ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਥਾਣੇ ਅਤੇ ਦਿਵਾ ਨੂੰ ਜੋੜਨ ਵਾਲੀਆਂ ਰੇਲਵੇ ਲਾਈਨਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ


ਮੁੰਬਈ ਸਬ-ਅਰਬਨ ਰੇਲਵੇ ਦੀਆਂ ਦੋ ਸਬ-ਅਰਬਨ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ



ਆਪਣੇ ਭਾਸ਼ਣ ਦੀ ਸ਼ੁਰੂਆਤ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਕੀਤੀ, ਜਿਨ੍ਹਾਂ ਦੀ ਕੱਲ੍ਹ ਜਨਮ ਜਯੰਤੀ ਹੈ



“ਇਹ ਲਾਈਨਾਂ ਸਦਾ ਚਲਦੇ ਰਹਿਣ ਵਾਲੇ ਮੈਟਰੋਪਾਲਿਟਨ ਨਗਰ ਮੁੰਬਈ ਦੇ ਨਿਵਾਸੀਆਂ ਦਾ ਜੀਵਨ ਸੁਖਾਲਾ ਬਣਾਉਣਗੀਆਂ”



“ਇਹ ਕੋਸ਼ਿਸ਼ ਆਤਮਨਿਰਭਰ ਭਾਰਤ ’ਚ ਯੋਗਦਾਨ ਲਈ ਮੁੰਬਈ ਦੀ ਸਮਰੱਥਾ ਵਿੱਚ ਕਈ ਗੁਣਾ ਵਾਧਾ ਕਰੇਗੀ”



“ਸਾਡਾ ਖ਼ਾਸ ਧਿਆਨ ਮੁੰਬਈ ਲਈ 21ਵੀਂ ਸਦੀ ਦਾ ਬੁਨਿਆਦੀ ਢਾਂਚਾ ਸਿਰਜਣ ’ਤੇ ਕੇਂਦ੍ਰਿਤ ਹੈ”



“ਕੋਰੋਨਾ ਮਹਾਮਾਰੀ ਵੀ ਭਾਰਤੀ ਰੇਲਵੇਜ਼ ਨੂੰ ਹੋਰ ਵਧੇਰੇ ਸੁਰੱਖਿਅਤ, ਸੁਵਿਧਾਜਨਕ ਤੇ ਆਧੁਨਿਕ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਹਿਲਾ ਨਹੀਂ ਸਕੀ”



“ਗ਼ਰੀਬਾਂ ਤੇ ਮੱਧ ਵਰਗ ਦੁਆਰਾ ਵਰਤੇ ਜਾਂਦੇ ਸਰੋਤਾਂ ’ਚ ਨਾਕਾਫ਼ੀ ਨਿਵੇਸ਼ ਨੇ ਪਹਿਲਾਂ ਦੇਸ਼ ਦੇ ਸਰਕਾਰੀ ਟਰਾਂਸਪੋਰਟ ਨੂੰ ਪਿੱਛੇ ਰੱਖਿਆ”



ਲਗਭਗ 620 ਕਰੋੜ ਰੁਪਏ ਦੀ ਲਗਾਤਾਰ ਨਾਲ ਤਿਆਰ ਹੋਈਆਂ ਐਡੀਸ਼ਨਲ ਰੇਲਵੇ ਲਾਈਨਾਂ ਲੰਬੀ ਦੂਰੀ ਦੀਆਂ ਟ੍ਰੇਨਾਂ ਦੀ ਆਵਾਜਾਈ ਦੇ ਸਬ-ਅਰਬਨ ਟ੍ਰੇਨ ਦੀ ਆਵਾਜਾਈ ਵਿੱਚ ਵਿਘਨ ਨੂੰ ਵੱਡੇ ਪੱਧਰ ’ਤੇ ਖ਼ਤਮ ਕਰ ਦੇਣਗੀਆਂ

