ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 29 ਮਾਰਚ ਨੂੰ ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ ਦੇ 5 ਲੱਖ ਤੋਂ ਅਧਿਕ ਲਾਭਾਰਥੀਆਂ ਦੇ ‘ਗ੍ਰਹਿ ਪ੍ਰਵੇਸ਼ਮ’ ਵਿੱਚ ਹਿੱਸਾ ਲੈਣਗੇ
ਦੇਸ਼ ਦੇ ਹਰ ਜ਼ਰੂਰਤਮੰਦ ਪਰਿਵਾਰ ਨੂੰ ਪੱਕਾ ਘਰ ਉਪਲਬਧ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਪ੍ਰਯਤਨ ਦੀ ਦਿਸ਼ਾ ਵਿੱਚ ਇਹ ਇੱਕ ਹੋਰ ਕਦਮ ਹੈ
प्रविष्टि तिथि:
28 MAR 2022 2:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਮਾਰਚ ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਲਗਭਗ 5.21 ਲੱਖ ਲਾਭਾਰਥੀਆਂ ਦੇ ‘ਗ੍ਰਹਿ ਪ੍ਰਵੇਸ਼ਮ’ ਵਿੱਚ ਹਿੱਸਾ ਲੈਣਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
ਦੇਸ਼ ਦੇ ਹਰ ਜ਼ਰੂਰਤਮੰਦ ਪਰਿਵਾਰ ਨੂੰ ਸਾਰੀਆਂ ਮੂਲਭੂਤ ਸੁਵਿਧਾਵਾਂ ਦੇ ਨਾਲ ਇੱਕ ਪੱਕਾ ਘਰ ਉਪਲਬਧ ਕਰਵਾਉਣ ਦੇ ਲਈ ਪ੍ਰਧਾਨ ਮੰਤਰੀ ਦਾ ਨਿਰੰਤਰ ਪ੍ਰਯਤਨ ਰਿਹਾ ਹੈ। ਇਹ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।
ਇਸ ਸਮਾਰੋਹ ਵਿੱਚ ਪੂਰੇ ਮੱਧ ਪ੍ਰਦੇਸ਼ ਵਿੱਚ ਨਵੇਂ ਘਰਾਂ ਵਿੱਚ ਸੰਖ, ਦੀਪ, ਫੁੱਲ ਅਤੇ ਰੰਗੋਲੀ ਸਹਿਤ ਪਰੰਪਰਾਗਤ ਉਤਸਵ ਵੀ ਆਯੋਜਿਤ ਕੀਤਾ ਜਾਵੇਗਾ।
ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਲਾਗੂਕਰਨ ਵਿੱਚ ਕਈ ਅਨੂਠੇ ਅਤੇ ਅਭਿਨਵ ਕਦਮ ਦੇਖੇ ਜਾ ਰਹੇ ਹਨ, ਜਿਵੇਂ ਮਹਿਲਾ ਰਾਜਮਿਸਤਰੀ ਸਹਿਤ ਹਜ਼ਾਰਾਂ ਰਾਜਮਿਸਤਰੀਆਂ ਨੂੰ ਟ੍ਰੇਨਿੰਗ ਦੇਣਾ, ਫਲਾਈ ਐਸ਼ ਇੱਟਾਂ ਦਾ ਉਪਯੋਗ ਕਰਨਾ, ਮਹਿਲਾ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਨੂੰ ਸੈਂਟਰਿੰਗ ਸਮੱਗਰੀ ਦੇ ਲਈ ਰਿਣ ਪ੍ਰਦਾਨ ਕਰਨਾ ਅਤੇ ਪ੍ਰੋਜੈਕਟਾਂ ਦੇ ਬਿਹਤਰ ਲਾਗੂਕਰਨ ਅਤੇ ਨਿਗਰਾਨੀ ਦੇ ਲਈ ਟੈਕਨੋਲੋਜੀ ਦਾ ਉਪਯੋਗ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ।
*****
ਡੀਐੱਸ/ਐੱਲਪੀ
(रिलीज़ आईडी: 1810677)
आगंतुक पटल : 140
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam