ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ਵਾਸੀਆਂ ਦੇ ਟੀਕਾਕਰਣ ਦੇ ਭਾਰਤ ਦੇ ਪ੍ਰਯਤਨਾਂ ਵਿੱਚ ਅੱਜ ਦਾ ਦਿਨ ਮਹੱਤਵਪੂਰਨ ਹੈ



ਉਨ੍ਹਾਂ ਨੇ 12-14 ਸਾਲ ਦੇ ਉਮਰ ਵਰਗ ਦੇ ਕਿਸ਼ੋਰਾਂ ਅਤੇ 60 ਸਾਲ ਤੋਂ ਅਧਿਕ ਦੇ ਸਭ ਲੋਕਾਂ ਨੂੰ ਟੀਕਾ ਲਗਵਾਉਣ ਦੀ ਤਾਕੀਦ ਕੀਤੀ

Posted On: 16 MAR 2022 10:12AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਡੇ ਨਾਗਰਿਕਾਂ ਦੇ ਟੀਕਾਕਰਣ ਦੇ ਭਾਰਤ ਦੇ ਪ੍ਰਯਤਨਾਂ ਵਿੱਚ ਅੱਜ ਦਾ ਦਿਨ ਮਹੱਤਵਪੂਰਨ ਹੈ। ਉਨ੍ਹਾਂ ਨੇ 12-14 ਸਾਲ ਦੇ ਉਮਰ ਵਰਗ ਦੇ ਕਿਸ਼ੋਰਾਂ ਅਤੇ 60 ਸਾਲ ਤੋਂ ਅਧਿਕ ਦੇ ਸਭ ਲੋਕਾਂ ਨੂੰ ਟੀਕਾ ਲਗਵਾਉਣ ਦੀ ਤਾਕੀਦ ਕੀਤੀ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

“ਸਾਡੇ ਨਾਗਰਿਕਾਂ ਦੇ ਟੀਕਾਕਰਣ ਦੇ ਭਾਰਤ ਦੇ ਪ੍ਰਯਤਨਾਂ ਵਿੱਚ ਅੱਜ ਦਾ ਦਿਨ ਮਹੱਤਵਪੂਰਨ ਹੈ। ਹੁਣ ਤੋਂ 12-14 ਸਾਲ ਦੇ ਉਮਰ ਵਰਗ ਦੇ ਕਿਸ਼ੋਰ ਟੀਕਾ ਲਗਵਾਉਣ ਦੇ ਅਤੇ 60 ਸਾਲ ਤੋਂ ਅਧਿਕ ਉਮਰ ਦੇ ਲੋਕ ਪ੍ਰੀਕੌਸ਼ਨ ਡੋਜ਼ ਲਗਵਾਉਣ ਦੇ ਪਾਤਰ ਹੋ ਗਏ ਹਨ। ਮੈਂ ਟੀਕਾ ਲਗਵਾਉਣ ਦੇ ਲਈ ਇਨ੍ਹਾਂ ਉਮਰ ਵਰਗਾਂ ਦੇ ਸਭ ਲੋਕਾਂ ਨੂੰ ਤਾਕੀਦ ਕਰਦਾ ਹਾਂ।”

 

“ਪੂਰੇ ਵਿਸ਼ਵ ਦੀ ਦੇਖਭਾਲ਼ ਕਰਨ ਦੀ ਭਾਰਤ ਦੀ ਭਾਵਨਾ ਦੇ ਅਨੁਰੂਪ, ਅਸੀਂ ਵੈਕਸੀਨ ਮੈਤ੍ਰੀ ਪ੍ਰੋਗਰਾਮ ਦੇ ਤਹਿਤ ਕਈ ਦੇਸ਼ਾਂ ਨੂੰ ਵੈਕਸੀਨ ਭੇਜੀ। ਮੈਨੂੰ ਖੁਸ਼ੀ ਹੈ ਕਿ ਟੀਕਾਕਰਣ ਦੇ ਭਾਰਤ ਦੇ ਪ੍ਰਯਤਨਾਂ ਨੇ ਕੋਵਿਡ-19 ਦੇ ਖ਼ਿਲਾਫ਼ ਵਿਸ਼ਵ ਦੀ ਲੜਾਈ ਨੂੰ ਮਜ਼ਬੂਤ ਕੀਤਾ ਹੈ” 

 

“ਅੱਜ, ਭਾਰਤ ਦੇ ਪਾਸ ਕਈ ‘ਮੇਡ ਇਨ ਇੰਡੀਆ’ ਵੈਕਸੀਨਾਂ ਹਨ। ਅਸੀਂ ਮੁੱਲਾਂਕਣ ਦੀ ਜ਼ਰੂਰੀ ਪ੍ਰਕਿਰਿਆ ਦੇ ਬਾਅਦ ਹੋਰ ਵੈਕਸੀਨਾਂ ਨੂੰ ਵੀ ਪ੍ਰਵਾਨਗੀ ਪ੍ਰਦਾਨ ਕੀਤੀ ਹੈ। ਅਸੀਂ ਇਸ ਜਾਨਲੇਵਾ ਮਹਾਮਾਰੀ ਦੇ ਖ਼ਿਲਾਫ਼ ਲੜਨ ਵਿੱਚ ਕਾਫੀ ਬਿਹਤਰ ਸਥਿਤੀ ਵਿੱਚ ਹਾਂ। ਨਾਲ ਹੀ, ਸਾਨੂੰ ਕੋਵਿਡ ਸਬੰਧੀ ਸਾਵਧਾਨੀਆਂ ਦਾ ਪਾਲਨ ਵੀ ਕਰਦੇ ਰਹਿਣਾ ਹੋਵੇਗਾ।”

 

 

 

***

 

 

ਡੀਐੱਸ/ਐੱਸਐੱਚ



(Release ID: 1806481) Visitor Counter : 175