ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਸ਼ਟਰਪਤੀ ਦੇ ਸੰਬੋਧਨ 'ਤੇ ਧੰਨਵਾਦ ਪ੍ਰਸਤਾਵ 'ਤੇ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦਾ ਜਵਾਬ


"ਦੇਸ਼ ਜਦੋਂ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਅਸੀਂ ਦੇਸ਼ ਨੂੰ ਕਿੱਥੇ ਲੈ ਕੇ ਜਾਣਾ ਹੈ, ਕਿਵੇਂ ਲੈ ਜਾਣਾ ਹੈ, ਇਸ ਦੇ ਲਈ ਇਹ ਬਹੁਤ ਮਹੱਤਵਪੂਰਨ ਸਮਾਂ ਹੈ"



“ਭਾਰਤ ਦੇ ਲੋਕਾਂ ਨੇ ਵੈਕਸੀਨ ਲੈ ਲਈ ਹੈ ਅਤੇ ਉਨ੍ਹਾਂ ਨੇ ਅਜਿਹਾ ਨਾ ਕੇਵਲ ਆਪਣੀ ਸੁਰੱਖਿਆ ਲਈ ਬਲਕਿ ਦੂਜਿਆਂ ਦੀ ਸੁਰੱਖਿਆ ਲਈ ਵੀ ਕੀਤਾ ਹੈ। ਵਿਸ਼ਵ ਪੱਧਰ 'ਤੇ ਵੈਕਸੀਨ-ਵਿਰੋਧੀ ਵਿਭਿੰਨ ਅੰਦੋਲਨਾਂ ਦੇ ਵਿੱਚ ਉਨ੍ਹਾਂ ਦਾ ਇਹ ਵਿਵਹਾਰ ਸ਼ਲਾਘਾਯੋਗ ਹੈ"



"ਲੋਕ ਮਹਾਮਾਰੀ ਦੇ ਇਸ ਸਮੇਂ ਵਿੱਚ ਭਾਰਤ ਦੀ ਪ੍ਰਗਤੀ ਦੇ ਬਾਰੇ ਸਵਾਲ ਉਠਾਉਂਦੇ ਰਹੇ ਲੇਕਿਨ ਭਾਰਤ ਨੇ ਇਸ ਕੋਰੋਨਾ ਕਾਲ ਵਿੱਚ 80 ਕਰੋੜ ਤੋਂ ਵੱਧ ਦੇਸ਼ਵਾਸੀਆਂ ਨੂੰ ਮੁਫ਼ਤ ਰਾਸ਼ਨ ਦੇ ਕੇ ਦੁਨੀਆ ਦੇ ਸਾਹਮਣੇ ਉਦਾਹਰਣ ਪੇਸ਼ ਕੀਤੀ ਹੈ"



“ਸਾਨੂੰ ਲੋਕਾਂ ਲਈ ਕੰਮ ਕਰਨਾ ਹੋਵੇਗਾ, ਭਾਵੇਂ ਅਸੀਂ ਕਿਸੇ ਵੀ ਪੱਖ ਵਿੱਚ ਹੋਈਏ। ਇਹ ਮਾਨਸਿਕਤਾ ਗਲਤ ਹੈ ਕਿ ਵਿਰੋਧੀ ਧਿਰ ਵਿੱਚ ਹੋਣ ਦਾ ਮਤਲਬ ਲੋਕਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਦੀ ਦਿਸ਼ਾ ਵਿੱਚ ਕੰਮ ਨਹੀਂ ਕਰਨਾ ਹੈ"



“ਕੋਵਿਡ-19 ਦੇ ਖ਼ਿਲਾਫ਼ ਲੜਾਈ ਇੱਕ ਮਜ਼ਬੂਤ ਅਤੇ ਸੁਹਿਰਦਤਾਪੂਰਨ ਸੰਘੀ ਢਾਂਚੇ ਨਾਲ ਜੁੜੀ ਹੋਈ ਹੈ। ਇਸ ਮੁੱਦੇ 'ਤੇ ਸਨਮਾਨਿਤ ਮੁੱਖ ਮੰਤਰੀਆਂ ਨਾਲ 23 ਬੈਠਕਾਂ ਹੋ ਚੁੱਕੀਆਂ ਹਨ"