Posted On: 18 FEB 2022 6:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਥਾਣੇ ਤੇ ਦਿਵਾ ਨੂੰ ਜੋੜਨ ਵਾਲੀਆਂ ਦੋ ਐਡੀਸ਼ਨਲ ਰੇਲਵੇ ਲਾਈਨਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਉਨ੍ਹਾਂ ਮੁੰਬਈ ਸਬ-ਅਰਬਨ ਰੇਲਵੇ ਦੀਆਂ ਦੋ ਸਬ-ਅਰਬਨ ਟ੍ਰੇਨਾਂ ਵੀ ਝੰਡੀ ਦਿਖਾ ਕੇ ਰਵਾਨਾ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਾਰਾਸ਼ਟਰ ਦੇ ਰਾਜਪਾਲ ਅਤੇ ਮੁੱਖ ਮੰਤਰੀਕੇਂਦਰੀ ਰੇਲਵੇ ਮੰਤਰੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਸ਼ਰਧਾਂਜਲੀ ਅਰਪਿਤ ਕਰਨ ਨਾਲ ਕੀਤੀਜਿਨ੍ਹਾਂ ਦੀ ਜਨਮ ਜਯੰਤੀ ਕੱਲ੍ਹ ਹੈ। ਪ੍ਰਧਾਨ ਮੰਤਰੀ ਨੇ ਸ਼ਿਵਾ ਜੀ ਮਹਾਰਾਜ ਨੂੰ ਭਾਰਤ ਦਾ ਗੌਰਵਪਹਿਚਾਣ ਅਤੇ ਭਾਰਤ ਦੀ ਸੰਸਕ੍ਰਿਤੀ ਦਾ ਰਾਖਾ ਕਿਹਾ।

ਥਾਣੇ ਅਤੇ ਦਿਵਾ ਨੂੰ ਜੋੜਨ ਵਾਲੀ ਪੰਜਵੀਂ ਅਤੇ ਛੇਵੀਂ ਰੇਲਵੇ ਲਾਈਨ 'ਤੇ ਮੁੰਬਈ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲਾਈਨਾਂ ਹਮੇਸ਼ਾ ਚਲਦੇ ਰਹਿਣ ਵਾਲੇ ਮੈਟਰੋਪਾਲਿਟਨ ਨਗਰ ਦੇ ਨਿਵਾਸੀਆਂ ਲਈ ਜੀਵਨ ਵਿੱਚ ਸੌਖ ਲਿਆਉਣਗੀਆਂ। ਪ੍ਰਧਾਨ ਮੰਤਰੀ ਨੇ ਦੋ ਲਾਈਨਾਂ ਦੇ ਚਾਰ ਸਿੱਧੇ ਫ਼ਾਇਦਿਆਂ ਨੂੰ ਉਜਾਗਰ ਕੀਤਾ। ਸਭ ਤੋਂ ਪਹਿਲਾਂਲੋਕਲ ਅਤੇ ਐਕਸਪ੍ਰੈੱਸ ਟ੍ਰੇਨਾਂ ਲਈ ਵੱਖੋ–ਵੱਖਰੀਆਂ ਲਾਈਨਾਂਦੂਜੇਹੋਰਨਾਂ ਰਾਜਾਂ ਤੋਂ ਆਉਣ ਵਾਲੀਆਂ ਟ੍ਰੇਨਾਂ ਨੂੰ ਲੋਕਲ ਟ੍ਰੇਨਾਂ ਦੇ ਲੰਘਣ ਲਈ ਉਡੀਕ ਨਹੀਂ ਕਰਨੀ ਪਵੇਗੀਤੀਜੇਮੇਲ/ਐਕਸਪ੍ਰੈੱਸ ਟ੍ਰੇਨਾਂ ਕਲਿਆਣ ਤੋਂ ਕੁਰਲਾ ਸੈਕਸ਼ਨ ਵਿੱਚ ਬਿਨਾ ਕਿਸੇ ਰੁਕਾਵਟ ਦੇ ਚਲਾਈਆਂ ਜਾ ਸਕਣਗੀਆਂ ਅਤੇ ਅੰਤ ਵਿੱਚਹਰ ਐਤਵਾਰ ਨੂੰ ਕਾਲਵਾ ਮੁੰਬਰਾ ਦੇ ਯਾਤਰੀਆਂ ਨੂੰ ਰੁਕਾਵਟ ਦੇ ਕਾਰਨ ਪਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਲਾਈਨਾਂ ਅਤੇ ਕੇਂਦਰੀ ਰੇਲਵੇ ਲਾਈਨਾਂ 'ਤੇ 36 ਨਵੀਆਂ ਲੋਕਲ ਟ੍ਰੇਨਾਂਜੋ ਜ਼ਿਆਦਾਤਰ ਏਸੀ ਹਨਲੋਕਲ ਟ੍ਰੇਨਾਂ ਦੀ ਸੁਵਿਧਾ ਦੇ ਵਿਸਤਾਰ ਅਤੇ ਆਧੁਨਿਕੀਕਰਣ ਲਈ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਦਾ ਹਿੱਸਾ ਹਨ।

ਆਜ਼ਾਦ ਭਾਰਤ ਦੀ ਤਰੱਕੀ ਵਿੱਚ ਮਹਾਨਗਰ ਮੁੰਬਈ ਦੇ ਯੋਗਦਾਨ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਆਤਮਨਿਰਭਰ ਭਾਰਤ ਲਈ ਇਸ ਦੇ ਯੋਗਦਾਨ ਦੇ ਸਬੰਧ ਵਿੱਚ ਮੁੰਬਈ ਦੀ ਸਮਰੱਥਾ ਨੂੰ ਕਈ ਗੁਣਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ,"ਇਸੇ ਲਈ ਸਾਡਾ ਵਿਸ਼ੇਸ਼ ਧਿਆਨ ਮੁੰਬਈ ਲਈ 21ਵੀਂ ਸਦੀ ਦਾ ਬੁਨਿਆਦੀ ਢਾਂਚਾ ਬਣਾਉਣ 'ਤੇ ਕੇਂਦ੍ਰਿਤ ਹੈ।" ਮੁੰਬਈ ਵਿੱਚ ਰੇਲ ਸੰਪਰਕ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਮੁੰਬਈ ਉਪਨਗਰ ਰੇਲ ਪ੍ਰਣਾਲੀ ਨੂੰ ਨਵੀਨਤਮ ਟੈਕਨੋਲੋਜੀ ਨਾਲ ਲੈਸ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਮੁੰਬਈ ਉਪਨਗਰ ਵਿੱਚ ਐਡੀਸ਼ਨਲ 400 ਕਿਲੋਮੀਟਰ ਜੋੜਨ ਲਈ ਯਤਨ ਜਾਰੀ ਹਨ ਅਤੇ 19 ਸਟੇਸ਼ਨਾਂ ਨੂੰ ਆਧੁਨਿਕ ਸੀਬੀਟੀਸੀ ਸਿਗਨਲ ਪ੍ਰਣਾਲੀ ਜਿਹੀਆਂ ਸੁਵਿਧਾਵਾਂ ਨਾਲ ਆਧੁਨਿਕ ਬਣਾਉਣ ਦੀ ਯੋਜਨਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ “ਅਹਿਮਦਾਬਾਦ-ਮੁੰਬਈ ਹਾਈ ਸਪੀਡ ਟ੍ਰੇਨ ਦੇਸ਼ ਦੀ ਜ਼ਰੂਰਤ ਹੈ ਅਤੇ ਇਹ ਸੁਪਨਿਆਂ ਦੇ ਸ਼ਹਿਰ ਵਜੋਂ ਮੁੰਬਈ ਦੀ ਪਹਿਚਾਣ ਨੂੰ ਮਜ਼ਬੂਤ ਕਰੇਗੀ। ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨਾ ਸਾਡੀ ਤਰਜੀਹ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਵੀ ਭਾਰਤੀ ਰੇਲਵੇ ਨੂੰ ਵਧੇਰੇ ਸੁਰੱਖਿਅਤਸੁਵਿਧਾਜਨਕ ਅਤੇ ਆਧੁਨਿਕ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਹਿਲਾ ਨਹੀਂ ਸਕੀ। ਪਿਛਲੇ ਦੋ ਸਾਲਾਂ ਦੌਰਾਨਪ੍ਰਧਾਨ ਮੰਤਰੀ ਨੇ ਕਿਹਾਰੇਲਵੇ ਨੇ ਮਾਲ ਢੋਆ-ਢੁਆਈ ਵਿੱਚ ਨਵੇਂ ਰਿਕਾਰਡ ਬਣਾਏ ਹਨ। ਇਸ ਸਮੇਂ ਦੌਰਾਨ 8 ਹਜ਼ਾਰ ਕਿਲੋਮੀਟਰ ਰੇਲਵੇ ਲਾਈਨ ਦਾ ਬਿਜਲੀਕਰਣ ਕੀਤਾ ਗਿਆ ਅਤੇ 4.5 ਹਜ਼ਾਰ ਕਿਲੋਮੀਟਰ ਲਾਈਨ ਨੂੰ ਦੁੱਗਣਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਸਮੇਂ ਦੌਰਾਨ ਵੀ ਕਿਸਾਨ ਰੇਲ ਰਾਹੀਂ ਦੇਸ਼-ਵਿਆਪੀ ਮੰਡੀਆਂ ਨਾਲ ਜੁੜੇ ਹੋਏ ਸਨ।

ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਸਬੰਧ ਵਿੱਚ ‘ਨਿਊ ਇੰਡੀਆ’ ਦੇ ਬਦਲੇ ਹੋਏ ਦ੍ਰਿਸ਼ਟੀਕੋਣ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਪਹਿਲਾਂ ਪ੍ਰੋਜੈਕਟ ਯੋਜਨਾਬੰਦੀ ਤੋਂ ਲੈ ਕੇ ਲਾਗੂ ਕੀਤੇ ਜਾਣ ਦੇ ਪੜਾਵਾਂ ਤੱਕ ਤਾਲਮੇਲ ਦੀ ਘਾਟ ਕਾਰਨ ਲਟਕਦੇ ਰਹਿੰਦੇ ਸਨ। ਇਸ ਨਾਲ 21ਵੀਂ ਸਦੀ ਦੇ ਬੁਨਿਆਦੀ ਢਾਂਚੇ ਦੀ ਸਿਰਜਣਾ ਅਸੰਭਵ ਹੋ ਗਈਉਨ੍ਹਾਂ ਕਿਹਾ ਕਿ ਇਸੇ ਕਾਰਣ ਪ੍ਰਧਾਨ ਮੰਤਰੀ ਗਤੀਸ਼ਕਤੀ ਯੋਜਨਾ ਦੀ ਕਲਪਨਾ ਕੀਤੀ ਗਈ ਸੀ। ਇਹ ਯੋਜਨਾ ਕੇਂਦਰ ਸਰਕਾਰ ਦੇ ਹਰੇਕ ਵਿਭਾਗਰਾਜ ਸਰਕਾਰ ਦੀਆਂ ਸਥਾਨਕ ਸੰਸਥਾਵਾਂ ਅਤੇ ਨਿਜੀ ਖੇਤਰ ਨੂੰ ਇੱਕ ਮੰਚ 'ਤੇ ਲਿਆਵੇਗੀ। ਇੰਝ ਢੁਕਵੀਂ ਯੋਜਨਾਬੰਦੀ ਅਤੇ ਤਾਲਮੇਲ ਲਈ ਸਾਰੀਆਂ ਸਬੰਧਿਤ ਧਿਰਾਂ ਨੂੰ ਪਹਿਲਾਂ ਹੀ ਸਬੰਧਿਤ ਜਾਣਕਾਰੀ ਪ੍ਰਦਾਨ ਹੋ ਜਾਇਆ ਕਰੇਗੀ।

ਸ਼੍ਰੀ ਮੋਦੀ ਨੇ ਸੋਚਣ ਦੀ ਉਸ ਪ੍ਰਕਿਰਿਆ 'ਤੇ ਅਫਸੋਸ ਜਤਾਇਆਜਿਸ ਸਦਕਾ ਗ਼ਰੀਬ ਅਤੇ ਮੱਧ ਵਰਗ ਦੁਆਰਾ ਵਰਤੇ ਜਾਂਦੇ ਸਰੋਤਾਂ ਵਿੱਚ ਲੋੜੀਂਦੇ ਨਿਵੇਸ਼ ਨੂੰ ਰੋਕਿਆ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਇਸ ਕਰਕੇ ਦੇਸ਼ ਵਿੱਚ ਪਬਲਿਕ ਟਰਾਂਸਪੋਰਟ ਪਿਛੜਾ ਹੀ ਰਿਹਾ ਹੈ। ਉਨ੍ਹਾਂ ਕਿਹਾ,“ਹੁਣ ਭਾਰਤ ਇਸ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਉਨ੍ਹਾਂ ਉਪਾਵਾਂ ਨੂੰ ਸੂਚੀਬੱਧ ਕੀਤਾ ਜੋ ਭਾਰਤੀ ਰੇਲਵੇ ਨੂੰ ਨਵਾਂ ਚਿਹਰਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗਾਂਧੀਨਗਰ ਅਤੇ ਭੋਪਾਲ ਜਿਹੇ ਆਧੁਨਿਕ ਸਟੇਸ਼ਨ ਤੇਜ਼ੀ ਨਾਲ ਭਾਰਤੀ ਰੇਲਵੇ ਦੀ ਪਹਿਚਾਣ ਬਣ ਰਹੇ ਹਨ ਅਤੇ 6000 ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਵਾਈ-ਫਾਈ ਦੀ ਸੁਵਿਧਾ ਨਾਲ ਜੋੜਿਆ ਗਿਆ ਹੈ। ‘ਵੰਦੇ ਭਾਰਤ’ ਟ੍ਰੇਨਾਂ ਦੇਸ਼ ਵਿੱਚ ਰੇਲਵੇ ਨੂੰ ਨਵੀਂ ਗਤੀ ਅਤੇ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਰਾਸ਼ਟਰ ਦੀ ਸੇਵਾ ਵਿੱਚ 400 ਨਵੀਆਂ ‘ਵੰਦੇ ਭਾਰਤ’ ਟ੍ਰੇਨਾਂ ਲਾਂਚ ਕੀਤੇ ਜਾਣਗੇ।

