ਪ੍ਰਧਾਨ ਮੰਤਰੀ ਦਫਤਰ

ਭਾਰਤ–ਸੰਯੁਕਤ ਅਰਬ ਅਮੀਰਾਤ ਵਰਚੁਅਲ ਸਮਿਟ

Posted On: 16 FEB 2022 7:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਹਥਿਆਰਬੰਦ ਬਲਾਂ ਦੇ ਡਿਪਟੀ ਸੁਪਰੀਮ ਕਮਾਂਡਰ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਹਯਾਨ 18 ਫ਼ਰਵਰੀ, 2022 ਨੂੰ ਵਰਚੁਅਲ ਸਮਿਟ ਕਰਨਗੇ। ਦੋਵੇਂ ਨੇਤਾਵਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਸਮੇਂ ਵਿੱਚ ਦੋਵੇਂ ਦੇਸ਼ਾਂ ਦੇ ਇਤਿਹਾਸਕ ਅਤੇ ਦੋਸਤਾਨਾ ਸਬੰਧਾਂ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨਗੇਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲਾ ਜਸ਼ਨ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਜੋਂ ਅਤੇ ਯੂਏਈ ਆਪਣੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ।

ਦੋਵੇਂ ਨੇਤਾ ਦੁਵੱਲੇ ਸਹਿਯੋਗ 'ਤੇ ਚਰਚਾ ਕਰਨਗੇ ਅਤੇ ਆਪਸੀ ਹਿਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ।

ਪਿਛਲੇ ਕੁਝ ਸਾਲਾਂ ਵਿੱਚਭਾਰਤ ਅਤੇ ਯੂਏਈ ਦੇ ਦਰਮਿਆਨ ਦੁਵੱਲੇ ਸਬੰਧ ਸਾਰੇ ਖੇਤਰਾਂ ਵਿੱਚ ਮਜ਼ਬੂਤ ਹੋਏ ਹਨ ਅਤੇ ਦੋਵਾਂ ਧਿਰਾਂ ਨੇ ਇੱਕ ਵਿਆਪਕ ਰਣਨੀਤਕ ਭਾਈਵਾਲੀ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਨੇ 2015, 2018 ਅਤੇ 2019 ਵਿੱਚ ਯੂਏਈ ਦਾ ਦੌਰਾ ਕੀਤਾ ਜਦੋਂ ਕਿ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਨੇ 2016 ਅਤੇ 2017 ਵਿੱਚ ਭਾਰਤ ਦਾ ਦੌਰਾ ਕੀਤਾ। ਦੋਵੇਂ ਧਿਰਾਂ ਵਿਚਕਾਰ ਮੰਤਰੀ ਪੱਧਰੀ ਦੌਰੇ ਵੀ ਜਾਰੀ ਹਨਜਿਸ ਵਿੱਚ ਵਿਦੇਸ਼ ਮੰਤਰੀ ਦੀਆਂ ਤਿੰਨ ਫੇਰੀਆਂ ਅਤੇ ਵਣਜ ਅਤੇ ਉਦਯੋਗ ਮੰਤਰੀ ਦੀ 2021 ਦੀ ਯੂਏਈ ਯਾਤਰਾ ਸ਼ਾਮਲ ਹੈ।

ਦੋਵਾਂ ਧਿਰਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਸਿਹਤ ਸੰਭਾਲ਼ ਅਤੇ ਭੋਜਨ ਸੁਰੱਖਿਆ ਦੇ ਨਾਜ਼ੁਕ ਖੇਤਰਾਂ ਵਿੱਚ ਨੇੜਿਓਂ ਸਹਿਯੋਗ ਕੀਤਾ ਹੈ। ਦੁਵੱਲੇ ਵਪਾਰਨਿਵੇਸ਼ ਅਤੇ ਊਰਜਾ ਸਬੰਧ ਮਜ਼ਬੂਤ ਰਹੇ ਹਨ। ਦੋਵੇਂ ਧਿਰਾਂ ਅਖੁੱਟ ਊਰਜਾਸਟਾਰਟ-ਅੱਪਸਫਿਨਟੈੱਕ ਆਦਿ ਦੇ ਨਵੇਂ ਖੇਤਰਾਂ ਵਿੱਚ ਵੀ ਆਪਣੇ ਸਹਿਯੋਗ ਨੂੰ ਮਜ਼ਬੂਤ ਕਰ ਰਹੀਆਂ ਹਨ। ਭਾਰਤ ਦੁਬਈ ਐਕਸਪੋ 2020 ਵਿੱਚ ਸਭ ਤੋਂ ਵੱਡੇ ਪੈਵੇਲੀਅਨਾਂ ਵਿੱਚੋਂ ਇੱਕ ਨਾਲ ਭਾਗ ਲੈ ਰਿਹਾ ਹੈ।

ਦੁਵੱਲੇ ਸਬੰਧਾਂ ਵਿੱਚ ਇੱਕ ਪ੍ਰਮੁੱਖ ਪਹਿਲਕਦਮੀ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (CEPA) ਹੈ। CEPA ਲਈ ਗੱਲਬਾਤ ਸਤੰਬਰ 2021 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਉਹ ਮੁਕੰਮਲ ਹੋ ਗਈ ਹੈ। ਇਹ ਸਮਝੌਤਾ ਭਾਰਤ-ਯੂਏਈ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਅਗਲੇ ਪੱਧਰ ਤੱਕ ਲੈ ਜਾਵੇਗਾ। ਯੂਏਈ ਭਾਰਤ ਦਾ ਤੀਸਰਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਵਿੱਚ ਮਹੱਤਵਪੂਰਨ ਸੁਧਾਰ ਦੇਖਣ ਦੀ ਉਮੀਦ ਹੈ।

ਯੂਏਈ ਇੱਕ ਵਿਸ਼ਾਲ ਭਾਰਤੀ ਭਾਈਚਾਰੇ ਦੀ ਮੇਜ਼ਬਾਨੀ ਕਰਦਾ ਹੈਜਿਸ ਦੀ ਗਿਣਤੀ 35 ਲੱਖ ਦੇ ਲਗਭਗ ਹੈ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਭਾਰਤੀ ਭਾਈਚਾਰੇ ਦਾ ਸਮਰਥਨ ਕਰਨ ਲਈ ਯੂਏਈ ਦੀ ਅਗਵਾਈ ਲਈ ਭਾਰਤ ਦੀ ਪ੍ਰਸ਼ੰਸਾ ਜ਼ਾਹਰ ਕੀਤੀ ਹੈ। ਯੂਏਈ ਦੀ ਲੀਡਰਸ਼ਿਪ ਨੇ ਵੀ ਇਸ ਦੇ ਵਿਕਾਸ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਦੋਵੇਂ ਧਿਰਾਂ ਮਹਾਮਾਰੀ ਦੇ ਦੌਰਾਨ 2020 ਵਿੱਚ ਇੱਕ ਏਅਰ ਬਬਲ ਵਿਵਸਥਾ 'ਤੇ ਸਹਿਮਤ ਹੋਈਆਂ ਸਨਜਿਸ ਨੇ ਕੋਵਿਡ -19 ਦੁਆਰਾ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਆਵਾਜਾਈ ਨੂੰ ਸਮਰੱਥ ਬਣਾਇਆ ਹੈ।

 

 

 *********

ਡੀਐੱਸ/ਏਕੇ



(Release ID: 1799692) Visitor Counter : 98