ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਮਹਾਵੀਰ ਜਯੰਤੀ ਦੀਆਂ ਵਧਾਈਆਂ ਦਿੱਤੀਆਂ

Posted On: 14 APR 2022 9:37AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਮਹਾਵੀਰ ਜਯੰਤੀ ਦੀਆਂ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਭਗਵਾਨ ਮਹਾਵੀਰ ਦੇ ਸਦੁਪਦੇਸ਼ਾਂ, ਖਾਸ ਤੌਰ ‘ਤੇ ਸ਼ਾਂਤੀ, ਦਇਆ ਅਤੇ ਭਾਈਚਾਰੇ ਦੇ ਉਪਦੇਸ਼ ਨੂੰ ਯਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਮਹਾਵੀਰ ਜਯੰਤੀ ਦੇ ਪਾਵਨ ਅਵਸਰ ‘ਤੇ ਵਧਾਈਆਂ।

ਭਗਵਾਨ ਮਹਾਵੀਰ ਦੇ ਸ਼ਾਸ਼ਵਤ ਉਪਦੇਸ਼ ਅਤੇ ਜੀਵ-ਦਇਆ ਦੇ ਲਈ ਉਨ੍ਹਾਂ ਦਾ ਜ਼ੋਰ ਸਮਤਾਵਾਦੀ ਅਤੇ ਦਇਆਮਈ ਸਮਾਜ ਦੀ ਰਚਨਾ ਵਿੱਚ ਸਹਾਇਕ ਹੋ ਸਕਦੇ ਹਨ।

ਮੇਰੀ ਕਾਮਨਾ ਹੈ ਕਿ ਭਗਵਾਨ ਮਹਾਵੀਰ ਦਾ ਅਸ਼ੀਰਵਾਦ ਸਾਡੇ ਸਮਾਜ ਵਿੱਚ ਸ਼ਾਂਤੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਵਧਾਵੇ।”

 

 


 

*****


ਡੀਐੱਸ/ਐੱਸਟੀ



(Release ID: 1816921) Visitor Counter : 124