸੁਲਭ ਹੁੰਦਾ ਹੈ, ਤਾਂ ਉਸ ਦਾ ਵਿਵਸਥਾ ’ਤੇ ਭਰੋਸਾ ਮਜ਼ਬੂਤ ਹੁੰਦਾ ਹੈ। ਇਲਾਜ ਦੇ ਖਰਚ ਦੀ ਚਿੰਤਾ ਤੋਂ ਗ਼ਰੀਬ ਨੂੰ ਮੁਕਤੀ ਮਿਲਦੀ ਹੈ ਤਾਂ ਉਹ ਨਿਸ਼ਚਿੰਤ ਹੋ ਕੇ ਗ਼ਰੀਬੀ ਤੋਂ ਬਾਹਰ ਨਿਕਲਣ ਲਈ ਮਿਹਨਤ ਕਰਦਾ ਹੈ”

Posted On: 15 APR 2022 2:04PM by PIB Chandigarh

ਪ੍ਰਧਾਨ ਮੰਤਰੀ,  ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਗੁਜਰਾਤ ਦੇ ਭੁਜ ਵਿੱਚ  ਕੇ. ਕੇ. ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕੀਤਾ ਹਸਪਤਾਲ ਦਾ ਨਿਰਮਾਣ ਸ਼੍ਰੀ ਕੱਛੀ ਲੇਵਾ ਪਟੇਲ ਸਮਾਜ,  ਭੁਜ ਦੁਆਰਾ ਕੀਤਾ ਗਿਆ ਹੈ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰਭਾਈ ਪਟੇਲ  ਇਸ ਮੌਕੇ ਤੇ ਮੌਜੂਦ ਪਤਵੰਤੇ ਲੋਕਾਂ ਵਿੱਚ ਸ਼ਾਮਲ ਸਨ

ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਸਰਾਹਨਾ ਕਰਦੇ ਹੋਏ ਕਿਹਾ ਕਿ ਭੂਚਾਲ ਨਾਲ ਮਚੀ ਤਬਾਹੀ ਨੂੰ ਪਿੱਛੇ ਛੱਡ ਕੇ ਭੁਜ ਅਤੇ ਕੱਛ  ਦੇ ਲੋਕ ਹੁਣ ਆਪਣੀ ਮਿਹਨਤ ਨਾਲ ਇਸ ਖੇਤਰ ਦੀ ਨਵੀਂ ਕਿਸਮਤ ਲਿਖ ਰਹੇ ਹਨ।  ਪ੍ਰਧਾਨ ਮੰਤਰੀ  ਨੇ ਕਿਹਾ,  "ਅੱਜ ਇਸ ਖੇਤਰ ਵਿੱਚ ਅਨੇਕ ਆਧੁਨਿਕ ਮੈਡੀਕਲ ਸੇਵਾਵਾਂ ਮੌਜੂਦ ਹਨ। ਇਸ ਕੜੀ ਵਿੱਚ ਭੁਜ ਨੂੰ ਅੱਜ ਇੱਕ ਆਧੁਨਿਕ,  ਸੁਪਰ ਸਪੈਸ਼ਲਿਟੀ ਹਸਪਤਾਲ ਮਿਲ ਰਿਹਾ ਹੈ।  ਪ੍ਰਧਾਨ ਮੰਤਰੀ  ਨੇ ਕਿਹਾ ਕਿ ਇਹ ਹਸਪਤਾਲ ਖੇਤਰ ਦਾ ਪਹਿਲਾ ਧਰਮਾਰਥ ਸੁਪਰ ਸਪੈਸ਼ਲਿਟੀ ਹਸਪਤਾਲ ਹੈ ,  ਜੋ ਕੱਛ  ਦੇ ਲੋਕਾਂ  ਦੇ ਨਾਲ-ਨਾਲ ਲੱਖਾਂ ਸੈਨਿਕਾਂ,  ਫੌਜ ਦੇ ਨੌਜਵਾਨਾਂ ਅਤੇ ਵਪਾਰੀਆਂ ਲਈ ਗੁਣਵੱਤਾਪੂਰਣ ਮੈਡੀਕਲ ਟ੍ਰੀਟਮੈਂਟ ਦੀ ਗਾਰੰਟੀ ਕਰੇਗਾ

ਪ੍ਰਧਾਨ ਮੰਤਰੀ ਨੇ ਵਿਸਤਾਰਪੂਰਵਕ ਦੱਸਿਆ ਕਿ ਬਿਹਤਰ ਸਿਹਤ ਸੁਵਿਧਾਵਾਂ ਸਿਰਫ਼ ਰੋਗ ਦੇ ਇਲਾਜ ਤੱਕ ਹੀ ਸੀਮਿਤ ਨਹੀਂ ਹੁੰਦੀਆਂ ਹਨ ,  ਇਹ ਸਮਾਜਿਕ ਨਿਆਂ ਨੂੰ ਪ੍ਰੋਤਸਾਹਿਤ ਕਰਦੀਆਂ ਹਨ। ਪ੍ਰਧਾਨ ਮੰਤਰੀ  ਨੇ ਕਿਹਾ,  “ਜਦੋਂ ਕਿਸੇ ਗ਼ਰੀਬ ਨੂੰ ਸਸਤਾ ਅਤੇ ਉੱਤਮ ਇਲਾਜ ਸੁਲਭ ਹੁੰਦਾ ਹੈ,  ਤਾਂ ਉਸ ਦਾ ਵਿਵਸਥਾ ਤੇ ਭਰੋਸਾ ਮਜ਼ਬੂਤ ਹੁੰਦਾ ਹੈ। ਇਲਾਜ ਦੇ ਖਰਚ ਦੀ ਚਿੰਤਾ ਤੋਂ ਗ਼ਰੀਬ ਨੂੰ ਮੁਕਤੀ ਮਿਲਦੀ ਹੈ ਤਾਂ ਉਹ ਨਿਸ਼ਚਿਤ ਹੋ ਕੇ ਗ਼ਰੀਬੀ ਤੋਂ ਬਾਹਰ ਨਿਕਲਣ ਲਈ ਮਿਹਨਤ ਕਰਦਾ ਹੈ” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬੀਤੇ ਸਾਲਾਂ ਵਿੱਚ ਹੈਲਥ ਸੈਕਟਰ ਦੀਆਂ ਜਿੰਨੀਆਂ ਵੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ,  ਉਨ੍ਹਾਂ ਦੀ ਪ੍ਰੇਰਣਾ ਇਹੀ ਸੋਚ ਹੈ

ਆਯੁਸ਼ਮਾਨ ਭਾਰਤ ਯੋਜਨਾ ਅਤੇ ਜਨਔਸ਼ਧੀ ਯੋਜਨਾ ਤੋਂ ਹਰ ਸਾਲ ਗ਼ਰੀਬ ਅਤੇ ਮਿਡਲ ਕਲਾਸ ਪਰਿਵਾਰਾਂ ਦੇ ਲੱਖਾਂ ਕਰੋੜ ਰੁਪਏ ਇਲਾਜ ਵਿੱਚ ਖਰਚ ਹੋਣ ਤੋਂ ਬਚ ਰਹੇ ਹਨ।  ਸਿਹਤ ਅਤੇ ਭਲਾਈ ਕੇਂਦਰ ਅਤੇ ਆਯੁਸ਼ਮਾਨ ਭਾਰਤ ਸਿਹਤ ਸੁਵਿਧਾ ਯੋਜਨਾ ਜਿਹੇ ਅਭਿਯਾਨ ਸਭ ਲਈ ਉਪਚਾਰ ਨੂੰ ਅਸਾਨ ਬਣਾਉਣ ਵਿੱਚ ਮਦਦ ਕਰ ਰਹੇ ਹਨ

ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਮਰੀਜ਼ਾਂ ਲਈ ਸੁਵਿਧਾਵਾਂ ਦਾ ਵਿਸਤਾਰ ਕਰ ਰਿਹਾ ਹੈ। ਜ਼ਿਲ੍ਹੇ ਵਿੱਚ ਆਯੁਸ਼ਮਾਨ ਸਿਹਤ ਸੁਵਿਧਾ ਮਿਸ਼ਨ ਦੇ ਮਾਧਿਅਮ ਰਾਹੀਂ ਆਧੁਨਿਕ ਅਤੇ ਮਹੱਤਵਪੂਰਨ ਸਿਹਤ ਸੁਵਿਧਾਵਾਂ ਦਾ ਵਿਕਾਸ ਕੀਤਾ ਗਿਆ ਹੈ ਅਤੇ ਇਸ ਨੂੰ ਬਲਾਕ ਪੱਧਰ ਤੱਕ ਲਿਜਾਇਆ ਜਾ ਰਿਹਾ ਹੈ।  ਹਰ ਜ਼ਿਲ੍ਹੇ ਵਿੱਚ ਹਸਪਤਾਲ ਬਣ ਰਹੇ ਹਨ ।  ਇਸੇ ਤਰ੍ਹਾਂ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਦੇ ਨਿਰਮਾਣ ਦਾ ਲਕਸ਼ ਹੋਵੇ ਜਾਂ ਫਿਰ ਮੈਡੀਕਲ ਐਜ਼ੂਕੇਸ਼ਨ ਨੂੰ ਸਭ ਦੀ ਪਹੁੰਚ  ਵਿੱਚ ਰੱਖਣ ਦਾ ਯਤਨ,  ਇਸ ਨਾਲ ਆਉਣ ਵਾਲੇ 10 ਸਾਲਾਂ ਵਿੱਚ ਦੇਸ਼ ਨੂੰ ਰਿਕਾਰਡ ਸੰਖਿਆ ਵਿੱਚ ਨਵੇਂ ਡਾਕਟਰ ਮਿਲਣ ਵਾਲੇ ਹਨ

