ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਬਜਟ ਵਿੱਚ ਸ਼ਹਿਰੀ ਵਿਕਾਸ ਦੇ ਬੁਨਿਆਦੀ ਪਰਿਵਰਤਨ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕਰਨ ਦਾ ਪ੍ਰਸਤਾਵ

Posted On: 01 FEB 2022 1:17PM by PIB Chandigarh

ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ 2022-23 ਦਾ ਬਜਟ ਪੇਸ਼ ਕਰਦੇ ਹੋਏ ਸ਼ਹਿਰੀ ਖੇਤਰ ਦੀਆਂ ਨੀਤੀਆਂਸਮਰੱਥਾ ਸਿਰਜਣਯੋਜਨਾਬੰਦੀਲਾਗੂ ਕਰਨਪ੍ਰਸ਼ਾਸਨ ਬਾਰੇ ਸਿਫਾਰ਼ਸ਼ਾਂ ਕਰਨ ਲਈ ਉੱਘੇ ਸ਼ਹਿਰੀ ਯੋਜਨਾਕਾਰਾਂਸ਼ਹਿਰੀ ਅਰਥਸ਼ਾਸਤਰੀਆਂ ਅਤੇ ਸੰਸਥਾਨਾਂ ਦੀ ਇਕ ਉੱਚ ਪੱਧਰੀ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਤਾਂ ਕਿ ਸ਼ਹਿਰੀ ਵਿਕਾਸ ਵਿੱਚ ਬੁਨਿਆਦੀ ਪਰਿਵਰਤਨ ਲਿਆਂਦਾ ਜਾ ਸਕੇ।

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸ਼ਹਿਰੀ ਯੋਜਨਾਬੰਦੀ ਦਾ ਆਮ ਦ੍ਰਿਸ਼ਟੀਕੋਣ ਜਾਰੀ ਨਹੀਂ ਰੱਖਿਆ ਜਾ ਸਕਦਾਕਿਉਂਕਿ ਭਾਰਤ ਦੇ @100 ਤੱਕ ਪਹੁੰਚਣ ਤੱਕ ਸਾਡੀ ਲਗਭਗ ਅੱਧੀ ਅਬਾਦੀ ਸ਼ਹਿਰੀ ਖੇਤਰਾਂ ਵਿੱਚ ਰਹਿਣ ਲਗੇਗੀ। ਇਸ ਦੀ ਤਿਆਰੀ ਲਈ ਵਿਵਸਥਿਤ ਸ਼ਹਿਰੀ ਵਿਕਾਸ ਮਹੱਤਵਪੂਰਨ ਹੈ। ਇਸ ਨਾਲ ਦੇਸ਼ ਦੀ ਆਰਥਿਕ ਸਮਰੱਥਾ ਦਾ ਉਪਯੋਗ ਕੀਤਾ ਜਾ ਸਕੇਗਾਜਿਸ ਵਿੱਚ ਜਨਸੰਖਿਆ ਲਾਭ ਲਈ ਜੀਵਕਾ ਸਬੰਧੀ ਅਵਸਰ ਵੀ ਆਉਂਦੇ ਹਨ। ਇਸ ਲਈ ਇੱਕ ਪਾਸੇ ਜਿੱਥੇ ਸਾਨੂੰ ਮੈਗਾ ਸਿਟੀਜ ਦੇ ਪੋਸ਼ਣ ਦੀ ਜ਼ਰੂਰਤ ਹੈਆਸ ਪਾਸ ਦੇ ਖੇਤਰਾਂ ਨੂੰ ਆਰਥਿਕ ਵਿਕਾਸ ਦੇ ਮੌਜੂਦਾ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਜ਼ਰੂਰਤ ਹੈਉੱਥੇ ਦੂਜੇ ਪਾਸੇ ਸਾਨੂੰ ਟਾਇਰ-2 ਅਤੇ ਟਾਇਰ-3 ਸ਼ਹਿਰਾਂ ਵਿੱਚ ਸੁਵਿਧਾ ਪ੍ਰਦਾਨ ਕੀਤੇ ਜਾਣ ਦੀ ਜ਼ਰੂਰਤ ਹੈ ਜਿਸ ਨਾਲ ਇਨ੍ਹਾਂ ਨੂੰ ਭਵਿੱਖ ਲਈ ਤਿਆਰ ਕੀਤਾ ਜਾ ਸਕੇ।

ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਸ਼ਹਿਰਾਂ ਨੂੰ ਜੀਵਨ ਦੇ ਦੀਰਘਕਾਲੀ ਮਾਰਗਾਂ ਦੇ ਕੇਂਦਰ ਦੇ ਰੂਪ ਵਿੱਚ ਦੇਖਣ ਦੀ ਜ਼ਰੂਰਤ ਹੈ ਜਿਸ ਵਿੱਚ ਸਾਰਿਆਂ ਲਈ ਵਿਸ਼ੇਸ਼ ਕਰਕੇ ਮਹਿਲਾਵਾਂ ਅਤੇ ਨੌਜਵਾਨਾਂ ਲਈ ਅਵਸਰ ਉਪਲਬਧ ਹੋਣ।

 

 

 ********

ਆਰਐੱਮ/ਕੇਐੱਮਐੱਨ


(Release ID: 1794573) Visitor Counter : 268