ਕਲਿਆਣ ਮੱਧ ਰੇਲਵੇ ਦਾ ਮੁੱਖ ਜੰਕਸ਼ਨ ਹੈ। ਦੇਸ਼ ਦੇ ਉੱਤਰੀ ਅਤੇ ਦੱਖਣੀ ਪਾਸੇ ਤੋਂ ਆਉਣ ਵਾਲੀ ਆਵਾਜਾਈ ਕਲਿਆਣ ਵਿਖੇ ਮਿਲ ਜਾਂਦੀ ਹੈ ਅਤੇ CSMT (ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ) ਵੱਲ ਜਾਂਦੀ ਹੈ। ਕਲਿਆਣ ਅਤੇ ਸੀਐੱਸਟੀਐੱਮ ਦੇ ਵਿਚਕਾਰ ਚਾਰ ਟ੍ਰੈਕਾਂ ਵਿੱਚੋਂਦੋ ਟ੍ਰੈਕ ਹੌਲੀ ਲੋਕਲ ਟ੍ਰੇਨਾਂ ਲਈ ਅਤੇ ਦੋ ਟ੍ਰੈਕ ਤੇਜ਼ ਲੋਕਲਮੇਲ ਐਕਸਪ੍ਰੈੱਸ ਅਤੇ ਮਾਲ ਗੱਡੀਆਂ ਲਈ ਵਰਤੇ ਜਾਂਦੇ ਰਹੇ ਸਨ। ਸਬ-ਅਰਬਨ ਅਤੇ ਲੰਬੀ ਦੂਰੀ ਦੀਆਂ ਟ੍ਰੇਨਾਂ ਨੂੰ ਵੱਖ ਕਰਨ ਲਈਦੋ ਐਡੀਸ਼ਨਲ ਟ੍ਰੈਕਾਂ ਦੀ ਯੋਜਨਾ ਬਣਾਈ ਗਈ ਸੀ।

ਥਾਣੇ ਅਤੇ ਦਿਵਾ ਨੂੰ ਜੋੜਨ ਵਾਲੀਆਂ ਦੋ ਐਡੀਸ਼ਨਲ ਰੇਲਵੇ ਲਾਈਨਾਂ ਲਗਭਗ 620 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਹਨ ਅਤੇ ਇਸ ਵਿੱਚ 1.4 ਕਿਲੋਮੀਟਰ ਲੰਬਾ ਰੇਲ ਫਲਾਈਓਵਰ, 3 ਵੱਡੇ ਪੁਲ਼, 21 ਛੋਟੇ ਪੁਲ਼ ਸ਼ਾਮਲ ਹਨ। ਇਹ ਲਾਈਨਾਂ ਮੁੰਬਈ ਵਿੱਚ ਸਬ-ਅਰਬਨ ਟ੍ਰੇਨ ਦੀ ਆਵਾਜਾਈ ਨਾਲ ਲੰਬੀ ਦੂਰੀ ਦੀ ਟ੍ਰੇਨ ਦੇ ਆਵਾਜਾਈ ਦੇ ਵਿਘਨ ਨੂੰ ਮਹੱਤਵਪੂਰਨ ਤੌਰ 'ਤੇ ਦੂਰ ਕਰਨਗੀਆਂ। ਇਹ ਲਾਈਨਾਂ ਸ਼ਹਿਰ ਵਿੱਚ 36 ਨਵੀਆਂ ਸਬ-ਅਰਬਨ ਟ੍ਰੇਨਾਂ ਦੀ ਸ਼ੁਰੂਆਤ ਨੂੰ ਵੀ ਸਮਰੱਥ ਬਣਾਉਣਗੀਆਂ।

 

https://twitter.com/PMOIndia/status/1494632264814444546

https://twitter.com/PMOIndia/status/1494632494884605952

https://twitter.com/PMOIndia/status/1494632680444805122

https://twitter.com/PMOIndia/status/1494633097635463174

https://twitter.com/PMOIndia/status/1494633658380353539

https://twitter.com/PMOIndia/status/1494634188506824704

https://twitter.com/PMOIndia/status/1494634583647989763

https://twitter.com/PMOIndia/status/1494634927782264833

https://twitter.com/PMOIndia/status/1494635366598733825

 

 

 

 ********

ਡੀਐੱਸ


(Release ID: 1799693) Visitor Counter : 155