ਗੁਜਰਾਤੀ ਬਾਰੇ,  ਪ੍ਰਧਾਨ ਮੰਤਰੀ  ਨੇ ਕਿਹਾ ਕਿ ਇੱਕ ਅਜਿਹੀ ਸਥਿਤੀ ਆ ਗਈ ਹੈ ਕਿ ਨਾ ਤਾਂ ਮੈਂ ਕੱਛ ਛੱਡ ਸਕਦਾ ਹਾਂ ਅਤੇ ਨਾ ਹੀ ਕੱਛ ਮੈਨੂੰ ਛੱਡ ਸਕਦਾ ਹੈ।  ਉਨ੍ਹਾਂ ਨੇ ਗੁਜਰਾਤ ਵਿੱਚ ਮੁੱਢਲੀਆਂ ਮੈਡੀਕਲ ਸੁਵਿਧਾ ਅਤੇ ਸਿੱਖਿਆ ਦੇ ਖੇਤਰ ਵਿੱਚ ਹਾਲ ਦੇ ਵਿਸਤਾਰ ਬਾਰੇ ਦੱਸਿਆ।  ਉਨ੍ਹਾਂ ਨੇ ਕਿਹਾ ਕਿ ਅੱਜ ਨੌਂ ਏਮਸ ਹਨ,  ਤਿੰਨ ਦਰਜਨ ਤੋਂ ਅਧਿਕ ਮੈਡੀਕਲ ਕਾਲਜ ਹਨ,  ਜਦੋਂ ਕਿ ਪਹਿਲਾਂ ਕੇਵਲ 9 ਕਾਲਜ ਸਨ।  ਉਨ੍ਹਾਂ ਨੇ ਕਿਹਾ ਕਿ ਮੈਡੀਕਲ ਸੀਟਾਂ ਦੀ ਸੰਖਿਆ 1100 ਤੋਂ ਵਧ ਕੇ 6000 ਹੋ ਗਈ ਹੈ। ਰਾਜਕੋਟ ਏਮਸ ਵਿੱਚ ਕੰਮ ਸ਼ੁਰੂ ਹੋ ਗਿਆ ਹੈ ਅਤੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਮਾਤਾ ਅਤੇ ਸ਼ਿਸ਼ੂ ਦੀ ਸਿਹਤ ਸੇਵਾ ਲਈ 1500 ਬੈੱਡ ਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।  ਕਾਰਡੀਓਲੌਜੀ ਅਤੇ ਡਾਇਲਿਸਿਸ ਦੀਆਂ ਸੁਵਿਧਾਵਾਂ ਕਈ ਗੁਣਾ ਵੱਧ ਗਈਆਂ ਹਨ

ਸ਼੍ਰੀ ਮੋਦੀ ਨੇ ਸਿਹਤ ਦੇ ਪ੍ਰਤੀ ਰੋਕਥਾਮ ਦੇ ਆਪਣੇ ਦ੍ਰਿਸ਼ਟੀਕੋਣ ਤੇ ਫਿਰ ਤੋਂ ਜ਼ੋਰ ਦਿੱਤਾ ਅਤੇ ਸਫਾਈ,  ਕਸਰਤ ਅਤੇ ਯੋਗ ਤੇ ਧਿਆਨ ਦੇਣ ਦਾ ਅਨੁਰੋਧ ਕੀਤਾ।  ਉਨ੍ਹਾਂ ਨੇ ਚੰਗੇ ਆਹਾਰ,  ਸਵੱਛ ਪਾਣੀ ਅਤੇ ਪੋਸ਼ਣ  ਦੇ ਮਹੱਤਵ  ਬਾਰੇ ਵੀ ਦੱਸਿਆ।  ਉਨ੍ਹਾਂ ਨੇ ਕੱਛ ਖੇਤਰ ਨੂੰ ਯੋਗ ਦਿਵਸ ਨੂੰ ਵੱਡੇ ਪੈਮਾਨੇ ਤੇ ਮਨਾਉਣ ਦਾ ਸੱਦਾ ਕੀਤਾ।  ਉਨ੍ਹਾਂ ਨੇ ਪਟੇਲ ਸਮੁਦਾਇ ਨੂੰ ਵਿਦੇਸ਼ਾਂ ਵਿੱਚ ਕੱਛ ਤਿਉਹਾਰ ਨੂੰ ਹੁਲਾਰਾ ਦੇਣ ਅਤੇ ਇਸ ਦੇ ਲਈ ਵਿਦੇਸ਼ੀ ਸੈਨਾਨੀਆਂ ਦੀ ਸੰਖਿਆ ਵਧਾਉਣ ਲਈ ਵੀ ਕਿਹਾ।  ਉਨ੍ਹਾਂ ਨੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਲਈ ਆਪਣਾ ਸੱਦਾ ਵੀ ਦੁਹਰਾਇਆ ।

 

 

***********

ਡੀਐੱਸ


(Release ID: 1817182) Visitor Counter : 138