"ਸਾਡੇ ਵਿਚਾਰ ਵਿੱਚ ਰਾਸ਼ਟਰੀ ਪ੍ਰਗਤੀ ਅਤੇ ਖੇਤਰੀ ਆਕਾਂਖਿਆਵਾਂ ਵਿੱਚ ਕੋਈ ਟਕਰਾਅ ਨਹ

Posted On: 08 FEB 2022 4:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਸਦ ਵਿੱਚ ਸੰਬੋਧਨ 'ਤੇ ਧੰਨਵਾਦ ਪ੍ਰਸਤਾਵ ਦਾ ਜਵਾਬ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, "ਦੇਸ਼ ਜਦੋਂ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਅਸੀਂ ਦੇਸ਼ ਨੂੰ ਕਿੱਥੇ ਲੈ ਕੇ ਜਾਣਾ ਹੈ, ਕਿਵੇਂ ਲੈ ਜਾਣਾ ਹੈ, ਇਸਦੇ ਲਈ ਇਹ ਬਹੁਤ ਮਹੱਤਵਪੂਰਨ ਸਮਾਂ ਹੈ।" ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਇਸ ਦੇ ਲਈ ਸੰਕਲਪ ਨੂੰ ਪੂਰਾ ਕਰਨ ਦੇ ਲਈ ਸਾਨੂੰ ਸਮੂਹਿਕ ਭਾਗੀਦਾਰੀ ਅਤੇ ਸਮੂਹਿਕ ਜਿੰਮੇਵਾਰੀ ਦੀ ਜ਼ਰੂਰਤ ਹੋਵੇਗੀ। 
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਅਜੇ ਵੀ ਕੋਵਿਡ-19 ਨਾਲ ਜੂਝ ਰਹੀ ਹੈ। ਮਨੁੱਖਤਾ ਨੇ ਪਿਛਲੇ ਸੌ ਸਾਲਾਂ ਵਿੱਚ ਇਸ ਤਰ੍ਹਾਂ ਦੀ ਕੋਈ ਚੁਣੌਤੀ ਨਹੀਂ ਦੇਖੀ ਹੈ। ਭਾਰਤ ਦੇ ਲੋਕਾਂ ਨੇ ਵੈਕਸੀਨ ਲੈ ਲਈ ਹੈ ਅਤੇ ਉਨ੍ਹਾਂ ਨੇ ਅਜਿਹਾ ਨਾ ਕੇਵਲ ਆਪਣੀ ਸੁਰੱਖਿਆ ਦੇ ਲਈ ਬਲਕਿ ਦੂਜਿਆਂ ਦੀ ਸੁਰੱਖਿਆ ਲਈ ਵੀ ਕੀਤਾ ਹੈ। ਵਿਸ਼ਵ ਪੱਧਰ 'ਤੇ ਵੈਕਸੀਨ-ਵਿਰੋਧੀ ਵਿਭਿੰਨ ਅੰਦੋਲਨਾਂ ਦੇ ਵਿੱਚ ਉਨ੍ਹਾਂ ਦਾ ਇਹ ਵਿਵਹਾਰ ਸ਼ਲਾਘਾਯੋਗ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਮਹਾਮਾਰੀ ਦੇ ਇਸ ਸਮੇਂ ਵਿੱਚ ਭਾਰਤ ਦੀ ਪ੍ਰਗਤੀ ਬਾਰੇ ਸਵਾਲ ਉਠਾਉਂਦੇ ਰਹੇ, ਲੇਕਿਨ ਭਾਰਤ ਨੇ ਇਸ ਕੋਰੋਨਾ ਕਾਲ ਵਿੱਚ 80 ਕਰੋੜ ਤੋਂ ਵੀ ਵੱਧ ਦੇਸ਼ਵਾਸੀਆਂ ਨੂੰ ਮੁਫ਼ਤ ਰਾਸ਼ਨ ਦੇ ਕੇ ਦੁਨੀਆ ਦੇ ਸਾਹਮਣੇ ਇੱਕ ਉਦਾਹਰਣ ਪੇਸ਼ ਕੀਤੀ ਹੈ। ਇਹ ਵੀ ਸੁਨਿਸ਼ਚਿਤ ਬਣਾਇਆ ਗਿਆ ਕਿ ਗ਼ਰੀਬਾਂ ਲਈ ਰਿਕਾਰਡ ਸੰਖਿਆ ਵਿੱਚ ਘਰ ਬਣਾਏ ਜਾਣ, ਇਹ ਘਰ ਪਾਣੀ ਦੇ ਕਨੈਕਸ਼ਨਾਂ ਨਾਲ ਲੈਸ ਹੋਣ। ਇਸ ਮਹਾਮਾਰੀ ਦੌਰਾਨ ਅਸੀਂ 5 ਕਰੋੜ ਲੋਕਾਂ ਨੂੰ ਟੂਟੀ ਜ਼ਰੀਏ ਪਾਣੀ ਉਪਲਬਧ ਕਰਵਾਇਆ ਹੈ ਅਤੇ ਨਵਾਂ ਰਿਕਾਰਡ ਬਣਾਇਆ ਹੈ। ਸਾਡੇ ਤਰਕਸੰਗਤ ਦ੍ਰਿਸ਼ਟੀਕੋਣ ਦੇ ਕਾਰਨ ਸਾਡੇ ਕਿਸਾਨਾਂ ਨੇ ਮਹਾਮਾਰੀ ਦੇ ਦੌਰਾਨ ਫ਼ਸਲਾਂ ਦਾ ਭਰਪੂਰ ਉਤਪਾਦਨ ਕੀਤਾ। ਅਸੀਂ ਮਹਾਮਾਰੀ ਦੇ ਦੌਰਾਨ ਕਈ ਬੁਨਿਆਦੀ ਢਾਂਚੇ ਨਾਲ ਸਬੰਧਿਤ ਪਰਿਯੋਜਨਾਵਾਂ ਨੂੰ ਪੂਰਾ ਕੀਤਾ, ਕਿਉਂਕਿ ਸਾਡਾ ਮੰਨਣਾ ਹੈ ਕਿ ਉਹ (ਬੁਨਿਆਦੀ ਢਾਂਚੇ ਨਾਲ ਸਬੰਧਿਤ ਪਰਿਯੋਜਨਾਵਾਂ) ਅਜਿਹੇ ਚੁਣੌਤੀਪੂਰਨ ਸਮੇਂ ਦੌਰਾਨ ਰੋਜ਼ਗਾਰ ਨੂੰ ਸੁਨਿਸ਼ਚਿਤ ਬਣਾਉਂਦੀਆਂ ਹਨ। ਇਸ ਮਹਾਮਾਰੀ ਦੇ ਦੌਰਾਨ ਸਾਡੇ ਨੌਜਵਾਨਾਂ ਨੇ ਖੇਡਾਂ ਵਿੱਚ ਕਾਫੀ ਪ੍ਰਗਤੀ ਕੀਤੀ ਹੈ ਅਤੇ ਦੇਸ਼ ਦਾ ਗੌਰਵ ਦਿਵਾਇਆ ਹੈ। ਭਾਰਤੀ ਯੁਵਾਵਾਂ ਨੇ ਆਪਣੇ ਸਟਾਰਟ-ਅੱਪ ਨਾਲ ਭਾਰਤ ਨੂੰ ਸਟਾਰਟ-ਅੱਪ ਦੇ ਮਾਮਲੇ ਵਿੱਚ ਦੁਨੀਆ ਦੇ ਸਿਖਰਲੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਕਰਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹਾਮਾਰੀ ਦੌਰਾਨ ਚਾਹੇ ਉਹ ਸੀਓਪੀ 26 ਜਾਂ ਜੀ-20 ਨਾਲ ਜੁੜਿਆ ਮਾਮਲਾ ਹੋਵੇ ਜਾਂ 150 ਤੋਂ ਅਧਿਕ ਦੇਸ਼ਾਂ ਨੂੰ ਦਵਾਈ ਦੇ ਨਿਰਯਾਤ ਨਾਲ ਸਬੰਧਿਤ ਮਾਮਲਾ ਹੋਵੇ, ਭਾਰਤ ਨੇ ਅਗਵਾਈ ਦੀ ਭੂਮਿਕਾ ਨਿਭਾਈ ਹੈ ਅਤੇ ਪੂਰੀ ਦੁਨੀਆ ਇਸ ਦੀ ਚਰਚਾ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਸੀਂ ਮਹਾਮਾਰੀ ਦੌਰਾਨ ਐੱਮਐੱਸਐੱਮਈ ਸੈਕਟਰ ਅਤੇ ਕ੍ਰਿਸ਼ੀ ਸੈਕਟਰ 'ਤੇ ਅਧਿਕ ਧਿਆਨ ਕੇਂਦਰਿਤ ਕੀਤਾ।
ਪ੍ਰਧਾਨ ਮੰਤਰੀ ਨੇ ਰੋਜ਼ਗਾਰ ਸਬੰਧੀ ਅੰਕੜੇ ਦਿੰਦੇ ਹੋਏ ਕਿਹਾ ਕਿ ਸਾਲ 2021 ਲਈ ਈਪੀਐੱਫਓ ਪੇਰੋਲ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਕਰੀਬ 1 ਕਰੋੜ 20 ਲੱਖ ਨਵੇਂ ਲੋਕਾਂ ਨੇ ਈਪੀਐੱਫਓ ਪੋਰਟਲ 'ਤੇ ਆਪਣਾ ਨਾਮ ਦਰਜ ਕਰਵਾਇਆ ਹੈ। ਇਹ ਸਾਰੀਆਂ ਰਸਮੀ ਨੌਕਰੀਆਂ ਹਨ ਅਤੇ ਇਨ੍ਹਾਂ ਵਿੱਚੋਂ 60 ਤੋਂ 65 ਲੱਖ ਲੋਕਾਂ ਦੀ ਉਮਰ 18 ਤੋਂ 25 ਸਾਲ ਦੇ ਵਿੱਚ ਹੈ, ਯਾਨੀ ਇਹ ਉਨ੍ਹਾਂ ਦੀ ਪਹਿਲੀ ਨੌਕਰੀ ਹੈ। ਮੁਦਰਾਸਫੀਤੀ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਮੁਦਰਾਸਫੀਤੀ ਨੂੰ ਹੇਠਾਂ ਲਿਆਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਜਦੋਂ ਅਸੀਂ ਇਸ ਦੀ ਤੁਲਨਾ ਹੋਰ ਅਰਥਵਿਵਸਥਾਵਾਂ ਨਾਲ ਕਰਦੇ ਹਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਭਾਰਤ ਇੱਕਮਾਤਰ ਵੱਡੀ ਅਰਥਵਿਵਸਥਾ ਹੈ ਜਿੱਥੇ ਮੱਧਮ ਮੁਦਰਾਸਫੀਤੀ ਦੇ ਨਾਲ ਉੱਚੀ ਵਾਧਾ ਦਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਲਈ ਕੰਮ ਕਰਨਾ ਹੈ, ਚਾਹੇ ਅਸੀਂ ਕਿਸੇ ਵੀ ਪੱਖ ਵਿੱਚ ਹੋਈਏ। ਇਹ ਮਾਨਸਿਕਤਾ ਗਲਤ ਹੈ ਕਿ ਵਿਰੋਧੀ ਧਿਰ ਵਿੱਚ ਹੋਣ ਦਾ ਮਤਲਬ ਲੋਕਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਦੀ ਦਿਸ਼ਾ ਵਿੱਚ ਕੰਮ ਨਹੀਂ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਦੋਂ ਹੈਰਾਨ ਹੋਏ ਜਦੋਂ ਕੁਝ ਮਾਣਯੋਗ ਮੈਂਬਰਾਂ ਨੇ ਕਿਹਾ ਕਿ ਭਾਰਤ ਦੀ ਟੀਕਾਕਰਣ ਮੁਹਿੰਮ ਕੋਈ ਵੱਡੀ ਬਾਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਸਰਕਾਰ ਨੇ ਦੇਸ਼ ਅਤੇ ਦੁਨੀਆ ਵਿੱਚ ਉਪਲਬਧ ਹਰ ਸਰੋਤ ਨੂੰ ਜੁਟਾਉਣ ਲਈ ਹਰ ਸੰਭਵ ਯਤਨ ਕੀਤਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜਦੋਂ ਤੱਕ ਮਹਾਮਾਰੀ ਮੌਜੂਦ ਹੈ, ਅਸੀਂ ਦੇਸ਼ ਦੇ ਗ਼ਰੀਬਾਂ ਦੀ ਰਕਸ਼ਾ ਕਰਾਂਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ਮਜ਼ਬੂਤ ਅਤੇ ਸਦਭਾਵਨਾ ਵਾਲੇ ਸੰਘੀ ਢਾਂਚੇ ਨਾਲ ਵੀ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਵਿਭਿੰਨ ਰਾਜਾਂ ਦੇ ਸਨਮਾਨਿਤ ਮੁੱਖ ਮੰਤਰੀਆਂ ਨਾਲ 23 ਬੈਠਕਾਂ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨੇ ਕੋਵਿਡ-19 ਮੁੱਦੇ 'ਤੇ ਸਰਬ ਦਲੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਿਰੋਧੀ ਦਲਾਂ ਦੇ ਬਹਿਸ਼ਕਾਰ 'ਤੇ ਦੁੱਖ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਵਿੱਚ 80 ਹਜ਼ਾਰ ਤੋਂ ਜ਼ਿਆਦਾ ਸਿਹਤ ਅਤੇ ਕਲਿਆਣ ਕੇਂਦਰ ਕੰਮ ਕਰ ਰਹੇ ਹਨ। ਇਹ ਕੇਂਦਰ ਪਿੰਡ ਅਤੇ ਘਰ ਦੇ ਪਾਸ ਮੁਫ਼ਤ ਜਾਂਚ ਸਮੇਤ ਬਿਹਤਰ ਪ੍ਰਾਥਮਿਕ ਸਿਹਤ ਸੁਵਿਧਾਵਾਂ ਉਪਲਬਧ ਕਰਵਾ ਰਹੇ ਹਨ।
ਲੋਕਤੰਤਰ ਬਾਰੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਲੋਕਤੰਤਰ ਦਾ ਸਬਕ ਉਨ੍ਹਾਂ ਲੋਕਾਂ ਤੋਂ ਕਦੀ ਨਹੀਂ ਸਿੱਖਾਂਗੇ ਜਿਨ੍ਹਾਂ ਨੇ 1975 ਵਿੱਚ ਲੋਕਤੰਤਰ ਨੂੰ ਕੁਚਲ ਦਿੱਤਾ ਸੀ। ਸਾਡੇ ਲੋਕਤੰਤਰ ਦੇ ਲਈ ਸਭ ਤੋਂ ਵੱਡਾ ਖ਼ਤਰਾ ਵੰਸ਼ਵਾਦੀ ਦਲ ਹਨ। ਜਦੋਂ ਕੋਈ ਪਰਿਵਾਰ ਕਿਸੇ ਰਾਜਨੀਤਕ ਦਲ ਵਿੱਚ ਬਹੁਤ ਹਾਵੀ ਹੋ ਜਾਂਦਾ ਹੈ, ਤਾਂ ਰਾਜਨੀਤਕ ਪ੍ਰਤਿਭਾ ਦਾ ਨੁਕਸਾਨ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਕੁਝ ਮੈਂਬਰਾਂ ਨੇ ਪੁੱਛਿਆ - ਅਗਰ ਕਾਂਗਰਸ ਨਾ ਹੁੰਦੀ, ਤਾਂ ਕੀ ਹੁੰਦਾ?" ਪ੍ਰਧਾਨ ਮੰਤਰੀ ਨੇ ਕਿਹਾ, ''ਮੈਂ ਕਹਿਣਾ ਚਾਹੁੰਦਾ ਹਾਂ ਕਿ ਅਗਰ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਨਾ ਹੁੰਦੀ, ਜਾਤੀ ਦੀ ਰਾਜਨੀਤੀ ਨਾ ਹੁੰਦੀ, ਸਿੱਖਾਂ ਦਾ ਕਦੇ ਨਰਸੰਹਾਰ ਨਾ ਹੁੰਦਾ, ਕਸ਼ਮੀਰੀ ਪੰਡਿਤਾਂ ਦੀ ਸਮੱਸਿਆ ਨਾ ਹੁੰਦੀ।''
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਅਸੀਂ ਰਾਸ਼ਟਰੀ ਤਰੱਕੀ ਅਤੇ ਖੇਤਰੀ ਆਕਾਂਖਿਆਵਾਂ ਦੇ ਵਿਚਕਾਰ ਕੋਈ ਟਕਰਾਅ ਨਹੀਂ ਦੇਖਦੇ। ਭਾਰਤ ਦੀ ਪ੍ਰਗਤੀ ਤਦ ਹੋਰ ਮਜ਼ਬੂਤ ਹੋਵੇਗੀ ਜਦ ਦੇਸ਼ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤਰੀ ਆਕਾਂਖਿਆਵਾਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਦ ਸਾਡੇ ਰਾਜ ਪ੍ਰਗਤੀ ਕਰਦੇ ਹਨ ਤਾਂ ਦੇਸ਼ ਤਰੱਕੀ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਆਪਣੇ ਭਾਸ਼ਣ ਦਾ ਸਮਾਪਨ ਕੀਤਾ ਕਿ ਸਾਨੂੰ ਭੇਦਭਾਵ ਦੀ ਪਰੰਪਰਾ ਨੂੰ ਸਮਾਪਤ ਕਰਨਾ ਚਾਹੀਦਾ ਅਤੇ ਇਸੇ ਮਾਨਸਿਕਤਾ ਦੇ ਨਾਲ ਮਿਲ ਕੇ ਚਲਣਾ ਸਮੇਂ ਦੀ ਮੰਗ ਹੈ। ਇੱਕ ਸੁਨਹਿਰੀ ਦੌਰ ਹੈ ਅਤੇ ਪੂਰੀ ਦੁਨੀਆ ਇੱਕ ਉਮੀਦ ਦੇ ਨਾਲ ਭਾਰਤ ਵੱਲ ਦੇਖ ਰਹੀ ਹੈ ਅਤੇ ਸਾਨੂੰ ਇਸ ਅਵਸਰ ਨੂੰ ਨਹੀਂ ਗੁਆਉਣਾ ਚਾਹੀਦਾ।

https://twitter.com/narendramodi/status/1490928711017046019
https://twitter.com/PMOIndia/status/1490930545911791621
https://twitter.com/PMOIndia/status/1490930726967349248
https://twitter.com/PMOIndia/status/1490931113166254081
https://twitter.com/PMOIndia/status/1490931810930663424
https://twitter.com/PMOIndia/status/1490932038467489793
https://twitter.com/PMOIndia/status/1490937627872468992
https://twitter.com/PMOIndia/status/1490938205239386112
https://twitter.com/PMOIndia/status/1490938534370615299
https://twitter.com/PMOIndia/status/1490939211968806913
https://twitter.com/PMOIndia/status/1490939923196952577
https://twitter.com/PMOIndia/status/1490940354258178049
https://twitter.com/PMOIndia/status/1490941397712932864
https://twitter.com/PMOIndia/status/1490942953392869380
https://twitter.com/PMOIndia/status/1490943269303623687

******


ਡੀਐੱਸ/ਏਕੇਜੇ/ਐੱਲਪੀ 


(Release ID: 1796685) Visitor Counter : 188